ਖੋਟੇ ਖਰੇ ਤੁਧੁ ਆਪਿ ਉਪਾਏ ॥
ਜਾਲ੍ਹੀ ਤੇ ਅਸਲੀ ਤੂੰ ਆਪੇ ਹੀ ਪੈਦਾ ਕੀਤੇ ਹਨ। ਤੁਧੁ ਆਪੇ ਪਰਖੇ ਲੋਕ ਸਬਾਏ ॥ ਤੂੰ ਖੁਦ ਹੀ ਸਮੂਹ ਪ੍ਰਾਣੀਆਂ ਦੀ ਜਾਂਚ ਪੜਤਾਲ ਕਰਦਾ ਹੈਂ। ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ ॥੬॥ ਨਿਰਣੈ ਕਰਕੇ ਤੂੰ ਸੱਚਿਆਂ ਨੂੰ ਆਪਣੇ ਕੋਸ਼ ਵਿੱਚ ਪਾ ਲੈਂਦਾ ਹੈਂ ਅਤੇ ਕੂੜਿਆਂ ਨੂੰ ਤੂੰ ਸ਼ੱਕ ਸੰਦੇਹ ਅੰਦਰ ਗੁਮਰਾਹ ਕਰਦਾ ਹੈਂ। ਕਿਉ ਕਰਿ ਵੇਖਾ ਕਿਉ ਸਾਲਾਹੀ ॥ ਕਿਸ ਤਰ੍ਹਾਂ ਮੈਂ ਤੈਨੂੰ ਦੇਖਾਂ ਤੇ ਕਿਸ ਤਰ੍ਹਾਂ ਤੇਰੀ ਸਿਫ਼ਤ ਸ਼ਲਾਘਾ ਕਰਾਂ? ਗੁਰ ਪਰਸਾਦੀ ਸਬਦਿ ਸਲਾਹੀ ॥ ਗੁਰਾਂ ਦੀ ਦਇਆ ਦੁਆਰਾ ਗੁਰਬਾਣੀ ਰਾਹੀਂ ਮੈਂ ਤੇਰੀ ਪਰਸੰਸਾ ਕਰਦਾ ਹਾਂ, ਹੇ ਸੁਆਮੀ! ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥੭॥ ਤੇਰੀ ਰਜਾ ਅੰਦਰ ਆਬਿ-ਹਿਯਾਤ ਨਿਵਾਸ ਰੱਖਦਾ ਹੈ, ਅਤੇ ਆਪਣੀ ਰਜਾ ਅੰਦਰ ਤੂੰ ਆਬਿ-ਹਿਯਾਤ ਪਾਨ ਕਰਾਉਂਦਾ ਹੈ। ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥ ਸੁਧਾਰਸ ਹੈ ਪ੍ਰਭੂ ਅਤੇ ਸੁਧਾਰਸ ਹੈ ਵਾਹਿਗੁਰੂ ਦੀ ਗੁਰਬਾਣੀ। ਸਤਿਗੁਰਿ ਸੇਵਿਐ ਰਿਦੈ ਸਮਾਣੀ ॥ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਗੁਰਬਾਣੀ ਹਿਰਦੇ ਅੰਦਰ ਰਮ ਜਾਂਦੀ ਹੈ। ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ ॥੮॥੧੫॥੧੬॥ ਨਾਨਕ ਨਾਮ ਸੁਧਾਰਸ ਸਦੀਵੀ ਹੀ ਅਰਾਮ ਦੇਣਹਾਰ ਹੈ। ਨਾਮ ਸੁਧਾਰਸ ਨੂੰ ਛਕਣ ਦੁਆਰਾ ਸੋਾਰੀ ਖੁਦਿਆ ਨਵਿਰਤ ਹੋ ਜਾਂਦੀ ਹੈ। ਮਾਝ ਮਹਲਾ ੩ ॥ ਮਾਝ, ਤੀਜੀ ਪਾਤਸ਼ਾਹੀ। ਅੰਮ੍ਰਿਤੁ ਵਰਸੈ ਸਹਜਿ ਸੁਭਾਏ ॥ ਨਾਮ-ਅੰਮ੍ਰਿਤ ਕੁਦਰਤੀ ਤੌਰ ਤੇ ਵਰ੍ਹ ਰਿਹਾ ਹੈ। ਗੁਰਮੁਖਿ ਵਿਰਲਾ ਕੋਈ ਜਨੁ ਪਾਏ ॥ ਕੋਈ ਟਾਂਵਾਂ ਹੀ ਪਵਿੱਤਰ ਪੁਰਸ਼ ਇਸ ਨੂੰ ਪ੍ਰਾਪਤ ਕਰਦਾ ਹੈ। ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ॥੧॥ ਜੋ ਨਾਮ-ਸੁਧਾਰਸ ਪਾਨ ਕਰਦੇ ਹਨ ਊਹ ਹਮੇਸ਼ਾਂ ਰੱਜੇ ਰਹਿੰਦੇ ਹਨ। ਆਪਣੀ ਮਿਹਰ ਧਾਰ ਕੇ ਹਰੀ ਉਨ੍ਹਾਂ ਦੀ ਤੇਹ ਲਾਹ ਦਿੰਦਾ ਹੈ। ਹਉ ਵਾਰੀ ਜੀਉ ਵਾਰੀ ਗੁਰਮੁਖਿ ਅੰਮ੍ਰਿਤੁ ਪੀਆਵਣਿਆ ॥ ਮੈਂ ਕੁਰਬਾਨ ਹਾਂ, ਮੇਰੀ ਜਿੰਦ ਜਾਨ ਕੁਰਬਾਨ ਹੈ ਉਨ੍ਹਾਂ ਪਵਿੱਤਰ ਪੁਰਸ਼ਾਂ ਉਤੋਂ ਜੋ ਹੋਰਨਾਂ ਨੂੰ ਨਾਮ ਸੁਧਾਰਸ ਪਾਨ ਕਰਵਾਉਂਦੇ ਹਨ। ਰਸਨਾ ਰਸੁ ਚਾਖਿ ਸਦਾ ਰਹੈ ਰੰਗਿ ਰਾਤੀ ਸਹਜੇ ਹਰਿ ਗੁਣ ਗਾਵਣਿਆ ॥੧॥ ਰਹਾਉ ॥ ਨਾਮ-ਅੰਮ੍ਰਿਤ ਨੂੰ ਚੱਖ ਕੇ ਜਿਹਭਾ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਅੰਦਰ ਰੰਗੀਜੀ ਰਹਿੰਦੀ ਹੈ ਅਤੇ ਸੁਤੇ ਸਿੱਧ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ। ਠਹਿਰਾਉ। ਗੁਰ ਪਰਸਾਦੀ ਸਹਜੁ ਕੋ ਪਾਏ ॥ ਗੁਰਾਂ ਦੀ ਦਇਆ ਨਾਲ ਕੋਈ ਵਿਰਲਾ ਪ੍ਰਾਣੀ ਹੀ ਬ੍ਰਹਿਮ ਗਿਆਤ ਨੂੰ ਪਾਉਂਦਾ ਹੈ, ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ ॥ ਅਤੇ ਆਪਣੇ ਦਵੈਤ-ਭਾਵ ਨੂੰ ਨਾਸ ਕਰਕੇ ਇੱਕ ਸੁਆਮੀ ਨਾਲ ਪ੍ਰੀਤ ਪਾਉਂਦਾ ਹੈ। ਨਦਰਿ ਕਰੇ ਤਾ ਹਰਿ ਗੁਣ ਗਾਵੈ ਨਦਰੀ ਸਚਿ ਸਮਾਵਣਿਆ ॥੨॥ ਜਦ ਵਾਹਿਗੁਰੂ ਮਿਹਰ ਦੀ ਨਜਰ ਧਾਰਦਾ ਹੈ ਤਦ ਪ੍ਰਾਣੀ ਉਸ ਦੇ ਗੁਣਾਵਾਦ ਗਾਇਨ ਕਰਦਾ ਹੈ। ਅਤੇ ਉਸ ਦੀ ਰਹਿਮਤ ਦਾ ਸਦਕਾ ਸੱਚ ਵਿੱਚ ਲੀਨ ਹੋ ਜਾਂਦਾ ਹੈ। ਸਭਨਾ ਉਪਰਿ ਨਦਰਿ ਪ੍ਰਭ ਤੇਰੀ ॥ ਸਾਰਿਆਂ ਦੇ ਉਤੇ ਤੇਰੀ ਰਹਿਮਤ ਹੈ ਹੇ ਮੇਰੇ ਸੁਆਮੀ! ਕਿਸੈ ਥੋੜੀ ਕਿਸੈ ਹੈ ਘਣੇਰੀ ॥ ਕਈਆਂ ਉਤੇ ਇਹ ਬਹੁਤੀ ਹੈ, ਤੇ ਕਈਆਂ ਉਤੇ ਘੱਟ। ਤੁਝ ਤੇ ਬਾਹਰਿ ਕਿਛੁ ਨ ਹੋਵੈ ਗੁਰਮੁਖਿ ਸੋਝੀ ਪਾਵਣਿਆ ॥੩॥ ਤੇਰੇ ਬਗੈਰ ਕੁਝ ਭੀ ਨਹੀਂ ਹੁੰਦਾ। ਗੁਰੂ ਦੇ ਅਨੁਸਾਰੀ ਸਿੱਖਾਂ ਨੂੰ ਇਹ ਸਮਝ ਪ੍ਰਾਪਤ ਹੁੰਦੀ ਹੈ। ਗੁਰਮੁਖਿ ਤਤੁ ਹੈ ਬੀਚਾਰਾ ॥ ਗੁਰੂ ਸਮਰਪਣ ਇਸ ਅਸਲੀਅਤ ਨੂੰ ਸੋਚਦੇ ਸਮਝਦੇ ਹਨ, ਅੰਮ੍ਰਿਤਿ ਭਰੇ ਤੇਰੇ ਭੰਡਾਰਾ ॥ ਕਿ ਤੇਰੇ ਖਜਾਨੇ ਸੁਧਾ-ਰਸ ਨਾਲ ਪਰੀ ਪੂਰਨ ਹਨ। ਬਿਨੁ ਸਤਿਗੁਰ ਸੇਵੇ ਕੋਈ ਨ ਪਾਵੈ ਗੁਰ ਕਿਰਪਾ ਤੇ ਪਾਵਣਿਆ ॥੪॥ ਗੁਰਾਂ ਦੀ ਚਾਕਰੀ ਕਰਨ ਬਾਝੋਂ ਕੋਈ ਭੀ ਨਾਮ ਅੰਮ੍ਰਿਤ ਨੂੰ ਹਾਸਲ ਨਹੀਂ ਕਰ ਸਕਦਾ। ਗੁਰਾਂ ਦੀ ਕਿਰਪਾਲਤਾ ਦੁਆਰਾ ਇਹ ਪ੍ਰਾਪਤ ਹੁੰਦਾ ਹੈ। ਸਤਿਗੁਰੁ ਸੇਵੈ ਸੋ ਜਨੁ ਸੋਹੈ ॥ ਜਿਹੜਾ ਪੁਰਸ਼ ਸਤਿਗੁਰੂ ਦੀ ਟਹਿਲ ਕਰਦਾ ਹੈ, ਉਹ ਸੁੰਦਰ ਹੈ। ਅੰਮ੍ਰਿਤ ਨਾਮਿ ਅੰਤਰੁ ਮਨੁ ਮੋਹੈ ॥ ਨਾਮ-ਰੂਪੀ ਆਬਿ-ਹਿਯਾਤ ਨੇ ਉਸ ਦਾ ਅੰਤ੍ਰੀਵ ਚਿੱਤ ਫਰੇਫਤਾ ਕਰ ਪਿਆ ਹੈ। ਅੰਮ੍ਰਿਤਿ ਮਨੁ ਤਨੁ ਬਾਣੀ ਰਤਾ ਅੰਮ੍ਰਿਤੁ ਸਹਜਿ ਸੁਣਾਵਣਿਆ ॥੫॥ ਅੰਮ੍ਰਿਤਮਈ ਗੁਰਬਾਣੀ ਨਾਲ ਉਸ ਦੀ ਆਤਮਾ ਤੇ ਦੇਹਿ ਰੰਗੇ ਹੋਏ ਹਨ ਅਤੇ ਅੰਮ੍ਰਿਤਮਈ ਗੁਰਬਾਣੀ ਹੀ ਉਹ ਸੁਤੇ-ਸਿੱਧ ਸਰਵਣ ਕਰਦਾ ਹੈ। ਮਨਮੁਖੁ ਭੂਲਾ ਦੂਜੈ ਭਾਇ ਖੁਆਏ ॥ ਗੁਮਰਾਹ ਅਧਰਮੀ ਸੰਸਾਰੀ ਮਮਤਾ ਰਾਹੀਂ ਬਰਬਾਦ ਹੋ ਗਿਆ ਹੈ। ਨਾਮੁ ਨ ਲੇਵੈ ਮਰੈ ਬਿਖੁ ਖਾਏ ॥ ਨਾਮ ਦਾ ਊਹ ਜਾਪ ਨਹੀਂ ਕਰਦਾ ਤੇ ਜਹਿਰ ਖਾ ਕੇ ਮਰ ਜਾਂਦਾ ਹੈ। ਅਨਦਿਨੁ ਸਦਾ ਵਿਸਟਾ ਮਹਿ ਵਾਸਾ ਬਿਨੁ ਸੇਵਾ ਜਨਮੁ ਗਵਾਵਣਿਆ ॥੬॥ ਰੈਣ ਦਿਹੁੰ ਉਸ ਦਾ ਵਸੇਬਾ ਹਮੇਸ਼ਾਂ ਗੰਦਗੀ ਵਿੱਚ ਹੈ। ਸਾਹਿਬ ਦੀ ਚਾਕਰੀ ਦੇ ਬਗੈਰ ਉਹ ਆਪਣਾ ਜੀਵਨ ਵੰਞਾ ਲੈਂਦਾ ਹੈ। ਅੰਮ੍ਰਿਤੁ ਪੀਵੈ ਜਿਸ ਨੋ ਆਪਿ ਪੀਆਏ ॥ ਜਿਸ ਨੂੰ ਸੁਆਮੀ ਖੁਦ ਪਿਆਉਂਦਾ ਹੈ ਉਹੀ ਨਾਮ ਸੁਧਾ-ਰਸ ਨੂੰ ਪਾਨ ਕਰਦਾ ਹੈ। ਗੁਰ ਪਰਸਾਦੀ ਸਹਜਿ ਲਿਵ ਲਾਏ ॥ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਨਾਲ ਪਿਰਹੜੀ ਪਾ ਲੈਂਦਾ ਹੈ। ਪੂਰਨ ਪੂਰਿ ਰਹਿਆ ਸਭ ਆਪੇ ਗੁਰਮਤਿ ਨਦਰੀ ਆਵਣਿਆ ॥੭॥ ਮੁਕੰਮਲ ਮਾਲਕ ਖੁਦ ਹੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਗੁਰਾਂ ਦੇ ਉਪਦੇਸ਼ ਤਾਬੇ ਉਹ ਵੇਖਿਆ ਜਾਂਦਾ ਹੈ। ਆਪੇ ਆਪਿ ਨਿਰੰਜਨੁ ਸੋਈ ॥ ਉਹ ਪਵਿੱਤਰ ਪ੍ਰਭੂ ਸਾਰਾ ਕੁਝ ਆਪਣੇ ਆਪ ਤੋਂ ਹੀ ਹੈ। ਜਿਨਿ ਸਿਰਜੀ ਤਿਨਿ ਆਪੇ ਗੋਈ ॥ ਜਿਸ ਨੇ ਆਲਮ ਰਚਿਆ ਹੈ, ਊਹ ਆਪ ਹੀ ਇਸ ਨੂੰ ਨਾਸ ਕਰ ਦੇਵੇਗਾ। ਨਾਨਕ ਨਾਮੁ ਸਮਾਲਿ ਸਦਾ ਤੂੰ ਸਹਜੇ ਸਚਿ ਸਮਾਵਣਿਆ ॥੮॥੧੬॥੧੭॥ ਨਾਨਕ ਤੂੰ ਸਦੀਵ ਹੀ ਹਰੀ ਨਾਮ ਦਾ ਸਿਮਰਨ ਕਰ। ਇੰਞ ਤੂੰ ਸੁਖੈਨ ਹੀ ਸਤਿਪੁਰਖ ਨਾਲ ਅਭੇਦ ਹੋ ਜਾਵੇਂਗਾ। ਮਾਝ ਮਹਲਾ ੩ ॥ ਮਾਝ, ਤੀਜੀ ਪਾਤਸ਼ਾਹੀ। ਸੇ ਸਚਿ ਲਾਗੇ ਜੋ ਤੁਧੁ ਭਾਏ ॥ ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਉਹ ਸੱਚ ਨਾਲ ਜੁੜਦੇ ਹਨ। ਸਦਾ ਸਚੁ ਸੇਵਹਿ ਸਹਜ ਸੁਭਾਏ ॥ ਕੁਦਰਤੀ ਤੌਰ ਤੇ ਉਹ ਹਮੇਸ਼ਾਂ ਹੀ ਸੱਚੇ ਸਾਈਂ ਦੀ ਘਾਲ ਘਾਲਦੇ ਹਨ। ਸਚੈ ਸਬਦਿ ਸਚਾ ਸਾਲਾਹੀ ਸਚੈ ਮੇਲਿ ਮਿਲਾਵਣਿਆ ॥੧॥ ਸੱਚੀ ਗੁਰਬਾਣੀ ਰਾਹੀਂ ਉਹ ਸਤਿਪੁਰਖ ਦੀ ਉਪਮਾ ਕਰਦੇ ਹਨ ਅਤੇ ਸੱਚਿਆਰਾਂ ਦੀ ਸੰਗਤ ਅੰਦਰ ਜੁੜਦੇ ਹਨ। ਹਉ ਵਾਰੀ ਜੀਉ ਵਾਰੀ ਸਚੁ ਸਾਲਾਹਣਿਆ ॥ ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੜੇ ਹੈ, ਉਨ੍ਹਾਂ ਉਤੋਂ ਜੋ ਸੱਚੇ ਮਾਲਕ ਦੀ ਪ੍ਰਭਤਾ ਗਾਇਨ ਕਰਦੇ ਹਨ। ਸਚੁ ਧਿਆਇਨਿ ਸੇ ਸਚਿ ਰਾਤੇ ਸਚੇ ਸਚਿ ਸਮਾਵਣਿਆ ॥੧॥ ਰਹਾਉ ॥ ਜਿਹੜੇ ਸਤਿਪੁਰਖ ਦਾ ਅਰਾਧਨ ਕਰਦੇ ਹਨ, ਉਹ ਸੱਚ ਨਾਲ ਰੰਗੇ ਜਾਂਦੇ ਹਨ ਅਤੇ ਸਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ। ਜਹ ਦੇਖਾ ਸਚੁ ਸਭਨੀ ਥਾਈ ॥ ਜਿਥੇ ਕਿਤੇ ਮੈਂ ਵੇਖਦਾ ਹਾਂ, ਸਾਰਿਆਂ ਥਾਵਾਂ ਤੇ ਮੈਂ ਸੱਚੇ ਸੁਆਮੀ ਨੂੰ ਪਾਉਂਦਾ ਹਾਂ। ਗੁਰ ਪਰਸਾਦੀ ਮੰਨਿ ਵਸਾਈ ॥ ਗੁਰਾਂ ਦੀ ਮਿਹਰ ਸਦਕਾ ਮੈਂ ਉਸ ਨੂੰ ਆਪਣੇ ਦਿਲ ਵਿੱਚ ਟਿਕਾਉਂਦਾ ਹਾਂ। ਤਨੁ ਸਚਾ ਰਸਨਾ ਸਚਿ ਰਾਤੀ ਸਚੁ ਸੁਣਿ ਆਖਿ ਵਖਾਨਣਿਆ ॥੨॥ ਸੱਚੀ ਹੈ ਦੇਹਿ ਉਸ ਬੰਦੇ ਦੀ, ਜਿਸ ਦੀ ਜੀਭ ਸੱਚ ਨਾਲ ਰੱਗੀ ਹੈ ਜੋ ਸੱਚ ਨੂੰ ਸੁਣਦਾ ਤੇ ਆਪਣੇ ਮੂੰਹ ਨਾਲ ਉਚਾਰਦਾ ਹੈ। copyright GurbaniShare.com all right reserved. Email:- |