Page 107
ਮਾਝ ਮਹਲਾ ੫ ॥
ਮਾਝ ਪੰਜਵੀਂ ਪਾਤਸ਼ਾਹੀ।

ਕੀਨੀ ਦਇਆ ਗੋਪਾਲ ਗੁਸਾਈ ॥
ਜਹਾਨ ਦੇ ਪਾਲਣਹਾਰ ਤੇ ਆਲਮ ਦੇ ਸੁਆਮੀ ਨੇ ਮਿਹਰ ਧਾਰੀ ਹੈ,

ਗੁਰ ਕੇ ਚਰਣ ਵਸੇ ਮਨ ਮਾਹੀ ॥
ਅਤੇ ਮੈਂ ਗੁਰਾਂ ਦੇ ਪੈਰ ਆਪਣੇ ਚਿੱਤ ਵਿੱਚ ਟਿਕਾ ਲਏ ਹਨ।

ਅੰਗੀਕਾਰੁ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ ॥੧॥
ਉਸ ਸਿਰਜਣਹਾਰ ਨੇ ਮੇਰਾ ਪੱਖ ਲਿਆ ਹੈ ਅਤੇ ਮੁਸੀਬਤ ਦਾ ਅੱਡਾ ਪੁਟ ਸੁਟਿਆ ਹੈ।

ਮਨਿ ਤਨਿ ਵਸਿਆ ਸਚਾ ਸੋਈ ॥
ਮੇਰੇ ਚਿੱਤ ਤੇ ਦੇਹਿ ਅੰਦਰ ਉਹ ਸੱਚਾ ਸਾਈਂ ਵਸਦਾ ਹੈ,

ਬਿਖੜਾ ਥਾਨੁ ਨ ਦਿਸੈ ਕੋਈ ॥
ਮੇਰੇ ਚਿੱਤ ਤੇ ਦੇਹਿ ਅੰਦਰ ਉਹ ਸੱਚਾ ਸਾਈਂ ਵਸਦਾ ਹੈ ਅਤੇ ਮੇਰੇ ਲਈ ਕੋਈ ਜਗ੍ਹਾ ਦੁਖਦਾਈ ਨਹੀਂ ਭਾਸਦੀ।

ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ ॥੨॥
ਸਾਰੇ ਕੁਕਰਮੀ ਤੇ ਵੈਰੀ ਮਿਤ੍ਰ ਹੋ ਗਹੇ ਹਨ, ਕਿਉਂ ਜੋ ਮੈਨੂੰ ਕੇਵਲ ਇਕੋ ਸਾਹਿਬ ਦੀ ਹੀ ਸੱਧਰ ਹੈ।

ਜੋ ਕਿਛੁ ਕਰੇ ਸੁ ਆਪੇ ਆਪੈ ॥
ਜਿਹੜਾ ਕੁਝ ਉਹ ਕਰਦਾ ਹੈ, ਉਹਨੂੰ ਉਹ ਖੁਦ-ਬ-ਖੁਦ ਹੀ ਕਰਦਾ ਹੈ।

ਬੁਧਿ ਸਿਆਣਪ ਕਿਛੂ ਨ ਜਾਪੈ ॥
ਅਕਲ ਤੇ ਦਾਨਾਈ ਦੁਆਰਾ ਇਨਸਾਨ ਉਸ ਦੇ ਕਰਤਬਾਂ ਨੂੰ ਜਾਂਚ ਨਹੀਂ ਸਕਦਾ।

ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ ॥੩॥
ਆਪਣੇ ਸਾਧੂਆਂ ਦਾ ਠਾਕੁਰ ਆਪੇ ਹੀ ਮਦਦਗਾਰ ਹੈ ਉਸਨੇ ਮੇਰਾ ਵਹਿਮ ਤੇ ਭੁਲੇਖਾ ਦੁਰ ਕਰ ਦਿਤਾ ਹੈ।

ਚਰਣ ਕਮਲ ਜਨ ਕਾ ਆਧਾਰੋ ॥
ਸਾਈਂ ਦੇ ਕੰਵਲ ਪੈਰ ਉਸ ਦੇ ਨਫਰ ਦਾ ਆਸਰਾ ਹਨ।

ਆਠ ਪਹਰ ਰਾਮ ਨਾਮੁ ਵਾਪਾਰੋ ॥
ਦਿਹੂੰ ਰੈਣ ਉਹ ਵਿਆਪਕ ਵਾਹਿਗੁਰੂ ਦੇ ਨਾਮ ਦਾ ਵਣਜ ਕਰਦਾ ਹੈ।

ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ॥੪॥੩੬॥੪੩॥
ਆਰਾਮ ਤੇ ਖੁਸ਼ੀ ਵਿੱਚ ਉਹ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਹਿਨ ਕਰਦਾ ਹੈ। ਸਾਰਿਆਂ ਅੰਦਰ ਮਾਲਕ ਰਮਿਆ ਹੋਇਆ ਹੈ, ਹੇ ਨਾਨਕ!

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ ॥
ਸੰਚਾ ਹੈ ਉਹ ਮਹਿਲ ਜਿਸ ਵਿੱਚ ਸੱਚਾ ਸਾਈਂ ਯਾਦ ਕੀਤਾ ਜਾਂਦਾ ਹੈ।

ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ ॥
ਸੁਭਾਇਮਾਨ ਹੈ ਉਹ ਜਿੰਦੜੀ, ਜਿਹੜੀ ਵਾਹਿਗੁਰੂ ਦੇ ਗੁਣਾਵਾਦ ਗਾਇਨ ਕਰਦੀ ਹੈ।

ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ ਜਨ ਸਚੇ ਨਾਮ ਵਿਟਹੁ ਕੁਰਬਾਣੋ ਜੀਉ ॥੧॥
ਸੁੰਦਰ ਹੈ ਉਹ ਜ਼ਿਮੀ ਜਿਥੇ ਰੱਬ ਦੇ ਗੋਲੇ ਰਹਿੰਦੇ ਹਨ। ਮੈਂ ਸਤਿਨਾਮ ਉਤੋਂ ਬਲਿਹਾਰਨੇ ਜਾਂਦਾ ਹਾਂ।

ਸਚੁ ਵਡਾਈ ਕੀਮ ਨ ਪਾਈ ॥
ਸੱਚੇ ਸਾਈਂ ਦੀ ਵਿਸ਼ਾਲਤਾ ਦਾ ਮੁਲ ਜਾਣਿਆ ਨਹੀਂ ਜਾ ਸਕਦਾ।

ਕੁਦਰਤਿ ਕਰਮੁ ਨ ਕਹਣਾ ਜਾਈ ॥
ਸਾਈਂ ਦੀ ਸ਼ਕਤੀ ਤੇ ਬਖਸ਼ਸ਼ ਬਿਆਨ ਨਹੀਂ ਕੀਤੇ ਜਾ ਸਕਦੇ।

ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ ॥੨॥
ਤੇਰੇ ਗੋਲੇ, ਹੇ ਮਾਲਕ! ਤੈਨੂੰ ਸਦਾ ਸਿਮਰਦੇ ਜੀਊਦੇ ਹਨ। ਸੱਚੀ ਗੁਰਬਾਣੀ ਦਾ ਉਨ੍ਹਾਂ ਦੀ ਆਤਮਾ ਅਨੰਦ ਲੈਂਦੀ ਹੈ।

ਸਚੁ ਸਾਲਾਹਣੁ ਵਡਭਾਗੀ ਪਾਈਐ ॥
ਸਤਿਪੁਰਖ ਦੀ ਸਿਫ਼ਤ ਸ਼ਲਾਘਾ ਕਰਨੀ ਪਰਮ ਚੰਗੇ ਨਸੀਬਾਂ ਦੁਆਰਾ ਪਰਾਪਤ ਹੁੰਦੀ ਹੈ।

ਗੁਰ ਪਰਸਾਦੀ ਹਰਿ ਗੁਣ ਗਾਈਐ ॥
ਗੁਰਾਂ ਦੀ ਦਇਆਲਤਾ ਰਾਹੀਂ ਵਾਹਿਗੁਰੂ ਦੀਆਂ ਉਸਤਤੀਆਂ ਗਾਇਨ ਕੀਤੀਆਂ ਜਾਂਦੀਆਂ ਹਨ।

ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੋ ਜੀਉ ॥੩॥
ਜੋ ਤੇਰੀ ਪ੍ਰੀਤ ਨਾਲ ਰੰਗੀਜੇ ਹਨ, ਉਹ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ! ਸਤਿਨਾਮ ਉਨ੍ਹਾਂ ਦਾ ਪਛਾਣੂ ਚਿੰਨ੍ਹ ਹੈ।

ਸਚੇ ਅੰਤੁ ਨ ਜਾਣੈ ਕੋਈ ॥
ਸੱਚੇ ਸਾਹਿਬ ਦਾ ਓੜਕ ਕੋਈ ਜਣਾ ਨਹੀਂ ਜਾਣਦਾ।

ਥਾਨਿ ਥਨੰਤਰਿ ਸਚਾ ਸੋਈ ॥
ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਵਿੱਚ ਉਹ ਸਤਿਪੁਰਖ ਰਮਿਆ ਹੋਇਆ ਹੈ।

ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ ॥੪॥੩੭॥੪੪॥
ਨਾਨਕ ਸਦੀਵ ਹੀ ਸਤਿਪੁਰਖ ਦਾ ਚਿੰਤਨ ਕਰ ਜੋ ਦਿਲਾਂ ਦਾ ਜਾਣੂ ਤੇ ਸਭ ਕਿਛ ਜਾਨਣਹਾਰ ਹੈ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਰੈਣਿ ਸੁਹਾਵੜੀ ਦਿਨਸੁ ਸੁਹੇਲਾ ॥
ਉਹ ਰਾਤ੍ਰੀ ਅਤੇ ਸੁਭਾਇਮਾਨ ਦਿਹਾੜਾ ਸੁੰਦਰ ਹੈ,

ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥
ਜਦ ਬੰਦਾ ਅੰਮ੍ਰਿਤ ਨਾਮ ਦਾ ਉਚਾਰਨ ਕਰਦਾ ਤੇ ਸਤਿਸੰਗਤ ਨਾਲ ਮਿਲਦਾ ਹੈ।

ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ਜੀਉ ॥੧॥
ਫਲਦਾਇਕ ਹੈ ਪ੍ਰਾਣੀ ਦੀ ਜਿੰਦਗੀ ਉਥੇ ਜਿਥੇ ਉਸ ਦਾ ਹਿਕ ਛਿਨ, ਲੰਮ੍ਹਾ ਤੇ ਮੁਹਤ ਸਾਹਿਬ ਦੀ ਬੰਦਗੀ ਵਿੱਚ ਗੁਜਾਰਦਾ ਹੈ।

ਸਿਮਰਤ ਨਾਮੁ ਦੋਖ ਸਭਿ ਲਾਥੇ ॥
ਨਾਮ ਦਾ ਅਰਾਧਨ ਕਰਨ ਨਾਲ ਸਾਰੇ ਪਾਪ ਮਿਟ ਜਾਂਦੇ ਹਨ,

ਅੰਤਰਿ ਬਾਹਰਿ ਹਰਿ ਪ੍ਰਭੁ ਸਾਥੇ ॥
ਅਤੇ ਅੰਦਰ ਬਾਹਰ ਵਾਹਿਗੁਰੂ ਸੁਆਮੀ ਬੰਦੇ ਦੇ ਨਾਲ ਰਹਿੰਦਾ ਹੈ।

ਭੈ ਭਉ ਭਰਮੁ ਖੋਇਆ ਗੁਰਿ ਪੂਰੈ ਦੇਖਾ ਸਭਨੀ ਜਾਈ ਜੀਉ ॥੨॥
ਡਰ, ਤ੍ਰਾਹ ਤੇ ਵਹਿਮ ਪੂਰਨ ਗੁਰਾਂ ਨੇ ਮੇਰੇ ਅੰਦਰੋ ਦੁਰ ਕਰ ਦਿਤੇ ਹਨ ਅਤੇ ਮੈਂ ਹੁਣ ਵਾਹਿਗੁਰੂ ਨੂੰ ਸਾਰੀਆਂ ਥਾਵਾਂ ਵਿੱਚ ਵੇਖਦਾ ਹਾਂ।

ਪ੍ਰਭੁ ਸਮਰਥੁ ਵਡ ਊਚ ਅਪਾਰਾ ॥
ਸੁਆਮੀ ਸਰਬ-ਸ਼ਕਤੀਵਾਨ, ਵਿਸ਼ਾਲ ਬੁਲੰਦ ਅਤੇ ਅਨੰਤ ਹੈ।

ਨਉ ਨਿਧਿ ਨਾਮੁ ਭਰੇ ਭੰਡਾਰਾ ॥
ਨੌ ਖ਼ਜ਼ਾਨੇ ਤੇ ਕੋਸ਼ ਉਸ ਦੇ ਨਾਮ ਨਾਲ ਲਬਾਲਬ ਹਨ।

ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥੩॥
ਆਰੰਭ, ਅਖੀਰ ਅਤੇ ਵਿਚਕਾਰ, ਉਹ ਸੁਆਮੀ ਹੈ। ਕਿਸੇ ਹੋਰਸ ਨੂੰ ਮੈਂ ਆਪਣੇ ਲਾਗੇ ਨਹੀਂ ਲਾਉਂਦਾ।

ਕਰਿ ਕਿਰਪਾ ਮੇਰੇ ਦੀਨ ਦਇਆਲਾ ॥
ਮੇਰੇ ਤੇ ਤਰਸ ਕਰ, ਹੇ ਗਰੀਬਾਂ ਤੇ ਮਿਹਰਬਾਨ!

ਜਾਚਿਕੁ ਜਾਚੈ ਸਾਧ ਰਵਾਲਾ ॥
ਮੰਗਤਾ ਸੰਤਾਂ ਦੇ ਪੈਰਾਂ ਦੀ ਧੂੜ ਮੰਗਦਾ ਹੈ।

ਦੇਹਿ ਦਾਨੁ ਨਾਨਕੁ ਜਨੁ ਮਾਗੈ ਸਦਾ ਸਦਾ ਹਰਿ ਧਿਆਈ ਜੀਉ ॥੪॥੩੮॥੪੫॥
ਨਫਰ ਨਾਨਕ, ਹੇ ਸਾਈਂ! ਤੈਨੂੰ ਇਹ ਦਾਤ ਦੇਣ ਲਈ ਬੇਨਤੀ ਕਰਦਾ ਹੈ, ਸਦੀਵ ਤੇ ਹਮੇਸ਼ਾਂ ਲਈ ਉਹ ਤੇਰਾ ਸਿਮਰਨ ਕਰਦਾ ਰਹੇ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਐਥੈ ਤੂੰਹੈ ਆਗੈ ਆਪੇ ॥
ੲੈਥੇ ਤੂੰ ਹੈ ਅਤੇ ਏਦੂੰ ਮਗਰੋਂ ਤੂੰ ਆਪ ਹੀ ਹੋਵੇਗਾ।

ਜੀਅ ਜੰਤ੍ਰ ਸਭਿ ਤੇਰੇ ਥਾਪੇ ॥
ਸਾਰੇ ਇਨਸਾਨ ਅਤੇ ਹੋਰ ਪਸ਼ੂ ਪੰਛੀ ਤੇਰੇ ਅਸਥਾਪਨ ਕੀਤੇ ਹੋਏ ਹਨ।

ਤੁਧੁ ਬਿਨੁ ਅਵਰੁ ਨ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ ॥੧॥
ਤੇਰੇ ਬਾਝੋਂ, ਹੋਰ ਕੋਈ ਨਹੀਂ, ਹੇ ਸਿਰਜਣਹਾਰ ਤੂੰ ਹੀ ਮੇਰਾ ਆਸਰਾ ਅਤੇ ਪਨਾਹ ਹੈਂ।

ਰਸਨਾ ਜਪਿ ਜਪਿ ਜੀਵੈ ਸੁਆਮੀ ॥
ਸਾਈਂ ਦੇ ਨਾਮ ਦਾ ਸਦਾ ਉਚਾਰਣ ਕਰਕੇ ਜੀਭਾ ਜੀਊਦੀ ਹੈ।

ਪਾਰਬ੍ਰਹਮ ਪ੍ਰਭ ਅੰਤਰਜਾਮੀ ॥
ਸ਼੍ਰੋਮਣੀ ਸਾਹਿਬ ਮਾਲਕ ਦਿਲਾਂ ਦੀਆਂ ਜਾਨਣਹਾਰ ਹੈ।

ਜਿਨਿ ਸੇਵਿਆ ਤਿਨ ਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀਉ ॥੨॥
ਜੋ ਸਾਹਿਬ ਦੀ ਸੇਵਾ ਟਹਿਲ ਕਮਾਉਂਦਾ ਹੈ, ਉਹ ਆਰਾਮ ਪਾ ਲੈਂਦਾ ਹੈ। ਉਹ ਆਪਣਾ ਮਨੁੱਖੀ ਜੀਵਨ ਜੂਏ ਦੀ ਖੇਡ ਅੰਦਰ ਨਹੀਂ ਹਾਰਦਾ।

ਨਾਮੁ ਅਵਖਧੁ ਜਿਨਿ ਜਨ ਤੇਰੈ ਪਾਇਆ ॥
ਤੇਰੇ ਉਪਾਸ਼ਕ ਜਿਸ ਨੂੰ ਤੇਰੇ ਨਾਮ ਦੀ ਦਵਾਈ ਪਰਾਪਤ ਹੋਈ ਹੈ,

copyright GurbaniShare.com all right reserved. Email:-