ਅਹੰਬੁਧਿ ਦੁਰਮਤਿ ਹੈ ਮੈਲੀ ਬਿਨੁ ਗੁਰ ਭਵਜਲਿ ਫੇਰਾ ॥੩॥ ਉਹ ਹੰਕਾਰੀ ਮਤਵਾਲੇ ਹਨ, ਉਹਨਾ ਦੀ ਸਮਝ ਮੰਦੀ ਅਤੇ ਪਲੀਤ ਹੈ ਅਤੇ ਗੁਰਾਂ ਦੇ ਬਗੈਰ ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਆਉਂਦੇ ਤੇ ਜਾਂਦੇ ਰਹਿੰਦੇ ਹਨ। ਹੋਮ ਜਗ ਜਪ ਤਪ ਸਭਿ ਸੰਜਮ ਤਟਿ ਤੀਰਥਿ ਨਹੀ ਪਾਇਆ ॥ ਹਵਨਾਂ, ਪੁੰਨਾਰਥੀ ਸਦਾ ਵਰਤਾਂ, ਓਪਰਿਆਂ ਪਾਠਾਂ, ਕਰੜੀਆਂ ਘਾਲਾਂ, ਸਮੂਹ, ਸਵੈ ਰਿਆਜਤਾਂ ਅਤੇ ਨਦੀਆਂ ਦੇ ਕਿਨਾਰਿਆਂ ਤੇ ਧਰਮ ਅਸਥਾਨਾਂ ਤੇ ਰਹਿਣ ਰਾਹੀਂ ਪ੍ਰਭੂ ਪਾਇਆ ਨਹੀਂ ਜਾਂਦਾ। ਮਿਟਿਆ ਆਪੁ ਪਏ ਸਰਣਾਈ ਗੁਰਮੁਖਿ ਨਾਨਕ ਜਗਤੁ ਤਰਾਇਆ ॥੪॥੧॥੧੪॥ ਮੁਖੀ ਗੁਰਾਂ ਦੀ ਪਨਾਹ ਲੈਣ ਦੁਆਰਾ, ਸਵੈ ਹੰਗਤਾ ਮਿਟ ਜਾਂਦੀ ਹੈ, ਹੇ ਨਾਨਕ! ਅਤੇ ਇਨਸਾਨ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਿਹਿ ਪੇਖਿਓ ਉਦਾਸਾਏ ॥ ਮੈਂ ਪ੍ਰਭੂ ਨੂੰ ਜੰਗਲਾਂ ਵਿੱਚ ਦੇਖਿਆ ਹੈ, ਬਨਾਸਪਤੀ ਵਿੰਚ ਦੇਖਿਆ ਹੈ ਅਤੇ ਦੇਖਿਅਠਾ ਹੈ ਉਸ ਨੂੰ ਘਰਾਂ ਤੇ ਤਿਆਗ ਵਿੱਚ ਭੀ। ਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ ਤੀਰਥਾਏ ॥੧॥ ਮੈਂ ਉਸ ਨੂੰ ਡੰਡਾ ਧਾਰੀਆਂ, ਜਟਾਂ ਰੱਖਣ ਵਾਲਿਆਂ ਅਤੇ ਧਰਮ ਅਸਥਾਨਾਂ ਤੇ ਜਾਣ ਵਾਲਿਆਂ ਵਿੱਚ ਵੇਖਿਆ ਹੈ। ਸੰਤਸੰਗਿ ਪੇਖਿਓ ਮਨ ਮਾਏਂ ॥ ਮੈਂ ਉਸ ਨੂੰ ਸਾਧ ਸੰਗਤ ਅਤੇ ਆਪਣੇ ਹਿਰਦੇ ਅੰਦਰ ਵੇਖਿਆ ਹੈ। ਊਭ ਪਇਆਲ ਸਰਬ ਮਹਿ ਪੂਰਨ ਰਸਿ ਮੰਗਲ ਗੁਣ ਗਾਏ ॥੧॥ ਰਹਾਉ ॥ ਅਸਮਾਨ, ਪਾਤਾਲ ਅਤੇ ਹਰ ਸ਼ੈ ਅੰਦਰ ਮੈਂ ਪ੍ਰਭੂ ਨੂੰ ਪਰੀਪੂਰਨ ਪਾਉਂਦਾ ਹਾਂ। ਪ੍ਰੇਮ ਤੇ ਖੁਸ਼ੀ ਨਾਲ ਮੈਂ ਉਸ ਦੀ ਮਹਿਮਾਂ ਗਾਇਨ ਕਰਦਾ ਹਾਂ। ਠਹਿਰਾਉ। ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ ॥ ਮੈਂ ਸੁਆਮੀ ਨੂੰ ਯੋਗੀਆਂ, ਅਨੇਕਾਂ ਸੰਪ੍ਰਦਾਵਾਂ, ਇਕਾਂਤੀਆਂ, ਰਮਤੇ ਸਾਧੂਆਂ ਅਤੇ ਗੋਦੜੀ ਵਾਲੇ ਫਕੀਰਾਂ ਤੇ ਜਤੀਆਂ ਵਿੱਚ ਵੇਖਿਆ ਹੈ। ਤਪੀ ਤਪੀਸੁਰ ਮੁਨਿ ਮਹਿ ਪੇਖਿਓ ਨਟ ਨਾਟਿਕ ਨਿਰਤਾਏ ॥੨॥ ਮੈਂ ਉਸ ਨੂੰ ਤਪ ਕਰਨ ਵਾਲਿਆਂ, ਤਸੀਹੇ ਕਰਨਹਾਰਾਂ, ਖਾਮੋਸ਼ ਰਿਸ਼ੀਆਂ, ਕਲਾਕਾਰਾਂ, ਰੂਪਕਾਂ ਅਤੇ ਨਾਚਾਂ ਅੰਦਰ ਵੇਖਿਆ ਹੈ। ਚਹੁ ਮਹਿ ਪੇਖਿਓ ਖਟ ਮਹਿ ਪੇਖਿਓ ਦਸ ਅਸਟੀ ਸਿੰਮ੍ਰਿਤਾਏ ॥ ਮੈਂ ਉਸ ਨੂੰ ਚਾਰ ਵੇਦਾਂ ਵਿੱਚ ਵੇਖਿਆ ਹੈ ਅਤੇ ਵੇਖਿਆ ਹੈ ਉਸ ਨੂੰ ਛੇ ਸ਼ਾਸਤਰਾਂ ਦਸ ਅਤੇ ਅੱਠ ਪੁਰਾਨਾਂ ਅਤੇ ਸਤਾਈ ਸਿਮਰਤੀਆਂ ਵਿੱਚ ਭੀ। ਸਭ ਮਿਲਿ ਏਕੋ ਏਕੁ ਵਖਾਨਹਿ ਤਉ ਕਿਸ ਤੇ ਕਹਉ ਦੁਰਾਏ ॥੩॥ ਉਹ ਸਾਰੇ ਇਕੱਠੇ ਹੋ ਆਖਦੇ ਹਨ ਕਿ ਪ੍ਰਭੂ ਕੇਵਲ ਇੱਕ ਹੀ ਹੈ। ਤਦ ਮੈਂ ਕੀ ਆਖਾਂ? ਕਿ ਉਹ ਕਿਸ ਕੋਲੋ ਲੁਕਿਆ ਛਿਪਿਆ ਹੋਇਆ ਹੈ? ਅਗਹ ਅਗਹ ਬੇਅੰਤ ਸੁਆਮੀ ਨਹ ਕੀਮ ਕੀਮ ਕੀਮਾਏ ॥ ਪਕੜ ਰਹਿਤ, ਬੇਥਾਹ ਅਤੇ ਅਨੰਤ ਪ੍ਰਭੂ ਅਣਮੁੱਲਾ ਹੈ। ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਜਨ ਨਾਨਕ ਤਿਨ ਕੈ ਬਲਿ ਬਲਿ ਜਾਈਐ ਜਿਹ ਘਟਿ ਪਰਗਟੀਆਏ ॥੪॥੨॥੧੫॥ ਨੌਕਰ ਉਨ੍ਹਾਂ ਤੋਂ ਘੋਲੀ ਘੋਲੀ ਵੰਞਦਾ ਹੈ, ਜਿਨ੍ਹਾਂ ਦੇ ਮਨ ਅੰਦਰ ਊਹ ਜਾਹਰ ਹੋ ਗਿਆ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਸ਼ਾਹੀ। ਨਿਕਟਿ ਬੁਝੈ ਸੋ ਬੁਰਾ ਕਿਉ ਕਰੈ ॥ ਜੋ ਆਪਣੇ ਸੁਆਮੀ ਨੂੰ ਨੇੜੇ ਅਨੁਭਵ ਕਰਦਾ ਹੈ ਊਹ ਬਦੀ ਕਿਸ ਤਰ੍ਹਾਂ ਕਰ ਸਕਦਾ ਹੈ? ਬਿਖੁ ਸੰਚੈ ਨਿਤ ਡਰਤਾ ਫਿਰੈ ॥ ਜੋ ਜਹਿਰ ਇਕੱਤਰ ਕਰਦਾ ਹੈ, ਉਹ ਸਦਾ ਹੀ ਡਰਦਾ ਰਹਿੰਦਾ ਹੈ। ਹੈ ਨਿਕਟੇ ਅਰੁ ਭੇਦੁ ਨ ਪਾਇਆ ॥ ਸੁਆਮੀ ਨੇੜੇ ਹੈ ਅਤੇ ਇਹ ਭੇਦ ਜਾਣਿਆਂ ਨਹੀਂ ਜਾਂਦਾ। ਬਿਨੁ ਸਤਿਗੁਰ ਸਭ ਮੋਹੀ ਮਾਇਆ ॥੧॥ ਸੱਚੇ ਗੁਰਾਂ ਦੇ ਬਗੈਰ ਸਾਰੇ ਸੰਸਾਰ ਨੂੰ ਮੋਹਨੀ ਨੇ ਫਰੇਫਤਾ ਕਰ ਲਿਆ ਹੈ। ਨੇੜੈ ਨੇੜੈ ਸਭੁ ਕੋ ਕਹੈ ॥ ਨਜਦੀਕ ਹੈ ਸੁਆਮੀ, ਹਰ ਕੋਈ ਆਖਦਾ ਹੈ। ਗੁਰਮੁਖਿ ਭੇਦੁ ਵਿਰਲਾ ਕੋ ਲਹੈ ॥੧॥ ਰਹਾਉ ॥ ਕੋਈ ਇੱਕ ਅੱਧਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਭੇਤ ਨੂੰ ਪਾਉਂਦਾ ਹੈ। ਠਹਿਰਾਉ। ਨਿਕਟਿ ਨ ਦੇਖੈ ਪਰ ਗ੍ਰਿਹਿ ਜਾਇ ॥ ਪ੍ਰਾਨੀ ਪ੍ਰਭੂ ਦੇ ਨੇੜੇਪਨ ਨੂੰ ਨਹੀਂ ਵੇਖਦਾ ਅਤੇ ਪਰਾਏ ਘਰ ਜਾਂਦਾ ਹੈ। ਦਰਬੁ ਹਿਰੈ ਮਿਥਿਆ ਕਰਿ ਖਾਇ ॥ ਉਹ ਹੋਰਨਾਂ ਦਾ ਧਨ ਲੁੱਟਦਾ ਹੈ ਅਤੇ ਝੂਠ ਤੇ ਗੁਜਾਰਾ ਕਰਦਾ ਹੈ। ਪਈ ਠਗਉਰੀ ਹਰਿ ਸੰਗਿ ਨ ਜਾਨਿਆ ॥ ਊਹ ਦ੍ਰਿਸ਼ਯਕ ਗਲਤ ਫਹਿਮੀ ਅੰਦਰ ਪਕੜਿਆ ਗਿਆ ਹੈ ਅਤੇ ਸੁਆਮੀ ਨੂੰ ਆਪਣੇ ਨਾਲ ਨਹੀਂ ਜਾਣਦਾ। ਬਾਝੁ ਗੁਰੂ ਹੈ ਭਰਮਿ ਭੁਲਾਨਿਆ ॥੨॥ ਗੁਰਾਂ ਦੇ ਬਗੈਰ ਉਹ ਸੰਦੇਹ ਅੰਦਰ ਕੁਰਾਹੇ ਪਿਆ ਹੋਇਆ ਹੈ। ਨਿਕਟਿ ਨ ਜਾਨੈ ਬੋਲੈ ਕੂੜੁ ॥ ਉਹ ਸੁਆਮੀ ਨੂੰ ਨੇੜੇ ਅਨੁਭਵ ਨਹੀਂ ਕਰਦਾ ਅਤੇ ਝੂਠ ਬਕਦਾ ਹੈ। ਮਾਇਆ ਮੋਹਿ ਮੂਠਾ ਹੈ ਮੂੜੁ ॥ ਸੰਸਾਰੀ ਪਦਾਰਥਾਂ ਦੇ ਪਿਆਰ ਅੰਦਰ ਮੂਰਖ ਠੱਗਿਆ ਗਿਆ ਹੈ। ਅੰਤਰਿ ਵਸਤੁ ਦਿਸੰਤਰਿ ਜਾਇ ॥ ਉਸ ਦੇ ਅੰਦਰਵਾਰ ਹੀ ਵਖਰ ਹੈ ਪਰ ਉਹ ਇਸ ਦੀ ਭਾਲ ਵਿੱਚ ਪਰਦੇਸ ਜਾਂਦਾ ਹੈ। ਬਾਝੁ ਗੁਰੂ ਹੈ ਭਰਮਿ ਭੁਲਾਇ ॥੩॥ ਪ੍ਰੰਤੂ ਗੁਰਾਂ ਦੇ ਬਗੈਰ ਊਹ ਵਹਿਮ ਵਿੱਚ ਭਟਕਦਾ ਹੈ। ਜਿਸੁ ਮਸਤਕਿ ਕਰਮੁ ਲਿਖਿਆ ਲਿਲਾਟ ॥ ਜਿਸ ਦੇ ਚਿਹਰੇ ਅਤੇ ਮੱਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ, ਸਤਿਗੁਰੁ ਸੇਵੇ ਖੁਲ੍ਹ੍ਹੇ ਕਪਾਟ ॥ ਉਹ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਉਸ ਦੇ ਮਨ ਦੇ ਤਖਤੇ ਖੁਲ੍ਹ ਜਾਂਦੇ ਹਨ। ਅੰਤਰਿ ਬਾਹਰਿ ਨਿਕਟੇ ਸੋਇ ॥ ਅੰਦਰ, ਬਾਹਰ ਅਤੇ ਐਨ ਨਜਦੀਕ ਤਦ ਉਹ ਸਾਹਿਬ ਨੂੰ ਦੇਖਦਾ ਹੈ। ਜਨ ਨਾਨਕ ਆਵੈ ਨ ਜਾਵੈ ਕੋਇ ॥੪॥੩॥੧੬॥ ਤਦ ਉਹ ਕਿਧਰੇ ਜਾਂਦਾ ਅਤੇ ਆਉਂਦਾ ਨਹੀਂ, ਹੇ ਗੋਲੇ ਨਾਨਕ! ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਜਿਸੁ ਤੂ ਰਾਖਹਿ ਤਿਸੁ ਕਉਨੁ ਮਾਰੈ ॥ ਉਸ ਨੂੰ ਕੌਣ ਮਾਰ ਸਕਦਾ ਹੈ, ਜਿਸਦੀ ਤੂੰ ਰੱਖਿਆ ਕਰਦਾ ਹੈ, ਹੇ ਸੁਆਮੀ! ਸਭ ਤੁਝ ਹੀ ਅੰਤਰਿ ਸਗਲ ਸੰਸਾਰੈ ॥ ਤੇਰੇ ਅੰਦਰ ਹੀ ਰਮੇ ਹਨ ਸਮੂਹ ਜੀਵ ਅਤੇ ਸਾਰਾ ਸੰਸਾਰ। ਕੋਟਿ ਉਪਾਵ ਚਿਤਵਤ ਹੈ ਪ੍ਰਾਣੀ ॥ ਫਾਨੀ ਬੰਦਾ ਕ੍ਰੋੜਾਂ ਹੀ ਤਦਬੀਰਾਂ ਸੋਚਦਾ ਹੈ, ਸੋ ਹੋਵੈ ਜਿ ਕਰੈ ਚੋਜ ਵਿਡਾਣੀ ॥੧॥ ਪ੍ਰਤੂ ਕੇਵਲ ਉਹ ਹੀ ਹੁੰਦਾ ਹੈ ਜੋ ਅਦੁਭੁਤ ਖੇਡਾਂ ਦਾ ਸੁਆਮੀ ਕਰਦਾ ਹੈ। ਰਾਖਹੁ ਰਾਖਹੁ ਕਿਰਪਾ ਧਾਰਿ ॥ ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਆਪਣੀ ਰਹਿਮਤ ਧਾਰ ਕੇ ਤੂੰ, ਹੇ ਸੁਆਮੀ! ਤੇਰੀ ਸਰਣਿ ਤੇਰੈ ਦਰਵਾਰਿ ॥੧॥ ਰਹਾਉ ॥ ਤੇਰੀ ਦਰਗਾਹ ਅੰਦਰ ਮੈਂ ਤੇਰੀ ਪਨਾਹ ਨਹੀਂ ਹੈ। ਠਹਿਰਾੳ। ਜਿਨਿ ਸੇਵਿਆ ਨਿਰਭਉ ਸੁਖਦਾਤਾ ॥ ਜੋ ਕੋਈ ਨਿੱਡਰ ਅਤੇ ਆਰਾਮ ਬਖਸ਼ਣਹਾਰ ਸੁਆਮੀ ਦੀ ਘਾਲ ਕਮਾਉਂਦਾ ਹੈ, ਤਿਨਿ ਭਉ ਦੂਰਿ ਕੀਆ ਏਕੁ ਪਰਾਤਾ ॥ ਉਸ ਦਾ ਡਰ ਨਵਿਰਤ ਹੋ ਜਾਂਦਾ ਹੈ ਅਤੇ ਉਹ ਇੱਕ ਸੁਆਮੀ ਨੂੰ ਜਾਣਦਾ ਹੈ। ਜੋ ਤੂ ਕਰਹਿ ਸੋਈ ਫੁਨਿ ਹੋਇ ॥ ਜਿਹੜਾ ਕੁਝ ਤੂੰ ਕਰਦਾ ਹੈ ਅੰਤ ਨੂੰ ਉਹ ਹੀ ਹੁੰਦਾ ਹੈ। ਮਾਰੈ ਨ ਰਾਖੈ ਦੂਜਾ ਕੋਇ ॥੨॥ ਕੋਈ ਹੋਰ ਬਚਾਅ ਜਾਂ ਮਾਰ ਨਹੀਂ ਸਕਦਾ। ਕਿਆ ਤੂ ਸੋਚਹਿ ਮਾਣਸ ਬਾਣਿ ॥ ਤੂੰ ਮਨੁੱਖ ਵਰਗੇ ਸੁਭਾਅ ਨਾਲ ਕੀ ਸੋਚਦਾ ਹੈ? ਅੰਤਰਜਾਮੀ ਪੁਰਖੁ ਸੁਜਾਣੁ ॥ ਸਰਵੱਗ ਸੁਆਮੀ ਦਿਲਾਂ ਦੀਆਂ ਜਾਣਨਹਾਰ ਹੈ। ਏਕ ਟੇਕ ਏਕੋ ਆਧਾਰੁ ॥ ਕੇਵਲ ਸੁਆਮੀ ਹੀ ਮੇਰੀ ਪਨਾਹ ਹੈ ਅਤੇ ਕੇਵਲ ਉਹ ਹੀ ਮੇਰਾ ਆਸਰਾ ਹੈ। ਸਭ ਕਿਛੁ ਜਾਣੈ ਸਿਰਜਣਹਾਰੁ ॥੩॥ ਕਰਤਾਰ-ਸੁਆਮੀ ਸਾਰੀਆਂ ਗੱਲਾਂ ਜਾਣਦਾ ਹੈ। ਜਿਸੁ ਊਪਰਿ ਨਦਰਿ ਕਰੇ ਕਰਤਾਰੁ ॥ ਜਿਸ ਉਤੇ ਸਿਰਜਣਹਾਰ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ, copyright GurbaniShare.com all right reserved. Email |