ਦਸਮ ਗਰੰਥ । दसम ग्रंथ ।

Page 900

ਜਬ ਸ੍ਰੋਨਤ ਭਭਕੋ ਉਠਤ; ਤਬ ਆਖੈ ਖੁਲਿ ਜਾਹਿ ॥

जब स्रोनत भभको उठत; तब आखै खुलि जाहि ॥

ਜਬੈ ਸ੍ਵਾਸ ਤਰ ਕੋ ਰਮੈ; ਕਛੂ ਰਹੈ ਸੁਧਿ ਨਾਹਿ ॥੪॥

जबै स्वास तर को रमै; कछू रहै सुधि नाहि ॥४॥

ਚੌਪਈ ॥

चौपई ॥

ਰਾਨੀ ਜਬ ਬਤਿਯਾ ਸੁਨ ਪਾਈ ॥

रानी जब बतिया सुन पाई ॥

ਤਸਕਰ ਕੇ ਮਿਲਬੇ ਕਹ ਧਾਈ ॥

तसकर के मिलबे कह धाई ॥

ਜਬ ਸ੍ਰੋਨਤ ਊਰਧ ਤਿਹ ਆਯੋ ॥

जब स्रोनत ऊरध तिह आयो ॥

ਛੁਟੀ ਆਖਿ ਦਰਸਨ ਤ੍ਰਿਯੁ ਪਾਯੋ ॥੫॥

छुटी आखि दरसन त्रियु पायो ॥५॥

ਤਬ ਰਾਨੀ ਤਿਹ ਬਚਨ ਉਚਾਰੇ ॥

तब रानी तिह बचन उचारे ॥

ਸੁਨੁ ਤਸਕਰ ਮਮ ਬੈਨ ਪ੍ਯਾਰੇ! ॥

सुनु तसकर मम बैन प्यारे! ॥

ਜੋ ਕਛੁ ਆਗ੍ਯਾ ਦੇਹੁ, ਸੁ ਕਰੋ ॥

जो कछु आग्या देहु, सु करो ॥

ਤੁਮ ਬਿਨ, ਮਾਰ ਕਟਾਰੀ ਮਰੋ ॥੬॥

तुम बिन, मार कटारी मरो ॥६॥

ਤਬ ਤਸਕਰ ਯੌ ਬੈਨ ਉਚਾਰੇ ॥

तब तसकर यौ बैन उचारे ॥

ਯਹੈ ਹੋਸ ਮਨ ਰਹੀ ਹਮਾਰੇ ॥

यहै होस मन रही हमारे ॥

ਮਰਤ ਸਮੈ ਚੁੰਬਨ ਤਵ ਕਰੋ ॥

मरत समै चु्मबन तव करो ॥

ਬਹੁਰੋ ਯਾ ਸੂਰੀ ਪਰ ਮਰੋ ॥੭॥

बहुरो या सूरी पर मरो ॥७॥

ਜਬ ਰਾਨੀ ਚੁੰਬਨ ਤਿਹ ਦੀਨੋ ॥

जब रानी चु्मबन तिह दीनो ॥

ਸ੍ਰੋਨ ਭਭਾਕੈ ਤਸਕਰ ਕੀਨੋ ॥

स्रोन भभाकै तसकर कीनो ॥

ਤਬ ਤਸਕਰ ਕੋ ਮੁਖਿ ਜੁਰਿ ਗਯੋ ॥

तब तसकर को मुखि जुरि गयो ॥

ਨਾਕ ਕਾਟ ਰਾਨੀ ਕੋ ਲਯੋ ॥੮॥

नाक काट रानी को लयो ॥८॥

ਦੋਹਰਾ ॥

दोहरा ॥

ਜਬ ਤਸਕਰ ਚੁੰਬਨ ਕਰਿਯੋ; ਪ੍ਰਾਨ ਤਜੇ ਤਤਕਾਲ ॥

जब तसकर चु्मबन करियो; प्रान तजे ततकाल ॥

ਨਾਕ ਕਟਿਯੋ ਮੁਖ ਮੈ ਰਹਿਯੋ; ਰਾਨੀ ਭਈ ਬਿਹਾਲ ॥੯॥

नाक कटियो मुख मै रहियो; रानी भई बिहाल ॥९॥

ਚੌਪਈ ॥

चौपई ॥

ਨਾਕ ਕਟਾਇ ਤ੍ਰਿਯਾ ਘਰ ਆਈ ॥

नाक कटाइ त्रिया घर आई ॥

ਜੋਰਿ ਨ੍ਰਿਪਤਿ ਕੋ ਬਾਤ ਸੁਨਾਈ ॥

जोरि न्रिपति को बात सुनाई ॥

ਕਾਟ ਨਾਕ ਸਿਵ ਭੋਜਨ ਚਰਾਯੋ ॥

काट नाक सिव भोजन चरायो ॥

ਸੋ ਨਹਿ ਲਗ੍ਯੋ ਰੁਦ੍ਰ ਯੌ ਭਾਯੋ ॥੧੦॥

सो नहि लग्यो रुद्र यौ भायो ॥१०॥

ਪੁਨ ਸਿਵਜੂ ਯੌ ਬਚਨ ਉਚਾਰੋ ॥

पुन सिवजू यौ बचन उचारो ॥

ਚੋਰ ਬਕ੍ਰ ਮੈ ਨਾਕ ਤਿਹਾਰੋ ॥

चोर बक्र मै नाक तिहारो ॥

ਤੁਰਹੁ ਤਹਾ ਤੇ ਕਾਢ ਮੰਗੈਯੈ ॥

तुरहु तहा ते काढ मंगैयै ॥

ਆਨਿ ਤ੍ਰਿਯਾ ਕੇ ਬਕ੍ਰ ਲਗੈਯੈ ॥੧੧॥

आनि त्रिया के बक्र लगैयै ॥११॥

ਦੋਹਰਾ ॥

दोहरा ॥

ਤਬ ਰਾਜੈ ਸੋਈ ਕਿਯੋ; ਸਿਵ ਕੋ ਬਚਨ ਪਛਾਨਿ ॥

तब राजै सोई कियो; सिव को बचन पछानि ॥

ਤਾ ਕੇ ਮੁਖ ਸੋ ਕਾਢ ਹੈ; ਨਾਕ ਲਗਾਯੋ ਆਨਿ ॥੧੨॥

ता के मुख सो काढ है; नाक लगायो आनि ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਹਤਰੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੯॥੧੨੩੪॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे उनहतरौ चरित्र समापतम सतु सुभम सतु ॥६९॥१२३४॥अफजूं॥

ਚੌਪਈ ॥

चौपई ॥

ਏਕ ਲਹੌਰ ਸੁਨਾਰੋ ਰਹੈ ॥

एक लहौर सुनारो रहै ॥

ਅਤਿ ਤਸਕਰ ਤਾ ਕੋ ਜਗ ਕਹੈ ॥

अति तसकर ता को जग कहै ॥

ਸਾਹੁ ਤ੍ਰਿਯਾ ਤਾ ਕੋ ਸੁਨਿ ਪਾਯੋ ॥

साहु त्रिया ता को सुनि पायो ॥

ਘਾਟ ਗੜਨ ਹਿਤ ਤਾਹਿ ਬੁਲਾਯੋ ॥੧॥

घाट गड़न हित ताहि बुलायो ॥१॥

ਦੋਹਰਾ ॥

दोहरा ॥

ਚਿਤ੍ਰ ਪ੍ਰਭਾ ਤ੍ਰਿਯ ਸਾਹੁ ਕੀ; ਜੈਮਲ ਨਾਮ ਸੁਨਾਰ ॥

चित्र प्रभा त्रिय साहु की; जैमल नाम सुनार ॥

ਘਾਟ ਘੜਤ ਭਯੋ ਸ੍ਵਰਨ ਕੋ; ਤਵਨ ਤ੍ਰਿਯਾ ਕੇ ਦ੍ਵਾਰ ॥੨॥

घाट घड़त भयो स्वरन को; तवन त्रिया के द्वार ॥२॥

ਚੌਪਈ ॥

चौपई ॥

ਜੌਨ ਸੁਨਾਰੋ ਘਾਤ ਲਗਾਵੈ ॥

जौन सुनारो घात लगावै ॥

ਤਵਨੈ ਘਾਤ ਤ੍ਰਿਯਾ ਲਖਿ ਜਾਵੈ ॥

तवनै घात त्रिया लखि जावै ॥

ਏਕ ਉਪਾਇ ਚਲਨ ਨਹਿ ਦੇਈ ॥

एक उपाइ चलन नहि देई ॥

ਗ੍ਰਿਹ ਕੋ ਧਨ ਮਮ ਹਰ ਨਹਿ ਲੇਈ ॥੩॥

ग्रिह को धन मम हर नहि लेई ॥३॥

ਦੋਹਰਾ ॥

दोहरा ॥

ਕੋਰਿ ਜਤਨ ਸਠ ਕਰ ਰਹਿਯੋ; ਕਛੂ ਨ ਚਲਿਯੋ ਉਪਾਇ ॥

कोरि जतन सठ कर रहियो; कछू न चलियो उपाइ ॥

ਆਪਨ ਸੁਤ ਕੋ ਨਾਮ ਲੈ; ਰੋਦਨੁ ਕਿਯੋ ਬਨਾਇ ॥੪॥

आपन सुत को नाम लै; रोदनु कियो बनाइ ॥४॥

Dasam Granth