Page 793

ਸੂਹੀ ਕਬੀਰ ਜੀਉ ਲਲਿਤ ॥
ਸੂਹੀ ਕਬੀਰ ਜੀ, ਲਲਿਤ।

ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ ॥
ਹਾਰ ਗਈਆਂ ਹਨ ਅੱਖਾਂ, ਹਾਰ ਗਏ ਹਨ, ਕੰਨ ਸੁਣ ਕੇ ਅਤੇ ਹਾਰ ਗਈ ਹੈ ਸੋਹਣੀ ਦੇਹ ਭੀ।

ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ ॥੧॥
ਬੁਢੇਪੇ ਦੇ ਹਕੇ ਹੋਏ ਸਾਰੇ ਹੋਸ਼-ਹਵਾਸ ਮਾਰੇ ਗਏ ਹਨ। ਪ੍ਰੰਤੂ ਕੇਵਲ ਧਨ-ਦੌਲਦ ਦਾ ਪਿਆਰ ਹਾਰਦਾ ਹੁਟਦਾ ਨਹੀਂ।

ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥
ਹੇ ਪਗਲੇ ਪ੍ਰਾਣੀ! ਤੁੰ ਪ੍ਰਭੂ ਦੀ ਗਿਆਤ ਅਤੇ ਬੰਦਗੀ ਪਰਾਪਤ ਨਹੀਂ ਕੀਤੀ।

ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥
ਤੂੰ ਆਪਣੇ ਮਨੁੱਖੀ ਜੀਵਨ ਵਿਅਰਥ ਗੁਆ ਲਿਆ ਹੈ। ਠਹਿਰਾਉ।

ਤਬ ਲਗੁ ਪ੍ਰਾਨੀ ਤਿਸੈ ਸਰੇਵਹੁ ਜਬ ਲਗੁ ਘਟ ਮਹਿ ਸਾਸਾ ॥
ਹੇ ਜੀਵ! ਜਦ ਤਾਂਈਂ ਤੇਰੀ ਦੇਹ ਵਿੱਚ ਸੁਆਸ ਹਨ, ਓਦੋਂ ਤਾਂਈਂ ਤੂੰ ਉਸ ਆਪਣੇ ਸੁਆਮੀ ਦੀ ਸੇਵਾ ਕਰ।

ਜੇ ਘਟੁ ਜਾਇ ਤ ਭਾਉ ਨ ਜਾਸੀ ਹਰਿ ਕੇ ਚਰਨ ਨਿਵਾਸਾ ॥੨॥
ਜਦ ਤੇਰੀ ਦੇਹ ਬਿਨਸੇਗੀ, ਤਦ ਭੀ ਤੇਰਾ ਪ੍ਰਭੂ ਲਈ ਪ੍ਰੇਮ ਟੁੱਟੇਗਾ ਨਹੀਂ ਅਤੇ ਤੂੰ ਪ੍ਰਭੂ ਦੇ ਪੈਰਾਂ ਵਿੱਚ ਵਾਸਾ ਪਾ ਲਵੇਂਗਾ।

ਜਿਸ ਕਉ ਸਬਦੁ ਬਸਾਵੈ ਅੰਤਰਿ ਚੂਕੈ ਤਿਸਹਿ ਪਿਆਸਾ ॥
ਜਿਸ ਦੇ ਹਿਰਦੇ ਅੰਦਰ ਵਾਹਿਗੁਰੂ ਆਪਣਾ ਨਾਮ ਟਿਕਾਉਂਦਾ ਹੈ, ਉਸ ਦੀ ਤ੍ਰੇਹ ਬੁਝ ਜਾਂਦੀ ਹੈ।

ਹੁਕਮੈ ਬੂਝੈ ਚਉਪੜਿ ਖੇਲੈ ਮਨੁ ਜਿਣਿ ਢਾਲੇ ਪਾਸਾ ॥੩॥
ਉਹ ਆਪਣੇ ਸਾਹਿਬ ਦੀ ਰਜ਼ਾ ਨੂੰ ਅਨੁਭਵ ਕਰਦਾ ਹੈ, ਸ਼ਤਰੰਜ ਦੀ ਖੇਡ ਖੇਡਦਾ ਹੈ ਅਤੇ ਆਪਣੇ ਮਨੂਏ ਨੂੰ ਜਿੱਤਣ ਦੀਆਂ ਨਰਦਾ ਸੁਟਦਾ ਹੈ।

ਜੋ ਜਨ ਜਾਨਿ ਭਜਹਿ ਅਬਿਗਤ ਕਉ ਤਿਨ ਕਾ ਕਛੂ ਨ ਨਾਸਾ ॥
ਜਿਹੜੇ ਪੁਰਸ਼ ਅਬਿਨਾਸੀ ਪ੍ਰਭੂ ਨੂੰ ਜਾਣਦੇ ਅਤੇ ਸਿਮਰਦੇ ਹਨ, ਉਹ ਬਿਲਕੁਲ ਹੀ ਬਰਬਾਦ ਨਹੀਂ ਹੁੰਦੇ।

ਕਹੁ ਕਬੀਰ ਤੇ ਜਨ ਕਬਹੁ ਨ ਹਾਰਹਿ ਢਾਲਿ ਜੁ ਜਾਨਹਿ ਪਾਸਾ ॥੪॥੪॥
ਕਬੀਰ ਜੀ ਫੁਰਮਾਉਂਦੇ ਹਨ ਜੋ ਇਨਸਾਨ ਨਰਦਾਂ ਸੁੱਟਣੀਆਂ ਜਾਣਦੇ ਹਨ; ਉਹ ਕਦੇ ਭੀ ਆਪਣੀ ਖੇਡ ਨੂੰ ਨਹੀਂ ਹਾਰਦੇ।

ਸੂਹੀ ਲਲਿਤ ਕਬੀਰ ਜੀਉ ॥
ਸੂਹੀ ਲਲਿਤ ਕਬੀਰ ਜੀ।

ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ ॥
ਸਰੀਰ ਦੇ ਇਕ ਕਿਲ੍ਹੇ ਦੇ ਪੰਜ ਹਾਕਮ ਹਨ ਅਤੇ ਪੰਜੇ ਹੀ ਮਾਮਲਾ ਮੰਗਦੇ ਹਨ।

ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ ॥੧॥
ਮੈਂ ਕਿਸੇ ਦੀ ਭੀ ਭੁਇੰ ਕਾਸ਼ਤ ਨਹੀਂ ਕੀਤੀ। ਇਹੋ ਜਿਹੀ ਅਦਾਇਗੀ ਕਰਨੀ ਦੁਖਦਾਈ ਹੈ।

ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ॥
ਹੇ ਰੱਬ ਦੇ ਬੰਦਿਓ! ਪਿੰਡ ਦਾ ਪਟਵਾਰੀ, ਮੈਨੂੰ ਸਦਾ ਹੀ ਰੁੱਖ ਦਿੰਦਾ ਹੈ।

ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ ॥੧॥ ਰਹਾਉ ॥
ਉਚੀਆਂ ਬਾਹਾਂ ਕਰ ਕੇ, ਮੈਂ ਆਪਣੇ ਗੁਰਾਂ ਕੋਲ ਫਰਿਆਦ ਕੀਤੀ ਅਤੇ ਉਨ੍ਹਾਂ ਨੇ ਮੈਨੂੰ ਬਲਾ ਲਿਆ। ਠਹਿਰਾਉ।

ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ ॥
ਨੌ ਜਰੀਬ ਖਿੱਚਣ ਵਾਲੇ ਅਤੇ ਦਸ ਜੱਜ ਦੌਰੇ ਦੇ ਜਾਂਦੇ ਹਨ ਅਤੇ ਪਰਜਾ ਨੂੰ ਆਰਾਮ ਅੰਦਰ ਰਹਿਣ ਨਹੀਂ ਦਿੰਦੇ।

ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ॥੨॥
ਉਹ ਪੂਰੇ ਫੀਤੇ ਨਾਲ ਨਹੀਂ ਮਿਣਦੇ ਅਤੇ ਬਹੁਤੀ ਵੱਢੀ ਲੈਂਦੇ ਹਨ।

ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ ॥
ਇਕ ਪ੍ਰਭੂ ਸਰੀਰ ਦੀਆਂ ਬਹੱਤਰ ਕੋਠੜੀਆਂ ਅੰਦਰ ਰਮਿਆ ਹੋਇਆ ਹੈ ਅਤੇ ਉਸ ਨੇ ਮੇਰਾ ਨਾਮਾ ਚੁਕਤਾ ਕਰ ਦਿੱਤਾ ਹੈ।

ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਨ ਕਾਈ ॥੩॥
ਮੈਂ ਧਰਮ ਰਾਜੇ ਦੇ ਕਰਮ ਸਥਾਨ ਦੀ ਪੜਤਾਲ ਕਰ ਲਈ ਹੈ ਅਤੇ ਮੇਰੇ ਜ਼ਿੰਮੇ ਇਕ ਭੋਰਾ ਭਰ ਭੀ ਕਰਜ਼ਾ ਨਹੀਂ।

ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕੋੁ ॥
ਕੋਈ ਜਣਾ ਸਾਧੂਆਂ ਦੀ ਬਦਖੋਈ ਨਾਂ ਕਰੇ। ਸਾਹਿਬ ਅਤੇ ਸਾਧੂ ਇਕੋ ਹੀ ਹਨ।

ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋੁ ॥੪॥੫॥
ਮੈਂ ਉਹ ਗੁਰੂ ਪਰਾਪਤ ਕੀਤਾ ਹੈ, ਜਿਸ ਦਾ ਨਾਮ ਸੱਚਾ ਗਿਆਨ ਹੈ।

ਰਾਗੁ ਸੂਹੀ ਬਾਣੀ ਸ੍ਰੀ ਰਵਿਦਾਸ ਜੀਉ ਕੀ
ਰਾਗ ਸੂਹੀ ਸ਼ਬਦ। ਸ਼੍ਰੀ ਰਵਿਦਾਸ ਜੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਸਹ ਕੀ ਸਾਰ ਸੁਹਾਗਨਿ ਜਾਨੈ ॥
ਪਾਕ ਪਤਨੀ ਆਪਣੇ ਪਤੀ ਦੀ ਕਦਰ ਨੂੰ ਜਾਣਦੀ ਹੈ।

ਤਜਿ ਅਭਿਮਾਨੁ ਸੁਖ ਰਲੀਆ ਮਾਨੈ ॥
ਆਪਣੀ ਹੰਗਤਾ ਛੱਡ ਕੇ, ਉਹ ਆਰਾਮ ਤੇ ਅਨੰਦ ਭੋਗਦੀ ਹੈ।

ਤਨੁ ਮਨੁ ਦੇਇ ਨ ਅੰਤਰੁ ਰਾਖੈ ॥
ਉਹ ਆਪਣੀ ਦੇਹ ਤੇ ਜਿੰਦੜੀ ਆਪਣੇ ਪਤੀ ਦੇ ਅਰਪਨ ਕਰ ਦਿੰਦੀ ਹੈ ਅਤੇ ਉਸ ਨਾਲੋਂ ਭਿੰਨ ਨਹੀਂ ਰਹਿੰਦੀ।

ਅਵਰਾ ਦੇਖਿ ਨ ਸੁਨੈ ਅਭਾਖੈ ॥੧॥
ਉਹ ਕਿਸੇ ਹੋਰਸ ਨੂੰ ਵੇਖਦੀ ਦੇ ਸੁਣਦੀ ਨਹੀਂ ਨਾਂ ਹੀ ਉਹ ਕਿਸੇ ਹੋਰਸ ਨਾਲ ਬੋਲਦੀ ਹੈ।

ਸੋ ਕਤ ਜਾਨੈ ਪੀਰ ਪਰਾਈ ॥
ਉਹ ਹੋਰਸ ਦੀ ਪੀੜ ਨੂੰ ਕਿਰ ਤਰ੍ਹਾਂ ਜਾਣ ਸਕਦੀ ਹੈ,

ਜਾ ਕੈ ਅੰਤਰਿ ਦਰਦੁ ਨ ਪਾਈ ॥੧॥ ਰਹਾਉ ॥
ਜਿਸ ਦੇ ਹਿਰਦੇ ਅੰਦਰ ਹਮਦਰਦੀ ਨਹੀਂ। ਠਹਿਰਾਉ।

ਦੁਖੀ ਦੁਹਾਗਨਿ ਦੁਇ ਪਖ ਹੀਨੀ ॥
ਛੁੱਟੜ ਪਤਨੀ, ਦੁਖਾਤ੍ਰ ਹੁੰਦੀ ਹੈ ਅਤੇ ਦੋਨੋਂ ਪਾਸੇ (ਜਹਾਨ) ਗੁਆ ਲੈਂਦੀ ਹੈ,

ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥
ਜੋ ਆਪਣੇ ਪਤੀ ਦੀ ਸੇਵਾ ਇਕਰਸ ਨਹੀਂ ਕਰਦੀ।

ਪੁਰ ਸਲਾਤ ਕਾ ਪੰਥੁ ਦੁਹੇਲਾ ॥
ਦੁਖਦਾਈ ਹੈ ਨਰਕ ਦੀ ਅੱਗ ਉਪਰਲੇ ਪੁਲ ਦਾ ਮਾਰਗ।

ਸੰਗਿ ਨ ਸਾਥੀ ਗਵਨੁ ਇਕੇਲਾ ॥੨॥
ਉਸ ਦੇ ਨਾਲ ਕੋਈ ਸੰਗੀ ਨਹੀਂ ਹੋਣਾ ਅਤੇ ਉਸ ਨੂੰ ਕੱਲਮਕੱਲੀ ਨੂੰ ਹੀ ਜਾਣਾ ਪਏਗਾ।

ਦੁਖੀਆ ਦਰਦਵੰਦੁ ਦਰਿ ਆਇਆ ॥
ਦੁਖ ਦਾ ਮਰਿਆ ਹੋਇਆ ਮੈਂ ਤੇਰੇ ਬੂਹੇ ਤੇ ਆਇਆ ਹਾਂ ਹੇ ਮਿਹਰਬਾਨ ਮਾਲਕ!

ਬਹੁਤੁ ਪਿਆਸ ਜਬਾਬੁ ਨ ਪਾਇਆ ॥
ਮੈਨੂੰ ਤੇਰੇ ਮਿਲਣ ਦੀ ਬੜੀ ਪਿਆਸ ਲੱਗੀ ਹੋਈ ਹੈ, ਹੇ ਸੁਆਮੀ! ਪਰ ਤੂੰ ਕੋਈ ਉਤੱਰ ਨਹੀਂ ਦਿੰਦਾ।

ਕਹਿ ਰਵਿਦਾਸ ਸਰਨਿ ਪ੍ਰਭ ਤੇਰੀ ॥
ਰਵਿਦਾਸ ਜੀ ਆਖਦੇ ਹਨ, ਹੇ ਸੁਆਮੀ! ਮੈਂ ਤੇਰੀ ਪਨਾਹ ਲਈ ਹੈ,

ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥੩॥੧॥
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਮੁਕਤੀ ਕਰ।

ਸੂਹੀ ॥
ਸੂਹੀ।

ਜੋ ਦਿਨ ਆਵਹਿ ਸੋ ਦਿਨ ਜਾਹੀ ॥
ਜਿਹੜਾ ਦਿਨ ਆਇਆ ਹੈ ਉਹ ਦਿਨ ਬੀਤ ਜਾਏਗਾ।

ਕਰਨਾ ਕੂਚੁ ਰਹਨੁ ਥਿਰੁ ਨਾਹੀ ॥
ਬੰਦੇ ਨੇ ਜ਼ਰੂਰ ਹੀ ਟੁਰ ਜਾਣਾ ਹੈ, ਕੋਈ ਭੀ ਸਥਿਰ ਨਹੀਂ ਰਹਿੰਦਾ।

ਸੰਗੁ ਚਲਤ ਹੈ ਹਮ ਭੀ ਚਲਨਾ ॥
ਮੇਰੇ ਸਾਥੀ ਜਾ ਰਹੇ ਹਨ, ਮੈਂ ਭੀ ਨਿਸਚਿਤ ਹੀ ਤੁਰ ਜਾਣਾ ਹੈ।

ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥
ਤੂੰ ਦੁਰੇਡੇ ਜਾਣਾ ਹੈ। ਤੇਰੇ ਸਿਰ ਉਤੇ ਮੌਤ ਮੰਡਲਾ ਰਹੀ ਹੈ।

copyright GurbaniShare.com all right reserved. Email