ਦਸਮ ਗਰੰਥ । दसम ग्रंथ ।

Page 1129

ਦੋਹਰਾ ॥

दोहरा ॥

ਪੀਰ ਏਕ ਮੁਲਤਾਨ ਮੈ; ਸਰਫ ਦੀਨ ਤਿਹ ਨਾਉ ॥

पीर एक मुलतान मै; सरफ दीन तिह नाउ ॥

ਖੂੰਟਾਗੜ ਕੇ ਤਟ ਬਸੈ; ਬਾਦ ਰਹੀਮਹਿ ਗਾਉ ॥੧॥

खूंटागड़ के तट बसै; बाद रहीमहि गाउ ॥१॥

ਅੜਿਲ ॥

अड़िल ॥

ਏਕ ਸਿਖ੍ਯ ਕੀ ਦੁਹਿਤਾ; ਪੀਰ ਮੰਗਾਇ ਕੈ ॥

एक सिख्य की दुहिता; पीर मंगाइ कै ॥

ਆਨੀ ਅਪਨੇ ਧਾਮ; ਅਧਿਕ ਸੁਖ ਪਾਇ ਕੈ ॥

आनी अपने धाम; अधिक सुख पाइ कै ॥

ਸ੍ਰੀ ਚਪਲਾਂਗ ਮਤੀ; ਜਿਹ ਜਗਤ ਬਖਾਨਈ ॥

स्री चपलांग मती; जिह जगत बखानई ॥

ਹੋ ਤਾਹਿ ਰੂਪ ਕੀ ਰਾਸਿ; ਸਭੇ ਪਹਿਚਾਨਈ ॥੨॥

हो ताहि रूप की रासि; सभे पहिचानई ॥२॥

ਦੋਹਰਾ ॥

दोहरा ॥

ਕਿਤਕ ਦਿਨਨ ਭੀਤਰ ਤਵਨ; ਤ੍ਯਾਗੇ ਪੀਰ ਪਰਾਨ ॥

कितक दिनन भीतर तवन; त्यागे पीर परान ॥

ਸ੍ਰੀ ਚਪਲਾਂਗ ਮਤੀ ਬਚੀ; ਪਾਛੇ ਜਿਯਤ ਜਵਾਨ ॥੩॥

स्री चपलांग मती बची; पाछे जियत जवान ॥३॥

ਰਾਇ ਖੁਸਾਲ ਭਏ ਕਰੀ; ਤਿਨ ਤ੍ਰਿਯ ਪ੍ਰੀਤਿ ਬਨਾਇ ॥

राइ खुसाल भए करी; तिन त्रिय प्रीति बनाइ ॥

ਭਾਂਤਿ ਭਾਂਤਿ ਤਾ ਸੌ ਰਮੀ; ਹ੍ਰਿਦੈ ਹਰਖ ਉਪਜਾਇ ॥੪॥

भांति भांति ता सौ रमी; ह्रिदै हरख उपजाइ ॥४॥

ਨਿਤ ਪ੍ਰਤਿ ਰਾਇ ਖੁਸਾਲ ਤਿਹ; ਨਿਜੁ ਗ੍ਰਿਹ ਲੇਤ ਬੁਲਾਇ ॥

नित प्रति राइ खुसाल तिह; निजु ग्रिह लेत बुलाइ ॥

ਲਪਟਿ ਲਪਟਿ ਤਾ ਸੌ ਰਮੇ; ਭਾਂਗ ਅਫੀਮ ਚੜਾਇ ॥੫॥

लपटि लपटि ता सौ रमे; भांग अफीम चड़ाइ ॥५॥

ਰਮਤ ਰਮਤ ਤ੍ਰਿਯ ਤਵਨ ਕੌ; ਰਹਿ ਗਯੋ ਉਦਰ ਅਧਾਨ ॥

रमत रमत त्रिय तवन कौ; रहि गयो उदर अधान ॥

ਲੋਗਨ ਸਭਹਨ ਸੁਨਤ ਹੀ; ਐਸੇ ਕਹਿਯੋ ਸੁਜਾਨ ॥੬॥

लोगन सभहन सुनत ही; ऐसे कहियो सुजान ॥६॥

ਅੜਿਲ ॥

अड़िल ॥

ਰੈਨਿ ਸਮੈ ਗ੍ਰਿਹਿ; ਪੀਰ ਹਮਾਰੇ ਆਵਈ ॥

रैनि समै ग्रिहि; पीर हमारे आवई ॥

ਰੀਤਿ ਪ੍ਰੀਤਿ ਕੀ; ਮੋ ਸੌ ਅਧਿਕੁਪਜਾਵਈ ॥

रीति प्रीति की; मो सौ अधिकुपजावई ॥

ਏਕ ਪੂਤ ਮੈ ਮਾਂਗਿ; ਤਬੈ ਤਾ ਤੇ ਲਿਯੋ ॥

एक पूत मै मांगि; तबै ता ते लियो ॥

ਹੋ ਨਾਥ ਕ੍ਰਿਪਾ ਕਰਿ ਮੋ ਪਰ; ਸੁਤ ਮੋ ਕੌ ਦਿਯੋ ॥੭॥

हो नाथ क्रिपा करि मो पर; सुत मो कौ दियो ॥७॥

ਕੇਤਿਕ ਦਿਨਨ ਪ੍ਰਸੂਤ; ਪੂਤ ਤਾ ਕੇ ਭਯੋ ॥

केतिक दिनन प्रसूत; पूत ता के भयो ॥

ਸਤਿ ਪੀਰ ਕੋ ਬਚਨ; ਮਾਨਿ ਸਭਹੂੰ ਲਯੋ ॥

सति पीर को बचन; मानि सभहूं लयो ॥

ਧੰਨ੍ਯ ਧੰਨ੍ਯ ਅਬਲਾਹਿ; ਖਾਦਿਮਨੁਚਾਰਿਯੋ ॥

धंन्य धंन्य अबलाहि; खादिमनुचारियो ॥

ਹੋ ਭੇਦ ਅਭੇਦ ਨ ਕਿਨਹੂੰ; ਮੂਰਖ ਬਿਚਾਰਿਯੋ ॥੮॥

हो भेद अभेद न किनहूं; मूरख बिचारियो ॥८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੯॥੪੨੦੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ उनईस चरित्र समापतम सतु सुभम सतु ॥२१९॥४२०३॥अफजूं॥


ਦੋਹਰਾ ॥

दोहरा ॥

ਆਸਫ ਖਾਂ ਉਮਰਾਵ ਕੇ; ਰਹਤ ਆਠ ਸੈ ਤ੍ਰੀਯ ॥

आसफ खां उमराव के; रहत आठ सै त्रीय ॥

ਨਿਤਿਪ੍ਰਤਿ ਰੁਚਿ ਮਾਨੇ ਘਨੇ; ਅਧਿਕ ਮਾਨ ਸੁਖ ਜੀਯ ॥੧॥

नितिप्रति रुचि माने घने; अधिक मान सुख जीय ॥१॥

ਚੌਪਈ ॥

चौपई ॥

ਰੋਸਨ ਜਹਾਂ ਤਵਨ ਕੀ ਨਾਰੀ ॥

रोसन जहां तवन की नारी ॥

ਆਪੁ ਹਾਥ ਜਨੁਕੀਸ ਸਵਾਰੀ ॥

आपु हाथ जनुकीस सवारी ॥

ਆਸਫ ਖਾਂ ਤਾ ਸੌ ਹਿਤ ਕਰੈ ॥

आसफ खां ता सौ हित करै ॥

ਵਹੁ ਤ੍ਰਿਯ ਰਸ ਤਾ ਕੇ ਨਹਿ ਢਰੈ ॥੨॥

वहु त्रिय रस ता के नहि ढरै ॥२॥

ਮੋਤੀ ਲਾਲ ਸਾਹੁ ਕੋ ਇਕੁ ਸੁਤ ॥

मोती लाल साहु को इकु सुत ॥

ਤਾ ਕੋ ਰੂਪ ਦਿਯੋ ਬਿਧਨਾ ਅਤਿ ॥

ता को रूप दियो बिधना अति ॥

ਇਹ ਤ੍ਰਿਯ ਤਾਹਿ ਬਿਲੋਕ੍ਯੋ ਜਬ ਹੀ ॥

इह त्रिय ताहि बिलोक्यो जब ही ॥

ਲਾਗੀ ਲਗਨ ਨੇਹ ਕੀ ਤਬ ਹੀ ॥੩॥

लागी लगन नेह की तब ही ॥३॥

ਸਖੀ ਏਕ ਤਿਨ ਤੀਰ ਬੁਲਾਈ ॥

सखी एक तिन तीर बुलाई ॥

ਜਾਨਿ ਹੇਤ ਕੀ ਕੈ ਸਮੁਝਾਈ ॥

जानि हेत की कै समुझाई ॥

ਮੇਰੀ ਕਹੀ ਮੀਤ ਸੌ ਕਹਿਯਹੁ ॥

मेरी कही मीत सौ कहियहु ॥

ਹਮਰੀ ਓਰ ਨਿਹਾਰਤ ਰਹਿਯਹੁ ॥੪॥

हमरी ओर निहारत रहियहु ॥४॥

Dasam Granth