ਮਨਸਾ ਮਾਰਿ ਸਚਿ ਸਮਾਣੀ ॥
ਆਪਣੀ ਖਾਹਿਸ਼ ਨੂੰ ਮੇਟ ਕੇ ਪਤਨੀ ਆਪਣੇ ਸੱਚੇ ਪਤੀ ਨਾਲ ਅਭੇਦ ਹੋ ਜਾਂਦੀ ਹੈ, ਇਨਿ ਮਨਿ ਡੀਠੀ ਸਭ ਆਵਣ ਜਾਣੀ ॥ ਅਤੇ ਆਪਣੇ ਇਸ ਮਨੂਏ ਨਾਲ ਸਾਰਿਆਂ ਨੂੰ ਆਉਣ ਤੇ ਜਾਣ ਦੇ ਅਧੀਨ ਵੇਖਦੀ ਹੈ। ਸਤਿਗੁਰੁ ਸੇਵੇ ਸਦਾ ਮਨੁ ਨਿਹਚਲੁ ਨਿਜ ਘਰਿ ਵਾਸਾ ਪਾਵਣਿਆ ॥੩॥ ਸੱਚੇ ਗੁਰਾਂ ਦੀ ਚਾਕਰੀ ਕਰਨ ਦੁਆਰਾ ਪ੍ਰਾਣੀ ਹਮੇਸ਼ਾਂ ਲਈ ਸਥਿਰ ਹੋ ਜਾਂਦਾ ਹੈ ਅਤੇ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦਾ ਹੈ। ਗੁਰ ਕੈ ਸਬਦਿ ਰਿਦੈ ਦਿਖਾਇਆ ॥ ਗੁਰਾਂ ਦੇ ਉਪਦੇਸ਼ ਦੇ ਜਰੀਏ ਮੈਂ ਸੁਆਮੀ ਨੂੰ ਆਪਣੇ ਅੰਤਸ਼ਕਰਨ ਅੰਦਰ ਵੇਖ ਲਿਆ ਹੈ। ਮਾਇਆ ਮੋਹੁ ਸਬਦਿ ਜਲਾਇਆ ॥ ਸੰਸਾਰੀ ਪਦਾਰਥਾਂ ਦੀ ਮਮਤਾ ਮੈਂ ਰੱਬ ਦੇ ਨਾਮ ਨਾਲ ਸਾੜ ਸੁੱਟੀ ਹੈ। ਸਚੋ ਸਚਾ ਵੇਖਿ ਸਾਲਾਹੀ ਗੁਰ ਸਬਦੀ ਸਚੁ ਪਾਵਣਿਆ ॥੪॥ ਸੱਚਿਆਰਾਂ ਦੇ ਪਰਮ ਸਚਿਆਰ ਨੂੰ ਮੈਂ ਦੇਖਦਾ ਤੇ ਸਲਾਹੁੰਦਾ ਹਾਂ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸੱਚੇ ਸੁਆਮੀ ਨੂੰ ਪ੍ਰਾਪਤ ਹੁੰਦਾ ਹਾਂ। ਜੋ ਸਚਿ ਰਾਤੇ ਤਿਨ ਸਚੀ ਲਿਵ ਲਾਗੀ ॥ ਜਿਹੜੇ ਸੱਚ ਨਾਲ ਰੰਗੇ ਹਨ ਉਨ੍ਹਾਂ ਨੂੰ ਸਾਹਿਬ ਦੀ ਸੱਚੀ ਪ੍ਰੀਤ ਦੀ ਦਾਤ ਮਿਲਦੀ ਹੈ। ਹਰਿ ਨਾਮੁ ਸਮਾਲਹਿ ਸੇ ਵਡਭਾਗੀ ॥ ਜੋ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਹਨ ਉਹ ਪਰਮ ਚੰਗੇ ਕਰਮਾਂ ਵਾਲੇ ਹਨ। ਸਚੈ ਸਬਦਿ ਆਪਿ ਮਿਲਾਏ ਸਤਸੰਗਤਿ ਸਚੁ ਗੁਣ ਗਾਵਣਿਆ ॥੫॥ ਸੱਚਾ ਸਾਹਿਬ ਉਨੱਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਜੋ ਸਾਧ ਸੰਗਤ ਨਾਲ ਜੁੜ ਕੇ ਉਸਦੀ ਸੱਚੀ ਸਿਫ਼ਤ ਸਨਾ ਗਾਇਨ ਕਰਦੇ ਹਨ। ਲੇਖਾ ਪੜੀਐ ਜੇ ਲੇਖੇ ਵਿਚਿ ਹੋਵੈ ॥ ਆਪਾਂ ਸਾਹਿਬ ਦਾ ਹਿਸਾਬ ਕਿਤਾਬ ਤਾਂ ਵਾਚੀਏ ਜੇਕਰ ਊਹ ਕਿਸੇ ਲੇਖੇ ਪੱਤੇ ਆਉਂਦਾ ਹੋਵੇ। ਓਹੁ ਅਗਮੁ ਅਗੋਚਰੁ ਸਬਦਿ ਸੁਧਿ ਹੋਵੈ ॥ ਉਹ ਪਹੁੰਚ ਤੋਂ ਪਰੇ ਤੇ ਸੋਚ ਵਿਚਾਰ ਤੋਂ ਉਚੇਰਾ ਹੈ। ਗੁਰਾਂ ਦੀ ਸਿਖ ਮਤ ਦੁਆਰਾ ਉਸ ਦੀ ਗਿਆਤ ਪ੍ਰਾਪਤ ਹੁੰਦੀ ਹੈ। ਅਨਦਿਨੁ ਸਚ ਸਬਦਿ ਸਾਲਾਹੀ ਹੋਰੁ ਕੋਇ ਨ ਕੀਮਤਿ ਪਾਵਣਿਆ ॥੬॥ ਰੈਣ ਦਿਹੁੰ ਸੱਚੇ ਸਾਹਿਬ ਦੀ ਪਰਸੰਸਾ ਕਰ ਹੋਰਸ ਕੋਈ ਤਰੀਕਾ ਉਸ ਦੇ ਮੁੱਲ ਜਾਨਣ ਦਾ ਨਹੀਂ। ਪੜਿ ਪੜਿ ਥਾਕੇ ਸਾਂਤਿ ਨ ਆਈ ॥ ਪੜ੍ਹ ਤੇ ਵਾਚ ਕੇ ਆਦਮੀ ਹੰਭ ਜਾਂਦੇੋ ਹਨ ਪ੍ਰੰਤੂ ਉਨ੍ਹਾਂ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ। ਤ੍ਰਿਸਨਾ ਜਾਲੇ ਸੁਧਿ ਨ ਕਾਈ ॥ ਖਾਹਿਸ਼ ਨੇ ਉਨ੍ਹਾਂ ਨੂੰ ਸਾੜ ਸੁਟਿਆ ਹੈ ਅਤੇ ਉਨ੍ਹਾਂ ਨੂੰ ਇਸ ਦੀ ਕੋਈ ਗਿਆਤ ਨਹੀਂ। ਬਿਖੁ ਬਿਹਾਝਹਿ ਬਿਖੁ ਮੋਹ ਪਿਆਸੇ ਕੂੜੁ ਬੋਲਿ ਬਿਖੁ ਖਾਵਣਿਆ ॥੭॥ ਜਹਿਰ ਉਹ ਖਰੀਦਦੇ ਹਨ ਤੇ ਜਹਿਰ ਦੀ ਪ੍ਰੀਤ ਖਾਤਰ ਊਹ ਤਿਹਾਏ ਹਨ। ਝੂਠ ਆਖ ਕੇ ਉਹ ਜਹਿਰ ਖਾਂਦੇ ਹਨ। ਗੁਰ ਪਰਸਾਦੀ ਏਕੋ ਜਾਣਾ ॥ ਗੁਰਾਂ ਦੀ ਦਇਆ ਦੁਆਰਾ ਮੈਂ ਕੇਵਲ ਇੱਕ ਹਰੀ ਨੂੰ ਹੀ ਜਾਣਦਾ ਹਾਂ। ਦੂਜਾ ਮਾਰਿ ਮਨੁ ਸਚਿ ਸਮਾਣਾ ॥ ਦਵੈਤ-ਭਾਵ ਨੂੰ ਨਾਸ ਕਰਕੇ ਮੇਰੀ ਆਤਮਾਂ ਸੱਚੇ ਸਾਈਂ ਅੰਦਰ ਲੀਨ ਹੋ ਗਈ ਹੈ। ਨਾਨਕ ਏਕੋ ਨਾਮੁ ਵਰਤੈ ਮਨ ਅੰਤਰਿ ਗੁਰ ਪਰਸਾਦੀ ਪਾਵਣਿਆ ॥੮॥੧੭॥੧੮॥ ਨਾਨਕ ਕੇਵਲ ਅਦੁੱਤੀ ਨਾਮ ਹੀ ਮੇਰੇ ਚਿੱਤ ਅੰਦਰ ਪਰਵਿਰਤ ਹੋ ਰਿਹਾ ਹੈ। ਗੁਰਾਂ ਦੀ ਦਇਆ ਦੁਆਰਾ ਨਾਮ ਪਾਇਆ ਜਾਂਦਾ ਹੈ। ਮਾਝ ਮਹਲਾ ੩ ॥ ਮਾਝ, ਤੀਜੀ ਪਾਤਸ਼ਾਹੀ। ਵਰਨ ਰੂਪ ਵਰਤਹਿ ਸਭ ਤੇਰੇ ॥ ਸਮੂਹ ਜਾਤੀਆਂ ਤੇ ਸ਼ਕਲਾਂ ਤੇਰੀਆਂ ਪਰਚੱਲਤ ਕੀਤੀਆਂ ਹੋਈਆਂ ਹਨ। ਮਰਿ ਮਰਿ ਜੰਮਹਿ ਫੇਰ ਪਵਹਿ ਘਣੇਰੇ ॥ ਬੰਦੇ ਮੁੜ ਮੁੜ ਕੇ ਮਰਦੇ ਜੰਮਦੇ ਤੇ ਬਹੁਤੇ ਗੇੜਿਆਂ ਵਿੱਚ ਪੈਂਦੇ ਹਨ। ਤੂੰ ਏਕੋ ਨਿਹਚਲੁ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ ॥੧॥ ਕੇਵਲ ਤੂੰ ਹੀ ਅਹਿੱਲ, ਅਗਾਧ ਅਤੇ ਅਨੰਤ ਹੈਂ ਗੁਰਾਂ ਦੇ ਉਪਦੇਸ਼ ਦੁਆਰਾ ਹੀ ਤੇਰੀ ਗਿਆਤ ਦਰਸਾਈ ਜਾਂਦੀ ਹੈ। ਹਉ ਵਾਰੀ ਜੀਉ ਵਾਰੀ ਰਾਮ ਨਾਮੁ ਮੰਨਿ ਵਸਾਵਣਿਆ ॥ ਮੈਂ ਬਲਿਹਾਰਨੇ ਹਾਂ, ਮੇਰੀ ਜਿੰਦਗੀ ਬਲਿਹਾਰਨੇ ਹੈ ਉਨ੍ਹਾਂ ਉਤੋਂ ਜੋ ਵਿਆਪਕ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ। ਤਿਸੁ ਰੂਪੁ ਨ ਰੇਖਿਆ ਵਰਨੁ ਨ ਕੋਈ ਗੁਰਮਤੀ ਆਪਿ ਬੁਝਾਵਣਿਆ ॥੧॥ ਰਹਾਉ ॥ ਉਸ ਦਾ ਕੋਈ ਮੁਹਾਂਦਰਾ ਚਿੰਨ੍ਹ ਅਤੇ ਰੰਗ ਨਹੀਂ। ਗੁਰਾਂ ਦੀ ਸਿਖ-ਮਤ ਦੁਆਰਾ ਊਹ ਆਪਣੇ ਆਪ ਨੂੰ ਜਣਾਉਂਦਾ ਹੈ। ਠਹਿਰਾਉ। ਸਭ ਏਕਾ ਜੋਤਿ ਜਾਣੈ ਜੇ ਕੋਈ ॥ ਸਾਰਿਆਂ ਅੰਦਰ ਇੱਕ ਸੁਆਮੀ ਦਾ ਪਰਕਾਸ਼ ਹੈ, ਜੇਕਰ ਕੋਈ ਪ੍ਰਾਣੀ ਇਸ ਨੂੰ ਅਨੁਭਵ ਕਰੇ। ਸਤਿਗੁਰੁ ਸੇਵਿਐ ਪਰਗਟੁ ਹੋਈ ॥ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਇਹ ਪਰਤੱਖ ਤੇ ਜਾਹਰ ਹੋ ਜਾਂਦਾ ਹੈ। ਗੁਪਤੁ ਪਰਗਟੁ ਵਰਤੈ ਸਭ ਥਾਈ ਜੋਤੀ ਜੋਤਿ ਮਿਲਾਵਣਿਆ ॥੨॥ ਪੋਸ਼ੀਦਾ ਤੇ ਪਰਤੱਖ ਸਾਰੀਆਂ ਥਾਵਾਂ ਅੰਦਰ ਉਹ ਰਮਿਆ ਹੋਇਆ ਹੈ। ਪਰਮ ਨੂਰ ਅੰਦਰ ਹੀ ਮਨੁੱਖੀ ਨੂਰ ਓੜਕ ਨੂੰ ਲੀਨ ਹੋ ਜਾਂਦਾ ਹੈ। ਤਿਸਨਾ ਅਗਨਿ ਜਲੈ ਸੰਸਾਰਾ ॥ ਖਾਹਿਸ਼ ਦੀ ਅੱਗ ਅੰਦਰ ਬੰਦਾ ਮਚ ਰਿਹਾ ਹੈ, ਲੋਭੁ ਅਭਿਮਾਨੁ ਬਹੁਤੁ ਅਹੰਕਾਰਾ ॥ ਅਤੇ ਤਮ੍ਹਾ ਤੇ ਘੁਮੰਡ ਦੇ ਘਨੇਰੇ ਵਿੱਚ ਫਸਿਆ ਹੈ। ਮਰਿ ਮਰਿ ਜਨਮੈ ਪਤਿ ਗਵਾਏ ਅਪਣੀ ਬਿਰਥਾ ਜਨਮੁ ਗਵਾਵਣਿਆ ॥੩॥ ਉਹ ਬਾਰੰਬਾਰ ਜਾਂਦਾ ਆਉਂਦਾ ਅਤੇ ਆਪਣੀ ਇਜਤ ਆਬਰੂ ਗੁਆਉਂਦਾ ਹੈ। ਆਪਣਾ ਜੀਵਨ ਉਹ ਬੇਅਰਥ ਹੀ ਵੰਞਾ ਲੈਂਦਾ ਹੈ। ਗੁਰ ਕਾ ਸਬਦੁ ਕੋ ਵਿਰਲਾ ਬੂਝੈ ॥ ਕੋਈ ਟਾਵਾਂ ਪੁਰਸ਼ ਹੀ ਗੁਰਬਾਣੀ ਨੂੰ ਸਮਝਦਾ ਹੈ। ਆਪੁ ਮਾਰੇ ਤਾ ਤ੍ਰਿਭਵਣੁ ਸੂਝੈ ॥ ਜਦ ਬੰਦਾ ਆਪਣੀ ਸਵੈ-ਹੰਗਤਾ ਨੂੰ ਮੇਸ ਦਿੰਦਾ ਹੈ, ਤਦ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੋ ਜਾਂਦੀ ਹੈ। ਫਿਰਿ ਓਹੁ ਮਰੈ ਨ ਮਰਣਾ ਹੋਵੈ ਸਹਜੇ ਸਚਿ ਸਮਾਵਣਿਆ ॥੪॥ ਤਦ ਉਹ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਮੁੜ ਕੇ ਨਹੀਂ ਮਰਦਾ। ਉਹ ਸਗੋਂ ਸੁਖੈਨ ਹੀ ਸੱਚੇ ਸਾਈਂ ਨਾਲ ਅਭੇਦ ਹੋ ਜਾਂਦਾ ਹੈ। ਮਾਇਆ ਮਹਿ ਫਿਰਿ ਚਿਤੁ ਨ ਲਾਏ ॥ ਉਹ ਤਦ, ਸੰਸਾਰੀ ਪਦਾਰਥਾਂ ਵਿੱਚ ਆਪਣੇ ਮਨ ਨੂੰ ਨਹੀਂ ਜੋੜਦਾ, ਗੁਰ ਕੈ ਸਬਦਿ ਸਦ ਰਹੈ ਸਮਾਏ ॥ ਜੋ ਗੁਰਾਂ ਦੀ ਬਾਣੀ ਅੰਦਰ ਉਹ ਸਦੀਵ ਹੀ ਲੀਨ ਹੋਇਆ ਰਹਿੰਦਾ ਹੈ। ਸਚੁ ਸਲਾਹੇ ਸਭ ਘਟ ਅੰਤਰਿ ਸਚੋ ਸਚੁ ਸੁਹਾਵਣਿਆ ॥੫॥ ਉਹ ਸੱਚੇ ਸਾਹਿਬ ਜੋ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ, ਦੀ ਪਰਸੰਸਾ ਕਰਦਾ ਹੈ ਅਤੇ ਸਮੂਹ ਸੱਚ ਅੰਦਰ ਸੁੰਦਰ ਭਾਸਦਾ ਹੈ। ਸਚੁ ਸਾਲਾਹੀ ਸਦਾ ਹਜੂਰੇ ॥ ਮੈਂ ਸਤਿਪੁਰਖ ਦੀ ਸ਼ਲਾਘਾ ਕਰਦਾ ਹਾਂ ਜੋ ਹਮੇਸ਼ਾਂ ਹੀ ਐਨ ਪ੍ਰਤੱਖ ਹੈ, ਗੁਰ ਕੈ ਸਬਦਿ ਰਹਿਆ ਭਰਪੂਰੇ ॥ ਅਤੇ ਜੋ ਗੁਰਾਂ ਦੀ ਬਾਣੀ ਅੰਦਰ ਪਰੀ ਪੂਰਨ ਹੋ ਰਿਹਾ ਹੈ। ਗੁਰ ਪਰਸਾਦੀ ਸਚੁ ਨਦਰੀ ਆਵੈ ਸਚੇ ਹੀ ਸੁਖੁ ਪਾਵਣਿਆ ॥੬॥ ਗੁਰਾਂ ਦੀ ਕਿਰਪਾਲਤਾ ਰਾਹੀਂ ਸੱਚਾ ਮਾਲਕ ਵੇਖਿਆ ਜਾਂਦਾ ਹੈ ਅਤੇ ਸਤਿਪੁਰਖ ਤੋਂ ਹੀ ਇਨਸਾਨ ਠੰਢ ਚੈਨ ਪਰਾਪਤ ਕਰਦਾ ਹੈ। ਸਚੁ ਮਨ ਅੰਦਰਿ ਰਹਿਆ ਸਮਾਇ ॥ ਸੱਚਾ ਸਾਈਂ ਚਿੱਤ ਵਿੱਚ ਰਮਿਆ ਰਹਿੰਦਾ ਹੈ। ਸਦਾ ਸਚੁ ਨਿਹਚਲੁ ਆਵੈ ਨ ਜਾਇ ॥ ਸਤਿਪੁਰਖ ਸਦਾ ਹੀ ਮੁਸਤਕਿਲ ਹੈ, ਊਹ ਆਉਂਦਾ ਤੇ ਜਾਂਦਾ ਨਹੀਂ। ਸਚੇ ਲਾਗੈ ਸੋ ਮਨੁ ਨਿਰਮਲੁ ਗੁਰਮਤੀ ਸਚਿ ਸਮਾਵਣਿਆ ॥੭॥ ਉਹ ਮਨੁੱਖ ਜੋ ਸੱਚੇ ਮਾਲਕ ਨਾਲ ਜੁੜਦਾ ਹੈ, ਪਾਕ ਪਵਿੱਤਰ ਹੈ। ਗੁਰਾਂ ਦੇ ਉਪਦੇਸ਼ਾਂ ਦੁਆਰਾ ਊਹ ਸਤਿਪੁਰਖ ਨਾਲ ਅਪੇਦ ਹੋ ਜਾਂਦਾ ਹੈ। ਸਚੁ ਸਾਲਾਹੀ ਅਵਰੁ ਨ ਕੋਈ ॥ ਮੈਂ ਸਤਿਪੁਰਖ ਦੀ ਉਸਤਤੀ ਕਰਦਾ ਹਾਂ ਅਤੇ ਹੋਰ ਕਿਸੇ ਦੀ ਨਹੀਂ। ਜਿਤੁ ਸੇਵਿਐ ਸਦਾ ਸੁਖੁ ਹੋਈ ॥ ਜਿਸ ਦੀ ਟਹਿਲ ਕਮਾਉਣ ਦੁਆਰਾ ਦਾਇਮੀ ਆਰਾਮ ਪਰਾਪਤ ਹੁੰਦਾ ਹੈ। copyright GurbaniShare.com all right reserved. Email:- |