ਜਿਸੁ ਭਾਣਾ ਭਾਵੈ ਸੋ ਤੁਝਹਿ ਸਮਾਏ ॥ ਜਿਸ ਨੂੰ ਤੇਰੀ ਰਜ਼ਾ ਚੰਗੀ ਲਗਦਾ ਹੈ, ਉਹ ਤੇਰੇ ਵਿੱਚ ਲੀਨ ਹੋ ਜਾਂਦਾ ਹੈ। ਭਾਣੇ ਵਿਚਿ ਵਡੀ ਵਡਿਆਈ ਭਾਣਾ ਕਿਸਹਿ ਕਰਾਇਦਾ ॥੩॥ ਵਿਸਾਲ ਹੈ ਵਿਸਾਲਤਾ ਸਾਹਿਬ ਦੀ ਰਜਾ ਕਬੂਲ ਕਰਨ ਦੀ। ਕਿਸੇ ਵਿਰਲੇ ਜਦੇ ਤੋਂ ਹੀ ਉਹ ਆਪਣੀ ਰਜਾ ਮੰਨਵਾਉਂਦਾ ਹੈ। ਜਾ ਤਿਸੁ ਭਾਵੈ ਤਾ ਗੁਰੂ ਮਿਲਾਏ ॥ ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਮਿਲਾ ਦਿੰਦਾ ਹੈ, ਗੁਰਮੁਖਿ ਨਾਮੁ ਪਦਾਰਥੁ ਪਾਏ ॥ ਅਤੇ ਉਹ ਗੁਰਾਂ ਦੀ ਦਇਆ ਦੁਆਰਾ, ਨਾਮ ਦੀ ਦੌਲਤ ਨੂੰ ਪਾ ਲੈਂਦਾ ਹੈ। ਤੁਧੁ ਆਪਣੈ ਭਾਣੈ ਸਭ ਸ੍ਰਿਸਟਿ ਉਪਾਈ ਜਿਸ ਨੋ ਭਾਣਾ ਦੇਹਿ ਤਿਸੁ ਭਾਇਦਾ ॥੪॥ ਆਪਣੀ ਰਜ਼ਾ ਅੰਦਰ, ਹੇ ਪ੍ਰਭੂ! ਤੂੰ ਸਾਰਾ ਸੰਸਾਰ ਸਿਰਜਿਆ ਹੈ। ਜਿਸ ਨੂੰ ਤੂੰ ਐਹੋ ਜੇਹੀ ਬਰਕਤ ਬਖਸ਼ਦਾ ਹੈ, ਉਸ ਨੂੰ ਤੇਰੀ ਰਜ਼ਾ ਚੰਗੀ ਲਗਦੀ ਹੈ। ਮਨਮੁਖੁ ਅੰਧੁ ਕਰੇ ਚਤੁਰਾਈ ॥ ਅੰਨ੍ਹਾਂ ਮਨ-ਮੱਤੀਆਂ ਚਲਾਕੀ ਕਰਦਾ ਹੈ। ਭਾਣਾ ਨ ਮੰਨੇ ਬਹੁਤੁ ਦੁਖੁ ਪਾਈ ॥ ਉਹ ਪ੍ਰਭੂ ਦੀ ਰਜ਼ਾ ਨੂੰ ਸਵੀਕਾਰ ਨਹੀਂ ਕਰਦਾ ਅਤੇ ਘਣੇਰਾ ਕਸ਼ਟ ਉਠਾਉਂਦਾ ਹੈ। ਭਰਮੇ ਭੂਲਾ ਆਵੈ ਜਾਏ ਘਰੁ ਮਹਲੁ ਨ ਕਬਹੂ ਪਾਇਦਾ ॥੫॥ ਉਹ ਸੰਸੇ ਅੰਦਰ ਭਟਕਦਾ ਹੈ ਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਉਹ ਸੁਆਮੀ ਦੇ ਮੰਦਰ ਅਤੇ ਹਜ਼ੂਰੀ ਨੂੰ ਕਦੇ ਭੀ ਪ੍ਰਾਪਤ ਨਹੀਂ ਹੁੰਦਾ। ਸਤਿਗੁਰੁ ਮੇਲੇ ਦੇ ਵਡਿਆਈ ॥ ਸੱਚੇ ਗੁਰਦੇਵ ਬੰਦੇ ਨੂੰ ਪ੍ਰਭੂ ਨਾਲ ਮਿਲਾ ਦਿੰਦੇ ਹਨ ਅਤੇ ਉਸ ਨੂੰ ਪ੍ਰਭਤਾ ਪ੍ਰਦਾਨ ਕਰਦੇ ਹਨ। ਸਤਿਗੁਰ ਕੀ ਸੇਵਾ ਧੁਰਿ ਫੁਰਮਾਈ ॥ ਪ੍ਰਭੂ ਨੇ ਸੱਚੇ ਗੁਰਾਂ ਦੀ ਘਾਲ ਕਮਾਉਣ ਦਾ ਘੁਰ ਤੋਂ ਹੁਕਮ ਦਿੱਤਾ ਹੈ। ਸਤਿਗੁਰ ਸੇਵੇ ਤਾ ਨਾਮੁ ਪਾਏ ਨਾਮੇ ਹੀ ਸੁਖੁ ਪਾਇਦਾ ॥੬॥ ਜੇਕਰ ਜੀਵ ਸੱਚੇ ਗੁਰਾਂ ਦੀ ਟਹਿਲ ਕਮਾਵੇ, ਤਦ ਉਸ ਨੂੰ ਨਾਮ ਦੀ ਦਾਤ ਮਿਲਦੀ ਹੈ। ਕੇਵਲ ਨਾਮ ਦੇ ਰਾਹੀਂ ਹੀ ਉਹ ਆਰਾਮ ਪਾਉਂਦਾ ਹੈ। ਸਭ ਨਾਵਹੁ ਉਪਜੈ ਨਾਵਹੁ ਛੀਜੈ ॥ ਹਰ ਵਸਤੂ ਨਾਮ ਤੋਂ ਉਤਪੰਨ ਹੁੰਦੀ ਹੈ ਅਤੇ ਹਰ ਵਸਤੂ ਨਾਮ ਦੇ ਰਾਹੀਂ ਹੀ ਨਾਸ ਹੁੰਦੀ ਹੈ। ਗੁਰ ਕਿਰਪਾ ਤੇ ਮਨੁ ਤਨੁ ਭੀਜੈ ॥ ਗੁਰਾਂ ਦੀ ਦਇਆ ਦੁਆਰਾ, ਇਨਸਾਨ ਦਾ ਚਿੱਤ ਅਤੇ ਸਰੀਰ, ਨਾਮ ਨਾਲ ਪ੍ਰਸੰਨ ਹੁੰਦੇ ਹਨ। ਰਸਨਾ ਨਾਮੁ ਧਿਆਏ ਰਸਿ ਭੀਜੈ ਰਸ ਹੀ ਤੇ ਰਸੁ ਪਾਇਦਾ ॥੭॥ ਪ੍ਰਭੂ ਦੇ ਨਾਮ ਦੇ ਉਚਾਰਨ ਕਰਨ ਦੁਆਰਾ, ਜੀਭ੍ਹਾ ਖੁਸ਼ੀ ਨਾਲ ਗੱਚ ਹੋ ਜਾਂਦੀ ਹੈ। ਪ੍ਰਭ ਦੇ ਪਿਆਰ ਰਾਹੀਂ, ਜੀਵ ਬੈਕੁੰਠੀ ਅਨੰਦ ਨੂੰ ਪ੍ਰਾਪਤ ਥੀ ਵੰਝਦਾ ਹੈ। ਮਹਲੈ ਅੰਦਰਿ ਮਹਲੁ ਕੋ ਪਾਏ ॥ ਕੋਈ ਵਿਰਲਾ ਜਣਾ ਹੀ ਆਪਣੀ ਦੇਹ ਦੇ ਮੰਦਰ ਵਿੱਚ ਪ੍ਰਭੂ ਦੇ ਟਿਕਾਣੇ ਨੂੰ ਪਾਉਂਦਾ ਹੈ। ਗੁਰ ਕੈ ਸਬਦਿ ਸਚਿ ਚਿਤੁ ਲਾਏ ॥ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਆਪਦਾ ਮਨ ਸੱਚੇ ਸੁਆਮੀ ਨਾਲ ਜੋੜ ਲੈਂਦਾ ਹੈ। ਜਿਸ ਨੋ ਸਚੁ ਦੇਇ ਸੋਈ ਸਚੁ ਪਾਏ ਸਚੇ ਸਚਿ ਮਿਲਾਇਦਾ ॥੮॥ ਜਿਸ ਕਿਸੇ ਨੂੰ ਪ੍ਰਭੂ ਸੱਚ ਬਖ਼ਸ਼ਦਾ ਹੈ, ਕੇਵਲ ਉਹ ਹੀ ਸੰਚ ਨੂੰ ਪਾਉਂਦਾ ਹੈ ਅਤੇ ਨਿਰੋਲ ਸੱਚ ਅੰਦਰ ਲੀਨ ਹੁੰਦਾ ਹੈ। ਨਾਮੁ ਵਿਸਾਰਿ ਮਨਿ ਤਨਿ ਦੁਖੁ ਪਾਇਆ ॥ ਨਾਮ ਨੂੰ ਭਲਾ ਕੇ ਇਨਸਾਨ ਦਾ ਸਰੀਰ ਅਤੇ ਚਿੱਤ ਦੁਖ ਉਠਾਉਂਦੇ ਹਨ। ਮਾਇਆ ਮੋਹੁ ਸਭੁ ਰੋਗੁ ਕਮਾਇਆ ॥ ਧਨ-ਦੌਲਤ ਦੇ ਪਿਆਰ ਰਾਹੀਂ, ਉਹ ਨਿਰੋਲ ਬਿਮਾਰੀ ਦੀ ਹੀ ਖੱਟੀ ਖੱਟਦਾ ਹੈ। ਬਿਨੁ ਨਾਵੈ ਮਨੁ ਤਨੁ ਹੈ ਕੁਸਟੀ ਨਰਕੇ ਵਾਸਾ ਪਾਇਦਾ ॥੯॥ ਨਾਮ ਦੇ ਬਾਝੌਂ ਉਸ ਦੀ ਆਤਮਾ ਅਤੇ ਦੇਹ ਕੋੜ੍ਹੀ ਹਨ ਅਤੇ ਉਸ ਨੂੰ ਨਰਕ ਅੰਦਰ ਵਸੇਬਾ ਮਿਲਦਾ ਹੈ। ਨਾਮਿ ਰਤੇ ਤਿਨ ਨਿਰਮਲ ਦੇਹਾ ॥ ਜੋ ਨਾਮ ਨਾਲ ਰੰਗੀਜੇ ਹਨ, ਪਵਿੱਤਰ ਹੈ ਉਨ੍ਹਾਂ ਦੀ ਕਾਇਆਂ। ਨਿਰਮਲ ਹੰਸਾ ਸਦਾ ਸੁਖੁ ਨੇਹਾ ॥ ਪਾਵਨ ਪੁਨੀਤ ਹੈ ਉਨ੍ਹਾਂ ਦੀ ਰਾਜਹੰਸ ਆਤਮਾ ਅਤੇ ਆਪਣੇ ਪ੍ਰਭੂ ਦੀ ਪ੍ਰੀਤ ਅੰਦਰ ਉਹ ਹਮੇਸ਼ਾਂ ਪ੍ਰਸੰਨ ਰਹਿੰਦੇ ਹਨ। ਨਾਮੁ ਸਲਾਹਿ ਸਦਾ ਸੁਖੁ ਪਾਇਆ ਨਿਜ ਘਰਿ ਵਾਸਾ ਪਾਇਦਾ ॥੧੦॥ ਨਾਮ ਦੀ ਮਹਿਮਾ ਦੁਆਰਾ, ਉਹ ਸਦੀਵੀ ਸੁਖ ਪਾ ਲੈਂਦੇ ਹਨ ਅਤੇ ਆਪਣੇ ਨਿੱਜ ਦੇ ਧਾਮ ਵਿੰਚ ਵਸਦੇ ਹਨ। ਸਭੁ ਕੋ ਵਣਜੁ ਕਰੇ ਵਾਪਾਰਾ ॥ ਹਰ ਕੋਈ ਲੈਣ ਦੇਣ ਤੇ ਸੁਦਾਗਰੀ ਕਰਦਾ ਹੈ। ਵਿਣੁ ਨਾਵੈ ਸਭੁ ਤੋਟਾ ਸੰਸਾਰਾ ॥ ਪ੍ਰਭੂ ਦੇ ਨਾਮ ਦੇ ਬਗ਼ੈਰ, ਦੁਨੀਆ ਮੁਕੰਮਲ ਨੁਕਾਸਾਨ ਉਠਾਉਂਦੀ ਹੈ। ਨਾਗੋ ਆਇਆ ਨਾਗੋ ਜਾਸੀ ਵਿਣੁ ਨਾਵੈ ਦੁਖੁ ਪਾਇਦਾ ॥੧੧॥ ਪ੍ਰਾਣੀ ਨੰਗਾ ਆਉਂਦਾ ਹੈ, ਨੰਗਾ ਹੀ ਉਹ ਜਾਂਦਾ ਹੈ ਅਤੇ ਨਾਮ ਦੇ ਬਾਝੋਂ ਉਹ ਤਕਲਫ਼ਿ ਪਾਉਂਦਾ ਹੈ। ਜਿਸ ਨੋ ਨਾਮੁ ਦੇਇ ਸੋ ਪਾਏ ॥ ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਨੂੰ ਸੁਆਮੀ ਦਿੰਦਾ ਹੈ। ਗੁਰ ਕੈ ਸਬਦਿ ਹਰਿ ਮੰਨਿ ਵਸਾਏ ॥ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਨਾਮ ਨੂੰ ਆਪਣੇ ਰਿਦੇ ਅੰਦਰ ਟਿਕਾ ਲੈਂਦਾ ਹੈ। ਗੁਰ ਕਿਰਪਾ ਤੇ ਨਾਮੁ ਵਸਿਆ ਘਟ ਅੰਤਰਿ ਨਾਮੋ ਨਾਮੁ ਧਿਆਇਦਾ ॥੧੨॥ ਗੁਰਾਂ ਦੀ ਦਇਆ ਦੁਆਰਾ, ਨਾਮ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਉਹ ਕੇਵਲ ਨਾਮ ਦਾ ਹੀ ਚਿੰਤਨ ਕਰਦਾ ਹੈ। ਨਾਵੈ ਨੋ ਲੋਚੈ ਜੇਤੀ ਸਭ ਆਈ ॥ ਹਰ ਕੋਈ ਜੋ ਜੱਗ ਵਿੱਚ ਆਇਆ ਹੈ, ਨਾਮ ਨੂੰ ਚਾਹੁੰਦਾ ਹੈ। ਨਾਉ ਤਿਨਾ ਮਿਲੈ ਧੁਰਿ ਪੁਰਬਿ ਕਮਾਈ ॥ ਕੇਵਲ ਉਹ ਹੀ ਨਾਮ ਨੂੰ ਪਾਉਂਦੇ ਹਨ, ਜਿਨ੍ਹਾਂ ਨੇ ਆਦੀ ਪ੍ਰਭੂ ਦੀ ਲਿਖਤਾਕਾਰ ਅਨੁਸਾਰ ਪਿੱਛੇ ਚੰਗੇ ਕਰਮ ਕੀਤੇ ਹਨ। ਜਿਨੀ ਨਾਉ ਪਾਇਆ ਸੇ ਵਡਭਾਗੀ ਗੁਰ ਕੈ ਸਬਦਿ ਮਿਲਾਇਦਾ ॥੧੩॥ ਭਾਰੇ ਕਰਮਾਂ ਵਾਲੇ ਹਨ ਜੇ ਨਾਮ ਨੂੰ ਪ੍ਰਾਪਤ ਹੁੰਦੇ ਹਨ। ਗੁਰਾਂ ਦੇ ਉਪਦੇਸ਼ ਦੁਆਰਾ, ਹਰੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਪਰਮ ਸੁੰਦਰ ਹੈ ਦੇਹ ਦਾ ਕਿਲ੍ਹਾ। ਕਾਇਆ ਕੋਟੁ ਅਤਿ ਅਪਾਰਾ ॥ ਪਰਮ ਸੁੰਦਰ ਹੈ ਦੇਹ ਦਾ ਕਿਲ੍ਹਾ। ਤਿਸੁ ਵਿਚਿ ਬਹਿ ਪ੍ਰਭੁ ਕਰੇ ਵੀਚਾਰਾ ॥ ਉਸ ਅੰਦਰ ਬੈਠ ਕੇ ਪ੍ਰਭੂ ਸੋਚ ਵਿਚਾਰ ਕਰਦਾ ਹੈ। ਸਚਾ ਨਿਆਉ ਸਚੋ ਵਾਪਾਰਾ ਨਿਹਚਲੁ ਵਾਸਾ ਪਾਇਦਾ ॥੧੪॥ ਉਹ ਸੱਚਾ ਇਨਸਾਫ਼ ਕਰਦਾ ਹੈ ਅਤੇ ਸੱਚ ਨੂੰ ਹੀ ਵਣਜਦਾ ਹੈ। ਉਸ ਦਾ ਸਿਮਰਨ ਕਰਨ ਵਾਲਾ ਸਦੀਵੀ ਨਿਵਾਸ ਅਸਥਾਨ ਨੂੰ ਪਾ ਲੈਂਦੇ ਹੈ। ਅੰਤਰ ਘਰ ਬੰਕੇ ਥਾਨੁ ਸੁਹਾਇਆ ॥ ਬੰਦੇ ਦੇ ਅੰਦਰ ਸੁੰਦਰ ਧਾਮ ਅਤੇ ਕੀਰਤੀਮਾਨ (ਸੁੰਦਰ) ਅਸਥਾਨ ਹਨ। ਗੁਰਮੁਖਿ ਵਿਰਲੈ ਕਿਨੈ ਥਾਨੁ ਪਾਇਆ ॥ ਗੁਰਾਂ ਦੀ ਦਇਆ ਦੁਆਰਾ, ਕੋਈ ਟਾਂਵਾਂ ਜਣਾ ਹੀ ਉਪ੍ਰੋਕਤ ਅਸਥਾਨਾਂ ਨੂੰ ਪ੍ਰਾਪਤ ਹੁੰਦਾ ਹੈ। ਇਤੁ ਸਾਥਿ ਨਿਬਹੈ ਸਾਲਾਹੇ ਸਚੇ ਹਰਿ ਸਚਾ ਮੰਨਿ ਵਸਾਇਦਾ ॥੧੫॥ ਜੇਕਰ ਇਨਸਾਨ ਇਨ੍ਹਾਂ ਧਾਮਾਂ ਅਤੇ ਅਸਥਾਨਾਂ ਦੀ ਸੰਗਤ ਵਿੱਚ ਰਹੇ ਅਤੇ ਸੱਚੇ ਸਾਈਂ ਦੀ ਸਿਫ਼ਤ ਸ਼ਲਾਘਾ ਕਰੇ, ਤਦ ਸੱਚਾ ਹਰੀ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ। ਮੇਰੈ ਕਰਤੈ ਇਕ ਬਣਤ ਬਣਾਈ ॥ ਮੈਂਡੇ ਸਿਰਜਣਹਾਰ ਸੁਆਮੀ ਨੇ ਇਕ ਐਹੋ ਜੇਹੀ ਘਾੜਤ ਘੜੀ ਹੈ। ਇਸੁ ਦੇਹੀ ਵਿਚਿ ਸਭ ਵਥੁ ਪਾਈ ॥ ਇਸ ਕਾਇਆ ਅੰਦਰ ਉਸ ਨੇ ਹਰ ਵਸਤੂ ਪਾਈ ਹੋਈ ਹੈ। ਨਾਨਕ ਨਾਮੁ ਵਣਜਹਿ ਰੰਗਿ ਰਾਤੇ ਗੁਰਮੁਖਿ ਕੋ ਨਾਮੁ ਪਾਇਦਾ ॥੧੬॥੬॥੨੦॥ ਨਾਨਕ, ਜੋ ਪ੍ਰਭੂ ਦੇ ਨਾਮ ਦਾ ਵਾਪਾਰ ਕਰਦੇ ਹਨ, ਉਹ ਉਸ ਦੀ ਪ੍ਰੀਤ ਨਾਲ ਰੰਗੇ ਜਾਂਦੇ ਹਨ। ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ, ਨਾਮ ਨੂੰ ਪਾਉਂਦਾ ਹੈ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਕਾਇਆ ਕੰਚਨੁ ਸਬਦੁ ਵੀਚਾਰਾ ॥ ਨਾਮ ਦਾ ਆਰਾਧਨ ਕਰਨ ਦੁਆਰਾ ਦੇਹ ਸੋਨੇ ਵਰਗੀ ਹੋ ਜਾਂਦੀ ਹੈ। ਤਿਥੈ ਹਰਿ ਵਸੈ ਜਿਸ ਦਾ ਅੰਤੁ ਨ ਪਾਰਾਵਾਰਾ ॥ ਓਥੇ ਵਾਹਿਗੁਰੂ ਵਸਦਾ ਹੈ; ਉਸ ਦਾ ਕੋਈ ਓੜਕ ਜਾ ਹੱਦਬੰਨਾਂ ਨਹੀਂ। ਅਨਦਿਨੁ ਹਰਿ ਸੇਵਿਹੁ ਸਚੀ ਬਾਣੀ ਹਰਿ ਜੀਉ ਸਬਦਿ ਮਿਲਾਇਦਾ ॥੧॥ ਰੈਣ ਅਤੇ ਦਿਹੁੰ ਤੂੰ ਆਪਦੇ ਵਾਹਿਗੁਰੂ ਦੀ ਘਾਲ ਕਮਾ ਅਤੇ ਸੱਚੀ ਗੁਰਬਾਣੀ ਦਾ ਉਚਾਰਨ ਕਰ, ਕਿਉਂ ਜੋ ਗੁਰਾਂ ਦੀ ਬਾਣੀ ਰਾਹੀਂ ਹੀ ਪਜਯ ਪ੍ਰਭੂ ਮਿਲਦਾ ਹੈ। copyright GurbaniShare.com all right reserved. Email |