Page 9
ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥
ਸਾਰਿਆਂ ਜੁਗਾਂ ਤੋਂ ਵੇਦਾਂ ਨੂੰ ਵਾਚਣ ਵਾਲੇ ਵਿਦਵਾਨ, ਸਮੇਤ ਸੱਤੇ ਸ਼ਰੋਮਣੀ ਰਿਸ਼ੀਆਂ ਦੇ, ਤੇਰੀ ਪ੍ਰਸੰਸਾ ਕਰਦੇ ਹਨ।

ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥
ਮੋਹਿਤ ਕਰ ਲੈਣ ਵਾਲੀਆਂ ਪਰੀਆਂ ਜੋ ਬਹਿਸਤ, ਇਸ ਲੋਕ ਅਤੇ ਪਾਤਾਲ ਅੰਦਰ ਦਿਲ ਨੂੰ ਛਲ ਲੈਂਦੀਆਂ ਹਨ, ਤੈਨੂੰ ਹੀ ਗਾਉਂਦੀਆਂ ਹਨ।

ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
ਤੇਰੇ ਰਚੇ ਹੋਏ ਚੌਦਾਂ ਅਮੋਲਕ ਪਦਾਰਥ, ਅਠਾਹਠ ਅਸਥਾਨਾ ਸਮੇਤ, (ਤੇਰੀ) ਕੀਰਤੀ ਕਰਦੇ ਹਨ।

ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥
ਪਰਮ ਬਲਵਾਨ ਯੋਧੇ ਅਤੇ ਈਸ਼ੂਹੀ ਸੂਰਮੇ ਤੈਨੂੰ ਗਾਉਂਦੇ ਹਨ ਅਤੇ ਚਾਰੇ ਹੀ ਉਤਪਤੀ ਦੇ ਮੰਬੇ ਤੈਨੂੰ ਸਲਾਹੁੰਦੇ ਹਨ।

ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥
ਤੇਰੇ ਹੱਥਾਂ ਦੇ ਰਚੇ ਅਤੇ ਅਸਥਾਪਨ ਕੀਤੇ ਹੋਏ ਬਰਿਆਜ਼ਮ ਸੰਸਾਰ ਅਤੇ ਸੂਰਜ ਬੰਧਾਨ ਤੇਰੀਆਂ ਬਜ਼ੁਰਗੀਆਂ ਅਲਾਪਦੇ ਹਨ।

ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
ਤੇਰੇ ਸਾਧੂ, ਜਿਹੜੇ ਤੈਨੂੰ ਚੰਗੇ ਲੱਗਦੇ ਹਨ ਅਤੇ ਜੋ ਅੰਮ੍ਰਿਤ ਦੇ ਘਰ, ਤੇਰੇ ਨਾਮ ਅੰਦਰ ਰੰਗੀਜੇ ਹਨ, ਉਹ ਭੀ ਤੈਨੂੰ ਸਲਾਹੁੰਦੇ ਹਨ।

ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥
ਹੋਰ ਬਹੁਤੇਰੇ, ਜਿਨ੍ਹਾ ਨੂੰ ਮੈਂ ਅਪਣੇ ਮਨ ਅੰਦਰ ਚਿਤਵਨ ਨਹੀਂ ਕਗਰ ਸਕਦਾ, ਤੈਨੂੰ ਗਾਉਂਦੇ ਹਨ। ਨਾਨਕ ਉਨ੍ਹਾਂ ਦਾ ਕਿਸ ਤਰ੍ਹਾਂ ਦਾ ਖਿਆਲ ਕਰ ਸਕਦਾ ਹੈ?

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
ਉਹ ਸੁਆਮੀ ਸਦੀਵ ਹੀ ਸੱਚਾ ਹੈ। ਉਹ ਸੱਤ ਹੈ, ਅਤੇ ਸੱਤ ਹੈ ਉਸ ਦਾ ਨਾਮ।

ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
ਜਿਸ ਨੇ ਸ੍ਰਿਸ਼ਟੀ ਸਾਜੀ ਹੈ, ਉਹ ਹੈ, ਤੇ ਹੋਵੇਗਾ ਭੀ। ਜਦ ਸ੍ਰਿਸ਼ਟੀ (ਅਲੋਪ ਹੋਏਗੀ) ਜਾਂ (ਜਾਏਗੀ) ਉਹ ਨਹੀਂ ਜਾਵੇਗਾ।

ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
ਵਾਹਿਗੁਰੂ ਜਿਸ ਨੇ ਸੰਸਾਰ ਸਾਜਿਆ ਹੈ, ਨੇ ਮੁਖਤਲਿਫ ਤਰੀਕਿਆਂ ਦੁਆਰਾ ਅਨੇਕਾਂ ਰੰਗਤਾਂ ਅਤੇ ਕਿਸਮਾਂ ਦੀ ਰਚਨਾ ਰਚੀ ਹੈ।

ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥
ਰਚਨਾ ਨੂੰ ਰਚ ਕੇ, ਉਹ ਜਿਸ ਤਰ੍ਹਾਂ ਉਸ ਹਜ਼ੂਰ ਨੂੰ ਚੰਗਾ ਲੱਗਦਾ ਹੈ, ਆਪਣੀ ਕੀਤੀ ਹੋਈ ਕਾਰੀਗਰੀ ਦੇਖਦਾ ਹੈ।

ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥
ਜੋ ਕੁਛ ਉਸ ਨੂੰ ਭਾਉਂਦਾ ਹੈ ਉਹੀ ਕਰਦਾ ਹੈ। ਫਿਰ ਕੋਈ (ਉਸਨੂੰ) ਫੁਰਮਾਨ ਜਾਰੀ ਨਹੀਂ ਕਰ ਸਕਦਾ।

ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥੧॥
ਉਹ ਰਾਜਾ ਹੈ, ਰਾਜਿਆਂ ਦਾ ਮਹਰਾਜਾ, ਨਾਨਕ (ਉਸ ਦੀ) ਰਜ਼ਾ ਦੇ ਤਾਬੇ ਰਹਿੰਦਾ ਹੈ।

ਆਸਾ ਮਹਲਾ ੧ ॥
ਰਾਗ ਆਸਾ, ਪਹਿਲੀ ਪਾਤਸ਼ਾਹੀ।

ਸੁਣਿ ਵਡਾ ਆਖੈ ਸਭੁ ਕੋਇ ॥
ਸੁਣ ਸੁਣਾ ਕੇ ਹਰ ਕੋਈ ਤੈਨੂੰ ਵਿਸ਼ਾਲ ਆਖਦਾ ਹੈ (ਹੇ ਸੁਆਮੀ),

ਕੇਵਡੁ ਵਡਾ ਡੀਠਾ ਹੋਇ ॥
ਪਰ ਜਿਸ ਨੇ ਤੈਨੂੰ ਵੇਖਿਆ ਹੈ, ਉਹ ਜਾਣਦਾ ਹੈ, ਕਿ ਤੂੰ ਕਿੱਡਾ ਕੁ ਵਿਸ਼ਾਲ ਹੈਂ।

ਕੀਮਤਿ ਪਾਇ ਨ ਕਹਿਆ ਜਾਇ ॥
ਕੋਈ (ਤੇਰਾ) ਮੁੱਲ ਨਹੀਂ ਪਾ ਸਕਦਾ ਤੇ ਨਾਂ ਹੀ (ਤੈਨੂੰ) ਬਿਆਨ ਕਰ ਸਕਦਾ ਹੈ।

ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥
ਤੈਨੂੰ ਵਰਨਣ ਕਰਨ ਵਾਲੇ ਤੇਰੇ ਅੰਦਰ ਲੀਨ ਰਹਿੰਦੇ ਹਨ।

ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
ਹੇ ਮੇਰੇ ਅਥਾਹ ਡੂੰਘਾਈ ਵਾਲੇ ਭਾਰੇ ਮਾਲਕ, (ਤੂੰ) ਵਡਿਆਈਆਂ ਦਾ ਸਮੁੰਦਰ ਹੈਂ।

ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥
ਕੋਈ ਨਹੀਂ ਜਾਣਦਾ ਤੇਰਾ ਕਿੰਨਾਂ ਜ਼ਿਆਦਾ ਤੇ ਕਿੱਡਾ ਵੱਡਾ ਵਿਸਥਾਰ ਹੈ। ਠਹਿਰਾੳ।

ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥
ਸਾਰੇ ਵਿਚਾਰਵਾਨ ਨੇ ਇਕੱਠੇ ਹੋ ਕੇ ਵੀਚਾਰ ਕੀਤੀ ਹੈ।

ਸਭ ਕੀਮਤਿ ਮਿਲਿ ਕੀਮਤਿ ਪਾਈ ॥
ਸਮੂਹ ਮੁੱਲ ਪਾਉਣ ਵਾਲਿਆਂ ਨੇ, ਇਕੱਤ੍ਰ ਹੋ ਕੇ (ਤੇਰਾ) ਮੁੱਲ ਪਾਇਆ ਹੈ।

ਗਿਆਨੀ ਧਿਆਨੀ ਗੁਰ ਗੁਰਹਾਈ ॥
ਬ੍ਰਹਮਵੇਤਿਆਂ ਬਿਰਤੀ ਜੋੜਨ ਵਾਲਿਆਂ ਅਤੇ ਉਹ, ਜੋ ਪ੍ਰਚਾਰਕਾਂ ਦੇ ਪ੍ਰਚਾਰਕ ਹਨ, (ਨੇ ਤੈਨੂੰ ਬਿਆਨ ਕੀਤਾ ਹੈ)।

ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥
ਉਹ ਤੇਰੀ ਮਹਾਨਤਾ ਨੂੰ ਇਕ ਭੋਰਾ ਭੀ ਨਹੀਂ ਦੱਸ ਸਕਦੇ।

ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
ਸਾਰੀਆਂ ਸਚਾਈਆਂ, ਸਾਰੀਆਂ ਕਰੜੀਆਂ ਘਾਲਣਾ, ਸਾਰੀਆਂ ਚੰਗਿਆਈਆਂ,

ਸਿਧਾ ਪੁਰਖਾ ਕੀਆ ਵਡਿਆਈਆ ॥
ਅਤੇ ਕਰਾਮਾਤੀ ਬੰਦਿਆਂ ਦੀਆਂ ਮਹਾਨਤਾਈਆਂ,

ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
ਤੇਰੇ ਬਾਝੋਂ ਕਦੇ ਕਿਸੇ ਨੂੰ ਐਸੀਆਂ ਤਾਕਤਾਂ ਪਰਾਪਤ ਨਹੀਂ ਹੋਈਆਂ।

ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥
ਤੇਰੀ ਕਿਰਪਾ ਨਾਲ ਉਹ ਮਿਲਦੀਆਂ ਹਨ। ਕੋਈ (ਉਨ੍ਹਾਂ ਦੇ ਵਹਾਉ ਨੂੰ) ਠਲ੍ਹ ਕੇ ਬੰਦ ਨਹੀਂ ਕਰ ਸਕਦਾ।

ਆਖਣ ਵਾਲਾ ਕਿਆ ਵੇਚਾਰਾ ॥
ਨਿਰਬਲ ਉਚਾਰਨ ਕਰਨ ਵਾਲਾ ਕੀ ਕਰ ਸਕਦਾ ਹੈ?

ਸਿਫਤੀ ਭਰੇ ਤੇਰੇ ਭੰਡਾਰਾ ॥
ਤੇਰੇ ਖਜ਼ਾਨੇ ਤੇਰੀਆਂ ਕੀਰਤੀਆਂ ਨਾਲ ਲਬਾਲਬ ਹਨ।

ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥
ਜਿਨੂੰ ਤੂੰ ਦਿੰਦਾ ਹੈਂ। ਉਹ ਕਿਉਂ ਕਿਸੇ ਹੋਰ ਜ਼ਰੀਏ ਦਾ ਖਿਆਲ ਕਰੇ?

ਨਾਨਕ ਸਚੁ ਸਵਾਰਣਹਾਰਾ ॥੪॥੨॥
ਹੇ ਨਾਨਕ! ਸਤਿਪੁਰਖ ਖੁਦ ਹੀ ਸ਼ਿੰਗਾਰਣ ਵਾਲਾ ਹੈ।

ਆਸਾ ਮਹਲਾ ੧ ॥
ਰਾਗ ਆਸਾ, ਪਹਿਲੀ ਪਾਤਸ਼ਾਹੀ।

ਆਖਾ ਜੀਵਾ ਵਿਸਰੈ ਮਰਿ ਜਾਉ ॥
ਤੇਰਾ ਨਾਮ ਉਚਾਰਨ ਕਰਨ ਦੁਆਰਾ ਮੈਂ ਜੀਉਂਦਾ ਹਾਂ, ਇਸ ਨੂੰ ਭੁਲਾ ਕੇ ਮੈਂ ਮਰ ਜਾਂਦਾ ਹਾਂ।

ਆਖਣਿ ਅਉਖਾ ਸਾਚਾ ਨਾਉ ॥
ਮੁਸ਼ਕਲ ਏ ਸੱਤਨਾਮ ਦਾ ਉਚਾਰਨ ਕਰਨਾ।

ਸਾਚੇ ਨਾਮ ਕੀ ਲਾਗੈ ਭੂਖ ॥
ਜੇਕਰ ਇਨਸਾਨ ਨੂੰ ਸੱਤਨਾਮ ਦੀ ਖੁੰਧਿਆ ਲਗ ਜਾਵੇ,

ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥
ਉਹ ਭੁਖ ਉਸ ਦੇ ਦੁਖੜਿਆਂ ਨੂੰ ਖਾ ਜਾਏਗੀ।

ਸੋ ਕਿਉ ਵਿਸਰੈ ਮੇਰੀ ਮਾਇ ॥
ਉਹ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ, ਹੇ ਮੇਰੀ ਮਾਤਾ।

ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥
ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸਦਾ ਨਾਮ। ਠਹਿਰਾਉ।

ਸਾਚੇ ਨਾਮ ਕੀ ਤਿਲੁ ਵਡਿਆਈ ॥
ਇਨਸਾਨ ਸੱਚੇ ਨਾਮ ਦੀ ਬਜ਼ੁਰਗੀ ਨੂੰ ਬਿਆਨ ਕਰਦੇ ਹੋਏ,

ਆਖਿ ਥਕੇ ਕੀਮਤਿ ਨਹੀ ਪਾਈ ॥
ਹਾਰ ਹੁਟ ਗਏ ਹਨ ਪ੍ਰਤੂੰ ਉਹ ਇਸ ਦੇ ਛਿਨ ਮਾਤ੍ਰ ਦਾ ਭੀ ਮੁੱਲ ਨਹੀਂ ਪਾ ਸਕੇ।

ਜੇ ਸਭਿ ਮਿਲਿ ਕੈ ਆਖਣ ਪਾਹਿ ॥
ਜੇਕਰ ਸਮੂਹ ਇਨਸਾਨ ਮਿਲ ਕੇ ਤੇਰੀ ਪਰਸੰਸਾ ਕਰਨ,

ਵਡਾ ਨ ਹੋਵੈ ਘਾਟਿ ਨ ਜਾਇ ॥੨॥
ਤੂੰ ਨਾਂ ਹੀ ਹੋਰ ਵਿਸ਼ਾਲ ਹੋਵੇਂਗਾ, ਨਾਂ ਹੀ ਘਟ।

ਨਾ ਓਹੁ ਮਰੈ ਨ ਹੋਵੈ ਸੋਗੁ ॥
ਉਹ ਸਾਹਿਬ ਮਰਦਾ ਨਹੀਂ, ਤੇ ਨਾਂ ਹੀ ਕੋਈ ਵਿਰਲਾਪ ਹੁੰਦਾ ਹੈ।

ਦੇਦਾ ਰਹੈ ਨ ਚੂਕੈ ਭੋਗੁ ॥
ਉਹ ਦੇਈ ਜਾਂਦਾ ਹੈ, ਉਸ ਦੇ ਭੰਡਾਰੇ ਮੁਕਦੇ ਨਹੀਂ।

ਗੁਣੁ ਏਹੋ ਹੋਰੁ ਨਾਹੀ ਕੋਇ ॥
ਉਸ ਦੀ ਇਹੋ ਹੀ ਖੂਬੀ ਹੈ ਕਿ ਉਸਦੇ ਵਰਗਾ ਹੋਰ ਕੋਈ ਨਹੀਂ,

ਨਾ ਕੋ ਹੋਆ ਨਾ ਕੋ ਹੋਇ ॥੩॥
ਨਾਂ ਕੋਈ ਹੋਇਆ ਹੈ, ਤੇ ਨਾਂ ਹੀ ਕੋਈ ਹੋਵਗਾ।

ਜੇਵਡੁ ਆਪਿ ਤੇਵਡ ਤੇਰੀ ਦਾਤਿ ॥
ਜਿੱਡਾ ਵੱਡਾ ਤੂੰ ਹੈਂ ਹੇ ਸਾਹਿਬ! ੳਡੀਆਂ ਵੱਡੀਆਂ ਹਨ ਤੇਰੀਆਂ ਬਖਸ਼ੀਸ਼ਾਂ।

copyright GurbaniShare.com all right reserved. Email:-