ਦਸਮ ਗਰੰਥ । दसम ग्रंथ ।

Page 1287

ਜਿਮਿ ਮਖੀਰ ਕੀ ਉਡਤ ਸੁ ਮਾਖੀ ॥

जिमि मखीर की उडत सु माखी ॥

ਤਿਮਿ ਹੀ ਚਲੀ ਬੰਦੂਕੈ ਬਾਖੀ ॥

तिमि ही चली बंदूकै बाखी ॥

ਜਾ ਕੇ ਲਗੇ ਅੰਗ ਮੌ ਬਾਨਾ ॥

जा के लगे अंग मौ बाना ॥

ਤਤਛਿਨ ਤਿਨ ਭਟ ਤਜੇ ਪਰਾਨਾ ॥੭॥

ततछिन तिन भट तजे पराना ॥७॥

ਤਰਫਰਾਹਿ ਗੌਰਿਨ ਕੇ ਮਾਰੇ ॥

तरफराहि गौरिन के मारे ॥

ਪਛੁ ਸੁਤ ਓਰਨ ਜਨੁਕ ਬਿਦਾਰੇ ॥

पछु सुत ओरन जनुक बिदारे ॥

ਰਥੀ ਸੁ ਨਾਗਪਤੀ ਅਰੁ ਬਾਜਾ ॥

रथी सु नागपती अरु बाजा ॥

ਜਮ ਪੁਰ ਗਏ ਸਹਿਤ ਨਿਜੁ ਰਾਜਾ ॥੮॥

जम पुर गए सहित निजु राजा ॥८॥

ਦੋਹਰਾ ॥

दोहरा ॥

ਇਹ ਚਰਿਤ੍ਰ ਤਨ ਚੰਚਲਾ; ਕੂਟੋ ਕਟਕ ਹਜਾਰ ॥

इह चरित्र तन चंचला; कूटो कटक हजार ॥

ਅਰਿ ਮਾਰੇ ਰਾਜਾ ਸਹਿਤ; ਗਏ ਗ੍ਰਿਹਨ ਕੌ ਹਾਰਿ ॥੯॥

अरि मारे राजा सहित; गए ग्रिहन कौ हारि ॥९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੧॥੬੨੦੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ इकतीस चरित्र समापतम सतु सुभम सतु ॥३३१॥६२०२॥अफजूं॥


ਚੌਪਈ ॥

चौपई ॥

ਸਹਿਰ ਭੇਹਰੇ ਏਕ ਨ੍ਰਿਪਤਿ ਬਰ ॥

सहिर भेहरे एक न्रिपति बर ॥

ਕਾਮ ਸੈਨ ਤਿਹ ਨਾਮ ਕਹਤ ਨਰ ॥

काम सैन तिह नाम कहत नर ॥

ਕਾਮਾਵਤੀ ਤਵਨ ਕੀ ਨਾਰੀ ॥

कामावती तवन की नारी ॥

ਰੂਪਵਾਨ ਦੁਤਿਵਾਨ ਉਜਿਯਾਰੀ ॥੧॥

रूपवान दुतिवान उजियारी ॥१॥

ਤਾ ਕੇ ਬਹੁਤ ਰਹੈ ਗ੍ਰਿਹ ਬਾਜਿਨ ॥

ता के बहुत रहै ग्रिह बाजिन ॥

ਜਯੋ ਕਰਤ ਤਾਜੀ ਅਰੁ ਤਾਜਿਨ ॥

जयो करत ताजी अरु ताजिन ॥

ਤਹ ਭਵ ਏਕ ਬਛੇਰਾ ਲਯੋ ॥

तह भव एक बछेरा लयो ॥

ਭੂਤ ਭਵਿਖ੍ਯ ਨ ਵੈਸੇ ਭਯੋ ॥੨॥

भूत भविख्य न वैसे भयो ॥२॥

ਤਹ ਇਕ ਹੋਤ ਸਾਹ ਬਡਭਾਗੀ ॥

तह इक होत साह बडभागी ॥

ਰੂਪ ਕੁਅਰ ਨਾਮਾ ਅਨੁਰਾਗੀ ॥

रूप कुअर नामा अनुरागी ॥

ਪ੍ਰੀਤਿ ਕਲਾ ਤਿਹ ਸੁਤਾ ਭਨਿਜੈ ॥

प्रीति कला तिह सुता भनिजै ॥

ਕੋ ਦੂਸਰ ਪਟਤਰ ਤਿਹ ਦਿਜੈ? ॥੩॥

को दूसर पटतर तिह दिजै? ॥३॥

ਸੌ ਤ੍ਰਿਯ ਏਕ ਚੌਧਰੀ ਸੁਤ ਪਰ ॥

सौ त्रिय एक चौधरी सुत पर ॥

ਅਟਕਿ ਗਈ ਤਰੁਨੀ ਅਤਿ ਰੁਚਿ ਕਰਿ ॥

अटकि गई तरुनी अति रुचि करि ॥

ਮਿਜਮਾਨੀ ਛਲ ਤਾਹਿ ਬੁਲਾਯੋ ॥

मिजमानी छल ताहि बुलायो ॥

ਭਾਂਤਿ ਭਾਂਤਿ ਭੋਜਨਹਿ ਭੁਜਾਯੋ ॥੪॥

भांति भांति भोजनहि भुजायो ॥४॥

ਕੀਨਾ ਕੈਫ ਰਸਮਸੋ ਜਬ ਹੀ ॥

कीना कैफ रसमसो जब ही ॥

ਤਰੁਨੀ ਇਹ ਬਿਧਿ ਉਚਰੀ ਤਬ ਹੀ ॥

तरुनी इह बिधि उचरी तब ही ॥

ਅਬ ਤੈ ਗਵਨ ਆਇ ਮੇਰੋ ਕਰਿ ॥

अब तै गवन आइ मेरो करि ॥

ਕਾਮ ਤਪਤ ਅਬ ਹੀ ਹਮਰੋ ਹਰਿ ॥੫॥

काम तपत अब ही हमरो हरि ॥५॥

ਤਬ ਇਹ ਬਿਧਿ ਤਿਨ ਪੁਰਖ ਉਚਾਰੀ ॥

तब इह बिधि तिन पुरख उचारी ॥

ਯੌ ਨ ਭਜੌ ਤੁਹਿ ਸੁਨਹੁ ਪ੍ਯਾਰੀ! ॥

यौ न भजौ तुहि सुनहु प्यारी! ॥

ਜੋ ਰਾਜਾ ਕੇ ਉਪਜ੍ਯੋ ਬਾਜੀ ॥

जो राजा के उपज्यो बाजी ॥

ਸੋ ਦੈ ਪ੍ਰਥਮ ਆਨਿ ਮੁਹਿ ਤਾਜੀ ॥੬॥

सो दै प्रथम आनि मुहि ताजी ॥६॥

ਤਬ ਤਿਨ ਤ੍ਰਿਯ ਬਿਚਾਰ ਅਸ ਕਿਯੋ ॥

तब तिन त्रिय बिचार अस कियो ॥

ਕਿਹ ਬਿਧਿ ਜਾਇ ਤੁਰੰਗਮ ਲਿਯੋ ॥

किह बिधि जाइ तुरंगम लियो ॥

ਐਸੇ ਕਰਿਯੈ ਕਵਨੁਪਚਾਰਾ ॥

ऐसे करियै कवनुपचारा ॥

ਜਾ ਤੇ ਪਰੈ ਹਾਥ ਮੋ ਪ੍ਯਾਰਾ ॥੭॥

जा ते परै हाथ मो प्यारा ॥७॥

ਅਰਧ ਰਾਤ੍ਰਿ ਬੀਤਤ ਭੀ ਜਬੈ ॥

अरध रात्रि बीतत भी जबै ॥

ਸ੍ਵਾਨ ਭੇਖ ਧਾਰਾ ਤ੍ਰਿਯ ਤਬੈ ॥

स्वान भेख धारा त्रिय तबै ॥

ਕਰ ਮਹਿ ਗਹਿ ਕ੍ਰਿਪਾਨ ਇਕ ਲਈ ॥

कर महि गहि क्रिपान इक लई ॥

ਬਾਜੀ ਹੁਤੋ ਜਹਾ ਤਹ ਗਈ ॥੮॥

बाजी हुतो जहा तह गई ॥८॥

ਸਾਤ ਕੋਟ ਤਹ ਕੂਦਿ ਪਹੂੰਚੀ ॥

सात कोट तह कूदि पहूंची ॥

ਦਾਨ ਕ੍ਰਿਪਾਨ ਮਾਨ ਕੀ ਸੂਚੀ ॥

दान क्रिपान मान की सूची ॥

ਜਿਹ ਜਾਗਤ ਪਹਰੂਅਰਿ ਨਿਹਾਰੈ ॥

जिह जागत पहरूअरि निहारै ॥

ਤਾ ਕੋ ਮੂੰਡ ਕਾਟਿ ਕਰਿ ਡਾਰੈ ॥੯॥

ता को मूंड काटि करि डारै ॥९॥

ਅੜਿਲ ॥

अड़िल ॥

ਏਕ ਪਹਰੂਅਹਿ ਮਾਰਿ; ਦੁਤਿਯ ਕਹ ਮਾਰਿਯੋ ॥

एक पहरूअहि मारि; दुतिय कह मारियो ॥

ਤ੍ਰਿਤਿਯ ਮਾਰਿ ਚਤਰਥ ਕੋ; ਸੀਸ ਉਤਾਰਿਯੋ ॥

त्रितिय मारि चतरथ को; सीस उतारियो ॥

ਪੰਚਮ ਖਸਟਮ ਮਾਰਿ; ਸਪਤਵੌ ਹਤਿ ਕਿਯੋ ॥

पंचम खसटम मारि; सपतवौ हति कियो ॥

ਹੋ ਅਸਟਮ ਪੁਰਖ ਸੰਘਾਰਿ; ਛੋਰਿ ਬਾਜੀ ਲਿਯੋ ॥੧੦॥

हो असटम पुरख संघारि; छोरि बाजी लियो ॥१०॥

Dasam Granth