ਜਪਿ ਜੀਵਾ ਪ੍ਰਭ ਚਰਣ ਤੁਮਾਰੇ ॥੧॥ ਰਹਾਉ ॥
ਹੇ ਸੁਆਮੀ! ਮੈਂ ਤੇਰੇ ਚਰਣਾ ਦਾ ਆਰਾਧਨ ਕਰਨ ਦੁਆਰਾ ਜੀਉਂਦਾ ਹਾਂ। ਠਹਿਰਾਉ। ਦਇਆਲ ਪੁਰਖ ਮੇਰੇ ਪ੍ਰਭ ਦਾਤੇ ॥ ਹੇ ਮੈਡੇ ਮਿਹਰਬਾਨ ਬਲਵਾਨ ਅਤੇ ਦਾਤਾਰ ਸੁਆਮੀ! ਜਿਸਹਿ ਜਨਾਵਹੁ ਤਿਨਹਿ ਤੁਮ ਜਾਤੇ ॥੨॥ ਕੇਵਲ ਉਹੀ ਤੈਨੂੰ ਜਾਣਦਾ ਹੈ ਜਿਸ ਨੂੰ ਤੂੰ ਆਪਣੀ ਸੋਝੀ ਦੀ ਬਖਸ਼ਸ਼ ਕਰਦਾ ਹੈਂ। ਸਦਾ ਸਦਾ ਜਾਈ ਬਲਿਹਾਰੀ ॥ ਹਮੇਸ਼ਾਂ! ਹਮੇਸ਼ਾਂ! ਮੈਂ ਤੇਰੇ ਉਤੋਂ ਕੁਰਬਾਨ ਹਾਂ। ਇਤ ਉਤ ਦੇਖਉ ਓਟ ਤੁਮਾਰੀ ॥੩॥ ਏਥੇ ਤੇ ਉਥੇ ਮੈਂ ਤੇਰੀ ਪਨਾਹ ਦਾ ਤਲਬਗਾਰ ਹਾਂ। ਮੋਹਿ ਨਿਰਗੁਣ ਗੁਣੁ ਕਿਛੂ ਨ ਜਾਤਾ ॥ ਮੈਂ ਨੇਕੀ-ਵਿਹੂਣ ਹਾਂ, ਮੈਂ ਤੇਰੀ ਕਿਸੇ ਭੀ ਨੇਕੀ ਨੂੰ ਨਹੀਂ ਜਾਣ ਸਕਿਆ। ਨਾਨਕ ਸਾਧੂ ਦੇਖਿ ਮਨੁ ਰਾਤਾ ॥੪॥੩॥ ਤੇਰੇ ਸੰਤ ਨੂੰ ਵੇਖ ਕੇ ਮੇਰੀ ਆਤਮਾ ਤੇਰੇ ਨਾਲ ਰੰਗੀ ਗਈ ਹੈ, ਹੇ ਨਾਨਕ! ਵਡਹੰਸੁ ਮਃ ੫ ॥ ਵਡਹੰਸ ਪੰਜਵੀਂ ਪਾਤਸ਼ਾਹੀ। ਅੰਤਰਜਾਮੀ ਸੋ ਪ੍ਰਭੁ ਪੂਰਾ ॥ ਉਹ ਪੂਰਨ ਪ੍ਰਭੂ ਦਿਲਾਂ ਦੀਆਂ ਜਾਨਣ ਵਾਲਾ ਹੈ। ਦਾਨੁ ਦੇਇ ਸਾਧੂ ਕੀ ਧੂਰਾ ॥੧॥ ਉਹ ਬੰਦੇ ਨੂੰ ਸੰਤਾਂ ਦੇ ਪੈਰਾਂ ਦੀ ਧੂੜ ਦੀ ਦਾਤ ਦਿੰਦਾ ਹੈ। ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਹੇ ਮਸਕੀਨ ਉਤੇ ਮਿਹਰਬਾਨ ਪ੍ਰਭੂ! ਮੇਰੇ ਉਤੇ ਰਹਿਮਤ ਧਾਰ। ਤੇਰੀ ਓਟ ਪੂਰਨ ਗੋਪਾਲਾ ॥੧॥ ਰਹਾਉ ॥ ਮੈਂ ਤੇਰੀ ਪਨਾਹ ਲੋੜਦਾ ਹਾਂ, ਹੇ ਜੱਗ ਨੂੰ ਪੂਰੀ ਤਰ੍ਹਾਂ ਪਾਲਣਹਾਰ। ਠਹਿਰਾਉ। ਜਲਿ ਥਲਿ ਮਹੀਅਲਿ ਰਹਿਆ ਭਰਪੂਰੇ ॥ ਵਾਹਿਗੁਰੂ ਸਮੁੰਦਰ ਧਰਤੀ ਤੇ ਆਸਮਾਨ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ। ਨਿਕਟਿ ਵਸੈ ਨਾਹੀ ਪ੍ਰਭੁ ਦੂਰੇ ॥੨॥ ਸੁਆਮੀ ਨੇੜੇ ਵੱਸਦਾ ਹੈ, ਦੁਰੇਡੇ ਨਹੀਂ। ਜਿਸ ਨੋ ਨਦਰਿ ਕਰੇ ਸੋ ਧਿਆਏ ॥ ਜਿਸ ਉਤੇ ਉਹ ਮਿਹਰ ਧਾਰਦਾ ਹੈ, ਉਹ ਉਸ ਨੂੰ ਸਿਮਰਦਾ ਹੈ, ਆਠ ਪਹਰ ਹਰਿ ਕੇ ਗੁਣ ਗਾਏ ॥੩॥ ਅਤੇ ਅੱਠੇ ਪਹਿਰ ਹੀ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ। ਜੀਅ ਜੰਤ ਸਗਲੇ ਪ੍ਰਤਿਪਾਰੇ ॥ ਸਾਰਿਆਂ ਬੰਦਿਆਂ ਤੇ ਹੋਰ ਜਾਨਦਾਰਾਂ ਨੂੰ ਉਹ ਪਾਲਦਾ ਹੈ। ਸਰਨਿ ਪਰਿਓ ਨਾਨਕ ਹਰਿ ਦੁਆਰੇ ॥੪॥੪॥ ਨਾਨਕ ਨੇ ਵਾਹਿਗੁਰੂ ਦੇ ਦਰ ਦੀ ਪਨਾਹ ਲਈ ਹੈ। ਵਡਹੰਸੁ ਮਹਲਾ ੫ ॥ ਵਡਹੰਸ ਪੰਜਵੀਂ ਪਾਤਸ਼ਾਹੀ। ਤੂ ਵਡ ਦਾਤਾ ਅੰਤਰਜਾਮੀ ॥ ਤੂੰ ਭਾਰਾ ਦਾਤਾਰ ਅਤੇ ਦਿਲਾਂ ਦੀਆਂ ਜਾਨਣਹਾਰ ਹੈਂ। ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ॥੧॥ ਸਾਰਿਆਂ ਅੰਦਰ ਸਮਾਇਆ ਹੋਇਆ ਹੈ ਪੂਰਾ ਪ੍ਰਮੇਸ਼ਰ ਪਾਰਬ੍ਰਹਮ। ਮੇਰੇ ਪ੍ਰਭ ਪ੍ਰੀਤਮ ਨਾਮੁ ਅਧਾਰਾ ॥ ਮੈਨੂੰ ਆਪਣੇ ਪਿਆਰੇ ਪ੍ਰਭੂ ਦੇ ਨਾਮ ਦਾ ਆਸਰਾ ਹੈ। ਹਉ ਸੁਣਿ ਸੁਣਿ ਜੀਵਾ ਨਾਮੁ ਤੁਮਾਰਾ ॥੧॥ ਰਹਾਉ ॥ ਤੇਰਾ ਨਾਮ ਇੱਕ ਰਸ ਸ੍ਰਵਣ ਕਰਨ ਦੁਆਰਾ ਮੈਂ ਜੀਉਂਦਾ ਹਾਂ। ਠਹਿਰਾਉ। ਤੇਰੀ ਸਰਣਿ ਸਤਿਗੁਰ ਮੇਰੇ ਪੂਰੇ ॥ ਮੈਡੇ ਪੂਰਨ ਸੱਚੇ ਗੁਰੂ ਮੈਂ ਤੇਰੀ ਓਟ ਲਈ ਹੈ। ਮਨੁ ਨਿਰਮਲੁ ਹੋਇ ਸੰਤਾ ਧੂਰੇ ॥੨॥ ਸਾਧੂਆਂ ਦੇ ਚਰਣਾ ਦੀ ਧੂੜ ਨਾਲ ਮੇਰਾ ਚਿੱਤ ਪਵਿੱਤਰ ਹੋ ਜਾਂਦਾ ਹੈ। ਚਰਨ ਕਮਲ ਹਿਰਦੈ ਉਰਿ ਧਾਰੇ ॥ ਸਾਈਂ ਦੇ ਕੰਵਲ-ਰੂਪੀ ਚਰਣ ਮੈਂ ਆਪਣੇ ਮਨ ਤੇ ਦਿਲ ਵਿੱਚ ਟਿਕਾ ਲਏ ਹਨ। ਤੇਰੇ ਦਰਸਨ ਕਉ ਜਾਈ ਬਲਿਹਾਰੇ ॥੩॥ ਤੇਰੇ ਦੀਦਾਰ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਕਰਿ ਕਿਰਪਾ ਤੇਰੇ ਗੁਣ ਗਾਵਾ ॥ ਮੇਰੇ ਉੱਤੇ ਤਰਸ ਕਰ, ਤਾਂ ਜੋ ਮੈਂ ਤੇਰਾ ਜੱਸ ਗਾਇਨ ਕਰਾਂ। ਨਾਨਕ ਨਾਮੁ ਜਪਤ ਸੁਖੁ ਪਾਵਾ ॥੪॥੫॥ ਨਾਨਕ, ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਆਰਾਮ ਪਾਉਂਦਾ ਹਾਂ। ਵਡਹੰਸੁ ਮਹਲਾ ੫ ॥ ਵਡਹੰਸ ਪੰਜਵੀਂ ਪਾਤਸ਼ਾਹੀ। ਸਾਧਸੰਗਿ ਹਰਿ ਅੰਮ੍ਰਿਤੁ ਪੀਜੈ ॥ ਸਤਿਸੰਗਤ ਅੰਦਰ ਤੂੰ ਵਾਹਿਗੁਰੂ ਦਾ ਸੁਧਾਰਸ ਪਾਨ ਕਰ। ਨਾ ਜੀਉ ਮਰੈ ਨ ਕਬਹੂ ਛੀਜੈ ॥੧॥ ਆਤਮਾ ਨਾਂ ਮਰਦੀ ਹੈ, ਨਾਂ ਹੀ ਇਹ ਕਦੇ ਨਾਸ ਹੁੰਦੀ ਹੈ। ਵਡਭਾਗੀ ਗੁਰੁ ਪੂਰਾ ਪਾਈਐ ॥ ਭਾਰੇ ਚੰਗੇ ਨਸੀਬਾਂ ਦੁਆਰਾ ਪੂਰਨ ਗੁਰੂ ਜੀ ਪ੍ਰਾਪਤ ਹੁੰਦੇ ਹਨ। ਗੁਰ ਕਿਰਪਾ ਤੇ ਪ੍ਰਭੂ ਧਿਆਈਐ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ ਸਾਹਿਬ ਸਿਮਰਿਆ ਜਾਂਦਾ ਹੈ। ਠਹਿਰਾਉ। ਰਤਨ ਜਵਾਹਰ ਹਰਿ ਮਾਣਕ ਲਾਲਾ ॥ ਸੁਆਮੀ ਜਵੇਹਰ, ਮੋਤੀ, ਹੀਰਾ ਅਤੇ ਮਣੀ ਹੈ। ਸਿਮਰਿ ਸਿਮਰਿ ਪ੍ਰਭ ਭਏ ਨਿਹਾਲਾ ॥੨॥ ਸਾਹਿਬ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਮੈਂ ਪਰਮ ਪ੍ਰਸੰਨ ਹੋ ਗਿਆ ਹਾਂ। ਜਤ ਕਤ ਪੇਖਉ ਸਾਧੂ ਸਰਣਾ ॥ ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਮੈਂ ਸੰਤਾਂ ਦੇ ਬਿਨਾ ਹੋਰ ਕੋਈ ਪਨਾਹ ਨਹੀਂ ਵੇਖਦਾ। ਹਰਿ ਗੁਣ ਗਾਇ ਨਿਰਮਲ ਮਨੁ ਕਰਣਾ ॥੩॥ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਆਤਮਾਂ ਪਵਿੱਤ੍ਰ ਹੋ ਜਾਂਦੀ ਹੈ। ਘਟ ਘਟ ਅੰਤਰਿ ਮੇਰਾ ਸੁਆਮੀ ਵੂਠਾ ॥ ਸਾਰਿਆਂ ਦਿਲਾਂ ਅੰਦਰ ਮੈਡਾਂ ਮਾਲਕ, ਸੁਅਮੀ ਵੱਸਦਾ ਹੈ। ਨਾਨਕ ਨਾਮੁ ਪਾਇਆ ਪ੍ਰਭੁ ਤੂਠਾ ॥੪॥੬॥ ਨਾਨਕ ਜਦ ਪ੍ਰਭੂ ਮਿਹਰਬਾਨ ਹੁੰਦਾ ਹੈ, ਪ੍ਰਾਣੀ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ। ਵਡਹੰਸੁ ਮਹਲਾ ੫ ॥ ਵਡਹੰਸ ਪੰਜਵੀਂ ਪਾਤਿਸ਼ਾਹੀ। ਵਿਸਰੁ ਨਾਹੀ ਪ੍ਰਭ ਦੀਨ ਦਇਆਲਾ ॥ ਮੈਨੂੰ ਨਾਂ ਭੁਲਾ, ਹੇ ਮਸਕੀਨਾਂ ਦੇ ਮਿਹਰਬਾਨ ਸੁਆਮੀ! ਤੇਰੀ ਸਰਣਿ ਪੂਰਨ ਕਿਰਪਾਲਾ ॥੧॥ ਰਹਾਉ ॥ ਮੈਂ ਤੇਰੀ ਸ਼ਰਣਾਗਤ ਲੋੜਦਾ ਹਾਂ, ਹੇ ਸਰਬ-ਵਿਆਪਕ ਦਿਆਲੂ ਸੁਆਮੀ! ਠਹਿਰਾਉ। ਜਹ ਚਿਤਿ ਆਵਹਿ ਸੋ ਥਾਨੁ ਸੁਹਾਵਾ ॥ ਜਿੱਥੇ ਕਿਤੇ ਤੂੰ ਸਿਮਰਿਆ ਜਾਂਦਾ ਹੈਂ, ਉਹ ਜਗ੍ਹਾਂ ਸੁੰਦਰ ਹੈ। ਜਿਤੁ ਵੇਲਾ ਵਿਸਰਹਿ ਤਾ ਲਾਗੈ ਹਾਵਾ ॥੧॥ ਜਿਸ ਸਮੇਂ ਮੈਂ ਤੈਨੂੰ ਭੁੱਲ ਜਾਂਦਾ ਹਾਂ ਤਦ ਮੈਨੂੰ ਝੋਰਾ ਲੱਗ ਜਾਂਦਾ ਹੈ। ਤੇਰੇ ਜੀਅ ਤੂ ਸਦ ਹੀ ਸਾਥੀ ॥ ਸਭ ਜੀਵ ਤੈਡੇ ਹਨ, ਤੂੰ ਉਨ੍ਹਾਂ ਦਾ ਹਮੇਸ਼ਾਂ ਹੀ ਸੰਗੀ ਹੈਂ। ਸੰਸਾਰ ਸਾਗਰ ਤੇ ਕਢੁ ਦੇ ਹਾਥੀ ॥੨॥ ਆਪਣਾ ਹੱਥ ਮੈਨੂੰ ਫੜਾਅ ਕੇ ਮੈਨੂੰ ਜਗਤ ਸਮੁੰਦਰ ਤੋਂ ਬਾਹਰ ਕੱਢ ਲੈ। ਆਵਣੁ ਜਾਣਾ ਤੁਮ ਹੀ ਕੀਆ ॥ ਜੰਮਣਾ ਅਤੇ ਮਰਣਾ ਤੈਂ ਹੀ ਨਿਯੁਕਤ ਕੀਤਾ ਹੈ। ਜਿਸੁ ਤੂ ਰਾਖਹਿ ਤਿਸੁ ਦੂਖੁ ਨ ਥੀਆ ॥੩॥ ਜਿਸ ਦੀ ਤੂੰ ਰਖਿਆ ਕਰਦਾ ਹੈ, ਉਸ ਨੂੰ ਕੋਈ ਕਸ਼ਟ ਨਹੀਂ ਵਿਆਪਦਾ। ਤੂ ਏਕੋ ਸਾਹਿਬੁ ਅਵਰੁ ਨ ਹੋਰਿ ॥ ਕੇਵਲ ਤੂੰ ਹੀ ਮਾਲਕ ਹੈ, ਹੋਰ ਕੋਈ ਹੈ ਹੀ ਨਹੀਂ। ਬਿਨਉ ਕਰੈ ਨਾਨਕੁ ਕਰ ਜੋਰਿ ॥੪॥੭॥ ਹੱਥ ਜੋੜ ਕੇ ਨਾਨਕ ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹੈ। ਵਡਹੰਸੁ ਮਃ ੫ ॥ ਵਡਹੰਸ ਪੰਜਵੀਂ ਪਾਤਿਸ਼ਾਹੀ। ਤੂ ਜਾਣਾਇਹਿ ਤਾ ਕੋਈ ਜਾਣੈ ॥ ਜਦ ਤੂੰ ਆਪਣਾ ਆਪ ਦਰਸਾਉਂਦਾ ਹੈ, ਕੇਵਲ ਤਦ ਹੀ ਕੋਈ ਜਣਾ ਤੈਨੂੰ ਜਾਣ ਸਕਦਾ ਹੈ। ਤੇਰਾ ਦੀਆ ਨਾਮੁ ਵਖਾਣੈ ॥੧॥ ਫਿਰ ਉਹ ਤੇਰੇ ਦਿਤੇ ਹੋਏ ਨਾਮ ਦਾ ਜਾਪ ਕਰਦਾ ਹੈ। ਤੂ ਅਚਰਜੁ ਕੁਦਰਤਿ ਤੇਰੀ ਬਿਸਮਾ ॥੧॥ ਰਹਾਉ ॥ ਤੂੰ ਅਸਚਰਜ ਹੈਂ ਅਤੇ ਅਦਭੁਤ ਹੈ ਤੇਰੀ ਅਪਾਰ ਸ਼ਕਤੀ, ਹੇ ਸਾਹਿਬ! ਠਹਿਰਾਉ। copyright GurbaniShare.com all right reserved. Email |