Page 1329

ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ ॥
ਗੁਰੂ ਜੀ ਦਰਿਆ ਹਨ, ਜਿਥੋ ਸਦੀਵ ਹੀ ਪਵਿੱਤਰ ਪਾਣੀ ਪ੍ਰਾਪਤ ਹੁੰਦਾ ਹੈ, ਜਿਸ ਦੁਆਰਾ ਮੰਦੀ ਸਮਝ ਦੀ ਮਲੀਣਤਾ ਧੋਤੀ ਜਾਂਦੀ ਹੈ।

ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ ॥੨॥
ਸੱਚੇ ਗੁਰਾਂ ਨੂੰ ਪ੍ਰਾਪਤ ਹੋ, ਬੰਦੇ ਦਾ ਪੂਰਨ ਇਸ਼ਨਾਨ ਹੋ ਜਾਂਦਾ ਹੈ, ਜੋ ਉਸ ਨੂੰ ਇਕ ਡੰਗਰ ਅਤੇ ਭੂਤਨੇ ਤੋਂ ਦੇਵਤੇ ਬਣਾ ਦਿੰਦਾ ਹੈ।

ਰਤਾ ਸਚਿ ਨਾਮਿ ਤਲ ਹੀਅਲੁ ਸੋ ਗੁਰੁ ਪਰਮਲੁ ਕਹੀਐ ॥
ਕੇਵਲ ਉਹ ਹੀ ਚੰਨਣ-ਵਰਗਾ ਗੁਰੂ ਆਖਿਆ ਜਾਂਦਾ ਹੈ, ਜਿਸ ਦਾ ਦਿਲ ਐਨ ਥਲੇ ਤਾਂਈ ਸੱਚੇ ਨਾਮ ਨਾਲ ਰੰਗਿਆ ਹੋਇਆ ਹੈ।

ਜਾ ਕੀ ਵਾਸੁ ਬਨਾਸਪਤਿ ਸਉਰੈ ਤਾਸੁ ਚਰਣ ਲਿਵ ਰਹੀਐ ॥੩॥
ਜਿਸ ਦੀ ਖੁਸ਼ਬੂ ਨਾਲ, ਸਾਰੀ ਬਨਾਸਪਤੀ ਸੁਗੰਧਤ ਥੀ ਵੰਞਦੀ ਹੈ, ਤੂੰ ਉਸ ਦੇ ਪੈਰਾ ਨਾਲ ਆਪਣੀ ਬਿਰਤੀ ਜੋੜ।

ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ ॥
ਗੁਰਾਂ ਦੀ ਦਇਆ ਦੁਆਰਾ ਬੰਦੇ ਅੰਦਰ ਰੁਹਾਨੀ ਜੀਵਨ ਪੈਦਾ ਹੋ ਜਾਂਦਾ ਹੈ ਤੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਦੇ ਧਾਮ ਤੇ ਪੁਜ ਜਾਂਦਾ ਹੈ।

ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ ॥੪॥੬॥
ਗੁਰਾਂ ਦੇ ਰਾਹੀਂ ਹੇ ਨਾਨਕ! ਇਨਸਾਨ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾਹੈ ਅਤੇ ਗੁਰਾਂ ਦੇ ਰਾਹੀਂ ਹੀ ਉਹ ਆਪਣੇ ਨਿਜ ਦੇ ਘਰ ਨੂੰ ਪ੍ਰਾਪਤ ਹੋ ਜਾਂਦਾ ਹੈ।

ਪ੍ਰਭਾਤੀ ਮਹਲਾ ੧ ॥
ਪ੍ਰਭਾਤੀ ਪਹਿਲੀ ਪਾਤਿਸ਼ਾਹੀ।

ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥
ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਪ੍ਰਭੂ ਦੇ ਇਲਮ ਦੀ ਬੀਚਾਰ ਕਰਦਾ ਹੈ ਅਤੇ ਇਸ ਨੂੰ ਪੜ ਤੇ ਵਾਚ ਕੇ ਪ੍ਰਭਤਾ ਪਾਉਂਦਾ ਹੈ।

ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ ॥੧॥
ਨਾਮ-ਸੁਘਾਰਸ ਦੀ ਦਾਤ ਪ੍ਰਾਪਤ ਹੋ ਜਾਣ ਨਾਲ, ਬੰਦੇ ਦਾ ਆਪਣਾ ਆਪ ਉਸ ਦੇ ਆਪੇ ਅੰਦਰ ਹੀ ਪ੍ਰਗਟ ਹੋ ਜਾਂਦਾ ਹੈ।

ਕਰਤਾ ਤੂ ਮੇਰਾ ਜਜਮਾਨੁ ॥
ਹੇ ਸਿਰਜਣਹਾਰ ਸੁਆਮੀ! ਕੇਵਲ ਤੂੰ ਹੀ ਮੈਨੂੰ ਦਾਤ ਦੇਣ ਵਾਲਾ ਹੈ।

ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥੧॥ ਰਹਾਉ ॥
ਮੈਂ ਤੇਰੇ ਪਾਸੋਂ ਕੇਵਲ ਇਕ ਖੈਰਾਤ ਮੰਗਦਾ ਹਾਂ। ਹੇ ਸੁਆਮੀ! ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ। ਠਹਿਰਾਉ।

ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨੁ ॥
ਪੰਜ ਭਟਕਦੇ ਹੋਏ ਚੋਰ ਕਾਬੂ ਆ ਜਾਂਦੇ ਹਨ ਅਤੇ ਮਨੂਏ ਦੀ ਸਵੈ-ਹੰਗਤਾ ਮਿਟ ਜਾਂਦੀ ਹੈ।

ਦਿਸਟਿ ਬਿਕਾਰੀ ਦੁਰਮਤਿ ਭਾਗੀ ਐਸਾ ਬ੍ਰਹਮ ਗਿਆਨੁ ॥੨॥
ਪਾਪਾਂ ਭਰੀ ਨਜ਼ਰ ਅਤੇ ਖੋਟੀ-ਬੁਧੀ ਦੌੜ ਜਾਂਦੇ ਹਨ। ਐਹੋ ਜੇਹੀ ਹੈ ਪ੍ਰਭੂ ਦੀ ਰੱਬੀ ਗਿਆਤ।

ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ ॥
ਹੇ ਸੁਆਮੀ! ਤੂੰ ਮੈਨੂੰ ਪ੍ਰਹੇਜਗਾਰੀ ਅਤੇ ਪਾਕੀਗਜਗੀ ਦੇ ਚੋਲ, ਮਿਹਰਬਾਨੀ ਦੀ ਗੰਦਮ ਅਤੇ ਆਪਣੇ ਧਿਆਨ ਦਾ ਪੱਤਲ ਬਖਸ਼।

ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ ॥੩॥
ਹੇ ਸੁਆਮੀ! ਤੂੰ ਮੈਨੂੰ ਸ਼ੁਭ ਅਮਲਾਂ ਦੇ ਦੁੱਧ ਅਤੇ ਸੰਤੁਸ਼ਟਤਾ ਦੀ ਬਖਸ਼ਸ਼ ਕਰ। ਐਹੋ ਜੇਹੀ ਖੈਰ ਮੈਂ ਤੇਰੇ ਕੋਲੋ ਮੰਗਦਾ ਹਾਂ।

ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥
ਤੂੰ ਮੁਆਫੀ ਦੇਣ ਅਤੇ ਸਬਰ ਸਿਦਕ ਨੂੰ ਮੇਰੀ ਦੁੱਧ ਦੇਣ ਵਾਲੀ ਗਾ ਬਣਾ ਦੇ, ਤਾਂ ਜੋ ਮੇਰੇ ਮਨ ਦਾ ਵੱਛਾ ਸੁਖੈਨ ਹੀ ਦੁੱਧ ਨੂੰ ਪਾਨ ਕਰੇ।

ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ ॥੪॥੭॥
ਮੈਂ ਸੁਆਮੀ ਦੀ ਉਸਤਤੀ ਅਤੇ ਸ਼ਰਮ ਹਿਯਾ ਦੀ ਪੁਸ਼ਾਕ ਮੰਗਦਾ ਹਾਂ ਤੇ ਇਸ ਤਰ੍ਹਾਂ ਨਾਨਕ ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਕਰਦਾ ਰਹੇਗਾ।

ਪ੍ਰਭਾਤੀ ਮਹਲਾ ੧ ॥
ਪ੍ਰਭਾਤੀ ਪਹਿਲੀ ਪਾਤਿਸ਼ਾਹੀ।

ਆਵਤੁ ਕਿਨੈ ਨ ਰਾਖਿਆ ਜਾਵਤੁ ਕਿਉ ਰਾਖਿਆ ਜਾਇ ॥
ਜਦ ਕੋਈ ਵੀ, ਆਦਮੀ ਨੂੰ ਆਉਣ ਤੋਂ ਰੋਕ ਨਹੀਂ ਸਕਦਾ ਤਾਂ ਚਲੇ ਜਾਣ ਤੋਂ ਉਸ ਨੂੰ ਕੋਈ ਕਿਸ ਤਰ੍ਹਾਂ ਰੋਕ ਸਕਦਾ ਹੈ?

ਜਿਸ ਤੇ ਹੋਆ ਸੋਈ ਪਰੁ ਜਾਣੈ ਜਾਂ ਉਸ ਹੀ ਮਾਹਿ ਸਮਾਇ ॥੧॥
ਕੇਵਲ ਉਹ ਹੀ ਇਸ ਰਾਜ ਨੂੰ ਪੂਰੀ ਤਰ੍ਹਾਂ ਜਾਣਦਾ ਹੈ, ਜਿਸ ਤੋਂ ਪ੍ਰਾਣੀ ਉਤਪੰਨ ਹੋਇਆ ਹੈ। ਜਦ ਬੰਦਾ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ, ਤਾਂ ਉਹ ਉਸ ਵਿੱਚ ਲੀਨ ਹੋ ਜਾਂਦਾ ਹੈ।

ਤੂਹੈ ਹੈ ਵਾਹੁ ਤੇਰੀ ਰਜਾਇ ॥
ਹੇ ਸੁਆਮੀ! ਅਸਚਰਜ ਤੂੰ ਹੈ, ਅਤੇ ਅਸਚਰਜ ਹੈ ਤੇਰਾ ਭਾਣਾ।

ਜੋ ਕਿਛੁ ਕਰਹਿ ਸੋਈ ਪਰੁ ਹੋਇਬਾ ਅਵਰੁ ਨ ਕਰਣਾ ਜਾਇ ॥੧॥ ਰਹਾਉ ॥
ਜਿਹੜਾ ਕੁਛ ਤੂੰ ਕਰਦਾ ਹੈ, ਲਿਸਚਿਤ ਉਹ ਹੀ ਹੁੰਦਾ ਹੈ। ਆਦਮੀ ਕੁਛ ਭੀ ਹੋਰ ਕਰ ਨਹੀਂ ਸਦਾ। ਠਹਿਰਾਉ।

ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ ॥
ਜਿਸ ਤਰ੍ਹਾਂ ਹਲਟ ਦੀ ਮਾਲ੍ਹ ਨਾਲ ਲਟਕਦੀਆਂ ਹੋਇਆ ਟਿੰਡਾ ਇਕ ਖਾਲੀ ਹੁੰਦੀਆਂ ਅਤੇ ਹੋਰ ਭਰੀਦੀਆਂ ਚੱਕਰ ਕੱਟਦੀਆਂ ਹਨ।

ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ ॥੨॥
ਉਹੋ ਜੇਹੀ ਹੀ ਹੈ ਸੁਆਮੀ ਦੀ ਇਹ ਖੇਡ। ਉਹ ਐਕੁਰ ਕਰਦਾ ਹੈ, ਜਿਸ ਤਰ੍ਹਾਂ ਦੀ ਹੈ ਉਸ ਦੀ ਅਦਭੁਤ ਪ੍ਰਭਤਾ।

ਸੁਰਤੀ ਕੈ ਮਾਰਗਿ ਚਲਿ ਕੈ ਉਲਟੀ ਨਦਰਿ ਪ੍ਰਗਾਸੀ ॥
ਬ੍ਰਹਮ ਗਿਆਤ ਦੇ ਰਸਤੇ ਟੁਰਨ ਦੁਆਰਾ, ਆਦਮੀ ਦੀ ਦ੍ਰਿਸ਼ਟੀ ਰੋਸ਼ਨ ਹੋ ਜਾਂਦੀ ਹੈ ਅਤੇ ਦੁਨੀਆਂ ਵਲੋ ਉਹ ਆਪਣਾ ਮੂੰਹ ਮੋੜ ਲੈਂਦਾ ਹੈ।

ਮਨਿ ਵੀਚਾਰਿ ਦੇਖੁ ਬ੍ਰਹਮ ਗਿਆਨੀ ਕਉਨੁ ਗਿਰਹੀ ਕਉਨੁ ਉਦਾਸੀ ॥੩॥
ਆਪਣੇ ਚਿੱਤ ਅੰਦਰ ਸੋਚ ਕੇ ਵੇਖ, ਹੇ ਰੱਬ ਨੂੰ ਜਾਣਨ ਵਾਲੇ! ਕਿਹੜਾ ਗ੍ਰਿਹਸਥੀ ਹੈ ਅਤੇ ਕਿਹੜਾ ਤਿਆਗੀ।

ਜਿਸ ਕੀ ਆਸਾ ਤਿਸ ਹੀ ਸਉਪਿ ਕੈ ਏਹੁ ਰਹਿਆ ਨਿਰਬਾਣੁ ॥
ਜਿਸ ਦੀ ਮਲਕੀਅਤ ਹੈ, ਇਹ ਉਮੈਦ ਇਸ ਨੂੰ ਉਸ ਦੇ ਸਮਰਪਨ ਕਰ ਦੇ ਇਹ ਇਨਸਾਨ ਨਿਰਲੇਪ ਵਿਚਰਦਾ ਹੈ।

ਜਿਸ ਤੇ ਹੋਆ ਸੋਈ ਕਰਿ ਮਾਨਿਆ ਨਾਨਕ ਗਿਰਹੀ ਉਦਾਸੀ ਸੋ ਪਰਵਾਣੁ ॥੪॥੮॥
ਜਿਹੜਾ ਕੋਈ ਉਸ ਦੀ ਉਪਾਸ਼ਨਾ ਕਰਦਾ ਹੈ ਜਿਸ ਤੋਂ ਉਹ ਪੈਦਾ ਹੋਇਆਹੈ, ਹੇ ਨਾਨਕ! ਪ੍ਰਮਾਣੀਕ ਹੈ ਉਹ, ਭਾਵੇਂ ਉਹ ਘਰਬਾਰੀ ਹੈ ਯਾ ਵਿਰਕਤ।

ਪ੍ਰਭਾਤੀ ਮਹਲਾ ੧ ॥
ਪ੍ਰਭਾਤੀ ਪਹਿਲੀ ਪਾਤਿਸ਼ਾਹੀ।

ਦਿਸਟਿ ਬਿਕਾਰੀ ਬੰਧਨਿ ਬਾਂਧੈ ਹਉ ਤਿਸ ਕੈ ਬਲਿ ਜਾਈ ॥
ਜੋ ਜੰਜੀਰ ਨਾਲ ਪਾਪ ਵਾਲੀ ਬਿਰਤੀ ਨੂੰ ਜਕੜ ਰਖਦਾ ਹੈ, ਉਸ ਉਤੋਂ ਮੈਂ ਕੁਰਬਾਨ ਵੰਝਦਾ ਹਾਂ।

ਪਾਪ ਪੁੰਨ ਕੀ ਸਾਰ ਨ ਜਾਣੈ ਭੂਲਾ ਫਿਰੈ ਅਜਾਈ ॥੧॥
ਜੋ ਬਦੀ ਅਤੇ ਨੇਕੀ ਦੀ ਦੇ ਫਰਕ ਨੂੰ ਨਹੀਂ ਅਨੁਭਵ ਕਰਦਾ, ਉਹ ਫਜੂਲ ਹੀ ਰਸਤੇ ਤੋਂ ਘੁਸਿਆ ਫਿਰਦਾ ਹੈ।

ਬੋਲਹੁ ਸਚੁ ਨਾਮੁ ਕਰਤਾਰ ॥
ਤੂੰ ਹੇ ਬੰਦੇ! ਸਿਰਜਣਹਾਰ ਸੁਆਮੀ ਦੇ ਸੱਚੇ ਨਾਮ ਦਾ ਉਚਾਰਨ ਕਰ।

ਫੁਨਿ ਬਹੁੜਿ ਨ ਆਵਣ ਵਾਰ ॥੧॥ ਰਹਾਉ ॥
ਤਦ ਤੁਸੀਂ ਮੁੜ ਕੇ ਇਸ ਸੰਸਾਰ ਵਿੱਚ ਆਉਣ ਵਾਲੇ ਨਹੀਂ ਬਣੋਗੇ। ਠਹਿਰਾਉ।

ਊਚਾ ਤੇ ਫੁਨਿ ਨੀਚੁ ਕਰਤੁ ਹੈ ਨੀਚ ਕਰੈ ਸੁਲਤਾਨੁ ॥
ਉਚੋ ਤੋਂ ਸੁਆਮੀ ਨੀਵਾ ਬਣਾ ਦਿੰਦਾ ਹੈ ਅਤੇ ਨੀਵੇ ਨੂੰ ਉਹ ਪਾਤਿਸ਼ਾਹ ਥਾਪ ਦਿੰਦਾ ਹੈ।

ਜਿਨੀ ਜਾਣੁ ਸੁਜਾਣਿਆ ਜਗਿ ਤੇ ਪੂਰੇ ਪਰਵਾਣੁ ॥੨॥
ਜੋ ਉਸ ਸਰਬ-ਸਿਆਣੇ ਸੁਆਮੀ ਨੂੰ ਅਨੁਭਵ ਕਰਦੇ ਹਨ, ਉਹ ਇਸ ਜਹਾਨ ਅੰਦਰ ਪੂਰਨ ਤੇ ਪ੍ਰਮਾਣੀਕ ਹੋ ਜਾਂਦੇ ਹਨ।

ਤਾ ਕਉ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ॥
ਜੇਕਰ ਕੋਈ ਜਣਾ ਕੁਰਾਹੇ ਪੈ ਜਾਵੇ, ਇਨਸਾਨ ਉਸ ਨੂੰ ਸਿਖਮਤ ਦੇਣ ਲਈ ਜਾਵੇ।

copyright GurbaniShare.com all right reserved. Email