Page 1106

ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ
ਰਾਗ ਮਾਰੂ ਸ਼ਬਦ ਮਹਾਰਾਜ ਜੈਦੇਵ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥
ਸੁਆਸ ਖੱਬੀ ਨਾਸ ਦੁਆਰਾ ਅੰਦਰ ਖਿੱਚਿਆ ਜਾਂਦਾ ਹੈ। ਇਸ ਨੂੰ ਸੁਖਮਨਾ ਅੰਦਰ ਰੋਕਿਆ ਜਾਂਦਾ ਹੈ ਅਤੇ ਸੋਲਾਂ ਵਾਰੀ ਸਾਈਂ ਦੇ ਨਾਮ ਦਾ ਉਚਾਰਨ ਕਰਕੇ ਸੱਜੀ ਨਾਸ ਦੁਆਰਾ ਬਾਹਰ ਕੱਢਿਆ ਜਾਂਦਾ ਹੈ।

ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ ॥੧॥
ਆਪਣੀ ਤਾਕਤ ਨੂੰ ਤੋੜ ਮੈਂ ਤਾਕਤ-ਹੀਣ ਹੋ ਗਿਆ ਹਾਂ, ਆਪਦੇ ਅਨਸਥਿਰ ਮਨ ਨੂੰ ਮੈਂ ਅਸਥਿਰ ਕਰ ਲਿਆ ਹੈ ਅਤੇ ਆਪਦੀ ਅਣਘੜ ਆਤਮਾ ਨੂੰ ਠੀਕ ਢਾਲ ਲਿਆ ਹੈ। ਕੇਵਲ ਤਾਂ ਹੀ ਮੈਂ ਅੰਮ੍ਰਿਤ ਪਾਨ ਕੀਤਾ ਹੈ।

ਮਨ ਆਦਿ ਗੁਣ ਆਦਿ ਵਖਾਣਿਆ ॥
ਆਪਦੇ ਹਿਰਦੇ ਅੰਦਰ ਮੈਂ ਨੇਕੀ ਦੇ ਮੁੱਢ, ਪਰਾ ਪੂਰਬਲੇ ਪ੍ਰਭੂ ਦਾ ਸਿਰਮਨ ਕਰਦਾ ਹਾਂ।

ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ ॥੧॥ ਰਹਾਉ ॥
ਮੇਰੀ ਨਿਗ੍ਹਾ, ਕਿ ਤੂੰ ਤੇ ਮੈਂ ਨਿਆਰੇ ਹਾਂ, ਹੁਣ ਦੂਰ ਹੋ ਗਈ ਹੈ। ਠਹਿਰਾਉ।

ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥
ਮੈਂ ਉਸ ਨੂੰ ਪੂਜਦਾ ਹਾਂ ਜੋ ਪੂਜਣ ਯੋਗ ਹੈ, ਉਸ ਉੱਤੇ ਭਰੋਸਾ ਧਾਰਦਾ ਹਾਂ ਜੇ ਭਰੋਸਾ ਧਾਰਨ ਦੇ ਯੋਗ ਹੈ ਅਤੇ ਪਾਣੀ ਵਿੱਚ ਪਾਣੀ ਦੀ ਮਾਨੰਦ ਮੈਂ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ।

ਬਦਤਿ ਜੈਦੇਉ ਜੈਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ ॥੨॥੧॥
ਜੈਦੇਵ ਜੀ ਆਖਦੇ ਹਨ, ਮੈਂ ਵਿਜੋਈ ਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਨ ਕੀਤਾ ਹੈ ਅਤੇ ਉਸ ਦੀ ਪ੍ਰੀਤ ਅੰਦਰ ਸਮਾ ਕੇ, ਮੈਂ ਨਿਰਲੇਪ ਪ੍ਰਭੂ ਨੂੰ ਪਾ ਲਿਆ ਹੈ।

ਕਬੀਰੁ ॥ ਮਾਰੂ ॥
ਕਬੀਰ ਮਾਰੂ।

ਰਾਮੁ ਸਿਮਰੁ ਪਛੁਤਾਹਿਗਾ ਮਨ ॥
ਐ ਇਨਸਾਨ! ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ, ਨਹੀਂ ਤਾਂ ਤੂੰ ਅਖ਼ੀਰ ਨੂੰ ਪਸਚਾਤਾਪ ਕਰੇਗਾ।

ਪਾਪੀ ਜੀਅਰਾ ਲੋਭੁ ਕਰਤੁ ਹੈ ਆਜੁ ਕਾਲਿ ਉਠਿ ਜਾਹਿਗਾ ॥੧॥ ਰਹਾਉ ॥
ਤੂੰ, ਹੇ ਗੁਨਾਹਗਾਰ ਪ੍ਰਾਣੀ, ਲਾਲਚ ਕਰਦਾ ਹੈਂ, ਪ੍ਰੰਤੂ ਅੱਜ ਜਾਂ ਭਲਕੇ ਤੂੰ ਉਠੱ ਕੇ ਟੁਰ ਵੰਝੇਗਾਂ। ਠਹਿਰਾਉ।

ਲਾਲਚ ਲਾਗੇ ਜਨਮੁ ਗਵਾਇਆ ਮਾਇਆ ਭਰਮ ਭੁਲਾਹਿਗਾ ॥
ਲੋਭ ਨਾਲ ਚਿੰਮੜ ਅਤੇ ਧਨ-ਦੌਲਤ ਦੀ ਕ੍ਰਾਂਤੀ ਅੰਦਰ ਗੁਮਰਾਹ ਹੋ, ਤੂੰ ਆਪਣਾ ਜੀਵਨ ਗਵਾ ਲਿਆ ਹੈ।

ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉ ਗਲਿ ਜਾਹਿਗਾ ॥੧॥
ਤੂੰ ਆਪਣੀ ਦੌਲਤ ਅਤੇ ਜੁਆਨੀ ਦਾ ਮਾਣ ਨਾਂ ਕਰ। ਤੂੰ ਕਾਗਜ਼ ਦੀ ਮਾਨੰਦ ਗਲ ਜਵੇਗਾ।

ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ ॥
ਜਦ ਮੌਤ ਦਾ ਦੂਤ ਆ ਤੈਨੂੰ ਵਾਲਾ ਤੋਂ ਫ਼ੜ ਕੇ ਪਟਕਾ ਮਾਰੇਗਾ, ਉਸ ਦਿਹਾੜੇ ਤੇਰਾ ਕੋਈ ਵੱਸ ਨਹੀਂ ਚਲਣਾ।

ਸਿਮਰਨੁ ਭਜਨੁ ਦਇਆ ਨਹੀ ਕੀਨੀ ਤਉ ਮੁਖਿ ਚੋਟਾ ਖਾਹਿਗਾ ॥੨॥
ਤੂੰ ਹਰੀ ਦਾ ਚਿੰਤਨ ਤੇ ਆਰਾਧਨ ਨਹੀਂ ਕਰਦਾ ਅਤੇ ਤਰਸ਼ ਨਹੀਂ ਖਾਂਦਾ; ਇਸ ਲਈ ਤੂੰ ਆਪਣੇ ਮੂੰਹ ਉਤੇ ਸੱਟਾਂ ਸਹਾਰੇਗਾਂ।

ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ॥
ਜਦ ਧਰਮ ਰਾਜਾ ਤੇਰਾ ਹਿਸਾਬ ਕਿਤਾਬ ਮੰਗੇਗਾ ਤਾਂ ਤੂੰ ਉਸ ਨੂੰ ਕਿਹੜਾ ਤੂੰਹ ਦਿਖਾਵੇਗਾਂ?

ਕਹਤੁ ਕਬੀਰੁ ਸੁਨਹੁ ਰੇ ਸੰਤਹੁ ਸਾਧਸੰਗਤਿ ਤਰਿ ਜਾਂਹਿਗਾ ॥੩॥੧॥
ਕਬੀਰ ਜੀ ਆਖਦੇ ਹਨ, ਤੂਸੀਂ ਸੁਣੋ, ਹੇ ਸਾਧੂਓ! ਸਤਿਸੰਗਤ ਅੰਦਰ ਤੁਸੀਂ ਪਾਰ ਉਤਰ ਜਾਓਗੇ।

ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ
ਰਾਗ ਮਾਰੂ। ਮਹਾਰਾ ਰਵਿਦਾਸ ਦੇ ਸ਼ਬਦ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥
ਹੇ ਪ੍ਰੀਤਮ! ਤੇਰੇ ਬਾਝੋਂ ਐਹੋ ਜੇਹੀ ਗੱਲ ਕੌਣ ਕਰ ਸਕਦਾ ਹੈ?

ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ ॥੧॥ ਰਹਾਉ ॥
ਹੇ ਗਰੀਬਾਂ ਨੂੰ ਮਾਣ ਦੇਣਹਾਰ ਅਤੇ ਸ਼੍ਰਿਸ਼ਟੀ ਦੇ ਸੁਆਮੀ, ਮੈਂਡੇ ਮਾਲਕ! ਤੂੰ ਮੇਰੇ ਸਿਰ ਉੱਤੇ ਆਪਣੀ ਮਿਹਰ ਦਾ ਛਤ੍ਰ ਟਿਕਾਇਆ ਹੈ।

ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀ ਢਰੈ ॥
ਜਿਸ ਦੀ ਛੁਹ ਸੰਸਾਰ ਨੂੰ ਪਲੀਤ ਕਰ ਦਿੰਦੀ ਹੈ; ਉਸ ਉੱਤੇ ਕੇਵਲ ਤੂੰ ਹੀ ਪਸੀਜਦਾ ਹੈਂ।

ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ॥੧॥
ਨੀਵਿਆਂ ਨੂੰ ਤੂੰ ਉਚਾ ਕਰਦਾ ਹੈਂ, ਹੇ ਮੇਰੇ ਸਾਈਂ! ਅਤੇ ਤੂੰ ਕਿਸੇ ਕੋਲੋਂ ਪੈ ਨਹੀਂ ਖਾਂਦਾ।

ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥
ਨਾਮਦੇਵ, ਕਬੀਰ, ਤਿਰਲੋਚਨ, ਸਧਨਾ ਅਤੇ ਸੈਨ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ।

ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ॥੨॥੧॥
ਰਵਿਦਾਸ ਜੀ ਆਖਦੇ ਹਨ, ਸ੍ਰਵਣ ਕਰੋ, ਹੇ ਸਾਧੂਓ! ਪੂਜਯ ਪ੍ਰਭੂ ਦੇ ਰਾਹੀਂ ਹਰ ਗੱਲ ਹੋ ਜਾਂਦੀ ਹੈ।

ਮਾਰੂ ॥
ਮਾਰੂ।

ਸੁਖ ਸਾਗਰ ਸੁਰਿਤਰੁ ਚਿੰਤਾਮਨਿ ਕਾਮਧੇਨ ਬਸਿ ਜਾ ਕੇ ਰੇ ॥
ਸੁਆਮੀ ਆਰਾਮ ਦਾ ਸਮੁੰਦਰ ਹੈ, ਜਿਸ ਦੇ ਇਖ਼ਤਿਆਰ ਵਿੱਚ ਹਨ ਕਲਪ ਬਿਰਛ, ਚਾਹਨਾ-ਪੂਰੀ ਕਰਨ ਵਾਲਾ ਜਵੇਹਰ ਅਤੇ ਸਵਰਗੀ ਗਊ।

ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥੧॥
ਚਾਰ ਉਤੱਮ ਦਾਤਾਂ, ਅੱਠ ਪਰਮ ਕਰਾਮਾਤੀ ਸ਼ਕਤੀਆਂ ਅਤੇ ਨੌਂ ਖ਼ਜ਼ਾਨੇ ਉਸ ਦੇ ਹੱਥ ਦੀ ਤਲੀ ਉੱਤੇ ਹਨ।

ਹਰਿ ਹਰਿ ਹਰਿ ਨ ਜਪਸਿ ਰਸਨਾ ॥
ਤੂੰ ਕਿਉਂ ਆਪਣੀ ਜੀਭ੍ਹਾ ਨਾਲ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਉਚਾਰਨ ਨਹੀਂ ਕਰਦਾ?

ਅਵਰ ਸਭ ਛਾਡਿ ਬਚਨ ਰਚਨਾ ॥੧॥ ਰਹਾਉ ॥
ਤੂੰ ਲਫ਼ਜ਼ਾਂ ਦੀਆਂ ਹੋਰ ਸਾਰੀਆਂ ਹੇਰਾ ਫੇਰੀਆਂ (ਫਬਨਾਵਟ) ਨੂੰ ਛੱਡ ਦੇ।

ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਛਰ ਮਾਹੀ ॥
ਅਨੇਕਾਂ ਪ੍ਰਸੰਗ, ਪੂਰਾਨ ਅਤੇ ਬ੍ਰਹਮਾ ਦੇ ਵੇਦ, ਸਾਰੇ ਚੌਤੀ ਅੱਖਰਾਂ ਦੇ ਵਿਚੋਂ ਰਚੇ ਹੋਏ ਹਨ।

ਬਿਆਸ ਬੀਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥
ਪੂਰੀ ਸੋਚ ਵਿਚਾਰ ਦੇ ਮਗਰੋਂ ਵਿਆਸ ਨੇ ਪਰਮ ਸਿਧਾਂਤ ਵਰਨਣ ਕੀਤਾ ਹੈ ਕਿ ਸਾਹਿਬ ਦੇ ਨਾਮ ਦੇ ਤੁਲ ਕੋਈ ਵਸਤੂ ਨਹੀਂ।

ਸਹਜ ਸਮਾਧਿ ਉਪਾਧਿ ਰਹਤ ਹੋਇ ਬਡੇ ਭਾਗਿ ਲਿਵ ਲਾਗੀ ॥
ਭਾਰੇ ਚੰਗੇ ਨਸੀਬਾਂ ਵਾਲੇ ਹਨ ਉਹ, ਜੋ ਪ੍ਰਭੂ ਦੀ ਅਫੁਰ ਸਿਮਰਨ ਅਵਸਥਾਂ ਅਤੇ ਪ੍ਰੀਤ ਅੰਦਰ ਵਿਚਰਦੇ ਅਤੇ ਦੁੱਖਾਂ ਤੋਂ ਖ਼ਲਾਸੀ ਪਾਉਂਦੇ ਹਨ।

ਕਹਿ ਰਵਿਦਾਸ ਉਦਾਸ ਦਾਸ ਮਤਿ ਜਨਮ ਮਰਨ ਭੈ ਭਾਗੀ ॥੩॥੨॥੧੫॥
ਰਵਿਦਾਸ ਜੀ ਆਖਦੇ ਹਨ, ਜੰਮਣ ਅਤੇ ਮਰਨ ਦਾ ਡਰ ਸੁਆਮੀ ਦੇ ਉਸ ਸੇਵਕ ਦੇ ਮਨ ਅੰਦਰੋਂ ਭੱਜ ਜਾਂਦਾ ਹੈ ਜੋ ਸੰਸਾਰ ਨਾਲੋਂ ਨਿਰਲੇਪ ਰਹਿੰਦਾ ਹੈ।

copyright GurbaniShare.com all right reserved. Email