ਬਸੰਤੁ ਮਹਲਾ ੫ ਘਰੁ ੧ ਦੁਤੁਕੀਆ ਬਸੰਤ ਪੰਜਵੀਂ ਪਾਤਿਸ਼ਾਹੀ। ਦੋਤੁਕੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਸੁਣਿ ਸਾਖੀ ਮਨ ਜਪਿ ਪਿਆਰ ॥ ਸ੍ਰਵਣ ਕਰ, ਹੇ ਮਨੂਏ! ਸੰਤਾਂ ਦੀਆਂ ਸਾਖੀਆ ਅਤੇ ਤੂੰ ਆਪਣੇ ਪ੍ਰਭੂ ਦਾ ਪ੍ਰੇਮ ਨਾਲ ਸਿਮਰਨ ਕਰ। ਅਜਾਮਲੁ ਉਧਰਿਆ ਕਹਿ ਏਕ ਬਾਰ ॥ ਕੇਵਲ ਇਕ ਦਫਾ ਪ੍ਰਭੂ ਦਾ ਨਮਾ ਉਚਾਰਨ ਕਰਨ ਦੁਆਰਾ, ਅਜਾਮਲ ਦੀ ਕਲਿਆਣ ਹੋ ਗਈ ਸੀ। ਬਾਲਮੀਕੈ ਹੋਆ ਸਾਧਸੰਗੁ ॥ ਬਾਲਮੀਕ ਨੂੰ ਸਤਿਸੰਗਤ ਪਰਾਪਤ ਹੋ ਗਈ। ਧ੍ਰੂ ਕਉ ਮਿਲਿਆ ਹਰਿ ਨਿਸੰਗ ॥੧॥ ਧਰੂ ਬਿਨਾ ਕਿਸੇ ਝਿਜਕ ਦੇ ਪ੍ਰਭੂ ਨੂੰ ਮਿਲ ਪਿਆ। ਤੇਰਿਆ ਸੰਤਾ ਜਾਚਉ ਚਰਨ ਰੇਨ ॥ ਮੈਂ ਤੇਰਿਆਂ ਸਾਧੂਆਂ ਦੇ ਪੈਰਾਂ ਦੀ ਧੂੜ ਮੰਗਦਾ ਹਾਂ, ਹੇ ਪ੍ਰਭੂ! ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ ॥੧॥ ਰਹਾਉ ॥ ਮਿਹਰ ਧਾਰ, ਤੂੰ ਮੈਨੂੰ ਇਸ ਨੂੰ ਬਖ਼ਸ਼ ਤਾਂ ਜੋ ਇਸ ਨੂੰ ਪਾ ਕੇ, ਮੈਂ ਇਸ ਨੂੰ ਆਪਣੇ ਮੱਥੇ ਨੂੰ ਲਾਵਾਂ। ਠਹਿਰਾਉ। ਗਨਿਕਾ ਉਧਰੀ ਹਰਿ ਕਹੈ ਤੋਤ ॥ ਆਪਣੇ ਤੋਤੇ ਦੀ ਤਰ੍ਹਾਂ ਪ੍ਰਭੂ ਦਾ ਨਾਮ ਉਚਾਰਨ ਕਰਨ ਦੁਆਰਾ, ਵੇਸਵਾ ਦਾ ਪਾਰ ਉਤਾਰਾ ਹੋ ਗਿਆ। ਗਜਇੰਦ੍ਰ ਧਿਆਇਓ ਹਰਿ ਕੀਓ ਮੋਖ ॥ ਵਡੇ ਹਾਥੀ ਨੇ ਵਾਹਿਗੁਰੂ ਨੂੰ ਯਾਦ ਕੀਤਾ ਅਤੇ ਉਸ ਨੇ ਉਸ ਨੂੰ ਮੁਕਤ ਕਰ ਦਿੱਤਾ। ਬਿਪ੍ਰ ਸੁਦਾਮੇ ਦਾਲਦੁ ਭੰਜ ॥ ਬ੍ਰਹਮਣ ਸੁਦਾਮੇ ਦੀ ਉਸ ਨੇ ਕੰਗਾਲਤਾ ਦੂਰ ਕਰ ਦਿੱਤੀ। ਰੇ ਮਨ ਤੂ ਭੀ ਭਜੁ ਗੋਬਿੰਦ ॥੨॥ ਹੇ ਮੇਰੇ ਮਨੂਏ! ਤੂੰ ਭੀ ਆਪਣੇ ਸਾਹਿਬ ਦਾ ਸਿਮਰਨ ਕਰ। ਬਧਿਕੁ ਉਧਾਰਿਓ ਖਮਿ ਪ੍ਰਹਾਰ ॥ ਸ਼ਿਕਾਰੀ, ਜਿਸ ਨੇ ਕ੍ਰਿਸ਼ਨ ਨੂੰ ਤੀਰ ਮਾਰਿਆ ਸੀ, ਦਾ ਭੀ ਪਾਰ ਉਤਾਰਾ ਹੋ ਗਿਆ। ਕੁਬਿਜਾ ਉਧਰੀ ਅੰਗੁਸਟ ਧਾਰ ॥ ਅੰਗੂਠੇ ਉਤੇ ਪੈਰ ਧਰ ਕੇ, ਕੁੱਬੀ ਤਾਰ ਦਿੱਤੀ ਗਈ। ਬਿਦਰੁ ਉਧਾਰਿਓ ਦਾਸਤ ਭਾਇ ॥ ਸੇਵਕ ਦੇ ਜਜ਼ਬਿਆਂ ਰਾਹੀਂ ਬਿਦਰ ਦਾ ਪਾਰ ਉਤਾਰਾ ਹੋ ਗਿਆ। ਰੇ ਮਨ ਤੂ ਭੀ ਹਰਿ ਧਿਆਇ ॥੩॥ ਹੇ ਮੇਰੀ ਜਿੰਦੇ! ਤੂੰ ਭੀ ਆਪਣੇ ਵਾਹਿਗੁਰੂ ਦਾ ਭਜਨ ਕਰ। ਪ੍ਰਹਲਾਦ ਰਖੀ ਹਰਿ ਪੈਜ ਆਪ ॥ ਵਾਹਿਗੁਰੂ ਨੇ ਆਪੇ ਹੀ ਪ੍ਰਹਿਲਾਦ ਦੀ ਲੱਜਿਆ ਰੱਖੀ। ਬਸਤ੍ਰ ਛੀਨਤ ਦ੍ਰੋਪਤੀ ਰਖੀ ਲਾਜ ॥ ਜਦ ਕੱਪੜੇ ਲਾਹੇ ਜਾ ਰਹੇ ਸਨ, ਸੁਆਮੀ ਨੇ ਦਰੋਪਤੀ ਦੀ ਇਜ਼ਤ ਬਚਾ ਲਈ। ਜਿਨਿ ਜਿਨਿ ਸੇਵਿਆ ਅੰਤ ਬਾਰ ॥ ਜਿਨ੍ਹਾਂ ਜਿਨ੍ਹਾਂ ਨੇ ਅਖੀਰ ਦੇ ਵੇਲੇ ਰੱਬ ਨੂੰ ਯਾਦ ਕੀਤਾ, ਉਹ ਸਾਰੇ ਹੀ ਪਾਰ ਉਤਰ ਗਏ। ਰੇ ਮਨ ਸੇਵਿ ਤੂ ਪਰਹਿ ਪਾਰ ॥੪॥ ਤੂੰ ਸੁਆਮੀ ਦੀ ਸੇਵਾ ਕਰ, ਹੇ ਮੇਰੀ ਜਿੰਦੜੀਏ! ਤਾਂ ਜੋ ਤੇਰਾ ਵੀ ਪਾਰ ਉਤਾਰਾ ਹੋ ਜਾਵੇ। ਧੰਨੈ ਸੇਵਿਆ ਬਾਲ ਬੁਧਿ ॥ ਧਨੇ ਨੇ ਬਾਲ ਦੇ ਭੋਲੇਪਨ ਰਾਹੀਂ ਹੀ ਹਰੀ ਦੀ ਸੇਵਾ ਕਮਾਈ। ਤ੍ਰਿਲੋਚਨ ਗੁਰ ਮਿਲਿ ਭਈ ਸਿਧਿ ॥ ਗੁਰਾਂ ਨਾਲ ਮਿਲ ਕੇ ਤ੍ਰਿਲੋਚਨ ਨੂੰ ਪੂਰਨਤਾ ਪਰਾਪਤ ਹੋ ਗਈ। ਬੇਣੀ ਕਉ ਗੁਰਿ ਕੀਓ ਪ੍ਰਗਾਸੁ ॥ ਗਰਾਂ ਨੇ ਬੇਣੀ ਨੂੰ ਰੱਬੀ ਨੂਰ ਬਖਸ਼ ਦਿੱਤਾ। ਰੇ ਮਨ ਤੂ ਭੀ ਹੋਹਿ ਦਾਸੁ ॥੫॥ ਹੇ ਮੇਰੇ ਮਨੂਏ! ਤੂੰ ਭੀ ਪ੍ਰਭੂ ਦਾ ਸੇਵਕ ਹੋ ਜਾ। ਜੈਦੇਵ ਤਿਆਗਿਓ ਅਹੰਮੇਵ ॥ ਜੈ ਦੇਵ ਨੇ ਆਪਣੀ ਸਵੈ-ਹੰਗਤਾ ਛਡ ਦਿੱਤੀ। ਨਾਈ ਉਧਰਿਓ ਸੈਨੁ ਸੇਵ ॥ ਸੇਵਾ ਟਹਿਲ ਦੇ ਰਾਹੀਂ, ਸੈਨ, ਹਜਾਮ ਤਰ ਗਿਆ। ਮਨੁ ਡੀਗਿ ਨ ਡੋਲੈ ਕਹੂੰ ਜਾਇ ॥ ਮੇਰਾ ਮਨੂਆ ਝਿਜਕਦਾ ਅਤੇ ਥਿੜਕਦਾ ਨਹੀਂ, ਨਾਂ ਹੀ ਇਹ ਕਿਧਰੇ ਜਾਂਦਾ ਹੈ। ਮਨ ਤੂ ਭੀ ਤਰਸਹਿ ਸਰਣਿ ਪਾਇ ॥੬॥ ਹੇ ਮੇਰੀ ਜਿੰਦੇ! ਤੂੰ ਭੀ ਪਾਰ ਉਤਰ ਜਾਵੇਗੀ। ਤੂੰ ਪ੍ਰਭੂ ਦੀ ਪਨਾਹ ਲੈ। ਜਿਹ ਅਨੁਗ੍ਰਹੁ ਠਾਕੁਰਿ ਕੀਓ ਆਪਿ ॥ ਜਿਨ੍ਹਾਂ ਉਤੇ ਤੂੰ ਹੇ ਸੁਆਮੀ! ਆਪਣੀ ਮਿਹਰ ਧਾਰਦਾ ਹੈ, ਸੇ ਤੈਂ ਲੀਨੇ ਭਗਤ ਰਾਖਿ ॥ ਉਨ੍ਹਾਂ ਸਾਧੂਆਂ ਨੂੰ ਤੂੰ ਖੁਦ ਮੁਕਤ ਕਰ ਦਿੰਦਾ ਹੈ। ਤਿਨ ਕਾ ਗੁਣੁ ਅਵਗਣੁ ਨ ਬੀਚਾਰਿਓ ਕੋਇ ॥ ਉਹਨਾਂ ਦੀਆਂ ਨੇਕੀਆਂ ਅਤੇ ਬਦੀਆਂ ਵਲ ਤੂੰ ਧਿਆਨ ਨਹੀਂ ਦਿੰਦਾ, ਹੇ ਸੁਆਮੀ! ਇਹ ਬਿਧਿ ਦੇਖਿ ਮਨੁ ਲਗਾ ਸੇਵ ॥੭॥ ਤੇਰੇ ਇਹ ਮਾਰਗ ਵੇਖ ਕੇ, ਮੇਰਾ ਮਨੂਆ ਤੇਰੀ ਸੇਵਾ ਟਹਿਲ ਦੇ ਸਮਰਪਣ ਹੋ ਗਿਆ ਹੈ। ਕਬੀਰਿ ਧਿਆਇਓ ਏਕ ਰੰਗ ॥ ਕਬੀਰ ਨੇ ਇਕ ਚਿੱਤ ਉਸ ਦੇ ਪਿਆਰ ਅੰਦਰ ਜੁੜ ਕੇ ਉਸ ਦਾ ਭਜਨ ਕੀਤਾ। ਨਾਮਦੇਵ ਹਰਿ ਜੀਉ ਬਸਹਿ ਸੰਗਿ ॥ ਨਾਮ ਦੇਵ ਮਹਾਰਾਜ ਮਾਲਕ ਦੇ ਨਾਲ ਰਹਿੰਦਾ ਸੀ। ਰਵਿਦਾਸ ਧਿਆਏ ਪ੍ਰਭ ਅਨੂਪ ॥ ਰਵਿਦਾਸ ਨੇ ਸੁੰਦਰ ਸੁਆਮੀ ਦਾ ਸਿਮਰਨ ਕੀਤਾ। ਗੁਰ ਨਾਨਕ ਦੇਵ ਗੋਵਿੰਦ ਰੂਪ ॥੮॥੧॥ ਗੁਰੂ ਨਾਨਕ ਦੇਵ ਜੀ, ਆਲਮ ਦੇ ਮਾਲਕ ਦਾ ਹੀ ਸਰੂਪ ਹਨ। ਬਸੰਤੁ ਮਹਲਾ ੫ ॥ ਬਸੰਤ ਪੰਜਵੀਂ ਪਾਤਿਸ਼ਾਹੀ। ਅਨਿਕ ਜਨਮ ਭ੍ਰਮੇ ਜੋਨਿ ਮਾਹਿ ॥ ਅਨੇਕਾਂ ਜਨਮ, ਪ੍ਰਾਣੀ ਜੂਨੀਆਂ ਅੰਦਰ ਭਟਕਦਾ ਰਿਹਾ। ਹਰਿ ਸਿਮਰਨ ਬਿਨੁ ਨਰਕਿ ਪਾਹਿ ॥ ਰੱਬ ਦੀ ਬੰਦਗੀ ਦੇ ਬਗੈਰ ਉਹ ਦੋਜ਼ਖ਼ ਵਿੱਚ ਪੈਦਾ ਹੈ। ਭਗਤਿ ਬਿਹੂਨਾ ਖੰਡ ਖੰਡ ॥ ਪ੍ਰਭੂ ਦੇ ਵੈਰਾਗ ਦੇ ਬਗੈਰ, ਬੰਦਾ ਟੋਟੇ ਟੋਟੇ ਕੀਤਾ ਜਾਂਦਾ ਹੈ। ਬਿਨੁ ਬੂਝੇ ਜਮੁ ਦੇਤ ਡੰਡ ॥੧॥ ਸਾਈਂ ਨੂੰ ਅਨੁਭਵ ਕਰਨ ਦੇ ਬਾਝੋਂ, ਯਮ ਬੰਦੇ ਨੂੰ ਸਜ਼ਾ ਦਿੰਦਾ ਹੈ। ਗੋਬਿੰਦ ਭਜਹੁ ਮੇਰੇ ਸਦਾ ਮੀਤ ॥ ਹੈ ਮੇਰੇ ਮਿੱਤਰ! ਤੂੰ ਸਦੀਵ ਹੀ ਆਪਣੇ ਸੁਆਮੀ ਦਾ ਸਿਮਰਨ ਕਰ, ਸਾਚ ਸਬਦ ਕਰਿ ਸਦਾ ਪ੍ਰੀਤਿ ॥੧॥ ਰਹਾਉ ॥ ਅਤੇ ਤੁੰ ਸੱਚੇ ਨਾਮ ਨਾਲ ਹਮੇਸ਼ਾਂ ਹੀ ਪਿਰਹੜੀ ਪਾ। ਠਹਿਰਾਉ। ਸੰਤੋਖੁ ਨ ਆਵਤ ਕਹੂੰ ਕਾਜ ॥ ਕਿਸੇ ਕਾਰਵਿਹਾਰ ਦੁਆਰਾ ਭੀ ਜੀਵ ਨੂੰ ਸੰਤੁਸ਼ਟਤਾ ਨਹੀਂ ਆਉਂਦੀ। ਧੂੰਮ ਬਾਦਰ ਸਭਿ ਮਾਇਆ ਸਾਜ ॥ ਧੰਨ-ਦੌਲਤ ਦੀਆਂ ਸਮੂਹ ਬਨਾਵਟਾਂ ਧੂੰਏ ਦੇ ਬੱਦਲ ਹਨ। ਪਾਪ ਕਰੰਤੌ ਨਹ ਸੰਗਾਇ ॥ ਗੁਨਾਹ ਕਰਨ ਤੋਂ ਬੰਦਾ ਝਿਜਕਦਾ ਨਹੀਂ। ਬਿਖੁ ਕਾ ਮਾਤਾ ਆਵੈ ਜਾਇ ॥੨॥ ਜਹਿਰ ਨਾਲ ਮਤਵਾਲਾ ਹੋਇਆ ਜੀਵ ਆਉਂਦਾ ਤੇ ਜਾਂਦਾ ਹੈ। ਹਉ ਹਉ ਕਰਤ ਬਧੇ ਬਿਕਾਰ ॥ ਹੰਗਤਾ ਤੇ ਹੰਕਾਰ ਕਰਨ ਨਾਲ ਬਦੀਆਂ ਸਦਾ ਵਧਦੀਆਂ ਹਨ। ਮੋਹ ਲੋਭ ਡੂਬੌ ਸੰਸਾਰ ॥ ਸੰਸਾਰੀ ਮਮਤਾ ਤੇ ਲਾਲਚ ਅੰਦਰ ਜੱਗ ਡੁੱਬ ਗਿਆ ਹੈ। ਕਾਮਿ ਕ੍ਰੋਧਿ ਮਨੁ ਵਸਿ ਕੀਆ ॥ ਸ਼ਹਿਵਤ ਤੇ ਗੁੱਸਾ ਬੰਦੇ ਦੇ ਮਨੂਏ ਉਤੇ ਰਾਜ ਕਰਦੇ ਹਨ। ਸੁਪਨੈ ਨਾਮੁ ਨ ਹਰਿ ਲੀਆ ॥੩॥ ਸੁਫਨੇ ਵਿੱਚ ਭੀ, ਉਹ ਸਾਈਂ ਦੇ ਨਾਮ ਨੂੰ ਨਹੀਂ ਉਚਾਰਦਾ। ਕਬ ਹੀ ਰਾਜਾ ਕਬ ਮੰਗਨਹਾਰੁ ॥ ਕਦੇ ਬੰਦਾ ਪਾਤਿਸ਼ਾਹ ਹੁੰਦਾ ਹੈ ਅਤੇ ਕਦੇ ਮੰਗਤਾ। ਦੂਖ ਸੂਖ ਬਾਧੌ ਸੰਸਾਰ ॥ ਪੀੜ ਤੇ ਪ੍ਰਸੰਨਤਾ ਨਾਲ ਦੁਨੀਆਂ ਬੱਧੀ ਹੋਈ ਹੈ। ਮਨ ਉਧਰਣ ਕਾ ਸਾਜੁ ਨਾਹਿ ॥ ਆਪਣੇ ਆਪ ਨੂੰ ਮੁਕਤ ਕਰਨ ਦੀ ਇਨਸਾਨ ਕੋਈ ਤਿਆਰੀ ਨਹੀਂ ਕਰਦਾ। ਪਾਪ ਬੰਧਨ ਨਿਤ ਪਉਤ ਜਾਹਿ ॥੪॥ ਗੁਨਾਹਾਂ ਦੀਆਂ ਜ਼ੰਜੀਰਾਂ ਸਦਾ ਉਸ ਨੂੰ ਪੈਦੀਆਂ ਜਾਂਦੀਆਂ ਹਨ। ਈਠ ਮੀਤ ਕੋਊ ਸਖਾ ਨਾਹਿ ॥ ਬੰਦੇ ਦਾ ਕੋਈ ਪਿਆਰਾ ਮਿੱਤਰ ਤੇ ਸਾਥੀ ਨਹੀਂ। ਆਪਿ ਬੀਜਿ ਆਪੇ ਹੀ ਖਾਂਹਿ ॥ ਉਹ ਖੁਦ ਬੀਜਦਾ ਹੈ, ਅਤੇ ਖੁਦ ਹੀ ਖਾਂਦਾ ਹੈ। copyright GurbaniShare.com all right reserved. Email |