Page 1107

ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਇਆ ਜਾਂਦਾ ਹੈ।

ੴ ਸਤਿਗੁਰ ਪ੍ਰਸਾਦਿ ॥
ਤੁਖਾਰੀ ਛੰਤ ਪਹਿਲੀ ਪਾਤਿਸ਼ਾਹੀ ਬਾਰਾ ਮਹੀਨੇ।

ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ ॥
ਤੂੰ ਸ੍ਰਵਣ ਕਰ ਕਿ ਹਰ ਇਕ ਇਨਸਾਨ ਆਪਣੇ ਪਿਛਲੇ ਕੀਤੇ ਹੋਏ ਅਮਲ ਦੇ ਨਤੀਜੇ ਵਜੋਂ,

ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ ॥
ਆਰਾਮ ਮਾਣਦਾ ਅਤੇ ਦੁਖ ਸਹਾਰਦਾ ਹੈ। ਜਿਹੜਾ ਕੁਝ ਭੀ ਪ੍ਰਭੂ ਦਿੰਦਾ ਹੈ, ਉਹ ਚੰਗਾ ਹੈ।

ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ ॥
ਹੇ ਵਾਹਿਗੁਰੂ! ਖਲਕਤ ਤੇਰੀ ਹੈ। ਮੈਂ ਕਿਹੜੇ ਹਿਸਾਬ-ਕਿਤਾਬ ਵਿੱਚ ਸਹਾਂ?ਮੇਰੇ ਮਾਲਕ ਤੇਰੇ ਬਗੈਰ ਮੈਂ ਇਕ ਮੁਹਤ ਕਰ ਭੀ ਜੀਉ ਨਹੀਂ ਸਕਦਾ।

ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਂ ॥
ਆਪਣੇ ਪ੍ਰੀਤਮ ਦੇ ਬਾਝੋਂ ਮੈਂ ਦੁਖੀ ਹਾਂ। ਮੇਰਾ ਕੋਈ ਮਿੱਤਰ ਨਹੀਂ। ਗੁਰਾਂ ਦੀ ਦਇਆ ਦੁਆਰਾ, ਮੈਂ ਅੰਮ੍ਰਿਤ ਪਾਨ ਕਰਦੀ ਹਾਂ।

ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ ॥
ਰੂਪ-ਰਹਿਤ ਸੁਆਮੀ ਆਪਣੀ ਖਲਕਤ ਅੰਦਰ ਰਮਿਆ ਹੋਇਆ ਹੈ। ਸੁਆਮੀ ਦੀ ਤਾਬੇਦਾਰੀ ਕਰਨ ਦਾ ਕੰਮ ਸਭ ਤੋਂ ਸ੍ਰੇਸ਼ਟ ਕੰਮ ਹੈ।

ਨਾਨਕ ਪੰਥੁ ਨਿਹਾਲੇ ਸਾ ਧਨ ਤੂ ਸੁਣਿ ਆਤਮ ਰਾਮਾ ॥੧॥
ਹੇ ਨਾਨਕ! ਤੇਰੀ ਪਤਨੀ ਤੇਰਾ ਰਾਹ ਦੇਖਦੀ ਹੈ। ਤੂੰ ਸ੍ਰਵਣ ਕਰ, ਹੇ ਸਰਬ ਵਿਆਪਕ ਰੂਹੇ!

ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ ॥
ਪਪੀਹਾ ਪ੍ਰੀਤਮ ਪੁਕਾਰਦਾ ਹੈ, ਅਤੇ ਕੋਇਲ ਗੀਤ ਗਾਉਂਦੀ ਹੈ।

ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ ॥
ਪਤਨੀ ਸਾਰੀਆਂ ਖੁਸ਼ੀਆਂ ਮਾਣਦੀ ਹੈ ਅਤੇ ਆਪਣੇ ਪ੍ਰੀਤਮ ਦੇ ਸਰੂਪ ਅੰਦਰ ਲੀਨ ਹੋ ਜਾਂਦੀ ਹੈ।

ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ ॥
ਜਦ ਊਹ ਆਪਣੇ ਸੁਆਮੀ ਵਾਹਿਗੁਰੂ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ, ਤਦ ਉਹ ਉਸ ਦੇ ਸਰੂਪ ਅੰਦਰ ਲੀਨ ਹੋ ਜਾਂਦੀ ਹੈ। ਕੇਵਲ ਊਹ ਹੀ ਖੁਸ਼ਬਾਸ਼ ਪਤਨੀ ਹੈ।

ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ ॥
ਨਵਾਂ ਧਾਮਾਂ ਤੇ ਉਨ੍ਹਾਂ ਊਤੇ ਇੱਕ ਪਾਤਿਸ਼ਾਹੀ ਮੰਦਰ ਨੂੰ ਅਸਥਾਪਨ ਕਰ, ਹੰਕਾਰ ਦਾ ਵੈਰੀ ਹਰੀ ਊਸ ਆਪਣੇ ਮੰਦਰ ਅੰਦਰ ਨਿਵਾਸ ਰੱਖਦਾ ਹੈ।

ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ ਬਾਸੁਰ ਰੰਗਿ ਰਾਵੈ ॥
ਸਾਰੇ ਤੇਰੇ ਹਨ, ਤੂੰ ਮੇਰਾ ਦਿਲਬਰ ਹੈਂ। ਰਾਤ ਤੇ ਦਿਨ ਮੈਂ ਤੇਰੀ ਪ੍ਰੀਤ ਅੰਦਰ ਮੌਜਾਂ ਮਾਣਦੀ ਹਾਂ।

ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ ॥੨॥
ਨਾਨਕ ਮਨ ਦਾ ਪਪੀਹਾ, ਪਤੀ, ਮੇਰਾ ਪਤੀ ਪੁਕਾਰਦਾ ਹੈ ਅਤੇ ਜੀਭਾ ਦੀ ਕੋਇਲ ਨਾਮ ਨਾਲ ਸ਼ਸ਼ੋਭਤ ਹੋਈ ਹੋਈ ਹੈ।

ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ ਆਪਣੇ ॥
ਹੇ ਵਾਹਿਗੁਰੂ! ਮੇਰੇ ਦਿਲਬਰ, ਤੂੰ ਸ੍ਰਵਣ ਕਰ, ਮੈਂ ਤੇਰੇ ਪਿਆਰ ਅੰਦਰ ਭਿਜਿਆ ਹੋਇਆ ਹਾਂ।

ਮਨਿ ਤਨਿ ਰਵਤ ਰਵੰਨੇ ਘੜੀ ਨ ਬੀਸਰੈ ॥
ਆਪਣੀ ਆਤਮਾ ਤੇ ਦੇਹ ਨਾਲ ਮੈਂ ਤੇਰੇ ਨਾਮ ਦਾ ਜਾਪ ਤੇ ਊਚਾਰਨ ਕਰਦਾ ਹਾਂ।

ਕਿਉ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ ॥
ਤੈਨੂੰ, ਮੈਂ ਇੱਕ ਮੁਹਤ ਭਰ ਲਈ ਭੀ ਕਿਸ ਤਰ੍ਹਾਂ ਭੁਲਾ ਸਕਦਾ ਹਾਂ। ਮੈਂ ਤੇਰੀ ਮਹਿਮਾ ਗਾਇਨ ਕਰਕੇ ਜੀਉਂਦਾ ਹਾਂ। ਸਦਕੇ ਹਾਂ ਮੈਂ ਤੇਰੇ ਉਤੋਂ।

ਨਾ ਕੋਈ ਮੇਰਾ ਹਉ ਕਿਸੁ ਕੇਰਾ ਹਰਿ ਬਿਨੁ ਰਹਣੁ ਨ ਜਾਏ ॥
ਮੇਰਾ ਕੋਈ ਨਹੀਂ। ਮੈਂ ਕੀਹਦਾ ਹਾਂ? ਪ੍ਰਭੂ ਦੇ ਬਾਝੋਂ ਮੈਂ ਰਹਿ ਨਹੀਂ ਸਕਦਾ।

ਓਟ ਗਹੀ ਹਰਿ ਚਰਣ ਨਿਵਾਸੇ ਭਏ ਪਵਿਤ੍ਰ ਸਰੀਰਾ ॥
ਮੈਂ ਹਰੀ ਦੇ ਪੈਰਾਂ ਦੀ ਪਨਾਹ ਪਕੜੀ ਹੈ ਅਤੇ ਓਥੇ ਵੱਸਦਾ ਹਾਂ ਅਤੇ ਮੇਰੀ ਦੇਹ ਪਾਵਨ ਪੁਨੀਤ ਹੋ ਗਈ ਹੈ।

ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ ॥੩॥
ਨਾਨਕ ਮੈਨੂੰ ਡੂੰਘੀ ਨਜਰ ਅਤੇ ਆਰਾਮ ਪ੍ਰਾਪਤ ਹੋ ਗਏ ਹਨ ਅਤੇ ਮੇਰੀ ਆਤਮਾ ਨੂੰ ਗੁਰਬਾਣੀ ਨਾਲ ਧੀਰਜ ਆ ਗਿਆ ਹੈ।

ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ॥
ਆਬਿ-ਹਿਯਾਤ ਦੀ ਨਦੀ ਵਰ੍ਹ ਰਹੀ ਹੈ। ਅਨੰਦਦਾਇਕ ਹਨ ਇਸ ਦੀਆਂ ਕਣੀਆਂ।

ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ ॥
ਜਦ ਗੁਰੂ ਮਿਤਰ ਕੁਦਰਤੀ ਤੌਰ ਤੇ ਮਿਲ ਪੈਦੇ ਹਨ, ਤਾਂ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ। ਜਦ ਉਸ ਨੂੰ ਚੰਗਾ ਲੱਗਦਾ ਹੈ,

ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ ॥
ਸੁਆਮੀ ਵਾਹਿਗੁਰੂ ਦੇਹ ਦੇ ਮਹਲ ਵਿੱਚ ਆ ਜਾਂਦਾ ਹੈ ਤੇ ਖੜੀ ਹੋ ਪਤਨੀ ਊਸ ਦਾ ਜਸ ਊਚਾਰੜ ਕਰਦੀ ਹੈ।

ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ ॥
ਹਰ ਗ੍ਰਹਿ ਅੰਦਰ ਪਤੀ ਆਪਣੀਆਂ ਸਤਿਵੰਤੀਆਂ ਪਤਨੀਆਂ ਨੂੰ ਮਾਣਦਾ ਹੈ! ਪਤੀ ਨੇ ਮੈਨੂੰ ਕਿਉਂ ਭੁਲਾ ਛੱਡਿਆ ਹੈ?

ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ ॥
ਝੁਕੇ ਹੋਏ ਬੱਦਲ ਅਸਮਾਨ ਤੇ ਫੈਲੇ ਹੋਏ ਹਨ। ਸੁਹਾਵਣਾ ਮੀਹ ਪੈ ਰਿਹਾ ਹੈ ਅਤੇ ਪ੍ਰਭੂ ਦੀ ਪ੍ਰੀਤ ਮੇਰੀ ਜਿੰਦੜੀ ਤੇ ਦੇਹ ਨੂੰ ਚੰਗੀ ਲੱਗਦੀ ਹੈ।

ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ ॥੪॥
ਨਾਨਕ ਜਦ ਅੰਮ੍ਰਿਤ-ਮਈ ਗੁਰਬਾਣੀ ਵੱਸਦੀ ਹੈ ਤਾਂ ਰਹਿਮਤ ਧਾਰ ਕੇ ਪ੍ਰਭੂ ਮੇਰੇ ਧਾਮ ਅੰਦਰ ਆ ਜਾਂਦਾ ਹੈ।

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥
ਚੇਤ ਵਿੱਚ ਮਨ ਭਾਉਂਦੀ ਹੈ ਬਹਾਰ ਦੀ ਰੁੱਤ ਅਤੇ ਸੁਹਣਾ ਸੁਨੱਖਾ ਹੈ ਭੌਰਾ।