Page 1025

ਨਾਵਹੁ ਭੁਲੀ ਚੋਟਾ ਖਾਏ ॥
ਸੁਆਮੀ ਦੇ ਨਾਮ ਦੇ ਮਾਰਗ ਤੋਂ ਘੁੱਸ ਕੇ ਉਹ ਸੱਟਾਂ ਸਹਾਰਦੀ ਹੈ।

ਬਹੁਤੁ ਸਿਆਣਪ ਭਰਮੁ ਨ ਜਾਏ ॥
ਬਹੁਤੀ ਚਤੁਰਾਈ ਰਾਹੀਂ, ਉਸ ਦਾ ਸੰਦੇਹ ਦੂਰ ਨਹੀਂ ਹੁੰਦਾ।

ਪਚਿ ਪਚਿ ਮੁਏ ਅਚੇਤ ਨ ਚੇਤਹਿ ਅਜਗਰਿ ਭਾਰਿ ਲਦਾਈ ਹੇ ॥੮॥
ਗਾਫ਼ਲ ਪਤਨੀ ਆਪਣੇ ਸਾਈਂ ਨੂੰ ਯਾਦ ਨਹੀਂ ਕਰਦੀ, ਉਹ ਪਾਪਾਂ ਦਾ ਭਾਰੀ ਬੋਝ ਚੁੱਕਦੀ ਹੈ ਅਤੇ ਗਲ ਸੜ ਕੇ ਮਰ ਮੁਕ ਜਾਂਦੀ ਹੈ।

ਬਿਨੁ ਬਾਦ ਬਿਰੋਧਹਿ ਕੋਈ ਨਾਹੀ ॥
ਕੋਈ ਭੀ ਝਗੜੇ ਅਤੇ ਫ਼ਸਾਦਾ ਤੋਂ ਸੱਖਣਾ ਨਹੀਂ।

ਮੈ ਦੇਖਾਲਿਹੁ ਤਿਸੁ ਸਾਲਾਹੀ ॥
ਜੇਕਰ ਤੂੰ ਮੈਨੂੰ ਕੋਈ ਐਹੋ ਜੇਹਾ ਵਿਖਾਲ ਦੇਵੇਂ ਜਿਸ ਵਿੱਚ ਇਹ ਵੈਰ ਵਿਰੋਧ ਨਹੀਂ, ਉਸ ਦੀ ਮੈਂ ਤਾਰਫ਼ਿ ਕਰਾਂਗਾ।

ਮਨੁ ਤਨੁ ਅਰਪਿ ਮਿਲੈ ਜਗਜੀਵਨੁ ਹਰਿ ਸਿਉ ਬਣਤ ਬਣਾਈ ਹੇ ॥੯॥
ਆਪਣੀ ਜਿੰਦੜੀ ਤੇ ਦੇਹ, ਜਗਤ ਦੀ ਜਿੰਦਜਾਨ, ਰੱਬ ਨੂੰ ਸਮਰਪਨ ਕਰ, ਬੰਦਾ ਉਸ ਨਾਲ ਗੰਢ ਕੇ, ਉਸ ਸਨਯੂੰ ਮਿਲ ਪੈਂਦਾ ਹੈ।

ਪ੍ਰਭ ਕੀ ਗਤਿ ਮਿਤਿ ਕੋਇ ਨ ਪਾਵੈ ॥
ਗੁਸਾਈਂ ਦੀ ਅਵਸਥਾ ਅਤੇ ਵਿਸਥਾਰ ਨੂੰ ਕੋਈ ਨਹੀਂ ਜਾਣਦਾ।

ਜੇ ਕੋ ਵਡਾ ਕਹਾਇ ਵਡਾਈ ਖਾਵੈ ॥
ਜਿਹੜਾ ਕੋਈ ਭੀ ਆਪਣੇ ਆਪ ਨੂੰ ਵੱਡਾ ਅਖਵਾਉਂਦਾ ਹੈ, ਉਸ ਦਾ ਵਡੱਪਣ ਉਸ ਨੂੰ ਖਾ ਜਾਂਦਾ ਹੈ।

ਸਾਚੇ ਸਾਹਿਬ ਤੋਟਿ ਨ ਦਾਤੀ ਸਗਲੀ ਤਿਨਹਿ ਉਪਾਈ ਹੇ ॥੧੦॥
ਸੱਚੇ ਸੁਆਮੀ ਦੀਆਂ ਬਖ਼ਸ਼ੀਸ਼ਾਂ ਦੀ ਕੋਈ ਥੋੜ੍ਹ ਨਹੀਂ। ਉਸ ਨੇ ਹੀ ਸਾਰਿਆਂ ਨੂੰ ਰੱਚਿਆ ਹੈ।

ਵਡੀ ਵਡਿਆਈ ਵੇਪਰਵਾਹੇ ॥
ਵਿਸ਼ਾਲ ਹੈ ਵਿਸ਼ਾਲਤਾ, ਸਵਤੰਤਰ ਸੁਆਮੀ ਦੀ।

ਆਪਿ ਉਪਾਏ ਦਾਨੁ ਸਮਾਹੇ ॥
ਆਪੇ ਹੀ ਸਾਰਿਆਂ ਨੂੰ ਰੱਚ ਕੇ, ਉਹ ਉਨ੍ਹਾਂ ਨੂੰ ਰੋਜ਼ੀ ਪੁਚਾਉਂਦਾ ਹੈ।

ਆਪਿ ਦਇਆਲੁ ਦੂਰਿ ਨਹੀ ਦਾਤਾ ਮਿਲਿਆ ਸਹਜਿ ਰਜਾਈ ਹੇ ॥੧੧॥
ਦਾਤਾਰ ਮਿਹਰਬਾਨ ਮਾਲਕ ਦੁਰੇਡੇ ਨਹੀਂ। ਜੇਕਰ ਐਸੀ ਹੋਵੇ ਉਸ ਦੀ ਰਜ਼ਾ, ਤਾਂ ਉਹ ਆਪੇ ਸੁਭਾਵਿਕ ਹੀ ਆਪਣੇ ਗੋਲੇ ਨੂੰ ਮਿਲਾ ਪੈਂਦਾ ਹੈ।

ਇਕਿ ਸੋਗੀ ਇਕਿ ਰੋਗਿ ਵਿਆਪੇ ॥
ਕਈ ਸ਼ੋਕਵਾਨ ਹਨ ਅਤੇ ਕਈਆਂ ਨੂੰ ਬੀਮਾਰੀ ਨੇ ਪੀੜਤ ਕੀਤਾ ਹੋਇਆ ਹੈ।

ਜੋ ਕਿਛੁ ਕਰੇ ਸੁ ਆਪੇ ਆਪੇ ॥
ਜਿਹੜਾ ਕੁੱਛ ਉਹ ਕਰਦਾ ਹੈ, ਉਸ ਨੂੰ ਉਹ ਆਪਣੇ ਆਪ ਹੀ ਕਰਦਾ ਹੈ।

ਭਗਤਿ ਭਾਉ ਗੁਰ ਕੀ ਮਤਿ ਪੂਰੀ ਅਨਹਦਿ ਸਬਦਿ ਲਖਾਈ ਹੇ ॥੧੨॥
ਪ੍ਰਭੂ ਦੀ ਪ੍ਰੇਮ-ਮਈ ਉਪਾਸ਼ਨਾ ਅਤੇ ਗੁਰਾਂ ਦੀ ਪੂਰਨ ਸਿਖਮਤ ਰਾਹੀਂ ਈਸ਼ਵਰੀ ਕੀਰਤਨ ਅਨੁਭਵ ਕੀਤਾ ਜਾਂਦਾ ਹੈ।

ਇਕਿ ਨਾਗੇ ਭੂਖੇ ਭਵਹਿ ਭਵਾਏ ॥
ਕਈ ਭੁੱਖੇ ਨੰਗੇ ਤੇ ਭੌਂਦੇ ਭਟਕਦੇ ਫਿਰਦੇ ਹਨ।

ਇਕਿ ਹਠੁ ਕਰਿ ਮਰਹਿ ਨ ਕੀਮਤਿ ਪਾਏ ॥
ਕਈ ਜ਼ਿੱਦ ਰਾਹੀਂ ਨਾਸ ਹੋ ਜਾਂਦੇ ਹਨ ਅਤੇ ਸਾਹਿਬ ਦੇ ਮੁਲ ਨੂੰ ਨਹੀਂ ਜਾਣਦੇ।

ਗਤਿ ਅਵਿਗਤ ਕੀ ਸਾਰ ਨ ਜਾਣੈ ਬੂਝੈ ਸਬਦੁ ਕਮਾਈ ਹੇ ॥੧੩॥
ਉਹ ਚੰਗੇ ਤੇ ਮੰਦੇ ਦੀ ਅਸਲੀਅਤ ਨੂੰ ਨਹੀਂ ਜਾਣਦੇ। ਨਾਮ ਦੀ ਕਮਾਈ ਰਾਹੀਂ ਇਹ ਸੱਚ ਪ੍ਰਗਟ ਹੁੰਦਾ ਹੈ।

ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ ॥
ਕਈ ਯਾਤ੍ਰਾ ਅਸਥਾਨਾਂ ਤੇ ਨ੍ਹਾਉਂਦੇ ਹਨ ਅਤੇ ਅਨਾਜ ਨਹੀਂ ਖਾਂਦੇ।

ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥
ਕਈ ਅੱਗ ਬਾਲਦੇ ਹਨ ਅਤੇ ਆਪਣੇ ਸਰੀਰ ਨੂੰ ਦੁਖ ਦਿੰਦੇ ਹਨ।

ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ ॥੧੪॥
ਸੁਆਮੀ ਦੇ ਨਾਮ ਦੇ ਬਗ਼ੈਰ ਮੋਖ਼ਸ਼ ਪ੍ਰਾਪਤ ਨਹੀਂ ਹੁੰਦੀ। ਹੋਰ ਕਿਹੜੇ ਤਰੀਕੇ ਨਾਲ ਇਨਸਾਨ ਪਾਰ ਉਤੱਰ ਸਕਦਾ ਹੈ।

ਗੁਰਮਤਿ ਛੋਡਹਿ ਉਝੜਿ ਜਾਈ ॥
ਉਹ ਗੁਰਾਂ ਦੇ ਮਾਰਗ ਨੂੰ ਛੱਡ ਕੇ ਬੀਆਬਾਨ ਅੰਦਰ ਭਟਕਦਾ ਹੈ।

ਮਨਮੁਖਿ ਰਾਮੁ ਨ ਜਪੈ ਅਵਾਈ ॥
ਆਪ ਮੁਹਾਰਾ ਅਧਰਮੀ ਆਪਣੇ ਸਾਹਿਬ ਦਾ ਸਿਮਰਨ ਨਹੀਂ ਕਰਦਾ।

ਪਚਿ ਪਚਿ ਬੂਡਹਿ ਕੂੜੁ ਕਮਾਵਹਿ ਕੂੜਿ ਕਾਲੁ ਬੈਰਾਈ ਹੇ ॥੧੫॥
ਉਹ ਝੂਠ ਦੀ ਕਿਰਤ ਕਰਦਾ ਹੈ ਅਤੇ ਬਰਬਾਦ ਹੋ ਡੁੱਬ ਜਾਂਦਾ ਹੈ, ਕਿਉਂਜੁ ਮੌਤ ਝੂਠ ਦੀ ਵੈਰਣ ਹੈ।

ਹੁਕਮੇ ਆਵੈ ਹੁਕਮੇ ਜਾਵੈ ॥
ਸਾਈਂ ਦੀ ਰਜ਼ਾ ਵਿੱਚ ਬੰਦਾ ਆਉਂਦਾ ਹੈ ਅਤੇ ਸਾਈਂ ਦੀ ਰਜ਼ਾ ਵਿੱਚ ਉਹ ਟੁਰ ਜਾਂਦਾ ਹੈ।

ਬੂਝੈ ਹੁਕਮੁ ਸੋ ਸਾਚਿ ਸਮਾਵੈ ॥
ਜੋ ਰਜ਼ਾ ਨੂੰ ਅਨੁਭਵ ਕਰਦਾ ਹੈ, ਉਹ ਸੱਚੇ ਸਾਈਂ ਵਿੱਚ ਲੀਨ ਹੋ ਵੰਝਦਾ ਹੈ।

ਨਾਨਕ ਸਾਚੁ ਮਿਲੈ ਮਨਿ ਭਾਵੈ ਗੁਰਮੁਖਿ ਕਾਰ ਕਮਾਈ ਹੇ ॥੧੬॥੫॥
ਹੇ ਨਾਨਕ! ਐਹੋ ਜੇਹਾ ਪੁਰਸ਼ ਸਤਿਪੁਰਖ ਨੂੰ ਪਿਆਰ ਕਰਦਾ ਹੈ, ਗੁਰਾਂ ਦੇ ਰਾਹੀਂ ਉਸ ਦੀ ਟਹਿਲ ਕਮਾਉਂਦਾ ਹੈ ਅਤੇ ਅੰਤ ਨੂੰ ਉਸ ਨਾਲ ਮਿਲ ਜਾਂਦਾ ਹੈ।

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਆਪੇ ਕਰਤਾ ਪੁਰਖੁ ਬਿਧਾਤਾ ॥
ਵਾਹਿਗੁਰੂ ਆਪ ਸਰਿਜਣਹਾਰ ਸੁਆਮੀ ਹੈ,

ਜਿਨਿ ਆਪੇ ਆਪਿ ਉਪਾਇ ਪਛਾਤਾ ॥
ਜੋ ਖ਼ੁਦ ਜੀਵਾਂ ਨੂੰ ਰੱਚ ਕੇ ਉਨ੍ਹਾਂ ਨੂੰ ਪਰਖਦਾ ਹੈ।

ਆਪੇ ਸਤਿਗੁਰੁ ਆਪੇ ਸੇਵਕੁ ਆਪੇ ਸ੍ਰਿਸਟਿ ਉਪਾਈ ਹੇ ॥੧॥
ਉਹ ਆਪ ਸੱਚਾ ਗੁਰੂ ਹੈ, ਆਪ ਹੀ ਟਹਿਲੂਆਂ ਅਤੇ ਆਪ ਹੀ ਸੰਸਾਰ ਨੂੰ ਸਾਜਦਾ ਹੈ।

ਆਪੇ ਨੇੜੈ ਨਾਹੀ ਦੂਰੇ ॥
ਉਹ ਆਪ ਨਜ਼ਦੀਕ ਹੈ, ਦੁਰੇਡੇ ਨਹੀਂ।

ਬੂਝਹਿ ਗੁਰਮੁਖਿ ਸੇ ਜਨ ਪੂਰੇ ॥
ਪੂਰਨ ਹਨ ਉਹ ਪੁਰਸ਼, ਜੋ ਇਸ ਨੂੰ ਗੁਰਾਂ ਦੀ ਦਇਆ ਦੁਆਰਾ ਸਮਝਦੇ ਹਨ।

ਤਿਨ ਕੀ ਸੰਗਤਿ ਅਹਿਨਿਸਿ ਲਾਹਾ ਗੁਰ ਸੰਗਤਿ ਏਹ ਵਡਾਈ ਹੇ ॥੨॥
ਦਿਨ ਰਾਤ ਉਨ੍ਹਾਂ ਨਾਲ ਮੇਲ-ਮਿਲਾਪ ਕਰਨ ਵਿੱਚ ਲਾਭ ਹੈ। ਇਹ ਹੈ ਪ੍ਰਭਤਾ ਗੁਰਾਂ ਦੀ ਸਤਿਸੰਗਤ ਦੀ।

ਜੁਗਿ ਜੁਗਿ ਸੰਤ ਭਲੇ ਪ੍ਰਭ ਤੇਰੇ ॥
ਸ੍ਰੇਸ਼ਟ ਹਨ ਤੇਰੇ ਸਾਧੂ ਹਰ ਯੁਗ ਅੰਦਰ, ਹੇ ਸੁਆਮੀ!

ਹਰਿ ਗੁਣ ਗਾਵਹਿ ਰਸਨ ਰਸੇਰੇ ॥
ਆਪਣੀ ਜੀਭ ਨਾਲ ਉਹ ਖੁਸ਼ੀ ਸਹਿਤ ਸਾਈਂ ਦਾ ਜੱਸ ਗਾਉਂਦੇ ਹਨ।

ਉਸਤਤਿ ਕਰਹਿ ਪਰਹਰਿ ਦੁਖੁ ਦਾਲਦੁ ਜਿਨ ਨਾਹੀ ਚਿੰਤ ਪਰਾਈ ਹੇ ॥੩॥
ਉਹ ਪ੍ਰਭੂ ਦੀ ਕੀਰਤੀ ਉਚਾਰਨ ਕਰਦੇ ਹਨ, ਤਕਲਫ਼ਿ ਤੇ ਗ਼ਰੀਬੀ ਤੋਂ ਖ਼ਲਾਸੀ ਪਾ ਜਾਂਦੇ ਹਨ ਅਤੇ ਕਿਸੇ ਕੋਲੋਂ ਭੀ ਨਹੀਂ ਡਰਦੇ।

ਓਇ ਜਾਗਤ ਰਹਹਿ ਨ ਸੂਤੇ ਦੀਸਹਿ ॥
ਉਹ ਜਾਗਦੇ ਰਹਿੰਦੇ ਹਨ, ਕਦੀ ਸੁੱਤੇ ਪਏ ਨਹੀਂ ਦਿਸਦੇ।

ਸੰਗਤਿ ਕੁਲ ਤਾਰੇ ਸਾਚੁ ਪਰੀਸਹਿ ॥
ਸੱਚ ਨੂੰ ਪਰੋਸ ਕੇ ਉਹ ਆਪਣੇ ਮੇਲੀਆਂ ਅਤੇ ਵੰਸ ਦਾ ਪਾਰ ਉਤਾਰਾ ਕਰ ਦਿੰਦੇ ਹਨ।

ਕਲਿਮਲ ਮੈਲੁ ਨਾਹੀ ਤੇ ਨਿਰਮਲ ਓਇ ਰਹਹਿ ਭਗਤਿ ਲਿਵ ਲਾਈ ਹੇ ॥੪॥
ਉਨ੍ਹਾਂ ਨੂੰ ਪਾਪ ਦੀ ਗੰਦਗੀ ਨਹੀਂ ਲੱਗੀ ਹੋਈ, ਉਹ ਪਵਿੱਤ੍ਰ ਹਨ ਅਤੇ ਸਦਾ ਪ੍ਰਭੂ ਦੇ ਅਨੁਰਾਗ ਅਤੇ ਪਿਆਰ ਅੰਦਰ ਲੀਨ ਰਹਿੰਦੇ ਹਨ।

ਬੂਝਹੁ ਹਰਿ ਜਨ ਸਤਿਗੁਰ ਬਾਣੀ ॥
ਹੇ ਰੱਬ ਦੇ ਸੰਤੋ! ਤੁਸੀਂ ਸੰਚੇ ਗੁਰਾਂ ਦੀ ਬਾਣੀ ਨੂੰ ਸੋਚੋ ਸਮਝੋ;

ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥
ਇਹ ਜੁਆਨੀ, ਸੁਆਸ਼ ਅਤੇ ਸਰੀਰ ਬੁੱਢੇ ਹੋ ਜਾਂਦੇ ਹਨ।

ਆਜੁ ਕਾਲਿ ਮਰਿ ਜਾਈਐ ਪ੍ਰਾਣੀ ਹਰਿ ਜਪੁ ਜਪਿ ਰਿਦੈ ਧਿਆਈ ਹੇ ॥੫॥
ਹੇ ਫ਼ਾਨੀ ਬੰਦੇ! ਤੂੰ ਅੱਜ ਜਾਂ ਸਵੇਰੇ ਮਰ ਵੰਝੇਗਾ। ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ ਅਤੇ ਇਸ ਨੂੰ ਆਪਣੇ ਹਿਰਦੇ ਅੰਦਰ ਆਰਾਧ।

ਛੋਡਹੁ ਪ੍ਰਾਣੀ ਕੂੜ ਕਬਾੜਾ ॥
ਹੇ ਜੀਵ! ਤੂੰ ਝੂਠ ਅਤੇ ਵਿਹਲੀਆਂ ਗੱਲਾਂ ਨੂੰ ਤਿਆਗ ਦੇ।

ਕੂੜੁ ਮਾਰੇ ਕਾਲੁ ਉਛਾਹਾੜਾ ॥
ਝੂਠੇ ਨੂੰ ਮੌਤ ਖੱਲ ਲਾਹ ਕੇ ਮਾਰਦੀ ਹੈ।

ਸਾਕਤ ਕੂੜਿ ਪਚਹਿ ਮਨਿ ਹਉਮੈ ਦੁਹੁ ਮਾਰਗਿ ਪਚੈ ਪਚਾਈ ਹੇ ॥੬॥
ਮਾਇਆ ਦਾ ਪੁਜਾਰੀ ਝੂਠ ਅਤੇ ਮਾਨਸਕ ਹੰਕਾਰ ਰਾਹੀਂ ਬਰਬਾਦ ਥੀ ਵੰਝਦਾ ਹੈ ਅਤੇ ਦਵੈਤ-ਭਾਵ ਦੇ ਰਸਤੇ ਅੰਦਰ ਗਲਸੜ ਜਾਂਦਾ ਹੈ।

copyright GurbaniShare.com all right reserved. Email