Page 121
ਨਾਨਕ ਨਾਮਿ ਰਤੇ ਵੀਚਾਰੀ ਸਚੋ ਸਚੁ ਕਮਾਵਣਿਆ ॥੮॥੧੮॥੧੯॥
ਨਾਨਕ ਜੋ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ, ਉਹ ਡੂੰਘੇ ਵੀਚਾਰਵਾਨ ਹਨ, ਉਹ ਨਿਰੋਲ ਸੱਚ ਦੀ ਕਮਾਈ ਕਰਦੇ ਹਨ।

ਮਾਝ ਮਹਲਾ ੩ ॥
ਮਾਝ, ਤੀਜੀ ਪਾਤਸ਼ਾਹੀ।

ਨਿਰਮਲ ਸਬਦੁ ਨਿਰਮਲ ਹੈ ਬਾਣੀ ॥
ਪਵਿੱਤਰ ਹੈ ਗੁਰਬਾਣੀ ਅਤੇ ਪਵਿੱਤਰ ਗੁਰਾਂ ਦਾ ਉਚਾਰਣ ਪਾਵਨ ਹੈ,

ਨਿਰਮਲ ਜੋਤਿ ਸਭ ਮਾਹਿ ਸਮਾਣੀ ॥
ਸਾਈਂ ਦਾ ਨੂਰ ਜੋ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।

ਨਿਰਮਲ ਬਾਣੀ ਹਰਿ ਸਾਲਾਹੀ ਜਪਿ ਹਰਿ ਨਿਰਮਲੁ ਮੈਲੁ ਗਵਾਵਣਿਆ ॥੧॥
ਪਾਕ ਪਵਿੱਤਰ ਹੈ ਗੁਰਾਂ ਦੀ ਬਾਣੀ ਜਿਸ ਵਿੱਚ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਹੈ। ਬੇਦਾਗ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਆਦਮੀ ਆਪਣੀ ਮਲੀਨਤਾ ਧੋ ਸੁਟਦਾ ਹੈ।

ਹਉ ਵਾਰੀ ਜੀਉ ਵਾਰੀ ਸੁਖਦਾਤਾ ਮੰਨਿ ਵਸਾਵਣਿਆ ॥
ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਆਰਾਮ ਦੇਣਹਾਰ ਹਰੀ ਨੂੰ ਆਪਣੇ ਚਿੱਤ ਵਿੱਚ ਟਿਕਾਉਂਦੇ ਹਨ।

ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ ਤਿਸਾ ਮਿਟਾਵਣਿਆ ॥੧॥ ਰਹਾਉ ॥
ਗੁਰਾਂ ਦੇ ਉਪਦੇਸ਼ ਤਾਬੇ ਮੈਂ ਪਵਿੱਤ੍ਰ ਪੁਰਸ਼ ਦੀ ਪਰਸੰਸਾ ਕਰਦਾ ਹਾਂ ਅਤ ਗੁਰਾਂ ਦੀ ਬਾਣੀ ਸਰਵਣ ਕਰਕੇ ਮੈਂ ਆਪਣੀ ਤ੍ਰੇਹ ਬੁਝਾਉਂਦਾ ਹਾਂ। ਠਹਿਰਾਉ।

ਨਿਰਮਲ ਨਾਮੁ ਵਸਿਆ ਮਨਿ ਆਏ ॥
ਜਦ ਪਵਿੱਤ੍ਰ ਨਾਮ ਆ ਕੇ ਚਿੱਤ ਵਿੱਚ ਨਿਵਾਸ ਕਰ ਲੈਂਦਾ ਹੈ,

ਮਨੁ ਤਨੁ ਨਿਰਮਲੁ ਮਾਇਆ ਮੋਹੁ ਗਵਾਏ ॥
ਦੇਹਿ ਤੇ ਆਤਮਾ ਸ਼ੁੱਧ ਹੋ ਜਾਂਦੇ ਹਨ ਅਤੇ ਧਨ ਦੌਲਤ ਦੀ ਮਮਤਾ ਦੂਰ ਹੋ ਜਾਂਦੀ ਹੈ।

ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦੁ ਵਜਾਵਣਿਆ ॥੨॥
ਜੋ ਸਦੀਵ ਹੀ ਸੱਚੇ ਸੁਆਮੀ ਦਾ ਸ਼ੁੱਧ ਜੱਸ ਗਾਹਿਨ ਕਰਦਾ ਹੈ ਉਸ ਦੇ ਅੰਦਰ ਪਵਿੱਤ੍ਰ ਕੀਰਤਨ ਗੂੰਜਦਾ ਹੈ।

ਨਿਰਮਲ ਅੰਮ੍ਰਿਤੁ ਗੁਰ ਤੇ ਪਾਇਆ ॥
ਪਵਿੱਤ੍ਰ ਆਬਿ-ਹਿਯਾਤ ਗੁਰਾਂ ਤੋਂ ਪਰਾਪਤ ਹੁੰਦਾ ਹੈ।

ਵਿਚਹੁ ਆਪੁ ਮੁਆ ਤਿਥੈ ਮੋਹੁ ਨ ਮਾਇਆ ॥
ਜਿਥੇ ਸਵੈ-ਹੰਗਤਾ ਅੰਦਰੋ ਮਿਟ ਜਾਂਦੀ ਹੈ, ਉਥੇ ਸੰਸਾਰੀ ਪਾਦਰਥਾਂ ਦੀ ਮੁਹੱਬਤ ਨਹੀਂ ਠਹਿਰਦੀ।

ਨਿਰਮਲ ਗਿਆਨੁ ਧਿਆਨੁ ਅਤਿ ਨਿਰਮਲੁ ਨਿਰਮਲ ਬਾਣੀ ਮੰਨਿ ਵਸਾਵਣਿਆ ॥੩॥
ਪਾਵਨ ਹੈ ਈਸ਼ਵਰੀ ਗਿਆਤ ਤੇ ਪ੍ਰਮ ਪਾਵਨ ਹੈ ਉਸ ਦਾ ਸਿਮਰਨ ਜੋ ਪਵਿੱਤਰ ਗੁਰਬਾਣੀ ਨੂੰ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।

ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ ॥
ਜਿਹੜਾ ਪਵਿੱਤ੍ਰ ਪੁਰਖ ਦੀ ਘਾਲ ਘਾਲਦਾ ਹੈ, ਉਹ ਪਵਿੱਤ੍ਰ ਹੋ ਜਾਂਦਾ ਹੈ।

ਹਉਮੈ ਮੈਲੁ ਗੁਰ ਸਬਦੇ ਧੋਵੈ ॥
ਹੰਕਾਰ ਦੀ ਮਲੀਨਤਾ ਉਹ ਗੁਰਾਂ ਦੀ ਬਾਣੀ ਨਾਲ ਘੌ ਸੁਟਦਾ ਹੈ।

ਨਿਰਮਲ ਵਾਜੈ ਅਨਹਦ ਧੁਨਿ ਬਾਣੀ ਦਰਿ ਸਚੈ ਸੋਭਾ ਪਾਵਣਿਆ ॥੪॥
ਉਸ ਦੇ ਅੰਦਰ ਪਵਿੱਤਰ ਗੁਰਬਾਣੀ ਦਾ ਅਖੰਡ ਕੀਰਤਨ ਆਲਾਪਿਆ ਜਾਂਦਾ ਹੈ ਅਤੇ ਉਹ ਸੱਚੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ।

ਨਿਰਮਲ ਤੇ ਸਭ ਨਿਰਮਲ ਹੋਵੈ ॥
ਪਾਵਨ ਪ੍ਰਭੂ ਪਾਸੋਂ ਸਾਰੇ ਪਾਵਨ ਹੋ ਜਾਂਦੇ ਹਨ।

ਨਿਰਮਲੁ ਮਨੂਆ ਹਰਿ ਸਬਦਿ ਪਰੋਵੈ ॥
ਪਵਿੱਤਰ ਹੋ ਜਾਂਦੀ ਹੈ ਉਹ ਆਤਮਾ ਜਿਹੜੀ ਰੱਬ ਦੇ ਨਾਮ ਨੂੰ ਆਪਦੇ ਅੰਦਰ ਪ੍ਰੋ ਲੈਂਦੀ ਹੈ।

ਨਿਰਮਲ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ ਸੁਹਾਵਣਿਆ ॥੫॥
ਪਵਿੱਤ੍ਰ ਨਾਮ ਨਾਲ ਭਾਰੇ ਨਸੀਬਾਂ ਵਾਲੇ ਜੁੜਦੇ ਹਨ ਅਤੇ ਪਵਿੱਤਰ ਨਾਮ ਦੇ ਰਾਹੀਂ ਉਹ ਸੁੰਦਰ ਭਾਸਦੇ ਹਨ।

ਸੋ ਨਿਰਮਲੁ ਜੋ ਸਬਦੇ ਸੋਹੈ ॥
ਉਹ ਪਵਿੱਤ੍ਰ ਹੈ ਜਿਹੜਾ ਰੱਬ ਦੇ ਨਾਮ ਨਾਲ ਸੁਭਾਇਮਾਨ ਦਿਸਦਾ ਹੈ।

ਨਿਰਮਲ ਨਾਮਿ ਮਨੁ ਤਨੁ ਮੋਹੈ ॥
ਪਵਿੱਤਰ ਨਾਮ ਉਸ ਦੀ ਆਤਮਾ ਤੇ ਦੇਹਿ ਨੂੰ ਫਰੇਫਤਾ ਕਰ ਲੈਂਦਾ ਹੈ।

ਸਚਿ ਨਾਮਿ ਮਲੁ ਕਦੇ ਨ ਲਾਗੈ ਮੁਖੁ ਊਜਲੁ ਸਚੁ ਕਰਾਵਣਿਆ ॥੬॥
ਸੱਚੇ ਨਾਮ ਨੂੰ ਕਦਾਚਿੱਤ ਕੋਈ ਗਿਲਾਜ਼ਤ ਨਹੀਂ ਚੰਮੜਦੀ। ਸਤਿਨਾਮ ਦੇ ਨਾਲ ਚਿਹਰਾ ਰੋਸ਼ਨ ਕੀਤਾ (ਹੋ) ਜਾਂਦਾ ਹੈ।

ਮਨੁ ਮੈਲਾ ਹੈ ਦੂਜੈ ਭਾਇ ॥
ਸੰਸਾਰੀ ਲਗਨ ਦੇ ਸਬੱਬ ਚਿੱਤ ਪਲੀਤ ਹੋ ਜਾਂਦਾ ਹੈ।

ਮੈਲਾ ਚਉਕਾ ਮੈਲੈ ਥਾਇ ॥
ਗੰਦਾ ਹੈ ਉਸ ਦਾ ਚੌਕਾ ਤੇ ਗਲੀਜ਼ ਹੈ ਉਸ ਦਾ ਟਿਕਾਣਾ।

ਮੈਲਾ ਖਾਇ ਫਿਰਿ ਮੈਲੁ ਵਧਾਏ ਮਨਮੁਖ ਮੈਲੁ ਦੁਖੁ ਪਾਵਣਿਆ ॥੭॥
ਅਧਰਮ ਦੀ ਕਮਾਈ ਦਾ ਭੋਜਨ ਖਾ ਕੇ, ਮੰਦੇ ਮਨ ਵਾਲਾ ਮਨੁੱਖ ਮੁੜ ਆਪਣੇ ਪਾਪਾਂ ਦੀ ਗੰਦਗੀ ਨੂੰ ਵਧਾਉਂਦਾ ਹੈ ਤੇ ਪਾਪਾਂ ਦੀ ਗੰਦਗੀ ਕਾਰਨ ਕਸ਼ਟ ਕਟਦਾ ਹੈ।

ਮੈਲੇ ਨਿਰਮਲ ਸਭਿ ਹੁਕਮਿ ਸਬਾਏ ॥
ਅਪਵਿੱਤ੍ਰ ਤੇ ਪਵਿੱਤ੍ਰ ਸਮੂਹ ਇਕ ਸਿਰਿਉ ਦੂਜੇ ਤੱਕ ਸਾਹਿਬ ਦੇ ਫੁਰਮਾਨ ਤਾਬੇ ਹਨ।

ਸੇ ਨਿਰਮਲ ਜੋ ਹਰਿ ਸਾਚੇ ਭਾਏ ॥
ਉਹ ਪਾਕ-ਪਵਿੱਤ੍ਰ ਹਨ ਜਿਹੜੇ ਸੱਚੇ ਸਾਈਂ ਨੂੰ ਚੰਗੇ ਲਗਦੇ ਹਨ।

ਨਾਨਕ ਨਾਮੁ ਵਸੈ ਮਨ ਅੰਤਰਿ ਗੁਰਮੁਖਿ ਮੈਲੁ ਚੁਕਾਵਣਿਆ ॥੮॥੧੯॥੨੦॥
ਨਾਨਕ ਨਾਮ ਗੁਰੂ-ਸਮਰਪਣਾ ਦੇ ਚਿੱਤ ਅੰਦਰ ਵਸਦਾ ਹੈ ਅਤੇ ਉਹ ਪਾਪਾਂ ਦੀ ਗਿਲਾਜ਼ਤ ਨੂੰ ਦੂਰ ਕਰ ਦਿੰਦੇ ਹਨ।

ਮਾਝ ਮਹਲਾ ੩ ॥
ਮਾਝ, ਤੀਜੀ ਪਾਤਸ਼ਾਹੀ।

ਗੋਵਿੰਦੁ ਊਜਲੁ ਊਜਲ ਹੰਸਾ ॥
ਸ੍ਰਿਸ਼ਟੀ ਦਾ ਸਿੁਆਮੀ ਉੱਜਲ ਹੈ ਅਤੇ ਉੱਜਲ ਹਨ ਉਸ ਦੇ ਸੰਤ ਰਾਜ-ਹੰਸ।

ਮਨੁ ਬਾਣੀ ਨਿਰਮਲ ਮੇਰੀ ਮਨਸਾ ॥
ਉਨ੍ਹਾਂ ਦੇ ਰਾਹੀਂ ਮੇਰੀ ਆਤਮਾ, ਬੋਲ-ਬਾਣੀ ਤੇ ਖ਼ਾਹਿਸ਼ ਸਵੱਛ ਹੋ ਗਈਆਂ ਹਨ।

ਮਨਿ ਊਜਲ ਸਦਾ ਮੁਖ ਸੋਹਹਿ ਅਤਿ ਊਜਲ ਨਾਮੁ ਧਿਆਵਣਿਆ ॥੧॥
ਸਾਧੂਆਂ ਦੇ ਹਿਰਦੇ ਪਵਿੱਤਰ ਹਨ, ਉਨ੍ਹਾਂ ਦੇ ਚਿਹਰੇ ਸਦੀਵ ਹੀ ਸੁੰਦਰ ਹਨ ਅਤੇ ਉਹ ਪਰਮ ਪਵਿੱਤ੍ਰ ਨਾਮ ਦਾ ਅਰਾਧਨ ਕਰਦੇ ਹਨ।

ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ॥
ਮੈਂ ਕੁਰਬਾਨ ਹਾਂ, ਮੇਰੀ ਆਤਮਾ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਆਲਮ ਦੇ ਮਾਲਕ ਦਾ ਜੱਸ ਗਾਹਿਨ ਕਰਦੇ ਹਨ।

ਗੋਬਿਦੁ ਗੋਬਿਦੁ ਕਹੈ ਦਿਨ ਰਾਤੀ ਗੋਬਿਦ ਗੁਣ ਸਬਦਿ ਸੁਣਾਵਣਿਆ ॥੧॥ ਰਹਾਉ ॥
ਹੈ ਪ੍ਰਾਣੀ! ਤੂੰ ਮਾਲਕ ਦੇ ਨਾਮ ਦਾ ਦਿਹੁੰ ਰੈਣ ਉਚਾਰਣ ਕਰ ਅਤੇ ਸੁਆਮੀ ਦੀਆਂ ਉਤਕ੍ਰਿਸ਼ਟਤਾਈਆਂ ਤੇ ਗੁਰਬਾਣੀ ਦਾ ਪਰਚਾਰ ਕਰ। ਠਹਿਰਾਉ।

ਗੋਬਿਦੁ ਗਾਵਹਿ ਸਹਜਿ ਸੁਭਾਏ ॥
ਜੋ ਕੁਦਰਤੀ ਟਿਕਾਉ ਨਾਲ ਹਰੀ ਨੂੰ ਗਾਇਨ ਕਰਦਾ ਹੈ,

ਗੁਰ ਕੈ ਭੈ ਊਜਲ ਹਉਮੈ ਮਲੁ ਜਾਏ ॥
ਗੁਰਾਂ ਦੇ ਡਰ ਰਾਹੀਂ ਉੱਜਲ ਹੋ ਜਾਂਦਾ ਹੈ ਤੇ ਉਸ ਦੀ ਹੰਕਾਰ ਦੀ ਗੰਦਗੀ ਲਹਿ ਜਾਂਦੀ ਹੈ।

ਸਦਾ ਅਨੰਦਿ ਰਹਹਿ ਭਗਤਿ ਕਰਹਿ ਦਿਨੁ ਰਾਤੀ ਸੁਣਿ ਗੋਬਿਦ ਗੁਣ ਗਾਵਣਿਆ ॥੨॥
ਉਹ ਹਮੇਸ਼ਾਂ ਖੁਸ਼ੀ ਅੰਦਰ ਵਸਦਾ ਹੈ, ਦਿਹੁੰ ਰੈਣ ਸਾਹਿਬ ਦੀ ਚਾਕਰੀ ਕਮਾਉਂਦਾ ਹੈ ਅਤੇ ਵਾਹਿਗੁਰੂ ਦਾ ਜੱਸ ਸਰਵਣ ਕਰਦਾ ਤੇ ਅਲਾਪਦਾ ਹੈ।

ਮਨੂਆ ਨਾਚੈ ਭਗਤਿ ਦ੍ਰਿੜਾਏ ॥
ਆਪਣੇ ਨਚਾਰ ਮਨ ਨੂੰ ਸੁਆਮੀ ਦੀ ਸੇਵਾ ਵਿੱਚ ਪੱਕਾ ਕਰ,

ਗੁਰ ਕੈ ਸਬਦਿ ਮਨੈ ਮਨੁ ਮਿਲਾਏ ॥
ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਆਪਦੇ ਚਿੱਤ ਨੂੰ ਪਰਮ ਚਿੱਤ ਨਾਲ ਇਕਸੁਰ ਕਰ।

ਸਚਾ ਤਾਲੁ ਪੂਰੇ ਮਾਇਆ ਮੋਹੁ ਚੁਕਾਏ ਸਬਦੇ ਨਿਰਤਿ ਕਰਾਵਣਿਆ ॥੩॥
ਧਨ ਦੌਲਤ ਦੀ ਮਮਤਾ ਦੇ ਨਾਸ ਕਰਨ ਨੂੰ ਆਪਦੀ ਸੱਚੀ ਤੇ ਪੂਰਨ ਸੁਰ ਤਾਲ ਬਣਾ ਅਤੇ ਗੁਰਬਾਣੀ ਦੁਆਰਾ ਤੂੰ ਨਾਚ ਕਰ।

ਊਚਾ ਕੂਕੇ ਤਨਹਿ ਪਛਾੜੇ ॥
ਭਾਂਵੇਂ ਕੋਈ ਉੱਚੀ ਉੱਚੀ ਬੋਲੇ ਅਤੇ ਆਪਣੀ ਦੇਹਿ ਨੂੰ ਨਚਾਏ,

ਮਾਇਆ ਮੋਹਿ ਜੋਹਿਆ ਜਮਕਾਲੇ ॥
ਮੌਤ ਦਾ ਦੂਤ ਉਸ ਨੂੰ ਤਕਾਉਂਦਾ ਹੈ ਜਿਹੜਾ ਧਨ ਦੌਲਤ ਦੀ ਲਗਨ ਖੁਭਿਆ ਰਹਿੰਦਾ।

copyright GurbaniShare.com all right reserved. Email:-