Page 860

ਕਿਛੁ ਕਿਸੀ ਕੈ ਹਥਿ ਨਾਹੀ ਮੇਰੇ ਸੁਆਮੀ ਐਸੀ ਮੇਰੈ ਸਤਿਗੁਰਿ ਬੂਝ ਬੁਝਾਈ ॥
ਕਿਸੇ ਭੀ ਇਨਸਾਨ ਦੇ ਹੱਥਾਂ ਵਿੱਚ ਕੁਝ ਨਹੀਂ ਹੇ ਮੇਰੇ ਮਾਲਕ! ਇਹੋ ਜਿਹੀ ਸਮਝ ਮੇਰੇ ਸੱਚੇ ਗੁਰਾਂ ਨੇ ਮੈਨੂੰ ਦਰਸਾਈਂ।

ਜਨ ਨਾਨਕ ਕੀ ਆਸ ਤੂ ਜਾਣਹਿ ਹਰਿ ਦਰਸਨੁ ਦੇਖਿ ਹਰਿ ਦਰਸਨਿ ਤ੍ਰਿਪਤਾਈ ॥੪॥੧॥
ਮੇਰੇ ਸੁਆਮੀ ਮਾਲਕ ਤੂੰ ਆਪਣੇ ਗੋਲੇ ਨਾਨਕ ਦੀ ਸੱਧਰ ਨੂੰ ਜਾਣਦਾ ਹੈ। ਉਹ ਤੇਰਾ ਦੀਦਾਰ ਵੇਖਦਾ ਹੈ ਅਤੇ ਤੇਰੇ ਦੀਦਾਰ ਨਾਲ ਹੀ ਉਹ ਰੱਜਿਆ ਰਹਿੰਦਾ ਹੈ।

ਗੋਂਡ ਮਹਲਾ ੪ ॥
ਗੋਂਡ ਚੌਥੀ ਪਾਤਿਸ਼ਾਹੀ।

ਐਸਾ ਹਰਿ ਸੇਵੀਐ ਨਿਤ ਧਿਆਈਐ ਜੋ ਖਿਨ ਮਹਿ ਕਿਲਵਿਖ ਸਭਿ ਕਰੇ ਬਿਨਾਸਾ ॥
ਤੂੰ ਸਦਾ ਹੀ ਇਹੋ ਜਿਹੇ ਵਾਹਿਗੁਰੂ ਦੀ ਟਹਿਲ ਸੇਵਾ ਅਤੇ ਬੰਦਗੀ ਕਰ ਜੋ ਇਕ ਮੁਹਤ ਵਿੱਚ ਸਾਰਿਆਂ ਪਾਪਾਂ ਨੂੰ ਨਾਸ ਕਰ ਦਿੰਦਾ ਹੈ।

ਜੇ ਹਰਿ ਤਿਆਗਿ ਅਵਰ ਕੀ ਆਸ ਕੀਜੈ ਤਾ ਹਰਿ ਨਿਹਫਲ ਸਭ ਘਾਲ ਗਵਾਸਾ ॥
ਵਾਹਿਗੁਰੂ ਨੂੰ ਛੱਡ ਕੇ ਜੇਕਰ ਇਨਸਾਨ ਹੋਰਸ ਤੇ ਉਮੀਦ ਕਰੇ ਤਦ ਉਸ ਦੀ ਸਾਰੀ ਸੇਵਾ ਸੁਆਮੀ ਨਿਸਫਲ ਗੁਆ ਦਿੰਦਾ ਹੈ।

ਮੇਰੇ ਮਨ ਹਰਿ ਸੇਵਿਹੁ ਸੁਖਦਾਤਾ ਸੁਆਮੀ ਜਿਸੁ ਸੇਵਿਐ ਸਭ ਭੁਖ ਲਹਾਸਾ ॥੧॥
ਹੇ ਮੇਰੀ ਜਿੰਦੜੀਏ! ਤੂੰ ਆਰਾਮ ਦੇਣਹਾਰ ਸਾਹਿਬ ਮਾਲਕ ਦੀ ਟਹਿਲ ਸੇਵਾ ਕਰ, ਜਿਸ ਦੀ ਘਾਲ ਕਮਾਉਣ ਦੁਆਰਾ ਤੇਰੀ ਸਾਰੀ ਭੁੱਖ ਦੂਰ ਹੋ ਜਾਵੇਗੀ।

ਮੇਰੇ ਮਨ ਹਰਿ ਊਪਰਿ ਕੀਜੈ ਭਰਵਾਸਾ ॥
ਹੇ ਮੇਰੇ ਮਨੂਏ! ਤੂੰ ਆਪਣੇ ਪ੍ਰਭੂ ਉੇਤੇ ਪ੍ਰਤੀਤ ਧਾਰ।

ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ਹਰਿ ਅਪਨੀ ਪੈਜ ਰਖੈ ਜਨ ਦਾਸਾ ॥੧॥ ਰਹਾਉ ॥
ਜਿਥੇ ਕਿੱਤੇ ਮੈਂ ਜਾਂਦਾ ਹਾਂ ਉਥੇ ਹੀ ਮੇਰਾ ਮਾਲਕ ਮੇਰੇ ਨਾਲ ਹੁੰਦਾ ਹੈ। ਵਾਹਿਗੁਰੂ ਆਪਣੇ ਸੰਤਾਂ ਅਤੇ ਸੇਵਕਾਂ ਦੀ ਇੱਜ਼ਤ ਪਤਿ ਰੱਖਦਾ ਹੈ। ਠਹਿਰਾਉ।

ਜੇ ਅਪਨੀ ਬਿਰਥਾ ਕਹਹੁ ਅਵਰਾ ਪਹਿ ਤਾ ਆਗੈ ਅਪਨੀ ਬਿਰਥਾ ਬਹੁ ਬਹੁਤੁ ਕਢਾਸਾ ॥
ਜੇਕਰ ਤੂੰ ਆਪਣੀ ਪੀੜ ਕਿਸੇ ਹੋਰ ਕੁਲ ਦੱਸਦਾ ਹੈ, ਤਦ ਉਹ ਉਤੱਰ ਵਿੱਚ, ਤੈਨੂੰ ਆਪਣੀ ਸਗੋਂ ਵਧੇਰੀ ਪੀੜ ਦੱਸਦਾ ਹੈ।

ਅਪਨੀ ਬਿਰਥਾ ਕਹਹੁ ਹਰਿ ਅਪੁਨੇ ਸੁਆਮੀ ਪਹਿ ਜੋ ਤੁਮ੍ਹ੍ਹਰੇ ਦੂਖ ਤਤਕਾਲ ਕਟਾਸਾ ॥
ਆਪਣੀ ਪੀੜ ਨੂੰ ਵਾਹਿਗੁਰੂ, ਆਪਣੇ ਪ੍ਰਭੂ ਕੋਲ ਦੱਸ, ਜਿਹੜਾ ਤੇਰੇ ਰੰਜ-ਗਮ ਨੂੰ ਤੁਰੰਤ ਹੀ ਨਵਿਰਤ ਕਰ ਦੇਵੇਗਾ।

ਸੋ ਐਸਾ ਪ੍ਰਭੁ ਛੋਡਿ ਅਪਨੀ ਬਿਰਥਾ ਅਵਰਾ ਪਹਿ ਕਹੀਐ ਅਵਰਾ ਪਹਿ ਕਹਿ ਮਨ ਲਾਜ ਮਰਾਸਾ ॥੨॥
ਇਹੋ ਜਿਹੇ ਪ੍ਰਭੂ ਨੂੰ ਤਿਆਗ ਕੇ, ਜੇਕਰ ਤੂੰ ਆਪਣੀ ਬਿਪਤਾ ਹੋਰਸ ਕੋਲ ਵਰਣਨ ਕਰੇ; ਹੋਰਸ ਕੋਲ ਵਰਣਨ ਕਰਨ ਦੁਆਰਾ ਤੂੰ ਸ਼ਰਮ ਨਾਲ ਮਰ ਜਾਵੇਗਾ।

ਜੋ ਸੰਸਾਰੈ ਕੇ ਕੁਟੰਬ ਮਿਤ੍ਰ ਭਾਈ ਦੀਸਹਿ ਮਨ ਮੇਰੇ ਤੇ ਸਭਿ ਅਪਨੈ ਸੁਆਇ ਮਿਲਾਸਾ ॥
ਹੇ ਮੇਰੀ ਜਿੰਦੇ! ਸਨਬੰਧੀ, ਮਿਤ੍ਰ ਤੇ ਭਰ, ਜਿਨ੍ਹਾਂ ਨੂੰ ਤੂੰ ਜਗਤ ਅੰਦਰ ਵੇਖਦਾ ਹੈਂ, ਉਹ ਆਪਣੇ ਨਿੱਜ ਦੇ ਮਤਲਬ ਲਈ ਤੇਰੇ ਨਾਲ ਮਿਲਦੇ ਹਨ।

ਜਿਤੁ ਦਿਨਿ ਉਨ੍ਹ੍ਹ ਕਾ ਸੁਆਉ ਹੋਇ ਨ ਆਵੈ ਤਿਤੁ ਦਿਨਿ ਨੇੜੈ ਕੋ ਨ ਢੁਕਾਸਾ ॥
ਜਿਸ ਦਿਹਾੜੇ ਉਨ੍ਹਾਂ ਦਾ ਸਵੈ-ਮਨੋਰਥ ਪੂਰਾ ਨਾਂ ਹੋਇਆ, ਉਸ ਦਿਹਾੜੇ ਕਿਸੇ ਨੇ ਭੀ ਤੇਰੇ ਲਾਗੇ ਨਹੀਂ ਲੱਗਣਾ।

ਮਨ ਮੇਰੇ ਅਪਨਾ ਹਰਿ ਸੇਵਿ ਦਿਨੁ ਰਾਤੀ ਜੋ ਤੁਧੁ ਉਪਕਰੈ ਦੂਖਿ ਸੁਖਾਸਾ ॥੩॥
ਹੇ ਮੇਰੀ ਜਿੰਦੇ! ਦਿਨ ਰਾਤ ਤੂੰ ਆਪਣੇ ਵਾਹਿਗੁਰੂ ਦੀ ਘਾਲ ਕਮਾ, ਜੋ ਖੁਸ਼ੀ ਤੇ ਗਮੀ ਵਿੱਚ ਤੇਰੀ ਸਹਾਇਤਾ ਕਰੇਗਾ।

ਤਿਸ ਕਾ ਭਰਵਾਸਾ ਕਿਉ ਕੀਜੈ ਮਨ ਮੇਰੇ ਜੋ ਅੰਤੀ ਅਉਸਰਿ ਰਖਿ ਨ ਸਕਾਸਾ ॥
ਉਸ ਉਤੇ ਕਿਉਂ ਭਰੋਸਾ ਧਾਰੀਏ, ਹੇ ਮੇਰੀ ਜਿੰਦੜੀਏ, ਜੋ ਅਖੀਰ ਦੇ ਵੇਲੇ ਤੈਨੂੰ ਬਚਾ ਨਹੀਂ ਸਕਦਾ?

ਹਰਿ ਜਪੁ ਮੰਤੁ ਗੁਰ ਉਪਦੇਸੁ ਲੈ ਜਾਪਹੁ ਤਿਨ੍ਹ੍ਹ ਅੰਤਿ ਛਡਾਏ ਜਿਨ੍ਹ੍ਹ ਹਰਿ ਪ੍ਰੀਤਿ ਚਿਤਾਸਾ ॥
ਗੁਰਾਂ ਤੋਂ ਸਿੱਖ-ਮਤ ਲੈ ਕੇ ਸੁਆਮੀ ਦਾ ਸਿਮਰਨ ਅਤੇ ਉਸ ਦੇ ਨਾਮ ਦਾ ਉਚਾਰਨ ਕਰ। ਅਖੀਰ ਨੂੰ ਪ੍ਰਭੂ ਉਨ੍ਹਾਂ ਨੂੰ ਛੁਡਾ ਲੈਂਦਾ ਹੈ, ਜਿਨ੍ਹਾਂ ਨੇ ਅੰਤਰ ਆਤਮੇ ਉਸ ਦਾ ਪ੍ਰੇਮ ਵਸਦਾ ਹੈ।

ਜਨ ਨਾਨਕ ਅਨਦਿਨੁ ਨਾਮੁ ਜਪਹੁ ਹਰਿ ਸੰਤਹੁ ਇਹੁ ਛੂਟਣ ਕਾ ਸਾਚਾ ਭਰਵਾਸਾ ॥੪॥੨॥
ਗੋਲਾ ਨਾਨਕ ਆਖਦਾ ਹੈ, ਰਾਤ ਦਿਨ ਪ੍ਰਭੂ ਦੇ ਨਾਮ ਦਾ ਆਰਾਧਨ ਕਰੋ, ਹੇ ਵਾਹਿਗੁਰੂ ਦੇ ਸਾਧੂਓ! ਸੱਚੀ ਮੁੱਚੀ ਬੰਦਖਲਾਸ ਹੋਣ ਦੀ ਕੇਵਲ ਇਸ ਵਿੱਚ ਹੀ ਆਸ ਉਮੀਦਾ ਹੈ।

ਗੋਂਡ ਮਹਲਾ ੪ ॥
ਗੋਂਡ ਚੌਥੀ ਪਾਤਿਸ਼ਾਹੀ।

ਹਰਿ ਸਿਮਰਤ ਸਦਾ ਹੋਇ ਅਨੰਦੁ ਸੁਖੁ ਅੰਤਰਿ ਸਾਂਤਿ ਸੀਤਲ ਮਨੁ ਅਪਨਾ ॥
ਸਾਈਂ ਨੂੰ ਯਾਦ ਕਰਨ ਨਾਂਲ ਤੇਰਾ ਮਨ ਹਮੇਸ਼ਾਂ ਖੁਸ਼ੀ ਤੇ ਆਰਾਮ ਵਿੱਚ ਵਸੇਗਾ ਅਤੇ ਤੇਰੀ ਆਤਮਾ ਚੈਨ-ਮਈ ਅਤੇ ਠੰਢੀਠਾਰ ਹੋ ਜਾਵੇਗੀ।

ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ ॥੧॥
ਜਿਸ ਤਰ੍ਹਾਂ ਗੁਰੂ-ਚੰਦਰਮਾ ਨੂੰ ਵੇਖ ਕੇ ਘਣੇਰੇ ਬਲਦੇ ਹੋਏ ਮਾਇਆ ਦੇ ਸੂਰਜ ਦੀ ਗਰਮੀ ਪੂਰੇ ਤੌਰ ਤੇ ਠੰਢੀਠਾਰ ਹੋ ਜਾਂਦੀ ਹੈ ਹੇ ਮੇਰੀ ਜਿੰਦੜੀਏ!

ਮੇਰੇ ਮਨ ਅਨਦਿਨੁ ਧਿਆਇ ਨਾਮੁ ਹਰਿ ਜਪਨਾ ॥
ਰਾਤ ਦਿਨ ਤੂੰ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਤੇ ਆਰਾਧਨ ਕਰ।

ਜਹਾ ਕਹਾ ਤੁਝੁ ਰਾਖੈ ਸਭ ਠਾਈ ਸੋ ਐਸਾ ਪ੍ਰਭੁ ਸੇਵਿ ਸਦਾ ਤੂ ਅਪਨਾ ॥੧॥ ਰਹਾਉ ॥
ਤੂੰ ਆਪਣੇ ਇਹੋ ਜਿਹੇ ਉਸ ਸੁਆਮੀ ਹੀ ਹਮੇਸ਼ਾਂ ਹੀ ਟਹਿਲ ਸੇਵਾ ਕਰ ਜੋ ਇਥੇ ਤੇ ਉਥੇ ਅਤੇਹਰ ਥਾਂ ਤੇ ਤੇਰੀ ਰੱਖਿਆ ਕਰਦਾ ਹੈ। ਠਰਿਹਾਉ।

ਜਾ ਮਹਿ ਸਭਿ ਨਿਧਾਨ ਸੋ ਹਰਿ ਜਪਿ ਮਨ ਮੇਰੇ ਗੁਰਮੁਖਿ ਖੋਜਿ ਲਹਹੁ ਹਰਿ ਰਤਨਾ ॥
ਜਿਸ ਵਿੱਚ ਸਾਰੇ ਖਜਾਨੇ ਹਨ; ਹੇ ਮੇਰੀ ਜਿੰਦੇ! ਤੂੰ ਉਸ ਸਾਹਿਬ ਦਾ ਸਿਮਰਨ ਕਰ, ਅਤੇ ਗੁਰਾਂ ਦੇ ਰਾਹੀਂ, ਵਾਹਿਗੁਰੂ ਜਵੇਹਰ ਨੂੰ ਲੱਭ।

ਜਿਨ ਹਰਿ ਧਿਆਇਆ ਤਿਨ ਹਰਿ ਪਾਇਆ ਮੇਰਾ ਸੁਆਮੀ ਤਿਨ ਕੇ ਚਰਣ ਮਲਹੁ ਹਰਿ ਦਸਨਾ ॥੨॥
ਜੋ ਵਾਹਿਗੁਰੂ ਦਾ ਚਿੰਤਨ ਕਰਦੇ ਹਨ, ਉਹ ਮੇਰੇ ਮਾਲਕ, ਵਾਹਿਗੁਰੂ ਨੂੰ ਪਰਾਪਤ ਹੋ ਜਾਂਦੇ ਹਨ। ਮੈਂ ਵਾਹਿਗੁਰੂ ਦੇ ਉਨ੍ਹਾਂ ਸੇਵਕਾਂ ਦੇ ਪੈਰ ਧੋਂਦਾ ਹਾਂ।

ਸਬਦੁ ਪਛਾਣਿ ਰਾਮ ਰਸੁ ਪਾਵਹੁ ਓਹੁ ਊਤਮੁ ਸੰਤੁ ਭਇਓ ਬਡ ਬਡਨਾ ॥
ਸਰੇਸ਼ਟ ਅਤੇ ਵੱਡਿਆਂ ਦਾ ਪਰਮ ਵੱਡਾ ਹੈ ਉਸ ਸਾਧੂ, ਜੋ ਨਾਮ ਨੂੰ ਅਨੁਭਵ ਕਰਦਾ ਹੈ ਅਤੇ ਪ੍ਰਭੂ ਦੇ ਅੰਮ੍ਰਿਤ ਨੂੰ ਪਰਾਪਤ ਹੁੰਦਾ ਹੈ।

ਤਿਸੁ ਜਨ ਕੀ ਵਡਿਆਈ ਹਰਿ ਆਪਿ ਵਧਾਈ ਓਹੁ ਘਟੈ ਨ ਕਿਸੈ ਕੀ ਘਟਾਈ ਇਕੁ ਤਿਲੁ ਤਿਲੁ ਤਿਲਨਾ ॥੩॥
ਵਾਹਿਗੁਰੂ ਖੁਦ ਉਸ ਸਾਧੂ ਦੀ ਸ਼ਾਨ-ਸ਼ੌਕਤ ਵਧਾਉਂਦਾ ਹੈ, ਜੋ ਕਿਸੇ ਜਣੇ ਦੇ ਘਟਾਉਣ ਦੁਆਰਾ, ਇਕ ਕੁੰਜਦ ਅਤੇ ਭੋਰਾ ਮਾਤ੍ਰ ਭੀ ਨਹੀਂ ਘਟਦੀ।

copyright GurbaniShare.com all right reserved. Email