Page 1105

ਰਾਜਨ ਕਉਨੁ ਤੁਮਾਰੈ ਆਵੈ ॥
ਹੇ ਪਾਤਿਸ਼ਾਹ! ਤੇਰੇ ਕੋਲ ਕੌਣ ਆਵੇ?

ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ ॥੧॥ ਰਹਾਉ ॥
ਬਿਦਰ ਦਾ ਮੈਂ ਐਹੋ ਜਿਹਾ ਪਿਆਰ ਵੇਖਿਆ ਹੈ ਕਿ ਉਹ ਗ਼ਰੀਬੜਾ ਮੈਨੂੰ ਚੰਗਾ ਲਗਦਾ ਹੈ। ਠਹਿਰਾਉ।

ਹਸਤੀ ਦੇਖਿ ਭਰਮ ਤੇ ਭੂਲਾ ਸ੍ਰੀ ਭਗਵਾਨੁ ਨ ਜਾਨਿਆ ॥
ਆਪਣੇ ਹਾਥੀ ਵੇਖ ਕੇ ਤੂੰ ਭਰਮ ਅੰਦਰ ਕੁਰਾਹੇ ਪੈ ਗਿਆ ਹੈਂ ਅਤੇ ਆਪਣੇ ਪੂਜਨੀਯ ਕੀਰਤੀਮਾਨ ਸੁਆਮੀ ਨੂੰ ਅਨੁਭਵ ਨਹੀਂ ਕਰਦਾ।

ਤੁਮਰੋ ਦੂਧੁ ਬਿਦਰ ਕੋ ਪਾਨ੍ਹ੍ਹੋ ਅੰਮ੍ਰਿਤੁ ਕਰਿ ਮੈ ਮਾਨਿਆ ॥੧॥
ਤੇਰੇ ਦੁੱਧ ਦੇ ਮੁਕਾਬਲੇ ਤੇ ਮੈਂ ਬਿਦਰ ਦੇ ਪਾਣੀ ਨੂੰ ਆਬਿ-ਹਿਆਤ ਕਰ ਕੇ ਜਾਣਦਾ ਹਾਂ।

ਖੀਰ ਸਮਾਨਿ ਸਾਗੁ ਮੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ ॥
ਬਿਦਰ ਦਾ ਸਾਗ ਮੈਨੂੰ ਤਸਮਈ ਦੇ ਤੁੱਲ ਹੈ ਅਤੇ ਮੇਰੀ ਰਾਤ ਪ੍ਰਭੂ ਦੀ ਮਹਿਮਾ ਗਾਇਨ ਕਰਦਿਆਂ ਗੁਜ਼ਰੀ ਹੈ।

ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ ॥੨॥੯॥
ਕਬੀਰ ਦਾ ਸੁਆਮੀ ਖ਼ੁਸ਼ਬਾਸ਼ (ਆਨੰਦੀ) ਅਤੇ ਖਿਲੰਦੜਾ ਹੈ ਅਤੇ ਕਿਸੇ ਦੀ ਜਾਤੀ ਦੀ ਪਾਰਵਾਹ ਨਹੀਂ ਕਰਦਾ।

ਸਲੋਕ ਕਬੀਰ ॥
ਸਲੋਕ ਕਬੀਰ।

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਲੜਾਈ ਦਾ ਨਗਾਰਾ ਮਨ ਦੇਆਕਾਸ਼ ਅੰਦਰ ਵਜਦਾ ਹੈ, ਨਿਸ਼ਾਨ ਵਿੰਨ੍ਹ ਕੇ ਜ਼ਖਮ ਕਰ ਦਿੱਤਾ ਹੈ।

ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
ਜੋ ਯੋਧੇ ਹਨ ਉਹ ਮੈਦਾਨ-ਜੰਗ ਵਿੰਚ ਉਤੱਰ ਆਉਂਦੇ ਹਨ। ਹੁਣ ਹੈ ਸਮਾਂ ਲੜਨ ਮਰਨ ਦਾ।

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਕੇਵਲ ਉਹ ਹੀ ਯੋਧਾ ਜਾਣਿਆ ਜਾਂਦਾ ਹੈ ਜੋ ਆਪਣੇ ਧਰਮ ਦੀ ਖ਼ਾਤਰ ਲੜਦਾ ਹੈ।

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
ਉਹ ਟੁਕੜਾ ਟੁਕੜਾ ਵੱਢਿਆ ਜਾ ਕੇ ਮਰ ਜਾਂਦਾ ਹੈ, ਪ੍ਰੰਤੂ ਲੜਾਈ ਦੇ ਮੈਦਾਨ ਨੂੰ ਕਦੇ ਨਹੀਂ ਛੱਡਦਾ।

ਕਬੀਰ ਕਾ ਸਬਦੁ ਰਾਗੁ ਮਾਰੂ ਬਾਣੀ ਨਾਮਦੇਉ ਜੀ ਕੀ
ਕਬੀਰ ਦੀ ਬਾਣੀ। ਰਾਗੁ ਮਾਰੂ। ਮਹਾਰਾਜ ਨਾਮਦੇਵ ਦੇ ਸ਼ਬਦ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ ਦੂਲਹ ਪ੍ਰਭ ਕੀ ਸਰਨਿ ਪਰਿਓ ॥
ਪ੍ਰਭੂ, ਆਪਣੇ ਪਤੀ ਦੀ ਪਨਾਹ ਲੈਣ ਨਾਲ ਮੈਨੂੰ ਚਾਰ ਪ੍ਰਕਾਰ ਦੀ ਕਲਿਆਦ ਅਤੇ ਚਾਰੇ ਹੀ ਕਰਾਮਾਤੀ ਸ਼ਕਤੀਆਂ ਪਰਾਪਤ ਹੋ ਗਈਆਂ ਹਨ।

ਮੁਕਤਿ ਭਇਓ ਚਉਹੂੰ ਜੁਗ ਜਾਨਿਓ ਜਸੁ ਕੀਰਤਿ ਮਾਥੈ ਛਤ੍ਰੁ ਧਰਿਓ ॥੧॥
ਮੈਂ ਮੁਕਤ ਹੋ ਗਿਆ ਹਾਂ, ਚਾਰਾਂ ਹੀ ਯੁੱਗਾਂ ਅੰਦਰ ਪਰਸਿੱਧ ਥੀ ਗਿਆ ਹਾਂ ਅਤੇ ਉਸਤਤੀ ਤੇ ਮਹਿਮਾ ਦਾ ਛੱਤ੍ਰ ਮੇਰੇ ਸਿਰ ਉੱਤੇ ਝੂਲਦਾ ਹੈ।

ਰਾਜਾ ਰਾਮ ਜਪਤ ਕੋ ਕੋ ਨ ਤਰਿਓ ॥
ਪਾਤਿਸ਼ਾਹ ਪ੍ਰਮੇਸ਼ਰ ਦਾ ਸਿਮਰਨ ਕਰਨ ਦੁਆਰਾ ਕਿਹੜਾ ਕਿਹੜਾ ਪਾਰ ਨਹੀਂ ਉਤਰਿਆ?

ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥
ਜੋ ਗੁਰਾਂ ਦੀ ਸਿਖਮਤ ਸੁਣਦਾ ਹੈ ਅਤੇ ਸਤਿਸੰਗਤ ਅੰਦਰ ਜੁੜਦਾ ਹੈ, ਉਹ ਸੁਆਮੀ ਦਾ ਸੰਤ ਆਖਿਆ ਜਾਂਦਾ ਹੈ। ਠਹਿਰਾਉ।

ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ ॥
ਉਹ ਸੰਖ, ਚੱਕਰ, ਜਪਣੀ ਅਤੇ ਟਿੱਕੇ ਨਾਲ ਸ਼ਸ਼ੋਭਤ ਹੋਇਆ ਹੋਇਆ ਹੈ। ਉਸਦੇ ਤੱਪ ਤੇਜ਼ ਨੂੰ ਵੇਖ ਕੇ ਮੌਤ ਦਾ ਦੂਤ ਭੈ-ਭੀਤ ਹੋ ਜਾਂਦਾ ਹੈ।

ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥੨॥
ਉਹ ਨਿਡਰ ਥੀ ਵੰਝਦਾ ਹੈ, ਸਾਹਿਬ ਦੀ ਸੱਤਿਆ ਉਸ ਦੇ ਅੰਦਰ ਗੱਜਦੀ ਹੈ ਅਤੇ ਉਹ ਜੰਮਣ ਤੇ ਮਰਨ ਦੀ ਪੀੜ ਤੋਂ ਖ਼ਲਾਸੀ ਪਾ ਜਾਂਦਾ ਹੈ।

ਅੰਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ ॥
ਸੁਆਮੀ ਨੇ ਅੰਬਰੀਕ ਨੂੰ ਭੈ-ਰਹਿਤ ਮਰਤਬਾ ਬਖਸ਼ਿਆ ਅਤੇ ਭਭੀਖਣ ਦੀ ਪਾਤਿਸ਼ਾਹੀ ਵਧੇਰੇ ਕਰ ਦਿੱਤੀ।

ਨਉ ਨਿਧਿ ਠਾਕੁਰਿ ਦਈ ਸੁਦਾਮੈ ਧ੍ਰੂਅ ਅਟਲੁ ਅਜਹੂ ਨ ਟਰਿਓ ॥੩॥
ਪ੍ਰਭੂ ਨੇ ਸੁਦਾਮੇ ਨੂੰ ਨੌ ਖ਼ਜ਼ਾਨੇ ਬਖ਼ਸ਼ ਦਿੱਤੇ ਅਤੇ ਧਰੂ ਨੂੰ ਅਹਿੱਲ ਬਣਾ ਦਿੱਤਾ, ਜਿਸ ਥਾਂ ਤੋਂ ਉਹ ਹੁਣ ਤਾਂਈਂ ਨਹੀਂ ਹਿੱਲਿਆ।

ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ ॥
ਮਨੁਸ਼-ਸ਼ੇਰ ਦਾ ਸਰੂਪ ਤੇ ਸਰੀਰ ਧਾਰ ਕੇ, ਆਪਣੇ ਸੰਤ ਦੀ ਖ਼ਾਤਿਰ ਸੁਆਮੀ ਨੇ ਹਰਨਾਖ਼ਸ਼ ਦਾ ਨਾਸ ਕੀਤਾ।

ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ ॥੪॥੧॥
ਨਾਮ ਦੇਵ ਜੀ ਆਖਦੇ ਹਨ, ਸੁੰਦਰ ਕੇਸਾਂ ਵਾਲਾ ਸੁਆਮੀ ਆਪਣੇ ਅਨੁਰਾਗੀਆਂ ਦੇ ਇਖ਼ਤਿਆਰ ਵਿੱਚ ਹੈ ਅਤੇ ਅਜੇ ਤਾਂਈਂ ਬਲਰਾਜੇ ਦੇ ਬੂਹੇ ਤੇ ਖੜਾ ਹੈ।

ਮਾਰੂ ਕਬੀਰ ਜੀਉ ॥
ਮਾਰੂ ਮਹਾਰਾਜ ਕਬੀਰ।

ਦੀਨੁ ਬਿਸਾਰਿਓ ਰੇ ਦਿਵਾਨੇ ਦੀਨੁ ਬਿਸਾਰਿਓ ਰੇ ॥
ਤੂੰ ਆਪਣੇ ਧਰਮ ਨੂੰ ਭਲਾ ਦਿੱਤਾ ਹੈ, ਹੇ ਪਗਲ ਪ੍ਰਾਣੀ! ਤੂੰ ਆਪਦੇ ਧਰਮ ਨੂੰ ਭੁਲਾ ਦਿੱਤਾ ਹੈ।

ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ ॥੧॥ ਰਹਾਉ ॥
ਤੂੰ ਆਪਣੇ ਢਿੱਡ ਨੂੰ ਭਰਦਾ ਹੈਂ, ਡੰਗਰ ਦੀ ਮਾਨਿੰਦ ਸੋਦਾਂ ਹੈਂ ਅਤੇ ਆਪਣੇ ਮਨੁੱਸ਼ੀ ਜੀਵਨ ਨੂੰ ਹਾਰ ਦਿੰਦਾ ਹੈਂ। ਠਹਿਰਾਉ।

ਸਾਧਸੰਗਤਿ ਕਬਹੂ ਨਹੀ ਕੀਨੀ ਰਚਿਓ ਧੰਧੈ ਝੂਠ ॥
ਤੂੰ ਸਤਿਸੰਗਤ ਨਾਲ ਕਦੇ ਭੀ ਮੇਲ ਜੋਲ ਨਹੀਂ ਕਰਦਾ ਤੇ ਕੂੜੇ ਵਿਹਾਰਾ ਅੰਦਰ ਖੱਚਤ ਹੋਇਆ ਹੋਇਆ ਹੈਂ।

ਸੁਆਨ ਸੂਕਰ ਬਾਇਸ ਜਿਵੈ ਭਟਕਤੁ ਚਾਲਿਓ ਊਠਿ ॥੧॥
ਤੂੰ ਕੁੱਤੇ, ਸੂਰ ਅਤੇ ਕਾਂ ਦੀ ਨਿਆਂਈਂ ਟੱਕਰਾਂ ਮਾਰਦਾ ਫਿਰਦਾ ਹੈਂ। ਤੂੰ ਛੇਤੀ ਹੀ ਉਠੱ ਕੇ ਟੁਰ ਵੰਝੇਗਾ।

ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥
ਤੂੰ ਆਪਣੇ ਆਪ ਨੂੰ ਵੱਡਾ ਕਰ ਕੇ ਜਾਣਦਾ ਹੈ ਅਤੇ ਹੋਰਨਾਂ ਨੂੰ ਨਿਰਾਪੁਰਾ ਛੋਟਾ।

ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ॥੨॥
ਜੋ ਖ਼ਿਆਲ, ਬਚਨ ਤੇ ਅਮਲ ਅੰਦਰ ਮੰਦੇ ਹਨ; ਉਨ੍ਹਾਂ ਨੂੰ ਮੈਂ ਨਰਕ ਨੂੰ ਜਾਂਦਿਆਂ ਵੇਖਿਆ ਹੈ।

ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ ॥
ਵਿਸ਼ੈਈ, ਗੁੱਸੇਬਾਜ਼, ਚਾਲਾਕ ਧੋਖ਼ੇਬਾਜ਼ ਅਤੇ ਨਿਕੰਮੇ।

ਨਿੰਦਾ ਕਰਤੇ ਜਨਮੁ ਸਿਰਾਨੋ ਕਬਹੂ ਨ ਸਿਮਰਿਓ ਰਾਮੁ ॥੩॥
ਉਹ ਹੋਰਨਾਂ ਦੀ ਬਦਖੋਈਂ ਕਰਨ ਅੰਦਰ ਆਪਣਾ ਜੀਵਨ ਗਵਾ ਲੈਂਦੇ ਹਨ ਅਤੇ ਕਦੇ ਭੀ ਆਪਣੇ ਸੁਆਮੀ ਦਾ ਆਰਾਧਨ ਨਹੀਂ ਕਰਦੇ।

ਕਹਿ ਕਬੀਰ ਚੇਤੈ ਨਹੀ ਮੂਰਖੁ ਮੁਗਧੁ ਗਵਾਰੁ ॥
ਕਬੀਰ ਜੀ ਆਖਦੇ ਹਨ, ਬੇਵਕੂਫ਼, ਬੱਧੂ ਅਤੇ ਵਹਿਸ਼ੀ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦੇ।

ਰਾਮੁ ਨਾਮੁ ਜਾਨਿਓ ਨਹੀ ਕੈਸੇ ਉਤਰਸਿ ਪਾਰਿ ॥੪॥੧॥
ਉਹ ਪ੍ਰਭੂ ਦੇ ਨਾਮ ਨੂੰ ਅਨੁਭਵ ਨਹੀਂ ਕਰਦੇ। ਉਨ੍ਹਾਂ ਦਾ ਕਿਸ ਤਰ੍ਹਾਂ ਪਾਰ ਉਤਾਰਾ ਹੋਵੇਗਾ।

copyright GurbaniShare.com all right reserved. Email