Page 1137

ਖਟੁ ਸਾਸਤ੍ਰ ਮੂਰਖੈ ਸੁਨਾਇਆ ॥
ਬੇਵਕੂਫ ਨੂੰ ਛੇ ਸ਼ਸਾਤਰਾਂ ਦਾ ਸੁਣਾਉਣਾ,

ਜੈਸੇ ਦਹ ਦਿਸ ਪਵਨੁ ਝੁਲਾਇਆ ॥੩॥
ਹਵਾ ਦੇ ਦਸੀਂ ਪਾਸੀਂ ਚੱਲਣ ਦੀ ਨਿਆਈ ਹੈ।

ਬਿਨੁ ਕਣ ਖਲਹਾਨੁ ਜੈਸੇ ਗਾਹਨ ਪਾਇਆ ॥
ਜਿਸ ਤਰਾਂ ਦਾਣਿਆਂ ਤੋਂ ਸੱਖਣੀ ਫਸਲ ਨੂੰ ਗਾਹੁਣ ਦੁਆਰਾ ਕਿਸੇ ਨੂੰ ਕੁਛ ਨਹੀਂ ਮਿਲਦਾ,

ਤਿਉ ਸਾਕਤ ਤੇ ਕੋ ਨ ਬਰਾਸਾਇਆ ॥੪॥
ਇਸੇ ਤਰ੍ਹਾਂ ਮਾਇਆ ਦੇ ਪੁਜਾਰੀ ਤੋਂ ਕਿਸੇ ਨੂੰ ਭੀ ਲਾਭ ਨਹੀਂ ਪਹੁੰਚਦਾ।

ਤਿਤ ਹੀ ਲਾਗਾ ਜਿਤੁ ਕੋ ਲਾਇਆ ॥
ਹਰ ਕੋਈ ਉਸ ਨਾਲ ਜੁੜਦਾ ਹੈ, ਜਿਸ ਨਾਲ ਪ੍ਰਭੂ ਉਸ ਨੂੰ ਜੋੜਦਾ ਹੈ।

ਕਹੁ ਨਾਨਕ ਪ੍ਰਭਿ ਬਣਤ ਬਣਾਇਆ ॥੫॥੫॥
ਗੁਰੂ ਜੀ ਫਰਮਾਉਂਦੇ ਹਨ, ਸੁਆਮੀ ਨੇ ਇਹੋ ਜਿਹੀ ਬਣਤਰ ਬਣਾਈ ਹੋਈ ਹੈ।

ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਿਸ਼ਾਹੀ।

ਜੀਉ ਪ੍ਰਾਣ ਜਿਨਿ ਰਚਿਓ ਸਰੀਰ ॥
ਜਿਸ ਨੇ ਇਨਸਾਨ ਦੀ ਜਿੰਦ ਜਾਨ ਅਤੇ ਦੇਹ ਸਾਜੇ ਹਨ ਅਤੇ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ,

ਜਿਨਹਿ ਉਪਾਏ ਤਿਸ ਕਉ ਪੀਰ ॥੧॥
ਕੇਵਲ ਉਹ ਹੀ ਸੁੱਖ ਤੇ ਦੁਖ ਵਿੱਚ ਉਸ ਦੀ ਰੱਖਿਆ ਕਰਦਾ ਹੈ।

ਗੁਰੁ ਗੋਬਿੰਦੁ ਜੀਅ ਕੈ ਕਾਮ ॥
ਗੁਰੂ ਪ੍ਰਮੇਸ਼ਵਰ ਸਦੀਵ ਹੀ ਜਿੰਦੜੀ ਦੇ ਕੰਮ ਆਉਂਦੇ ਹਨ।

ਹਲਤਿ ਪਲਤਿ ਜਾ ਕੀ ਸਦ ਛਾਮ ॥੧॥ ਰਹਾਉ ॥
ਜਿੰਨਾਂ ਦੀ ਛਤਰ ਛਾਇਆ ਦੀ ਪ੍ਰਾਨੀ ਨੂੰ ਇਸ ਲੋਕ ਅਤੇ ਪ੍ਰਲੋਕ ਵਿੱਚ ਹਮੇਸ਼ਾਂ ਹੀ ਲੋੜ ਹੈ। ਠਹਿਰਾਉ।

ਪ੍ਰਭੁ ਆਰਾਧਨ ਨਿਰਮਲ ਰੀਤਿ ॥
ਸੁਆਮੀ ਦਾ ਸਿਮਰਨ ਪਵਿੱਤਰ ਜੀਵਨ ਰਹੁਰੀਤੀ ਹੈ।

ਸਾਧਸੰਗਿ ਬਿਨਸੀ ਬਿਪਰੀਤਿ ॥੨॥
ਸਤਿਸੰਗਤ ਅੰਦਰ ਇਨਸਾਨ ਹੋਰਸ ਦੇ ਪਿਆਰ ਤੋਂ ਖਲਾਸੀ ਪਾ ਜਾਂਦਾ ਹੈ।

ਮੀਤ ਹੀਤ ਧਨੁ ਨਹ ਪਾਰਣਾ ॥
ਮਿੱਤਰ ਸ਼ੁੱਭ ਚਿੰਤਕ ਅਤੇ ਧਨ ਦੌਲਤ ਇਨਸਾਨ ਦਾ ਆਸਰਾ ਨਹੀਂ ਹਨ।

ਧੰਨਿ ਧੰਨਿ ਮੇਰੇ ਨਾਰਾਇਣਾ ॥੩॥
ਸੁਬਹਾਨ ਸੁਬਹਾਨ ਹੈ ਮੇਰਾ ਸਰਬ ਵਿਆਪਕ ਸੁਆਮੀ।

ਨਾਨਕੁ ਬੋਲੈ ਅੰਮ੍ਰਿਤ ਬਾਣੀ ॥
ਨਾਨਕ ਅੰਮ੍ਰਿਤਮਈ ਬਾਣੀ ਉਚਾਰਨ ਕਰਦਾ ਹੈ।

ਏਕ ਬਿਨਾ ਦੂਜਾ ਨਹੀ ਜਾਣੀ ॥੪॥੬॥
ਇਕ ਹਰੀ ਦੇ ਬਗੈਰ ਉਹ ਹੋਰਸ ਨੂੰ ਨਹੀਂ ਜਾਣਦਾ।

ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਿਸ਼ਾਹੀ।

ਆਗੈ ਦਯੁ ਪਾਛੈ ਨਾਰਾਇਣ ॥
ਮੇਰੇ ਅੱਗੇ ਹਰੀ ਹੈ, ਮੇਰੇ ਪਿੱਛੇ ਹਰੀ ਹੈ,

ਮਧਿ ਭਾਗਿ ਹਰਿ ਪ੍ਰੇਮ ਰਸਾਇਣ ॥੧॥
ਅਤੇ ਵਿਚਕਾਰਲੇ ਹਿੱਸੇ ਵਿੱਚ ਭੀ ਅੰਮ੍ਰਿਤ ਦਾ ਘਰ ਪਿਆਰਾ ਪ੍ਰਭੂ ਹੀ ਹੈ।

ਪ੍ਰਭੂ ਹਮਾਰੈ ਸਾਸਤ੍ਰ ਸਉਣ ॥
ਸੁਆਮੀ ਮੇਰਾ ਸ਼ਾਸਤਰ ਅਤੇ ਸੁਲੱਖਣਾ ਸ਼ਗਨ ਹੈ।

ਸੂਖ ਸਹਜ ਆਨੰਦ ਗ੍ਰਿਹ ਭਉਣ ॥੧॥ ਰਹਾਉ ॥
ਸੁਆਮੀ ਤੇ ਧਾਮ ਅਤੇ ਮੰਦਰ ਅੰਦਰ ਵੱਸਣ ਦੁਆਰਾ ਪ੍ਰਾਨੀ ਨੂੰ ਆਰਾਮ ਅਡੋਲਤਾ ਤੇ ਖੁਸ਼ੀ ਪ੍ਰਾਪਤ ਹੋ ਜਾਂਦੇ ਹਨ। ਠਹਿਰਾਉ।

ਰਸਨਾ ਨਾਮੁ ਕਰਨ ਸੁਣਿ ਜੀਵੇ ॥
ਆਪਣੀ ਜੀਭਾ ਨਾਲ ਨਾਮ ਨੂੰ ਉਚਾਰ ਅਤੇ ਕੰਨਾਂ ਨਾਲ ਸੁਣ ਕੇ ਮੈਂ ਜਿਉਂਦਾ ਹਾਂ।

ਪ੍ਰਭੁ ਸਿਮਰਿ ਸਿਮਰਿ ਅਮਰ ਥਿਰੁ ਥੀਵੇ ॥੨॥
ਸਾਈਂ ਦਾ ਚਿੰਤਨ ਅਤੇ ਆਰਾਧਨ ਕਰਨ ਦੁਆਰਾ ਮੈਂ ਅਬਿਨਾਸ਼ੀ ਤੇ ਸਦੀਵੀ ਸਥਿਰ ਹੋ ਗਿਆ ਹਾਂ।

ਜਨਮ ਜਨਮ ਕੇ ਦੂਖ ਨਿਵਾਰੇ ॥
ਕ੍ਰੋੜਾਂ ਜਨਕਾਂ ਦਿਆਂ ਦੁਖੜਿਆਂ ਤੋਂ ਮੇਰਾ ਛੁਟਕਾਰਾ ਹੋ ਗਿਆ ਹੈ।

ਅਨਹਦ ਸਬਦ ਵਜੇ ਦਰਬਾਰੇ ॥੩॥
ਸੁਆਮੀ ਦੀ ਦਰਗਾਹ ਦਾ ਬੈਕੁੰਠੀ ਕੀਰਤਨ ਹੁਣ ਮੇਰੇ ਨਹੀਂ ਹੁੰਦਾ ਹੈ।

ਕਰਿ ਕਿਰਪਾ ਪ੍ਰਭਿ ਲੀਏ ਮਿਲਾਏ ॥
ਆਪਣੀ ਮਿਹਰ ਧਾਰ ਕੇ ਸਾਈਂ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।

ਨਾਨਕ ਪ੍ਰਭ ਸਰਣਾਗਤਿ ਆਏ ॥੪॥੭॥
ਨਾਨਕ ਨੇ ਸੁਆਮੀ ਦੀ ਸ਼ਰਣ ਨਹੀਂ ਹੈ।

ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਿਸ਼ਾਹੀ।

ਕੋਟਿ ਮਨੋਰਥ ਆਵਹਿ ਹਾਥ ॥
ਸਾਹਿਬ ਦੇ ਸਿਮਰਨ ਰਾਹੀਂ ਕ੍ਰੋੜਾਂ ਹੀ ਮਨ ਦੀਆਂ ਚਾਹਣਾਂ ਪੂਰੀਆਂ ਹੋ ਜਾਂਦੀਆਂ ਹਨ।

ਜਮ ਮਾਰਗ ਕੈ ਸੰਗੀ ਪਾਂਥ ॥੧॥
ਯਮ ਦੇ ਰਸਤੇ ਉਤੇ ਰੱਬ ਦਾ ਨਾਮ ਪ੍ਰਾਨੀ ਦਾ ਸਾਥੀ ਅਤੇ ਸਹਾਇਕ ਹੁੰਦਾ ਹੈ।

ਗੰਗਾ ਜਲੁ ਗੁਰ ਗੋਬਿੰਦ ਨਾਮ ॥
ਵਿਸ਼ਾਲ ਵਾਹਿਗੁਰੂ ਦਾ ਨਾਮ ਗੰਗਾ ਦੇ ਪਾਣੀ ਦੀ ਮਾਨੰਦ ਹੈ।

ਜੋ ਸਿਮਰੈ ਤਿਸ ਕੀ ਗਤਿ ਹੋਵੈ ਪੀਵਤ ਬਹੁੜਿ ਨ ਜੋਨਿ ਭ੍ਰਮਾਮ ॥੧॥ ਰਹਾਉ ॥
ਜਿਹੜਾ ਕੋਈ ਇਸ ਦੀ ਆਰਾਧਨਾ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਇਸ ਨੂੰ ਪਾਨ ਕਰਨ ਦੁਆਰਾ ਜੀਵ ਮੁੜ ਕੇ ਜੂਨੀਆਂ ਅੰਦਰ ਨਹੀਂ ਭਟਕਦਾ। ਠਹਿਰਾਉ।

ਪੂਜਾ ਜਾਪ ਤਾਪ ਇਸਨਾਨ ॥
ਇਹ ਹੀ ਮੇਰੀ ਉਪਹਾਸ਼ਨਾ ਬੰਦਗੀ ਤਪੱਸਿਆ ਅਤੇ ਨਾਉਣ ਹੈ।

ਸਿਮਰਤ ਨਾਮ ਭਏ ਨਿਹਕਾਮ ॥੨॥
ਨਾਮ ਦਾ ਚਿੰਤਨ ਕਰਨ ਦੁਆਰਾ ਮੈਂ ਖਾਹਿਸ਼ ਰਹਿਤ ਹੋ ਗਿਆ ਹਾਂ।

ਰਾਜ ਮਾਲ ਸਾਦਨ ਦਰਬਾਰ ॥
ਧਨ-ਦੌਲਤ, ਮੰਦਰ, ਪਾਤਿਸ਼ਾਹੀ, ਕਚਿਹਰੀ,

ਸਿਮਰਤ ਨਾਮ ਪੂਰਨ ਆਚਾਰ ॥੩॥
ਅਤੇ ਮੁਕੰਮਲ ਆਚਰਨ ਹੈ ਨਾਮ ਦਾ ਸਿਮਰਨ।

ਨਾਨਕ ਦਾਸ ਇਹੁ ਕੀਆ ਬੀਚਾਰੁ ॥
ਯੋਗ ਸੋਚ ਵਿਚਾਰ ਮਗਰੋਂ ਗੋਲਾ ਨਾਨਕ ਇਸ ਨਤੀਜੇ ਤੇ ਪੁੱਜਾ ਹੈ,

ਬਿਨੁ ਹਰਿ ਨਾਮ ਮਿਥਿਆ ਸਭ ਛਾਰੁ ॥੪॥੮॥
ਕਿ ਪ੍ਰਭੂ ਦੇ ਨਾਮ ਦੇ ਬਗੈਰ ਹੋਰ ਸਾਰਾ ਕੁਛ ਝੂਠ ਹੈ ਅਤੇ ਸੁਆਹ ਵਰਗਾ ਹੈ।

ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਿਸ਼ਾਹੀ।

ਲੇਪੁ ਨ ਲਾਗੋ ਤਿਲ ਕਾ ਮੂਲਿ ॥
ਜਹਿਰ ਨੇ ਹਦੋ ਹੀ ਇੱਕ ਭੋਰਾ ਭੀ ਬੁਰਾ ਅਸਰ ਨਾਂ ਕੀਤਾ,

ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ ॥੧॥
ਪਰ ਪਾਬਰ ਬ੍ਰਾਹਮਣ ਉਠ ਕੇ ਮਰ ਗਿਆ।

ਹਰਿ ਜਨ ਰਾਖੇ ਪਾਰਬ੍ਰਹਮਿ ਆਪਿ ॥
ਪ੍ਰਭੂ ਨੇ ਗੋਲੇ ਨੂੰ ਪ੍ਰਭੂ ਨੇ ਖੁਦ ਹੀ ਬਚਾ ਲਿਆ ਹੈ।

ਪਾਪੀ ਮੂਆ ਗੁਰ ਪਰਤਾਪਿ ॥੧॥ ਰਹਾਉ ॥
ਗੁਨਾਹਗਾਰ ਗੁਰਾ ਦੀ ਸੱਤਿਆ ਦੁਆਰੇ ਨਸ਼ਟ ਹੋ ਗਿਆ। ਠਹਿਰਾਉ।

ਅਪਣਾ ਖਸਮੁ ਜਨਿ ਆਪਿ ਧਿਆਇਆ ॥
ਗੋਲਾ ਖੁਦ ਹੀ ਆਪਣੇ ਸੁਆਮੀ ਨੂੰ ਯਾਦ ਕਰਦਾ ਹੈ।

ਇਆਣਾ ਪਾਪੀ ਓਹੁ ਆਪਿ ਪਚਾਇਆ ॥੨॥
ਮੂਰਖ ਗੁਨਾਹਗਾਰ ਨੂੰ ਉਸ ਸਾਈਂ ਨੇ ਆਪੇ ਹੀ ਨਸ਼ਟ ਕਰ ਦਿੱਤਾ ਹੈ।

ਪ੍ਰਭ ਮਾਤ ਪਿਤਾ ਅਪਣੇ ਦਾਸ ਕਾ ਰਖਵਾਲਾ ॥
ਸੁਆਮੀ ਆਪਣੇ ਸੇਵਕਾਂ ਦੀ ਅੰਮੜੀ ਬਾਬਲ ਅਤੇ ਰਾਖਾ ਹੈ।

ਨਿੰਦਕ ਕਾ ਮਾਥਾ ਈਹਾਂ ਊਹਾ ਕਾਲਾ ॥੩॥
ਬਦਖੋਈ ਕਰਨ ਵਾਲੇ ਦਾ ਚਿਹਰਾ ਏਥੋਂ ਅਤੇ ਓਥੇ ਕਾਲਾ ਕੀਤਾ ਜਾਂਦਾ ਹੈ।

ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ ॥
ਸ਼ਰੋਮਣੀ ਸਾਹਿਬ ਨੇ ਗੋਲੇ ਨਾਨਕ ਦੀ ਪ੍ਰਾਰਥਨਾਂ ਸੁਣ ਲਈ ਹੈ।

ਮਲੇਛੁ ਪਾਪੀ ਪਚਿਆ ਭਇਆ ਨਿਰਾਸੁ ॥੪॥੯॥
ਨਾਉਮੀਦ ਹੋ ਕੇ ਨੀਚ ਗੁਨਾਹਗਾਰ ਮਰ ਮੁਕ ਗਿਆ।

ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਿਸ਼ਾਹੀ।

ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ॥
ਪਬਮ ਸਰੇਸ਼ਟ, ਪਰਮ ਸ਼ਰੇਸਟ, ਪਰਮ ਸਰੇਸ਼ਟ, ਪਰਮ ਸਰੇਸ਼ਟ, ਪਰਮ ਸਰੇਸ਼ਟ ਹੈ ਤੇਰਾ ਨਾਮ।

ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ॥੧॥ ਰਹਾਉ ॥
ਕੂੜੀ, ਕੂੜੀ ਕੂੜੀ, ਕੂੜੀ ਹੈ ਸੰਸਾਰੀ ਹੰਗਤਾ। ਠਹਿਰਾਉ।

ਨਗਜ ਤੇਰੇ ਬੰਦੇ ਦੀਦਾਰੁ ਅਪਾਰੁ ॥
ਅਮੋਲਕ ਹੈ ਦਰਸ਼ਨ ਤੇਰੇ ਗੋਲਿਆਂ ਦਾ, ਹੇ ਬੇਅੰਤ ਸੁਆਮੀ!

copyright GurbaniShare.com all right reserved. Email