Page 1364

ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸੁਧਾ ਭਰਮ ॥
ਸਮੁੰਦਰ, ਪਹਾੜ, ਬੀਆਬਾਨ ਜੰਗਲ, ਧਰਤੀ ਦੇ ਲੌ ਖਿਤੇ ਅਤੇ ਭਰਮ ਨੂੰ ਪਾਰ ਕਰ ਲਵੇਗਾ,

ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ ॥੩॥
ਮੂਸਨ; ਜੇਕਰ ਆਪਣੇ ਪਿਆਰੇ ਦੇ ਪਿਆਰ ਅੰਦਰ ਹੋ ਕੇ ਇਨ੍ਹਾਂ ਨੂੰ ਕੇਵਲ ਦੋ ਕਦਮ ਕਰਕੇ ਹੀ ਜਾਣੇ।

ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ ॥
ਹੇ ਮੂਸਨ! ਪ੍ਰਭੂ ਦੇ ਪਿਆਰ ਦੇ ਪਰਕਾਸ਼ ਨੇ ਜੋ ਮੇਰੇ ਮਨ ਦੇ ਆਕਾਸ਼ ਅੰਦਰ ਰਮ ਰਿਹਾ ਹੈ,

ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ ॥੪॥
ਭੋਰੇ ਦੇ ਗੁੰਦੇ ਕੰਵਲ ਫੁਲ ਜਾਣ ਦੀ ਮਾਨੰਦ ਮੈਨੂੰ ਮੇਰੇ ਪ੍ਰਭੂ ਨਾਲ ਚਮੇੜ ਦਿੱਤਾ ਹੈ।

ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰੁ ਗਰਬ ॥
ਉਪਾਸ਼ਨਾ, ਤਪੱਸਿਆ, ਸਵੈ-ਪਰਹੇਜ ਖੁਸ਼ੀ ਆਰਾਮ, ਇਜਤ ਆਬਰੂ ਵਡਿਆਈ ਅਤੇ ਹੰਕਾਰ,

ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਂਉ ਸਰਬ ॥੫॥
ਇਹ ਸਾਰੇ, ਮੈਂ ਆਪਣੇ ਪ੍ਰਭੂ ਦੀ ਇਕ ਮੁਹਤ ਦੀ ਪ੍ਰੀਤ ਉਤੋਂ ਕੁਰਬਾਨ, ਕੁਰਬਾਨ ਕਰਦਾ ਹਾਂ, ਹੇ ਮੂਸਨ!

ਮੂਸਨ ਮਰਮੁ ਨ ਜਾਨਈ ਮਰਤ ਹਿਰਤ ਸੰਸਾਰ ॥
ਇਹ ਦੁਨੀਆਂ ਮਰਦੀ ਅਤੇ ਲੁਟੀ-ਪੁਟੀ ਜਾ ਰਹੀ ਹੈ, ਹੇ ਮੂਸਨ! ਇਹ ਪ੍ਰਭੂ ਦੇ ਭੇਟ ਨੂੰ ਅਨੁਭਵ ਨਹੀਂ ਕਰਦੀ।

ਪ੍ਰੇਮ ਪਿਰੰਮ ਨ ਬੇਧਿਓ ਉਰਝਿਓ ਮਿਥ ਬਿਉਹਾਰ ॥੬॥
ਇਹ ਪਿਆਰੇ ਦੇ ਪਿਆਰ ਨਾਲ ਵਿੰਨ੍ਹੀ ਨਹੀਂ ਗਈ ਅਤੇ ਕੂੜੇ ਕਾਰ-ਵਿਹਾਰਾਂ ਅੰਦਰ ਫਸੀ ਹੋਈ ਹੈ।

ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ ॥
ਜਦ ਬੰਦੇ ਦਾ ਝੁੱਗਾ ਅਤੇ ਜਾਇਦਾਦ ਸੜ ਜਾਂਦੇ ਹਨ, ਤਦ ਉਨ੍ਹਾਂ ਦੇ ਵਿਛੋੜੇ ਅਤੇ ਪਿਆਰ ਕਾਰਣ ਉਹ ਦੁਖੀ ਹੁੰਦਾ ਹੈ।

ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ ॥੭॥
ਪ੍ਰੰਤੂ ਹੇ ਮੁਸਨ! ਕੇਵਲ ਤਾਂ ਹੀ ਬੰਦਾ ਲੁਟਿਆ ਪੁਟਿਆ ਜਾਂਦਾ ਹੈ ਜਦ ਉਹ ਮਿਹਰਬਾਨ ਮਾਲਕ ਨੂੰ ਭੁਲ ਜਾਂਦਾ ਹੈ।

ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ ॥
ਜੋ ਕੋਈ ਪ੍ਰਭੂ ਦੇ ਪਿਆਰ ਦੇ ਸੁਆਦ ਨੂੰ ਮਾਣਦਾ ਹੈ, ਆਪਣੇ ਚਿੱਤ ਅੰਦਰ ਉਹ ਉਸਦੇ ਪੈਰਾਂ ਦਾ ਸਿਮਰਨ ਕਰਦਾ ਹੈ।

ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹਿ ॥੮॥
ਨਾਨਕ, ਪਰਮ ਪ੍ਰਭੂ ਦੇ ਆਸ਼ਕ ਹੋਰ ਕਿਧਰੇ ਨਹੀਂ ਜਾਂਦੇ।

ਲਖ ਘਾਟੀਂ ਊਂਚੌ ਘਨੋ ਚੰਚਲ ਚੀਤ ਬਿਹਾਲ ॥
ਲੱਖਾਂ ਹੀ ਬਹੁਤੀਆਂ ਉਚੀਆਂ ਘਾਟੀਆਂ ਉਤੇ ਚੜ੍ਹ ਕੇ ਚੁਲਬੁਲਾ ਮਨੂਆ ਦੁਖੀ ਹੋ ਗਿਆ ਹੈ।

ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ ॥੯॥
ਨੀਵੇ ਪਥ ਗਾਰੇ ਵਿਚੋਂ ਕੰਵਲ ਦੇ ਪ੍ਰਫੁਲਤ ਹੋਣ ਦੀ ਮਾਨੰਦ ਪਰਮ ਹਲੀਮੀ ਵਿਚੋਂ ਸੁੰਦਰ ਜੀਵਨ ਰਹੁ-ਰੀਤੀ ਉਤਪੰਪ ਹੋ ਆਉਂਦੀ ਹੈ।

ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ ॥
ਮੇਰੇ ਸੁਆਮੀ ਦੇ ਕਾਲੇ ਸੁਰਮੇ ਨਾਲ ਸ਼ਸ਼ੋਭਤ ਕੰਵਲ ਵਰਗੇ ਨੇਤ੍ਰ, ਸੁੰਦਰ ਚਿਹਰਾ ਅਤੇ ਪਵਿੱਤਰ ਹਿਰਦਾ ਹੈ।

ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ ॥੧੦॥
ਹੇ ਮੂਸਨ! ਜਿਸ ਪ੍ਰਭੂ ਦੇ ਗੈਬੀ ਪ੍ਰੇਮ ਨਾਲ ਮੈਂ ਮਤਵਾਲਾ ਹੋਇਆ ਹੋਇਆ ਹਾਂ, ਉਸ ਨੂੰ ਗਲਵਕੜੀ ਪਾਉਣ ਲਈ ਮੈਂ ਆਪਣੀ ਮਾਲਾ ਨੂੰ ਟੋਟੇ ਟੋਟੇ ਕਰ ਦਿਆਗਾ।

ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ ॥
ਆਪਣੇ ਪਿਆਰੇ ਪਤੀ ਦੇ ਪਿਆਰ ਨਾਲ ਮੈਂ ਮਤਵਾਲਾ ਹੋਇਆ ਹੋਇਆ ਹਾਂ ਤੇ ਉਸ ਦਾ ਆਰਾਧਨ ਕਰਦਿਆਂ ਮੈਨੂੰ ਆਪਣੇ ਵਜੂਦ ਦੀ ਹੋਸ਼ ਨਹੀਂ ਰਹਿੰਦੀ।

ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ ॥੧੧॥
ਹੇ ਨਾਨਕ! ਮੈਂ ਕੇਵਲ ਇਕ ਨੀਚ ਪਰਵਾਨ ਹਾਂ, ਜੋ ਪ੍ਰਭੂ ਸ਼ਮ੍ਹਾ ਨੂੰ ਲੋਚਦਾ ਹੈ, ਇਹ ਸਾਰੇ ਜਹਾਨ ਅੰਦਰ ਪ੍ਰਸਿਧ ਥੀ ਗਿਆ ਹਾਂ।

ਸਲੋਕ ਭਗਤ ਕਬੀਰ ਜੀਉ ਕੇ
ਸਲੋਕ। ਮਹਾਰਾਜ ਸੰਤ ਕਬੀਰ ਜੀ ਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥
ਕਬੀਰ, ਮੇਰੀ ਮਾਲਾ ਮੇਰੀ ਜੀਭ੍ਹਾਂ ਹੈ, ਜਿਸ ਉਤੇ ਮੈਡੇ ਮਾਲਕ ਦਾ ਨਾਮ ਹੈ।

ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥੧॥
ਮੁਢ ਕਦੀਮਾਂ ਤੋਂ ਵਾਹਿਗੁਰੂ ਦੇ ਸਮੂਹ ਸੰਤ, ਇਸ ਦੇ ਰਾਹੀਂ ਆਰਾਮ ਤੇ ਆਨੰਦ ਵਿੱਚ ਰਹੇ ਹਨ।

ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ ॥
ਕਬੀਰ, ਮੇਰੀ ਜਾਤੀ ਉਤੇ ਹਰ ਕੋਈ ਹਸਦਾ ਹੈ।

ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ ॥੨॥
ਕੁਰਬਾਨ ਹਾਂ ਮੈਂ ਇਸ ਜਾਤ ਉਤੋਂ, ਜਿਸ ਵਿੱਚ ਮੈਂ ਆਪਣੇ ਕਰਤਾਰ ਦਾ ਸਿਮਰਨ ਕਰਦਾ ਹਾਂ।

ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵਹਿ ਜੀਉ ॥
ਕਬੀਰ ਤੂੰ ਡਿਕਡੋਲੇ ਕਿਉਂ ਖਾਂਦਾ ਹੈ?ਤੂੰ ਆਪਣੇ ਮਨ ਨੂੰ ਕਿਉਂ ਥਿੜਕਣ ਦਿੰਦਾ ਹੈ?

ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸੁ ਪੀਉ ॥੩॥
ਸੁਆਮੀ ਸਾਰਿਆਂ ਆਰਾਮਾਂ ਦਾ ਮਾਲਕ ਹੈ, ਇਸ ਲਈ ਤੂੰ ਉਸ ਦੇ ਜੋਹਰ ਨੂੰ ਪਾਨ ਕਰ।

ਕਬੀਰ ਕੰਚਨ ਕੇ ਕੁੰਡਲ ਬਨੇ ਊਪਰਿ ਲਾਲ ਜੜਾਉ ॥
ਕਬੀਰ, ਜੇਕਰ ਸੋਨੇ ਦੀਆਂ ਮੁਰਕੀਆਂ ਬਣਾ ਲਈਆਂ ਜਾਣ ਅਤੇ ਉਹ ਜਵਾਹਿਰਾਤ ਨਾਲ ਜੜੀਆਂ ਹੋਈਆਂ ਹੋਣ,

ਦੀਸਹਿ ਦਾਧੇ ਕਾਨ ਜਿਉ ਜਿਨ੍ਹ੍ਹ ਮਨਿ ਨਾਹੀ ਨਾਉ ॥੪॥
ਉਨ੍ਹਾਂ ਨੂੰ ਪਾਉਣ ਵਾਲਾ ਸੜੇ ਹੋਏ ਕਾਨੇ ਵਾਗੂ ਦਿਸਦਾ ਹੈ, ਜੇਕਰ ਉਸ ਦੇ ਅੰਤਸ਼-ਕਰਨ ਅੰਦਰ ਨਾਮ ਨਹੀਂ।

ਕਬੀਰ ਐਸਾ ਏਕੁ ਆਧੁ ਜੋ ਜੀਵਤ ਮਿਰਤਕੁ ਹੋਇ ॥
ਕਬੀਰ, ਕੋਈ ਵਿਰਲਾ ਹੀ ਐਹੋ ਜੇਹਾ ਪੁਰਸ਼ ਹੈ, ਜੋ ਜਿਉਂਦੇ ਜੀ ਮਰਿਆ ਰਹਿੰਦਾ ਹੈ।

ਨਿਰਭੈ ਹੋਇ ਕੈ ਗੁਨ ਰਵੈ ਜਤ ਪੇਖਉ ਤਤ ਸੋਇ ॥੫॥
ਨਿਡਰ ਹੋ ਕੇ ਉਹ ਆਪਣੇ ਸਾਈਂ ਦੀਆਂ ਸਿਫਤਾਂ ਉਚਾਰਾਨ ਕਰਦਾ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਮੈਂ ਉਸ ਦੀ ਰੱਖਿਆ ਕਰਣ ਨੂੰ ਉਸ ਪ੍ਰਭੂ ਨੂੰ ਪਾਉਂਦਾ ਹਾਂ।

ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥
ਕਬੀਰ, ਉਹ ਦਿਹਾੜਾ, ਜਦ ਮੈਂ ਮਰਾਂਗਾ, ਮੇਰੇ ਮਗਰੋ ਖੁਸ਼ੀ ਹੋਵੇਗੀ।

ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੋੁਬਿੰਦੁ ॥੬॥
ਮੈਂ ਆਪਣੇ ਸੁਆਮੀ ਨੂੰ ਮਿਲ ਪਵਾਂਗਾ ਅਤੇ ਮੇਰੇ ਸੰਗੀ ਸਾਥੀ ਵੀ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨਗੇ।

ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥
ਕਬੀਰ, ਸਾਰਿਆਂ ਨਾਲੋ ਮੈਂ ਹੀ ਮੰਦਾ ਹਾਂ। ਮੈਨੂੰ ਛਡ ਕੇ ਹੋਰ ਸਾਰੇ ਚੰਗੇ ਹਨ।

ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥੭॥
ਜਿਹੜਾ ਕੋਈ ਇਸ ਤਰ੍ਹਾਂ ਅਨੁਭਵ ਕਰਦਾ ਹੈ, ਕੇਵਲ ਉਹ ਹੀ ਮੇਰਾ ਮਿੱਤਰ ਹੈ।

ਕਬੀਰ ਆਈ ਮੁਝਹਿ ਪਹਿ ਅਨਿਕ ਕਰੇ ਕਰਿ ਭੇਸ ॥
ਕਬੀਰ ਅਨੇਕਾਂ ਭੇਖ ਧਾਰ ਕੇ, ਮਾਇਆ ਮੇਰੇ ਕੋਲ ਆਈ।

ਹਮ ਰਾਖੇ ਗੁਰ ਆਪਨੇ ਉਨਿ ਕੀਨੋ ਆਦੇਸੁ ॥੮॥
ਮੇਰੇ ਗੁਰਾਂ ਨੇ ਮੈਨੂੰ ਬਚਾ ਲਿਆ ਅਤੇ ਉਸਨੇ ਮੈਨੂੰ ਨਮਸ਼ਕਾਰ ਕੀਤੀ।

ਕਬੀਰ ਸੋਈ ਮਾਰੀਐ ਜਿਹ ਮੂਐ ਸੁਖੁ ਹੋਇ ॥
ਕਬੀਰ ਤੂੰ ਕੇਵਲ ਉਸ ਨੂੰ ਮਾਰ ਜਿਸ ਦੀ ਮੌਤ ਦੁਆਰਾ ਤੈਨੂੰ ਆਰਾਮ ਪਰਾਪਤ ਹੋ ਜਾਵੇ।

ਭਲੋ ਭਲੋ ਸਭੁ ਕੋ ਕਹੈ ਬੁਰੋ ਨ ਮਾਨੈ ਕੋਇ ॥੯॥
ਤਦ ਸਾਰੇ ਤੈਨੂੰ ਚੰਗਾ ਆਖਣਗੇ ਅਤੇ ਕੋਈ ਭੀ ਤੈਨੂੰ ਮਾੜਾ ਨਹੀਂ ਜਾਣਗੇ।

ਕਬੀਰ ਰਾਤੀ ਹੋਵਹਿ ਕਾਰੀਆ ਕਾਰੇ ਊਭੇ ਜੰਤ ॥
ਹੇ ਕਬੀਰ! ਜਦ ਰਾਤ੍ਰੀਆਂ ਕਾਲੀਆਂ ਹੁੰਦੀਆਂ ਹਨ, ਕਾਲੇ ਅਮਲਾਂ ਵਾਲੇ ਆਦਮੀ ਉਠ ਖੜੇ ਹੁੰਦੇ ਹਨ।