Page 106
ਸਰਬ ਜੀਆ ਕਉ ਦੇਵਣਹਾਰਾ ॥
ਸੁਆਮੀ ਸਾਰਿਆਂ ਜੀਵਾਂ ਨੂੰ ਦੇਣਵਾਲਾ ਹੈ।

ਗੁਰ ਪਰਸਾਦੀ ਨਦਰਿ ਨਿਹਾਰਾ ॥
ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ।

ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ॥੩॥
ਸਮੁੰਦਰ, ਧਰਤੀ ਤੇ ਅਸਮਾਨ ਦੇ ਸਮੂਹ ਜੀਵ ਧਰਾਪ ਗਏ ਹਨ। ਮੈਂ ਸੰਤ-ਗੁਰਾਂ ਦੇ ਪੈਰ ਧੋਦਾਂ ਹਾਂ।

ਮਨ ਕੀ ਇਛ ਪੁਜਾਵਣਹਾਰਾ ॥
ਪ੍ਰਭੂ ਚਿੱਤ ਦੀ ਖਾਹਿਸ਼ ਪੂਰੀ ਕਰਨ ਵਾਲਾ ਹੈ।

ਸਦਾ ਸਦਾ ਜਾਈ ਬਲਿਹਾਰਾ ॥
ਹਮੇਸ਼ਾਂ ਤੇ ਸਦੀਵ ਹੀ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।

ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ ਰਸਾਲੀ ਜੀਉ ॥੪॥੩੨॥੩੯॥
ਨਾਨਕ ਦਰਦ ਦੇ ਨਾਸ ਕਰਨ ਵਾਲੇ ਨੇ ਮੈਨੂੰ ਇਹ ਦਾਤ ਦਿਤੀ ਹੈ ਕਿ ਮੈਂ ਉਸ ਦੀ ਪ੍ਰੀਤ ਨਾਲ ਰੰਗਿਆ ਗਿਆ ਹਾਂ ਜੋ ਪ੍ਰਸੰਨਤਾ ਦਾ ਘਰ ਹੈ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਮਨੁ ਤਨੁ ਤੇਰਾ ਧਨੁ ਭੀ ਤੇਰਾ ॥
ਮੇਰੀ ਆਤਮਾ ਤੇ ਦੇਹਿ ਤੇਰੀਆਂ ਹਨ, ਮੇਰੀ ਦੌਲਤ ਭੀ ਤੇਰੀ ਹੈ।

ਤੂੰ ਠਾਕੁਰੁ ਸੁਆਮੀ ਪ੍ਰਭੁ ਮੇਰਾ ॥
ਤੂੰ ਮੇਰਾ ਸਾਹਿਬ ਮਾਲਕ ਤੇ ਸਿਰ ਦਾ ਸਾਈਂ ਹੈ।

ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ ॥੧॥
ਮੇਰੀ ਜਿੰਦੜੀ ਤੇ ਦੇਹਿ ਸਮੂਹ ਤੇਰੀ ਹੀ ਪੂੰਜੀ ਹੈ ਅਤੇ ਮੇਰੀ ਸਤਿਆ ਤੇਰੇ ਤੋਂ ਹੀ ਹੈ, ਹੇ ਸ੍ਰਿਸ਼ਟੀ ਦੇ ਪਾਲਕ।

ਸਦਾ ਸਦਾ ਤੂੰਹੈ ਸੁਖਦਾਈ ॥
ਸਦੀਵ ਤੇ ਹਮੇਸ਼ਾਂ ਲਈ ਤੂੰ ਆਰਾਮ ਦੇਣ ਵਾਲਾ ਹੈ।

ਨਿਵਿ ਨਿਵਿ ਲਾਗਾ ਤੇਰੀ ਪਾਈ ॥
ਮੈਂ ਨਿਮਸਕਾਰ ਕਰਦਾ ਹਾਂ, ਸਦਾ ਨਿਮਸਕਾਰ ਕਰਦਾ ਹਾਂ ਅਤੇ ਤੇਰੇ ਪੈਰੀ ਪੈਦਾ ਹਾਂ।

ਕਾਰ ਕਮਾਵਾ ਜੇ ਤੁਧੁ ਭਾਵਾ ਜਾ ਤੂੰ ਦੇਹਿ ਦਇਆਲਾ ਜੀਉ ॥੨॥
ਜੇਕਰ ਤੈਨੂੰ ਚੰਗਾ ਲਗੇ ਅਤੇ ਜਦ ਤੂੰ ਦੇਵੇਂ ਹੇ ਮਿਹਰਬਾਨ ਪੁਰਖ! ਮੈਂ ਤੇਰੀ ਘਾਲ ਘਾਲਾਂਗਾ।

ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥
ਹੇ ਸੁਆਮੀ! ਮੈਂ ਕੇਵਲ ਤੇਰੇ ਕੋਲੋ ਹੀ ਲੈਂਦਾ ਹਾਂ ਅਤੇ ਤੂੰ ਹੀ ਮੇਰਾ ਜੇਵਰ ਹੈਂ।

ਜੋ ਤੂੰ ਦੇਹਿ ਸੋਈ ਸੁਖੁ ਸਹਣਾ ॥
ਜੋ ਕੁਛ ਤੂੰ ਮੈਨੂੰ ਦਿੰਦਾ ਹੈ, ਮੈਂ ਉਸ ਨੂੰ ਆਰਾਮ ਸਮਝ ਕੇ ਸਹਾਰਦਾ ਹਾਂ।

ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥੩॥
ਜਿਥੇ ਕਿਤੇ ਭੀ ਤੂੰ ਮੈਨੂੰ ਰੱਖਦਾ ਹੈ, ਉਥੇ ਹੀ ਮੇਰਾ ਸਵਰਗ ਹੈ। ਤੂੰ ਸਾਰਿਆਂ ਦੀ ਪਰਵਰਸ਼ ਕਰਨ ਵਾਲਾ ਹੈ।

ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ॥
ਸਾਹਿਬ ਦਾ ਚਿੰਤਨ ਤੇ ਅਰਾਧਨ ਕਰਨ ਦੁਆਰਾ ਨਾਨਕ ਨੇ ਆਰਾਮ ਪਰਾਪਤ ਕੀਤਾ ਹੈ।

ਆਠ ਪਹਰ ਤੇਰੇ ਗੁਣ ਗਾਇਆ ॥
ਦਿਨ ਦੇ ਅਠੇ ਪਹਿਰ ਹੀ ਉਹ ਮੇਰੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ।

ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥੪॥੩੩॥੪੦॥
ਉਸ ਦੇ ਦਿਲ ਦੀਆਂ ਖਾਹਿਸ਼ਾਂ ਸਾਰੀਆਂ ਪੂਰੀਆਂ ਹੋ ਗਈਆਂ ਹਨ ਅਤੇ ਉਹ ਮੁੜ ਕੇ ਕਦਾਚਿੱਤ ਦੁਖੀ ਨਹੀਂ ਹੋਵੇਗਾ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਪਾਰਬ੍ਰਹਮਿ ਪ੍ਰਭਿ ਮੇਘੁ ਪਠਾਇਆ ॥
ਉਚੇ ਸੁਆਮੀ ਮਾਲਕ ਨੇ ਬੱਦਲ ਭੇਜਿਆ ਹੈ।

ਜਲਿ ਥਲਿ ਮਹੀਅਲਿ ਦਹ ਦਿਸਿ ਵਰਸਾਇਆ ॥
ਦਸਾਂ ਹੀ ਪਾਸਿਆਂ ਵਿੱਚ ਅਤੇ ਸਮੁੰਦਰ ਤੇ ਧਰਤੀ ਉਤੇ ਉਸ ਨੇ ਮੀਂਹ ਵਰ੍ਹਾਇਆ ਹੈ।

ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ ॥੧॥
ਠੰਢ ਚੈਨ ਵਰਤ ਗਈ ਹੈ। ਸਾਰੀ ਤੇਹ ਮਿਟ ਗਈ ਹੈ, ਅਤੇ ਸਾਰੀਆਂ ਥਾਵਾਂ ਤੇ ਖੁਸ਼ੀ ਹੋ ਗਈ ਹੈ।

ਸੁਖਦਾਤਾ ਦੁਖ ਭੰਜਨਹਾਰਾ ॥
ਵਾਹਿਗੁਰੂ ਆਰਾਮ ਦੇਣਹਾਰ ਅਤੇ ਤਕਲੀਫ ਰਫਾ ਕਰਨ ਵਾਲਾ ਹੈ।

ਆਪੇ ਬਖਸਿ ਕਰੇ ਜੀਅ ਸਾਰਾ ॥
ਉਹ ਖੁਦ ਹੀ ਸਾਰਿਆਂ ਜੀਵਾਂ ਨੂੰ ਦਾਤਾਂ ਦਿੰਦਾ ਹੈ।

ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ ॥੨॥
ਆਪਣੀ ਰਚਨਾ ਨੂੰ ਉਹ ਆਪੇ ਹੀ ਪਾਲਦਾ ਪੋਸਦਾ ਹੈ। ਉਸ ਦੇ ਪਗੀ ਡਿਗ ਕੇ ਮੈਂ ਉਸ ਨੂੰ ਪ੍ਰਸੰਨ ਕਰਦਾ ਹਾਂ।

ਜਾ ਕੀ ਸਰਣਿ ਪਇਆ ਗਤਿ ਪਾਈਐ ॥
ਜਿਸ ਦੀ ਸ਼ਰਣਾਗਤ ਸੰਭਾਲਣ ਦੁਆਰਾ ਮੁਕਤੀ ਪਰਾਪਤ ਹੁੰਦੀ ਹੈ,

ਸਾਸਿ ਸਾਸਿ ਹਰਿ ਨਾਮੁ ਧਿਆਈਐ ॥
ਉਸ ਪ੍ਰਭੂ ਦਾ ਆਪਣੇ ਹਰ ਸੁਆਸ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।

ਤਿਸੁ ਬਿਨੁ ਹੋਰੁ ਨ ਦੂਜਾ ਠਾਕੁਰੁ ਸਭ ਤਿਸੈ ਕੀਆ ਜਾਈ ਜੀਉ ॥੩॥
ਉਸ ਦੇ ਬਗੈਰ ਹੋਰਸ ਕੋਈ ਦੂਸਰਾ ਮਾਲਕ ਨਹੀਂ। ਸਾਰੀਆਂ ਥਾਵਾਂ ਕੇਵਲ ਉਸੇ ਦੀਆਂ ਹੀ ਹਨ।

ਤੇਰਾ ਮਾਣੁ ਤਾਣੁ ਪ੍ਰਭ ਤੇਰਾ ॥
ਤੇਰੀ ਹੀ ਹੈ ਮੇਰੀ ਇਜ਼ਤ ਤੇ ਤੇਰੀ ਹੀ ਹੈ, ਹੇ ਮੇਰੇ ਸਾਈਂ! ਮੇਰੀ ਤਾਕਤ।

ਤੂੰ ਸਚਾ ਸਾਹਿਬੁ ਗੁਣੀ ਗਹੇਰਾ ॥
ਤੂੰ ਹੀ ਹੈ ਮੇਰਾ ਸੱਚਾ ਸੁਆਮੀ, ਵਡਿਆਈਆਂ ਦਾ ਸਮੁੰਦਰ।

ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ ॥੪॥੩੪॥੪੧॥
ਨਫਰ ਨਾਨਕ ਇਕ ਪ੍ਰਾਰਥਨਾ ਕਰਦਾ ਹੈ। ਦਿਨ ਦੇ ਅਠੇ ਪਹਿਰ ਹੀ ਮੈਂ ਤੇਰਾ ਅਰਾਧਨ ਕਰਦਾ ਹਾਂ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਸਭੇ ਸੁਖ ਭਏ ਪ੍ਰਭ ਤੁਠੇ ॥
ਸਾਰੀਆਂ ਖੁਸ਼ੀਆਂ ਹੋ ਆਉਂਦੀਆਂ ਹਨ ਜਦ ਸੁਆਮੀ ਪਰਮ-ਪਰਸੰਨ ਹੁੰਦਾ ਹੈ।

ਗੁਰ ਪੂਰੇ ਕੇ ਚਰਣ ਮਨਿ ਵੁਠੇ ॥
ਪੂਰਨ ਗੁਰਾਂ ਦੇ ਪੈਰ ਮੇਰੇ ਚਿੱਤ ਅੰਦਰ ਵਸਦੇ ਹਨ।

ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ ॥੧॥
ਪ੍ਰਭੂ ਦੀ ਪ੍ਰੀਤ ਅੰਦਰ ਮੇਰੀ ਅਫੁਰ ਤਾੜੀ ਲੱਗ ਗਈ ਹੈ। ਉਸ ਖੁਸ਼ੀ ਨੂੰ ਉਹ ਅਨੰਦ ਮਾਨਣ ਵਾਲਾ ਹੀ ਜਾਣਦਾ ਹੈ।

ਅਗਮ ਅਗੋਚਰੁ ਸਾਹਿਬੁ ਮੇਰਾ ॥
ਅਪਹੁੰਚ ਤੇ ਗਿਆਤ ਤੋਂ ਪਰੇ ਹੈ ਮੇਰਾ ਮਾਲਕ।

ਘਟ ਘਟ ਅੰਤਰਿ ਵਰਤੈ ਨੇਰਾ ॥
ਉਹ ਹਰ ਦਿਲ ਅੰਦਰ ਵੱਸਦਾ ਹੈ ਤੇ ਨੇੜੇ ਹੀ ਰਹਿੰਦਾ ਹੈ।

ਸਦਾ ਅਲਿਪਤੁ ਜੀਆ ਕਾ ਦਾਤਾ ਕੋ ਵਿਰਲਾ ਆਪੁ ਪਛਾਣੈ ਜੀਉ ॥੨॥
ਉਹ ਹਮੇਸ਼ਾਂ ਨਿਰਲੇਪ ਹੈ ਤੇ ਜੀਵਾਂ ਨੂੰ ਦੇਣ ਵਾਲਾ ਹੈ। ਕੋਈ ਟਾਂਵਾਂ ਪੁਰਸ਼ ਹੀ ਆਪਣੇ ਆਪੇ ਨੂੰ ਸਮਝਦਾ ਹੈ।

ਪ੍ਰਭ ਮਿਲਣੈ ਕੀ ਏਹ ਨੀਸਾਣੀ ॥
ਸੁਆਮੀ ਦੇ ਮਿਲਾਪ ਦਾ ਇਹ ਲੱਛਣ ਹੈ।

ਮਨਿ ਇਕੋ ਸਚਾ ਹੁਕਮੁ ਪਛਾਣੀ ॥
ਇਨਸਾਨ ਆਪਣੇ ਚਿੱਤ ਅੰਦਰ ਕੇਵਲ ਸੱਚੇ ਸਾਈਂ ਦੇ ਫੁਰਮਾਨ ਨੂੰ ਹੀ ਸਿੰਞਾਣਦਾ ਹੈ।

ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ ॥੩॥
ਮਾਲਕ ਦੀ ਰਜ਼ਾ ਅਨੁਸਾਰ ਟੁਰਨ ਦੁਆਰਾ ਹਿਨਸਾਨ ਨੂੰ ਸਦੀਵੀ ਆਰਾਮ, ਸੰਤੁਸ਼ਟਤਾ, ਚੱਜ ਅਤੇ ਖੁਸ਼ੀ ਪਰਾਪਤ ਹੁੰਦੀ ਹੈ।

ਹਥੀ ਦਿਤੀ ਪ੍ਰਭਿ ਦੇਵਣਹਾਰੈ ॥
ਸੁਆਮੀ ਦਾਤਾਰ ਨੇ ਮੈਨੂੰ ਆਪਣਾ ਹੱਥ ਦਿਤਾ ਹੈ।

ਜਨਮ ਮਰਣ ਰੋਗ ਸਭਿ ਨਿਵਾਰੇ ॥
ਉਸ ਨੇ ਮੇਰੇ ਜੰਮਣ ਤੇ ਮਰਣ ਦੇ ਸਮੂਹ ਕਸ਼ਟ ਦੂਰ ਕਰ ਦਿਤੇ ਹਨ।

ਨਾਨਕ ਦਾਸ ਕੀਏ ਪ੍ਰਭਿ ਅਪੁਨੇ ਹਰਿ ਕੀਰਤਨਿ ਰੰਗ ਮਾਣੇ ਜੀਉ ॥੪॥੩੫॥੪੨॥
ਨਾਨਕ ਜਿਨ੍ਹਾਂ ਨੂੰ ਸੁਆਮੀ ਨੇ ਆਪਣੇ ਗੋਲੇ ਬਣਾ ਲਿਆ ਹੈ, ਉਹ ਵਾਹਿਗੁਰੂ ਦਾ ਜੱਸ ਗਾਇਨ ਕਰਨ ਦਾ ਅਨੰਦ ਭੋਗਦੇ ਹਨ।

copyright GurbaniShare.com all right reserved. Email:-