Page 1096

ਪਉੜੀ ॥
ਪਉੜੀ।

ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ ॥
ਤੇਰਾ ਕੋਈ ਸਰੂਪ, ਨੁਹਾਰ ਅਤੇ ਜਾਤੀ ਨਹੀਂ ਅਤੇ ਤੂੰ ਰੰਗ ਦੇ ਬਗ਼ੈਰ ਹੈਂ।

ਏ ਮਾਣਸ ਜਾਣਹਿ ਦੂਰਿ ਤੂ ਵਰਤਹਿ ਜਾਹਰਾ ॥
ਇਹ ਮਨੁਸ਼ ਤੈਨੂੰ ਦੁਰੇਡੇ ਸਮਝਦੇ ਹਨ, ਪ੍ਰੰਤੂ ਤੂੰ ਪ੍ਰਗਟ ਤੌਰ ਤੇ ਪ੍ਰਵਿਰਤ ਹੋ ਰਿਹਾ ਹੈਂ।

ਤੂ ਸਭਿ ਘਟ ਭੋਗਹਿ ਆਪਿ ਤੁਧੁ ਲੇਪੁ ਨ ਲਾਹਰਾ ॥
ਤੂੰ ਆਪੇ ਹੀ ਸਾਰਿਆਂ ਦਿਲਾਂ ਅੰਦਰ ਅਨੰਦ ਮਾਣ ਰਿਹਾ ਹੈ ਅਤੇ ਤੈਨੂੰ ਕੋਈ ਮੈਲ ਨਹੀਂ ਲਗਦੀ, ਹੇ ਸੁਆਮੀ!

ਤੂ ਪੁਰਖੁ ਅਨੰਦੀ ਅਨੰਤ ਸਭ ਜੋਤਿ ਸਮਾਹਰਾ ॥
ਤੂੰ ਬੇਅੰਤ ਅਤੇ ਅਨੰਦਤ ਪ੍ਰਭੂ ਹੈਂ ਅਤੇ ਤੇਰਾ ਪ੍ਰਕਾਸ਼ ਹਰ ਥਾਂ ਸਮਾ ਰਿਹਾ ਹੈ।

ਤੂ ਸਭ ਦੇਵਾ ਮਹਿ ਦੇਵ ਬਿਧਾਤੇ ਨਰਹਰਾ ॥
ਹੇ ਮਨੁੱਖ ਨੂੰ ਹਰਾਭਰਾ ਕਰਨਹਾਰ! ਮੇਰੇ ਸਿਰਜਣਹਾਰ, ਤੂੰ ਸਾਰਿਆਂ ਦੇਵਤਿਆਂ ਵਿਚੋਂ ਪਰਮ ਪ੍ਰਾਕਸ਼ਵਾਨ ਪ੍ਰਭੂ ਹੈ।

ਕਿਆ ਆਰਾਧੇ ਜਿਹਵਾ ਇਕ ਤੂ ਅਬਿਨਾਸੀ ਅਪਰਪਰਾ ॥
ਤੂੰ ਨਾਸ-ਰਹਿਤ ਪਰਮ ਪ੍ਰਭੂ ਹੈਂ। ਮੇਰੀ ਇੱਕ ਜੀਭ੍ਹ ਕਿਸ ਤਰ੍ਹਾਂ ਤੇਰਾ ਜੱਸ ਉਚਾਰਨ ਕਰ ਸਕਦੀ ਹੈ।

ਜਿਸੁ ਮੇਲਹਿ ਸਤਿਗੁਰੁ ਆਪਿ ਤਿਸ ਕੇ ਸਭਿ ਕੁਲ ਤਰਾ ॥
ਜਿਸ ਨੂੰ ਤੂੰ ਖ਼ੁਦ ਸੱਚੇ ਗੁਰਾਂ ਨਾਲ ਮਿਲਾਉਂਦਾ ਹੈਂ, ਉਸ ਦੀਆਂ ਸਾਰੀਆਂ ਪੀੜ੍ਹੀਆਂ ਮੁਕਤ ਹੋ ਜਾਂਦੀਆਂ ਹਨ।

ਸੇਵਕ ਸਭਿ ਕਰਦੇ ਸੇਵ ਦਰਿ ਨਾਨਕੁ ਜਨੁ ਤੇਰਾ ॥੫॥
ਤੇਰੇ ਸਾਰੇ ਦਾਸ ਤੇਰੀ ਘਾਲ ਕਮਾਉਂਦੇ ਹਨ। ਨਾਨਕ ਭੀ ਤੇਰੇ ਬੂਹੇ ਦਾ ਗੋਲਾ ਹੈ।

ਡਖਣੇ ਮਃ ੫ ॥
ਡਖਣੇ ਪੰਜਵੀਂ ਪਾਤਿਸ਼ਾਹੀ।

ਗਹਡੜੜਾ ਤ੍ਰਿਣਿ ਛਾਇਆ ਗਾਫਲ ਜਲਿਓਹੁ ਭਾਹਿ ॥
ਤੇਰੀ ਝੁੱਗੀ ਫੂਸ ਦੀ ਬਣੀ ਹੋਈ ਹੈ। ਹੇ ਬੇਪ੍ਰਵਾਹ ਬੰਦੇ! ਤੂੰ ਇਸ ਅੰਦਰ ਅੱਗ ਬਾਲਦਾ ਹੈਂ।

ਜਿਨਾ ਭਾਗ ਮਥਾਹੜੈ ਤਿਨ ਉਸਤਾਦ ਪਨਾਹਿ ॥੧॥
ਜਿਨ੍ਹਾਂ ਦੇ ਮੱਥੇਂ ਉੱਤੇ ਚੰਗੀ ਪ੍ਰਾਲਭਦ ਲਿਖੀ ਹੋਈ ਹੈ, ਉਹ ਆਪਣੇ ਗੁਰੂ ਦੀ ਸ਼ਰਣ ਲੈ ਲੈਂਦੇ ਹਨ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਨਾਨਕ ਪੀਠਾ ਪਕਾ ਸਾਜਿਆ ਧਰਿਆ ਆਣਿ ਮਉਜੂਦੁ ॥
ਇਨਸਾਨ ਦਾਣੇ ਪੀਂਹ ਦਾ, ਪਕਾਉਂਦਾ, ਚੋਪੜਦਾ ਅਤੇ ਰੋਟੀ ਨੂੰ ਲਿਆ ਕੇ ਆਪਣੇ ਮੂਹਰੇ ਰੱਖ ਲੈਂਦਾ ਹੈ ਹੇ ਨਾਨਕ!

ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ ॥੨॥
?????।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ ॥
ਨਾਨਕ ਰੋਟੀਆਂ ਪਕਾਈਆਂ ਜਾਂਦੀਆਂ ਹਨ ਅਤੇ ਥਾਲ ਵਿੱਚ ਰੱਖੀਆਂ ਜਾਂਦੀਆਂ ਹਨ।

ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ ॥੩॥
ਜੋ ਆਪਣੇ ਗੁਰਾਂ ਨੂੰ ਪ੍ਰਸੰਨ ਕਰ ਲੈਂਦੇ ਹਨ, ਉਹ ਰੱਜ ਰੱਜ ਕੇ ਖਾਂਦੇ ਹਲ।

ਪਉੜੀ ॥
ਪਉੜੀ।

ਤੁਧੁ ਜਗ ਮਹਿ ਖੇਲੁ ਰਚਾਇਆ ਵਿਚਿ ਹਉਮੈ ਪਾਈਆ ॥
ਹੇ ਸਾਈਂ! ਤੂੰ ਸੰਸਾਰ ਅੰਦਰ ਇੱਥ ਖੇਡ ਰਚੀ ਹੈ ਅਤੇ ਪ੍ਰਣੀਆਂ ਅੰਦਰ ਚੰਗਤਾ ਪਾਈਂ ਹੋਈ ਹੈ।

ਏਕੁ ਮੰਦਰੁ ਪੰਚ ਚੋਰ ਹਹਿ ਨਿਤ ਕਰਹਿ ਬੁਰਿਆਈਆ ॥
ਇਕ ਮਹਿਲ (ਸਰੀਰ) ਅੰਦਰ ਪੰਜ ਤਸਕਰ ਹਨ ਜੋ ਸਦਾ ਹੀ ਕੁਕੁਰਮ ਕਰਦੇ ਹਨ।

ਦਸ ਨਾਰੀ ਇਕੁ ਪੁਰਖੁ ਕਰਿ ਦਸੇ ਸਾਦਿ ਲੋੁਭਾਈਆ ॥
ਉਸ ਨੇ ਦਸ ਇਸਤ੍ਰੀਆਂ (ਇੰਦ੍ਰੀਆਂ) ਅਤੇ ਇਕ ਮਰਦ (ਮਨ) ਰਚੇ ਹਨ। ਸਾਰੀਆਂ ਦਸ ਹੀ ਸੁਆਦਾਂ ਅੰਦਰ ਖਚਤ ਹਨ।

ਏਨਿ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ ਭਰਮਾਈਆ ॥
ਇਸ ਮੋਹ ਕਰ ਲੈਣ ਵਾਲੀ ਮੋਹਨੀ ਮਾਇਆ ਨੇ ਉਨ੍ਹਾਂ ਨੂੰ ਮੋਹ ਲਿਆ ਹੈ ਅਤੇ ਉਹ ਹਮੇਸ਼ਾਂ ਸੰਦੇਹ ਅੰਦਰ ਭਟਕਦੀਆਂ ਹਨ।

ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ ॥
ਤੂੰ, ਹੇ ਸਾਹਿਬ! ਦੋਨੌਂ ਪਾਸੇ ਰਚੇ ਅਤੇ ਮਨ ਤੇ ਮਾਦਾ ਪ੍ਰਗਟ ਕੀਤੇ ਹਨ।

ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ ॥
ਜੜ੍ਹਤਾ, ਚਤਨਤਾ ਮੂਹਰੇ ਹਾਰ ਜਾਂਦੇ ਹੈ। ਇਸ ਤਰ੍ਹਾਂ ਹੀ ਮੇਰੇ ਮਾਲਕ ਨੂੰ ਚੰਗਾ ਲਗਦਾ ਹੈ।

ਇਕਿ ਵਿਚਹੁ ਹੀ ਤੁਧੁ ਰਖਿਆ ਜੋ ਸਤਸੰਗਿ ਮਿਲਾਈਆ ॥
ਉਨ੍ਹਾਂ ਅੰਦਰ ਤੂੰ ਇਕ ਆਤਮਾ ਟਿਕਾਈ ਹੈ, ਜੋ ਪ੍ਰਾਣੀ ਨੂੰ ਸਾਧ ਸੰਗਤ ਨਾਲ ਮਿਲਾਉਂਦੀ ਹੈ।

ਜਲ ਵਿਚਹੁ ਬਿੰਬੁ ਉਠਾਲਿਓ ਜਲ ਮਾਹਿ ਸਮਾਈਆ ॥੬॥
ਪਾਣੀ ਦੇ ਵਿਚੋਂ ਤੂੰ ਬੁਲਬੁਲਾ ਪੈਦਾ ਕੀਤਾ ਹੈ, ਜੋ ਓੜਕ ਨੂੰ ਪਾਣੀ ਵਿੱਚ ਹੀ ਲੀਨ ਹੋ ਜਾਊਗਾ।

ਡਖਣੇ ਮਃ ੫ ॥
ਡਖਣੇ ਪੰਜਵੀਂ ਪਾਤਿਸ਼ਾਹੀ।

ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥
ਤੂੰ ਪ੍ਰਲੋਕ ਲਈ ਚਾਹਨਾ ਕਰ ਅਤੇ ਤੂੰ ਆਪਣਾ ਮੂੰਹ ਪਿੱਛੇ ਨੂੰ ਨਾਂ ਮੋੜ।

ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥੧॥
ਤੂੰ ਆਪਣੇ ਆਪ ਨੂੰ ਇਸ ਵਾਰੀ ਹੀ ਸਫ਼ਲ ਕਰ ਲੈ। ਫੇਰ, ਤੂੰ ਮੁੜ ਕੇ ਜਨਮ ਨਹੀਂ ਧਾਰੇਗਾਂ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਸਜਣੁ ਮੈਡਾ ਚਾਈਆ ਹਭ ਕਹੀ ਦਾ ਮਿਤੁ ॥
ਮੇਰਾ ਖ਼ੁਸ਼ ਬਾਸ਼ ਮਿੱਤ੍ਰ ਸਾਰਿਆਂ ਦਾ ਮਿੱਤ੍ਰ ਆਖਿਆ ਜਾਂਦਾ ਹੈ।

ਹਭੇ ਜਾਣਨਿ ਆਪਣਾ ਕਹੀ ਨ ਠਾਹੇ ਚਿਤੁ ॥੨॥
ਹਰ ਕੋਈ ਉਸ ਨੂੰ ਆਪਣਾ ਨਿੱਜ ਦਾ ਖ਼ਿਆਲ ਕਰਦਾ ਹੈ ਅਤੇ ਉਹ ਕਿਸੇ ਦਾ ਦਿਲ ਭੀ ਨਹੀਂ ਤੋੜਦਾ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ ॥
ਅਪ੍ਰਤੱਖ ਪ੍ਰੀਤਮ ਮੈਂ ਪਾ ਲਿਆ ਹੈ। ਉਹ ਮੇਰੇ ਮਸਤਕ ਤੇ ਹੀ ਜ਼ਾਹਰ ਹੋ ਗਿਆ ਹੈ।

ਸੋਈ ਸੁਹਾਵਾ ਥਾਨੁ ਜਿਥੈ ਪਿਰੀਏ ਨਾਨਕ ਜੀ ਤੂ ਵੁਠਿਆ ॥੩॥
ਨਾਨਕ, ਸੁਭਾਇਮਾਨ ਹੈ ਉਹ ਅਸਥਾਨ, ਜਿਥੇ ਤੂੰ। ਹੇ ਮੇਰੇ ਪੂਜਯ! ਨਿਵਾਸ ਰਖਦਾ ਹੈਂ।

ਪਉੜੀ ॥
ਪਉੜੀ।

ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥
ਜਦ ਤੂੰ ਹੇ ਸੁਆਮੀ! ਮੇਰੇ ਪੱਖ ਤੇ ਹੈਂ, ਤਦ ਮੈਂ ਹੋਰ ਕਿਸੇ ਦੀ ਕੀ ਮੁਹਤਾਜੀ ਧਰਾਉਂਦਾ ਹਾਂ?

ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥
ਜਦ ਮੈਂ ਤੇਰਾ ਗੋਲਾ ਬਣ ਗਿਆ ਹਾਂ, ਤੂੰ ਸਾਰਾ ਕੁੱਛ ਮੇਰੇ ਹਵਾਲੇ ਕਰ ਦਿੱਤਾ ਹੈ।

ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥
ਅਮੁਕ ਹੈ ਮੇਰੀ ਦੌਲਤ, ਜਿੰਨੀ ਚੁਰਾਸੀ ਲੱਖ ਜੂਨੀਆਂ ਮੇਰੀ ਟਹਿਲ ਕਮਾਉਂਦੀਆਂ ਹਨ।

ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥
ਦੁਨੀਆਂ ਦੀਆਂ ਸਾਰੀਆਂ ਚੁਰਾਸੀ ਲੱਖ ਜੂਨੀਆਂ ਮੇਰੀ ਟਹਿਲ ਕਮਾਉਂਦੀਆਂ ਹਨ।

ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥
ਮੈਂ ਇਨ੍ਹਾਂ ਸਾਰਿਆਂ ਦੁਸ਼ਮਨਾਂ ਨੂੰ ਦੋਸਤ ਬਣਾ ਲਿਆ ਹੈ, ਅਤੇ ਹੁਣ ਕੋਈ ਭੀ ਮੇਰਾ ਬੁਰਾ ਨਹੀਂ ਲੋੜਦਾ।

ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥
ਜਦ ਵਾਹਿਗੁਰੂ ਮੈਨੂ ਮੁਆਫੀ ਦੇਣ ਵਾਲਾ ਹੋ ਗਿਆ ਹੈ, ਮੇਰੇ ਕੋਲੋਂ ਕੋਈ ਭੀ ਹਿਸਾਬ ਕਿਤਾਬ ਨਹੀਂ ਪੁਛਦਾ।

ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥
ਗੁਰੂ-ਪ੍ਰਮੇਸ਼ਰ ਨਾਲ ਮਿਲ ਕੇ ਮੈਂ ਖ਼ੁਸ਼ ਹੋ ਗਿਆ ਹਾਂ ਅਤੇ ਮੈਂ ਸੁਖ ਪਾ ਲਿਆ ਹੈ।

ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥
ਜਦ ਮੈਂ ਤੈਨੂੰ, ਹੇ ਸੁਆਮੀ! ਚੰਗਾ ਲਗਦਾ ਹਾਂ, ਤਾਂ ਮੇਰੇ ਸਾਰੇ ਕੰਮ ਸੌਰ ਜਾਂਦੇ ਹਨ।

ਡਖਣੇ ਮਃ ੫ ॥
ਡਖਣੇ ਪੰਜਵੀਂ ਪਾਤਿਸ਼ਾਹੀ।

ਡੇਖਣ ਕੂ ਮੁਸਤਾਕੁ ਮੁਖੁ ਕਿਜੇਹਾ ਤਉ ਧਣੀ ॥
ਮੈਂ ਤੈਨੂੰ ਵੇਖਣ ਦਾ ਅਭਿਲਾਸ਼ੀ ਹਾਂ, ਹੇ ਸਾਈਂ ਕੇਹੋ ਜੇਹਾ ਹੈ ਤੇਰਾ ਮੁਖੜਾ।

ਫਿਰਦਾ ਕਿਤੈ ਹਾਲਿ ਜਾ ਡਿਠਮੁ ਤਾ ਮਨੁ ਧ੍ਰਾਪਿਆ ॥੧॥
ਕਿਸ ਬੁਰੀ ਹਾਲਤ ਵਿੱਚ ਮੈਂ ਭਟਕਦਾ ਫਿਰਦਾ ਸੀ। ਜਦ ਮੈਂ ਤੈਨੂੰ ਵੇਖਿਆ ਤਦ ਮੇਰੇ ਚਿੱਤ ਨੂੰ ਧੀਰਜ ਆ ਗਿਆ, ਹੇ ਸੁਆਮੀ!

copyright GurbaniShare.com all right reserved. Email