ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥ ਕਬੀਰ, ਮਨੂਆ ਪੰਛੀ ਦੀ ਨਿਆਈ ਹੋ ਗਿਆ ਹੈ, ਉਡ ਉਡ ਕੇ ਇਹ ਦਸੀ ਪਾਸੀ ਜਾਂਦਾ ਹੈ। ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥੮੬॥ ਜੇਹੋ ਜੇਹੀ ਸੁਹਬਤ ਅੰਦਰ ਇਹ ਜੁੜਦਾ ਹੈ, ਉਹੋ ਜੇਹਾ ਹੀ ਮੇਵਾ ਇਹ ਖਾਂਦਾ ਹੈ। ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ ॥ ਕਬੀਰ ਤੂੰ ਉਹ ਅਸਥਾਨ ਪਰਾਪਤ ਕਰ ਲਿਆ ਹੈ, ਜਿਸ ਨੂੰ ਤੂੰ ਢੂਡਦਾ ਫਿਰਦਾ ਸੈਂ। ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥੮੭॥ ਤੂੰ ਖੁਦ ਹੀ ਬਦਲ ਕੇ ਉਹ ਥੀ ਗਿਆ ਹੈ, ਜਿਸ ਨੂੰ ਤੂੰ ਆਪਣੇ ਨਾਲੋ ਵਖਰਾ ਖਿਆਲ ਕਰਦਾ ਸੈ। ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ॥ ਕਬੀਰ, ਉਸ ਬੇਰੀ ਦੀ ਮਾਨੰਦ ਹੈ ਜੋ ਕੋਲੇ ਦੇ ਨੇੜੇ ਹੁੰਦੀ ਹੈ ਮੈਨੂੰ ਬੁਰੀ ਸੁਹਬਤ ਨੇ ਤਬਾਹ ਤੇ ਬਰਬਾਦ ਕਰ ਦਿੱਤਾ ਹੈ। ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ ॥੮੮॥ ਉਹ ਮਗਰਲੀ ਝੂਮਦੀ ਹੈ ਅਤੇ ਉਹ ਪਹਿਲਾ ਉਸ ਦੇ ਕੰਡਿਆ ਦੇ ਨਾਲ ਚੀਰਿਆਂ ਜਾਂਦਾ ਹੈ। ਇਸ ਲਈ ਤੂੰ ਪਾਪੀ ਦੀ ਸੁਹਬਤ ਨੂੰ ਦੇਖ ਤਕ ਨਾਂ। ਕਬੀਰ ਭਾਰ ਪਰਾਈ ਸਿਰਿ ਚਰੈ ਚਲਿਓ ਚਾਹੈ ਬਾਟ ॥ ਕਬੀਰ ਹੋਰਨਾ ਦੇ ਪਾਪਾਂ ਦਾ ਬੋਝ ਆਪਣੇ ਮੁੰਡ ਉਤੇ ਚੁਕ ਕੇ, ਬੰਦਾ ਮਾਰਗ ਤੇ ਟੁਰਨਾ ਚਾਹੁੰਦਾ ਹੈ। ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ ॥੮੯॥ ਉਹ ਆਪਣੇ ਨਿਜ ਦੇ ਪਾਪਾਂ ਦੇ ਬੋਝ ਦਾ ਭੈ ਨਹੀਂ ਕਰਦਾ! ਅਗਲੇਰਾ ਮਾਰਗ ਤੁਰਨ ਨੂੰ ਕਠਨ ਹੈ। ਕਬੀਰ ਬਨ ਕੀ ਦਾਧੀ ਲਾਕਰੀ ਠਾਢੀ ਕਰੈ ਪੁਕਾਰ ॥ ਕਬੀਰ, ਜੰਗਲ ਦਾ ਖਲੋਤਾ ਹੋਇਆ ਰੁੱਖ, ਜੋ ਬਲ (ਸੜ) ਰਿਹਾ ਹੈ, ਕੂਕਦਾ ਹੈ। ਮਤਿ ਬਸਿ ਪਰਉ ਲੁਹਾਰ ਕੇ ਜਾਰੈ ਦੂਜੀ ਬਾਰ ॥੯੦॥ ਮੈ ਕਿਧਰੇ ਲੁਹਾਰ ਦੇ ਇਖਤਿਆਰ ਵਿੱਚ ਨਾਂ ਆ ਜਾਵਾਂ, ਜੋ ਮੈਨੂੰ ਦੂਜੀ ਵਾਰੀ ਸਾੜ ਸੁਟੇਗਾ। ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ ॥ ਕਬੀਰ, ਇਕ ਦੀ ਮੌਤ ਨਾਲ, ਦੋ ਮਰ ਗਏ ਅਤੇ ਦੋਹਾਂ ਦੀ ਮੌਤ ਨਾਲ, ਚਾਰ। ਚਾਰਿ ਮਰੰਤਹ ਛਹ ਮੂਏ ਚਾਰਿ ਪੁਰਖ ਦੁਇ ਨਾਰਿ ॥੯੧॥ ਚਹੁੰ ਦੀ ਮੌਤ ਨਾਲ, ਛੇ ਮਰ ਗਏ, ਚਾਰ ਨਰ ਅਤੇ ਦੋ ਮਦੀਨਾਂ। ਕਬੀਰ ਦੇਖਿ ਦੇਖਿ ਜਗੁ ਢੂੰਢਿਆ ਕਹੂੰ ਨ ਪਾਇਆ ਠਉਰੁ ॥ ਕਬੀਰ ਮੈਂ ਸੰਸਾਰ ਨੂੰ ਵੇਖ ਵਾਖ ਅਤੇ ਭਾਲ ਲਿਆ ਹੈ, ਪ੍ਰੰਤੂ ਮੈਨੂੰ ਕਿਧਰੇ ਭੀ ਆਰਾਮ ਦੀ ਥਾਂ ਨਹੀਂ ਲਭੀ। ਜਿਨਿ ਹਰਿ ਕਾ ਨਾਮੁ ਨ ਚੇਤਿਓ ਕਹਾ ਭੁਲਾਨੇ ਅਉਰ ॥੯੨॥ ਜੋ ਆਪਣੇ ਵਾਹਿਗੁਰੂ ਦੇ ਨਾਮ ਨੂੰ ਨਹੀਂ ਸਿਮਰਦੇ, ਉਹ ਹੋਰਨਾ ਵਿਹਾਰਾਂ ਅੰਦਰ ਕਿਉਂ ਭਟਕਦੇ ਹਨ? ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ ॥ ਕਬੀਰ, ਤੂੰ ਕੇਵਲ ਸੰਤ ਨਾਲ ਹੀ ਮੇਲ-ਮਿਲਾਪ ਕਰ, ਜੋ ਅਖੀਰ ਨੂੰ ਤੇਰੀ ਕਲਿਆਣ ਕਰ ਦੇਉਗਾ। ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥੯੩॥ ਤੂੰ ਮਾਇਆ ਦੇ ਉਪਾਸ਼ਕ ਨਾਲ ਮੇਲ ਮਿਲਾਪ ਨਾਂ ਕਰ, ਜਿਸ ਦੇ ਰਾਹੀਂ ਤੇਰੀ ਬਰਬਾਦੀ ਹੋ ਜਾਵੇਗੀ। ਕਬੀਰ ਜਗ ਮਹਿ ਚੇਤਿਓ ਜਾਨਿ ਕੈ ਜਗ ਮਹਿ ਰਹਿਓ ਸਮਾਇ ॥ ਕਬੀਰ, ਸੁਆਮੀ ਨੂੰ ਸੰਸਾਰ ਅੰਦਰ ਰਮਿਆ ਹੋਇਆ ਅਨੁਭਵ ਕਰ, ਮੈਂ ਇਸ ਸੰਸਾਰ ਅੰਦਰ ਉਸ ਦਾ ਸਿਮਰਨ ਕਰਦਾ ਹਾਂ। ਜਿਨ ਹਰਿ ਕਾ ਨਾਮੁ ਨ ਚੇਤਿਓ ਬਾਦਹਿ ਜਨਮੇਂ ਆਇ ॥੯੪॥ ਜੋ ਵਾਹਿਗੁਰੂ ਦੇ ਨਾਮ ਦਾ ਆਰਾਧਨ ਨਹੀਂ ਕਰਦੇ, ਉਹ ਇਸ ਜਗ ਅੰਦਰ ਵਿਅਰਥ ਹੀ ਜੰਮੇ ਹਨ। ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ॥ ਕਬੀਰ ਤੂੰ ਕੇਵਲ ਪ੍ਰਭੂ ਉਤੇ ਹੀ ਉਮੈਦ ਬੰਨ੍ਹ। ਹੋਰ ਸਾਰੀਆਂ ਉਮੈਦਾਂ ਨਿਰਾਸਤਾ ਵਲ ਲੈ ਜਾਂਦੀਆਂ ਹਨ। ਨਰਕਿ ਪਰਹਿ ਤੇ ਮਾਨਈ ਜੋ ਹਰਿ ਨਾਮ ਉਦਾਸ ॥੯੫॥ ਜੋ ਹਰੀ ਦੇ ਨਾਮ ਨੂੰ ਤਿਆਗਦੇ ਹਨ, ਉਹ ਇਸ ਦੀ ਕਦਰ ਨੂੰ ਉਦੋਂ ਅਨੁਭਵ ਕਰਨਗੇ, ਜਦ ਉਹ ਦੌਜਕ ਵਿੱਚ ਪੈਣਗੇ। ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ ॥ ਕਬੀਰ ਨੇ ਚੇਨੇ ਚਾਟੜੇ ਘਣੇਰੇ ਬਣਾ ਲਏ ਹਨ, ਪ੍ਰੰਤੂ ਵਾਹਿਗੁਰੂ ਨੂੰ ਉਸ ਨੇ ਆਪਦਾ ਮਿਤਰ ਨਹੀਂ ਬਣਾਇਆ। ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ ॥੯੬॥ ਉਹ ਆਪਣੇ ਵਾਹਿਗੁਰੂ ਨੂੰ ਮਿਲਣ ਲਈ ਤੁਰਿਆ ਸੀ, ਪਰ ਉਸ ਦਾ ਮਨ ਅਧ-ਵਾਹੇ ਹੀ ਅਟਿਕ ਗਿਆ! ਕਬੀਰ ਕਾਰਨੁ ਬਪੁਰਾ ਕਿਆ ਕਰੈ ਜਉ ਰਾਮੁ ਨ ਕਰੈ ਸਹਾਇ ॥ ਕਬੀਰ, ਗਰੀਬ ਜੀਵ ਕੀ ਕਰ ਸਕਦਾ ਹੈ, ਜੇਕਰ ਸੁਆਮੀ ਉਸ ਦੀ ਸਹਾਇਤਾ ਨਾਂ ਕਰੇ। ਜਿਹ ਜਿਹ ਡਾਲੀ ਪਗੁ ਧਰਉ ਸੋਈ ਮੁਰਿ ਮੁਰਿ ਜਾਇ ॥੯੭॥ ਜਿਸ ਕਿਸੇ ਟਹਿਣੀ ਤੇ ਭੀ ਉਹ ਆਪਣਾ ਪੈਰ ਧਰਦਾ ਹੈ, ਉਹੀ ਟੁਟ ਫੁਟ ਕੇ ਡਿਗ ਪੈਦੀ ਹੈ। ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥ ਕਬੀਰ ਉਨ੍ਹਾਂ ਦੇ ਮੁੰਹ ਵਿੱਚ ਰੇਤਾ ਪੈਦਾ ਹੈ, ਜੋ ਹੋਰਨਾ ਨੂੰ ਸਿਖਮਤ ਦਿੰਦੇ ਹਨ ਤੇ ਖੁਦ ਉਸ ਤੇ ਅਮਲ ਨਹੀਂ ਕਰਦੇ। ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥੯੮॥ ਉਹ ਹੋਰਨਾ ਦੀ ਜਾਇਦਾਦ ਵਲ ਤੱਕ ਰਖਦੇ ਹਨ, ਪ੍ਰੰਤੂ ਉਨ੍ਹਾਂ ਉਨ੍ਹਾਂ ਦੀ ਆਪਣੀ ਨਿਜ ਦੀ ਪੈਲੀ ਖਾਧੀ ਜਾ ਰਹੀ ਹੈ। ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ ॥ ਕਬੀਰ, ਮੈਂ ਕੰਵਲ ਸੰਤਾਂ ਦੀ ਹੀ ਸੰਗਤ ਕਰਾਂਗਾ, ਭਾਵੇਂ ਮੈਨੂੰ ਜਵਾ ਦੀ ਰੋਟੀ ਹੀ ਖਾਣੀ ਪਵੇ। ਹੋਨਹਾਰੁ ਸੋ ਹੋਇਹੈ ਸਾਕਤ ਸੰਗਿ ਨ ਜਾਉ ॥੯੯॥ ਜਿਹੜਾ ਕੁਛ ਹੋਣਾ ਹੈ, ਉਹ ਪਿਆ ਹੋਵੇ। ਮੈਂ ਮਾਇਆ ਦੇ ਉਪਾਸ਼ਕਾਂ ਨਾਲ ਮੇਲ ਮਿਲਾਪ ਨਹੀਂ ਕਰਾਂਗਾ। ਕਬੀਰ ਸੰਗਤਿ ਸਾਧ ਕੀ ਦਿਨ ਦਿਨ ਦੂਨਾ ਹੇਤੁ ॥ ਕਬੀਰ, ਸੰਤਾਂ ਦੀ ਸੰਗਤ ਕਰਨ ਦੁਆਰਾ, ਪ੍ਰਭੂ ਦੀ ਰੋਜ-ਬ-ਰੋਜ ਦੁਗਣੀ ਹੁੰਦੀ ਜਾਂਦੀ ਹੈ। ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ ॥੧੦੦॥ ਮਲੇਛ ਕਾਲੀ ਕੰਬਲੀ ਦੀ ਮਾਨੰਦ ਹੈ ਜੋ ਧੋਤਿਆਂ ਚਿੱਟੀ ਨਹੀਂ ਹੁੰਦੀ। ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ ॥ ਕਬੀਰ ਤੂੰ ਆਪਣਾ ਮਨੂਆ ਤਾ ਮੁੰਨਿਆ ਨਹੀਂ ਫਿਰ ਤੂੰ ਆਪਣੇ ਵਾਲ ਕਿਉਂ ਮੁੰਨਾਉਂਦਾ ਹੈ? ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ ॥੧੦੧॥ ਜਿਹੜਾ ਕੁਝ ਹੁੰਦਾ ਹੈ, ਉਹ ਮਨੂਆ ਕਰਦਾ ਹੈ, ਇਸ ਲਈ ਵਿਅਰਥ ਹੈ ਤੇਰਾ ਸਿਰ ਦਾ ਮੁੰਨਣਾ। ਕਬੀਰ ਰਾਮੁ ਨ ਛੋਡੀਐ ਤਨੁ ਧਨੁ ਜਾਇ ਤ ਜਾਉ ॥ ਕਬੀਰ, ਤੂੰ ਆਪਣੇ ਪ੍ਰਭੂ ਨੂੰ ਨਾਂ ਤਿਆਗ, ਜੇਕਰ ਤੇਰੇ ਦੇਹ ਤੇ ਦੌਲਤ ਜਾਂਦੀਆਂ ਹਨ ਤਾਂ ਤੂੰ ਉਨ੍ਹਾਂ ਨੂੰ ਜਾਣ ਦੇ। ਚਰਨ ਕਮਲ ਚਿਤੁ ਬੇਧਿਆ ਰਾਮਹਿ ਨਾਮਿ ਸਮਾਉ ॥੧੦੨॥ ਮੇਰਾ ਮਨ ਪ੍ਰਭੂ ਦੇ ਕੰਵਲ ਪੈਰਾਂ ਨਾਲ ਵਿੰਨਿ੍ਹਆਂ ਗਿਆ ਹੈ ਅਤੇ ਮੈਂ ਉਸ ਦੇ ਨਾਮ ਅੰਦਰ ਲੀਨ ਹੋਇਆ ਹੋਇਆ ਹਾਂ। ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈਂ ਸਭ ਤਾਰ ॥ ਕਬੀਰ, ਜਿਹੜਾ ਸਾਜ ਮੈਂ ਵਜਾਉਂਦਾ ਸੀ, ਉਸ ਦੀਆਂ ਸਾਰੀਆਂ ਤਾਰਾਂ ਟੁਟ ਗਈਆਂ ਹਨ। ਜੰਤੁ ਬਿਚਾਰਾ ਕਿਆ ਕਰੈ ਚਲੇ ਬਜਾਵਨਹਾਰ ॥੧੦੩॥ ਗਰੀਬੜਾ ਸਾਜ ਕੀ ਕਰ ਸਕਦਾ ਹੈ, ਜਦ ਕਿ ਵਜਾਉਣ ਵਾਲਾ ਹੀ ਟੁਰ ਗਿਆ ਹੈ। ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ ॥ ਕਬੀਰ, ਤੂੰ ਉਸ ਗੁਰੂ ਦੀ ਮਾਤਾ ਨੂੰ ਮੁੰਨ ਦੇ ਜਿਸ ਦੇ ਰਾਹੀਂ ਸੰਸਾ ਨਵਿਰਤ ਨਹੀਂ ਹੁੰਦਾ। copyright GurbaniShare.com all right reserved. Email |