ਜੋ ਤਿਸੁ ਭਾਵੈ ਸੋਈ ਕਰਸੀ ॥ ਜਿਹੜਾ ਕੁੱਛ ਉਹ ਚਾਹੁੰਦਾ ਹੈ, ਕੇਵਲ ਉਹ ਹੀ ਉਹ ਕਰਦਾ ਹੈ। ਆਪਹੁ ਹੋਆ ਨਾ ਕਿਛੁ ਹੋਸੀ ॥ ਆਪਣੇ ਆਪ, ਨਾਂ ਬੰਦੇ ਨੇ ਕੁਝ ਕੀਤਾ ਹੈ, ਨਾਂ ਹੀ ਉਹ ਕਦੇ ਕਰੇਗਾ। ਨਾਨਕ ਨਾਮੁ ਮਿਲੈ ਵਡਿਆਈ ਦਰਿ ਸਾਚੈ ਪਤਿ ਪਾਈ ਹੇ ॥੧੬॥੩॥ ਨਾਨਕ, ਨਾਮ ਦੇ ਰਾਹੀਂ ਜੀਵ ਨੂੰ ਪ੍ਰਭਤਾ ਦੀ ਦਾਤ ਮਿਲਦੀ ਹੈ ਅਤੇ ਸੱਚੇ ਦਰਬਾਰ ਅੰਦਰ ਉਹ ਇੱਜ਼ਤ ਪਾਉਂਦਾ ਹੈ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਜੋ ਆਇਆ ਸੋ ਸਭੁ ਕੋ ਜਾਸੀ ॥ ਜਿਹੜੇ ਆਏ ਹਨ, ਉਹ ਸਾਰੇ ਨਿਸਚਿਤ ਹੀ ਚਲੇ ਜਾਣਗੇ। ਦੂਜੈ ਭਾਇ ਬਾਧਾ ਜਮ ਫਾਸੀ ॥ ਹੋਰਸ ਦੇ ਪਿਆਰ ਨਾਲ ਜੁੜਨ ਦੁਆਰਾ ਇਨਸਾਨ ਯਮ ਦੀ ਫਾਹੀ ਵਿੱਚ ਪੈਂਦਾ ਹੈ। ਸਤਿਗੁਰਿ ਰਾਖੇ ਸੇ ਜਨ ਉਬਰੇ ਸਾਚੇ ਸਾਚਿ ਸਮਾਈ ਹੇ ॥੧॥ ਜਿਨ੍ਹਾਂ ਪੁਰਸ਼ਾਂ ਦੀ, ਸੱਚੇ ਗੁਰੂ ਜੀ ਰਖਿਆ ਕਰਦੇ ਹਨ, ਉਹ ਪਾਰ ਉਤਰ ਜਾਂਦੇ ਹਨ ਅਤੇ ਉਹ ਸਚਿਆਰਾਂ ਦੇ ਪਰਮ ਸਚਿਆਰ (ਹਰੀ) ਅੰਦਰ ਲੀਨ ਹੋ ਜਾਂਦੇ ਹਨ। ਆਪੇ ਕਰਤਾ ਕਰਿ ਕਰਿ ਵੇਖੈ ॥ ਖ਼ੁਦ ਹੀ ਰਚਨਹਾਰ ਰਚਨਾ ਨੂੰ ਰਚਦਾ ਹੈ ਅਤੇ ਇਸ ਨੂੰ ਦੇਖਦਾ ਹੈ। ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥ ਕੇਵਲ ਉਹ ਪੁਰਸ਼ ਹੀ ਕਬੂਲ ਪੈਂਦਾ ਹੈ, ਜਿਸ ਉਤੇ ਸੁਆਮੀ ਮਿਹਰ ਧਾਰਦਾ ਹੈ। ਗੁਰਮੁਖਿ ਗਿਆਨੁ ਤਿਸੁ ਸਭੁ ਕਿਛੁ ਸੂਝੈ ਅਗਿਆਨੀ ਅੰਧੁ ਕਮਾਈ ਹੇ ॥੨॥ ਗੁਰੂ-ਸਮਰਪਣ ਰੱਬੀ ਗਿਆਤ ਪਾ ਲੈਂਦਾ ਹੈ ਅਤੇ ਉਹ ਅਸਲੀਅਤ ਤੇ ਹਰ ਸੈ ਨੂੰ ਸਮਝਦਾ ਹੈ। ਬੇਸਮਝ ਬੰਦਾ ਅੰਨ੍ਹੇ ਕੰਮ ਕਰਦਾ ਹੈ। ਮਨਮੁਖ ਸਹਸਾ ਬੂਝ ਨ ਪਾਈ ॥ ਆਪ-ਹੁਦਰਾ ਸੰਦੇਹ ਅੰਦਰ ਫਾਥਾ ਹੋਇਆ ਹੈ ਅਤੇ ਉਸ ਨੂੰ ਕੋਈ ਸਮਝ ਨਹੀਂ ਪੈਦੀ। ਮਰਿ ਮਰਿ ਜੰਮੈ ਜਨਮੁ ਗਵਾਈ ॥ ਉਹ ਆਪਣਾ ਜੀਵਨ ਵੇਅਰਥ ਗੁਆ ਲੈਂਦਾ ਹੈ, ਮਰ ਵੰਝਦਾ ਹੈ ਅਤੇ ਆਵਾਗਉਣ ਵਿੱਚ ਪੈਂਦਾ ਹੈ। ਗੁਰਮੁਖਿ ਨਾਮਿ ਰਤੇ ਸੁਖੁ ਪਾਇਆ ਸਹਜੇ ਸਾਚਿ ਸਮਾਈ ਹੇ ॥੩॥ ਗੁਰੂ-ਅਨੁਸਾਰੀ ਨਾਮ ਨਾਲ ਰੰਗਿਆ ਹੋਇਆ ਹੈ, ਉਹ ਆਰਾਮ ਪਾਉਂਦਾ ਹੈ ਅਤੇ ਸੁਖੈਨ ਹੀ ਸੰਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ। ਧੰਧੈ ਧਾਵਤ ਮਨੁ ਭਇਆ ਮਨੂਰਾ ॥ ਸੰਸਾਰੀ ਵਿਹਾਰਾਂ ਮਗਰ ਦੌੜ ਭੱਜ ਕੇ, ਮਨ ਜੰਗਾਲਿਆ ਗਿਆ ਹੈ। ਫਿਰਿ ਹੋਵੈ ਕੰਚਨੁ ਭੇਟੈ ਗੁਰੁ ਪੂਰਾ ॥ ਪੂਰਨ ਗੁਰਾਂ ਨਾਲ ਮਿਲ ਕੇ ਇਹ ਮੁੜ ਕੇ ਸੋਨਾ ਥੀ ਵੰਝਦਾ ਹੈ। ਆਪੇ ਬਖਸਿ ਲਏ ਸੁਖੁ ਪਾਏ ਪੂਰੈ ਸਬਦਿ ਮਿਲਾਈ ਹੇ ॥੪॥ ਜਦ ਪ੍ਰਭੂ ਆਪ ਪ੍ਰਾਣੀ ਨੂੰ ਮਾਫ਼ ਕਰ ਦਿੰਦਾ ਹੈ, ਤਾਂ ਉਸ ਨੂੰ ਖੁਸ਼ੀ ਪ੍ਰਦਾਨ ਹੁੰਦੀ ਹੈ ਤੇ ਪੂਰਨ ਗੁਰਬਾਣੀ ਰਾਹੀਂ ਉਹ ਪ੍ਰਭੂ ਨਾਲ ਮਿਲ ਜਾਂਦਾ ਹੈ। ਦੁਰਮਤਿ ਝੂਠੀ ਬੁਰੀ ਬੁਰਿਆਰਿ ॥ ਮੰਦੀ ਅਕਲ ਵਾਲੀ ਪਤਨੀ ਕੂੜੀ, ਮਾੜੀ ਅਤੇ ਭੈੜੀ ਹੈ। ਅਉਗਣਿਆਰੀ ਅਉਗਣਿਆਰਿ ॥ ਪਾਪੀਆਂ ਵਿੱਚੋਂ ਉਹ ਪਰਮ ਪਾਪਣ ਹੈ। ਕਚੀ ਮਤਿ ਫੀਕਾ ਮੁਖਿ ਬੋਲੈ ਦੁਰਮਤਿ ਨਾਮੁ ਨ ਪਾਈ ਹੇ ॥੫॥ ਕੂੜਾ ਹੈ ਉਸ ਦਾ ਮਨ, ਫਿਲੇ ਹਨ ਉਸ ਦੇ ਮੂੰਹ ਦੇ ਬਚਨ ਬਿਲਾਸ ਅਤੇ ਖੋਟੀ ਸਮਝ ਦੇ ਕਾਰਨ ਉਹ ਨਾਮ ਨੂੰ ਪ੍ਰਾਪਤ ਨਹੀਂ ਹੁੰਦੀ। ਅਉਗਣਿਆਰੀ ਕੰਤ ਨ ਭਾਵੈ ॥ ਕੁਕਰਮਣ ਪਤਨੀ ਆਪਣੇ ਪਤੀ ਨੂੰ ਚੰਗੀ ਨਹੀਂ ਲਗਦੀ। ਮਨ ਕੀ ਜੂਠੀ ਜੂਠੁ ਕਮਾਵੈ ॥ ਦਿਲ ਦੀ ਮਲੀਣ ਉਹ ਅਧਰਮ ਦੀ ਕਿਰਤ ਕਰਦੀ ਹੈ। ਪਿਰ ਕਾ ਸਾਉ ਨ ਜਾਣੈ ਮੂਰਖਿ ਬਿਨੁ ਗੁਰ ਬੂਝ ਨ ਪਾਈ ਹੇ ॥੬॥ ਮੂੜ ਪਤਨੀ ਆਪਣੇ ਪਤੀ ਦੀ ਰਜ਼ਾ ਨੂੰ ਨਹੀਂ ਜਾਣਦੀ। ਗੁਰਾਂ ਦੇ ਬਾਝੌਂ ਉਸ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ। ਦੁਰਮਤਿ ਖੋਟੀ ਖੋਟੁ ਕਮਾਵੈ ॥ ਮੰਦੀ ਅਕਲ ਵਾਲੀ ਪਾਪਣ ਪਤਨੀ ਪਾਪ ਕਰਦੀ ਹੈ। ਸੀਗਾਰੁ ਕਰੇ ਪਿਰ ਖਸਮ ਨ ਭਾਵੈ ॥ ਉਹ ਹਾਰਸ਼ਿੰਗਾਰ ਲਾਉਂਦੀ ਹੈ ਪਰ ਪਿਆਰਾ ਪਤੀ ਉਸ ਨੂੰ ਪਿਆਰ ਨਹੀਂ ਕਰਦਾ। ਗੁਣਵੰਤੀ ਸਦਾ ਪਿਰੁ ਰਾਵੈ ਸਤਿਗੁਰਿ ਮੇਲਿ ਮਿਲਾਈ ਹੇ ॥੭॥ ਨੇਕੀ ਨਿਪੁੰਨ ਵਹੁਟੀ ਹਮੇਸ਼ਾਂ ਆਪਣੇ ਕੰਤ ਨੂੰ ਮਾਣਦੀ ਹੈ ਅਤੇ ਸੱਚੇ ਗੁਰੂ ਜੀ, ਉਸ ਨੂੰ, ਉਸ ਦੇ ਸਾਈਂ ਦੇ ਮਿਲਾਪ ਵਿੱਚ ਮਿਲਾ ਦਿੰਦੇ ਹਨ। ਆਪੇ ਹੁਕਮੁ ਕਰੇ ਸਭੁ ਵੇਖੈ ॥ ਸਾਈਂ ਆਪ ਹੀ ਸਾਰਿਆਂ ਨੂੰ ਹੁਕਮ ਦਿੰਦਾ ਤੇ ਦੇਖਦਾ ਹੈ। ਇਕਨਾ ਬਖਸਿ ਲਏ ਧੁਰਿ ਲੇਖੈ ॥ ਕਈਆਂ ਨੂੰ ਪ੍ਰਭੂ ਆਪਣੀ ਪਰਾਪੂਰਬਲੀ ਲਿਖਤਾਕਾਰ ਅਨੁਸਾਰ ਮਾਫ਼ ਕਰ ਦਿੰਦਾ ਹੈ। ਅਨਦਿਨੁ ਨਾਮਿ ਰਤੇ ਸਚੁ ਪਾਇਆ ਆਪੇ ਮੇਲਿ ਮਿਲਾਈ ਹੇ ॥੮॥ ਰਾਤ ਅਤੇ ਦਿਨ ਉਹ ਨਾਮ ਨਾਲ ਰੰਗੇ ਰਹਿੰਦੇ ਹਨ ਅਤੇ ਸੱਚੇ ਸੁਆਮੀ ਨੂੰ ਪਾ ਲੈਂਦੇ ਹਨ। ਆਪ ਹੀ ਸੁਆਮੀ ਉਨ੍ਹਾਂ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ। ਹਉਮੈ ਧਾਤੁ ਮੋਹ ਰਸਿ ਲਾਈ ॥ ਸਵੈ-ਹੰਗਤਾ ਬੰਦੇ ਨੂੰ ਮਾਇਆ ਅਤੇ ਸੰਸਾਰੀ ਮਮਤਾ ਦੇ ਸੁਆਦ ਨਾਲ ਜੋੜ ਦਿੰਦੀ ਹੈ। ਗੁਰਮੁਖਿ ਲਿਵ ਸਾਚੀ ਸਹਜਿ ਸਮਾਈ ॥ ਸੱਚੀ ਪ੍ਰੀਤ ਰਾਹੀਂ, ਗੁਰੂ ਅਨੁਸਾਰੀ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਆਪੇ ਮੇਲੈ ਆਪੇ ਕਰਿ ਵੇਖੈ ਬਿਨੁ ਸਤਿਗੁਰ ਬੂਝ ਨ ਪਾਈ ਹੇ ॥੯॥ ਸੁਆਮੀ ਆਪ ਮਿਲਾਉਂਦਾ ਹੈ, ਆਪ ਹੀ ਸਾਰਾ ਕੁਛ ਕਰਦਾ ਅਤੇ ਦੇਖਦਾ ਹੈ। ਸੱਚੇ ਗੁਰਾਂ ਦੇ ਬਗੈਰ ਇਹ ਗਿਆਤ ਪ੍ਰਾਪਤ ਨਹੀਂ ਹੁੰਦੀ। ਇਕਿ ਸਬਦੁ ਵੀਚਾਰਿ ਸਦਾ ਜਨ ਜਾਗੇ ॥ ਕਈ ਪੁਰਸ਼ ਨਾਮ ਦਾ ਚਿੰਤਨ ਕਰਦੇ ਹਨ ਅਤੇ ਸਦੀਵ ਹੀ ਜਾਗਦੇ ਰਹਿੰਦੇ ਹਨ। ਇਕਿ ਮਾਇਆ ਮੋਹਿ ਸੋਇ ਰਹੇ ਅਭਾਗੇ ॥ ਕਈ ਨਿਕਰਮਣ ਬੰਦੇ ਸੰਸਾਰੀ ਪਦਾਰਥਾਂ ਦੀ ਪ੍ਰੀਤ ਅੰਦਰ ਸੁੱਤੇ ਰਹਿੰਦੇ ਹਨ। ਆਪੇ ਕਰੇ ਕਰਾਏ ਆਪੇ ਹੋਰੁ ਕਰਣਾ ਕਿਛੂ ਨ ਜਾਈ ਹੇ ॥੧੦॥ ਪ੍ਰਭੂ ਆਪ ਕਰਦਾ ਹੈ ਅਤੇ ਆਪ ਹੀ ਹੋਰਨਾਂ ਪਾਸੋਂ ਕਰਵਾਉਂਦਾ ਹੈ। ਹੋਰ ਕੋਈ ਜਣਾ ਕੁਝ ਨਹੀਂ ਕਰ ਸਕਦਾ। ਕਾਲੁ ਮਾਰਿ ਗੁਰ ਸਬਦਿ ਨਿਵਾਰੇ ॥ ਗੁਰਾਂ ਦੇ ਬਚਨ ਰਾਹੀਂ, ਬੰਦਾ ਮੌਤ ਨੂੰ ਕਾਬੂ ਕਰਕੇ ਮਾਰ ਲੈਂਦਾ ਹੈ, ਹਰਿ ਕਾ ਨਾਮੁ ਰਖੈ ਉਰ ਧਾਰੇ ॥ ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ। ਸਤਿਗੁਰ ਸੇਵਾ ਤੇ ਸੁਖੁ ਪਾਇਆ ਹਰਿ ਕੈ ਨਾਮਿ ਸਮਾਈ ਹੇ ॥੧੧॥ ਗੁਰਾਂ ਦੀ ਘਾਲ ਦੁਆਰਾ ਓੁਹ ਆਰਾਮ ਪਾਉਂਦਾ ਹੈ ਅਤੇ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ। ਦੂਜੈ ਭਾਇ ਫਿਰੈ ਦੇਵਾਨੀ ॥ ਹੋਰਸ ਦੀ ਪ੍ਰੀਤ ਕਾਰਨ ਦੁਨੀਆ ਕਮਲੀ ਹੋਈ ਫਿਰਦੀ ਹੈ, ਮਾਇਆ ਮੋਹਿ ਦੁਖ ਮਾਹਿ ਸਮਾਨੀ ॥ ਅਤੇ ਸੰਸਾਰੀ ਮਮਤਾ ਦੀ ਪੀੜ ਅੰਦਰ ਖੱਚਤ ਹੋਈ ਹੋਈ ਹੈ। ਬਹੁਤੇ ਭੇਖ ਕਰੈ ਨਹ ਪਾਏ ਬਿਨੁ ਸਤਿਗੁਰ ਸੁਖੁ ਨ ਪਾਈ ਹੇ ॥੧੨॥ ਘਣੇਰੇ ਭੇਸ ਧਾਰਨ ਕਰਨ ਦੁਆਰਾ, ਪ੍ਰਭੂ ਪ੍ਰਾਪਤ ਨਹੀਂ ਹੁੰਦਾ ਸੱਚੇ ਗੁਰਾਂ ਦੇ ਬਾਝੋਂ ਇਸ ਨੂੰ ਖੁਸ਼ੀ ਨਹੀਂ ਮਿਲਦੀ। ਕਿਸ ਨੋ ਕਹੀਐ ਜਾ ਆਪਿ ਕਰਾਏ ॥ ਜਦ ਸੁਆਮੀ ਖ਼ੁਦ ਹੀ ਸਭ ਕੁਝ ਕਰਦਾ ਹੈ ਤਾਂ ਆਦਮੀ ਕੀਹਦੇ ਤੇ ਦੂਸ਼ਣ ਲਾਵੇ? ਜਿਤੁ ਭਾਵੈ ਤਿਤੁ ਰਾਹਿ ਚਲਾਏ ॥ ਜੇਹੋ ਜੇਹੀ ਉਸ ਦੀ ਰਜ਼ਾ ਹੈ ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਤੋਰਦਾ ਹੈ। ਆਪੇ ਮਿਹਰਵਾਨੁ ਸੁਖਦਾਤਾ ਜਿਉ ਭਾਵੈ ਤਿਵੈ ਚਲਾਈ ਹੇ ॥੧੩॥ ਮਾਲਕ ਖੁਦ ਮਿਹਰਬਾਨ ਅਤੇ ਆਰਾਮ-ਦੇਣਹਾਰ ਹੈ। ਜਿਸ ਤਰ੍ਹਾਂ ਉਸ ਦੀ ਰਜ਼ਾ ਹੈ ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਤੋਰਦਾ ਹੈ। ਆਪੇ ਕਰਤਾ ਆਪੇ ਭੁਗਤਾ ॥ ਉਹ ਆਪ ਕਰਤਾਰ ਹੈ ਤੇ ਆਪ ਹੀ ਅਨੰਦ ਮਾਣਨ ਵਾਲਾ। ਆਪੇ ਸੰਜਮੁ ਆਪੇ ਜੁਗਤਾ ॥ ਉਹ ਆਪ ਨਿਰਲੇਪ ਹੈ ਅਤੇ ਆਪ ਹੀ ਜੁੜਿਆ ਹੋਇਆ। ਆਪੇ ਨਿਰਮਲੁ ਮਿਹਰਵਾਨੁ ਮਧੁਸੂਦਨੁ ਜਿਸ ਦਾ ਹੁਕਮੁ ਨ ਮੇਟਿਆ ਜਾਈ ਹੇ ॥੧੪॥ ਉਹ ਖ਼ੁਦ ਹੀ ਪਵਿੱਤ੍ਰ ਦਇਆਲੂ ਅਤੇ ਅੰਮ੍ਰਿਤ ਦਾ ਪਿਆਰਾ ਹੈ, ਜਿਸ ਦੀ ਰਜ਼ਾ ਮੇਟੀ ਨਹੀਂ ਜਾ ਸਕਦੀ। ਸੇ ਵਡਭਾਗੀ ਜਿਨੀ ਏਕੋ ਜਾਤਾ ॥ ਕੇਵਲ ਉਹ ਹੀ ਭਾਰੇ ਨਸੀਬਾਂ ਵਾਲੇ ਹਨ, ਜੋ ਸਿਰਫ਼ ਇੱਕ ਵਾਹਿਗੁਰੂ ਨੂੰ ਹੀ ਜਾਣਦੇ ਹਨ। copyright GurbaniShare.com all right reserved. Email |