Page 1225

ਪੂਰਨ ਹੋਤ ਨ ਕਤਹੁ ਬਾਤਹਿ ਅੰਤਿ ਪਰਤੀ ਹਾਰਿ ॥੧॥ ਰਹਾਉ ॥
ਖਾਹਿਸ਼ ਕਿਸੇ ਤਰ੍ਹਾਂ ਭੀ ਪੁਰੀ ਨਹੀਂ ਹੁੰਦੀ ਅਤੇ ਅਖੀਰ ਪ੍ਰਾਣੀ ਨੂੰ ਹਾਰ ਪੈਦੀ ਹੈ। ਠਹਿਰਾਉ।

ਸਾਂਤਿ ਸੂਖ ਨ ਸਹਜੁ ਉਪਜੈ ਇਹੈ ਇਸੁ ਬਿਉਹਾਰਿ ॥
ਸ਼ਾਂਤੀ, ਅਨੰਦ ਅਤੇ ਅਡੋਲਤਾ ਉਤਪੰਨ ਨਹੀਂ ਹੁੰਦੇ। ਇਹ ਹੈ ਰੀਤੀ ਇਸ ਦੇ ਕੰਮ ਕਰਨ ਦੀ।

ਆਪ ਪਰ ਕਾ ਕਛੁ ਨ ਜਾਨੈ ਕਾਮ ਕ੍ਰੋਧਹਿ ਜਾਰਿ ॥੧॥
ਜੀਵ ਸ਼ਹਵਤ ਤੇ ਗੁੱਸੇ ਦੀ ਅੱਗ ਵਿੱਚ ਸੜਦਾ ਹੈ ਅਤੇ ਜਾਣਦਾ ਨਹੀਂ ਕਿ ਕੀ ਉਸ ਦਾ ਹੈ ਤੇ ਕੀ ਕਿਸੇ ਹੋਰ ਦਾ।

ਸੰਸਾਰ ਸਾਗਰੁ ਦੁਖਿ ਬਿਆਪਿਓ ਦਾਸ ਲੇਵਹੁ ਤਾਰਿ ॥
ਦੁਨੀਆਂ ਤਕਲੀਫ ਦੇ ਸਮੁੰਦਰ ਵਿੱਚ ਗ੍ਰਸੀ ਹੋਈ ਹੈ। ਹੇ ਮੇਰੇ ਮਾਲਕ! ਮਿਹਰ ਧਾਰ ਕੇ ਤੂੰ ਆਪਣੇ ਗੋਲੇ ਦੀ ਰੱਖਿਆ ਕਰ।

ਚਰਨ ਕਮਲ ਸਰਣਾਇ ਨਾਨਕ ਸਦ ਸਦਾ ਬਲਿਹਾਰਿ ॥੨॥੮੪॥੧੦੭॥
ਨਾਨਕ, ਤੇਰੇ ਕੰਵਲ ਰੂਪੀ ਪੈਰਾਂ ਦੀ ਪਨਾਹ ਲੋੜਦਾ ਹੈ, ਹੇ ਸੁਆਮੀ! ਅਤੇ ਹਮੇਸ਼ਾਂ, ਹਮੇਸ਼ਾਂ ਹੀ ਤੇਰੇ ਉਤੋਂ ਘੋਲੀ ਜਾਂਦਾ ਹੈ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਰੇ ਪਾਪੀ ਤੈ ਕਵਨ ਕੀ ਮਤਿ ਲੀਨ ॥
ਹੇ ਪਾਂਥਰਾ! ਤੈਨੂੰ ਕਿਸ ਨੇ ਐਹੋ ਜੇਹੀ ਸਿਖ-ਮਤ ਦਿੰਤੀ ਹੈ?

ਨਿਮਖ ਘਰੀ ਨ ਸਿਮਰਿ ਸੁਆਮੀ ਜੀਉ ਪਿੰਡੁ ਜਿਨਿ ਦੀਨ ॥੧॥ ਰਹਾਉ ॥
ਤੂੰ ਇਕ ਮੁਹਤ ਅਤੇ ਲਮ੍ਹੇ ਭਰ ਨਹੀਂ ਭੀ ਉਸ ਸਾਹਿਬ ਦਾ ਆਰਾਧਨ ਨਹੀਂ ਕਰਦਾ, ਜਿਸ ਨੇ ਤੈਨੂੰ ਤੇਰੀ ਜਿੰਦੜੀ ਅਤੇ ਦੇਹਿ ਪਰਦਾਨ ਕੀਤੇ ਹਨ। ਠਹਿਰਾਉ।

ਖਾਤ ਪੀਵਤ ਸਵੰਤ ਸੁਖੀਆ ਨਾਮੁ ਸਿਮਰਤ ਖੀਨ ॥
ਖਾਂਦਾ, ਪੀਂਦਾ ਤੇ ਸੌਦਾਂ ਤੂੰ ਖੁਸ਼ ਹੈਂ, ਪਰੰਤੂ ਆਪਣੇ ਪ੍ਰਭੂ ਦੇ ਨਾਮ ਨੂੰ ਅਰਾਧਦਾ, ਤੂੰ ਦੁਖੀ ਹੁੰਦਾ ਹੈ।

ਗਰਭ ਉਦਰ ਬਿਲਲਾਟ ਕਰਤਾ ਤਹਾਂ ਹੋਵਤ ਦੀਨ ॥੧॥
ਜਦ ਤੂੰ ਆਪਣੀ ਮਾਤਾ ਦੇ ਢਿੱਡ ਦੀ ਬੱਚੇਦਾਨੀ ਵਿੱਚ ਕੈਦ ਸੈਂ, ਉਥੇ ਤੂੰ ਮਸਕੀਨ ਦੀ ਮਾਨੰਦ ਵਿਰਲਾਪ ਕਰਦਾ ਸੀ।

ਮਹਾ ਮਾਦ ਬਿਕਾਰ ਬਾਧਾ ਅਨਿਕ ਜੋਨਿ ਭ੍ਰਮੀਨ ॥
ਭਾਰੇ ਹੰਕਾਰ ਅਤੇ ਪਾਪਾਂ ਨਾਲ ਬੰਨਿ੍ਹਆ ਹੋਇਆ, ਤੂੰ ਘਣੇਰੀਆਂ ਜੂਨੀਆਂ ਅੰਦਰ ਭਟਕੇਗਾਂ।

ਗੋਬਿੰਦ ਬਿਸਰੇ ਕਵਨ ਦੁਖ ਗਨੀਅਹਿ ਸੁਖੁ ਨਾਨਕ ਹਰਿ ਪਦ ਚੀਨ੍ਹ੍ਹ ॥੨॥੮੫॥੧੦੮॥
ਮੈਂ ਕਿਹੜੇ ਕਿਹੜੇ ਦੁਖੜੇ ਗਿਣਾ, ਜੋ ਆਪਣੇ ਪ੍ਰਭੂ ਨੂੰ ਭੁਲਾਉਣ ਦੁਆਰਾ ਪ੍ਰਾਣੀ ਨੂੰ ਵਾਪਰਦੇ ਹਨ? ਆਰਾਮ, ਹੇ ਨਾਨਕ! ਪ੍ਰਭੂ ਦੀ ਪਦਵੀ ਨੂੰ ਅਨੁਭਵ ਕਰਨ ਦੁਆਰਾ ਪਰਾਪਤ ਹੁੰਦਾ ਹੈ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਮਾਈ ਰੀ ਚਰਨਹ ਓਟ ਗਹੀ ॥
ਹੇ ਮੇਰੀ ਮਾਤਾ! ਮੈਂ ਆਪਣੇ ਪ੍ਰਭੂ ਦੇ ਪੈਰਾਂ ਦੀ ਪਨਾਹ ਪਕੜੀ ਹੈ।

ਦਰਸਨੁ ਪੇਖਿ ਮੇਰਾ ਮਨੁ ਮੋਹਿਓ ਦੁਰਮਤਿ ਜਾਤ ਬਹੀ ॥੧॥ ਰਹਾਉ ॥
ਪ੍ਰਭੂ ਦਾ ਦੀਦਾਰ ਦੇਖ, ਮੇਰੀ ਜਿੰਦੜੀ ਮੋਹਿਤ ਹੋ ਗਈ ਹੈ, ਅਤੇ ਮੇਰੀ ਖੋਟੀ ਬੁੰਟੀ ਰੂੜ੍ਹ ਗਈ ਹੈ। ਠਹਿਰਾਉ।

ਅਗਹ ਅਗਾਧਿ ਊਚ ਅਬਿਨਾਸੀ ਕੀਮਤਿ ਜਾਤ ਨ ਕਹੀ ॥
ਅਪਕੜ ਅਲਖ, ਬੁਲੰਦ ਅਤੇ ਅਮਰ ਹੇ ਮੇਰਾ ਮਾਲਕ! ਉਸ ਦਾਮੁੱਲ ਆਖਿਆ ਨਹੀਂ ਜਾ ਸਕਦਾ।

ਜਲਿ ਥਲਿ ਪੇਖਿ ਪੇਖਿ ਮਨੁ ਬਿਗਸਿਓ ਪੂਰਿ ਰਹਿਓ ਸ੍ਰਬ ਮਹੀ ॥੧॥
ਉਸ ਨੂੰ ਪਾਣੀ, ਸੁੱਕੀ ਧਰਤੀ ਅਤੇ ਸਾਰਿਆਂ ਅੰਦਰ ਪਰੀਪੂਰਨ ਵੇਖ, ਵੇਖ ਮੇਰੀ ਆਤਮਾ ਪ੍ਰਫੁਲਤ ਹੋ ਗਈ ਹੈ।

ਦੀਨ ਦਇਆਲ ਪ੍ਰੀਤਮ ਮਨਮੋਹਨ ਮਿਲਿ ਸਾਧਹ ਕੀਨੋ ਸਹੀ ॥
ਮੇਰਾ ਪਿਆਰਾ, ਮਸਕੀਨਾ ਨਹੀਂ ਮਿਹਰਬਾਨ ਅਤੇ ਮੇਰੀ ਜਿੰਦੜੀ ਨੂੰ ਮੋਹਣਹਾਰ ਹੈ। ਸੰਤਾਂ ਨਾਲ ਮਿਲਣ ਦੁਆਰਾ, ਉਹ ਪ੍ਰਤੱਖ ਹੋ ਜਾਂਦਾ ਹੈ।

ਸਿਮਰਿ ਸਿਮਰਿ ਜੀਵਤ ਹਰਿ ਨਾਨਕ ਜਮ ਕੀ ਭੀਰ ਨ ਫਹੀ ॥੨॥੮੬॥੧੦੯॥
ਨਾਨਕ ਆਪਣੇ ਵਾਹਿਗੁਰੂ ਦਾ ਆਰਾਧਨ ਅਤੇ ਭਜਨ ਕਰਨ ਦੁਆਰਾ ਜੀਉਂਦਾ ਹੈ ਅਤੇ ਉਹ ਮੌਤ ਦੀ ਮੁਸੀਬਤ ਵਿੱਚ ਨਹੀਂ ਫਸਦਾ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਮਾਈ ਰੀ ਮਨੁ ਮੇਰੋ ਮਤਵਾਰੋ ॥
ਹੇ ਮੇਰੀ ਮਾਤਾ! ਮੇਰਾ ਮਨੂਆ ਨਾਮ ਨਾਲ ਮਸਤ ਹੋ ਗਿਆ ਹੈ।

ਪੇਖਿ ਦਇਆਲ ਅਨਦ ਸੁਖ ਪੂਰਨ ਹਰਿ ਰਸਿ ਰਪਿਓ ਖੁਮਾਰੋ ॥੧॥ ਰਹਾਉ ॥
ਆਪਣੇ ਮਿਹਰਬਾਨ ਮਾਲਕ ਨੂੰ ਵੇਖ ਕੇ, ਮੈਂ ਖੁਸ਼ੀ ਤੇ ਆਰਾਮ ਨਾਲ ਪੂਰਤ ਹੋ ਗਿਆ ਹਾਂ ਅਤੇ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜ ਮੇਰਾ ਮਨ ਗੁਟ ਹੋ ਗਿਆ ਹੈ। ਠਹਿਰਾਉ।

ਨਿਰਮਲ ਭਏ ਊਜਲ ਜਸੁ ਗਾਵਤ ਬਹੁਰਿ ਨ ਹੋਵਤ ਕਾਰੋ ॥
ਹਰੀ ਦਾ ਪਾਵਨ ਮਹਿਮਾ ਗਾਇਨ ਕਰਨ ਦੁਆਰਾ, ਮੈਂ ਪਵਿੱਤ੍ਰ ਹੋ ਗਿਆ ਹਾਂ ਅਤੇ ਮੁੜ ਕੇ ਕਾਲਾ ਨਹੀਂ ਹੋਵਾਂਗਾ।

ਚਰਨ ਕਮਲ ਸਿਉ ਡੋਰੀ ਰਾਚੀ ਭੇਟਿਓ ਪੁਰਖੁ ਅਪਾਰੋ ॥੧॥
ਮੇਰੀ ਬਿਰਤੀ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਅੰਦਰ ਲੀਨ ਹੋਈ ਹੋਈ ਹੈ ਅਤੇ ਮੈਂ ਆਪਣੇ ਬੇਅੰਤ ਵਾਹਿਗੁਰੂ ਨਾਲ ਮਿਲ ਗਿਆ ਹਾਂ।

ਕਰੁ ਗਹਿ ਲੀਨੇ ਸਰਬਸੁ ਦੀਨੇ ਦੀਪਕ ਭਇਓ ਉਜਾਰੋ ॥
ਮੈਨੂੰ ਹੱਥੋ ਫੜ ਕੇ, ਹਰੀ ਨੇ ਮੈਨੂੰ ਹਰ ਵਸਤੂ ਦੇ ਦਿੱਤੀ ਹੈ ਅਤੇ ਮੇਰੇ ਮਨ ਦੇ ਦੀਵੇ ਨੂੰ ਪ੍ਰਕਾਸ਼ ਕਰ ਦਿੱਤਾ ਹੈ।

ਨਾਨਕ ਨਾਮਿ ਰਸਿਕ ਬੈਰਾਗੀ ਕੁਲਹ ਸਮੂਹਾਂ ਤਾਰੋ ॥੨॥੮੭॥੧੧੦॥
ਹੇ ਨਾਨਕ! ਨਾਮ-ਅੰਮ੍ਰਿਤ ਨੂੰ ਮਾਣ ਕੇ ਮੈਂ ਨਿਰਲੇਪ ਹੋ ਗਿਆ ਹਾਂ ਅਤੇ ਮੈਂ ਆਪਣੀਆਂ ਸਾਰੀਆਂ ਪੀੜ੍ਹੀਆਂ ਦਾ ਭੀ ਪਾਰ-ਉਤਾਰਾ ਕਰ ਦੇਵਾਂਗਾ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਮਾਈ ਰੀ ਆਨ ਸਿਮਰਿ ਮਰਿ ਜਾਂਹਿ ॥
ਹੇ ਮਾਤਾ! ਆਪਣੇ ਪ੍ਰਭੂ ਦੇ ਦੇ ਬਗੈਰ ਹੋਰ ਕਿਸੇ ਦਾ ਆਰਾਧਨ ਕਰਨ ਨਾਲ, ਪ੍ਰਾਣੀ ਮਰ ਮੁਕ ਜਾਂਦਾ ਹੈ।

ਤਿਆਗਿ ਗੋਬਿਦੁ ਜੀਅਨ ਕੋ ਦਾਤਾ ਮਾਇਆ ਸੰਗਿ ਲਪਟਾਹਿ ॥੧॥ ਰਹਾਉ ॥
ਜੀਵਾਂ ਦੇ ਦਾਤਾਰ ਸੰਸਾਰ ਦੇ ਸੁਆਮੀ ਨੂੰ ਛਡ ਕੇ ਉਹ ਧਨ-ਦੌਲਤ ਨਾਲ ਚਿਮੜ ਗਿਆ ਹੈ। ਠਹਿਰਾਉ।

ਨਾਮੁ ਬਿਸਾਰਿ ਚਲਹਿ ਅਨ ਮਾਰਗਿ ਨਰਕ ਘੋਰ ਮਹਿ ਪਾਹਿ ॥
ਨਾਮ ਨੂੰ ਭੁਲਾ ਕੇ ਉਹ ਹੋਰ ਰਾਹ ਉਤੇ ਟੁਰਦਾ ਹੈ ਤੇ ਇਸ ਨਹੀਂ ਭਿਆਨਕ ਦੋਜ਼ਕ ਵਿੱਚ ਪੈਦਾ ਹੈ।

ਅਨਿਕ ਸਜਾਂਈ ਗਣਤ ਨ ਆਵੈ ਗਰਭੈ ਗਰਭਿ ਭ੍ਰਮਾਹਿ ॥੧॥
ਉਸ ਨੂੰ ਅਨੇਕਾਂ ਡੰਡ ਮਿਲਦੇ ਹਨ, ਜੋ ਗਿਣੇ ਨਹੀਂ ਜਾ ਸਕਦੇ ਅਤੇ ਉਹ ਉਦਰੋ ਉਦਰ ਭਟਕਦਾ ਫਿਰਦਾ ਹੈ।

ਸੇ ਧਨਵੰਤੇ ਸੇ ਪਤਿਵੰਤੇ ਹਰਿ ਕੀ ਸਰਣਿ ਸਮਾਹਿ ॥
ਕੇਵਲ ਉਹ ਹੀ ਧਨਾਂਢ ਹਨ ਅਤੇ ਕੇਵਲ ਉਹ ਹੀ ਇਜ਼ਤ ਆਬਰੂ ਵਾਲੇ ਜੋ ਪ੍ਰਭੂ ਦੀ ਪਨਾਹ ਅਦਰ ਲੀਨ ਹੁੰਦੇ ਹਨ।

ਗੁਰ ਪ੍ਰਸਾਦਿ ਨਾਨਕ ਜਗੁ ਜੀਤਿਓ ਬਹੁਰਿ ਨ ਆਵਹਿ ਜਾਂਹਿ ॥੨॥੮੮॥੧੧੧॥
ਗੁਰਾਂ ਦੀ ਦਇਆ ਦੁਆਰਾ, ਉਹ ਸੰਸਾਰ ਨੂੰ ਜਿਤ ਲੈਂਦੇ ਹਨ, ਹੇ ਨਾਨਕ! ਉਹ ਮੁੜ ਕੇ ਆਉਂਦੇ ਤੇ ਜਾਂਦੇ ਨਹੀਂ।

ਸਾਰਗ ਮਹਲਾ ੫ ॥
ਸਾਰੰਗ ਪੰਜਵੀਂ ਪਾਤਿਸ਼ਾਹੀ।

ਹਰਿ ਕਾਟੀ ਕੁਟਿਲਤਾ ਕੁਠਾਰਿ ॥
ਮੇਰਾ ਟੇਢਾਪਣ, ਪ੍ਰਭ ਨੇ ਕੁਹਾੜੇ ਨਾਲ ਵਢ ਸੁਟਿਆ ਹੈ।

ਭ੍ਰਮ ਬਨ ਦਹਨ ਭਏ ਖਿਨ ਭੀਤਰਿ ਰਾਮ ਨਾਮ ਪਰਹਾਰਿ ॥੧॥ ਰਹਾਉ ॥
ਪ੍ਰਭੂ ਦੇ ਨਾਮ ਦੀ ਅੱਗ ਦੇ ਨਾਲ, ਇਕ ਮੁਹਤ ਵਿੱਚ ਸੰਦੇਹ ਦੇ ਜੰਗਲ ਸੜ ਗਏ ਹਨ। ਠਹਿਰਾਉ।

ਕਾਮ ਕ੍ਰੋਧ ਨਿੰਦਾ ਪਰਹਰੀਆ ਕਾਢੇ ਸਾਧੂ ਕੈ ਸੰਗਿ ਮਾਰਿ ॥
ਮੈਂ ਕਾਮਚੇਸ਼ਟਾ, ਗੁੱਸੇ ਅਤੇ ਬਦਖੋਈ ਕਰਨ ਤੋਂ ਖਲਾਸੀ ਪਾ ਗਿਆ ਹਾਂ। ਸਤਿਸੰਗਤ ਰਾਹੀਂ ਮੈਂ ਉਹਨਾਂ ਨੂੰ ਕੁਟ ਮਾਰ ਕੇ ਕਢ ਦਿਤਾ ਹੈ।

copyright GurbaniShare.com all right reserved. Email