ਨਾਨਕ ਦਾਸੁ ਦਰਸੁ ਪ੍ਰਭ ਜਾਚੈ ਮਨ ਤਨ ਕੋ ਆਧਾਰ ॥੨॥੭੮॥੧੦੧॥ ਗੋਲਾ ਨਾਨਕ ਸੁਆਮੀ ਦੇ ਦਰਸ਼ਨ ਦੀ ਮੰਗ ਕਰਦਾ ਹੈ, ਜੋ ਕਿ ਉਸ ਦੀ ਜਿੰਦੜੀ ਅਤੇ ਦੇਹਿ ਦਾ ਆਸਰਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮੈਲਾ ਹਰਿ ਕੇ ਨਾਮ ਬਿਨੁ ਜੀਉ ॥ ਪਲੀਤ ਹੈ ਪ੍ਰਾਣੀ, ਪ੍ਰਭੂ ਦੇ ਨਾਮ ਦੇ ਬਗੈਰ। ਤਿਨਿ ਪ੍ਰਭਿ ਸਾਚੈ ਆਪਿ ਭੁਲਾਇਆ ਬਿਖੈ ਠਗਉਰੀ ਪੀਉ ॥੧॥ ਰਹਾਉ ॥ ਉਸ ਨੂੰ ਪਾਪਾਂ ਦੀ ਦਵਾਈ ਪਿਲਾ ਕੇ, ਉਸ ਸੱਚੇ ਸਾਈਂ ਨੇ ਖੁਦ ਹੀ ਉਸ ਨੂੰ ਕੁਰਾਹੇ ਪਾਇਆ ਹੋਇਆ ਹੈ। ਠਹਿਰਾਓ। ਕੋਟਿ ਜਨਮ ਭ੍ਰਮਤੌ ਬਹੁ ਭਾਂਤੀ ਥਿਤਿ ਨਹੀ ਕਤਹੂ ਪਾਈ ॥ ਕ੍ਰੋੜਾਂ ਹੀ ਜਨਮਾਂ ਅੰਦਰ ਘਣੇਰਿਆਂ ਤਰੀਕਿਆਂ ਨਾਲ ਭਟਕਦੇ ਹੋਏ ਨੂੰ ਉਸ ਨੂੰ ਕਿਧਰੇ ਭੀ ਸਥਿਰਤਾ ਪਰਾਪਤ ਨਹੀਂ ਹੁੰਦੀ। ਪੂਰਾ ਸਤਿਗੁਰੁ ਸਹਜਿ ਨ ਭੇਟਿਆ ਸਾਕਤੁ ਆਵੈ ਜਾਈ ॥੧॥ ਮਾਇਆ ਦਾ ਪੁਜਾਰੀ, ਜੋ ਅਡੋਲਤਾ ਨਾਲ ਪੂਰਨ ਸੱਚੇ ਗੁਰਾਂ ਨੂੰ ਨਹੀਂ ਮਿਲਦਾ, ਆਉਂਦਾ ਤੇ ਜਾਂਦਾ ਰਹਿੰਦਾ ਹੈ। ਰਾਖਿ ਲੇਹੁ ਪ੍ਰਭ ਸੰਮ੍ਰਿਥ ਦਾਤੇ ਤੁਮ ਪ੍ਰਭ ਅਗਮ ਅਪਾਰ ॥ ਹੇ ਮੇਰੇ ਸਰਬ-ਸ਼ਕਤੀਵਾਨ ਤੇ ਦਾਤਾਰ ਮਾਲਕ! ਤੂੰ ਮੇਰੀ ਰੱਖਿਆ ਕਰ। ਤੂੰ ਹੇ ਸੁਆਮੀ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ। ਨਾਨਕ ਦਾਸ ਤੇਰੀ ਸਰਣਾਈ ਭਵਜਲੁ ਉਤਰਿਓ ਪਾਰ ॥੨॥੭੯॥੧੦੨॥ ਤੇਰੀ ਪਨਾਹ ਲੈਣ ਦੁਆਰਾ, ਹੇ ਸਾਹਿਬ! ਗੋਲਾ ਨਾਨਕ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਰਮਣ ਕਉ ਰਾਮ ਕੇ ਗੁਣ ਬਾਦ ॥ ਸਰੇਸ਼ਟ ਹੈ ਪ੍ਰਭੂ ਦੇ ਗੁਣਾ ਵਾਦਾਂ ਦਾ ਉਚਾਰਨ ਕਰਨਾ। ਸਾਧਸੰਗਿ ਧਿਆਈਐ ਪਰਮੇਸਰੁ ਅੰਮ੍ਰਿਤ ਜਾ ਕੇ ਸੁਆਦ ॥੧॥ ਰਹਾਉ ॥ ਸਤਿਸੰਗਤ ਨਾਲ ਜੁੜ ਕੇ ਤੂੰ ਆਪਣੇ ਸਾਈਂ ਦਾ ਸਿਮਰਨ ਕਰ, ਅੰਮ੍ਰਿਤਮਈ ਮਿੱਠਾ ਹੈ ਜਿਸ ਦਾ ਜਾਇਕਾ। ਠਹਿਰਾਉ। ਸਿਮਰਤ ਏਕੁ ਅਚੁਤ ਅਬਿਨਾਸੀ ਬਿਨਸੇ ਮਾਇਆ ਮਾਦ ॥ ਇਕ ਅਹਿਲ ਅਤੇ ਅਮਰ ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਸੰਸਾਰੀ ਪਦਾਰਥਾਂ ਦੀ ਖੁਮਾਰੀ ਉਤਰ ਜਾਂਦੀ ਹੈ। ਸਹਜ ਅਨਦ ਅਨਹਦ ਧੁਨਿ ਬਾਣੀ ਬਹੁਰਿ ਨ ਭਏ ਬਿਖਾਦ ॥੧॥ ਜਿਸ ਨੂੰ ਅਡੋਲਤਾ ਅਤੇ ਅਨੰਦ ਦੀ ਦਾਤ ਮਿਲੀ ਹੈ ਅਤੇ ਜਿਸ ਦੇ ਅੰਦਰ ਸੁਤੇ ਸਿਧ ਕੀਰਤਨ ਗੂੰਜਦਾ ਹੈ, ਉਹ ਮੁੜ ਕਸ਼ਟ ਨਹੀਂ ਉਠਾਉਂਦਾ। ਸਨਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਕ ਪ੍ਰਹਿਲਾਦ ॥ ਸਨਕ ਆਦਿਕ ਅਤੇ ਬ੍ਰਹਮੇ ਵਰਗੇ ਪ੍ਰਭੂ ਦੀ ਕੀਰਤੀ ਗਾਇਨ ਕਰਦੇ ਹਨ ਅਤੇ ਗਾਇਨ ਕਰਦੇ ਹਨ ਪ੍ਰਭੂ ਦੀ ਕੀਰਤੀ ਸੁਕ ਅਤੇ ਪ੍ਰਹਿਲਾਦ ਭੀ। ਪੀਵਤ ਅਮਿਉ ਮਨੋਹਰ ਹਰਿ ਰਸੁ ਜਪਿ ਨਾਨਕ ਹਰਿ ਬਿਸਮਾਦ ॥੨॥੮੦॥੧੦੩॥ ਅਦਭੁਤ ਸੁਆਮੀ ਦਾ ਸਿਮਰਨ ਕਰਨ ਦੁਆਰਾ, ਨਾਨਕ ਸੁੰਦਰ ਅਤੇ ਮਿਠੜੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਕੀਨ੍ਹ੍ਹੇ ਪਾਪ ਕੇ ਬਹੁ ਕੋਟ ॥ ਇਨਸਾਨ ਅਨੇਕ ਕ੍ਰੋੜ ਕੁਕਰਮ ਕਰਦਾ ਹੈ। ਦਿਨਸੁ ਰੈਨੀ ਥਕਤ ਨਾਹੀ ਕਤਹਿ ਨਾਹੀ ਛੋਟ ॥੧॥ ਰਹਾਉ ॥ ਦਿਨ ਅਤੇ ਰੈਣ, ਉਹ ਪਾਪ ਕਮਾਉਂਦਾ ਥਕਦਾ ਨਹੀਂ ਤੇ ਇਸ ਨਹੀਂ ਉਸ ਦਾ ਕਦੇ ਭੀ ਛੁਟਕਾਰਾ ਨਹੀਂ ਹੋ ਸਕਦਾ। ਠਹਿਰਾਉ। ਮਹਾ ਬਜਰ ਬਿਖ ਬਿਆਧੀ ਸਿਰਿ ਉਠਾਈ ਪੋਟ ॥ ਉਹ ਆਪਣੇ ਮੂਡ ਉਤੇ ਦੁਖਦਾਈ ਪਾਪਾਂ ਦੀ ਨਿਹਾਇਤ ਹੀ ਭਾਰੀ ਪੰਡ ਚੁੱਕੀ ਫਿਰਦਾ ਹੈ। ਉਘਰਿ ਗਈਆਂ ਖਿਨਹਿ ਭੀਤਰਿ ਜਮਹਿ ਗ੍ਰਾਸੇ ਝੋਟ ॥੧॥ ਜਦ ਮੌਤ ਦਾ ਦੂਤ ਉਸ ਨੂੰ ਜੂਡਿਆਂ ਤੋਂ ਫੜਦਾ ਹੈ ਤਾਂ ਉਸ ਦੇ ਪਾਪ ਇਕ ਛਿਨ ਵਿੱਚ ਜਾਹਿਰ ਹੋ ਜਾਂਦੇ ਹਨ। ਪਸੁ ਪਰੇਤ ਉਸਟ ਗਰਧਭ ਅਨਿਕ ਜੋਨੀ ਲੇਟ ॥ ਏਦੂ ਮਗਰੋ ਉਹ ਪਸ਼ੂ ਭੂਤ ਊਠ ਅਤੇ ਖੋਤੇ ਦੀਆਂ ਬਹੁਤੀਆਂ ਜੂਨੀਆਂ ਅੰਦਰ ਪੈਦਾ ਹੈ। ਭਜੁ ਸਾਧਸੰਗਿ ਗੋਬਿੰਦ ਨਾਨਕ ਕਛੁ ਨ ਲਾਗੈ ਫੇਟ ॥੨॥੮੧॥੧੦੪॥ ਸਤਿਸੰਗਤ ਅੰਦਰ ਸਾਹਿਬ ਦਾ ਸਿਮਰਨ ਕਰਨ ਦੁਆਰਾ, ਪ੍ਰਾਣੀ ਨੂੰ ਅਸਲੋ ਹੀ ਕੋਈ ਸੱਟ ਫੇਟ ਨਹੀਂ ਲਗਦੀ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਅੰਧੇ ਖਾਵਹਿ ਬਿਸੂ ਕੇ ਗਟਾਕ ॥ ਹੇ ਅੰਨ੍ਹੇ ਇਨਸਾਨ! ਤੂੰ ਜ਼ਹਿਰ ਦੇ ਗੱਫੇ ਖਾਂਦਾ ਹੈ। ਨੈਨ ਸ੍ਰਵਨ ਸਰੀਰੁ ਸਭੁ ਹੁਟਿਓ ਸਾਸੁ ਗਇਓ ਤਤ ਘਾਟ ॥੧॥ ਰਹਾਉ ॥ ਉਸ ਦੀਆਂ ਅੱਖਾਂ, ਕੰਨ ਅਤੇ ਦੇਹਿ ਸਾਰੇ ਹੀ ਹਾਰ ਹੁਟ ਜਾਂਦੇ ਹਨ ਅਤੇ ਇਕ ਮੁਹਤ ਵਿੱਚ ਉਸ ਦਾ ਸਾਹ ਉਖੜ ਜਾਂਦਾ ਹੈ। ਠਹਿਰਾਉ। ਅਨਾਥ ਰਞਾਣਿ ਉਦਰੁ ਲੇ ਪੋਖਹਿ ਮਾਇਆ ਗਈਆ ਹਾਟਿ ॥ ਗਰੀਬਾਂ ਨੂੰ ਦੁਖੀ ਕਰ ਕੇ, ਉਹ ਆਪਣਾ ਢਿੱਡ ਭਰਦਾ ਹੈ, ਪ੍ਰੰਤੂ ਧਨ-ਦੌਲਤ ਉਸ ਦੇ ਨਾਲ ਨਹੀਂ ਜਾਂਦਾ। ਕਿਲਬਿਖ ਕਰਤ ਕਰਤ ਪਛੁਤਾਵਹਿ ਕਬਹੁ ਨ ਸਾਕਹਿ ਛਾਂਟਿ ॥੧॥ ਪਾਪ ਕਰਦਾ, ਕਰਦਾ ਹੋਇਆ ਉਹ ਪਸਚਾਤਾਪ ਕਰਦਾ ਹੈ, ਪ੍ਰੰਤੁ ਉਹ ਉਹਨਾਂ ਨੂੰ ਕਦੇ ਭੀ ਛਡ ਨਹੀਂ ਸਕਦਾ। ਨਿੰਦਕੁ ਜਮਦੂਤੀ ਆਇ ਸੰਘਾਰਿਓ ਦੇਵਹਿ ਮੂੰਡ ਉਪਰਿ ਮਟਾਕ ॥ ਉਸ ਦੇ ਸਿਰ ਉਤੇ ਪਟਾਕ ਦੇ ਕੇ ਸੱਟ ਮਾਰ, ਮੌਤ ਦਾ ਦੂਤ ਆ ਕੇ ਦੋਸ਼ ਲਾਉਣ ਵਾਲੇ ਨੂੰ ਮਾਰ ਸੁਟਦਾ ਹੈ। ਨਾਨਕ ਆਪਨ ਕਟਾਰੀ ਆਪਸ ਕਉ ਲਾਈ ਮਨੁ ਅਪਨਾ ਕੀਨੋ ਫਾਟ ॥੨॥੮੨॥੧੦੫॥ ਹੇ ਨਾਨਕ! ਆਪਣੇ ਛਰੇ ਨਾਲ ਉਹ ਆਪਣੇ ਆਪ ਨੂੰ ਵੱਢ ਲੈਂਦਾ ਹੇ ਅਤੇ ਆਪਣੇ ਦਿਲ ਨੂੰ ਹੀ ਫੱਟੜ ਕਰ ਦਿੰਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਟੂਟੀ ਨਿੰਦਕ ਕੀ ਅਧ ਬੀਚ ॥ ਬਦਖੋਈ ਕਰਨ ਵਾਲਾ ਅਧ-ਵਾਟੇ ਹੀ ਨਾਸ ਹੋ ਜਾਂਦਾ ਹੈ। ਜਨ ਕਾ ਰਾਖਾ ਆਪਿ ਸੁਆਮੀ ਬੇਮੁਖ ਕਉ ਆਇ ਪਹੂਚੀ ਮੀਚ ॥੧॥ ਰਹਾਉ ॥ ਪ੍ਰਭੂ ਆਪੇ ਹੀ ਆਪਣੇ ਗੋਲੇ ਦਾ ਰਖਵਾਲਾ ਹੈ ਅਤੇ ਅਧਰਮੀ ਨੂੰ ਮੌਤ ਦਾ ਪਰਕੜੀ ਹੈ। ਠਹਿਰਾਉ। ਉਸ ਕਾ ਕਹਿਆ ਕੋਇ ਨ ਸੁਣਈ ਕਹੀ ਨ ਬੈਸਣੁ ਪਾਵੈ ॥ ਕੋਈ ਭੀ ਉਸ ਦੀ ਗੱਲ ਨਹੀਂ ਸੁਣਦਾ ਅਤੇ ਉਸ ਨੂੰ ਕਿਧਰੇ ਦੀ ਬਹਿਣਾ ਨਹੀਂ ਮਿਲਦਾ। ਈਹਾਂ ਦੁਖੁ ਆਗੈ ਨਰਕੁ ਭੁੰਚੈ ਬਹੁ ਜੋਨੀ ਭਰਮਾਵੈ ॥੧॥ ਉਹ ਏਥੇ ਥਸ਼ਟ ਉਠਾਉਂਦਾ ਹੈ, ਏਦੂ ਮਗਰੋਂ ਦੋਜ਼ਕ ਵਿੱਚ ਪੈਂਦਾ ਹੈ ਤੇ ਘਣੇਰੀਆਂ ਜੂਨੀਆਂ ਅੰਦਰ ਭਟਕਦਾ ਹੈ। ਪ੍ਰਗਟੁ ਭਇਆ ਖੰਡੀ ਬ੍ਰਹਮੰਡੀ ਕੀਤਾ ਅਪਣਾ ਪਾਇਆ ॥ ਦੀਪਾਂ ਅਤੇ ਜੰਗ ਅੰਦਰ ਉਹ ਬਦਨਾਮ ਹੋ ਗਿਆ ਹੈ ਅਤੇ ਉਸ ਨੇ ਆਪਣਾ ਕੀਤਾ ਹੋਇਆ ਪਾ ਲਿਆ ਹੈ। ਨਾਨਕ ਸਰਣਿ ਨਿਰਭਉ ਕਰਤੇ ਕੀ ਅਨਦ ਮੰਗਲ ਗੁਣ ਗਾਇਆ ॥੨॥੮੩॥੧੦੬॥ ਨਾਨਕ ਨੇ ਨਿਡਰ ਸਿਰਜਣਹਾਰ ਦੀ ਪਨਾਹ ਨਹੀਂ ਹੈ ਅਤੇ ਖੁਸ਼ੀ ਤੇ ਪ੍ਰਸੰਨਤਾ ਨਾਲ ਉਹ ਉਸ ਦੀਆਂ ਸਿਫਤਾਂ ਗਾਇਨ ਕਰਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਤ੍ਰਿਸਨਾ ਚਲਤ ਬਹੁ ਪਰਕਾਰਿ ॥ ਖਾਹਿਸ਼ ਦੇ ਕਾਰਨ, ਜੀਵ ਘਣੇ ਰਾਹਾਂ ਅੰਦਰ ਭਟਕਦਾ ਹੈ। copyright GurbaniShare.com all right reserved. Email |