Page 118
ਹਰਿ ਚੇਤਹੁ ਅੰਤਿ ਹੋਇ ਸਖਾਈ ॥
ਵਾਹਿਗੁਰੂ ਦਾ ਸਿਮਰਨ ਕਰ ਜੋ ਅਖੀਰ ਦੇ ਵੇਲੇ ਤੇਰਾ ਸਹਾਇਕ ਹੋਵੇਗਾ।

ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ ॥੧॥
ਪਹੁੰਚ ਤੋਂ ਪਰ੍ਹੇ ਸਮਝ ਸੋਚ ਤੋਂ ਉਚੇਰਾ ਤੇ ਜਨਮ-ਰਹਿਤ ਪ੍ਰਭੂ ਮਾਲਕ ਦੇ ਬਿਨਾ ਹੈ। ਸੱਚੇ ਗੁਰਾਂ ਦੇ ਪ੍ਰੇਮ ਰਾਹੀਂ ਉਹ ਪਾਇਆ ਜਾਂਦਾ ਹੈ।

ਹਉ ਵਾਰੀ ਜੀਉ ਵਾਰੀ ਆਪੁ ਨਿਵਾਰਣਿਆ ॥
ਮੈਂ ਸਦਕੇ ਹਾਂ, ਮੇਰੀ ਜਿੰਦ ਜਾਨ ਸਦਕੇ ਹੈ ਉਸ ਉਤੋਂ ਜੋ ਆਪਣੇ ਸਵੈ-ਹੰਗਤਾ ਨੂੰ ਦੂਰ ਕਰਦਾ ਹੈ।

ਆਪੁ ਗਵਾਏ ਤਾ ਹਰਿ ਪਾਏ ਹਰਿ ਸਿਉ ਸਹਜਿ ਸਮਾਵਣਿਆ ॥੧॥ ਰਹਾਉ ॥
ਜੇਕਰ ਪ੍ਰਾਣੀ ਆਪਣੇ ਹੰਕਾਰ ਨੂੰ ਮੇਸ ਦੇਵੇ, ਤਦ ਉਹ ਵਾਹਿਗੁਰੂ ਨੂੰ ਪਾ ਲੈਂਦਾ ਹੈ ਅਤੇ ਸੁਖੈਨ ਹੀ ਸੁਆਮੀ ਦੇ ਨਾਲ ਅਭੇਦ ਹੋ ਜਾਂਦਾ ਹੈ। ਠਹਿਰਾਉ।

ਪੂਰਬਿ ਲਿਖਿਆ ਸੁ ਕਰਮੁ ਕਮਾਇਆ ॥
ਮੈਂ ਉਹ ਅਮਲ ਕਮਾਇਆ ਹੈ ਜੋ ਮੇਰੇ ਲਈ ਧੁਰ ਤੋਂ ਲਿਖਿਆ ਹੋਇਆ ਹੈ।

ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਅਮਰ ਆਰਾਮ ਪ੍ਰਾਪਤ ਕੀਤਾ ਹੈ।

ਬਿਨੁ ਭਾਗਾ ਗੁਰੁ ਪਾਈਐ ਨਾਹੀ ਸਬਦੈ ਮੇਲਿ ਮਿਲਾਵਣਿਆ ॥੨॥
ਚੰਗੀ ਕਿਸਮਤ ਦੇ ਬਗੈਰ ਬੰਦੇ ਨੂੰ ਗੁਰੂ ਨਹੀਂ ਲੱਭਦਾ। ਆਪਣੈ ਨਾਮ ਦੇ ਰਾਹੀਂ ਸੁਆਮੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।

ਗੁਰਮੁਖਿ ਅਲਿਪਤੁ ਰਹੈ ਸੰਸਾਰੇ ॥
ਗੁਰੂ-ਸਮਰਪਣ ਇਸ ਜਹਾਨ ਅੰਦਰ ਨਿਰਲੇਪ ਵਿਚਰਦਾ ਹੈ।

ਗੁਰ ਕੈ ਤਕੀਐ ਨਾਮਿ ਅਧਾਰੇ ॥
ਉਸ ਨੂੰ ਗੁਰਾਂ ਦਾ ਆਸਰਾ ਅਤੇ ਨਾਮ ਦੀ ਓਟ ਹੈ।

ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ ॥੩॥
ਊਸ ਨਾਲ ਗੁਰਾਂ ਦੇ ਸੱਚੇ ਸਿੱਖ ਨਾਲ ਕੌਣ ਧੱਕਾ ਕਰ ਸਕਦਾ ਹੈ? ਜਾਬਰ ਆਪਣੇ ਆਪ ਹੀ ਮਰ ਮੁੱਕਦਾ ਹੈ ਅਤੇ ਕਸ਼ਟ ਉਠਾਉਂਦਾ ਹੈ।

ਮਨਮੁਖਿ ਅੰਧੇ ਸੁਧਿ ਨ ਕਾਈ ॥
ਅੰਨ੍ਹੇ ਅਧਰਮੀ ਨੂੰ ਕੋਈ ਸੋਚ ਵਿਚਾਰ ਨਹੀਂ।

ਆਤਮ ਘਾਤੀ ਹੈ ਜਗਤ ਕਸਾਈ ॥
ਊਹ ਆਪਣੇ ਆਪ ਨੂੰ ਮਾਰਨ ਵਾਲਾ ਤੇ ਜਹਾਨ ਦਾ ਜੱਲਾਦ ਹੈ।

ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥੪॥
ਹੋਰਨਾਂ ਦੀ ਲਗਾਤਾਰ ਬਦਖੋਈ ਕਰਕੇ ਊਹ ਬਹੁਤਾ ਬੋਝ ਊਠਾਉਂਦਾ। ਮਜਦੂਰੀ ਦੇ ਬਗੈਰ ਉਹ ਹੋਰਨਾਂ ਦਾ ਬੋਝ ਚੁੱਕਦਾ ਹੈ।

ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ ॥
ਇਹ ਸੰਸਾਰ ਇੱਕ ਬਾਗ ਹੈ ਅਤੇ ਮੇਰਾ ਮਾਲਕ ਇਸ ਦਾ ਬਾਗਬਾਨ ਹੈ।

ਸਦਾ ਸਮਾਲੇ ਕੋ ਨਾਹੀ ਖਾਲੀ ॥
ਹਮੇਸ਼ਾਂ ਹੀ ਉਹ ਇਸ ਦੀ ਰਖਵਾਲੀ ਕਰਦਾ ਹੈ। ਇਸ ਦਾ ਕੋਈ ਹਿੱਸਾ ਉਸ ਦੀ ਸੰਭਾਲ ਤੋਂ ਵਾਂਝਿਆ ਹੋਇਆ ਨਹੀਂ।

ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ ॥੫॥
ਜੇਹੋ ਜੇਹੀ ਮਹਿਕ ਸੁਆਮੀ ਫੁੱਲ ਅੰਦਰ ਫੂਕਦਾ ਹੈ, ਉਹੋ ਜੇਹੀ ਹੀ ਉਸ ਵਿੱਚ ਪਰਬਲ ਹੁੰਦੀ ਹੈ। ਖੁਸ਼ਬੋਦਾਰ ਫੁੱਲ ਆਪਣੀ ਖੁਸ਼ਬੋ ਤੋਂ ਜਾਣਿਆ ਜਾਂਦਾ ਹੈ।

ਮਨਮੁਖੁ ਰੋਗੀ ਹੈ ਸੰਸਾਰਾ ॥
ਮਨ ਮਤੀਆ ਇਸ ਜਹਾਨ ਅੰਦਰ ਰੋਗ-ਗ੍ਰਸਤ ਹੈ।

ਸੁਖਦਾਤਾ ਵਿਸਰਿਆ ਅਗਮ ਅਪਾਰਾ ॥
ਊਸ ਨੈ ਆਰਾਮ ਬਖਸ਼ਣਹਾਰ ਪਹੁੰਚ ਤੋਂ ਪਰ੍ਹੇ ਤੇ ਬੇਅੰਤ ਸੁਆਮੀ ਨੂੰ ਭੁਲਾ ਦਿੱਤਾ ਹੈ।

ਦੁਖੀਏ ਨਿਤਿ ਫਿਰਹਿ ਬਿਲਲਾਦੇ ਬਿਨੁ ਗੁਰ ਸਾਂਤਿ ਨ ਪਾਵਣਿਆ ॥੬॥
ਕਸ਼ਟ-ਪੀੜਤ ਹਮੇਸ਼ਾਂ ਹੀ ਰੋਂਦੇ ਪਿੱਟਦੇ ਫਿਰਦੇ ਹਨ। ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।

ਜਿਨਿ ਕੀਤੇ ਸੋਈ ਬਿਧਿ ਜਾਣੈ ॥
ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ, ਊਹੀ ਉਨ੍ਹਾਂ ਦੀ ਦਸ਼ਾ ਨੂੰ ਸਮਝਦਾ ਹੈ।

ਆਪਿ ਕਰੇ ਤਾ ਹੁਕਮਿ ਪਛਾਣੈ ॥
ਜੇਕਰ ਸਾਈਂ ਖੁਦ ਕਿਰਪਾ ਧਾਰੇ ਤਦ ਬੰਦਾ ਉਸ ਦੇ ਅਮਰ ਨੂੰ ਅਨੁਭਵ ਕਰਦਾ ਹੈ।

ਜੇਹਾ ਅੰਦਰਿ ਪਾਏ ਤੇਹਾ ਵਰਤੈ ਆਪੇ ਬਾਹਰਿ ਪਾਵਣਿਆ ॥੭॥
ਜਿਸ ਤਰ੍ਹਾਂ ਦਾ ਸੁਭਾਵ ਵਾਹਿਗੁਰੂ ਪ੍ਰਾਣੀ ਵਿੱਚ ਪਾਉਂਦਾ ਹੈ, ਉਸੇ ਤਰ੍ਹਾਂ ਦਾ ਹੀ ਵਰਤ ਵਰਤਾਰਾ ਕਰਦਾ ਹੈ। ਸਾਈਂ ਖੁਦ ਹੀ ਐਸੇ ਸੁਭਾਵ ਨੂੰ ਪੁੱਟ ਸੁਟਣ ਲਈ ਸਮਰੱਥ ਹੈ।

ਤਿਸੁ ਬਾਝਹੁ ਸਚੇ ਮੈ ਹੋਰੁ ਨ ਕੋਈ ॥
ਉਸ ਸੱਚੇ ਸੁਆਮੀ ਦੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਪਛਾਣਦਾ।

ਜਿਸੁ ਲਾਇ ਲਏ ਸੋ ਨਿਰਮਲੁ ਹੋਈ ॥
ਜਿਸ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ ਉਹ ਪਾਕ ਪਵਿੱਤਰ ਹੋ ਜਾਂਦਾ ਹੈ।

ਨਾਨਕ ਨਾਮੁ ਵਸੈ ਘਟ ਅੰਤਰਿ ਜਿਸੁ ਦੇਵੈ ਸੋ ਪਾਵਣਿਆ ॥੮॥੧੪॥੧੫॥
ਨਾਨਕ ਸਾਈਂ ਦਾ ਨਾਮ ਉਸ ਦੇ ਚਿੱਤ ਅੰਦਰ ਨਿਵਾਸ ਕਰ ਲੈਂਦਾ ਹੈ। ਜਿਸ ਨੂੰ ਸੁਆਮੀ ਆਪਣਾ ਨਾਮ ਪ੍ਰਦਾਨ ਕਰਦਾ ਹੈ, ਉਹੀ ਇਸ ਨੂੰ ਪ੍ਰਾਪਤ ਕਰਦਾ ਹੈ।

ਮਾਝ ਮਹਲਾ ੩ ॥
ਮਾਝ, ਤੀਜੀ ਪਾਤਸ਼ਾਹੀ।

ਅੰਮ੍ਰਿਤ ਨਾਮੁ ਮੰਨਿ ਵਸਾਏ ॥
ਨਾਰਾਇਣ ਦਾ ਸੁਧਾਸਰੂਪ ਨਾਮ ਦਿਲ ਅੰਦਰ ਟਿਕਾਉਣ ਦੁਆਰਾ,

ਹਉਮੈ ਮੇਰਾ ਸਭੁ ਦੁਖੁ ਗਵਾਏ ॥
ਸਵੈ-ਹੰਗਤਾ ਤੇ ਅਪਣੱਤ ਦੀ ਸਮੂਹ ਪੀੜਾ ਨਵਿਰਤ ਹੋ ਜਾਂਦੀ ਹੈ।

ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤਿ ਅੰਮ੍ਰਿਤੁ ਪਾਵਣਿਆ ॥੧॥
ਸਦੀਵ ਹੀ ਅੰਮ੍ਰਿਤ-ਮਈ ਗੁਰਬਾਣੀ ਦੀ ਪ੍ਰਸੰਸਾ ਕਰਨ ਦੁਆਰਾ ਬੰਦਾ ਅਮਰ ਕਰਨ ਵਾਲੇ ਨਾਮ ਦਾ ਆਬਿ-ਹਿਯਾਤ ਪਾ ਲੈਂਦਾ ਹੈ।

ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮੰਨਿ ਵਸਾਵਣਿਆ ॥
ਮੈਂ ਸਮਰਪਣ ਹਾਂ, ਮੇਰੀ ਜਿੰਦਗੀ ਸਮਰਪਣ ਹੈ, ਉਨ੍ਹਾਂ ਉਤੋਂ ਜੋ ਪੁਨਰ-ਜੀਵਨ ਪ੍ਰਦਾਨ ਕਰਨ ਵਾਲੀ ਗੁਰਬਾਣੀ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।

ਅੰਮ੍ਰਿਤ ਬਾਣੀ ਮੰਨਿ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ ॥੧॥ ਰਹਾਉ ॥
ਜੋ ਸੁਰਜੀਤ ਕਰਨਹਾਰ ਗੁਰਬਾਣੀ ਨੂੰ ਆਪਣੇ ਦਿਲ ਵਿੱਚ ਅਸਥਾਪਨ ਕਰਦਾ ਹੈ, ਊਹ ਆਬਿ-ਹਿਯਾਤੀ ਨਾਮ ਦਾ ਅਰਾਧਨ ਕਰਨ ਲੱਗ ਜਾਂਦਾ ਹੈ। ਠਹਿਰਾਉ।

ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ ॥
ਜੋ ਆਬਿ-ਹਿਯਾਤ ਵਰਗੇ ਮਿੱਠੇ ਬਚਨ ਹਮੇਸ਼ਾਂ ਆਪਣੇ ਮੂੰਹੋਂ ਊਚਾਰਦਾ ਹੈ,

ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥
ਉਹ ਅੰਮ੍ਰਿਤਮਈ ਨਾਮ ਨੂੰ ਨਿਤਾ ਪ੍ਰਤੀ ਆਪਣੇ ਨੇਤ੍ਰਾਂ ਨਾਲ ਦੇਖਦਾ ਤੇ ਪਛਾਣਦਾ ਹੈ।

ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥੨॥
ਸੁਧਾ ਰੂਪ ਵਰਨਣ ਸੁਆਮੀ ਦਾ ਉਹ ਸਦੀਵ ਹੀ ਦਿਹੁੰ ਰੈਣ ਉਚਾਰਨ ਕਰਦਾ ਹੈ ਅਤੇ ਇਸ ਨੂੰ ਕਹਿ ਕੇ ਹੋਰਨਾ ਨੂੰ ਸੁਣਾਉਂਦਾ ਹੈ।

ਅੰਮ੍ਰਿਤ ਰੰਗਿ ਰਤਾ ਲਿਵ ਲਾਏ ॥
ਸੁਆਮੀ ਦੇ ਸੁਧਾ-ਸਰੂਪ ਸਨੇਹ ਨਾਲ ਰੰਗੀਜਿਆ ਹੋਇਆ ਉਹ ਉਸ ਦੇ ਨਾਲ ਆਪਣੀ ਬਿਰਤੀ ਜੋੜਦਾ ਹੈ।

ਅੰਮ੍ਰਿਤੁ ਗੁਰ ਪਰਸਾਦੀ ਪਾਏ ॥
ਆਬਿ-ਹਿਯਾਤ (ਨਾਮ) ਊਹ ਗੁਰਾਂ ਦੀ ਮਿਹਰ ਦੁਆਰਾ ਪਾਉਂਦਾ ਹੈ।

ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ ਮਨਿ ਤਨਿ ਅੰਮ੍ਰਿਤੁ ਪੀਆਵਣਿਆ ॥੩॥
ਆਬਿ-ਹਿਯਾਤ (ਨਾਮ) ਦਿਹੁੰ ਰੈਣ ਊਹ ਆਪਣੀ ਜਿਹਭਾ ਨਾਲ ਜਪਦਾ ਹੈ ਅਤੇ ਊਸ ਦੀ ਆਤਮਾ ਤੇ ਦੇਹਿ ਆਬਿ-ਹਿਯਾਤ (ਨਾਮ) ਨਾਲ ਤ੍ਰਿਪਤ ਹੋਏ ਹੋਏ ਹਨ।

ਸੋ ਕਿਛੁ ਕਰੈ ਜੁ ਚਿਤਿ ਨ ਹੋਈ ॥
ਵਾਹਿਗੁਰੂ ਊਹ ਕੁਝ ਕਰਦਾ ਹੈ ਜਿਹੜਾ ਇਨਸਾਨ ਦੇ ਖਾਬ ਖਿਆਲ ਵਿੱਚ ਭੀ ਨਹੀਂ ਹੁੰਦਾ।

ਤਿਸ ਦਾ ਹੁਕਮੁ ਮੇਟਿ ਨ ਸਕੈ ਕੋਈ ॥
ਉਸ ਦਾ ਫੁਰਮਾਨ ਕੋਈ ਮੇਸ ਨਹੀਂ ਸਕਦਾ।

ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤੁ ਪੀਆਵਣਿਆ ॥੪॥
ਉਸ ਦੀ ਮਿੱਠੜੀ ਮਰਜੀ ਦੁਆਰਾ ਸੁਧਾ-ਸਰੂਪ ਗੁਰਬਾਣੀ ਪਰਚੱਲਤ ਹੋਈ ਹੈ ਅਤੇ ਉਸ ਦੀ ਰਜਾ ਦੁਆਰਾ ਆਦਮੀ ਅੰਮ੍ਰਿਤ-ਮਈ ਗੁਰਬਾਣੀ ਨੂੰ ਪਾਨ ਕਰਦਾ ਹੈ।

ਅਜਬ ਕੰਮ ਕਰਤੇ ਹਰਿ ਕੇਰੇ ॥
ਅਸਚਰਜ ਹਨ ਵਾਹਿਗੁਰੂ ਸਿਰਜਣਹਾਰ ਦੇ ਕਰਤਬ।

ਇਹੁ ਮਨੁ ਭੂਲਾ ਜਾਂਦਾ ਫੇਰੇ ॥
ਇਹ ਘੁੱਸਾ ਹੋਇਆ ਮਨੂਆ ਆਵਾਗਉਣ ਦੇ ਗੇੜੇ ਵਿੱਚ ਪੈ ਜਾਂਦਾ ਹੈ।

ਅੰਮ੍ਰਿਤ ਬਾਣੀ ਸਿਉ ਚਿਤੁ ਲਾਏ ਅੰਮ੍ਰਿਤ ਸਬਦਿ ਵਜਾਵਣਿਆ ॥੫॥
ਜੋ ਆਪਣੇ ਮਨ ਨੂੰ ਅੰਮ੍ਰਿਮਈ ਗੁਰਬਾਣੀ ਉਤੇ ਕੇਂਦਰ ਕਰਦਾ ਹੈ, ਊਸ ਦੇ ਲਈ ਸੁਧਾ-ਸਰੂਪ ਨਾਮ ਦਾ ਕੀਰਤਨ ਹੁੰਦਾ ਹੈ।

copyright GurbaniShare.com all right reserved. Email:-