ਠਾਕੁਰ ਕੇ ਸੇਵਕ ਹਰਿ ਰੰਗ ਮਾਣਹਿ ॥
ਸਾਹਿਬ ਦੇ ਨਫਰ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਭੋਗਦੇ ਹਨ। ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ ਹੀ ਸੰਗਿ ਜਾਹਰੁ ਜੀਉ ॥੩॥ ਜਿਹੜਾ ਕੁਝ ਸੁਆਮੀ ਦਾ ਹੈ, ਉਹ ਉਸ ਦੇ ਗੁਮਾਸ਼ਤੇ ਦਾ ਹੈ। ਗੁਮਾਸ਼ਤਾ ਆਪਣੇ ਸੁਆਮੀ ਦੀ ਸੰਗਤ ਅੰਦਰ ਹੀ ਉਘਾ ਤੇ ਉਜਾਗਰ ਹੁੰਦਾ ਹੈ। ਅਪੁਨੈ ਠਾਕੁਰਿ ਜੋ ਪਹਿਰਾਇਆ ॥ ਜਿਸ ਨੂੰ ਉਸ ਦਾ ਮਾਲਕ ਇੱਜ਼ਤ ਦੀ ਪੁਸ਼ਾਕ ਪਹਿਨਾਉਂਦਾ ਹੈ, ਬਹੁਰਿ ਨ ਲੇਖਾ ਪੁਛਿ ਬੁਲਾਇਆ ॥ ਉਸ ਨੂੰ ਮੁੜ ਕੇ ਲੇਖੇ ਪਤੇ ਲਈ ਨਹੀਂ ਸੱਦਦਾ। ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗਉਹਰੁ ਜੀਉ ॥੪॥੧੮॥੨੫॥ ਉਸ ਨੌਕਰ ਤੋਂ, ਨਾਨਕ ਬਲਿਹਾਰੇ ਜਾਂਦਾ ਹੈ। ਉਹ ਡੂੰਘੇ ਤੇ ਬੇਅੰਤ ਸੁਆਮੀ ਦਾ ਮੋਤੀ ਹੈ। ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥ ਹਰ ਸ਼ੈ ਗ੍ਰਹਿ ਦੇ ਵਿੱਚ ਹੈ, ਇਕ ਭੀ ਬਾਹਰਵਾਰ ਨਹੀਂ। ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥ ਜੋ ਬਾਹਰਵਾਰ ਢੂੰਡਦਾ ਹੈ, ਉਹ ਸੰਸੇ ਅੰਦਰ ਘੁਸ ਜਾਂਦਾ ਹੈ। ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥ ਗੁਰਾਂ ਦੀ ਦਹਿਆ ਦੁਆਰਾ ਜਿਸ ਨੇ ਪ੍ਰਭੂ ਨੂੰ ਆਪਣੇ ਅੰਤਸ਼ਕਰਨ ਅੰਦਰ ਭਾਲ ਲਿਆ ਹੈ, ਉਹ ਅੰਦਰੋਂ ਤੇ ਬਾਹਰੋਂ ਸੁਖੀ ਹੈ। ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ ਉਸ ਦੇ ਅੰਦਰ ਸੁਧਾਰਸ ਦੀ ਨਦੀ ਇਕ ਰਸ ਵਰ੍ਹਦੀ ਹੈ। ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥ ਆਤਮਾ ਨਾਮ ਨੂੰ ਪੀਦੀ, ਸੁਣਦੀ ਤੇ ਵੀਚਾਰਦੀ ਹੈ। ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ ॥੨॥ ਇਹ ਦਿਨ ਰੈਣ ਖੁਸ਼ੀਆਂ ਤੇ ਮੌਜਾਂ ਕਰਦੀ ਹੈ ਅਤੇ ਸਦੀਵ ਤੇ ਹਮੇਸ਼ਾਂ ਲਈ ਵਾਹਿਗੁਰੂ ਨਾਲ ਖੇਡਦੀ ਹੈ। ਜਨਮ ਜਨਮ ਕਾ ਵਿਛੁੜਿਆ ਮਿਲਿਆ ॥ ਅਨੇਕਾਂ ਜਨਮਾਂ ਤੋਂ ਵਿਛੁੰਨਾ, ਮੈਂ ਹੁਣ ਵਾਹਿਗੁਰੂ ਨੂੰ ਮਿਲ ਪਿਆ ਹਾਂ, ਸਾਧ ਕ੍ਰਿਪਾ ਤੇ ਸੂਕਾ ਹਰਿਆ ॥ ਅਤੇ ਸੰਤ ਗੁਰਾਂ ਦੀ ਰਹਿਮਤ ਦਾ ਸਦਕਾ, ਸੁੱਕਾ ਸੜਿਆ ਹੋਣ ਦੇ ਬਾਵਜੂਦ ਹਰਾ-ਭਰਾ ਹੋ ਗਿਆ ਹਾਂ। ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥੩॥ ਗੁਰਾਂ ਦੇ ਰਾਹੀਂ ਮੈਨੂੰ ਸਰੇਸ਼ਟ ਸਮਝ ਪਰਾਪਤ ਹੋ ਗਈ ਹੈ, ਮੈਂ ਨਾਮ ਦਾ ਸਿਮਰਨ ਕੀਤਾ ਹੈ ਅਤੇ ਮੇਰਾ ਸੁਆਮੀ ਨਾਲ ਮਿਲਾਪ ਹੋ ਗਿਆ ਹੈ। ਜਲ ਤਰੰਗੁ ਜਿਉ ਜਲਹਿ ਸਮਾਇਆ ॥ ਜਿਸ ਤਰਾਂ ਪਾਣੀ ਦੀਆਂ ਲਹਿਰਾਂ ਪਾਣੀ ਨਾਲ ਮਿਲ ਜਾਂਦੀਆਂ ਹਨ, ਤਿਉ ਜੋਤੀ ਸੰਗਿ ਜੋਤਿ ਮਿਲਾਇਆ ॥ ਏਸੇ ਤਰ੍ਹਾਂ ਮੇਰਾ ਨੂਰ ਸਾਈਂ ਦੇ ਨੂਰ ਨਾਲ ਮਿਲ ਗਿਆ ਹੈ। ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ ॥੪॥੧੯॥੨੬॥ ਗੁਰੂ ਜੀ ਆਖਦੇ ਹਨ, ਸੰਦੇਹ ਦੇ ਤਖਤੇ ਵਢੇ ਗਏ ਹਨ, ਅਤੇ ਮੁੜ ਕੇ ਭਟਕਣਾ ਨਹੀਂ ਹੋਵੇਗਾ। ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਤਿਸੁ ਕੁਰਬਾਣੀ ਜਿਨਿ ਤੂੰ ਸੁਣਿਆ ॥ ਘੋਲੀ ਜਾਂਦਾ ਹਾਂ ਮੈਂ ਉਸ ਉਤੋਂ ਜਿਸ ਨੇ ਤੇਰੇ ਬਾਰੇ ਸਰਵਣ ਕੀਤਾ ਹੈ, ਤਿਸੁ ਬਲਿਹਾਰੀ ਜਿਨਿ ਰਸਨਾ ਭਣਿਆ ॥ ਘੋਲੀ ਜਾਂਦਾ ਹਾਂ ਮੈਂ ਉਸ ਤੋਂ ਜਿਸ ਨੇ ਆਪਣੀ ਜਿਹਭਾ ਨਾਲ ਤੇਰਾ ਨਾਮ ਦਾ ਉਚਾਰਣ ਕੀਤਾ ਹੈ। ਵਾਰਿ ਵਾਰਿ ਜਾਈ ਤਿਸੁ ਵਿਟਹੁ ਜੋ ਮਨਿ ਤਨਿ ਤੁਧੁ ਆਰਾਧੇ ਜੀਉ ॥੧॥ ਮੈਂ ਸਦੀਵ ਹੀ ਸਦਕੇ ਜਾਂਦਾ ਹਾਂ ਉਸ ਉਤੋਂ ਜਿਹੜਾ ਆਪਣੀ ਆਤਮਾ ਤੇ ਦੇਹਿ ਨਾਲ ਤੇਰਾ ਸਿਮਰਨ ਕਰਦਾ ਹੈ, ਹੇ ਸਾਹਿਬ! ਤਿਸੁ ਚਰਣ ਪਖਾਲੀ ਜੋ ਤੇਰੈ ਮਾਰਗਿ ਚਾਲੈ ॥ ਮੈਂ ਉਸ ਦੇ ਪੈਰ ਧੌਦਾ ਹਾਂ ਜਿਹੜੇ ਤੇਰੇ ਰਸਤੇ ਤੇ ਟੁਰਦਾ ਹੈ। ਨੈਨ ਨਿਹਾਲੀ ਤਿਸੁ ਪੁਰਖ ਦਇਆਲੈ ॥ ਆਪਣਿਆਂ ਨੇਤ੍ਰਾਂ ਨਾਲ ਮੈਂ ਉਸ ਮਿਹਰਬਾਨ ਪੁਰਸ਼ ਨੂੰ ਵੇਖਣ ਲਈ ਲੋਚਦਾ ਹਾਂ। ਮਨੁ ਦੇਵਾ ਤਿਸੁ ਅਪੁਨੇ ਸਾਜਨ ਜਿਨਿ ਗੁਰ ਮਿਲਿ ਸੋ ਪ੍ਰਭੁ ਲਾਧੇ ਜੀਉ ॥੨॥ ਮੈਂ ਆਪਣੀ ਜਿੰਦੜੀ ਉਸ, ਆਪਣੇ ਮਿਤ੍ਰ ਨੂੰ ਅਰਪਣ ਕਰਦਾ ਹਾਂ, ਜਿਸ ਨੇ ਗੁਰਾਂ ਨਾਲ ਮਿਲ ਕੇ ਉਸ ਸੁਆਮੀ ਨੂੰ ਭਾਲ ਲਿਆ ਹੈ। ਸੇ ਵਡਭਾਗੀ ਜਿਨਿ ਤੁਮ ਜਾਣੇ ॥ ਭਾਰੇ ਚੰਗੇ ਕਰਮਾਂ ਵਾਲੇ ਹਨ ਉਹ ਜੋ ਤੈਨੂੰ ਜਾਣਦੇ ਹਨ। ਸਭ ਕੈ ਮਧੇ ਅਲਿਪਤ ਨਿਰਬਾਣੇ ॥ ਸਾਰਿਆਂ ਦੇ ਵਿਚਕਾਰ ਉਹ ਅਟੰਕ ਤੇ ਨਿਰਲੇਪ ਰਹਿੰਦਾ ਹੈ। ਸਾਧ ਕੈ ਸੰਗਿ ਉਨਿ ਭਉਜਲੁ ਤਰਿਆ ਸਗਲ ਦੂਤ ਉਨਿ ਸਾਧੇ ਜੀਉ ॥੩॥ ਸਤਿਸੰਗਤ ਅੰਦਰ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਅਤੇ ਆਪਣੇ ਸਮੂਹ ਮੰਦ ਵਿਸ਼ੇ ਵੇਗਾਂ ਤੇ ਜਿੱਤ ਪਾ ਲੈਂਦੇ ਹਨ। ਤਿਨ ਕੀ ਸਰਣਿ ਪਰਿਆ ਮਨੁ ਮੇਰਾ ॥ ਉਨ੍ਹਾਂ ਦੀ ਸ਼ਰਣਾਗਤ ਮੇਰੀ ਜਿੰਦੜੀ ਨੇ ਸੰਭਾਲੀ ਹੈ। ਮਾਣੁ ਤਾਣੁ ਤਜਿ ਮੋਹੁ ਅੰਧੇਰਾ ॥ ਇਸ ਨੇ ਆਪਣੀ ਸਵੈ-ਹੰਗਤਾ, ਸਵੈ-ਬਲ ਅਤੇ ਸੰਸਾਰੀ ਮਮਤਾ ਦਾ ਅਨ੍ਹੇਰਾ ਛੱਡ ਦਿੱਤਾ ਹੈ। ਨਾਮੁ ਦਾਨੁ ਦੀਜੈ ਨਾਨਕ ਕਉ ਤਿਸੁ ਪ੍ਰਭ ਅਗਮ ਅਗਾਧੇ ਜੀਉ ॥੪॥੨੦॥੨੭॥ (ਹੇ ਮੇਰੇ ਸੰਤ ਸਰੂਪ ਗੁਰੂ ਜੀ!) ਨਾਨਕ ਨੂੰ ਉਸ ਪਹੁੰਚ ਤੋਂ ਪਰੇ ਅਤੇ ਥਾਹ-ਰਹਿਤ ਸਾਹਿਬ ਦੇ ਨਾਮ ਦੀ ਦਾਤ ਪ੍ਰਦਾਨ ਕਰੋ। ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਤੂੰ ਪੇਡੁ ਸਾਖ ਤੇਰੀ ਫੂਲੀ ॥ ਤੂੰ ਬ੍ਰਿਛ ਹੈ, ਤੇਰੀ ਟਹਿਣੀ ਪ੍ਰਫੁਲਤ ਹੋਈ ਹੈ। ਤੂੰ ਸੂਖਮੁ ਹੋਆ ਅਸਥੂਲੀ ॥ ਨਿਹਾਇਤ ਹੀ ਮਹੀਨ ਤੋਂ ਤੂੰ ਬਹੁਤ ਹੀ ਵੱਡਾ ਹੋਇਆ ਹੈ। ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ ॥੧॥ ਤੂੰ ਪਾਣੀ ਦਾ ਸਮੁੰਦਰ ਹੈ ਅਤੇ ਤੂੰ ਹੀ ਇਸ ਦੀ ਝੱਗ ਤੇ ਬੁਲਬੁਲਾ। ਤੇਰੇ ਬਾਝੋਂ ਮੈਨੂੰ ਹੋਰ ਕੋਈ ਦਿਸ ਨਹੀਂ ਆਉਂਦਾ। ਤੂੰ ਸੂਤੁ ਮਣੀਏ ਭੀ ਤੂੰਹੈ ॥ ਮਾਲਾ ਦਾ ਤੂੰ ਧਾਗਾ ਹੈਂ ਅਤੇ ਇਯ ਦੇ ਮਣਕੇ ਭੀ ਤੂੰ ਹੀ। ਤੂੰ ਗੰਠੀ ਮੇਰੁ ਸਿਰਿ ਤੂੰਹੈ ॥ ਤੂੰ ਇਸ ਦੀਆਂ ਗੰਢਾਂ ਹੈਂ ਅਤੇ ਤੂੰ ਹੀ ਹਿਯ ਦਾ ਸਿਖਰਲਾ ਵੱਡਾ ਮਣਕਾ। ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ ॥੨॥ ਆਰੰਭ, ਵਿਚਕਾਰ ਤੇ ਅਖੀਰ ਵਿੱਚ ਉਹੀ ਸਾਹਿਬ ਹੈ। ਕੋਈ ਹੋਰ ਮੈਨੂੰ ਨਜ਼ਰੀ ਨਹੀਂ ਪੈਦਾ। ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ॥ ਤੂੰ ਲਛਣਾ-ਰਹਿਤ, ਲਛਣਾ-ਸਹਿਤ ਅਤੇ ਆਰਾਮ ਬਖਸ਼ਣਹਾਰ ਹੈਂ। ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥ ਤੂੰ ਨਿਰਲੇਪ, ਆਨੰਦ-ਮਾਨਣਹਾਰ ਅਤੇ ਪ੍ਰੀਤ ਅੰਦਰ ਰੰਗਿਆ ਹੋਇਆ ਹੈ। ਅਪਣੇ ਕਰਤਬ ਆਪੇ ਜਾਣਹਿ ਆਪੇ ਤੁਧੁ ਸਮਾਲੀਐ ਜੀਉ ॥੩॥ ਆਪਣੇ ਹੁਨਰ ਤੂੰ ਆਪ ਖੁਦ ਹੀ ਜਾਣਦਾ ਹੈ। ਤੂੰ ਆਪ ਹੀ ਆਪਣਾ ਸਿਮਰਨ ਕਰਦਾ ਹੈ। ਤੂੰ ਠਾਕੁਰੁ ਸੇਵਕੁ ਫੁਨਿ ਆਪੇ ॥ ਤੂੰ ਮਾਲਕ ਹੈਂ ਅਤੇ ਫਿਰ ਤੂੰ ਆਪ ਹੀ ਨੌਕਰ। ਤੂੰ ਗੁਪਤੁ ਪਰਗਟੁ ਪ੍ਰਭ ਆਪੇ ॥ ਤੂੰ ਹੇ ਸਾਈਂ! ਪੋਸ਼ੀਦਾ ਹੈਂ ਅਤੇ ਆਪ ਹੀ ਪਰਤੱਖ। ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਨਿਹਾਲੀਐ ਜੀਉ ॥੪॥੨੧॥੨੮॥ ਨਫਰ ਨਾਨਕ ਸਦੀਵ ਹੀ ਤੇਰੀ ਕੀਰਤੀ ਗਾਇਨ ਕਰਦਾ ਹੈ। ਇਕ ਮੁਹਤ ਲਈ ਉਸ ਵਲ ਆਪਣੀ ਦਹਿਆ ਦ੍ਰਿਸ਼ਟੀ ਨਾਲ ਤੱਕ। copyright GurbaniShare.com all right reserved. Email:- |