ਕਾਮੁ ਕ੍ਰੋਧੁ ਅਹੰਕਾਰੁ ਗਾਖਰੋ ਸੰਜਮਿ ਕਉਨ ਛੁਟਿਓ ਰੀ ॥
ਕਿਸ ਤਰੀਕੇ ਨਾਲ ਤੂੰ ਦੁਖਦਾਈ ਵਸ਼ਿੇ ਭੋਗ, ਗੁੱਸੇ ਅਤੇ ਸਵੈ-ਹੰਗਤਾ ਤੋਂ ਖਲਾਸੀ ਪਾਈ ਹੈ? ਸੁਰਿ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨੁ ਲੁਟਿਓ ਰੀ ॥੧॥ ਦੇਵ ਰੂਪ ਬੰਦੇ, ਦੇਵਤੇ, ਤਿੰਨਾਂ ਗੁਣਾਂ ਵਾਲੇ ਰਾਖਸ਼ ਅਤੇ ਸਾਰਾ ਜਹਾਨ (ਮਾਇਆ ਵੱਲੋਂ) ਲੁਟਿਆ ਪੁਟਿਆ ਗਿਆ ਹੈ। ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ ॥ ਜੰਗਲ ਦੀ ਅੱਗ ਨੇ ਬਹੁਤਾ ਘਾਹ ਸਾੜ ਸੁਟਿਆ ਹੈ। ਕੋਈ ਵਿਰਲਾ ਹੀ ਬੂਟਾ ਹਰਾ ਭਰਾ ਬਚਿਆ ਹੈ। ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਨ ਕਹਿਓ ਰੀ ॥੨॥ ਐਹੋ ਜੇਹਾ ਬਲਵਾਨ ਹੇ ਸੁਆਮੀ ਕਿ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ। ਉਸ ਦੀ ਉਸਤਤੀ ਕੋਈ ਜਣਾ ਆਖ ਨਹੀਂ ਸਕਦਾ। ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ ॥ ਕਾਲਸ ਦੀ ਕੋਠੜੀ ਵਿੱਚ ਤੂੰ ਕਾਲੀ ਨਹੀਂ ਹੋਈ। ਤੇਰਾ ਰੰਗ ਸਗੋਂ ਪਵਿੱਤ੍ਰ ਬਣ ਗਿਆ ਹੈ। ਮਹਾ ਮੰਤ੍ਰੁ ਗੁਰ ਹਿਰਦੈ ਬਸਿਓ ਅਚਰਜ ਨਾਮੁ ਸੁਨਿਓ ਰੀ ॥੩॥ ਗੁਰਾਂ ਦਾ ਪਰਮ ਜਾਦੂ (ਹਰੀ-ਮੰਤ੍ਰ) ਮੇਰੇ ਮਨ ਅੰਦਰ ਟਿੱਕ ਗਿਆ ਹੈ ਅਤੇ ਮੈਂ ਅਸਚਰਜ ਨਾਮ ਸ੍ਰਵਣ ਕੀਤਾ ਹੈ। ਕਰਿ ਕਿਰਪਾ ਪ੍ਰਭ ਨਦਰਿ ਅਵਲੋਕਨ ਅਪੁਨੈ ਚਰਣਿ ਲਗਾਈ ॥ ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੇਰੇ ਉਤੇ ਰਹਿਮ ਦੀ ਨਿਗ੍ਹਾ ਕੀਤੀ ਹੈ ਅਤੇ ਮੈਨੂੰ ਆਪਣੇ ਪੈਰਾਂ ਨਾਲ ਜੋੜ ਲਿਆ ਹੈ। ਪ੍ਰੇਮ ਭਗਤਿ ਨਾਨਕ ਸੁਖੁ ਪਾਇਆ ਸਾਧੂ ਸੰਗਿ ਸਮਾਈ ॥੪॥੧੨॥੫੧॥ ਪ੍ਰੇਮ ਮਈ ਪੂਜਾ ਦੇ ਰਾਹੀਂ, ਹੇ ਨਾਨਕ, ਮੈਂ ਸਤਿ ਸੰਗਤਿ ਅੰਦਰ ਆਰਾਮ ਪਰਾਪਤ ਕੀਤਾ ਹੈ ਅਤੇ ਸੁਅਮੀ ਅੰਦਰ ਲੀਨ ਹੋ ਗਈ ਹਾਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਰਾਗੁ ਆਸਾ ਘਰੁ ੭ ਮਹਲਾ ੫ ॥ ਰਾਗ ਆਸਾ ਪੰਜਵੀਂ ਪਾਤਸ਼ਾਹੀ। ਲਾਲੁ ਚੋਲਨਾ ਤੈ ਤਨਿ ਸੋਹਿਆ ॥ ਲਾਲ ਰੰਗਾ ਚੋਗਾ, ਤੇਰੇ ਸਰੀਰ ਉਤੇ ਸੁਹਣਾ ਲੱਗਦਾ ਹੈ। ਸੁਰਿਜਨ ਭਾਨੀ ਤਾਂ ਮਨੁ ਮੋਹਿਆ ॥੧॥ ਜਦ ਤੂੰ ਸੁਆਮੀ ਨੂੰ ਚੰਗੀ ਲੱਗ ਪਈ, ਤਦ, ਉਸ ਦਾ ਦਿਲ ਫਰੇਫਤਾ ਹੋ ਗਿਆ। ਕਵਨ ਬਨੀ ਰੀ ਤੇਰੀ ਲਾਲੀ ॥ ਇਹ ਸੁਰਖ ਜੁਆਨੀ ਤੈਨੂੰ ਕਿਸ ਨੇ ਦਿੱਤੀ ਹੈ? ਕਵਨ ਰੰਗਿ ਤੂੰ ਭਈ ਗੁਲਾਲੀ ॥੧॥ ਰਹਾਉ ॥ ਕੀਹਦੇ ਪਿਆਰ ਨੇ ਤੈਨੂੰ ਪੋਸਤ ਦੇ ਫੁੱਲ ਵਰਗਾ ਲਾਲ ਬਣਾ ਦਿੱਤਾ ਹੈ। ਠਹਿਰਾਉ। ਤੁਮ ਹੀ ਸੁੰਦਰਿ ਤੁਮਹਿ ਸੁਹਾਗੁ ॥ ਤੂੰ ਹੀ ਸੁਹਣੀ ਹੈਂ ਅਤੇ ਤੂੰ ਹੀ ਖੁਸ਼-ਬਾਸ ਸੁਪਤਨੀ। ਤੁਮ ਘਰਿ ਲਾਲਨੁ ਤੁਮ ਘਰਿ ਭਾਗੁ ॥੨॥ ਤੇਰੇ ਗ੍ਰਹਿ ਅੰਦਰ ਪਿਆਰਾ ਹੈ ਅਤੇ ਤੇਰੇ ਗ੍ਰਹਿ ਅੰਦਰ ਹੀ ਚੰਗਾ ਨਸੀਬ। ਤੂੰ ਸਤਵੰਤੀ ਤੂੰ ਪਰਧਾਨਿ ॥ ਤੂੰ ਪਤੀਬ੍ਰਤਾ ਹੈਂ ਅਤੇ ਤੂੰ ਹੀ ਸਾਰਿਆਂ ਦੀ ਸ਼੍ਰੋਮਣੀ। ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨਿ ॥੩॥ ਤੂੰ ਆਪਣੇ ਦਿਲਬਰ ਨੂੰ ਚੰਗੀ ਲੱਗਦੀ ਹੈਂ ਅਤੇ ਤੇਰੇ ਪੱਲੇ ਹੀ ਵਧੀਆ ਸੋਚ ਵੀਚਾਰ ਹੈ। ਪ੍ਰੀਤਮ ਭਾਨੀ ਤਾਂ ਰੰਗਿ ਗੁਲਾਲ ॥ ਮੈਂ ਆਪਣੇ ਦਿਲਬਰ ਨੂੰ ਚੰਗੀ ਲੱਗਦੀ ਹਾਂ, ਇਸ ਲਈ ਮੇਰੀ ਪੋਸਤ ਦੇ ਫੁੱਲ ਵਰਗੀ ਰੰਗਤ ਹੋ ਗਈ ਹੈ। ਕਹੁ ਨਾਨਕ ਸੁਭ ਦ੍ਰਿਸਟਿ ਨਿਹਾਲ ॥੪॥ ਗੁਰੂ ਜੀ ਫੁਰਮਾਉਂਦੇ ਹਨ, ਸੁਆਮੀ ਨੇ ਮੈਨੂੰ ਮਿਹਰ ਦੀ ਨਜ਼ਰ ਨਾਲ ਤੱਕਿਆ ਹੈ। ਸੁਨਿ ਰੀ ਸਖੀ ਇਹ ਹਮਰੀ ਘਾਲ ॥ ਸ੍ਰਵਣ ਕਰ ਹੇ ਮੇਰੀ ਸਹੇਲੀਏ! ਕੇਵਲ ਇਹ ਹੀ ਮੇਰੀ ਮੁਸ਼ੱਕਤ ਹੈ। ਪ੍ਰਭ ਆਪਿ ਸੀਗਾਰਿ ਸਵਾਰਨਹਾਰ ॥੧॥ ਰਹਾਉ ਦੂਜਾ ॥੧॥੫੨॥ ਸੁਆਮੀ ਖੁਦ ਹੀ ਸ਼ਿੰਗਾਰਣ ਵਾਲਾ ਅਤੇ ਸਜਾਉਣ ਵਾਲਾ ਹੈ। ਠਹਿਰਾਉ ਦੂਜਾ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਦੂਖੁ ਘਨੋ ਜਬ ਹੋਤੇ ਦੂਰਿ ॥ ਜਦ ਤੂੰ ਦੁਰੇਡਾ ਸੈਂ, ਮੈਂ ਬਹੁਤ ਹੀ ਤਕਲੀਫ ਉਠਾਉਂਦਾ ਸਾਂ। ਅਬ ਮਸਲਤਿ ਮੋਹਿ ਮਿਲੀ ਹਦੂਰਿ ॥੧॥ ਹੁਣ ਸੁਆਮੀ ਦੀ ਹਜੂਰੀ ਵਿਚੋਂ ਮੈਨੂੰ ਨਾਮ ਦਾ ਉਪਦੇਸ਼ ਮਿਲਿਆ ਹੈ। ਚੁਕਾ ਨਿਹੋਰਾ ਸਖੀ ਸਹੇਰੀ ॥ ਮੇਰੀਆਂ ਸੱਜਣੀਆਂ ਤੇ ਸਹੇਲੀਆਂ ਦਾ ਸ਼ਿਕਵਾ ਸ਼ਿਕਾਇਤ ਮੁੱਕ ਗਿਆ ਹੈ। ਭਰਮੁ ਗਇਆ ਗੁਰਿ ਪਿਰ ਸੰਗਿ ਮੇਰੀ ॥੧॥ ਰਹਾਉ ॥ ਮੇਰਾ ਸੰਦੇਹ ਦੂਰ ਹੋ ਗਿਆ ਹੈ। ਗੁਰਾਂ ਨੇ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦਿੱਤਾ ਹੈ। ਠਹਿਰਾਉ। ਨਿਕਟਿ ਆਨਿ ਪ੍ਰਿਅ ਸੇਜ ਧਰੀ ॥ ਮੇਰੇ ਪ੍ਰੀਤਮ ਨੇ ਲਾਗੇ ਆ ਕੇ ਮੈਨੂੰ ਪਲੰਘ ਉਤੇ ਬਹਾਲ ਦਿਤਾ ਹੈ, ਕਾਣਿ ਕਢਨ ਤੇ ਛੂਟਿ ਪਰੀ ॥੨॥ ਅਤੇ ਮੈਂ ਲੋਕਾਂ ਦੀ ਮੁਹਤਾਜੀ ਤੋਂ ਛੁਟ ਗਈ ਹਾਂ। ਮੰਦਰਿ ਮੇਰੈ ਸਬਦਿ ਉਜਾਰਾ ॥ ਮੈਡੇ ਮਹਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਚਾਨਣ ਹੈ। ਅਨਦ ਬਿਨੋਦੀ ਖਸਮੁ ਹਮਾਰਾ ॥੩॥ ਮੇਰਾ ਕੰਤ ਹਸਮੁਖ ਅਤੇ ਖੇਲੰਦੜਾ ਹੈ। ਮਸਤਕਿ ਭਾਗੁ ਮੈ ਪਿਰੁ ਘਰਿ ਆਇਆ ॥ ਮੇਰੇ ਮੱਥੇ ਤੇ ਚੰਗੇ ਕਰਮ ਲਿਖੇ ਹੋਣ ਕਾਰਨ ਮੇਰਾ ਲਾੜ੍ਹਾ ਮੇਰੇ ਗ੍ਰਹਿ, ਮੇਰੇ ਕੋਲ ਆ ਗਿਆ ਹੈ। ਥਿਰੁ ਸੋਹਾਗੁ ਨਾਨਕ ਜਨ ਪਾਇਆ ॥੪॥੨॥੫੩॥ ਗੋਲੇ ਨਾਨਕ ਨੂੰ ਸਦੀਵੀ ਵਿਆਹੁਲਾ ਜੀਵਨ ਪ੍ਰਾਪਤ ਹੋਇਆ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਸਾਚਿ ਨਾਮਿ ਮੇਰਾ ਮਨੁ ਲਾਗਾ ॥ ਸਤਿਨਾਮ ਨਾਲ ਮੇਰੀ ਜਿੰਦੜੀ ਜੁੜੀ ਹੋਈ ਹੈ। ਲੋਗਨ ਸਿਉ ਮੇਰਾ ਠਾਠਾ ਬਾਗਾ ॥੧॥ ਲੋਕਾ ਨਾਲ ਮੇਰਾ ਨਿਰਾ ਲੇਲਾ-ਪੋਚਾ ਹੀ ਹੈ। ਬਾਹਰਿ ਸੂਤੁ ਸਗਲ ਸਿਉ ਮਉਲਾ ॥ ਮੇਰਾ ਜੋੜ ਸੰਬੰਧ ਕੇਵਲ ਵੇਖਣ ਨੂੰ ਹੀ ਹੈ ਅਤੇ ਮੈਂ ਸਾਰਿਆਂ ਨਾਲ ਖੁਸ਼ ਹਾਂ। ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ ॥੧॥ ਰਹਾਉ ॥ ਕੰਵਲ ਦੇ ਪਾਣੀ ਦੇ ਵਿੱਚ ਹੋਣ ਦੀ ਤਰ੍ਹਾਂ, ਮੈਂ ਉਨ੍ਹਾਂ ਤੋਂ ਨਿਰਲੇਪ ਰਹਿੰਦਾ ਹਾਂ। ਠਹਿਰਾਉ। ਮੁਖ ਕੀ ਬਾਤ ਸਗਲ ਸਿਉ ਕਰਤਾ ॥ ਮੂੰਹ ਦੇ ਬਚਨ ਦੁਆਰਾ ਮੈਂ ਸਾਰਿਆਂ ਨਾਲ ਬੋਲਦਾ ਚਾਲਦਾ ਹਾਂ। ਜੀਅ ਸੰਗਿ ਪ੍ਰਭੁ ਅਪੁਨਾ ਧਰਤਾ ॥੨॥ ਪਰ ਆਪਣੇ ਸੁਆਮੀ ਨੂੰ ਮੈਂ ਆਪਣੇ ਦਿਲ ਨਾਲ ਲਾਈ ਰੱਖਦਾ ਹਾਂ। ਦੀਸਿ ਆਵਤ ਹੈ ਬਹੁਤੁ ਭੀਹਾਲਾ ॥ ਭਾਵੇਂ ਮੈਂ ਵੇਖਣ ਨੂੰ ਖਰਾ ਹੀ ਭਿਆਨਕ ਲੱਗਦਾ ਹਾਂ, ਸਗਲ ਚਰਨ ਕੀ ਇਹੁ ਮਨੁ ਰਾਲਾ ॥੩॥ ਪ੍ਰੰਤੂ ਮੇਰਾ ਮਨੂਆ ਸਾਰਿਆਂ ਦੇ ਪੈਰਾਂ ਦੀ ਖਾਕ ਹੈ। ਨਾਨਕ ਜਨਿ ਗੁਰੁ ਪੂਰਾ ਪਾਇਆ ॥ ਇਸ ਨਫਰ ਨੂੰ ਹੇ ਨਾਨਕ, ਪੂਰਨ ਗੁਰਦੇਵ ਦੀ ਪਰਾਪਤੀ ਹੋ ਗਈ ਹੈ। copyright GurbaniShare.com all right reserved. Email |