Page 104
ਸਾਧਸੰਗਿ ਜਨਮੁ ਮਰਣੁ ਮਿਟਾਵੈ ॥
ਸਤਿਸੰਗਤ ਅੰਦਰ ਜੁੜਦਾ ਹੈ, ਉਹ ਜੰਮਣ ਤੇ ਮਰਣ ਤੋਂ ਛੁਟਕਾਰਾ ਪਾ ਜਾਂਦਾ ਹੈ।

ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ ॥੨॥
ਗੁਰਾਂ ਦਾ ਦੀਦਾਰ ਪਾਉਣ ਦੁਆਰਾ ਉਮੀਦ ਤੇ ਦਿਲ ਦੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ।

ਅਗਮ ਅਗੋਚਰ ਕਿਛੁ ਮਿਤਿ ਨਹੀ ਜਾਨੀ ॥
ਅਪਹੁੰਚ ਤੇ ਅਗਾਧ ਸੁਆਮੀ ਦਾ ਅੰਤ ਜਾਣਿਆਂ ਨਹੀਂ ਜਾ ਸਕਦਾ।

ਸਾਧਿਕ ਸਿਧ ਧਿਆਵਹਿ ਗਿਆਨੀ ॥
ਉਸ ਦਾ ਸਿਮਰਨ ਕਰਦੇ ਹਨ ਪੁਰਸ਼ਾਰਥੀ ਕਰਾਮਾਤੀ ਬੰਦੇ ਤੇ ਗਿਆਨਵਾਨ।

ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ ॥੩॥
ਮੇਰਾ ਹੰਕਾਰ ਨਵਿਰਤ ਹੋ ਗਿਆ ਹੈ, ਤੇ ਗਲਤ-ਫਹਿਮੀ ਦੂਰ। ਗੁਰਾਂ ਨੇ ਮੇਰੇ ਚਿੱਤ ਅੰਦਰ ਹੀ ਸਾਹਿਬ ਨੂੰ ਪ੍ਰਤੱਖ ਕਰ ਦਿੱਤਾ ਹੈ।

ਅਨਦ ਮੰਗਲ ਕਲਿਆਣ ਨਿਧਾਨਾ ॥
ਜੋ ਖਜਾਨਾ ਹੈ ਖੁਸ਼ੀ, ਪ੍ਰਸੰਨਤਾ, ਮੌਖਸ਼ ਅਤੇ

ਸੂਖ ਸਹਜ ਹਰਿ ਨਾਮੁ ਵਖਾਨਾ ॥
ਹਾਸ-ਬਿਲਾਸ ਦਾ, ਮੈਂ ਉਸ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾਂ ਹਾਂ।

ਹੋਇ ਕ੍ਰਿਪਾਲੁ ਸੁਆਮੀ ਅਪਨਾ ਨਾਉ ਨਾਨਕ ਘਰ ਮਹਿ ਆਇਆ ਜੀਉ ॥੪॥੨੫॥੩੨॥
ਜਦ ਮੇਰਾ ਮਾਲਕ ਮਿਹਰਬਾਨ ਹੋ ਗਿਆ ਹੇ ਨਾਨਕ! ਉਸ ਦਾ ਨਾਮ ਮੇਰੇ ਮਨ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰ ਗਿਆ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥
ਆਪਣਿਆਂ ਕੰਨਾਂ ਨਾਲ ਤੇਰੀਆਂ ਕਨਸੌਆ ਸਰਵਣ ਕਰਕੇ ਮੈਂ ਜੀਉਂਦਾ ਹਾਂ।

ਤੂੰ ਪ੍ਰੀਤਮੁ ਠਾਕੁਰੁ ਅਤਿ ਭਾਰੀ ॥
ਤੂੰ ਮੇਰਾ ਦਿਲਬਰ ਹੈ, ਹੇ ਮੇਰੇ ਪ੍ਰਮ ਵਡੇ ਮਾਲਕ!

ਤੁਮਰੇ ਕਰਤਬ ਤੁਮ ਹੀ ਜਾਣਹੁ ਤੁਮਰੀ ਓਟ ਗੋੁਪਾਲਾ ਜੀਉ ॥੧॥
ਤੇਰੇ ਕੰਮ ਤੂੰ ਹੀ ਜਾਣਦਾ ਹੈ। ਮੈਨੂੰ ਤੇਰਾ ਹੀ ਆਸਰਾ ਹੈ, ਹੇ ਸ੍ਰਿਸ਼ਟੀ ਦੇ ਪ੍ਰਤਿਪਾਲਕ!

ਗੁਣ ਗਾਵਤ ਮਨੁ ਹਰਿਆ ਹੋਵੈ ॥
ਤੇਰਾ ਜੱਸ ਗਾਉਣ ਦੁਆਰਾ ਆਤਮਾ ਸਰ-ਸਬਜ਼ ਹੋ ਜਾਂਦੀ ਹੈ।

ਕਥਾ ਸੁਣਤ ਮਲੁ ਸਗਲੀ ਖੋਵੈ ॥
ਤੇਰੀ ਵਾਰਤਾ ਸਰਵਣ ਕਰਕੇ ਸਾਰੀ ਮਲੀਨਤਾ ਲਹਿ ਜਾਂਦੀ ਹੈ।

ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ ॥੨॥
ਨੇਕ ਤੇ ਪਵਿਤ੍ਰ ਪੁਰਸ਼ਾਂ ਦੀ ਸੰਗਤ ਨਾਲ ਮਿਲ ਕੇ ਮੈਂ ਹਮੇਸ਼ਾਂ ਦੀ ਮਿਹਰਬਾਨ ਮਾਲਕ ਦਾ ਸਿਮਰਨ ਕਰਦਾ ਹਾਂ!

ਪ੍ਰਭੁ ਅਪੁਨਾ ਸਾਸਿ ਸਾਸਿ ਸਮਾਰਉ ॥
ਆਪਣੇ ਸਾਈਂ ਨੂੰ ਮੈਂ ਹਰ ਸੁਆਸ ਨਾਲ ਯਾਦ ਕਰਦਾ ਹਾਂ।

ਇਹ ਮਤਿ ਗੁਰ ਪ੍ਰਸਾਦਿ ਮਨਿ ਧਾਰਉ ॥
ਇਹ ਸਮਝ, ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ।

ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ ॥੩॥
ਤੇਰੀ ਰਹਿਮਤ ਦੁਆਰਾ ਈਸ਼ਵਰੀ ਨੂਰ ਉਦੈ ਹੁੰਦਾ ਹੈ। ਕੁਲੀ-ਮਿਹਰਬਾਨ ਮਾਲਕ ਹਰ ਇਕ ਨੂੰ ਪਾਲਦਾ ਹੈ।

ਸਤਿ ਸਤਿ ਸਤਿ ਪ੍ਰਭੁ ਸੋਈ ॥
ਸੱਚਾ, ਸੱਚਾ, ਸੱਚਾ, ਹੈ ਉਹ ਸੁਆਮੀ।

ਸਦਾ ਸਦਾ ਸਦ ਆਪੇ ਹੋਈ ॥
ਹਮੇਸ਼ਾਂ, ਹਮੇਸ਼ਾਂ, ਹਮੇਸ਼ਾ, ਸੁਆਮੀ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।

ਚਲਿਤ ਤੁਮਾਰੇ ਪ੍ਰਗਟ ਪਿਆਰੇ ਦੇਖਿ ਨਾਨਕ ਭਏ ਨਿਹਾਲਾ ਜੀਉ ॥੪॥੨੬॥੩੩॥
ਤੇਰੇ ਰੰਗੀਲੇ ਖੇਲ ਪ੍ਰਤੱਖ ਹਨ, ਹੇ ਮੇਰੇ ਪ੍ਰੀਤਮ! ਉਨ੍ਹਾਂ ਨੂੰ ਵੇਖ ਕੇ ਨਾਨਕ ਪਰਮ-ਪ੍ਰਸੰਨ ਹੋ ਗਿਆ ਹੈ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਹੁਕਮੀ ਵਰਸਣ ਲਾਗੇ ਮੇਹਾ ॥
ਹਰੀ ਦੇ ਹੁਕਮ ਦੁਆਰਾ ਮੀਹ ਵਰ੍ਹਣ ਲਗਦਾ ਹੈ।

ਸਾਜਨ ਸੰਤ ਮਿਲਿ ਨਾਮੁ ਜਪੇਹਾ ॥
ਮਿਤ੍ਰ ਤੇ ਸਾਧੂ ਇਕੱਠੇ ਹੋ ਨਾਮ ਦਾ ਜਾਪ ਕਰਦੇ ਹਨ।

ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ ॥੧॥
ਠੰਢੀ ਸ਼ਾਤੀ ਅਤੇ ਬੈਕੁੰਠੀ ਅਨੰਦ ਮੈਨੂੰ ਪਰਾਪਤ ਹੋਇਆ ਹੈ, ਕਿਉਂ ਜੁ ਸਾਹਿਬ ਨੇ ਖੁਦ ਹੀ ਮੇਰੇ ਮਨ ਅੰਦਰ ਠੰਢ-ਚੈਨ ਫੂਕੀ ਹੈ।

ਸਭੁ ਕਿਛੁ ਬਹੁਤੋ ਬਹੁਤੁ ਉਪਾਇਆ ॥
ਹਰ ਸ਼ੈ ਜਿਆਦਾ ਬਹੁਤਾਤ ਵਿੱਚ ਰਬ ਨੇ ਪੈਦਾ ਕੀਤੀ ਹੈ।

ਕਰਿ ਕਿਰਪਾ ਪ੍ਰਭਿ ਸਗਲ ਰਜਾਇਆ ॥
ਆਪਣੀ ਰਹਿਮਣ ਧਾਰ ਕੇ ਸੁਆਮੀ ਨੇ ਸਾਰਿਆਂ ਨੂੰ ਰਜਾ ਦਿਤਾ ਹੈ।

ਦਾਤਿ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ ॥੨॥
ਜਦ ਤੂੰ ਖੈਰਾਤਾਂ ਦਿੰਦਾ ਹੈ ਹੇ ਮੇਰੇ ਦਾਤੇ! ਪ੍ਰਾਣੀ ਤੇ ਹੋਰ ਪ੍ਰਾਣ-ਧਾਰੀ ਜੀਵ ਸਭ ਰੱਜ ਜਾਂਦੇ ਹਨ।

ਸਚਾ ਸਾਹਿਬੁ ਸਚੀ ਨਾਈ ॥
ਸਚਾ ਹੈ ਮਾਲਕ ਤੇ ਸਚਾ ਉਸ ਦਾ ਨਾਮ।

ਗੁਰ ਪਰਸਾਦਿ ਤਿਸੁ ਸਦਾ ਧਿਆਈ ॥
ਗੁਰਾਂ ਦੀ ਮਿਹਰ ਦਾ ਸਦਕਾ ਮੈਂ ਉਸ ਦਾ ਸਦੀਵ ਹੀ ਸਿਮਰਣ ਕਰਦਾ ਹਾਂ।

ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ ॥੩॥
ਉਸ ਨੇ ਮੇਰਾ ਜੰਮਣ ਤੇ ਮਰਣ ਦਾ ਡਰ ਦੂਰ ਕਰ ਦਿਤਾ ਹੈ ਅਤੇ ਮੇਰੀ ਸੰਸਾਰੀ ਮਮਤਾ, ਗਮ ਤੇ ਮੁਸੀਬਤ ਮਿਟ ਗਹੈ ਹਨ।

ਸਾਸਿ ਸਾਸਿ ਨਾਨਕੁ ਸਾਲਾਹੇ ॥
ਹਰ ਸੁਆਸ ਨਾਲ ਨਾਨਕ ਸੁਆਮੀ ਦੀ ਪ੍ਰਸੰਸਾ ਕਰਦਾ ਹੈ।

ਸਿਮਰਤ ਨਾਮੁ ਕਾਟੇ ਸਭਿ ਫਾਹੇ ॥
ਹਰੀ ਨਾਮ ਦਾ ਜਾਪ ਕਰਨ ਦੁਆਰਾ ਉਸ ਦੀਆਂ ਸਾਰੀਆਂ ਜੰਜੀਰਾਂ ਵੱਢੀਆਂ ਗਈਆਂ ਹਨ।

ਪੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ ॥੪॥੨੭॥੩੪॥
ਵਾਹਿਗੁਰੂ ਸੁਆਮੀ ਮਾਲਕ ਦੀਆਂ ਵਡਿਆਈਆਂ ਦਾ ਚਿੰਤਨ ਕਰਨ ਦੁਆਰਾ ਇਕ ਮੁਹਤ ਵਿੱਚ ਉਸ ਦੀਆਂ ਸਾਰੀਆਂ ਉਮੀਦਾਂ ਬਰ ਆਈਆਂ ਹਨ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਆਉ ਸਾਜਨ ਸੰਤ ਮੀਤ ਪਿਆਰੇ ॥
ਆਓ, ਮੇਰੇ ਸਨੇਹੀ ਯਾਰੋ, ਸਾਧੂਓ ਅਤੇ ਮਿਤਰੋ!

ਮਿਲਿ ਗਾਵਹ ਗੁਣ ਅਗਮ ਅਪਾਰੇ ॥
ਆਪਾਂ ਰਲ ਕੇ ਅਪੁੱਜ ਤੇ ਅਨੰਤ ਸੁਆਮੀ ਦਾ ਜੱਸ ਗਾਇਨ ਕਰੀਏ।

ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨਿ ਹਮ ਕੀਏ ਜੀਉ ॥੧॥
ਜੋ ਉਸ ਦੇ ਨਾਮ ਨੂੰ ਗਾਇਨ ਜਾਂ ਸਰਵਣ ਕਰਦੇ ਹਨ ਉਹ ਸਾਰੇ ਮੁਕਤ ਹੋ ਜਾਂਦੇ ਹਨ। ਆਓ ਆਪਾਂ ਉਸ ਦਾ ਅਰਾਧਨ ਕਰੀਏ ਜਿਸ ਨੇ ਸਾਨੂੰ ਪੈਦਾ ਕੀਤਾ ਹੈ।

ਜਨਮ ਜਨਮ ਕੇ ਕਿਲਬਿਖ ਜਾਵਹਿ ॥
ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਣਗੇ,

ਮਨਿ ਚਿੰਦੇ ਸੇਈ ਫਲ ਪਾਵਹਿ ॥
ਅਤੇ ਸਾਨੂੰ ਉਹ ਮੇਵੇ ਮਿਲ ਜਾਣਗੇ ਜਿਹੜੇ ਸਾਡਾ ਦਿਲ ਚਾਹੁੰਦਾ ਹੈ।

ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ ॥੨॥
ਉਸ ਸਾਈਂ, ਸੱਚੇ ਮਾਲਕ ਦਾ ਅਰਾਧਨ ਕਰ ਜੋ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ।

ਨਾਮੁ ਜਪਤ ਸਰਬ ਸੁਖੁ ਪਾਈਐ ॥
ਨਾਮ ਦਾ ਉਚਾਰਣ ਕਰਨ ਦੁਆਰਾ ਸਾਰੇ ਆਰਾਮ ਮਿਲ ਜਾਂਦੇ ਹਨ।

ਸਭੁ ਭਉ ਬਿਨਸੈ ਹਰਿ ਹਰਿ ਧਿਆਈਐ ॥
ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰਨ ਦੁਆਰਾ ਸਾਰੇ ਡਰ ਨਾਸ ਹੋ ਜਾਂਦੇ ਹਨ।

ਜਿਨਿ ਸੇਵਿਆ ਸੋ ਪਾਰਗਿਰਾਮੀ ਕਾਰਜ ਸਗਲੇ ਥੀਏ ਜੀਉ ॥੩॥
ਜੋ ਸਾਹਿਬ ਦੀ ਟਹਿਲ ਕਮਾਉਂਦਾ ਹੈ ਉਹ ਪੂਰਨ ਪੁਰਸ਼ ਹੈ ਅਤੇ ਉਸ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ।

ਆਇ ਪਇਆ ਤੇਰੀ ਸਰਣਾਈ ॥
ਮੈਂ ਆ ਕੇ ਤੇਰੀ ਸਰਣਾਗਤ ਸੰਭਾਲੀ ਹੈ।

ਜਿਉ ਭਾਵੈ ਤਿਉ ਲੈਹਿ ਮਿਲਾਈ ॥
ਜਿਸ ਤਰ੍ਰਾਂ ਤੈਨੂੰ ਚੰਗਾ ਲਗਦਾ ਹੈ ਉਸੇ ਤਰ੍ਹਾਂ ਮੈਨੂੰ ਆਪਣੇ ਨਾਲ ਮਿਲਾ ਲੈ।

copyright GurbaniShare.com all right reserved. Email:-