ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਹਰਿ ਹਰਿ ਸੰਤ ਜਨਾ ਕੀ ਜੀਵਨਿ ॥ ਵਾਹਿਗੁਰੂ ਦਾ ਨਾਮ ਉਸ ਦੇ ਸਾਧੂਆਂ ਦੀ ਜਿੰਦ-ਜਾਨ ਹੈ। ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸੁ ਪੀਵਨਿ ॥੧॥ ਰਹਾਉ ॥ ਪਾਪਾਂ ਭਰੀਆਂ ਮੌਜਾਂ ਮਾਣਨ ਦੀ ਥਾਂ, ਉਹ ਆਰਾਮ ਦੇ ਸਮੁੰਦਰ ਆਪਣੇ ਪ੍ਰਭੂ ਦੇ ਨਾਮ, ਦਾ ਅੰਮ੍ਰਿਤਮਈ-ਰਹੁ ਪਾਨ ਕਰਦੇ ਹਨ। ਠਹਿਰਾਉ। ਸੰਚਨਿ ਰਾਮ ਨਾਮ ਧਨੁ ਰਤਨਾ ਮਨ ਤਨ ਭੀਤਰਿ ਸੀਵਨਿ ॥ ਉਹ ਪ੍ਰਭੂ ਦੇ ਨਾਮ ਦੀ ਅਮੋਲਕ ਦੌਲਤ ਨੂੰ ਇਕੱਤਰ ਕਰਦੇ ਹਨ ਅਤੇ ਇਸ ਨੂੰ ਆਪਣੇ ਚਿੱਤ ਤੇ ਦੇਹਿ ਵਿੱਚ ਪਰੋ ਲੈਂਦੇ ਹਨ। ਹਰਿ ਰੰਗ ਰਾਂਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨਿ ॥੧॥ ਹਰੀ ਦੇ ਪ੍ਰੇਮ ਨਾਲ ਰੰਗੀਜ ਉਨ੍ਹਾਂ ਦੀ ਜਿੰਦੜੀ ਪੋਸਤ ਦੇ ਫੁੱਲ ਵਾਂਗ ਲਿਸ਼ਕਦੀ ਹੈ ਤੇ ਸੁਆਮੀ ਦੇ ਅੰਮ੍ਰਿਤ ਨਾਮ ਨਾਲ ਉਹ ਮਤਵਾਲੇ ਹੋ ਜਾਂਦੇ ਹਨ। ਜਿਉ ਮੀਨਾ ਜਲ ਸਿਉ ਉਰਝਾਨੋ ਰਾਮ ਨਾਮ ਸੰਗਿ ਲੀਵਨਿ ॥ ਜਿਸ ਤਰ੍ਹਾਂ ਮੱਛੀ ਪਾਣੀ ਨਾਲ ਉਲਝੀ ਹੋਈ ਹੈ, ਏਸੇ ਤਰ੍ਹਾਂ ਹੀ ਉਹ ਪ੍ਰਭੂ ਦੇ ਨਾਮ ਨਾਲ ਅਭੇਦ ਹੋਏ ਹੋਏ ਹਨ। ਨਾਨਕ ਸੰਤ ਚਾਤ੍ਰਿਕ ਕੀ ਨਿਆਈ ਹਰਿ ਬੂੰਦ ਪਾਨ ਸੁਖ ਥੀਵਨਿ ॥੨॥੬੮॥੯੧॥ ਨਾਨਕ, ਸਾਧੂ ਪਪੀਹੇ ਦੀ ਮਾਨੰਦ ਹਨ ਅਤੇ ਵਾਹਿਗੁਰੂ ਦੇ ਨਾਮ ਦੀ ਕਣੀ ਨੂੰ ਪੀ ਕੇ ਸੁਖੀ ਹੁੰਦੇ ਹਨ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਹਰਿ ਕੇ ਨਾਮਹੀਨ ਬੇਤਾਲ ॥ ਹਰੀ ਦੇ ਨਾਮ ਦੇ ਬਾਝੋਂ ਜੀਵ ਨਿਰਾਪੁਰਾ ਭੂਤਨਾ ਹੀ ਹੈ। ਜੇਤਾ ਕਰਨ ਕਰਾਵਨ ਤੇਤਾ ਸਭਿ ਬੰਧਨ ਜੰਜਾਲ ॥੧॥ ਰਹਾਉ ॥ ਜਿੰਨੇ ਭੀ ਕੰਮ ਉਹ ਕਰਦਾ ਹੈ, ਉਨੇ ਹੀ ਸਾਰੇ ਸਾਰੇ ਦੇ ਸਾਰੇ, ਜੰਜੀਰ ਅਤੇ ਬੇੜੀਆਂ ਹਨ। ਠਹਿਰਾਉ। ਬਿਨੁ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਾਟੈ ਕਾਲ ॥ ਸੁਆਮੀ ਦੀ ਘਾਲ ਬਗੈਰ, ਜੋ ਕਿਸੇ ਹੋਰਸ ਸਦੀ ਟਹਿਲ ਕਮਾਉਂਦਾ ਹੈ, ਉਹ ਆਪਣਾ ਸਮਾਂ ਵਿਅਰਥ ਗੁਆ ਲੈਂਦਾ ਹੈ। ਜਬ ਜਮੁ ਆਇ ਸੰਘਾਰੈ ਪ੍ਰਾਨੀ ਤਬ ਤੁਮਰੋ ਕਉਨੁ ਹਵਾਲ ॥੧॥ ਜਦ ਮੌਤ ਦਾ ਦੂਤ ਤੈਨੂੰ ਮਾਰਨ ਲਈ ਆਵੇਗਾ, ਤਦ ਤੇਰੀ ਕੀ ਹਾਲਤ ਹੋਏਗੀ, ਹੇ ਫਾਨੀ ਬੰਦੇ! ਰਾਖਿ ਲੇਹੁ ਦਾਸ ਅਪੁਨੇ ਕਉ ਸਦਾ ਸਦਾ ਕਿਰਪਾਲ ॥ ਹੇ ਮੇਰੇ ਸਦੀਵ ਸਦੀਵ ਹੀ ਮਿਹਰਬਾਨ ਮਾਲਕ! ਤੂੰ ਮੇਰੀ, ਆਪਣੇ ਗੋਲੇ ਦੀ ਰੱਖਿਆ ਕਰ। ਸੁਖ ਨਿਧਾਨ ਨਾਨਕ ਪ੍ਰਭੁ ਮੇਰਾ ਸਾਧਸੰਗਿ ਧਨ ਮਾਲ ॥੨॥੬੯॥੯੨॥ ਹੇ ਨਾਨਕ! ਮੇਰਾ ਸਾਈਂ ਆਰਾਮ ਦਾ ਖ਼ਜ਼ਾਨਾ ਹੈ ਅਤੇ ਕੇਵਲ ਉਹੀ ਸਤਿਸੰਗਤ ਦੀ ਦੌਲਤ ਤੇ ਜਾਇਦਾਦ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮਨਿ ਤਨਿ ਰਾਮ ਕੋ ਬਿਉਹਾਰੁ ॥ ਸੰਤਾਂ ਦਾ ਚਿੱਤ ਤੇ ਦੇਹਿ ਕੇਵਲ ਸਾਹਿਬ ਦਾ ਹੀ ਵਣਜ ਕਰਦੇ ਹਨ। ਪ੍ਰੇਮ ਭਗਤਿ ਗੁਨ ਗਾਵਨ ਗੀਧੇ ਪੋਹਤ ਨਹ ਸੰਸਾਰੁ ॥੧॥ ਰਹਾਉ ॥ ਆਪਣੇ ਪ੍ਰਭੂ ਦੀ ਪਿਆਰੀ-ਉਪਾਸ਼ਨਾ ਨਾਲ ਰੰਗੇ ਹੋਏ, ਉਹ ਉਸ ਦਾ ਜੱਸ ਗਾਇਨ ਕਰਦੇ ਹਨ ਤੇ ਦੁਨੀਆਂ ਉਹਨਾਂ ਉਤੇ ਅਸਰ ਨਹੀਂ ਕਰਦੀ। ਠਹਿਰਾਉ। ਸ੍ਰਵਣੀ ਕੀਰਤਨੁ ਸਿਮਰਨੁ ਸੁਆਮੀ ਇਹੁ ਸਾਧ ਕੋ ਆਚਾਰੁ ॥ ਆਪਣਿਆ ਕੰਨਾਂ ਨਾਲ ਉਹ ਪ੍ਰਭੂ ਦੀ ਕੀਰਤੀ ਸੁਣਦਾ ਹੈ ਅਤੇ ਉਸ ਦਾ ਹੀ ਭਜਨ ਕਰਦਾ ਹੈ, ਇਹ ਹੇ ਆਚਰਣ ਸੰਤ ਦਾ। ਚਰਨ ਕਮਲ ਅਸਥਿਤਿ ਰਿਦ ਅੰਤਰਿ ਪੂਜਾ ਪ੍ਰਾਨ ਕੋ ਆਧਾਰੁ ॥੧॥ ਪ੍ਰਭੂ ਦੇ ਕੇਵਲ ਰੂਪੀ ਪੇਰ, ਉਹ ਆਪਣੇ ਮਨ ਅੰਦਰ ਟਿਕਾ ਲੈਂਦਾ ਹੈ ਅਤੇ ਪ੍ਰਭੂ ਦੀ ਉਪਾਸ਼ਨਾ ਉਸ ਦੀ ਜਿੰਦ-ਜਾਨ ਆਸਰਾ ਹੈ। ਪ੍ਰਭ ਦੀਨ ਦਇਆਲ ਸੁਨਹੁ ਬੇਨੰਤੀ ਕਿਰਪਾ ਅਪਨੀ ਧਾਰੁ ॥ ਹੇ ਮਸਕੀਨਾ ਉਪਰ ਮਿਹਰਬਾਨ ਮੇਰੇ ਮਾਲਕ! ਤੂੰ ਮੇਰੀ ਪ੍ਰਾਰਥਨਾ ਸੁਣ ਅਤੇ ਮੇਰੇ ਉਤੇ ਮਿਹਰ ਕਰ। ਨਾਮੁ ਨਿਧਾਨੁ ਉਚਰਉ ਨਿਤ ਰਸਨਾ ਨਾਨਕ ਸਦ ਬਲਿਹਾਰੁ ॥੨॥੭੦॥੯੩॥ ਆਪਣੀ ਜੀਭ ਨਾਲ, ਮੈਂ ਸਦਾ ਹੀ ਖੁਸ਼ੀ ਦੇ ਖ਼ਜ਼ਾਨੇ ਤੇਰੇ ਨਾਮ ਨੂੰ ਉਚਾਰਦਾ ਹਾਂ। ਨਾਨਕ ਸਦੀਵ ਹੀ ਤੇਰੇ ਉਤੇ ਸਦਕੇ ਜਾਂਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਹਰਿ ਕੇ ਨਾਮਹੀਨ ਮਤਿ ਥੋਰੀ ॥ ਹੋਛੀ ਹੈ ਅਕਲ, ਸਾਈਂ ਦੇ ਨਾਮ ਦੋ ਸੱਖਣੇ ਇਨਸਾਨ ਦੀ। ਸਿਮਰਤ ਨਾਹਿ ਸਿਰੀਧਰ ਠਾਕੁਰ ਮਿਲਤ ਅੰਧ ਦੁਖ ਘੋਰੀ ॥੧॥ ਰਹਾਉ ॥ ਉਹ ਮਾਇਆ ਦੇ ਪਤੀ, ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ ਅਤੇ ਅੰਨ੍ਹਾ ਇਨਸਾਨ ਭਿਆਨਕ ਕਸ਼ਟ ਉਠਾਉਂਦਾ ਹੈ। ਠਹਿਰਾਉ। ਹਰਿ ਕੇ ਨਾਮ ਸਿਉ ਪ੍ਰੀਤਿ ਨ ਲਾਗੀ ਅਨਿਕ ਭੇਖ ਬਹੁ ਜੋਰੀ ॥ ਉਹ ਪ੍ਰਭੂ ਦੇ ਨਾਮ ਨਾਲ ਪਿਰਹੜੀ ਨਹੀਂ ਪਾਉਂਦਾ ਅਤੇ ਅਨੇਕਾਂ ਧਾਰਮਿਕ ਲਿਬਾਸਾਂ ਨਾਲ ਧਣੇਰਾ ਜੁੜਿਆ ਹੋਇਆ ਹੈ। ਤੂਟਤ ਬਾਰ ਨ ਲਾਗੈ ਤਾ ਕਉ ਜਿਉ ਗਾਗਰਿ ਜਲ ਫੋਰੀ ॥੧॥ ਜਿਸ ਤਰ੍ਹਾਂ ਟੁਟੇ ਹੋਏ ਘੜੇ ਵਿੱਚ ਪਾਣੀ ਨਹੀਂ ਠਹਿਰਦਾ ਹੈਸੇ ਤਰ੍ਹਾਂ ਉਸ ਦੇ ਸੰਸਾਰੀ ਪਿਆਰ ਟੁਟਦੇ ਨੂੰ ਕੋਈ ਸਮਾਂ ਨਹੀਂ ਲਗਦਾ। ਕਰਿ ਕਿਰਪਾ ਭਗਤਿ ਰਸੁ ਦੀਜੈ ਮਨੁ ਖਚਿਤ ਪ੍ਰੇਮ ਰਸ ਖੋਰੀ ॥ ਮੇਰੇ ਪ੍ਰਭੂ, ਮਿਹਰ ਧਾਰ ਕੇ ਤੂੰ ਮੇਨੂੰ ਆਪਣੀ ਪਿਆਰੀ ਉਪਾਸ਼ਨਾ ਪਰਦਾਨ ਦਰ ਤਾਂ ਜੋ ਮੇਰੀ ਜਿੰਦੜੀ ਤੇਰੀ ਰਸਦਾਇਕ ਪ੍ਰੀਤ ਦੀ ਖੁਮਾਰੀ ਅੰਦਰ ਲੀਨ ਰਹੇ। ਨਾਨਕ ਦਾਸ ਤੇਰੀ ਸਰਣਾਈ ਪ੍ਰਭ ਬਿਨੁ ਆਨ ਨ ਹੋਰੀ ॥੨॥੭੧॥੯੪॥ ਮੇਰੇ ਸੁਆਮੀ, ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ। ਤੇਰੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਨਹੀਂ ਜਾਣਦਾ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਚਿਤਵਉ ਵਾ ਅਉਸਰ ਮਨ ਮਾਹਿ ॥ ਆਪਣੇ ਚਿੱਤ ਅੰਦਰ, ਮੈਂ ਉਸ ਮੁਹਤ ਨੂੰ ਲੋਚਦਾ ਹਾਂ, ਹੋਇ ਇਕਤ੍ਰ ਮਿਲਹੁ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹਿ ॥੧॥ ਰਹਾਉ ॥ ਜਦ ਮਿੱਤਰ ਸਾਧੂਆਂ ਦੀ ਸੰਗਤ ਨਾਲ ਮਿਲ ਕੇ, ਮੈਂ ਸਦਾ ਹੀ ਆਪਣੇ ਸੁਆਮੀ ਦੀਆਂ ਸਿਫਤਾਂ ਗਾਇਨ ਕਰਾਂਗਾ। ਠਹਿਰਾਉ। ਬਿਨੁ ਹਰਿ ਭਜਨ ਜੇਤੇ ਕਾਮ ਕਰੀਅਹਿ ਤੇਤੇ ਬਿਰਥੇ ਜਾਂਹਿ ॥ ਵਾਹਿਗੁਰੂ ਦੇ ਸਿਮਰਨ ਦੇ ਬਗੈਰ ਜਿਤਨੇ ਭੀ ਕੰਮ ਪ੍ਰਾਣੀ ਕਰਦਾ ਹੈ, ਉਤਨੇ ਹੀ ਵਿਅਰਥ ਜਾਂਦੇ ਹਨ। ਪੂਰਨ ਪਰਮਾਨੰਦ ਮਨਿ ਮੀਠੋ ਤਿਸੁ ਬਿਨੁ ਦੂਸਰ ਨਾਹਿ ॥੧॥ ਮਹਾਨ ਪ੍ਰਸੰਨਤਾ ਦਾ ਸਰੂਪ ਪੂਰਾ ਪ੍ਰਭ ਮੇਰੇ ਚਿੱਤ ਨੂੰ ਮਿੱਠੜਾ ਲਗਦਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ। ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲਿ ਨ ਕਛੂਐ ਲਾਹਿ ॥ ਉਪਾਸ਼ਨਾ, ਤਪੱਸਿਆ, ਸਵੈ-ਰਿਆਜਤ ਨੇਕ ਅਮਲ ਅਤੇ ਆਰਾਮ ਦੇ ਹੋਰ ਤਰੀਕੇ ਸੁਆਮੀ ਦੇ ਨਾਮ ਨੂੰ ਉਹ ਭੋਰਾ ਭਰ ਭੀ ਨਹੀਂ ਪੁਜਦੇ। ਚਰਨ ਕਮਲ ਨਾਨਕ ਮਨੁ ਬੇਧਿਓ ਚਰਨਹ ਸੰਗਿ ਸਮਾਹਿ ॥੨॥੭੨॥੯੫॥ ਪ੍ਰਭੂ ਦੇ ਕੇਵਲ ਰੂਪੀ ਪੈਰਾਂ ਨਾਲ ਨਾਨਕ ਦੀ ਜਿੰਦੜੀ ਵਿੱਨੀ ਗਈ ਹੈ ਅਤੇ ਉਸ ਦੇ ਪੈਰਾਂ ਨਾਲ ਹੀ ਇਹ ਪ੍ਰਸੰਨ ਹੁੰਦੀ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮੇਰਾ ਪ੍ਰਭੁ ਸੰਗੇ ਅੰਤਰਜਾਮੀ ॥ ਅੰਦਰਲੀਆਂ ਜਾਣਨਹਾਰ ਮੇਰਾ ਸਾਹਿਬ, ਸਦਾ ਮੇਰੇ ਨਾਲ ਹੈ। ਆਗੈ ਕੁਸਲ ਪਾਛੈ ਖੇਮ ਸੂਖਾ ਸਿਮਰਤ ਨਾਮੁ ਸੁਆਮੀ ॥੧॥ ਰਹਾਉ ॥ ਪ੍ਰਭੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ, ਮੈਂ ਅਗੇ ਖੁਸ਼ੀ ਪਾਉਂਦਾ ਹਾਂ ਅਤੇ ਏਥੇ ਆਰਾਮ ਚੈਨ ਅੰਦਰ ਹਾਂ। ਠਹਿਰਾਉ। copyright GurbaniShare.com all right reserved. Email |