Page 1118

ਕੇਦਾਰਾ ਮਹਲਾ ੪ ਘਰੁ ੧
ਕੇਦਾਰਾ ਚੌਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥
ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਸੁਆਮੀ ਦੇ ਨਾਮ ਦੀ ਮਹਿਮਾ ਗਾਇਨ ਕਰ।

ਅਗਮ ਅਗੋਚਰੁ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ ॥ ਰਹਾਉ ॥
ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚਾਰਾ ਸਾਈਂ ਵੇਖਿਆ ਨਹੀਂ ਜਾ ਸਕਦਾ। ਪੂਰਨ ਗੁਰਾਂ ਨਾਲ ਮਿਲਣ ਦੁਆਰਾ, ਉਹ ਵੇਖਿਆ ਜਾਂਦਾ ਹੈ। ਠਹਿਰਾਉ।

ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ ॥
ਜਿਸ ਕਿਸੇ ਉਤੇ ਮੇਰਾ ਮਾਲਕ ਆਪਣੀ ਰਹਿਮਤ ਧਾਰਦਾ ਹੈ, ਉਸ ਮਨੁੱਖ ਨੂੰ ਉਹ ਆਪਣੇ ਪ੍ਰੇਮ ਅੰਦਰ ਜੋੜ ਲੈਂਦਾ ਹੈ।

ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ ॥੧॥
ਹਰ ਕੋਈ ਸੁਆਮੀ ਦੀ ਸੇਵਾ ਕਮਾਉਂਦਾ ਹੈ, ਪ੍ਰੰਤੂ ਕੇਵਲ ਉਹ ਹੀ ਕਬੂਲ ਪੈਦਾ ਹੈ ਜੋ ਸੁਆਮੀ ਨੂੰ ਚੰਗਾ ਲਗਦਾ ਹੈ।

ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ ਤਾ ਨਾਮੁ ਧਿਆਵੀਐ ਰੇ ॥
ਸੁਆਮੀ ਵਾਹਿਗੁਰੁ ਦਾ ਅਣਮੁੱਲਾ ਨਾਮ ਸੁਆਮੀ ਦੇ ਪਾਸ ਹੈ। ਜੇਕਰ ਉਹ ਸਾਨੂੰ ਇਸ ਦੀ ਬਖਸ਼ਸ਼ ਕਰੇ, ਕੇਵਲ ਤਦ ਹੀ ਅਸੀਂ ਨਾਮ ਦਾ ਸਿਮਰਨ ਕਰ ਸਕਦੇ ਹਾਂ।

ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥
ਜਿਸ ਕਿਸੇ ਨੂੰ ਮੇਰਾ ਮਾਲਕ ਆਪਣਾ ਨਾਮ ਦਿੰਦਾ ਹੈ, ਉਸ ਦਾ ਸਾਰਾ ਹਿਸਾਬ-ਕਿਤਾਬ ਬੇਬਾਕ ਹੋ ਜਾਂਦਾ ਹੈ।

ਹਰਿ ਨਾਮੁ ਅਰਾਧਹਿ ਸੇ ਧੰਨੁ ਜਨ ਕਹੀਅਹਿ ਤਿਨ ਮਸਤਕਿ ਭਾਗੁ ਧੁਰਿ ਲਿਖਿ ਪਾਵੀਐ ਰੇ ॥
ਮੁਬਾਰਕ ਆਖੇ ਜਾਂਦੇ ਹਨ, ਉਹ ਪੁਰਸ਼ ਜੋ ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ। ਉਨ੍ਹਾਂ ਦੇ ਮੱਥੇ ਉਤੇ ਚੰਗੀ ਪ੍ਰਾਲਭਧ ਮੁੱਢ ਤੋਂ ਹੀ ਲਿਖੀ ਹੋਈ ਹੈ।

ਤਿਨ ਦੇਖੇ ਮੇਰਾ ਮਨੁ ਬਿਗਸੈ ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥
ਉਨ੍ਹਾਂ ਨੂੰ ਵੇਖ ਕੇ ਮੇਰਾ ਦਿਲ ਐਓ ਖਿੜ ਜਾਂਦਾ ਹੈ, ਜਿਸ ਤਰ੍ਹਾਂ ਆਪਣੇ ਪੁੱਤ੍ਰ ਨੂੰ ਮਿਲ ਕੇ ਆਪਣੀ ਹਿੱਕ ਨਾਲ ਲਾਉਣ ਨਾਲ ਅੰਮੜੀ ਦਾ।

ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥
ਮੈਂ ਬੱਚਾ ਹਾਂ ਅਤੇ ਤੂੰ ਹੇ ਵਾਹਿਗੁਰੂ ਸੁਆਮੀ! ਮੇਰਾ ਬਾਬਲ ਹੈ। ਮੈਨੂੰ ਤੂੰ ਐਸੀ ਸਿਖ-ਮਤ ਜਿਸ ਦੁਆਰਾ ਮੈਂ ਆਪਦੇ ਵਾਹਿਗੁ+ੁ ਨੂੰ ਪਾ ਲਵਾ।

ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ ਹਰਿ ਗਲਿ ਲਾਵੀਐ ਰੇ ॥੪॥੧॥
ਜਿਸ ਤਰ੍ਹਾਂ ਆਪਣੇ ਵਛੇ ਨੂੰ ਵੇਖ ਕੇ ਗਾਂ ਪ੍ਰਸੰਨ ਹੁੰਦੀ ਹੈ, ਏਸੇ ਤਰ੍ਹਾਂ ਹੀ ਤੂੰ, ਹੇ ਸੁਆਮੀ! ਨਾਨਕ ਨੂੰ ਆਪਣੀ ਛਾਤੀ ਨਾਲ ਲਾ ਲੈ।

ਕੇਦਾਰਾ ਮਹਲਾ ੪ ਘਰੁ ੧
ਕੇਦਾਰਾ ਚੋਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆ, ਉਹ ਪਾਇਆ ਜਾਂਦਾ ਹੈ।

ਮੇਰੇ ਮਨ ਹਰਿ ਹਰਿ ਗੁਨ ਕਹੁ ਰੇ ॥
ਹੇ ਮੇਰੀ ਜਿੰਦੜੀਏ! ਤੂੰ ਆਪਦੇ ਸੁਆਮੀ ਵਾਹਿਗੁਰੂ ਦੀਆਂ ਮਹਿਮਾਂ ਉਚਾਰਨ ਕਰ।

ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ॥ ਰਹਾਉ ॥
ਸੱਜੇ ਗੁਰਾਂ ਦੇ ਪੈਰਾ ਨੂੰ ਧੋ ਕੇ ਸਾਫ ਕਰ ਕੇ ਤੂੰ ਉਨ੍ਹਾਂ ਦੀ ਉਪਾਸ਼ਨਾ ਕਰ। ਇਸ ਤਰੀਕੇ ਨਾਲ ਤੂੰ ਮੇਰੇ ਸੁਆਮੀ ਮਾਲਕ ਨੂੰ ਪਾ ਲਵੇਗਾ। ਠਹਿਰਾਉ।

ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ ਸੰਗਤਿ ਤੇ ਤੂ ਰਹੁ ਰੇ ॥
ਮਿਥਨ-ਹੁਲਾਸ, ਗੁੱਸਾ, ਲਾਲਚ, ਸੰਸਾਰੀ ਮੰਮਤਾ, ਸਵੈ-ਹੰਗਤਾ ਅਤੇ ਪਾਪਾਂ ਭਰੇ ਸੁਆਦਾ ਇਨ੍ਹਾਂ ਦੀ ਸੁਹਬਤ ਤੋਂ ਤੰੁੰ ਬਚ ਹੇ ਬੰਦੇ!

ਮਿਲਿ ਸਤਸੰਗਤਿ ਕੀਜੈ ਹਰਿ ਗੋਸਟਿ ਸਾਧੂ ਸਿਉ ਗੋਸਟਿ ਹਰਿ ਪ੍ਰੇਮ ਰਸਾਇਣੁ ਰਾਮ ਨਾਮੁ ਰਸਾਇਣੁ ਹਰਿ ਰਾਮ ਨਾਮ ਰਾਮ ਰਮਹੁ ਰੇ ॥੧॥
ਹੇ ਬੰਦੇ! ਸਾਧ ਸੰਗਤ ਨਾਲ ਜੁੜ ਕੇ ਤੂੰ ਵਾਹਿਗੁਰੂ ਸੰਬਧੀ ਗਿਆਨ ਚਰਚਾ ਕਰ ਅਤੇ ਤੂੰ ਸੰਤਾਂ ਨਾਲ ਗਿਆਨ ਚਰਚਾ ਕਰ। ਵਾਹਿਗੁਰੂ ਦਾ ਪਿਆਰ ਸਾਰਿਆਂ ਰੰਗਾਂ ਦੀ ਦਵਾਈ ਹੈ। ਸੁਆਮੀ ਦਾ ਨਾਮ ਅੰਮ੍ਰਿਤ ਦਾ ਘਰ ਹੈ। ਤੂੰ ਵਾਹਿਗੁਰੂ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ।