Page 105
ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥੪॥੨੮॥੩੫॥
ਮੇਰੇ ਉਤੇ ਤਰਸ ਕਰ ਅਤੇ ਮੈਨੂੰ ਆਪਣੀ ਪ੍ਰੇਮ-ਮਈ ਸੇਵਾ ਅੰਦਰ ਜੋੜ, ਤਾਂ ਜੋ ਨਾਨਕ ਸੱਚੇ ਸੁਧਾਰਸ ਨੂੰ ਪਾਨ ਕਰੇ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਭਏ ਕ੍ਰਿਪਾਲ ਗੋਵਿੰਦ ਗੁਸਾਈ ॥
ਜਗਤ ਰਖਿਅਕ ਅਤੇ ਆਲਮ ਦਾ ਸੁਆਮੀ ਮਿਹਰਬਾਨ ਹੋ ਗਿਆ ਹੈ।

ਮੇਘੁ ਵਰਸੈ ਸਭਨੀ ਥਾਈ ॥
ਸਾਰੀਆਂ ਥਾਵਾਂ ਤੇ ਮੀਹ ਵਰ੍ਹਦਾ ਹੈ।

ਦੀਨ ਦਇਆਲ ਸਦਾ ਕਿਰਪਾਲਾ ਠਾਢਿ ਪਾਈ ਕਰਤਾਰੇ ਜੀਉ ॥੧॥
ਗਰੀਬਾਂ ਤੇ ਤਰਸ ਕਰਨ ਵਾਲੇ ਸਦੀਵੀ ਮਾਇਆਵਾਨ ਸਿਰਜਣਹਾਰ ਨੇ ਸਾਨੂੰ ਸਾਰਿਆਂ ਨੂੰ ਸੀਤਲ ਕਰ ਦਿਤਾ ਹੈ।

ਅਪੁਨੇ ਜੀਅ ਜੰਤ ਪ੍ਰਤਿਪਾਰੇ ॥
ਉਹ ਆਪਣੇ ਪ੍ਰਾਣਧਾਰੀ ਜੀਵਾਂ ਦੀ ਇੰਜ ਪਾਲਣਾ ਕਰਦਾ ਹੈ,

ਜਿਉ ਬਾਰਿਕ ਮਾਤਾ ਸੰਮਾਰੇ ॥
ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੀ ਸੰਭਾਲ ਕਰਦੀ ਹੈ।

ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ ॥੨॥
ਤਕਲੀਫ ਰਫਾ ਕਰਨ ਵਾਲਾ ਅਤੇ ਆਰਾਮ ਦਾ ਸਮੁੰਦਰ, ਸਾਹਿਬ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ।

ਜਲਿ ਥਲਿ ਪੂਰਿ ਰਹਿਆ ਮਿਹਰਵਾਨਾ ॥
ਦਇਆਲੂ ਪੁਰਖ ਪਾਣੀ ਅਤੇ ਸੁੱਕੀ ਧਰਤੀ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।

ਸਦ ਬਲਿਹਾਰਿ ਜਾਈਐ ਕੁਰਬਾਨਾ ॥
ਮੈਂ ਹਮੈਸ਼ਾ ਉਸ ਉਤੋਂ ਸਦਕੇ ਤੇ ਵਾਰਣੇ ਜਾਂਦਾ ਹਾਂ!

ਰੈਣਿ ਦਿਨਸੁ ਤਿਸੁ ਸਦਾ ਧਿਆਈ ਜਿ ਖਿਨ ਮਹਿ ਸਗਲ ਉਧਾਰੇ ਜੀਉ ॥੩॥
ਰਾਤ ਤੇ ਦਿਨ ਮੈਂ ਹਮੇਸ਼ਾਂ ਉਸ ਦਾ ਸਿਮਰਨ ਰਕਦਾ ਹਾਂ, ਜੋ ਇਕ ਮੁਹਤ ਵਿੱਚ ਸਾਰਿਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।

ਰਾਖਿ ਲੀਏ ਸਗਲੇ ਪ੍ਰਭਿ ਆਪੇ ॥
ਸੁਆਮੀ ਖੁਦ ਸਮੂਹ ਦੀ ਰਖਿਆ ਕਰਦਾ ਹੈ,

ਉਤਰਿ ਗਏ ਸਭ ਸੋਗ ਸੰਤਾਪੇ ॥
ਅਤੇ ਸਾਰੇ ਗਮ ਤੇ ਦੁਖੜੇ ਦੁਰ ਹੋ ਗਹੈ ਹਨ।

ਨਾਮੁ ਜਪਤ ਮਨੁ ਤਨੁ ਹਰੀਆਵਲੁ ਪ੍ਰਭ ਨਾਨਕ ਨਦਰਿ ਨਿਹਾਰੇ ਜੀਉ ॥੪॥੨੯॥੩੬॥
ਨਾਮ ਦਾ ਅਰਾਧਨ ਕਰਕੇ ਆਤਮਾ ਤੇ ਦੇਹਿ ਸਦੀਵੀ ਸਰ-ਸਬਜ਼ ਹੋ ਜਾਂਦੇ ਹਨ ਅਤੇ ਪ੍ਰਾਣੀ ਨੂੰ ਸੁਆਮੀ ਦਇਆ ਦ੍ਰਿਸ਼ਟੀ ਨਾਲ ਤੱਕਦਾ ਹੈ, ਹੇ ਨਾਨਕ!

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥
ਜਿਥੇ ਪ੍ਰੀਤਮ ਠਾਕਰ ਦੇ ਨਾਮ ਦਾ ਉਚਾਰਨ ਕੀਤਾ ਜਾਂਦਾ ਹੈ,

ਸੇ ਅਸਥਲ ਸੋਇਨ ਚਉਬਾਰੇ ॥
ਉਹ ਬੇ-ਆਬਾਦ ਥਾਵਾਂ ਸੁਨਹਿਰੀ ਚੁਬਾਰਿਆਂ ਦੀ ਮਾਨਿੰਦ ਹਨ।

ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥੧॥
ਜਿਥੇ ਮੇਰੇ ਸ੍ਰਿਸ਼ਟੀ ਦੇ ਮਾਲਕ ਦੇ ਨਾਮ ਦਾ ਉਚਾਰਨ ਨਹੀਂ ਕੀਤਾ ਜਾਂਦਾ, ਉਹ ਕਸਬੇ ਬੀਆਬਾਨ ਦੀ ਤਰ੍ਹਾਂ ਹਨ।

ਹਰਿ ਰੁਖੀ ਰੋਟੀ ਖਾਇ ਸਮਾਲੇ ॥
ਜੋ ਖੁਸ਼ਕ ਮੰਨੀ ਛਕ ਕੇ ਵਾਹਿਗੁਰੂ ਦਾ ਚਿੰਤਨ ਕਰਦਾ ਹੈ,

ਹਰਿ ਅੰਤਰਿ ਬਾਹਰਿ ਨਦਰਿ ਨਿਹਾਲੇ ॥
ਉਹ ਆਪਣੀਆਂ ਅੱਖਾਂ ਨਾਲ, ਸਾਹਿਬ ਨੂੰ ਅੰਦਰ ਤੇ ਬਾਹਰਵਾਰ ਦੇਖ ਲੈਂਦਾ ਹੈ।

ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ॥੨॥
ਸਮਝ ਲੈ ਕਿ ਜੋ ਬਹੁਤਾ ਖਾਂਦਾ ਹੈ ਅਤੇ ਬਦੀ ਕਮਾਉਂਦਾ ਹੈ ਉਹ ਜ਼ਹਿਰ ਦੀ ਬਗੀਚੀ ਦੀ ਮਾਨਿੰਦ ਹੈ।

ਸੰਤਾ ਸੇਤੀ ਰੰਗੁ ਨ ਲਾਏ ॥
ਬੇ-ਸਮਝ ਬੰਦਾ, ਜੋ ਸਾਧੂਆਂ ਨਾਲ ਪ੍ਰੀਤ ਨਹੀਂ ਗੰਢਦਾ,

ਸਾਕਤ ਸੰਗਿ ਵਿਕਰਮ ਕਮਾਏ ॥
ਅਤੇ ਵੈਲੀਆਂ ਦੇ ਮਿਲਾਪ ਵਿੱਚ ਮੰਦੇ ਅਮਲ ਕਰਦਾ ਹੈ,

ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥੩॥
ਉਹ ਆਪਣੇ ਨਾਯਾਬ ਸਰੀਰ (ਜੀਵਨ) ਨੂੰ ਗੁਆ ਲੈਂਦਾ ਹੈ ਅਤੇ ਆਪਣੀ ਜੜ੍ਹ ਨੂੰ ਖੁਦ ਹੀ ਪੁਟ ਸੁਟਦਾ ਹੈ।

ਤੇਰੀ ਸਰਣਿ ਮੇਰੇ ਦੀਨ ਦਇਆਲਾ ॥
ਹੇ ਮਸਕੀਨਾਂ ਤੇ ਮਿਹਰਬਾਨ! ਮੈਂ ਤੇਰੀ ਪਨਾਹ ਲਈ ਹੈ।

ਸੁਖ ਸਾਗਰ ਮੇਰੇ ਗੁਰ ਗੋਪਾਲਾ ॥
ਹੇ ਮੇਰੇ ਵਿਸ਼ਾਲ ਤੇ ਆਲਮ ਦੇ ਪਾਲਣਹਾਰ! ਤੂੰ ਪ੍ਰਸੰਨਤਾ ਦਾ ਸਮੁੰਦਰ ਹੈ।

ਕਰਿ ਕਿਰਪਾ ਨਾਨਕੁ ਗੁਣ ਗਾਵੈ ਰਾਖਹੁ ਸਰਮ ਅਸਾੜੀ ਜੀਉ ॥੪॥੩੦॥੩੭॥
ਰਹਿਮ ਕਰ ਤਾਂ ਜੋ ਨਾਨਕ ਤੇਰੀ ਸਿਫ਼ਤ ਸ਼ਲਾਘਾ ਗਾਇਨ ਕਰੇ ਅਤੇ ਇਸ ਤਰ੍ਹਾਂ ਮੇਰੀ (ਨਾਨਕ ਦੀ) ਇੱਜ਼ਤ ਬਰਕਰਾਰ ਰੱਖ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਚਰਣ ਠਾਕੁਰ ਕੇ ਰਿਦੈ ਸਮਾਣੇ ॥
ਪ੍ਰਭੂ ਦੇ ਪੈਰ ਮੈਂ ਆਪਣੇ ਮਨ ਅੰਦਰ ਟਿਕਾਏ ਹਨ।

ਕਲਿ ਕਲੇਸ ਸਭ ਦੂਰਿ ਪਇਆਣੇ ॥
ਮੇਰੀਆਂ ਸਾਰੀਆਂ ਕਲਪਨਾਂ ਤੇ ਦੁਖੜੇ ਦੁਰੇਡੇ ਨੱਸ ਗਏ ਹਨ।

ਸਾਂਤਿ ਸੂਖ ਸਹਜ ਧੁਨਿ ਉਪਜੀ ਸਾਧੂ ਸੰਗਿ ਨਿਵਾਸਾ ਜੀਉ ॥੧॥
ਮੇਰੇ ਅੰਦਰ ਠੰਢ-ਚੈਨ ਤੇ ਖੁਸ਼ੀ ਦੀ ਲੈ ਸੁਭਾਵਕ ਹੀ ਗੂੰਜਦੀ ਹੈ ਤੇ ਮੈਂ ਸਤਿਸੰਗਤ ਅੰਦਰ ਵਸਦਾ ਹਾਂ।

ਲਾਗੀ ਪ੍ਰੀਤਿ ਨ ਤੂਟੈ ਮੂਲੇ ॥
ਸਾਈਂ ਨਾਲ ਪਿਰਹੜੀ ਪਾਈ ਹੋਈ ਕਦਾਚਿਤ ਨਹੀਂ ਟੁਟਦੀ।

ਹਰਿ ਅੰਤਰਿ ਬਾਹਰਿ ਰਹਿਆ ਭਰਪੂਰੇ ॥
ਅੰਦਰ ਤੇ ਬਾਹਰ ਸਾਹਿਬ ਪੂਰੀ ਤਰ੍ਰਾ ਵਿਆਪਕ ਹੋ ਰਿਹਾ ਹੈ।

ਸਿਮਰਿ ਸਿਮਰਿ ਸਿਮਰਿ ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ ॥੨॥
ਸਾਈਂ ਨੂੰ ਯਾਂਦ ਕਰਨ ਯਾਂਦ ਕਰਨ ਤੇ ਸਦਾ ਯਾਂਦ ਕਰਨ ਅਤੇ ਉਸ ਦਾ ਜੱਸ ਗਾਇਨ ਕਰਨ ਦੁਆਰਾ ਮੌਤ ਦੀ ਫਾਹੀ ਕੱਟੀ ਜਾਂਦੀ ਹੈ।

ਅੰਮ੍ਰਿਤੁ ਵਰਖੈ ਅਨਹਦ ਬਾਣੀ ॥
ਅੰਮ੍ਰਿਤਮਈ ਗੁਰਬਾਣੀ ਦੀ ਬਾਰਸ਼ ਇਕ ਰਸ ਵਰ੍ਹ ਰਹੀ ਹੈ।

ਮਨ ਤਨ ਅੰਤਰਿ ਸਾਂਤਿ ਸਮਾਣੀ ॥
ਉਸ ਨਾਲ ਮੇਰੇ ਚਿੱਤ ਤੇ ਦੇਹਿ ਅੰਦਰ ਇਲਾਹੀ ਠੰਢ ਚੈਨ ਪ੍ਰਵੇਸ਼ ਕਰ ਗਈ ਹੈ।

ਤ੍ਰਿਪਤਿ ਅਘਾਇ ਰਹੇ ਜਨ ਤੇਰੇ ਸਤਿਗੁਰਿ ਕੀਆ ਦਿਲਾਸਾ ਜੀਉ ॥੩॥
ਰਜੇ ਤੇ ਧ੍ਰਾਪੇ ਰਹਿੰਦੇ ਹਨ ਤੇਰੇ ਨਫਰ, ਹੇ ਸੁਆਮੀ! ਅਤੇ ਸੱਚੇ ਗੁਰੂ ਜੀ ਉਨ੍ਹਾਂ ਨੂੰ ਢਾਰਸ ਤੇ ਸਹਾਰਾ ਦਿੰਦੇ ਹਨ।

ਜਿਸ ਕਾ ਸਾ ਤਿਸ ਤੇ ਫਲੁ ਪਾਇਆ ॥
ਮੈਂ ਉਸ (ਗੁਰੂ) ਪਾਸੋਂ ਮੁਰਾਦ ਪਾਈ ਹੈ ਜਿਸ ਦੀ ਮੈਂ ਮਲਕੀਅਤ ਹਾਂ।

ਕਰਿ ਕਿਰਪਾ ਪ੍ਰਭ ਸੰਗਿ ਮਿਲਾਇਆ ॥
ਆਪਣੀ ਮਿਹਰ ਧਾਰ ਕੇ, ਗੁਰੂ ਨੇ ਮੈਨੂੰ ਸੁਆਮੀ ਨਾਲ ਮਿਲਾ ਦਿਤਾ ਹੈ।

ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਉ ॥੪॥੩੧॥੩੮॥
ਵਡੇ ਚੰਗੇ ਕਰਮਾਂ ਰਾਹੀਂ ਮੇਰਾ ਆਉਣਾ ਤੇ ਜਾਣਾ ਮੁਕ ਗਿਆ ਹੈ ਅਤੇ ਮੇਰੀਆਂ ਉਮੀਦਾਂ ਬਰ ਆਈਆਂ ਹਨ, ਹੇ ਨਾਨਕ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਮੀਹੁ ਪਇਆ ਪਰਮੇਸਰਿ ਪਾਇਆ ॥
ਬਾਰਸ਼ ਹੋਈ ਹੈ ਸ਼੍ਰੋਮਣੀ ਸਾਹਿਬ ਨੇ ਇਸ ਨੂੰ ਪਾਇਆ ਹੈ।

ਜੀਅ ਜੰਤ ਸਭਿ ਸੁਖੀ ਵਸਾਇਆ ॥
ਉਸ ਨੇ ਸਮੂਹ ਇਨਸਾਨਾਂ ਅਤੇ ਹੋਰ ਜੀਵਾਂ ਨੂੰ ਆਰਾਮ ਵਿੱਚ ਵਸਾ ਦਿਤਾ ਹੈ।

ਗਇਆ ਕਲੇਸੁ ਭਇਆ ਸੁਖੁ ਸਾਚਾ ਹਰਿ ਹਰਿ ਨਾਮੁ ਸਮਾਲੀ ਜੀਉ ॥੧॥
ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰਨ ਦੁਆਰਾ ਉਨ੍ਹਾਂ ਦੀ ਤਕਲੀਫ ਦੂਰ ਹੋ ਗਈ ਹੈ ਤੇ ਉਨ੍ਹਾਂ ਨੂੰ ਸੱਚੀ ਖੁਸ਼ੀ ਪਰਾਪਤ ਹੋਈ ਹੈ।

ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ ॥
ਜੀਹਦੀ ਉਹ ਮਲਕੀਅਤ ਸਨ, ਉਸੇ ਨੇ ਉਨ੍ਹਾਂ ਦੀ ਪਾਲਣਾ ਕੀਤੀ ਹੈ।

ਪਾਰਬ੍ਰਹਮ ਪ੍ਰਭ ਭਏ ਰਖਵਾਰੇ ॥
ਉਤਕ੍ਰਿਸ਼ਟ ਸੁਆਮੀ ਮਾਲਕ ਉਨ੍ਹਾਂ ਦਾ ਰਖਿਅਕ ਹੋ ਗਿਆ ਹੈ।

ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ ਜੀਉ ॥੨॥
ਮੇਰੇ ਮਾਲਕ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਮੇਰੀ ਸੇਵਾ ਸਫਲ ਹੋ ਗਈ ਹੈ।

copyright GurbaniShare.com all right reserved. Email:-