ਛੋਡਿਹੁ ਨਿੰਦਾ ਤਾਤਿ ਪਰਾਈ ॥ ਤੂੰ ਹੋਰਨਾਂ ਦੀ ਬਦਖੋਈ ਅਤੇ ਈਰਖਾ ਨੂੰ ਤਿਆਗ ਦੇ। ਪੜਿ ਪੜਿ ਦਝਹਿ ਸਾਤਿ ਨ ਆਈ ॥ ਪੜ੍ਹਨ ਅਤੇ ਵਾਚਣ ਦੁਆਰਾ, ਬੰਦੇ ਹੰਕਾਰ ਅੰਦਰ ਸੜਦੇ ਹਨ ਅਤੇ ਉਨ੍ਹਾਂ ਨੂੰ ਠੰਢ-ਚੈਣ ਪ੍ਰਾਪਤ ਨਹੀਂ ਹੁੰਦੀ। ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮ ਰਾਮੁ ਸਖਾਈ ਹੇ ॥੭॥ ਸਾਧ ਸੰਗਤ ਨਾਲ ਮਿਲ ਕੇ ਤੂੰ ਨਾਮ ਦੀ ਪ੍ਰਸੰਸਾ ਕਰ ਅਤੇ ਵਿਆਪਕ ਵਾਹਿਗੁਰੂ ਤੇਰਾ ਸਹਾਇਕ ਹੋਵੇਗਾ। ਛੋਡਹੁ ਕਾਮ ਕ੍ਰੋਧੁ ਬੁਰਿਆਈ ॥ ਤੂੰ ਵਿਸ਼ੇ ਭੋਗ, ਗੁੱਸੇ ਅਤੇ ਬਦੀ ਨੂੰ ਤਿਲਾਂਜਲੀ ਦੇ ਦੇ। ਹਉਮੈ ਧੰਧੁ ਛੋਡਹੁ ਲੰਪਟਾਈ ॥ ਤੂੰ ਹੰਕਾਰ ਦੇ ਵਿਹਾਰਾਂ ਅੰਦਰ ਖੱਚਤ ਚੋਦਾ ਭੀ ਤਿਆਗ ਦੇ। ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ ॥੮॥ ਜੇਕਰ ਤੂੰ ਸੱਚੇ ਗੁਰਾਂ ਦੀ ਪਨਾਹ ਲਵੇ, ਕੇਵਲ ਤਦ ਹੀ ਤੇਰਾ ਛੁਟਕਾਰਾ ਹੋਵੇਗਾ। ਇਸ ਤਰ੍ਹਾਂ ਹੇ ਵੀਰ! ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਿਆ ਜਾਂਦਾ ਹੈ। ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ ॥ ਅਗਾੜੀ ਬੰਦੇ ਨੂੰ ਜ਼ਹਿਰੀਲੀ ਲਾਟ ਵਾਲੇ ਨਿਰੋਲ ਅੱਗ ਦੇ ਦਰਿਆ ਵਿੱਚ ਦੀ ਲੰਘਣਾ ਪੈਣਾ ਹੈ। ਤਿਥੈ ਅਵਰੁ ਨ ਕੋਈ ਜੀਉ ਇਕੇਲਾ ॥ ਓਥੇ ਹੋਰ ਕੋਈ ਭੀ ਨਹੀਂ ਹੋਣਾ। ਜਿੰਦੜੀ ਕੱਲਮਕੱਲੀ ਹੀ ਹੋਵੇਗੀ। ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ ॥੯॥ ਅੱਗ ਦਾ ਸਮੁੰਦਰ ਸਖਤ ਗੂੰਜ ਵਾਲੇ ਤਰੰਗ ਛੱਡਦਾ ਹੈ। ਪ੍ਰਤੀਕੂਲ ਪੁਰਸ਼ ਉਸ ਵਿੱਚ ਪੈ ਕੇ ਸੜ ਜਾਂਦੇ ਹਨ। ਗੁਰ ਪਹਿ ਮੁਕਤਿ ਦਾਨੁ ਦੇ ਭਾਣੈ ॥ ਮੋਖ਼ਸ਼ ਗੁਰਾਂ ਦੇ ਕੋਲ ਹੈ। ਉਹ ਆਪਣੀ ਰਜ਼ਾ ਅੰਦਰ ਇਸ ਦੀ ਦਾਤ ਦਿੰਦੇ ਹਨ। ਜਿਨਿ ਪਾਇਆ ਸੋਈ ਬਿਧਿ ਜਾਣੈ ॥ ਕੇਵਲ ਉਹ ਹੀ ਇਸ ਦੇ ਮਾਰਗ ਨੂੰ ਜਾਣਦਾ ਹੈ ਜੋ ਗੁਰਾਂ ਨਾਲ ਮਿਲ ਪੈਂਦਾ ਹੈ। ਜਿਨ ਪਾਇਆ ਤਿਨ ਪੂਛਹੁ ਭਾਈ ਸੁਖੁ ਸਤਿਗੁਰ ਸੇਵ ਕਮਾਈ ਹੇ ॥੧੦॥ ਹੇ ਵੀਰ! ਤੂੰ ਉਸ ਪਾਸੋਂ ਪਤਾ ਕਰ, ਜਿਸ ਨੂੰ ਐਸੀ ਦਾਤ ਦੀ ਬਖ਼ਸ਼ਸ਼ ਹੋਈ ਹੈ। ਸੱਚੇ ਗੁਰਾਂ ਦੀ ਟਹਿਲ ਸੇਵਾ ਕਰਨ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ। ਗੁਰ ਬਿਨੁ ਉਰਝਿ ਮਰਹਿ ਬੇਕਾਰਾ ॥ ਗੁਰਾਂ ਦੇ ਬਾਝੋਂ, ਬੰਦਾ ਪਾਪਾਂ ਅੰਦਰ ਠੱਸ ਕੇ ਮਰ ਜਾਂਦਾ ਹੈ। ਜਮੁ ਸਿਰਿ ਮਾਰੇ ਕਰੇ ਖੁਆਰਾ ॥ ਮੌਤ ਦਾ ਦੂਤ ਉਸ ਦੇ ਸਿਰ ਉਤੇ ਸੱਟ ਮਾਰਦਾ ਹੈ ਅਤੇ ਉਸ ਨੂੰ ਖ਼ਜਲ ਖ਼ੁਆਰ ਕਰਦਾ ਹੈ। ਬਾਧੇ ਮੁਕਤਿ ਨਾਹੀ ਨਰ ਨਿੰਦਕ ਡੂਬਹਿ ਨਿੰਦ ਪਰਾਈ ਹੇ ॥੧੧॥ ਨਿੰਦਾ ਕਰਨ ਵਾਲਾ ਪੁਰਸ਼ ਮਾਇਆ ਬੰਧਨਾਂ ਤੋਂ ਖ਼ਲਾਸੀ ਨਹੀਂ ਪਾਉਂਦਾ ਅਤੇ ਹੋਰਨਾਂ ਦੀ ਬਦਖੋਈ ਕਰਨ ਵਿੱਚ ਡੁੱਬ ਮਰਦਾ ਹੈ। ਬੋਲਹੁ ਸਾਚੁ ਪਛਾਣਹੁ ਅੰਦਰਿ ॥ ਤੂੰ ਸੱਚ ਬੋਲ ਅਤੇ ਸੁਆਮੀ ਨੂੰ ਅੰਦਰ ਅਨੁਭਵ ਕਰ। ਦੂਰਿ ਨਾਹੀ ਦੇਖਹੁ ਕਰਿ ਨੰਦਰਿ ॥ ਉਹ ਦੁਰੇਡੇ ਨਹੀਂ। ਨਜ਼ਰ ਪਾ ਕੇ ਤੂੰ ਉਸ ਨੂੰ ਤੱਕ ਲੈ। ਬਿਘਨੁ ਨਾਹੀ ਗੁਰਮੁਖਿ ਤਰੁ ਤਾਰੀ ਇਉ ਭਵਜਲੁ ਪਾਰਿ ਲੰਘਾਈ ਹੇ ॥੧੨॥ ਸ਼੍ਰੋਮਣੀ ਗੁਰਾਂ ਦੀ ਬੇੜੀ ਉਤੇ ਚੜ੍ਹ ਕੇ ਤੂੰ ਪਾਰ ਹੋ ਜਾ ਅਤੇ ਤੈਨੂੰ ਕੋਈ ਔਕੜ ਪੇਸ਼ ਨਹੀਂ ਆਵੇਗੀ। ਇਸ ਤਰ੍ਹਾਂ ਭਿਆਨਕ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ। ਦੇਹੀ ਅੰਦਰਿ ਨਾਮੁ ਨਿਵਾਸੀ ॥ ਸਰੀਰ ਦੇ ਅੰਦਰ ਪ੍ਰਭੂ ਦਾ ਨਾਮ ਵਸਦਾ ਹੈ। ਆਪੇ ਕਰਤਾ ਹੈ ਅਬਿਨਾਸੀ ॥ ਆਪ ਸਿਰਜਦਹਾਰ ਸੁਆਮੀ ਅਮਰ ਹੈ। ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ ॥੧੩॥ ਆਤਮਾ ਮਰਦੀ ਨਹੀਂ, ਨਾਂ ਹੀ ਮਾਰੀ ਜਾ ਸਕਦੀ ਹੈ। ਸੁਆਮੀ ਸਾਰਿਆਂ ਨੂੰ ਰਚਦਾ ਤੇ ਸੰਭਾਲਤਾ ਹੈ ਨਾਮ ਦੇ ਰਾਹੀਂ ਉਸ ਦੀ ਰਜ਼ਾ ਅਨੁਭਵ ਕੀਤੀ ਜਾਂਦੀ ਹੈ। ਓਹੁ ਨਿਰਮਲੁ ਹੈ ਨਾਹੀ ਅੰਧਿਆਰਾ ॥ ਉਹ ਪਵਿੱਤ੍ਰ ਹੈ ਤੇ ਉਸ ਵਿੱਚ ਅਨ੍ਹੇਰਾ ਨਹੀਂ। ਓਹੁ ਆਪੇ ਤਖਤਿ ਬਹੈ ਸਚਿਆਰਾ ॥ ਉਹ ਸੱਚਾ ਸੁਆਮੀ ਆਪ ਹੀ ਰਾਜਸਿੰਾਘਾਸਣ ਤੇ ਬੈਠਦਾ ਹੈ। ਸਾਕਤ ਕੂੜੇ ਬੰਧਿ ਭਵਾਈਅਹਿ ਮਰਿ ਜਨਮਹਿ ਆਈ ਜਾਈ ਹੇ ॥੧੪॥ ਝੂਠੇ ਮਾਇਆ ਦੇ ਪੁਜਾਰੀ ਨਰੜ ਕੇ ਜੂਨੀਆਂ ਅੰਦਰ ਭਟਕਾਏ ਜਾਂਦੇ ਹਨ। ਉਹ ਮਰ ਜਾਂਦੇ, ਮੁੜ ਜੰਮਦੇ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਗੁਰ ਕੇ ਸੇਵਕ ਸਤਿਗੁਰ ਪਿਆਰੇ ॥ ਗੁਰਾਂ ਦੇ ਗੋਲੇ, ਸੱਚੇ ਗੁਰਾਂ ਨੂੰ, ਮਿਠੜੇ ਲਗਦੇ ਹਨ। ਓਇ ਬੈਸਹਿ ਤਖਤਿ ਸੁ ਸਬਦੁ ਵੀਚਾਰੇ ॥ ਉਹ ਉਸ ਸਾਈਂ ਨੂੰ ਸਿਮਰਦੇ ਹਨ ਅਤੇ ਰਾਜਸਿੰਘਾਸਣ ਉੱਤੇ ਬੈਠਦੇ ਹਨ। ਤਤੁ ਲਹਹਿ ਅੰਤਰਗਤਿ ਜਾਣਹਿ ਸਤਸੰਗਤਿ ਸਾਚੁ ਵਡਾਈ ਹੇ ॥੧੫॥ ਉਹ ਪ੍ਰਭੂ ਦੇ ਜੌਹਰ ਨੂੰ ਪਾ ਲੈਂਦੇ ਹਨ ਅਤੇ ਆਪਣੀ ਅੰਦਰਲੀ ਅਵਸਥਾ ਨੂੰ ਜਾਣ ਲੈਂਦੇ ਹਨ। ਐਹੋ ਜੇਹੀ ਹੀ ਸੱਚੀ ਪ੍ਰਭਤਾ ਸਾਧ ਸੰਗਤ ਨਾਲ ਜੁੜਨ ਵਾਲਿਆਂ ਦੀ। ਆਪਿ ਤਰੈ ਜਨੁ ਪਿਤਰਾ ਤਾਰੇ ॥ ਰੱਬ ਦਾ ਗੋਲਾ ਖ਼ੁਦਾ ਪਾਰ ਉਤੱਰ ਜਾਂਦਾ ਹੈ ਅਤੇ ਆਪਣੇ ਵੱਡਿਆਂ ਵਡੇਰਿਆਂ ਦਾ ਭੀ ਪਾਰ ਉਤਾਰਾ ਕਰ ਲੈਂਦਾ ਹੈ। ਸੰਗਤਿ ਮੁਕਤਿ ਸੁ ਪਾਰਿ ਉਤਾਰੇ ॥ ਉਸ ਦੇ ਮੇਲ-ਮਿਲਾਪੀ ਮੋਖ਼ਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਉਹ ਪਾਰ ਲੰਘਾ ਦਿੰਦਾ ਹੈ। ਨਾਨਕੁ ਤਿਸ ਕਾ ਲਾਲਾ ਗੋਲਾ ਜਿਨਿ ਗੁਰਮੁਖਿ ਹਰਿ ਲਿਵ ਲਾਈ ਹੇ ॥੧੬॥੬॥ ਨਾਨਕ ਉਸ ਦਾ ਗੁਲਾਮ ਅਤੇ ਗੁਮਾਸ਼ਤਾ ਹੈ ਜੋ ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਨਾਲ ਪ੍ਰੀਤ ਪਾਉਂਦਾ ਹੈ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਕੇਤੇ ਜੁਗ ਵਰਤੇ ਗੁਬਾਰੈ ॥ ਅਨੇਕਾਂ ਹੀ ਯੁੱਗ ਸਮੂਹ-ਅਨ੍ਹੇਰਾ ਹੀ ਸੀ, ਤਾੜੀ ਲਾਈ ਅਪਰ ਅਪਾਰੈ ॥ ਅਤੇ ਬੇਅੰਤ ਅਤੇ ਹਦ-ਬੰਨਾ-ਰਹਿਤ ਪ੍ਰਭੂ ਸਮਾਧੀ ਲਾਈ ਬੈਠਾ ਸੀ। ਧੁੰਧੂਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ ॥੧॥ ਪ੍ਰਭੂ ਕੱਲਮਕੱਲਾ ਹੀ ਅਨ੍ਹੇਰ ਘੁਪ ਅੰਦਰ ਬਿਰਾਜਮਾਨ ਸੀ ਅਤੇ ਬਖੇੜੇ ਵਾਲੇ ਸੰਸਾਰ ਦੀ ਉਦੋਂ ਹੋਂਦ ਹੀ ਨਹੀਂ ਸੀ। ਜੁਗ ਛਤੀਹ ਤਿਨੈ ਵਰਤਾਏ ॥ ਇਸ ਤਰ੍ਹਾਂ ਉਸ ਨੇ ਛੱਤੀ ਯੁੱਗ ਬਤੀਤ ਕਰ ਦਿਤੇ। ਜਿਉ ਤਿਸੁ ਭਾਣਾ ਤਿਵੈ ਚਲਾਏ ॥ ਜਿਸ ਤਰ੍ਹਾਂ ਉਸ ਦੀ ਰਜ਼ਾ ਹੈ, ਉਸੇ ਤਰ੍ਹਾਂ ਹੀ ਉਹ ਹਰ ਸ਼ੈ ਨੂੰ ਤੋਰਦਾ ਹੈ। ਤਿਸਹਿ ਸਰੀਕੁ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੇ ॥੨॥ ਉਸ ਦੇ ਬਰਾਬਰ ਦਾ ਮੈਨੂੰ ਕੋਈ ਦਿਸ ਨਹੀਂ ਆਉਂਦਾ। ਉਹ ਆਪ ਹੀ ਬੇਅੰਤ ਅਤੇ ਹੱਦਬੰਨਾ-ਰਹਿਤ ਹੈ। ਗੁਪਤੇ ਬੂਝਹੁ ਜੁਗ ਚਤੁਆਰੇ ॥ ਤੂੰ ਸਮਝ ਲੈ ਕਿ ਸੁਆਮੀ ਅਦ੍ਰਿਸ਼ਟ ਤੌਰ ਉਤੇ ਚੋਹਾਂ ਹੀ ਯੁੱਗਾਂ ਅੰਦਰ ਵਿਆਪ ਰਿਹਾ ਹੈ। ਘਟਿ ਘਟਿ ਵਰਤੈ ਉਦਰ ਮਝਾਰੇ ॥ ਸਾਰਿਆਂ ਦਿਲਾਂ ਅਤੇ ਪੇਟ ਅੰਦਰ ਉਹ ਰੱਮ ਰਿਹਾ ਹੈ। ਜੁਗੁ ਜੁਗੁ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵੀਚਾਰਾ ਹੇ ॥੩॥ ਕੱਲਮਕੱਲਾ ਹੀ ਪ੍ਰਭੂ ਸਾਰਿਆਂ ਯੁੱਗਾਂ ਅੰਦਰ ਸਮਾ ਰਿਹਾ ਹੈ। ਕੋਈ ਵਿਰਲਾ ਜਣਾ ਹੀ ਗੁਰਾਂ ਦੀ ਸਿੱਖਮਤ ਰਾਹੀਂ ਇਸ ਨੂੰ ਸਮਝਦਾ ਹੈ। ਬਿੰਦੁ ਰਕਤੁ ਮਿਲਿ ਪਿੰਡੁ ਸਰੀਆ ॥ ਵੀਰਜ ਅਤੇ ਅੰਡੇ ਦੇ ਮਿਲਾਪ ਤੋਂ ਵਾਹਿਗੁਰੂ ਨੇ ਦੇਹ ਰਚੀ ਹੈ। ਪਉਣੁ ਪਾਣੀ ਅਗਨੀ ਮਿਲਿ ਜੀਆ ॥ ਹਵਾ, ਜਲ ਅਤੇ ਅੱਗ ਨੂੰ ਮਿਲਾ ਕੇ ਜੀਵ ਬਣਾਇਆ ਗਿਆ ਹੈ। ਆਪੇ ਚੋਜ ਕਰੇ ਰੰਗ ਮਹਲੀ ਹੋਰ ਮਾਇਆ ਮੋਹ ਪਸਾਰਾ ਹੇ ॥੪॥ ਖ਼ੁਦ ਹੀ ਉਹ ਦੇਹ ਦੇ ਅਨੰਦ-ਮੰਦਰ ਅੰਦਰ ਖੇਡਦਾ ਹੈ। ਹੋਰ ਸਾਰਾ ਮਾਇਆ ਮੋਹਨੀ ਦੀ ਮਮਤਾ ਦਾ ਖਿਲਾਰਾ ਹੈ। ਗਰਭ ਕੁੰਡਲ ਮਹਿ ਉਰਧ ਧਿਆਨੀ ॥ ਮਾਤਾ ਦੇ ਗੱਲ ਪੇਟ ਅੰਦਰ ਮੂਧੇ ਮੂੰਹ, ਪ੍ਰਾਣੀ ਪ੍ਰਭੂ ਅੰਦਰ ਲੀਨ ਸੀ। ਆਪੇ ਜਾਣੈ ਅੰਤਰਜਾਮੀ ॥ ਦਿਲਾਂ ਦੀਆਂ ਜਾਣਨਹਾਰ ਹਰੀ ਆਪ ਹੀ ਸਾਰਾ ਕੁੱਛ ਜਾਣਦਾ ਹੈ। ਸਾਸਿ ਸਾਸਿ ਸਚੁ ਨਾਮੁ ਸਮਾਲੇ ਅੰਤਰਿ ਉਦਰ ਮਝਾਰਾ ਹੇ ॥੫॥ ਮਾਤਾ ਦੇ ਢਿੱਡ ਅੰਦਰ, ਹਰ ਸੁਆਸ ਨਾਲ ਬੰਦਾ ਆਪਣੇ ਹਿਰਦੇ ਅੰਦਰ ਸੱਚੇ ਨਾਮ ਦਾ ਸਿਮਰਨ ਕਰਦਾ ਸੀ। copyright GurbaniShare.com all right reserved. Email |