Page 1377

ਮੁਕਤਿ ਪਦਾਰਥੁ ਪਾਈਐ ਠਾਕ ਨ ਅਵਘਟ ਘਾਟ ॥੨੩੧॥
ਇਸ ਤਰ੍ਹਾਂ, ਕਲਿਆਣ ਦੀ ਦੌਲਤ ਪਰਾਪਤ ਹੋ ਜਾਂਦੀ ਹੈ ਅਤੇ ਰੱਬ ਦੇ ਕਠਨ ਰਸਤੇ ਵਿੱਚ ਰੁਕਾਵਟ ਨਹੀਂ ਪੈਦੀ।

ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ ॥
ਕਬੀਰ, ਇਕ ਘੜੀ ਅੱਧੀ ਘੜੀ ਜਾਂ ਉਸ ਤੋਂ ਭੀ ਅੱਧੀ ਲਈ,

ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ॥੨੩੨॥
ਸੰਤਾਂ ਨਾਲ ਬ੍ਰਹਮ ਵੀਚਾਰ, ਜਿੰਨੀ ਭੀ ਕੀਤੀ ਜਾਵੇ ਉਹ ਮੁਕੰਮਲ ਫਾਇਦਾ ਹੀ ਹੈ। (ਨੋਟ: ਇਕ ਘੜੀ = ੨੪ ਮਿੰਟ)।

ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥
ਕਬੀਰ, ਜਿਹੜੇ ਭੀ ਜੀਵ ਮਾਸ, ਮੱਛੀ ਅਤੇ ਸ਼ਰਾਬ ਨੂੰ ਭੁੰਚਦੇ ਹਨ,

ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥
ਜਿੰਨੀਆਂ ਭੀ ਯਾਤ੍ਰਾਂ ਉਪਹਾਸ ਅਤੇ ਲਿਤ ਕੰਮ ਉਹ ਪਏ ਕਰਨ, ਉਹ ਸਾਰੇ ਨਰਕ ਨੂੰ ਜਾਂਦੇ ਹਨ।

ਨੀਚੇ ਲੋਇਨ ਕਰਿ ਰਹਉ ਲੇ ਸਾਜਨ ਘਟ ਮਾਹਿ ॥
ਮੈਂ ਆਪਣੀਆਂ ਅੱਖਾਂ ਨੀਵੀਆਂ ਕਰੀ ਰਖਦੀ ਹਾਂ ਅਤੇ ਆਪਣੇ ਮਿਤਰ ਨੂੰ ਆਪਣੇ ਮਨ ਵਿੱਚ ਟਿਕਾਉਂਦਾ ਹਾਂ।

ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ ॥੨੩੪॥
ਮੈਂ ਆਪਣੇ ਪ੍ਰੀਤਮ ਨਾਲ ਹਰ ਖੁਸ਼ੀ ਮਾਣਦੀ ਹਾਂ ਅਤੇ ਕਿਸੇ ਨੂੰ ਭੀ ਹਿਯ ਦਾ ਭੇਤ ਨਹੀਂ ਦਸਦੀ।

ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ ॥
ਅਠੇ ਪਹਿਰ ਅਤੇ ਚੋਠ ਘੜੀਆਂ ਹੀ ਮੇਰੀ ਜਿੰਦੜੀ ਤੇਰੇ ਵਲ ਤੱਕਦੀ ਰਹਿੰਦੀ ਹੈ ਹੇ ਸੁਆਮੀ!

ਨੀਚੇ ਲੋਇਨ ਕਿਉ ਕਰਉ ਸਭ ਘਟ ਦੇਖਉ ਪੀਉ ॥੨੩੫॥
ਮੈਂ ਆਪਣੀਆਂ ਅੱਖਾਂ ਨੀਵੀਆਂ ਕਿਉਂ ਕਰਾਂ, ਕਿਵੁਕਿ ਆਪਣੇ ਪ੍ਰੀਤਮ ਨੂੰ ਮੈਂ ਹਰ ਦਿਲ ਅੰਦਰ ਵੇਖਦੀ ਹਾਂ?

ਸੁਨੁ ਸਖੀ ਪੀਅ ਮਹਿ ਜੀਉ ਬਸੈ ਜੀਅ ਮਹਿ ਬਸੈ ਕਿ ਪੀਉ ॥
ਸੁਣ ਹੇ ਸਹੀਏ! ਮੇਰੀ ਆਤਮਾ ਮੇਰੇ ਪ੍ਰੀਤਮ ਅੰਦਰ ਵਸਦੀ ਹੈ ਜਾਂ ਸਗੋ ਇਹ ਕਿ ਮੇਰੀ ਪ੍ਰੀਤਮ ਮੇਰੀ ਆਤਮਾ ਅੰਦਰ ਵਸਦਾ ਹੈ।

ਜੀਉ ਪੀਉ ਬੂਝਉ ਨਹੀ ਘਟ ਮਹਿ ਜੀਉ ਕਿ ਪੀਉ ॥੨੩੬॥
ਹੁਣ ਮੈਨੂੰ ਆਪਣੀ ਆਤਮਾ ਅਤੇ ਆਪਣੇ ਪ੍ਰੀਤਮ ਅੰਦਰ ਕੋਈ ਫਰਕ ਅਨੁਭਵ ਨਹੀਂ ਹੁੰਦਾ। ਇਸ ਲਈ ਮੈਂ ਕਹਿ ਨਹੀਂ ਸਕਦੀ, ਕਿ ਮੇਰੀ ਆਤਮਾ ਮੇਰੇ ਦਿਲ ਵਿੱਚ ਵਸਦੀ ਹੈ ਜਾਂ ਮੇਰੇ ਪ੍ਰੀਤਮ।

ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥
ਕਬੀਰ, ਬ੍ਰਾਹਮਣ ਸੰਸਾਰ ਦਾ ਗੁਰੂ ਪਿਆ ਹੋਵੇ, ਪ੍ਰੰਤੂ ਉਹ ਸਾਧੂਆਂ ਦਾ ਗੁਰੂ ਨਹੀਂ।

ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥੨੩੭॥
ਉਹ ਚਾਰਾ ਹੀ ਵੇਦਾਂ ਦੀਆਂ ਉਲਝਣਾ ਅੰਦਰ ਗਲ ਸੜ ਕੇ ਮਰ ਜਾਂਦਾ ਹੈ।

ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥
ਵਾਹਿਗੁਰੂ ਖੰਡ ਦੀ ਮਾਨੰਦ ਹੈ, ਜੋ ਰੇਤੇ ਵਿੱਚ ਖਿੰਡੀ ਹੋਈ ਹੈ। ਮੈਗਲ ਇਸ ਨੂੰ ਚੁਣ ਨਹੀਂ ਸਕਦੀ।

ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥੨੩੮॥
ਕਬੀਰ ਜੀ ਆਖਦੇ ਹਨ ਗੁਰਾਂ ਨੇ ਮੈਨੂੰ ਇਹ ਸ਼੍ਰੇਸ਼ਟ ਸਮਝ ਬਖਸ਼ੀ ਹੈ, "ਤੂੰ ਕੀੜੀ ਥੀ ਵੰਞ ਅਤੇ ਇਸ ਨੂੰ ਛਕ"

ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ ॥
ਕਬੀਰ ਜੇਕਰ ਤੈਨੂੰ ਪ੍ਰਭੂ ਦੀ ਪ੍ਰੀਤ ਦੀ ਖੇਡ ਖੇਡਣ ਦੀ ਸੱਧਰ ਹੈ, ਤਾਂ ਤੂੰ ਆਪਣਾ ਸਿਰ ਵੱਢ ਕੇ ਇਸਦੀ ਖੁੱਦੋ ਬਣਾ ਲੈ।

ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ ॥੨੩੯॥
ਖੇਡਦਾ, ਖੇਡਦਾ, ਤੂੰ ਇਸ ਅੰਦਰ ਮਸਤ ਹੋ ਜਾ ਅਤੇ ਤਦ ਜਿਹੜਾ ਕੁਝ ਹੁੰਦਾ ਹੈ, ਉਸ ਨੂੰ ਹੋਣ ਦੇ।

ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ ॥
ਕਬੀਰ, ਜੇਕਰ ਤੂੰ ਆਪਣੇ ਪ੍ਰੀਤਮ ਨੂੰ ਲੋੜਦਾ ਹੈ ਤਾਂ ਤੂੰ ਸੱਚੇ ਗੁਰਾਂ ਨਾਲ ਖੇਡ।

ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ ॥੨੪੦॥
ਕੱਚੀ ਸਰੋ ਪੀੜਨ ਦੁਆਰਾ, ਨਾਂ ਖਲਾ ਬਣਦੀ ਹੈ ਅਤੇ ਨਾਂ ਹੀ ਤੇਲ।

ਢੂੰਢਤ ਡੋਲਹਿ ਅੰਧ ਗਤਿ ਅਰੁ ਚੀਨਤ ਨਾਹੀ ਸੰਤ ॥
ਵਾਹਿਗੁਰੂ ਨੂੰ ਭਾਲਦਾ ਹੋਇਆ, ਬੰਦਾ ਅੰਨ੍ਹੇ ਇਨਸਾਨ ਦੀ ਤਰ੍ਹਾਂ ਡਿਕੋਡੋਲੇ ਖਾਂਦਾ ਹੈ ਅਤੇ ਸਾਧੂ ਦੀ ਸਿੰਝਾਣ ਨਹੀਂ ਕਰਦਾ।

ਕਹਿ ਨਾਮਾ ਕਿਉ ਪਾਈਐ ਬਿਨੁ ਭਗਤਹੁ ਭਗਵੰਤੁ ॥੨੪੧॥
ਨਾਮਦੇਵ ਜੀ ਆਖਦੇ ਹਨ, ਬਗੈਰ ਉਸ ਦੇ ਸੰਤ ਦੇ, ਇਨਸਾਨ ਕੀਰਤੀਮਾਨ ਪ੍ਰਭੂ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?

ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥
ਜਵੇਹਰ ਵਰਗੇ ਵਾਹਿਗੁਰੂ ਨੂੰ ਛਡ ਕੇ ਜੋ ਆਪਣੀ ਊਮੈਦ ਹੋਰਸ ਤੇ ਬੰਨ੍ਹਦੇ ਹਨ:

ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥੨੪੨॥
ਉਹ ਪੁਰਸ਼ ਨਰਕ ਨੂੰ ਜਾਣਗੇ। ਸੱਚ ਆਖਦੇ ਹਨ ਰਵਿਦਾਸ ਜੀ।

ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗੁ ॥
ਕਬੀਰ, ਜੇਕਰ ਤੂੰ ਗ੍ਰਿਹਸਥੀ ਬਣਨਾ ਹੈ ਤਾਂ ਤੂੰ ਸੱਚ ਦੀ ਕਮਾਈ ਕਰ, ਨਹੀਂ ਤਾਂ ਤੂੰ ਸੰਸਾਰ ਨੂੰ ਤਿਆਗ ਦੇ।

ਬੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗੁ ॥੨੪੩॥
ਜੇਕਰ ਸੰਸਾਰ-ਤਿਆਗੀ, ਦੁਨੀਆਵੀ ਅਲਸੇਟਿਆਂ ਅੰਦਰ ਫਸਦਾ ਹੈ, ਭਾਰੀ ਬਦਕਿਸਮਤੀ ਹੈ ਉਸਦੀ।

ਸਲੋਕ ਸੇਖ ਫਰੀਦ ਕੇ
ਸ਼ੇਖ ਫਰੀਦ ਜੀ ਦੇ ਸਲੋਕ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥
ਜਿਸ ਦਿਨ ਇਸਤਰੀ ਦੇਹ ਅੰਦਰ ਪ੍ਰਵੇਸ਼ ਕਰਦੀ ਹੈ, ਉਸਦੇ ਵਿਆਹੁਣ ਦਾ ਵੇਲਾ ਲਿਖ ਲਿਆ ਜਾਂਦਾ ਹੈ।

ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥
ਸ਼ਾਦੀ ਵਾਲੇ ਦਿਹਾੜੇ ਮੌਤ ਦਾ ਫਰੇਸ਼ਤਾ, ਜਿਸ ਦੇ ਬਾਰੇ ਉਸ ਨੇ ਆਪਣੇ ਕੰਨਾਂ ਨਾਲ ਸੁਣਿਆ ਹੋਇਆ ਸੀ, ਆ ਕੇ ਆਪਦਾ ਮੂੰਹ ਵਿਖਾਲ ਦਿੰਦਾ ਹੈ।

ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥
ਹੱਡੀਆਂ ਨੂੰ ਭੰਨ ਤੋੜ ਕੇ, ਗਰੀਬ ਆਤਮਾ ਦੇਹ ਵਿਚੋਂ ਕਢ ਲਈ ਜਾਂਦੀ ਹੈ।

ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥
ਵਿਆਹ ਦਾ ਲਿਖਿਆ ਹੋਇਆ ਵੇਲਾ ਬਦਲਿਆ ਨਹੀਂ ਜਾ ਸਕਦਾ। ਤੂੰ ਇਹ ਗੱਲ ਆਪਣੀ ਜਿੰਦੜੀ ਨੂੰ ਸਮਝਾ ਦੇ।

ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥
ਆਤਮਾ ਲਾੜ੍ਹੀ ਹੈ ਅਤੇ ਮੌਤ ਉਸ ਦਾ ਲਾੜ੍ਹਾ। ਉਹ ਇਸ ਨੂੰ ਵਿਆਹ ਕੇ ਲੈ ਜਾਵੇਗਾ।

ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥
ਆਪਣੇ ਹਥੀ ਉਸ ਨੂੰ ਤੋਰ ਕੇ ਦੇਹ ਭਜ ਕੇ ਕਿਸ ਦੇ ਗਲੇ ਨੂੰ ਜਫੀ ਪਾਉਗੀ?

ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥
ਇਕ ਵਾਲ ਲਾਲੋ ਭੀ ਬਰੀਕ ਹੈ ਲਰਕ ਦਾ ਪੁਲ। ਕੀ ਤੂੰ ਆਪਣੇ ਕੰਨਾਂ ਨਾਲ ਇਸਦੇ ਬਾਰੇ ਨਹੀਂ ਸੁਣਿਆ?

ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥੧॥
ਫਰੀਦ! ਸੱਦਾ ਆਉਣ ਵਾਲਾ ਹੈ, ਤੂੰ ਸੁਚੇਤ ਹੋ ਅਤੇ ਆਪਣੇ ਆਪ ਦੀ ਲੁਟ ਖਸੁਟ ਨਾਂ ਹੋਣ ਦੇ।

ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥
ਫਰੀਦ! ਔਖੀ ਹੈ ਸੁਆਮੀ ਦੇ ਦਰਵਾਜੇ ਦੀ ਸਾਧੂ-ਗਿਰੀ, ਤਦ ਕੀ ਮੈਂ ਸੰਸਾਰ ਦੇ ਰਾਹੇ ਟੁਰ ਪਵਾਂ।