ਪਉੜੀ। ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ ॥ ਆਪਣੇ ਫੁਰਮਾਨ ਦੁਆਰਾ ਸਾਹਿਬ ਨੇ ਕ੍ਰੋੜਾਂ ਪਰਕਾਰਾਂ ਦੇ ਜੀਵਾਂ ਜੰਤੂਆਂ ਦੀ ਦੁਨੀਆਂ ਰਚੀ ਹੈ। ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ ॥ ਹੇ ਮੇਰੇ ਅਗਾਧ ਅਤੇ ਬੇਅੰਤ ਸੱਚੇ ਸੁਆਮੀ, ਕਿੱਡਾ ਵੱਡਾ ਹੈ ਤੇਰੇ ਫੁਰਮਾਨ ਮੈਂ ਨਹੀਂ ਜਾਣਦਾ। ਇਕਨਾ ਨੋ ਤੂ ਮੇਲਿ ਲੈਹਿ ਗੁਰ ਸਬਦਿ ਬੀਚਾਰਾ ॥ ਕਈਆਂ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈ। ਕਿਉਂਜੁ ਉਹ ਗੁਰਬਾਣੀ ਦਾ ਧਿਆਨ ਧਾਰਦੇ ਹਨ। ਸਚਿ ਰਤੇ ਸੇ ਨਿਰਮਲੇ ਹਉਮੈ ਤਜਿ ਵਿਕਾਰਾ ॥ ਪਵਿੱਤਰ ਹਨ ਉਹ, ਜੋ ਸੱਚੇ ਸੁਆਮੀ ਦੇ ਪੇਮ ਨਾਲ ਰੰਗੇ ਹੋਏ ਹਨ ਅਤੇ ਉਹ ਮੰਦੀ ਸਵੈ-ਹੰਗਤਾ ਨੂੰ ਮੇਟ ਸੁਟਦੇ ਹਨ। ਜਿਸੁ ਤੂ ਮੇਲਹਿ ਸੋ ਤੁਧੁ ਮਿਲੈ ਸੋਈ ਸਚਿਆਰਾ ॥੨॥ ਜਿਸ ਨੂੰ ਤੂੰ ਆਪਣੇ ਨਾਲ ਮਿਲਾਉਂਦਾ ਹੈਂ, ਕੇਵਲ ਉਹ ਹੀ ਤੇਰੇ ਨਾਲ ਮਿਲਦਾ ਹੈ ਤੇ ਕੇਵਲ ਉਹ ਹੀ ਸੱਚਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਸੂਹਵੀਏ ਸੂਹਾ ਸਭੁ ਸੰਸਾਰੁ ਹੈ ਜਿਨ ਦੁਰਮਤਿ ਦੂਜਾ ਭਾਉ ॥ ਹੇ ਲਾਲ ਲਿਬਾਸ ਵਾਲੀਏ ਇਸਤਰੀਏ! ਸਾਰਾ ਜਹਾਨ ਜੋ ਮੰਦੇ ਖਿਆਲਾਂ ਅਤੇ ਦਵੈਤ-ਭਾਵ ਅੰਦਰ ਖਚਤ ਹੋਇਆ ਹੈ, ਲਾਲ ਹੈ। ਖਿਨ ਮਹਿ ਝੂਠੁ ਸਭੁ ਬਿਨਸਿ ਜਾਇ ਜਿਉ ਟਿਕੈ ਨ ਬਿਰਖ ਕੀ ਛਾਉ ॥ ਰੁੱਖ ਦੀ ਛਾਂ ਵਾਂਗ ਜੋ ਅਸਥਿਰ ਨਹੀਂ ਰਹਿੰਦੀ, ਸਾਰਾ ਕੂੜ ਇਕ ਮੁਹਤ ਵਿੱਚ ਅਲੋਪ ਹੋ ਜਾਂਦਾ ਹੈ। ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ ॥ ਗੁਰੂ-ਸਮਰਪਨ ਸੁਰਖਾਂ ਵਿਚੋਂ ਪਰਮ ਸੁਰਖ ਹੈ, ਜਿਸ ਤਰ੍ਹਾਂ ਕਿ ਉਸ ਨੇ ਮਜੀਠ ਦੀ ਰੰਗਤ ਧਾਰਨ ਕਰ ਲਈ ਹੋਈ ਹੈ। ਉਲਟੀ ਸਕਤਿ ਸਿਵੈ ਘਰਿ ਆਈ ਮਨਿ ਵਸਿਆ ਹਰਿ ਅੰਮ੍ਰਿਤ ਨਾਉ ॥ ਜਿਸ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਸੁਧਾਸਰੂਪ ਨਾਮ ਨਿਵਾਸ ਰੱਖਦਾ ਹੈ, ਉਹ ਮਾਇਆ ਵੱਲੋਂ ਮੋੜਾ ਪਾ ਮਾਲਕ ਦੇ ਮੰਦਰ ਵਿੱਚ ਪਰਵੇਸ਼ ਕਰ ਜਾਂਦੀ ਹੈ। ਨਾਨਕ ਬਲਿਹਾਰੀ ਗੁਰ ਆਪਣੇ ਜਿਤੁ ਮਿਲਿਐ ਹਰਿ ਗੁਣ ਗਾਉ ॥੧॥ ਨਾਨਕ, ਮੈਂ ਆਪਣੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨਾਲ ਮਿਲ ਕੇ ਮੈਂ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹਾਂ। ਮਃ ੩ ॥ ਤੀਜੀ ਪਾਤਿਸ਼ਾਹੀ। ਸੂਹਾ ਰੰਗੁ ਵਿਕਾਰੁ ਹੈ ਕੰਤੁ ਨ ਪਾਇਆ ਜਾਇ ॥ ਲਾਲ ਰੰਗਤ ਨਿਕੰਮੀ ਹੈ ਕਿਉਂ ਕਿ ਇਸ ਦੁਆਰਾ ਭਰਤਾ ਪਰਾਪਤ ਨਹੀਂ ਹੁੰਦਾ। ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ ਭਾਇ ॥ ਇਸ ਨੂੰ ਉਤਾਰਿਆ ਚਿਰ ਨਹੀਂ ਲੱਗਦਾ। ਜੋ ਹੋਰਸ ਨੂੰ ਪਿਆਰ ਕਰਦੀ ਹੈ, ਉਹ ਵਿਧਵਾ ਹੋ ਬਹਿੰਦੀ ਹੈ। ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲੋੁਭਾਇ ॥ ਨਾਰੀ ਜੋ ਰੱਤੀ ਪੁਸ਼ਾਕ ਨੂੰ ਲਲਚਾਉਂਦੀ ਹੈ, ਉਹ ਨਾਦਾਨ ਅਤੇ ਦੁਚਿੱਤੀ ਹੈ। ਸਬਦਿ ਸਚੈ ਰੰਗੁ ਲਾਲੁ ਕਰਿ ਭੈ ਭਾਇ ਸੀਗਾਰੁ ਬਣਾਇ ॥ ਤੂੰ ਸੱਚੀ ਗੁਰਬਾਣੀ ਨੂੰ ਆਪਣੇ ਗੂੜ੍ਹੀ ਲਾਲ ਰੰਗਤ ਵਾਲੇ ਕਪੜੇ ਬਣਾ ਅਤੇ ਵਾਹਿਗੁਰੂ ਦੇ ਡਰ ਤੇ ਪ੍ਰੇਮ ਨੂੰ ਆਪਣਾ ਗਹਿਣਾ-ਗੱਟਾ ਕਰ। ਨਾਨਕ ਸਦਾ ਸੋਹਾਗਣੀ ਜਿ ਚਲਨਿ ਸਤਿਗੁਰ ਭਾਇ ॥੨॥ ਨਾਨਕ, ਸਦੀਵ ਹੀ ਸੱਚੀਆਂ ਪਤਨੀਆਂ ਹਨ ਉਹ ਜੋ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੁਰਦੀਆਂ ਹਨ। ਪਉੜੀ ॥ ਪਉੜੀ। ਆਪੇ ਆਪਿ ਉਪਾਇਅਨੁ ਆਪਿ ਕੀਮਤਿ ਪਾਈ ॥ ਸੁਆਮੀ ਨੇ ਖੁਦ ਆਪਣੇ ਆਪ ਨੂੰ ਰਚਿਆ ਹੈ ਅਤੇ ਖੁਦ ਹੀ ਆਪਣੇ ਆਪ ਦਾ ਮੁੱਖ ਪਾਉਂਦਾ ਹੈ। ਤਿਸ ਦਾ ਅੰਤੁ ਨ ਜਾਪਈ ਗੁਰ ਸਬਦਿ ਬੁਝਾਈ ॥ ਉਸ ਦਾ ਓੜਕ ਜਾਣਿਆਂ ਨਹੀਂ ਜਾ ਸਕਦਾ। ਗੁਰਾਂ ਦੀ ਬਾਣੀ ਰਾਹੀਂ, ਉਹ ਸਮਝਿਆ ਜਾਂਦਾ ਹੈ। ਮਾਇਆ ਮੋਹੁ ਗੁਬਾਰੁ ਹੈ ਦੂਜੈ ਭਰਮਾਈ ॥ ਦੁਨੀਆ ਸੰਸਾਰੀ ਮਮਤਾ ਅਤੇ ਦਵੈਦ ਭਾਵ ਦੇ ਅਨ੍ਹੇਰੇ ਅੰਦਰ ਭਟਕਦੀ ਹੈ। ਮਨਮੁਖ ਠਉਰ ਨ ਪਾਇਨ੍ਹ੍ਹੀ ਫਿਰਿ ਆਵੈ ਜਾਈ ॥ ਆਪ-ਹੁਦਰਿਆਂ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ ਅਤੇ ਓੜਕ ਨੂੰ ਉਹ ਆਵਾਗਾਉਣਾ ਵਿੱਚ ਪੈਂਦੇ ਹਨ। ਜੋ ਤਿਸੁ ਭਾਵੈ ਸੋ ਥੀਐ ਸਭ ਚਲੈ ਰਜਾਈ ॥੩॥ ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਹਰ ਕੋਈ ਉਸ ਦੇ ਫੁਰਮਾਨ ਦੇ ਤਾਬੇ ਟੁਰਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਸੂਹੈ ਵੇਸਿ ਕਾਮਣਿ ਕੁਲਖਣੀ ਜੋ ਪ੍ਰਭ ਛੋਡਿ ਪਰ ਪੁਰਖ ਧਰੇ ਪਿਆਰੁ ॥ ਅਪਰਾਧਨ ਹੈ ਉਹ ਰੱਤੀ ਪੁਸ਼ਾਕ ਵਾਲੀ ਪਤਨੀ, ਜੋ ਆਪਣੇ ਸੁਆਮੀ ਨੂੰ ਤਿਆਗਦੀ ਹੈ ਅਤੇ ਹੋਰਸ ਪੁਰਸ਼ ਨਾਲ ਮੁਹੱਬਤ ਕਰਦੀ ਹੈ। ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ ॥ ਉਸ ਆਪ-ਹੁਦਰੀ ਪਤਨੀ ਵਿੱਚ ਨਾਂ ਸ਼ਰਮ ਹਿਯਾ ਹੈ ਅਤੇ ਨਾਂ ਹੀ ਸਵੈ-ਜ਼ਬਤ। ਉਹ ਹਮੇਸ਼ਾਂ ਕੂੜ ਬੋਲਦੀ ਹੈ ਅਤੇ ਮੰਦੇ ਅਮਲ ਉਸ ਨੂੰ ਬਰਬਾਦ ਕਰ ਛੱਡਦੇ ਹਨ। ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਭਤਾਰੁ ॥ ਜਿਸ ਦੇ ਭਾਗਾਂ ਵਿੱਚ ਮੁੱਢ ਤੋਂ ਇਹੋ ਜਿਹਾ ਲਿਖਿਆ ਹੋਇਆ ਹੈ, ਉਹ ਸੱਚੇ ਗੁਰਾਂ ਨੂੰ ਆਪਣੇ ਭਰਤੇ ਵੱਜੋਂ ਪਰਾਪਤ ਕਰ ਲੈਂਦੀ ਹੈ। ਸੂਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿਰੈ ਖਿਮਾ ਸੀਗਾਰੁ ॥ ਉਹ ਰਤੇ ਰੰਗ ਦੇ ਸਾਰੇ ਬਸਤਰ ਲਾਹ ਸੁੱਟਦੀ ਹੈ। ਆਪਣੀ ਗਰਦਨ ਦੁਆਲੇ ਸਹਿਨ-ਸ਼ੀਲਤਾ ਦੇ ਜ਼ੇਵਰ ਪਹਿਨਦੀ ਹੈ। ਪੇਈਐ ਸਾਹੁਰੈ ਬਹੁ ਸੋਭਾ ਪਾਏ ਤਿਸੁ ਪੂਜ ਕਰੇ ਸਭੁ ਸੈਸਾਰੁ ॥ ਇਸ ਲੋਕ ਤੇ ਪਰਲੋਕ ਵਿੱਚ ਉਹ ਬਹੁਤ ਇੱਜ਼ਤ-ਆਬਰੂ ਪਾਉਂਦੀ ਹੈ ਅਤੇ ਸਾਰਾ ਸੰਸਾਰ ਉਸ ਦੀ ਉਪਾਸ਼ਨਾ ਕਰਦਾ ਹੈ। ਓਹ ਰਲਾਈ ਕਿਸੈ ਦੀ ਨਾ ਰਲੈ ਜਿਸੁ ਰਾਵੇ ਸਿਰਜਨਹਾਰੁ ॥ ਜਿਸ ਨੂੰ ਉਸ ਦਾ ਕੰਤ ਕਰਤਾਰ ਮਾਣਦਾ ਹੈ, ਉਹ ਪਰਤੱਖ ਹੀ ਉਸ ਦੀ ਹੋ ਦਿੱਸਦੀ ਹੈ ਅਤੇ ਕਿਸੇ ਹੋਰਸ ਨਾਲ ਉਸ ਦਾ ਮੁਗਾਲਤਾ ਨਹੀਂ ਪੈਂਦਾ। ਨਾਨਕ ਗੁਰਮੁਖਿ ਸਦਾ ਸੁਹਾਗਣੀ ਜਿਸੁ ਅਵਿਨਾਸੀ ਪੁਰਖੁ ਭਰਤਾਰੁ ॥੧॥ ਨਾਨਕ ਜਿਸ ਨੇਕ ਇਸਤਰੀ ਦਾ ਅਮਰ ਪ੍ਰਭੂ ਪਤੀ ਹੈ, ਉਹ ਹਮੇਸ਼ਾਂ ਲਈ ਇਕ ਸੱਚੀ ਸੁੱਚੀ ਪਤਨੀ ਹੈ। ਮਃ ੧ ॥ ਪਹਿਲੀ ਪਾਤਿਸ਼ਾਹੀ। ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ ॥ ਸੰਸਾਰੀ ਪਦਾਰਥਾਂ ਦੀ ਰੱਤੀ ਰੰਗਤ ਰਾਤ ਦੇ ਸੁਫਨੇ ਅਤੇ ਧਾਗੇ ਦੇ ਬਗੈਰ ਮਾਲਾ ਦੀ ਤਰ੍ਹਾਂ ਹੈ। ਸਚਾ ਰੰਗੁ ਮਜੀਠ ਕਾ ਗੁਰਮੁਖਿ ਬ੍ਰਹਮ ਬੀਚਾਰੁ ॥ ਗੁਰਾਂ ਦੇ ਸੱਚੇ ਸਿੱਖ ਜੋ ਸਾਹਿਬ ਦਾ ਸਿਮਰਨ ਕਰਦੇ ਹਨ ਉਹ ਮਜੀਠ ਦੀ ਮੁਸਤਕਿਲ ਪਾਹ ਧਾਰਨ ਕਰ ਲੈਂਦੇ ਹਨ। ਨਾਨਕ ਪ੍ਰੇਮ ਮਹਾ ਰਸੀ ਸਭਿ ਬੁਰਿਆਈਆ ਛਾਰੁ ॥੨॥ ਨਾਨਕ ਪ੍ਰਭੂ ਦੀ ਪ੍ਰੀਤ ਦੇ ਪਰਮ ਅੰਮ੍ਰਿਤ ਨਾਲ, ਸਾਰੇ ਪਾਪ ਸੜ ਕੇ ਸੁਆਹ ਹੋ ਜਾਂਦੇ ਹਨ। ਪਉੜੀ ॥ ਪਉੜੀ। ਇਹੁ ਜਗੁ ਆਪਿ ਉਪਾਇਓਨੁ ਕਰਿ ਚੋਜ ਵਿਡਾਨੁ ॥ ਸੁਆਮੀ ਨੇ ਆਪੇ ਹੀ ਸੰਸਾਰ ਸਾਜਿਆ ਹੈ ਅਤੇ ਅਦਭੁਤ ਖੇਡ ਰਚੀ ਹੈ। ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ ॥ ਸੁਆਮੀ ਨੇ ਪੰਜਾਂ ਤੱਤਾਂ ਦਾ ਸਰੀਰ ਸਾਜਿਆ ਹੈ ਅਤੇ ਇਸ ਅੰਦਰ ਸੰਸਾਰੀ ਲਗਨ, ਕੂੜ ਅਤੇ ਸਵੈ-ਹੰਗਤਾ ਫੂਕੀ ਹੈ। ਆਵੈ ਜਾਇ ਭਵਾਈਐ ਮਨਮੁਖੁ ਅਗਿਆਨੁ ॥ ਬੇਸਮਝ ਆਪ-ਹੁਦਰਾ ਆਉਂਦਾ ਤੇ ਜਾਂਦਾ ਹੈ ਅਤੇ ਜੂਨੀਆਂ ਅੰਦਰ ਭਟਕਾਇਆ ਜਾਂਦਾ ਹੈ। ਇਕਨਾ ਆਪਿ ਬੁਝਾਇਓਨੁ ਗੁਰਮੁਖਿ ਹਰਿ ਗਿਆਨੁ ॥ ਕਈਆਂ ਨੂੰ ਗੁਰਾਂ ਦੇ ਰਾਹੀਂ ਸਾਹਿਬ ਖੁਦ ਹੀ ਬ੍ਰਹਿਮ ਗਿਆਤ ਦਰਸਾ ਦਿੰਦਾ ਹੈ। ਭਗਤਿ ਖਜਾਨਾ ਬਖਸਿਓਨੁ ਹਰਿ ਨਾਮੁ ਨਿਧਾਨੁ ॥੪॥ ਉਨ੍ਹਾਂ ਨੂੰ ਸਾਹਿਬ ਆਪਣੇ ਅਨੁਰਾਗਾਂ ਦਾ ਭੰਡਾਰਾ ਅਤੇ ਨਾਮ ਦਾ ਖਜਾਨਾ ਪਰਦਾਨ ਕਰ ਦਿੰਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਸੂਹਵੀਏ ਸੂਹਾ ਵੇਸੁ ਛਡਿ ਤੂ ਤਾ ਪਿਰ ਲਗੀ ਪਿਆਰੁ ॥ ਹੇ ਰਤੇ ਭੇਸ ਵਾਲੀਏ ਤ੍ਰੀਮਤੇ! ਤੂੰ ਆਪਣੇ ਰੱਤੇ ਕਪੜੇ ਲਾਹ ਦੇ, ਤਦ ਹੀ ਤੇਰੀ ਮੁਹੱਬਤ ਭਰਤੇ ਨਾਲ ਪਵੇਗੀ। copyright GurbaniShare.com all right reserved. Email |