Page 856

ਜਰਾ ਜੀਵਨ ਜੋਬਨੁ ਗਇਆ ਕਿਛੁ ਕੀਆ ਨ ਨੀਕਾ ॥
ਮੇਰੀ ਜਿੰਦਗੀ, ਜੁਆਨੀ ਤੇ ਬਿਰਧ ਅਵਸਥਾ ਬੀਤ ਗਏ ਹਨ। ਪ੍ਰੰਤੂ ਮੈਂ ਕੋਈ ਨੇਕੀ ਨਹੀਂ ਕੀਤੀ।

ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ ॥੩॥
ਇਹ ਅਮੋਲਕ ਆਤਮਾ, ਕੌਡੀ ਨਾਲ ਜੁੜ ਕੇ ਇਸ ਵਰਗੀ ਹੀ ਹੋ ਜਾਂਦੀ ਹੈ।

ਕਹੁ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ॥
ਕਬੀਰ ਜੀ ਆਖਦੇ ਹਨ, ਹੇ ਮਾਇਆ ਦੇ ਸੁਆਮੀ, ਮੇਰੇ ਵਾਹਿਗੁਰੂ! ਤੂੰ ਸਾਰਿਆਂ ਅੰਦਰ ਰਮ ਰਿਹਾ ਹੈ।

ਤੁਮ ਸਮਸਰਿ ਨਾਹੀ ਦਇਆਲੁ ਮੋਹਿ ਸਮਸਰਿ ਪਾਪੀ ॥੪॥੩॥
ਹੇ ਸੁਆਮੀ! ਤੇਰੇ ਵਰਗਾ ਕੋਈ ਮਿਹਰਬਾਨ ਨਹੀਂ ਅਤੇ ਮੇਰੇ ਵਰਗਾ ਕੋਈ ਗੁਨਾਹਗਾਰ।

ਬਿਲਾਵਲੁ ॥
ਬਿਲਾਵਲ।

ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ ॥
ਸਾਝਰੇ ਉਠ ਕੇ, ਕਬੀਰ ਨਿਤਾ ਪ੍ਰਤੀ ਨਵਾਂ ਬਰਤਨ ਲਿਆਉਂਦਾ ਹੈ ਅਤੇ ਇਸ ਨੂੰ ਲਿਪਦਿਆਂ ਉਸ ਦੀ ਉਮਰ ਲੰਘੀ ਜਾਂਦੀ ਹੈ।

ਤਾਨਾ ਬਾਨਾ ਕਛੂ ਨ ਸੂਝੈ ਹਰਿ ਹਰਿ ਰਸਿ ਲਪਟਿਓ ॥੧॥
ਉਹ ਤਾਣੇ ਅਤੇ ਪੇਟੇ ਵੱਲ ਉਕਾ ਹੀ ਧਿਆਨ ਨਹੀਂ ਦਿੰਦਾ ਅਤੇ ਹਰੀ ਦੇ ਨਾਮ ਦੇ ਅੰਮ੍ਰਿਤ ਵਿੱਚ ਲੀਨ ਰਹਿੰਦਾ ਹੈ।

ਹਮਾਰੇ ਕੁਲ ਕਉਨੇ ਰਾਮੁ ਕਹਿਓ ॥
ਸਾਡੀ ਵੰਸ਼ ਵਿੱਚ ਕਦੋਂ ਕਿਸੇ ਨੇ ਸੁਆਮੀ ਦੇ ਨਾਮ ਦਾ ਉਚਾਰਨ ਕੀਤਾ ਹੈ?

ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥੧॥ ਰਹਾਉ ॥
ਜਦੋਂ ਦੀ ਮੇਰੇ ਇਸ ਨਿਕੰਮੇ ਪੁੱਤ ਨੇ ਜਪੁਣੀ ਲਈ ਹੈ, ਉਦੋਂ ਦਾ ਸਾਨੂੰ ਕੋਈ ਆਰਾਮ ਨਹੀਂ ਮਿਲਿਆ।

ਸੁਨਹੁ ਜਿਠਾਨੀ ਸੁਨਹੁ ਦਿਰਾਨੀ ਅਚਰਜੁ ਏਕੁ ਭਇਓ ॥
ਸੁਣ, ਹੇ ਮੇਰੇ ਜੇਠ ਦੀਏ ਪਤਨੀਏ! ਸੁਣ! ਹੇ ਮੇਰੇ ਦੇਵਰ ਦੀਏ ਪਤਨੀਏ! ਇਕ ਅਸਚਰਜ ਗੱਲ ਹੋ ਗਈ ਹੈ।

ਸਾਤ ਸੂਤ ਇਨਿ ਮੁਡੀਂਏ ਖੋਏ ਇਹੁ ਮੁਡੀਆ ਕਿਉ ਨ ਮੁਇਓ ॥੨॥
ਇਸ ਮੁੰਡੇ ਨੇ ਸਾਡਾ ਸੱਤਾ ਧਾਗਿਆਂ ਦਾ ਥਿਉਹਾਰ (ਉਣਨ) ਬਰਬਾਦ ਕਰ ਛੱਡਿਆ ਹੈ। ਇਹ ਛੋਕਰਾ ਮਰ ਮੁੱਕ ਕਿਉਂ ਨਾਂ ਗਿਆ?

ਸਰਬ ਸੁਖਾ ਕਾ ਏਕੁ ਹਰਿ ਸੁਆਮੀ ਸੋ ਗੁਰਿ ਨਾਮੁ ਦਇਓ ॥
ਕਬੀਰ, ਇਕ ਵਾਹਿਗੁਰੂ ਦੇ ਮੂਹਰੇ ਆਰਾਮ ਦਾ ਮਾਲਕ ਹੈ। ਗੁਰਦੇਵ ਜੀ ਨੇ ਮੈਨੂੰ ਉਸ ਦਾ ਨਾਮਹ ਪਰਦਾਨ ਕੀਤਾ ਹੈ।

ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ ॥੩॥
ਉਹ ਐਸਾ ਹੈ, ਜਿਸ ਨੇ ਸਾਧੂ ਪ੍ਰਹਿਲਾਦ ਦੀ ਲੱਜਿਆ ਰੱਖੀ ਅਤੇ ਹਰਨਾਸ਼ਖ ਨੂੰ ਆਪਣੇ ਨੋਹਾਂ ਨਾਲ ਨਾਸ ਕਰ ਦਿੱਤਾ।

ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ ॥
ਮੈਂ ਆਪਣੇ ਗ੍ਰਹਿ ਦੇ ਵੱਡੇ ਵਡੇਰਿਆਂ ਦੇ ਦੇਵਤਿਆਂ ਨੂੰ ਤਿਆਗ ਦਿੱਤਾ ਹੈ ਅਤੇ ਗੁਰਾਂ ਦਾ ਉਪਦੇਸ਼ ਧਾਰਨ ਕੀਤਾ ਹੈ।

ਕਹਤ ਕਬੀਰੁ ਸਗਲ ਪਾਪ ਖੰਡਨੁ ਸੰਤਹ ਲੈ ਉਧਰਿਓ ॥੪॥੪॥
ਕਬੀਰ ਜੀ ਆਖਦੇ ਹਨ, ਪ੍ਰਭੂ ਸਾਰੇ ਪਾਪਾਂ ਨੂੰ ਨਸ਼ਟ ਕਰਨ ਵਾਲਾ ਹੈ। ਆਪਣੇ ਸਾਧੂਆਂ ਦਾ ਉਹ ਪਾਰ ਉਤਾਰਾ ਕਰ ਦਿੰਦਾ ਹੈ।

ਬਿਲਾਵਲੁ ॥
ਬਿਲਾਵਲ।

ਕੋਊ ਹਰਿ ਸਮਾਨਿ ਨਹੀ ਰਾਜਾ ॥
ਮੇਰੇ ਵਾਹਿਗੁਰੂ ਦੇ ਤੁੱਲ ਕੋਈ ਪਾਤਿਸ਼ਾਹ ਨਹੀਂ।

ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥੧॥ ਰਹਾਉ ॥
ਇਹ ਸੰਸਾਰ ਦੇ ਸੁਆਮੀ ਸਾਰੇ ਹੀ ਕੇਵਲ ਚਹੁੰ ਦਿਹਾੜਿਆਂ ਲਈ ਹਨ। ਉਹ ਕੂੜੇ ਦਿਖਲਾਵੇ ਕਰਦੇ ਹਨ। ਠਹਿਰਾਉ।

ਤੇਰੋ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ ॥
ਤੂੰ ਹੇ ਸੁਆਮੀ! ਤਿੰਨਾਂ ਜਹਾਨਾਂ ਉਤੇ ਛਾਇਆ ਹੋਇਆ ਹੈ। ਜਿਹੜਾ ਤੇਰਾ ਗੋਲਾ ਹੈ, ਉਹ ਕਿਸ ਤਰ੍ਹਾਂ ਡਿਕਡੋਲੇ ਖਾ ਸਕਦਾ ਹੈ?

ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥੧॥
ਸਾਹਿਬ ਦੇ ਗੋਲੇ ਦੇ ਖਿਲਾਫ ਕੌਣ ਹੱਥ ਉਲਾਰ ਸਕਦਾ ਹੈ? ਕੋਈ ਭੀ ਸੁਆਮੀ ਦਾ ਵਿਸਥਾਰ ਦਸ ਨਹੀਂ ਸਕਦਾ।

ਚੇਤਿ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ॥
ਮੇਰੀ ਬੇਖਬਰ ਅਤੇ ਬੇਵਕੂਫ ਜਿੰਦੇ! ਤੂੰ ਆਪਣੇ ਵਾਹਿਗੁਰੂ ਦਾ ਆਰਾਧਨ ਕਰ ਅਤੇ ਪ੍ਰਸੰਨਤਾ ਦਾ ਸੁਤੇ ਸਿੱਧ ਕੀਰਤਨ ਤੇਰੇ ਲਈ ਹੋਵੇਗਾ।

ਕਹਿ ਕਬੀਰ ਸੰਸਾ ਭ੍ਰਮੁ ਚੂਕੋ ਧ੍ਰੂ ਪ੍ਰਹਿਲਾਦ ਨਿਵਾਜਾ ॥੨॥੫॥
ਕਬੀਰ ਜੀ ਫੁਰਮਾਉਂਦੇ ਹਨ, ਮੇਰਾ ਸੰਦੇਹ ਤੇ ਸ਼ੱਕ-ਸਭਾ ਦੂਰ ਹੋ ਗਏ ਹਨ ਅਤੇ ਸੁਆਮੀ ਨੇ ਮੈਨੂੰ ਧ੍ਰੂ ਅਤੇ ਪ੍ਰਹਿਲਾਦ ਦੀ ਤਰ੍ਹਾਂ ਮਾਣ ਬਖਸ਼ਿਆ ਹੈ।

ਬਿਲਾਵਲੁ ॥
ਬਿਲਾਵਲ।

ਰਾਖਿ ਲੇਹੁ ਹਮ ਤੇ ਬਿਗਰੀ ॥
ਮੇਰੀ ਰੱਖਿਆ ਕਰ, ਹੇ ਸਾਈਂ! ਭਾਵੇਂ ਮੈਂ ਤੇਰੀ ਅਵੱਗਿਆ ਕੀਤੀ ਹੈ।

ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥
ਮੈਂ ਨਿਮਰਤਾ, ਈਮਾਨ, ਉਪਾਸ਼ਨਾ ਅਤ ਪ੍ਰੇਮ-ਮਈ ਸੇਵਾ ਦੀ ਕਮਾਈ ਨਹੀਂ ਕੀਤੀ। ਮੈਂ ਹੰਕਾਰੀ ਹਾਂ ਅਤੇ ਮੈਂ ਟੇਖਤਾ ਪਕੜੀ ਹੋਈ ਹੈ। ਠਹਿਰਾਉ।

ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥
ਇਹ ਦੇਹ ਨੂੰ ਅਬਿਨਾਸੀ ਮੰਨ ਕੇ, ਮੈਂ ਇਸ ਦੀ ਪਾਲਣਾ ਪੋਸਣਾ ਕੀਤੀ ਹੈ, ਪਰ ਇਹ ਨਾਸਵੰਤ ਤੇ ਕੱਚਾ ਬਰਤਨ ਹੈ।

ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥੧॥
ਜਿਸ ਨੇ ਮੈਨੂੰ ਘੜਿਆ, ਰਚਿਆ ਅਤੇ ਸ਼ਸ਼ੋਭਤ ਕੀਤਾ ਹੈ; ਉਸ ਨੂੰ ਭੁਲਾ ਕੇ ਮੈਂ ਹੋਰਸ ਨਾਲ ਜੁੜ ਗਿਆ ਹਾਂ।

ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥
ਮੈਂ ਚੋਰ ਹਾਂ ਅਤੇ ਤੇਰਾ ਸੰਤ ਨਹੀਂ ਆਖਿਆ ਜਾ ਸਕਦਾ। ਰੱਖਿਆ ਵਾਸਤੇ ਮੈਂ ਮੇਰੇ ਚਰਨਾਂ ਤੇ ਆ ਡਿੱਗਿਆ ਹਾਂ।

ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥੨॥੬॥
ਕਬੀਰ ਜੀ ਆਖਦੇ ਹਨ, ਤੂੰ ਇਹ ਬੇਨਤੀ ਸੁਣ, ਹੇ ਸੁਆਮੀ! ਮੈਨੂੰ ਮੌਤ ਦੇ ਦੂਤ ਦੀ ਕਨਸੋਂ ਨਾਂ ਘੋਲਣੀ।

ਬਿਲਾਵਲੁ ॥
ਬਿਲਾਵਲ।

ਦਰਮਾਦੇ ਠਾਢੇ ਦਰਬਾਰਿ ॥
ਨਿਮਰਤਾ ਸਹਿਤ ਮੈਂ ਤੇਰੀ ਕਚਹਿਰੀ ਮੂਹਰੇ ਖੜਾ ਹਾਂ, ਮੇਰੇ ਸੁਆਮੀ!

ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲ੍ਹ੍ਹਿ ਕਿਵਾਰ ॥੧॥ ਰਹਾਉ ॥
ਤੇਰੇ ਬਗੈਰ ਮੇਰੀ ਕੌਣ ਸੰਭਾਲ ਸਕਦਾ ਹੈ। ਦਰਵਾਜਾ ਖੋਲ੍ਹ ਕੇ ਮੈਨੂੰ ਆਪਣਾ ਦੀਦਾਰ ਬਖਸ਼। ਠਹਿਰਾਉ।

ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨਨ੍ਹ੍ਹ ਸੁਨੀਅਤੁ ਸੁਜਸੁ ਤੁਮ੍ਹ੍ਹਾਰ ॥
ਤੂੰ ਅਮੀਰ ਦਾ ਵੱਡਾ ਅਮੀਰ, ਦਾਤਾਰ ਅਤੇ ਅਤੀਤ ਹੈ। ਆਪਣੇ ਕੰਨਾਂ ਨਾਲ ਮੈਂ ਤੇਰੀ ਵਿਸ਼ਾਲ ਕੀਰਤੀ ਸੁਣਦਾ ਹਾਂ। ਮੈਂ ਤੇਰੀ ਵਿਸ਼ਾਲ ਕੀਰਤੀ ਸੁਣਦਾ ਹਾਂ। ਮੈਂ ਕੀਹਦੇ ਕੋਲੋਂ ਮੰਗਾਂ?

ਮਾਗਉ ਕਾਹਿ ਰੰਕ ਸਭ ਦੇਖਉ ਤੁਮ੍ਹ੍ਹ ਹੀ ਤੇ ਮੇਰੋ ਨਿਸਤਾਰੁ ॥੧॥
ਮੈਂ ਹਰ ਕਿਸੇ ਨੂੰ ਕੰਗਲਾ ਵੇਖਦਾ ਹਾਂ। ਕੇਵਲ ਤੇਰੇ ਪਾਸੋਂ ਹੀ ਮੇਰਾ ਪਾਰ ਉਤਾਰਾ ਹੈ।

ਜੈਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥
ਜੈਦੇਵ, ਨਾਮਦੇਵ ਅਤੇ ਸੁਦਾਮਾ, ਬ੍ਰਾਹਮਣ, ਉਨ੍ਹਾਂ ਉਤੇ ਤੂੰ ਬੇਅੰਤ ਰਹਿਮਤ ਕੀਤੀ ਹੈ।

ਕਹਿ ਕਬੀਰ ਤੁਮ ਸੰਮ੍ਰਥ ਦਾਤੇ ਚਾਰਿ ਪਦਾਰਥ ਦੇਤ ਨ ਬਾਰ ॥੨॥੭॥
ਕਬੀਰ ਜੀ ਆਖਦੇ ਹਨ, ਤੂੰ ਸਰਬ-ਸ਼ਕਤੀਵਾਨ ਤੇ ਦਾਤਾਰ ਸੁਆਮੀ ਹੈਂ। ਤੂੰ ਬਿਨਾ ਕਿਸੇ ਦੇਰੀ ਦੇ ਚਾਰ ਦਾਤਾਂ ਬਖਸ਼ਦਾ ਹੈ।

ਬਿਲਾਵਲੁ ॥
ਬਿਲਾਵਲ।

ਡੰਡਾ ਮੁੰਦ੍ਰਾ ਖਿੰਥਾ ਆਧਾਰੀ ॥
ਯੋਗੀ, ਸੋਟੇ, ਕੰਨਾਂ ਦੀਆਂ ਮੁੰਦਰਾਂ, ਖਫਣੀ ਅਤੇ ਝੋਲੀ ਸਮੇਤ,

ਭ੍ਰਮ ਕੈ ਭਾਇ ਭਵੈ ਭੇਖਧਾਰੀ ॥੧॥
ਯੋਗੀ ਦਾ ਭੇਸ ਪਹਿਨ ਕੇ, ਅਸ਼ੁੱਧ ਖਿਆਲ ਅੰਦਰ ਭਟਕਦਾ ਫਿਰਦਾ ਹੈ।

copyright GurbaniShare.com all right reserved. Email