ਨਿਹਚਲੁ ਰਾਜੁ ਸਦਾ ਹਰਿ ਕੇਰਾ ਤਿਸੁ ਬਿਨੁ ਅਵਰੁ ਨ ਕੋਈ ਰਾਮ ॥ ਸਦੀਵੀ ਮੁਸਤਕਿਲ ਹੈ ਪ੍ਰਭੂ ਦੀ ਪਾਤਿਸ਼ਾਹੀ ਉਸ ਦੇ ਬਾਝੋਂ ਹੋਰ ਕੋਈ ਨਹੀਂ। ਤਿਸੁ ਬਿਨੁ ਅਵਰੁ ਨ ਕੋਈ ਸਦਾ ਸਚੁ ਸੋਈ ਗੁਰਮੁਖਿ ਏਕੋ ਜਾਣਿਆ ॥ ਉਸ ਦੇ ਬਾਝੋਂ ਹੋਰ ਕੋਈ ਹੈ ਹੀ ਨਹੀਂ ਸਦੀਵੀਂ ਸੱਚਾ ਹੈ ਉਹ ਸੁਆਮੀ। ਗੁਰੂ-ਸਮਰਪਨ ਕੇਵਲ ਇਕ ਨੂੰ ਹੀ ਜਾਣਦੇ ਹਨ। ਧਨ ਪਿਰ ਮੇਲਾਵਾ ਹੋਆ ਗੁਰਮਤੀ ਮਨੁ ਮਾਨਿਆ ॥ ਜਿਸ ਸਹੇਲੀ ਦੀ ਆਤਮਾ ਗੁਰਾਂ ਦੇ ਉਪਦੇਸ਼ ਦੁਆਰਾ ਸੰਤੁਸ਼ਟ ਹੋ ਜਾਂਦੀ ਹੈ, ਉਹ ਆਪਣੇ ਮਾਲਕ ਨੂੰ ਮਿਲ ਪੈਂਦੀ ਹੈ। ਸਤਿਗੁਰੁ ਮਿਲਿਆ ਤਾ ਹਰਿ ਪਾਇਆ ਬਿਨੁ ਹਰਿ ਨਾਵੈ ਮੁਕਤਿ ਨ ਹੋਈ ॥ ਜਦ ਇਨਸਾਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਸੁਆਮੀ ਨੂੰ ਪਾ ਲੈਂਦਾ ਹੈ, ਸੁਆਮੀ ਦੇ ਨਾਮ ਦੇ ਬਾਝੋਂ ਉਹ ਮੁਕਤ ਨਹੀਂ ਹੁੰਦਾ। ਨਾਨਕ ਕਾਮਣਿ ਕੰਤੈ ਰਾਵੇ ਮਨਿ ਮਾਨਿਐ ਸੁਖੁ ਹੋਈ ॥੧॥ ਨਾਨਕ, ਪਤਨੀ ਆਪਣੇ ਪਤੀ ਨੂੰ ਮਾਣਦੀ ਹੈ। ਮਨ ਦੀ ਸੰਤੁਸ਼ਟਤਾ ਦੁਆਰਾ ਆਰਾਮ ਉਤਪੰਨ ਹੁੰਦਾ ਹੈ। ਸਤਿਗੁਰੁ ਸੇਵਿ ਧਨ ਬਾਲੜੀਏ ਹਰਿ ਵਰੁ ਪਾਵਹਿ ਸੋਈ ਰਾਮ ॥ ਤੂੰ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾ, ਹੇ ਮੁਟਿਆਰ ਪਤਨੀਏ! ਇਸ ਤਰ੍ਹਾਂ ਤੂੰ ਉਸ ਪ੍ਰਭੂ ਨੂੰ ਆਪਣੇ ਪਤੀ ਵਜੋਂ ਪਰਾਪਤ ਕਰ ਲਵੇਂਗੀ। ਸਦਾ ਹੋਵਹਿ ਸੋਹਾਗਣੀ ਫਿਰਿ ਮੈਲਾ ਵੇਸੁ ਨ ਹੋਈ ਰਾਮ ॥ ਤੂੰ ਹਮੇਸ਼ਾਂ ਆਪਣੇ ਭਰਤੇ ਦੀ ਨੇਕ ਵਹੁਟੀ ਬਣੀ ਰਹੇਂਗੀ ਅਤੇ ਮੁੜ ਤੇਰੀ ਪੁਸ਼ਾਕ ਮਲੀਨ ਨਹੀਂ ਹੋਵੇਗੀ। ਫਿਰਿ ਮੈਲਾ ਵੇਸੁ ਨ ਹੋਈ ਗੁਰਮੁਖਿ ਬੂਝੈ ਕੋਈ ਹਉਮੈ ਮਾਰਿ ਪਛਾਣਿਆ ॥ ਉਸ ਦੇ ਬਸਤਰ ਮੁੜ ਕੇ ਗੰਦੇ ਨਹੀਂ ਹੁੰਦੇ ਅਤੇ ਆਪਣੀ ਹੰਗਤ ਨੂੰ ਮਾਰ ਕੇ ਉਹ ਆਪਣੇ ਸਾਈਂ ਨੂੰ ਸਿੰਞਾਣ ਲੈਂਦੀ ਹੈ। ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲੀ ਹੀ ਇਯ ਨੂੰ ਗੱਲ ਨੂੰ ਸਮਝਦੀ ਹੈ। ਕਰਣੀ ਕਾਰ ਕਮਾਵੈ ਸਬਦਿ ਸਮਾਵੈ ਅੰਤਰਿ ਏਕੋ ਜਾਣਿਆ ॥ ਉਹ ਨੇਕ ਅਮਲਾਂ ਦਾ ਕਾਰ-ਵਿਹਾਰ ਕਰਦੀ ਹੈ। ਨਾਲ ਅੰਦਰ ਲੀਨ ਹੁੰਦੀ ਹੈ ਅਤੇ ਆਪਣੇ ਹਿਰਦੇ ਅੰਦਰ ਕੇਵਲ ਇਕ ਵਾਹਿਗੁਰੂ ਨੂੰ ਹੀ ਸਿੰਞਾਣਦੀ ਹੈ। ਗੁਰਮੁਖਿ ਪ੍ਰਭੁ ਰਾਵੇ ਦਿਨੁ ਰਾਤੀ ਆਪਣਾ ਸਾਚੀ ਸੋਭਾ ਹੋਈ ॥ ਨੇਕ ਪਤਨੀ ਦਿਨ ਰਾਤ ਆਪਣੇ ਪਤੀ ਨੂੰ ਮਾਣਦੀ ਹੈ ਅਤੇ ਸੱਚੀ ਪ੍ਰਭਤਾ ਨੂੰ ਪਰਾਪਤ ਹੁੰਦੀ ਹੈ। ਨਾਨਕ ਕਾਮਣਿ ਪਿਰੁ ਰਾਵੇ ਆਪਣਾ ਰਵਿ ਰਹਿਆ ਪ੍ਰਭੁ ਸੋਈ ॥੨॥ ਨਾਨਕ, ਸਹੇਲੀ ਆਪਣੇ ਪ੍ਰੀਤਮ ਨੂੰ ਮਾਣਦੀ ਹੈ, ਉਹ ਸੁਆਮੀ ਜੋ ਹਰ ਥਾਂ ਵਿਆਪਕ ਹੋ ਰਿਹਾ ਹੈ। ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰਿ ਵਰੁ ਦੇਇ ਮਿਲਾਏ ਰਾਮ ॥ ਜੇਕਰ ਤੂੰ ਗੁਰਾਂ ਦੀ ਸੇਵਾ ਕਮਾਵੇ, ਹੇ ਮੁਟਿਆਰ ਪਤਨੀਏ! ਉਹ ਤੈਨੂੰ ਤੇਰੇ ਪਤੀ, ਵਾਹਿਗੁਰੂ ਨਾਲ ਮਿਲਾ ਦੇਣਗੇ। ਹਰਿ ਕੈ ਰੰਗਿ ਰਤੀ ਹੈ ਕਾਮਣਿ ਮਿਲਿ ਪ੍ਰੀਤਮ ਸੁਖੁ ਪਾਏ ਰਾਮ ॥ ਵਹੁਟੀ ਆਪਣੇ ਸੁਆਮੀ ਦੀ ਪ੍ਰੀਤ ਨਾਲ ਰੰਗੀ ਹੋਈ ਹੈ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਉਂਦੀ ਹੈ। ਮਿਲਿ ਪ੍ਰੀਤਮ ਸੁਖੁ ਪਾਏ ਸਚਿ ਸਮਾਏ ਸਚੁ ਵਰਤੈ ਸਭ ਥਾਈ ॥ ਆਪਣੇ ਦਿਲਬਰ ਨੂੰ ਮਿਲ ਕੇ ਉਹ ਖੁਸ਼ੀ ਪਰਾਪਤ ਕਰਦੀ ਹੈ, ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੀ ਹੈ ਅਤੇ ਸੱਚੇ ਸਾਹਿਬ ਨੂੰ ਹਰ ਥਾਂ ਵਿਆਪਕ ਵੇਖਦੀ ਹੈ। ਸਚਾ ਸੀਗਾਰੁ ਕਰੇ ਦਿਨੁ ਰਾਤੀ ਕਾਮਣਿ ਸਚਿ ਸਮਾਈ ॥ ਦਿਨ ਰਾਤ ਵਹੁਟੀ ਸੱਚੇ ਹਾਰ ਸ਼ਿੰਗਾਰ ਲਾਉਂਦੀ ਹੈ ਅਤੇ ਸਤਿਪੁਰਖ ਅੰਦਰ ਲੀਨ ਹੋਈ ਰਹਿੰਦੀ ਹੈ। ਹਰਿ ਸੁਖਦਾਤਾ ਸਬਦਿ ਪਛਾਤਾ ਕਾਮਣਿ ਲਇਆ ਕੰਠਿ ਲਾਏ ॥ ਪਤਨੀ ਆਰਾਮ-ਦੇਣਹਾਰ ਸੁਆਮੀ ਨੂੰ ਨਾਮ ਦੇ ਰਾਹੀਂ ਸਿਞਾਣ ਲੈਂਦੀ ਹੈ ਅਤੇ ਉਸ ਨੂੰ ਆਪਣੀ ਛਾਤੀ ਨਾਲ ਲਾ ਲੈਂਦੀ ਹੈ। ਨਾਨਕ ਮਹਲੀ ਮਹਲੁ ਪਛਾਣੈ ਗੁਰਮਤੀ ਹਰਿ ਪਾਏ ॥੩॥ ਨਾਨਕ, ਘਰ ਵਾਲੀ ਆਪਣੇ ਸੁਆਮੀ ਦੇ ਮੰਦਰ ਨੂੰ ਸਿੰਞਾਣ ਲੈਂਦੀ ਹੈ ਅਤੇ ਗੁਰ ਉਪਦੇਸ਼ ਰਾਹੀਂ ਉਹ ਆਪਣੇ ਸੁਆਮੀ ਨੂੰ ਪਰਾਪਤ ਹੋ ਜਾਂਦੀ ਹੈ। ਸਾ ਧਨ ਬਾਲੀ ਧੁਰਿ ਮੇਲੀ ਮੇਰੈ ਪ੍ਰਭਿ ਆਪਿ ਮਿਲਾਈ ਰਾਮ ॥ ਮੇਰੇ ਪ੍ਰਿਥਮ ਪ੍ਰਭੂ ਨੇ ਆਪਣੀ ਮੁਟਿਆਰ ਪਤਨੀ ਨੂੰ ਆਪਣੇ ਨਾਲ ਮਿਲਾ ਮਿਲਾ ਲਿਆ ਹੈ। ਗੁਰਮਤੀ ਘਟਿ ਚਾਨਣੁ ਹੋਆ ਪ੍ਰਭੁ ਰਵਿ ਰਹਿਆ ਸਭ ਥਾਈ ਰਾਮ ॥ ਗੁਰਾਂ ਦੀ ਸਿੱਖਿਆ ਦੁਆਰਾ ਉਸ ਦਾ ਮਨ ਰੋਸ਼ਨ ਹੋ ਜਾਂਦਾ ਹੈ ਅਤੇ ਉਹ ਸਾਈਂ ਨੂੰ ਸਾਰੀਆਂ ਥਾਵਾਂ ਵਿੱਚ ਵਿਆਪਕ ਵੇਖਦੀ ਹੈ। ਪ੍ਰਭੁ ਰਵਿ ਰਹਿਆ ਸਭ ਥਾਈ ਮੰਨਿ ਵਸਾਈ ਪੂਰਬਿ ਲਿਖਿਆ ਪਾਇਆ ॥ ਆਪਣੇ ਚਿੱਤ ਅੰਦਰ ਉਹ ਆਪਣੇ ਸੁਆਮੀ ਨੂੰ ਟਿਕਾਉਂਦੀ ਹੈ, ਜੋ ਸਾਰੀਆਂ ਥਾਵਾਂ ਵਿੱਚ ਵਿਆਪਕ ਹੋ ਰਿਹਾ ਹੈ ਅਤੇ ਜਿਹੜਾ ਕੁਛ ਉਸ ਲਈ ਮੁੱਢ ਤੋਂ ਲਿਖਿਆ ਸੀ ਉਸ ਨੂੰ ਪਾ ਲੈਂਦੀ ਹੈ। ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸਚੁ ਸੀਗਾਰੁ ਬਣਾਇਆ ॥ ਉਹ ਆਪਣੇ ਸੁਆਮੀ ਦੇ ਸੁਖਦਾਈ ਪਲੰਘ ਤੇ ਬਿਰਾਜਗੀ ਹੈ, ਸੱਚ ਦਾ ਹਰਸ਼ਿੰਗਾਰ ਲਾਉਂਦੀ ਹੈ ਅਤੇ ਆਪਣੇ ਸੁਆਮੀ ਨੂੰ ਚੰਗੀ ਲੱਗਦੀ ਹੈ। ਕਾਮਣਿ ਨਿਰਮਲ ਹਉਮੈ ਮਲੁ ਖੋਈ ਗੁਰਮਤਿ ਸਚਿ ਸਮਾਈ ॥ ਆਪਣੀ ਸਵੈ-ਹੰਗਤਾ ਦੀ ਮੈਲ ਨੂੰ ਧੋ ਕੇ ਪਤਨੀ ਪਵਿੱਤਰ ਹੋ ਜਾਂਦੀ ਹੈ ਅਤੇ ਗੁਰਾਂ ਦੀ ਸਿੱਖਿਆ ਦੁਆਰਾ ਸੱਚੇ ਸਾਈਂ ਅੰਦਰ ਲੀਨ ਹੋ ਜਾਂਦੀ ਹੈ। ਨਾਨਕ ਆਪਿ ਮਿਲਾਈ ਕਰਤੈ ਨਾਮੁ ਨਵੈ ਨਿਧਿ ਪਾਈ ॥੪॥੩॥੪॥ ਨਾਨਕ, ਕਰਤਾਰ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਅਤੇ ਉਸ ਨਾਮ ਦੇ ਨੌ ਖਜਾਨੇ ਪਾ ਲੈਂਦੀ ਹੈ। ਸੂਹੀ ਮਹਲਾ ੩ ॥ ਸੂਹੀ ਤੀਜੀ ਪਾਤਿਸ਼ਾਹੀ। ਹਰਿ ਹਰੇ ਹਰਿ ਗੁਣ ਗਾਵਹੁ ਹਰਿ ਗੁਰਮੁਖੇ ਪਾਏ ਰਾਮ ॥ ਤੂੰ ਵਾਹਿਗੁਰੂ ਸੁਆਮੀ ਮਾਲਕਾਂ ਦੀ ਮਹਿਮਾ ਗਾਇਨ ਕਰ। ਗੁਰਾਂ ਦੇ ਰਾਹੀਂ ਹੀ ਪ੍ਰਭੂ ਪਾਇਆ ਜਾਂਦਾ ਹੈ। ਅਨਦਿਨੋ ਸਬਦਿ ਰਵਹੁ ਅਨਹਦ ਸਬਦ ਵਜਾਏ ਰਾਮ ॥ ਰਾਤ ਦਿਨ ਨੂੰ ਨਾਮ ਦਾ ਉਚਾਰਨ ਕਰ ਅਤੇ ਤੇਰੇ ਲਈ ਸੁੱਤੇ ਸਿੱਧ ਕੀਰਤਨ ਹੋਵੇਗਾ। ਅਨਹਦ ਸਬਦ ਵਜਾਏ ਹਰਿ ਜੀਉ ਘਰਿ ਆਏ ਹਰਿ ਗੁਣ ਗਾਵਹੁ ਨਾਰੀ ॥ ਜਦ ਮਹਾਰਾਜ, ਮਾਲਕ, ਮੇਰੇ ਧਾਮ ਅੰਦਰ ਆਉਂਦਾ ਹੈ ਤਾਂ ਬੈਕੁੰਠੀ ਕੀਤਰਨ ਹੁੰਦਾ ਹੈ ਅਤੇ ਇਸਤਰੀਆਂ ਸਾਈਂ ਦਾ ਜੱਸ ਗਾਇਨ ਕਰਦੀਆਂ ਹਨ। ਅਨਦਿਨੁ ਭਗਤਿ ਕਰਹਿ ਗੁਰ ਆਗੈ ਸਾ ਧਨ ਕੰਤ ਪਿਆਰੀ ॥ ਪਤਨੀ, ਜੋ ਰਾਤ ਦਿਨ ਆਪਣੇ ਗੁਰਾਂ ਦੀ ਸੇਵਾ ਕਮਾਉਂਦੀ ਹੈ, ਉਹ ਆਪਣੇ ਪਤੀ ਦੀ ਲਾਡਲੀ ਹੋ ਜਾਂਦੀ ਹੈ। ਗੁਰ ਕਾ ਸਬਦੁ ਵਸਿਆ ਘਟ ਅੰਤਰਿ ਸੇ ਜਨ ਸਬਦਿ ਸੁਹਾਏ ॥ ਜਿਨ੍ਹਾਂ ਪ੍ਰਾਣੀਆਂ ਦੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਵਸਦੀ ਹੈ, ਉਹ ਸਾਈਂ ਦੇ ਨਾਮ ਨਾਲ ਸੁਹਣੇ ਲੱਗਦੇ ਹਨ। ਨਾਨਕ ਤਿਨ ਘਰਿ ਸਦ ਹੀ ਸੋਹਿਲਾ ਹਰਿ ਕਰਿ ਕਿਰਪਾ ਘਰਿ ਆਏ ॥੧॥ ਨਾਨਕ, ਸਦੀਵੀ ਸਥਿਰ ਖੁਸ਼ੀ ਉਨ੍ਹਾਂ ਦੇ ਧਾਮ ਵਿੱਚ ਹੈ, ਜਿਨ੍ਹਾਂ ਦੇ ਘਰ ਵਿੱਚ ਮਾਲਕ ਮਿਹਰ ਧਾਰ ਕੇ ਆਉਂਦਾ ਹੈ। ਭਗਤਾ ਮਨਿ ਆਨੰਦੁ ਭਇਆ ਹਰਿ ਨਾਮਿ ਰਹੇ ਲਿਵ ਲਾਏ ਰਾਮ ॥ ਸੰਤਾਂ ਦੇ ਹਿਰਦੇ ਅੰਦਰ ਖੁਸ਼ੀ ਉਤਪੰਨ ਹੁੰਦੀ ਹੈ। ਉਹ ਵਾਹਿਗੁਰੂ ਦੇ ਨਾਮ ਦੇ ਪ੍ਰੇਮ ਅੰਦਰ ਲੀਨ ਰਹਿੰਦੇ ਹਨ। ਗੁਰਮੁਖੇ ਮਨੁ ਨਿਰਮਲੁ ਹੋਆ ਨਿਰਮਲ ਹਰਿ ਗੁਣ ਗਾਏ ਰਾਮ ॥ ਗੁਰਾਂ ਦੀ ਦਇਆ ਦੁਆਰਾ ਉਨ੍ਹਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ ਅਤੇ ਉਹ ਪਵਿੱਤਰ ਜੱਸ ਗਾਉਂਦੇ ਹਨ। ਨਿਰਮਲ ਗੁਣ ਗਾਏ ਨਾਮੁ ਮੰਨਿ ਵਸਾਏ ਹਰਿ ਕੀ ਅੰਮ੍ਰਿਤ ਬਾਣੀ ॥ ਉਹ ਪ੍ਰਭੂ ਦਾ ਪਵਿੱਤਰ ਜੱਸ ਗਾਉਂਦੇ ਹਨ ਅਤੇ ਨਾਮ ਤੇ ਵਾਹਿਗੁਰੂ ਦੀ ਅੰਮ੍ਰਿਤ-ਮਈ ਬਾਣੀ ਨੂੰ ਆਪਣੇ ਵਿੱਚ ਟਿਕਾਉਂਦੇ ਹਨ। ਜਿਨ੍ਹ੍ਹ ਮਨਿ ਵਸਿਆ ਸੇਈ ਜਨ ਨਿਸਤਰੇ ਘਟਿ ਘਟਿ ਸਬਦਿ ਸਮਾਣੀ ॥ ਗੁਰਾਂ ਦੀ ਬਾਣੀ ਸਾਰਿਆਂ ਅੰਦਰ ਸਮਾਂ ਸਕਦੀ ਹੈ ਪ੍ਰੰਤੂ ਕੇਵਲ ਉਹ ਪੁਰਸ਼ ਹੀ ਪਾਰ ਉਤਰਦੇ ਹਨ ਜਿਨ੍ਹਾਂ ਦੇ ਚਿੱਤ ਵਿੱਚ ਇਹ ਟਿਕ ਜਾਂਦੀ ਹੈ। copyright GurbaniShare.com all right reserved. Email |