ਨਾਮ ਬਿਨਾ ਸਭ ਦੁਨੀਆ ਛਾਰੁ ॥੧॥ ਨਾਮ ਦੇ ਬਗੈਰ ਸਾਰਾ ਸੰਸਾਰ ਨਿਰਾ ਪੁਰਾ ਸੁਆਹ ਹੀ ਹੈ! ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥ ਅਸਚਰਜ ਹੈ ਤੇਰੀ ਅਪਾਰ ਸ਼ਕਤੀ ਅਤੇ ਸ਼ਲਾਘਾਯੋਗ ਹਨ ਤੇਰੇ ਪੈਰ। ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ ॥੨॥ ਅਣਮੁੱਲੀ ਹੈ ਤੇਰੀ ਸਿਫ਼ਤ ਸ਼ਲਾਘਾ, ਹੇ ਸੱਚੇ ਸੁਲਤਾਨ! ਨੀਧਰਿਆ ਧਰ ਪਨਹ ਖੁਦਾਇ ॥ ਪ੍ਰਭੂ ਦੀ ਪਨਾਹ ਨਿਆਸਰਿਆਂ ਦਾ ਆਸਰਾ ਹੈ। ਗਰੀਬ ਨਿਵਾਜੁ ਦਿਨੁ ਰੈਣਿ ਧਿਆਇ ॥੩॥ ਦਿਨ ਅਤੇ ਰਾਤ ਨੂੰ ਮਸਕੀਨਾਂ ਨੂੰ ਮਾਣ ਬਖਸ਼ਣਹਾਰ ਵਾਹਿਗੁਰੂ ਦਾ ਸਿਮਰਨ ਕਰ। ਨਾਨਕ ਕਉ ਖੁਦਿ ਖਸਮ ਮਿਹਰਵਾਨ ॥ ਸੁਆਮੀ ਆਪ ਨਾਨਕ ਉਤੇ ਦਇਆਵਾਨ ਹੈ। ਅਲਹੁ ਨ ਵਿਸਰੈ ਦਿਲ ਜੀਅ ਪਰਾਨ ॥੪॥੧੦॥ ਰੱਬ ਕਰੇ ਮੈਨੂੰ ਵਾਹਿਗੁਰੂ ਨਾਂ ਭੁਲੇ, ਜੋ ਮੇਰਾ ਮਨ ਆਤਮਾਂ ਅਤੇ ਜਿੰਦ ਜਾਨ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਸਾਚ ਪਦਾਰਥੁ ਗੁਰਮੁਖਿ ਲਹਹੁ ॥ ਗੁਰਾਂ ਦੀ ਦਇਆ ਦੁਆਰਾ ਤੂੰ ਸੱਚੇ ਧਨ ਨੂੰ ਪ੍ਰਾਪਤ ਕਰ। ਪ੍ਰਭ ਕਾ ਭਾਣਾ ਸਤਿ ਕਰਿ ਸਹਹੁ ॥੧॥ ਸੁਆਮੀ ਦੀ ਰਜਾ ਨੂੰ ਸੱਚੀ ਤਸਲੀਮ ਕਰ ਕੇ ਤੂੰ ਇਸ ਨੂੰ ਸਿਰ ਮੱਥੇ ਤੇ ਸਹਾਰ ਹੇ ਬੰਦੇ। ਜੀਵਤ ਜੀਵਤ ਜੀਵਤ ਰਹਹੁ ॥ ਇਸ ਤਰ੍ਹਾਂ ਤੂੰ ਕਾਲ ਸਥਾਈ ਹੀ ਜਿਉਂਦਾ ਰਹੇਗਾ। ਰਾਮ ਰਸਾਇਣੁ ਨਿਤ ਉਠਿ ਪੀਵਹੁ ॥ ਹਰ ਰੋਜ ਸਾਜਰੇ ਉਠ ਕੇ ਤੂੰ ਸੁਆਮੀ ਦਾ ਅੰਮ੍ਰਿਤ ਪਾਨ ਕਰ। ਹਰਿ ਹਰਿ ਹਰਿ ਹਰਿ ਰਸਨਾ ਕਹਹੁ ॥੧॥ ਰਹਾਉ ॥ ਤੂੰ ਆਪਣੀ ਜੀਭ ਨਾਲ ਆਪਣੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੇ ਨਾਮ ਦਾ ਊਚਾਰਨ ਕਰ। ਠਹਿਰਾਉ। ਕਲਿਜੁਗ ਮਹਿ ਇਕ ਨਾਮਿ ਉਧਾਰੁ ॥ ਕਾਲੇ ਯੁਗ ਅੰਦਰ ਕੇਵਲ ਨਾਮ ਦੇ ਰਾਹੀਂ ਹੀ ਜੀਵ ਦਾ ਕਲਿਆਣ ਹੁੰਦਾ ਹੈ। ਨਾਨਕੁ ਬੋਲੈ ਬ੍ਰਹਮ ਬੀਚਾਰੁ ॥੨॥੧੧॥ ਨਾਨਕ ਸਿਰਜਣਹਾਰ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਸਤਿਗੁਰੁ ਸੇਵਿ ਸਰਬ ਫਲ ਪਾਏ ॥ ਸੱਚੇ ਗੁਰਾਂ ਦੀ ਘਾਲ ਕਮਾ ਕੇ ਮੈਂ ਸਾਰੇ ਮੇਵੇ ਪ੍ਰਾਪਤ ਕਰ ਲਏ ਹਨ। ਜਨਮ ਜਨਮ ਕੀ ਮੈਲੁ ਮਿਟਾਏ ॥੧॥ ਮੇਰੀ ਕ੍ਰੋੜਾਂ ਹੀ ਜਨਮਾਂ ਦੀ ਗੰਦਗੀ ਧੋਤੀ ਗਈ ਹੈ। ਪਤਿਤ ਪਾਵਨ ਪ੍ਰਭ ਤੇਰੋ ਨਾਉ ॥ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇਰਾ ਨਾਮ, ਹੇ ਪ੍ਰਭੂ! ਪੂਰਬਿ ਕਰਮ ਲਿਖੇ ਗੁਣ ਗਾਉ ॥੧॥ ਰਹਾਉ ॥ ਮੇਰੇ ਪਿਛਲੇ ਅਮਲ ਦੀ ਲਿਖਤਕਾਰ ਦੇ ਅਠਨੁਸਾਰ ਮੈਂ ਸੁਆਮੀ ਦੀਆਂ ਸਿਫ਼ਤ-ਸ਼ਲਾਘਾ ਗਾਇਨ ਕਰਦਾ ਹਾਂ। ਠਹਿਰਾਉ। ਸਾਧੂ ਸੰਗਿ ਹੋਵੈ ਉਧਾਰੁ ॥ ਸੰਤਾਂ ਨਾਲ ਸੰਗਤ ਕਰਨ ਦੁਆਰਾ ਬੰਦੇ ਦੀ ਕਲਿਆਣ ਹੋ ਜਾਂਦੀ ਹੈ। ਸੋਭਾ ਪਾਵੈ ਪ੍ਰਭ ਕੈ ਦੁਆਰ ॥੨॥ ਅਤੇ ਪ੍ਰਭੂ ਦੇ ਦਰਬਾਰ ਅੰਦਰ ਇੱਜਤ ਆਬਰੂ ਪ੍ਰਾਪਤ ਹੁੰਦੀ ਹੈ। ਸਰਬ ਕਲਿਆਣ ਚਰਣ ਪ੍ਰਭ ਸੇਵਾ ॥ ਸਾਈਂ ਦੇ ਪੈਰ ਦੀ ਘਾਲ ਕਮਾਉਣ ਦੁਆਰਾ ਸਾਰੇ ਆਰਾਮ ਪਾ ਨਹੀਂ ਦੇ ਹਨ। ਧੂਰਿ ਬਾਛਹਿ ਸਭਿ ਸੁਰਿ ਨਰ ਦੇਵਾ ॥੩॥ ਸਾਰੇ ਦੈਵੀ ਪੁਰਸ਼ ਅਤੇ ਦੇਵਤੇ ਐਸੇ ਪ੍ਰਾਨੀਆਂ ਦੇ ਪੈਰਾਂ ਦੀ ਧੂੜ ਨੂੰ ਲੋਚਦੇ ਹਨ। ਨਾਨਕ ਪਾਇਆ ਨਾਮ ਨਿਧਾਨੁ ॥ ਨਾਨਕ ਨੂੰ ਨਾਮ ਦਾ ਖਜਾਨਾ ਪ੍ਰਦਾਨ ਹੋ ਗਿਆ ਹੈ। ਹਰਿ ਜਪਿ ਜਪਿ ਉਧਰਿਆ ਸਗਲ ਜਹਾਨੁ ॥੪॥੧੨॥ ਸੁਆਮੀ ਦਾ ਸਿਮਰਨ ਅਤੇ ਅਰਾਧਨ ਕਰਨ ਦੁਆਰਾ ਸਾਰੇ ਸੰਸਾਰ ਦਾ ਪਾਰ ਉਤਾਰਾ ਹੋ ਗਿਆ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਅਪਣੇ ਦਾਸ ਕਉ ਕੰਠਿ ਲਗਾਵੈ ॥ ਆਪਣੇ ਗੋਲੇ ਨੂੰ ਪ੍ਰਭੂ ਆਪਣੀ ਛਾਤੀ ਨਾਲ ਲਾਉਂਦਾ ਹੈ। ਨਿੰਦਕ ਕਉ ਅਗਨਿ ਮਹਿ ਪਾਵੈ ॥੧॥ ਬਦਖੋਈ ਕਰਨ ਵਾਲੇ ਨੂੰ ਉਹ ਅੱਗ ਵਿੱਚ ਪਾਉਂਦਾ ਹੈ। ਪਾਪੀ ਤੇ ਰਾਖੇ ਨਾਰਾਇਣ ॥ ਆਪਣਿਆਂ ਨਫਰਾਂ ਨੂੰ ਸਾਈਂ ਗੁਨਾਹਗਾਰਾਂ ਤੋਂ ਬਚਾ ਲੈਂਦਾ ਹੈ। ਪਾਪੀ ਕੀ ਗਤਿ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ॥੧॥ ਰਹਾਉ ॥ ਕੋਈ ਭੀ ਗੁਨਾਹਗਾਰ ਨੂੰ ਬਚਾ ਨਹੀਂ ਸਕਦਾ। ਆਪਣੇ ਨਿੱਜਦੇ ਕਰਮਾਂ ਦੁਆਰਾ ਗੁਨਾਹਗਾਰ ਤਬਾਹ ਹੋ ਜਾਂਦਾ ਹੈ। ਠਹਿਰਾਉ। ਦਾਸ ਰਾਮ ਜੀਉ ਲਾਗੀ ਪ੍ਰੀਤਿ ॥ ਪ੍ਰਭੂ ਦਾ ਸੇਵਕ ਆਪਦੇ ਪੂਜਯ ਪ੍ਰਭੂ ਨਾਲ ਪ੍ਰੇਮ ਪਾ ਲੈਂਦਾ ਹੈ। ਨਿੰਦਕ ਕੀ ਹੋਈ ਬਿਪਰੀਤਿ ॥੨॥ ਨਿੰਦਾ ਕਰਨ ਵਾਲਾ ਪ੍ਰਭੂ ਨੂੰ ਪਿਆਰ ਨਹੀਂ ਕਰਦਾ। ਪਾਰਬ੍ਰਹਮਿ ਅਪਣਾ ਬਿਰਦੁ ਪ੍ਰਗਟਾਇਆ ॥ ਸ਼ਰੋਮਣੀ ਸਾਹਿਬ ਲੇ ਆਪਣੀ ਸੁਭਾਵਿਕ ਖਸਲਤ ਜਾਹਰ ਕੀਤੀ ਹੈ। ਦੋਖੀ ਅਪਣਾ ਕੀਤਾ ਪਾਇਆ ॥੩॥ ਅਪਰਾਧੀ ਆਪਣੇ ਕਰਮਾਂ ਦਾ ਫਲ ਪਾ ਲੈਂਦਾ ਹੈ। ਆਇ ਨ ਜਾਈ ਰਹਿਆ ਸਮਾਈ ॥ ਪ੍ਰਭੂ ਆਉਂਦਾ ਅਤੇ ਜਾਂਦਾ ਨਹੀਂ ਪ੍ਰੰਤੂ ਹਰ ਥਾਂ ਵਿਆਪਕ ਹੋ ਰਿਹਾ ਹੈ। ਨਾਨਕ ਦਾਸ ਹਰਿ ਕੀ ਸਰਣਾਈ ॥੪॥੧੩॥ ਨਫਰ ਨਾਨਕ ਕੇਵਲ ਪ੍ਰਭੂ ਦੀ ਪਨਾਹ ਹੀ ਲੋੜਦਾ ਹੈ। ਰਾਗੁ ਭੈਰਉ ਮਹਲਾ ੫ ਚਉਪਦੇ ਘਰੁ ੨ ਰਾਗੁ ਭੈਰਉ। ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸ੍ਰੀਧਰ ਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ ॥ ਸਰੂਪ ਰਹਿਤ ਤੇ ਮੋਹਿਤ ਕਰ ਲੈਣ ਵਾਲਾ ਮਾਇਆ ਦਾ ਪਤੀ ਸਾਰਿਆਂ ਦਾ ਸਿਰਜਣਹਾਰ ਹੈ ਤੇ ਆਰਾਮ ਦੇਣ ਵਾਲਾ ਹੈ। ਐਸਾ ਪ੍ਰਭੁ ਛੋਡਿ ਕਰਹਿ ਅਨ ਸੇਵਾ ਕਵਨ ਬਿਖਿਆ ਰਸ ਮਾਤਾ ॥੧॥ ਇਹੋ ਜਿਹੇ ਸਾਈਂ ਨੂੰ ਤਿਆਗ ਤੂੰ ਹੋਰਸ ਦੀ ਘਾਲ ਕਮਾਉਂਦਾ ਹੈ ਤੂੰ ਕਿਉਂ ਪਾਪਾਂ ਦੇ ਸੁਆਦ ਅੰਦਰ ਮਤਵਾਲਾ ਹੋਇਆ ਹੋਇਆ ਹੈ। ਰੇ ਮਨ ਮੇਰੇ ਤੂ ਗੋਵਿਦ ਭਾਜੁ ॥ ਹੇ ਮੇਰੀ ਜਿੰਦੜੀਏ! ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ। ਅਵਰ ਉਪਾਵ ਸਗਲ ਮੈ ਦੇਖੇ ਜੋ ਚਿਤਵੀਐ ਤਿਤੁ ਬਿਗਰਸਿ ਕਾਜੁ ॥੧॥ ਰਹਾਉ ॥ ਮੈਂ ਹੋਰ ਸਾਰੇ ਉਪਰਾਲੇ ਵੇਖੇ ਹਨ। ਜਿਸ ਕਿਸੇ ਹੋਰ ਦਾ ਖਿਆਲ ਕਰਦਾ ਹਾਂ ਉਸੇ ਨਾਲ ਮੇਰਾ ਕੰਮ ਵਿਗੜ ਜਾਂਦਾ ਹੈ। ਠਹਿਰਾਉ। ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥ ਅੰਨ੍ਹੇ ਤੇ ਬੇਸਮਝ ਮਨਮਤੀਏ ਆਪਣੇ ਸੁਆਮੀ ਨੂੰ ਤਿਆਗ, ਉਸ ਦੀ ਨੌਕਰਾਣੀ ਦੀ ਪੂਜਾ ਕਰਦੇ ਹਨ। ਹਰਿ ਕੀ ਭਗਤਿ ਕਰਹਿ ਤਿਨ ਨਿੰਦਹਿ ਨਿਗੁਰੇ ਪਸੂ ਸਮਾਨਾ ॥੨॥ ਗੁਰੂ ਵਿਹੂਣਾ ਅਤੇ ਡੰਗਰਾਂ ਵਰਗੇ ਹੋਣ ਕਾਰਨ ਉਹ ਉਹਨਾਂ ਨੂੰ ਬਗੋਦੇ ਹਨ, ਜੋ ਆਪਣੇ ਪ੍ਰਭੂ ਦੀ ਪੂਜਾ ਕਰਦੇ ਹਨ। ਜੀਉ ਪਿੰਡੁ ਤਨੁ ਧਨੁ ਸਭੁ ਪ੍ਰਭ ਕਾ ਸਾਕਤ ਕਹਤੇ ਮੇਰਾ ॥ ਆਤਮਾਂ, ਜਿੰਦਗੀ, ਦੇਹ ਅਤੇ ਦੌਲਤ ਸਮੂਹ ਸੁਆਮੀ ਦੀ ਮਲਕੀਅਤ ਹਨ, ਪ੍ਰੰਤੂ ਮਾਇਆ ਦੇ ਪੁਜਾਰੀ ਉਨ੍ਹਾਂ ਨੂੰ ਆਪਣੀਆਂ ਨਿੱਜ ਦੀਆਂ ਆਖਦੇ ਹਨ। copyright GurbaniShare.com all right reserved. Email |