ਮੈ ਅਵਰੁ ਗਿਆਨੁ ਨ ਧਿਆਨੁ ਪੂਜਾ ਹਰਿ ਨਾਮੁ ਅੰਤਰਿ ਵਸਿ ਰਹੇ ॥ ਮੇਰੇ ਪੱਲੇ ਹੋਰ ਕੋਈ ਗਿਆਤ, ਸੋਚ ਵੀਚਾਰ ਅਤੇ ਉਪਾਸ਼ਨਾ ਨਹੀਂ। ਕੇਵਲ ਪ੍ਰਭੂ ਦਾ ਨਾਮ ਹੀ ਮੇਰੇ ਹਿਰਦੇ ਅੰਦਰ ਵਸਦਾ ਹੈ। ਭੇਖੁ ਭਵਨੀ ਹਠੁ ਨ ਜਾਨਾ ਨਾਨਕਾ ਸਚੁ ਗਹਿ ਰਹੇ ॥੧॥ ਹੇ ਨਾਨਕ! ਮੈਂ ਕਿਸੇ ਧਾਰਮਕ ਲਿਬਾਸ, ਤੀਰਥਾਂ ਤੇ ਰਟਨ ਅਤੇ ਹੱਠ-ਧਰਮ ਨੂੰ ਨਹੀਂ ਜਾਣਦਾ। ਮੈਂ ਕੇਵਲ ਸੱਚੇ ਨਾਮ ਨੂੰ ਘੁਟ ਕੇ ਫੜਿਆ ਹੋਇਆ ਹੈ। ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ ॥ ਸਰੇਸ਼ਟ ਅਤੇ ਖੁਸ਼ੀ ਨਾਲ ਭਿੰਨੀ ਹੋ ਜਾਂਦੀ ਹੈ ਰਾਤ੍ਰੀ ਅਤੇ ਸੋਹਣਾ ਸੁਨੱਖਾ ਦਿਹਾੜਾ, ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ ॥ ਜਦ ਆਪਣੇ ਨਿੱਜ ਦੇ ਧਾਮ ਵਿੱਚ ਸੁੱਤੀ ਪਈ ਪਤਨੀ ਨੂੰ ਉਸ ਦਾ ਪਤੀ ਚੇਤੰਨ ਕਰ ਦਿੰਦਾ ਹੈ। ਨਵ ਹਾਣਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥ ਆਪਣੇ ਨੌਜੁਆਨ ਪਤੀ ਦੀ ਉਮਰ ਦੀ ਨਵੀਂ ਨਵੇਲੀ ਪਤਨੀ ਨਾਮ ਦੇ ਰਾਹੀਂ ਜਾਗ ਉਠੀ ਹੈ ਅਤੇ ਆਪਣੇ ਪਤੀ ਨੂੰ ਚੰਗੀ ਲੱਗਦੀ ਹੈ। ਤਜਿ ਕੂੜੁ ਕਪਟੁ ਸੁਭਾਉ ਦੂਜਾ ਚਾਕਰੀ ਲੋਕਾਣੀਆ ॥ ਤੂੰ ਝੂਠ, ਠੱਗੀ, ਹੋਰਸ ਦੀ ਪ੍ਰੀਤ ਅਤੇ ਬੰਦਿਆਂ ਹੀ ਟਹਿਲ ਸੇਵਾ ਨੂੰ ਛੱਡ ਦੇ। ਮੈ ਨਾਮੁ ਹਰਿ ਕਾ ਹਾਰੁ ਕੰਠੇ ਸਾਚ ਸਬਦੁ ਨੀਸਾਣਿਆ ॥ ਪ੍ਰਭੂ ਦਾ ਨਾਮ ਮੇਰੀ ਗਲ-ਮਾਲਾ ਹੈ ਅਤੇ ਸੱਚੇ ਨਾਮ ਦਾ ਮੈਨੂੰ ਰਾਜ ਤਿਲਕ ਲੱਗਿਆ ਹੈ। ਕਰ ਜੋੜਿ ਨਾਨਕੁ ਸਾਚੁ ਮਾਗੈ ਨਦਰਿ ਕਰਿ ਤੁਧੁ ਭਾਣਿਆ ॥੨॥ ਆਪਣੇ ਹੱਥ ਬੰਨ੍ਹ ਕੇ, ਨਾਨਕ ਸੱਚੇ ਨਾਮ ਦੀ ਦਾਤ ਦੀ ਯਾਚਨਾ ਕਰਦਾ ਹੈ। ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥ ਮੇਰੇ ਮਾਲਕ ਆਪਣੀ ਰਜ਼ਾ ਅੰਦਰ ਤੂੰ ਮੇਰੇ ਉਤੇ ਆਪਣੀ ਮਿਹਰ ਧਾਰ ਜਾਗ ਪਾਉ ਤੂੰ, ਹੇ ਸੁੰਦਰ ਨੈਣਾਂ ਵਾਲੀਏ ਸਹੇਲੀਏ! ਅਤੇ ਗੁਰਾਂ ਦੀ ਬਾਣੀ ਦਾ ਉਚਾਰਨ ਕਰ। ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥ ਜੋ ਸੁਆਮੀ ਦੀ ਅਕਹਿ ਕਥਾ-ਵਾਰਤਾ ਨੂੰ ਸ੍ਰਵਣ ਕਰਦਾ ਤੇ ਮੰਨਦਾ ਹੈ, ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੂਝਏ ॥ ਉਹ ਅਬਿਨਾਸੀ ਪਦਵੀ ਨੂੰ ਪਾ ਲੈਂਦਾ ਹੈ ਪ੍ਰੰਤੂ ਕੋਈ ਇਕ ਅੱਧਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਗੱਲ ਨੂੰ ਸਮਝਦਾ ਹੈ। ਓਹੁ ਸਬਦਿ ਸਮਾਏ ਆਪੁ ਗਵਾਏ ਤ੍ਰਿਭਵਣ ਸੋਝੀ ਸੂਝਏ ॥ ਉਹ ਨਾਮ ਵਿੱਚ ਲੀਨ ਹੋ ਜਾਂਦਾ ਹੈ। ਆਪਣੀ ਸਵੈ-ਹੰਗਤਾ ਨੂੰ ਮੇਟ ਸੁੱਟਦਾ ਹੈ ਅਤੇ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੋ ਜਾਂਦੀ ਹੈ। ਰਹੈ ਅਤੀਤੁ ਅਪਰੰਪਰਿ ਰਾਤਾ ਸਾਚੁ ਮਨਿ ਗੁਣ ਸਾਰਿਆ ॥ ਹੱਦਬੰਨਾ-ਰਹਿਤ ਸਾਈਂ ਨਾਲ ਰੰਗੀਜਿਆ ਹੋਇਆ ਉਹ ਨਿਰਲੇਪ ਰਹਿੰਦਾ ਹੈ ਤੇ ਉਸ ਦਾ ਸੱਚਾ-ਸੁੱਚਾ ਹਿਰਦਾ ਉਸ ਦੀਆਂ ਨੇਕੀਆਂ ਨੂੰ ਯਾਦ ਕਰਦਾ ਹੈ। ਓਹੁ ਪੂਰਿ ਰਹਿਆ ਸਰਬ ਠਾਈ ਨਾਨਕਾ ਉਰਿ ਧਾਰਿਆ ॥੩॥ ਉਸ ਸਾਹਿਬ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ ਅਤੇ ਨਾਨਕ ਨੇ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ। ਮਹਲਿ ਬੁਲਾਇੜੀਏ ਭਗਤਿ ਸਨੇਹੀ ਰਾਮ ॥ ਨੀ ਮੁੰਧੇ! ਪ੍ਰੇਮ-ਮਈ ਸੇਵਾ ਦਾ ਪ੍ਰੇਮੀ ਵਾਹਿਗੁਰੂ ਤੈਨੂੰ ਆਪਣੇ ਮੰਦਰ ਅੰਦਰ ਬੁਲਾ ਰਿਹਾ ਹੈ। ਗੁਰਮਤਿ ਮਨਿ ਰਹਸੀ ਸੀਝਸਿ ਦੇਹੀ ਰਾਮ ॥ ਗੁਰਾਂ ਦੇ ਉਪਦੇਸ਼ ਦੁਆਰਾ ਤੇਰੀ ਆਤਮਾ ਪ੍ਰਫੁਲਤ ਹੋ ਜਾਵੇਗੀ ਅਤੇ ਤੇਰਾ ਸਰੀਰ (ਜੀਵਨ) ਸਫਲ ਹੋ ਜਾਏਗਾ। ਮਨੁ ਮਾਰਿ ਰੀਝੈ ਸਬਦਿ ਸੀਝੈ ਤ੍ਰੈ ਲੋਕ ਨਾਥੁ ਪਛਾਣਏ ॥ ਆਪਣੇ ਮਨੂਏ ਤੇ ਕਾਬੂ ਪਾ ਕੇ, ਤੇਰਾ ਪ੍ਰਭੂ ਨਾਲ ਪ੍ਰੇਮ ਪੈ ਜਾਵੇਗਾ, ਤੂੰ ਆਪਣੇ ਆਪ ਦਾ ਸੁਧਾਰ ਕਰ ਲਵੇਂਗੀ ਅਤੇ ਤਿੰਨਾਂ ਜਹਾਨਾਂ ਦੇ ਸੁਆਮੀ ਨੂੰ ਜਾਣ ਲਵੇਂਗੀ। ਮਨੁ ਡੀਗਿ ਡੋਲਿ ਨ ਜਾਇ ਕਤ ਹੀ ਆਪਣਾ ਪਿਰੁ ਜਾਣਏ ॥ ਉਸ ਦੀ ਆਤਮਾ ਥਿੜਕਦੀ ਨਹੀਂ ਤੇ ਡਿਕਲੋਡੇ ਨਹੀਂ ਖਾਂਦੀ ਅਤੇ ਨਾਂ ਹੀ ਇਹ ਕਿਧਰੇ ਜਾਂਦੀ ਹੈ, ਸਗੋਂ ਕੇਵਲ ਆਪਣੇ ਕੰਤ ਹੀ ਅਨੁਭਵ ਕਰਦੀ ਹੈ। ਮੈ ਆਧਾਰੁ ਤੇਰਾ ਤੂ ਖਸਮੁ ਮੇਰਾ ਮੈ ਤਾਣੁ ਤਕੀਆ ਤੇਰਓ ॥ ਤੂੰ ਮੇਰਾ ਆਸਰਾ ਹੈਂ, ਤੂੰ ਮੇਰਾ ਪਤੀ ਹੈ ਅਤੇ ਤੂੰ ਹੀ ਮੇਰੀ ਤਾਕਤ ਅਤੇ ਟੇਕ ਹੈ। ਸਾਚਿ ਸੂਚਾ ਸਦਾ ਨਾਨਕ ਗੁਰ ਸਬਦਿ ਝਗਰੁ ਨਿਬੇਰਓ ॥੪॥੨॥ ਸਦੀਵ ਹੀ ਸਤਵਾਦੀ ਅਤੇ ਪਵਿੱਤਰ ਮੈਂ ਹਾਂ ਹੇ ਨਾਨਕ! ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਮੇਰਾ ਝਗੜਾ ਨਿਬੜ ਗਿਆ ਹੈ। ਛੰਤ ਬਿਲਾਵਲੁ ਮਹਲਾ ੪ ਮੰਗਲ ਛੰਤ ਬਿਲਾਵਲ ਚੌਥੀ ਪਾਤਿਸ਼ਾਹੀ। ਖੁਸ਼ੀ ਦਾ ਗੀਤ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ। ਮੇਰਾ ਹਰਿ ਪ੍ਰਭੁ ਸੇਜੈ ਆਇਆ ਮਨੁ ਸੁਖਿ ਸਮਾਣਾ ਰਾਮ ॥ ਮੇਰੇ ਵਾਹਿਗੁਰੂ ਸੁਆਮੀ ਮੇਰੇ ਪਲੰਘ ਤੇ ਆ ਗਿਆ ਹੈ ਅਤੇ ਮੇਰੀ ਆਤਮਾ ਆਰਾਮ ਅੰਦਰ ਲੀਨ ਹੋ ਗਝੀ ਹੈ। ਗੁਰਿ ਤੁਠੈ ਹਰਿ ਪ੍ਰਭੁ ਪਾਇਆ ਰੰਗਿ ਰਲੀਆ ਮਾਣਾ ਰਾਮ ॥ ਗੁਰਾਂ ਦੀ ਪ੍ਰਸੰਨਤਾ ਰਾਹੀਂ ਮੈਂ ਆਪਣੇ ਵਾਹਿਗੁਰੂ ਸੁਆਮੀ ਨੂੰ ਪਾ ਲਿਆ ਹੈ ਅਤੇ ਉਸ ਦੀ ਪ੍ਰੀਤ ਅੰਦਰ ਮੌਜਾਂ ਲੁੱਟਦੀ ਹਾਂ। ਵਡਭਾਗੀਆ ਸੋਹਾਗਣੀ ਹਰਿ ਮਸਤਕਿ ਮਾਣਾ ਰਾਮ ॥ ਵੱਡੇ ਕਰਮਾਂ ਵਾਲੀਆਂ ਤੇ ਖੁਸ਼ਬਾਸ਼ ਹਨ ਉਹ ਪਤਨੀਆਂ, ਜਿਨ੍ਹਾਂ ਦੇ ਮੱਥੇ ਉਤੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਰਤਨ ਲਿਸ਼ਕਦਾ ਹੈ। ਹਰਿ ਪ੍ਰਭੁ ਹਰਿ ਸੋਹਾਗੁ ਹੈ ਨਾਨਕ ਮਨਿ ਭਾਣਾ ਰਾਮ ॥੧॥ ਵਾਹਿਗੁਰੂ ਸੁਆਮੀ ਮਾਲਕ ਨਾਨਕ ਦਾ ਕੰਤ ਹੈ ਅਤੇ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ। ਨਿੰਮਾਣਿਆ ਹਰਿ ਮਾਣੁ ਹੈ ਹਰਿ ਪ੍ਰਭੁ ਹਰਿ ਆਪੈ ਰਾਮ ॥ ਵਾਹਿਗੁਰੂ ਬੇਇੱਜ਼ਤਿਆਂ ਦੀ ਇੱਜ਼ਤ ਹੈ, ਵਾਹਿਗੁਰੂ ਸੁਆਮੀ ਮਾਲਕ ਸਾਰਾ ਕੁਛ ਆਪ ਹੀ ਹੈ। ਗੁਰਮੁਖਿ ਆਪੁ ਗਵਾਇਆ ਨਿਤ ਹਰਿ ਹਰਿ ਜਾਪੈ ਰਾਮ ॥ ਗੁਰਾਂ ਦੀ ਦਇਆ ਦੁਆਰਾ ਮੈਂ ਆਪਣੀ ਸਵੈ-ਹੰਗਤਾ ਦੂਰ ਕਰ ਦਿੱਤੀ ਹੈ ਅਤੇ ਸਦਾ ਸੁਆਮੀ ਦੇ ਨਾਮ ਨੂੰ ਉਚਾਰਦਾ ਹਾਂ। ਮੇਰੇ ਹਰਿ ਪ੍ਰਭ ਭਾਵੈ ਸੋ ਕਰੈ ਹਰਿ ਰੰਗਿ ਹਰਿ ਰਾਪੈ ਰਾਮ ॥ ਜੋ ਕੁਛ ਮੇਰੇ ਸੁਆਮੀ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਉਹ ਕਰਦਾ ਹੈ। ਸੁਆਮੀ ਵਾਹਿਗੁਰੂ ਇਨਸਾਨ ਨੂੰ ਆਪਣੇ ਨਿੱਜ ਦੇ ਰੰਗ ਵਿੱਚ ਰੰਗ ਦਿੰਦਾ ਹੈ। ਜਨੁ ਨਾਨਕੁ ਸਹਜਿ ਮਿਲਾਇਆ ਹਰਿ ਰਸਿ ਹਰਿ ਧ੍ਰਾਪੈ ਰਾਮ ॥੨॥ ਗੋਲਾ ਨਾਨਕ ਪ੍ਰਭੂ ਨਾਲ ਮਿਲ ਗਿਆ ਹੈ ਅਤੇ ਸੁਆਮੀ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੱਜ ਗਿਆ ਹੈ। ਮਾਣਸ ਜਨਮਿ ਹਰਿ ਪਾਈਐ ਹਰਿ ਰਾਵਣ ਵੇਰਾ ਰਾਮ ॥ ਸਿਰਫ ਮਨੁੱਖੀ ਜੀਵਨ ਵਿੱਚ ਹੀ ਪ੍ਰਭੂ ਪਰਾਪਤ ਕੀਤਾ ਜਾ ਸਕਦਾ ਹੈ। ਇਹ ਹੀ ਵੇਲਾ ਹੈ ਸੁਆਮੀ ਵਾਹਿੁਗਰੂ ਦੇ ਸਿਮਰਨ ਕਰਨ ਦਾ। ਗੁਰਮੁਖਿ ਮਿਲੁ ਸੋਹਾਗਣੀ ਰੰਗੁ ਹੋਇ ਘਣੇਰਾ ਰਾਮ ॥ ਗੁਰਾਂ ਦੀ ਮਿਹਰ ਸਦਕਾ ਖੁਸ਼ਬਾਸ਼ ਪਤਨੀਆਂ ਆਪਣੇ ਪ੍ਰੀਤਮ ਨੂੰ ਮਿਲ ਪੈਂਦੀਆਂ ਹਨ ਅਤੇ ਤਦ ਉਨ੍ਹਾਂ ਦਾ ਉਸ ਨਾਲ ਅਤਿਅੰਤ ਪਿਆਰ ਹੋ ਗਿਆ ਹੈ। ਜਿਨ ਮਾਣਸ ਜਨਮਿ ਨ ਪਾਇਆ ਤਿਨ੍ਹ੍ਹ ਭਾਗੁ ਮੰਦੇਰਾ ਰਾਮ ॥ ਮੰਦੀ ਹੈ ਪ੍ਰਾਲਬਧ ਉਨ੍ਹਾਂ ਦੀ, ਜਿਨ੍ਹਾਂ ਨੂੰ ਮਨੁੱਖੀ ਜੀਵਨ ਪਰਾਪਤ ਨਹੀਂ ਹੋਇਆ। ਹਰਿ ਹਰਿ ਹਰਿ ਹਰਿ ਰਾਖੁ ਪ੍ਰਭ ਨਾਨਕੁ ਜਨੁ ਤੇਰਾ ਰਾਮ ॥੩॥ ਹੇ ਮੇਰੇ ਪ੍ਰਭੂ! ਪ੍ਰਭੂ! ਪ੍ਰਭੂ! ਪ੍ਰਭੂ! ਪ੍ਰਭੂ! ਤੂੰ ਨਾਨਕ ਦੀ ਰੱਖਿਆ ਕਰ, ਕਿਉਂ ਜੋ ਉਹ ਤੇਰਾ ਗੋਲਾ ਹੈ। ਗੁਰਿ ਹਰਿ ਪ੍ਰਭੁ ਅਗਮੁ ਦ੍ਰਿੜਾਇਆ ਮਨੁ ਤਨੁ ਰੰਗਿ ਭੀਨਾ ਰਾਮ ॥ ਗੁਰਾਂ ਨੇ ਮੇਰੇ ਅੰਦਰ ਬੇਅੰਤ ਸੁਆਮੀ ਦਾ ਨਾਮ ਪੱਕਾ ਕਰ ਦਿੱਤਾ ਹੈ ਅਤੇ ਮੇਰੀ ਆਤਮਾ ਤੇ ਦੇਹ ਪ੍ਰਭੂ ਦੀ ਪ੍ਰੀਤ ਨਾਲ ਗੱਚ ਹੋ ਗਏ ਹਨ। copyright GurbaniShare.com all right reserved. Email |