ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ। ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ ॥ ਮੁਬਾਰਕ ਹਨ ਉਹ ਸ਼ਬਦ ਜਿਨ੍ਹਾਂ ਦੁਆਰਾ ਹਰੀ ਦੇ ਨਾਮ ਦਾ ਉਚਾਰਣ ਕੀਤਾ ਜਾਂਦਾ ਹੈ। ਗੁਰ ਪਰਸਾਦਿ ਕਿਨੈ ਵਿਰਲੈ ਜਾਣੀ ॥ ਕੋਈ ਟਾਵਾ ਹੀ ਪੁਰਸ਼ ਹੈ ਜੋ ਐਸੇ ਉਚਾਰਣ ਨੂੰ ਗੁਰਾਂ ਦੀ ਦਇਆ ਦੁਆਰਾ ਜਾਣਦਾ ਹੈ। ਧੰਨੁ ਸੁ ਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ ॥੧॥ ਸੁਭਹਾਨ ਹੈ ਉਹ ਸਮਾਂ ਜਦ ਇਨਸਾਨ ਵਾਹਿਗੁਰੂ ਦਾ ਜੱਸ ਗਾਇਨ ਤੇ ਸਰਵਣ ਕਰਦਾ ਹੈ। ਪ੍ਰਮਾਣੀਕ ਹੈ ਐਸੇ ਇਨਸਾਨ ਦਾ ਆਗਮਨ ਇਸ ਜਗ ਅੰਦਰ। ਸੇ ਨੇਤ੍ਰ ਪਰਵਾਣੁ ਜਿਨੀ ਦਰਸਨੁ ਪੇਖਾ ॥ ਪ੍ਰਮਾਣੀਕ ਹਨ ਉਹ ਅੱਖਾਂ ਜਿਹੜੀਆਂ ਪ੍ਰਭੂ ਦਾ ਦੀਦਾਰ ਦੇਖਦੀਆਂ ਹਨ। ਸੇ ਕਰ ਭਲੇ ਜਿਨੀ ਹਰਿ ਜਸੁ ਲੇਖਾ ॥ ਸ਼ਲਾਘਾ-ਯੋਗ ਹਨ ਉਹ ਹੱਥ ਜਿਹੜੇ (ਵਾਹਿਗੁਰੂ ਦੀ) ਉਪਮਾ ਲਿਖਦੇ ਹਨ। ਸੇ ਚਰਣ ਸੁਹਾਵੇ ਜੋ ਹਰਿ ਮਾਰਗਿ ਚਲੇ ਹਉ ਬਲਿ ਤਿਨ ਸੰਗਿ ਪਛਾਣਾ ਜੀਉ ॥੨॥ ਸੁੰਦਰ ਹਨ ਉਹ ਪੈਰ ਜਿਹੜੇ ਸੁਆਮੀ ਦੇ ਰਾਹ ਅੰਦਰ ਟੁਰਦੇ ਹਨ। ਕੁਰਬਾਨ ਹਾਂ ਮੈਂ ਉਨ੍ਹਾਂ ਉਤੋਂ ਜਿਨ੍ਹਾਂ ਦੀ ਸੰਗਤ ਵਿੱਚ ਮੈਂ ਵਾਹਿਗੁਰੂ ਨੂੰ ਸਿੰਞਾਣਦਾ ਹਾਂ। ਸੁਣਿ ਸਾਜਨ ਮੇਰੇ ਮੀਤ ਪਿਆਰੇ ॥ ਕੰਨ ਕਰ ਹੇ ਮੇਰੇ ਯਾਰ, ਦੋਸਤ ਤੇ ਪ੍ਰੀਤਮ! ਸਾਧਸੰਗਿ ਖਿਨ ਮਾਹਿ ਉਧਾਰੇ ॥ ਸਤਿਸੰਗਤ ਅੰਦਰ ਤੇਰਾ ਇਕ ਮੁਹਤ ਵਿੱਚ ਪਾਰ ਉਤਾਰਾ ਹੋ ਜਾਏਗਾ। ਕਿਲਵਿਖ ਕਾਟਿ ਹੋਆ ਮਨੁ ਨਿਰਮਲੁ ਮਿਟਿ ਗਏ ਆਵਣ ਜਾਣਾ ਜੀਉ ॥੩॥ ਗੁਨਾਹਾਂ ਨੂੰ ਦੂਰ ਕਰਕੇ ਤੇਰੀ ਆਤਮਾ ਸਾਫ ਸੁਥਰੀ ਹੋ ਜਾਵੇਗੀ ਤੇ ਤੇਰਾ ਆਉਣਾ ਤੇ ਜਾਣਾ ਮੁਕ ਜਾਵੇਗਾ। ਦੁਇ ਕਰ ਜੋੜਿ ਇਕੁ ਬਿਨਉ ਕਰੀਜੈ ॥ ਦੋਨੋਂ ਹੱਥ ਬੰਨ੍ਹ ਕੇ, ਹੇ ਸਾਹਿਬ! ਮੈਂ ਇਕ ਪ੍ਰਾਰਥਨਾ ਕਰਦਾ ਹਾਂ। ਕਰਿ ਕਿਰਪਾ ਡੁਬਦਾ ਪਥਰੁ ਲੀਜੈ ॥ ਮੇਰੇ ਤੇ ਰਹਿਮਤ ਧਾਰ ਅਤੇ ਡੁਬਦੇ ਹੋਏ ਪਾਹਨ ਨੂੰ ਬਚਾ ਲੈ। ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਪ੍ਰਭ ਨਾਨਕ ਮਨਿ ਭਾਣਾ ਜੀਉ ॥੪॥੨੨॥੨੯॥ ਨਾਨਕ ਉਤੇ ਸਾਹਿਬ ਮਿਹਰਬਾਨ ਹੋ ਗਿਆ ਹੈ। ਨਾਨਕ ਦੇ ਚਿੱਤ ਨੂੰ ਸਾਹਿਬ ਚੰਗਾ ਲੱਗਦਾ ਹੈ। ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥ ਹੇ ਵਾਹਿਗੁਰੂ ਸੁਆਮੀ! ਤੇਰੀ ਗੁਰਬਾਣੀ ਆਬਿ-ਹਿਯਾਤ ਹੈ। ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ॥ ਇਸ ਨੂੰ ਇਕਰਸ ਸਰਵਣ ਕਰਨ ਦੁਆਰਾ ਮੈਨੂੰ ਮਹਾਨ ਉੱਚਾ ਮਰਤਬਾ ਪਰਾਪਤ ਹੋਇਆ ਹੈ। ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ ॥੧॥ ਸੱਚੇ ਗੁਰਾਂ ਦਾ ਦੀਦਾਰ ਪਾਉਣ ਤੇ ਮੇਰੇ ਅੰਦਰ ਦਾ ਸਾੜਾ ਖਤਮ ਹੋ ਗਿਆ ਹੈ ਅਤੇ ਮੇਰੀ ਆਤਮਾ ਠੰਢੀ ਠਾਰ ਹੋ ਗਈ ਹੈ। ਸੂਖੁ ਭਇਆ ਦੁਖੁ ਦੂਰਿ ਪਰਾਨਾ ॥ ਉਦੋਂ ਖੁਸ਼ੀ ਪਰਾਪਤ ਹੁੰਦੀ ਹੈ, ਅਤੇ ਗਮ ਦੁਰੇਡੇ ਦੌੜ ਜਾਂਦਾ ਹੈ, ਸੰਤ ਰਸਨ ਹਰਿ ਨਾਮੁ ਵਖਾਨਾ ॥ ਜਦ ਸਾਧੂ ਆਪਣੀ ਜੀਭਾ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਦੇ ਹਨ। ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ ॥੨॥ ਸਮੁੰਦਰ, ਸੁਕੀ ਧਰਤੀ ਤੇ ਤਾਲ ਨਾਮ ਦੇ ਪਾਣੀ ਨਾਲ ਪੂਰੀ ਤਰ੍ਹਾਂ ਪੂਰਨ ਹੋ ਗਏ ਹਨ ਅਤੇ ਕੋਈ ਥਾਂ ਖਾਲੀ ਨਹੀਂ ਰਹੀ। ਦਇਆ ਧਾਰੀ ਤਿਨਿ ਸਿਰਜਨਹਾਰੇ ॥ ਉਸ ਕਰਤਾਰ ਨੇ ਆਪਣੀ ਰਹਿਮਤ ਨਿਛਾਵਰ ਕੀਤੀ ਹੈ, ਜੀਅ ਜੰਤ ਸਗਲੇ ਪ੍ਰਤਿਪਾਰੇ ॥ ਅਤੇ ਸਮੂਹ ਇਨਸਾਨ ਤੇ ਨੀਵੇ ਜੀਵਾਂ ਦੀ ਪਾਲਣਾ ਪੋਸ਼ਣਾ ਕੀਤੀ ਹੈ। ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤਿ ਅਘਾਏ ਜੀਉ ॥੩॥ ਸੁਆਮੀ ਮਾਇਆਵਾਨ, ਰਹੀਮ ਤੇ ਨਰਮ-ਦਿਲ ਹੈ। ਸਾਰੇ ਉਸਦੇ ਰਾਹੀਂ ਰਜਦੇ ਤੇ ਧ੍ਰਾਪਦੇ ਹਨ। ਵਣੁ ਤ੍ਰਿਣੁ ਤ੍ਰਿਭਵਣੁ ਕੀਤੋਨੁ ਹਰਿਆ ॥ ਜੰਗਲ ਬੇਲੇ, ਘਾਹ ਦੀਆਂ ਤਿੜਾਂ ਤੇ ਤਿੰਨ ਜਹਾਨ ਪ੍ਰਭੂ ਨੇ ਸਰ-ਸਬਜ਼ ਕਰ ਦਿਤੇ ਹਨ। ਕਰਣਹਾਰਿ ਖਿਨ ਭੀਤਰਿ ਕਰਿਆ ॥ ਕਰਨ ਵਾਲੇ ਨੇ ਇਕ ਮੁਹਤ ਵਿੱਚ ਇਹ ਸਾਰਾ ਕੁਛ ਕਰ ਦਿਤਾ। ਗੁਰਮੁਖਿ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਉ ॥੪॥੨੩॥੩੦॥ ਗੁਰਾਂ ਦੇ ਉਪਦੇਸ਼ ਤਾਬੇ, ਨਾਨਕ ਉਸ ਦਾ ਸਿਮਰਨ ਕਰਦਾ ਹੈ, ਜੋ ਦਿਲ ਦੀਆਂ ਉਮੀਦਾਂ ਪੂਰਨ ਕਰਦਾ ਹੈ। ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਪਿਓ ਹੈ, ਤੂੰ ਮੇਰੀ ਮਾਂ ਹੈ, ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਸਨਬੰਧੀ ਹੈ ਤੇ ਤੂੰ ਹੀ ਮੇਰਾ ਭਰਾ। ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ ਸਾਰੀ ਥਾਵਾਂ ਅੰਦਰ ਤੂੰ ਮੇਰਾ ਰਖਵਾਲਾ ਹੈ। ਤਦ ਮੈਂ ਕਿਉਂ ਡਰ ਤੇ ਚਿੰਤਾ ਮਹਿਸੂਸ ਕਰਾਂ? ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥ ਤੇਰੀ ਦਇਆਲਤਾ ਰਾਹੀਂ ਮੈਂ ਤੈਨੂੰ ਸਮਝਦਾ ਹਾਂ। ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥ ਤੂੰ ਮੇਰੀ ਪਨਾਹ ਹੈ ਅਤੇ ਤੂੰ ਹੀ ਮੇਰੀ ਇਜ਼ਤ ਆਬਰੂ। ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥ ਤੇਰੇ ਬਗੈਰ ਹੋਰ ਦੂਸਰਾ ਕੋਈ ਨਹੀਂ। ਸਾਰਾ ਆਲਮ ਤੇਰੀ ਖੇਡ ਦਾ ਪਿੜ ਹੈ। ਜੀਅ ਜੰਤ ਸਭਿ ਤੁਧੁ ਉਪਾਏ ॥ ਸਾਰੇ ਮਨੁੱਖ ਤੇ ਹੋਰ ਜੀਵ ਤੂੰ ਪੈਦਾ ਕੀਤੇ ਹਨ। ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥ ਜਿਸ ਤਰ੍ਹਾਂ ਤੇਰੀ ਰਜ਼ਾ ਹੈ ਉਸੇ ਤਰ੍ਹਾਂ ਦੇ ਕੰਮੀ ਤੂੰ ਉਨ੍ਹਾਂ ਨੂੰ ਲਾਇਆ ਹੈ। ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥੩॥ ਸਾਰਾ ਕੁਝ ਜੋ ਹੁੰਦਾ ਹੈ, ਤੇਰਾ ਹੀ ਕੰਮ ਹੈ। ਇਸ ਵਿੱਚ ਅਸਾਡਾ ਕੁਛ ਭੀ ਨਹੀਂ। ਨਾਮੁ ਧਿਆਇ ਮਹਾ ਸੁਖੁ ਪਾਇਆ ॥ ਤੇਰੇ ਨਾਮ ਦਾ ਅਰਾਧਨ ਕਰਨ ਦੁਆਰਾ ਮੈਨੂੰ ਪਰਮ ਅਨੰਦ ਪਰਾਪਤ ਹੋਇਆ ਹੈ। ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ ਮੇਰੀ ਆਤਮਾ ਠੰਢੀ ਠਾਜ ਹੋ ਗਈ ਹੈ। ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥੪॥੨੪॥੩੧॥ ਪੂਰਨ ਗੁਰਾਂ ਦੀ ਰਹਿਮਤ ਦਾ ਸਦਕਾ ਨਾਨਕ ਨੇ ਔਖਾ ਮੈਂ ਦਾਨ-ਜੰਗ ਫ਼ਤਿਹ ਕਰ ਲਿਆ ਹੈ ਅਤੇ ਜਿੱਤ ਦੀਆਂ ਮੁਬਾਰਕਾ ਉਸ ਨੂੰ ਮਿਲ ਰਹੀਆਂ ਹਨ। ਮਾਝ ਮਹਲਾ ੫ ॥ ਮਾਝ, ਪੰਜਵੀਂ ਪਾਤਸ਼ਾਹੀ। ਜੀਅ ਪ੍ਰਾਣ ਪ੍ਰਭ ਮਨਹਿ ਅਧਾਰਾ ॥ ਸੁਆਮੀ ਮੇਰੀ ਆਤਮਾ, ਜਿੰਦਗੀ ਅਤੇ ਮਨ ਦਾ ਆਸਰਾ ਹੈ। ਭਗਤ ਜੀਵਹਿ ਗੁਣ ਗਾਇ ਅਪਾਰਾ ॥ ਸੰਤ ਅੰਤ-ਰਹਿਤ ਪੁਰਖ ਦਾ ਜੱਸ ਗਾਇਨ ਕਰਨ ਦੁਆਰਾ ਜੀਉਂਦੇ ਹਨ। ਗੁਣ ਨਿਧਾਨ ਅੰਮ੍ਰਿਤੁ ਹਰਿ ਨਾਮਾ ਹਰਿ ਧਿਆਇ ਧਿਆਇ ਸੁਖੁ ਪਾਇਆ ਜੀਉ ॥੧॥ ਵਾਹਿਗੁਰੂ ਦਾ ਸੁਧਾ-ਸਰੂਪ ਨਾਮ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ ਅਤੇ ਇਸ ਨੂੰ ਇਕਰਸ ਉਚਾਰਣ ਕਰਨ ਦੁਆਰਾ ਮੈਂ ਆਰਾਮ ਚੈਨ ਪਰਾਪਤ ਕੀਤਾ ਹੈ। ਮਨਸਾ ਧਾਰਿ ਜੋ ਘਰ ਤੇ ਆਵੈ ॥ ਜਿਹੜਾ ਦਿਲੀ ਅਭਿਲਾਸ਼ਾ ਨਾਲ ਘਰੋਂ ਆ ਕੇ,
|