ਤਿਸੁ ਜਨ ਕੇ ਸਭਿ ਕਾਜ ਸਵਾਰਿ ॥ ਊਸ ਇਨਸਾਨ ਦੇ ਊਹ ਸਾਰੇ ਕਾਰਜ ਖੁਦ ਹੀ ਰਾਸ ਕਰ ਦਿੰਦਾ ਹੈ। ਤਿਸ ਕਾ ਰਾਖਾ ਏਕੋ ਸੋਇ ॥ ਉਹ ਇਕ ਸੁਆਮੀ ਹੀ ਉਸ ਦਾ ਰਖਵਾਲਾ ਹੈ। ਜਨ ਨਾਨਕ ਅਪੜਿ ਨ ਸਾਕੈ ਕੋਇ ॥੪॥੪॥੧੭॥ ਕੋਈ ਜਣਾ ਉਸ ਤਾਈ ਪਹੁੰਚ ਨਹੀਂ ਸਕਦਾ, ਹੇ ਗੁਮਾਸ਼ਤੇ ਨਾਨਕ! ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਤਉ ਕੜੀਐ ਜੇ ਹੋਵੈ ਬਾਹਰਿ ॥ ਜੇਕਰ ਕੋਈ ਸ਼ੈ ਹਰੀ ਦੇ ਵੱਸ ਤੋਂ ਬਾਹਰ ਹੋਵੇ ਤਦ ਅਸੀਂ ਅਫਸੋਸ ਕਰੀਏ। ਤਉ ਕੜੀਐ ਜੇ ਵਿਸਰੈ ਨਰਹਰਿ ॥ ਜੇਕਰ ਸਾਨੂੰ ਮਨੁਸ਼ ਸ਼ੇਰ ਸਰੂਪ ਵਾਹਿਗੁਰੂ ਭੁੱਲ ਜਾਵੇ ਤਾਂ ਸਾਨੂੰ ਅਫਸੋਸ ਕਰਨਾ ਚਾਹੀਦਾ ਹੈ। ਤਉ ਕੜੀਐ ਜੇ ਦੂਜਾ ਭਾਏ ॥ ਕੇਵਲ ਤਾਂ ਹੀ ਸਾਨੂੰ ਅਫਸੋਸ ਕਰਨਾ ਚਾਹੀਦਾ ਹੈ ਜੇਕਰ ਅਸੀਂ ਕਿਸੇ ਹੋਰਸ ਨੂੰ ਪਿਆਰ ਕਰਦੇ ਹਾਂ। ਕਿਆ ਕੜੀਐ ਜਾਂ ਰਹਿਆ ਸਮਾਏ ॥੧॥ ਅਸੀਂ ਕਿਉਂ ਅਫਸੋਸ ਕਰੀਏ ਜਦ ਕਿ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ। ਮਾਇਆ ਮੋਹਿ ਕੜੇ ਕੜਿ ਪਚਿਆ ॥ ਧਨ ਦੌਲਤ ਦੇ ਪਿਆਰ ਅੰਦਰ ਝੁਰਦਾ ਹੋਇਆ ਪ੍ਰਾਨੀ ਨਸ਼ਟ ਹੋ ਜਾਂਦਾ ਹੈ। ਬਿਨੁ ਨਾਵੈ ਭ੍ਰਮਿ ਭ੍ਰਮਿ ਭ੍ਰਮਿ ਖਪਿਆ ॥੧॥ ਰਹਾਉ ॥ ਨਾਮ ਦੇ ਬਾਝੋਂ ਉਹ ਭਟਕ, ਭਟਕ ਕੇ ਬਰਬਾਦ ਹੋ ਜਾਂਦਾ ਹੈ। ਠਹਿਰਾਓ। ਤਉ ਕੜੀਐ ਜੇ ਦੂਜਾ ਕਰਤਾ ॥ ਕੇਵਲ ਤਦ ਹੀ ਆਪਾਂ ਝੁਰੀਏ, ਜੇਕਰ ਕੋਈ ਹੋਰ ਸਿਰਜਣਹਾਰ ਹੋਵੇ। ਤਉ ਕੜੀਐ ਜੇ ਅਨਿਆਇ ਕੋ ਮਰਤਾ ॥ ਕੇਵਲ ਤਾਂ ਹੀ ਅਸੀਂ ਝੁਰੇਵਾਂ ਕਰੀਏ ਜੇਕਰ ਕੋਈ ਜਣਾ ਬੇਇਨਸਾਫੀ ਨਾਲ ਮਾਰ ਦਿੱਤਾ ਗਿਆ ਹੋਵੇ। ਤਉ ਕੜੀਐ ਜੇ ਕਿਛੁ ਜਾਣੈ ਨਾਹੀ ॥ ਕੇਵਲ ਤਾਂ ਹੀ ਅਸੀਂ ਅਫਸੋਸ ਕਰੀਏ ਜੇਕਰ ਸੁਆਮੀ ਕਿਸੇ ਗੱਲ ਤੋਂ ਬੇਖਬਰ ਹੋਵੇ। ਕਿਆ ਕੜੀਐ ਜਾਂ ਭਰਪੂਰਿ ਸਮਾਹੀ ॥੨॥ ਅਸੀਂ ਕਿਉਂ ਝੁਰੇਵਾਂ ਕਰੀਏ ਜਦ ਕਿ ਸੁਆਮੀ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ। ਤਉ ਕੜੀਐ ਜੇ ਕਿਛੁ ਹੋਇ ਧਿਙਾਣੈ ॥ ਕੇਵਲ ਤਦ ਹੀ ਅਸੀਂ ਝੁਰੇਵਾਂ ਕਰੀਏ ਜੇਕਰ ਪ੍ਰਭੂ ਸਾਡੇ ਤੇ ਕੋਈ ਜੁਲਮ ਕਰਦਾ ਹੋਵੇ। ਤਉ ਕੜੀਐ ਜੇ ਭੂਲਿ ਰੰਞਾਣੈ ॥ ਕੇਵਲ ਤਾਂ ਹੀ ਅਸੀਂ ਅਫਸੋਸ ਕਰੀਏ ਜੇਕਰ ਸੁਆਮੀ ਗਲਤੀ ਰਾਹੀਂ ਦੁੱਖ ਦਿੰਦਾ ਹੋਵੇ। ਗੁਰਿ ਕਹਿਆ ਜੋ ਹੋਇ ਸਭੁ ਪ੍ਰਭ ਤੇ ॥ ਗੁਰੂ ਜੀ ਆਖਦੇ ਹਨ ਜਿਹੜਾ ਕੁਛ ਭੀ ਆਉਂਦਾ ਹੈ, ਉਹ ਸਮੂਹ ਸੁਆਮੀ ਕੋਲੋ ਹੀ ਆਉਂਦਾ ਹੈ। ਤਬ ਕਾੜਾ ਛੋਡਿ ਅਚਿੰਤ ਹਮ ਸੋਤੇ ॥੩॥ ਤਦ ਝੁਰੇਵੇ ਨੂੰ ਛੱਡ ਹੁਣ ਮੈਂ ਬੇਫਿਕਰ ਹੋ ਕੇ ਸੌਦਾਂ ਹਾਂ। ਪ੍ਰਭ ਤੂਹੈ ਠਾਕੁਰੁ ਸਭੁ ਕੋ ਤੇਰਾ ॥ ਹੇ ਸੁਆਮੀ! ਕੇਵਲ ਤੂੰ ਹੀ ਮੇਰਾ ਮਾਲਕ ਹੈ! ਹਰ ਕੋਈ ਤੇਰਾ ਹੀ ਹੈ। ਜਿਉ ਭਾਵੈ ਤਿਉ ਕਰਹਿ ਨਿਬੇਰਾ ॥ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰਾ ਫੈਸਲਾ ਕਰ ਦੇ। ਦੁਤੀਆ ਨਾਸਤਿ ਇਕੁ ਰਹਿਆ ਸਮਾਇ ॥ ਹੋਰ ਕੋਈ ਹੈ ਹੀ ਨਹੀਂ। ਇੱਕ ਸਾਹਿਬ ਹੀ ਸਾਰੇ ਵਿਆਪਕ ਹੋ ਰਿਹਾ ਹੈ। ਰਾਖਹੁ ਪੈਜ ਨਾਨਕ ਸਰਣਾਇ ॥੪॥੫॥੧੮॥ ਹੇ ਸੁਆਮੀ! ਤੂੰ ਨਾਨਕ ਦੀ ਪਤਿ ਆਬਰੂ ਰੱਖ। ਉਸ ਨੇ ਤੇਰੀ ਪਨਾਹ ਨਹੀਂ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਬਿਨੁ ਬਾਜੇ ਕੈਸੋ ਨਿਰਤਿਕਾਰੀ ॥ ਵਾਜੇ ਦੇ ਬਗੈਰ ਕਾਹਦਾ ਨਾਚ ਹੈ? ਬਿਨੁ ਕੰਠੈ ਕੈਸੇ ਗਾਵਨਹਾਰੀ ॥ ਸੁਰੀਲੀ ਆਵਾਜ ਦੇ ਬਾਝੋਂ ਕਾਹਦਾ ਰਾਗੀ ਹੈ? ਜੀਲ ਬਿਨਾ ਕੈਸੇ ਬਜੈ ਰਬਾਬ ॥ ਤਾਰਾਂ ਦੇ ਬਞੈਰ ਸਰੰਦਾ ਕਿਸ ਤਰ੍ਹਾਂ ਵੱਜ ਸਕਦਾ ਹੈ? ਨਾਮ ਬਿਨਾ ਬਿਰਥੇ ਸਭਿ ਕਾਜ ॥੧॥ ਨਾਮ ਦੇ ਬਾਝੋਂ ਵਿਅਰਥ ਹਨ ਸਾਰੇ ਕੰਮ ਕਾਜ। ਨਾਮ ਬਿਨਾ ਕਹਹੁ ਕੋ ਤਰਿਆ ॥ ਦੱਸੋ! ਸਾਈਂ ਦੇ ਨਾਮ ਦੇ ਬਗੈਰ ਕਿਸ ਦਾ ਪਾਰ ਉਤਾਰਾ ਹੋਇਆ ਹੈ? ਬਿਨੁ ਸਤਿਗੁਰ ਕੈਸੇ ਪਾਰਿ ਪਰਿਆ ॥੧॥ ਰਹਾਉ ॥ ਸੱਚੇ ਗੁਰਾਂ ਦੇ ਬਾਝੋਂ, ਬੰਦਾ ਕਿਸ ਤਰ੍ਹਾਂ ਪਾਰ ਊਤਰ ਸਕਦਾ ਹੈ? ਠਹਿਰਾਓ। ਬਿਨੁ ਜਿਹਵਾ ਕਹਾ ਕੋ ਬਕਤਾ ॥ ਜੀਭ ਦੇ ਬਾਝੋਂ ਕੋਈ ਜਣਾ ਕਿਸ ਤਰ੍ਹਾਂ ਬੋਲ ਸਕਦਾ ਹੈ? ਬਿਨੁ ਸ੍ਰਵਨਾ ਕਹਾ ਕੋ ਸੁਨਤਾ ॥ ਕੰਨਾਂ ਦੇ ਬਗੈਰ ਕੋਈ ਜਣਾ ਕਿਸ ਤਰ੍ਹਾਂ ਸੁਣ ਸਕਦਾ ਹੈ? ਬਿਨੁ ਨੇਤ੍ਰਾ ਕਹਾ ਕੋ ਪੇਖੈ ॥ ਅੱਖਾਂ ਦੇ ਬਿਨਾਂ ਕੋਈ ਜਣਾ ਕਿਸ ਤਰ੍ਹਾਂ ਵੇਖ ਸਕਦਾ ਹੈ? ਨਾਮ ਬਿਨਾ ਨਰੁ ਕਹੀ ਨ ਲੇਖੈ ॥੨॥ ਨਾਮ ਦੇ ਬਗੈਰ, ਬੰਦਾ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ। ਬਿਨੁ ਬਿਦਿਆ ਕਹਾ ਕੋਈ ਪੰਡਿਤ ॥ ਇਲਮ ਦੇ ਬਗੈਰ, ਕੋਈ ਕਿਸ ਤਰ੍ਹਾਂ ਵਿਦਵਾਨ ਹੋ ਸਕਦਾ ਹੈ? ਬਿਨੁ ਅਮਰੈ ਕੈਸੇ ਰਾਜ ਮੰਡਿਤ ॥ ਹਕੂਮਤ ਦੇ ਬਾਝੋਂ, ਪਾਤਿਸ਼ਾਹੀ ਦੀ ਕਾਹਦੀ ਸ਼ੋਭਾ ਹੈ? ਬਿਨੁ ਬੂਝੇ ਕਹਾ ਮਨੁ ਠਹਰਾਨਾ ॥ ਗਿਆਤ ਦੇ ਬਗੈਰ, ਮਨੂਆ ਕਿਸ ਤਰ੍ਹਾਂ ਅਸਥਿਰ ਹੋ ਸਕਦਾ ਹੈ? ਨਾਮ ਬਿਨਾ ਸਭੁ ਜਗੁ ਬਉਰਾਨਾ ॥੩॥ ਪ੍ਰਭੂ ਦੇ ਨਾਮ ਬਗੈਰ, ਸਾਰਾ ਸੰਸਾਰ ਪਗਲਾ ਹੋ ਗਿਆ ਹੈ। ਬਿਨੁ ਬੈਰਾਗ ਕਹਾ ਬੈਰਾਗੀ ॥ ਊਪਰਾਮਤਾ ਦੇ ਬਗੈਰ, ਇਨਸਾਨ ਉਪਰਾਮ ਕਿਸ ਤਰ੍ਹਾਂ ਹੋ ਸਕਦਾ ਹੈ? ਬਿਨੁ ਹਉ ਤਿਆਗਿ ਕਹਾ ਕੋਊ ਤਿਆਗੀ ॥ ਹੰਕਾਰ ਨੂੰ ਛੱਡਣ ਦੇ ਬਾਝੋਂ ਕੋਈ ਵਿਰਕਤ ਕਿਸ ਤਰ੍ਹਾਂ ਹੋ ਸਕਦਾ ਹੈ? ਬਿਨੁ ਬਸਿ ਪੰਚ ਕਹਾ ਮਨ ਚੂਰੇ ॥ ਪੰਜਾਂ ਭੂਤਨਿਆਂ ਨੂੰ ਵੱਸ ਕਰਨ ਦੇ ਬਗੈਰ ਮਨੂਆ ਕਿਸ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ? ਨਾਮ ਬਿਨਾ ਸਦ ਸਦ ਹੀ ਝੂਰੇ ॥੪॥ ਸੁਆਮੀ ਦੇ ਨਾਮ ਦੇ ਬਗੈਰ, ਬੰਦਾ ਹਮੇਸ਼ਾਂ ਹਮੇਸ਼ਾਂ ਨਹੀਂ ਅਫਸੋਸ ਕਰਦਾ ਹੈ। ਬਿਨੁ ਗੁਰ ਦੀਖਿਆ ਕੈਸੇ ਗਿਆਨੁ ॥ ਗੁਰਾਂ ਦੇ ਉਪਦੇਸ਼ ਦੇ ਬਗੈਰ, ਬ੍ਰਹਮ ਬੰਧ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਬਿਨੁ ਪੇਖੇ ਕਹੁ ਕੈਸੋ ਧਿਆਨੁ ॥ ਦੱਸੋ! ਵੇਖਣ ਦੇ ਬਗੈਰ ਇਨਸਾਨ ਬਿਰਤੀ ਕਿਸ ਤਰ੍ਹਾਂ ਜੋੜ ਸਕਦਾ ਹੈ? ਬਿਨੁ ਭੈ ਕਥਨੀ ਸਰਬ ਬਿਕਾਰ ॥ ਪ੍ਰਭੂ ਦੇ ਡਰ ਦੇ ਬਾਝੋਂ, ਸਮੂਹ ਉਚਾਰਨ ਬੇਅਰਥ ਹੈ। ਕਹੁ ਨਾਨਕ ਦਰ ਕਾ ਬੀਚਾਰ ॥੫॥੬॥੧੯॥ ਗੁਰੂ ਜੀ ਆਖਦੇ ਹਨ, ਕੇਵਲ ਇਹ ਹੀ ਸੁਆਮੀ ਦੇ ਦਰਬਾਰ ਦੀ ਸਿਖ ਮਤ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਹਉਮੈ ਰੋਗੁ ਮਾਨੁਖ ਕਉ ਦੀਨਾ ॥ ਹੰਕਾਰ ਦੀ ਬਿਮਾਰੀ ਨੇ ਬੰਦੇ ਨੂੰ ਖੱਜਲ ਖੁਆਰ ਕਰ ਦਿੱਤਾ ਹੈ। ਕਾਮ ਰੋਗਿ ਮੈਗਲੁ ਬਸਿ ਲੀਨਾ ॥ ਵਿਸ਼ੇ ਭੋਗ ਦੀ ਬਿਮਾਰੀ ਹਾਥੀ ਨੂੰ ਕਾਬੂ ਕਰ ਲੈਂਦੀ ਹੈ। ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ॥ ਦੇਖਣ ਦੀ ਬਿਮਾਰੀ ਦੀ ਰਾਹੀਂ ਪਰਵਾਨਾ ਸੜ ਕੇ ਮਰ ਜਾਂਦਾ ਹੈ। ਨਾਦ ਰੋਗਿ ਖਪਿ ਗਏ ਕੁਰੰਗਾ ॥੧॥ ਘੰਡੇ ਹੇੜੇ ਦੀ ਆਵਾਜ ਦੀ ਬਿਮਾਰੀ ਰਾਹੀਂ ਹਰਨ ਤਬਾਹ ਹੋ ਜਾਂਦਾ ਹੈ। ਜੋ ਜੋ ਦੀਸੈ ਸੋ ਸੋ ਰੋਗੀ ॥ ਉਹ ਸਾਰੇ ਜੋ ਦਿਸਦੇ ਹਨ, ਓਹੀ, ਓਹੀ ਬੀਮਾਰ ਹਨ। ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥੧॥ ਰਹਾਉ ॥ ਰੱਬ ਨਾਲ ਜੁੜੇ ਹੋਏ ਮੇਰੇ ਸੱਚੇ ਗੁਰੂ ਜੀ ਹੀ ਕੇਵਲ ਬੀਮਾਰੀ ਤੋਂ ਬਿਨਾਂ ਹਨ। ਠਹਿਰਾਓ। ਜਿਹਵਾ ਰੋਗਿ ਮੀਨੁ ਗ੍ਰਸਿਆਨੋ ॥ ਜੀਭ ਦੀ ਜਹਿਮਤ ਰਾਹੀਂ ਮੱਛੀ ਪਕੜੀ ਜਾਂਦੀ ਹੈ। ਬਾਸਨ ਰੋਗਿ ਭਵਰੁ ਬਿਨਸਾਨੋ ॥ ਨੱਕ ਦੀ ਬਿਮਾਰੀ ਰਾਹੀਂ, ਭੌਰਾ ਨਾਸ ਹੋ ਜਾਂਦਾ ਹੈ। ਹੇਤ ਰੋਗ ਕਾ ਸਗਲ ਸੰਸਾਰਾ ॥ ਸਾਰੀ ਦੁਨੀਆਂ ਸੰਸਾਰੀ ਮੋਹ ਦੀ ਬੀਮਾਰੀ ਅੰਦਰ ਫਾਥੀ ਹੋਈ ਹੈ। ਤ੍ਰਿਬਿਧਿ ਰੋਗ ਮਹਿ ਬਧੇ ਬਿਕਾਰਾ ॥੨॥ ਤਿੰਨਾਂ ਗੁਣਾਂ ਦੀ ਬਿਮਾਰੀ ਅੰਦਰ ਪਾਪ ਵਧੇਰੇ ਹੋ ਜਾਂਦੇ ਹਨ। ਰੋਗੇ ਮਰਤਾ ਰੋਗੇ ਜਨਮੈ ॥ ਬੀਮਾਰੀ ਅੰਦਰ ਬੰਦਾ ਮਰਦਾ ਹੈ ਤੇ ਬੀਮਾਰੀ ਵਿੱਚ ਹੀ ਜੰਮਦਾ ਹੈ। ਰੋਗੇ ਫਿਰਿ ਫਿਰਿ ਜੋਨੀ ਭਰਮੈ ॥ ਬੀਮਾਰੀ ਰਾਹੀਂ ਹੀ ਉਹ ਮੁੜ ਮੁੜ ਕੇ ਜੂਨੀਆਂ ਦੇ ਅੰਦਰ ਭਟਕਦਾ ਹੈ। copyright GurbaniShare.com all right reserved. Email |