ਜਨਮੁ ਪਦਾਰਥੁ ਗੁਰਮੁਖਿ ਜੀਤਿਆ ਬਹੁਰਿ ਨ ਜੂਐ ਹਾਰਿ ॥੧॥ ਗੁਰਾਂ ਦੀ ਦਇਆ ਦੁਆਰਾ, ਮੇਰਾ ਅਮੋਲਕ ਮਨੁਖੀ ਜੀਵਨ ਸਫਲ ਹੋ ਗਿਆ ਹੈ ਅਤੇ ਮੈਂ ਮੁੜ ਕੇ ਇਸ ਨੂੰ ਜੂਏ ਵਿੱਚ ਨਹੀਂ ਹਾਰਾਂਗਾ। ਆਠ ਪਹਰ ਪ੍ਰਭ ਕੇ ਗੁਣ ਗਾਵਹ ਪੂਰਨ ਸਬਦਿ ਬੀਚਾਰਿ ॥ ਅਠੇ ਪਹਿਰ ਹੀ, ਮੈਂ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਅਤੇ ਮੁਕੰਮਲ ਮਾਲਕ ਨੂੰ ਆਰਾਧਦਾ ਹਾਂ। ਨਾਨਕ ਦਾਸਨਿ ਦਾਸੁ ਜਨੁ ਤੇਰਾ ਪੁਨਹ ਪੁਨਹ ਨਮਸਕਾਰਿ ॥੨॥੮੯॥੧੧੨॥ ਹੇ ਪ੍ਰਭੂ! ਨਾਨਕ, ਤੇਰਾ ਨੌਕਰ, ਤੇਰੇ ਗੋਲਿਆਂ ਦਾ ਗੋਲਾ ਹੈ ਅਤੇ ਬਾਰੰਬਾਰ, ਤੈਨੂੰ ਪਰਨਾਮ ਕਰਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਪੋਥੀ ਪਰਮੇਸਰ ਕਾ ਥਾਨੁ ॥ ਇਹ ਪਵਿੱਤ੍ਰ ਪੁਸਤਕ, (ਆਦਿ ਗ੍ਰੰਥ ਸਾਹਿਬ) ਪਰਮ ਪ੍ਰਭੂ ਦਾ ਨਿਵਾਸ ਅਸਥਾਨ ਹੈ। ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥ ਰਹਾਉ ॥ ਜੋ ਕੋਈ ਭੀ ਸਤਿਸੰਗਤ ਅੰਦਰ ਸ਼੍ਰਿਸ਼ਟੀ ਦੇ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ, ਉਸ ਨੂੰ ਮੁਕੰਮਲ ਈਸ਼ਵਰੀ ਗਿਆਤ ਪਰਾਪਤ ਹੋ ਜਾਂਦੀ ਹੈ। ਠਹਿਰਾਉ। ਸਾਧਿਕ ਸਿਧ ਸਗਲ ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ ॥ ਅਭਿਆਸੀ, ਪੂਰਨ ਪੁਰਸ਼ ਅਤੇ ਸਮੂਹ ਖਾਮੋਸ਼-ਰਿਸ਼ੀ ਸੁਆਮੀ ਨੂੰ ਲੋਚਦੇ ਹਨ, ਪ੍ਰਤੂੰ ਕਿਸੇ ਟਾਵੇ ਟਲੇ ਦੀ ਬਿਰਤੀ ਹੀ ਉਸ ਨਾਲ ਜੁੜਦੀ ਹੈ। ਜਿਸਹਿ ਕ੍ਰਿਪਾਲੁ ਹੋਇ ਮੇਰਾ ਸੁਆਮੀ ਪੂਰਨ ਤਾ ਕੋ ਕਾਮੁ ॥੧॥ ਜਿਸ ਉਤੇ ਮੇਰਾ ਮਾਲਕ ਮਿਹਰਬਾਨ ਹੋ ਜਾਂਦਾ ਹੈ, ਉਸ ਦੇ ਕਾਰਜ ਸੰਪੂਰਨ ਹੋ ਜਾਂਦੇ ਹਨ। ਜਾ ਕੈ ਰਿਦੈ ਵਸੈ ਭੈ ਭੰਜਨੁ ਤਿਸੁ ਜਾਨੈ ਸਗਲ ਜਹਾਨੁ ॥ ਜਿਸ ਦੇ ਦਿਲ ਅੰਦਰ ਡਰ ਨਾਸ ਕਰਣਹਾਰ ਵਾਹਿਗੁਰੂ ਵਸਦਾ ਹੈ, ਉਸ ਨੂੰ ਸਾਰਾ ਸੰਸਾਰ ਜਾਣਦਾ ਹੈ। ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੈ ਦਾਨੁ ॥੨॥੯੦॥੧੧੩॥ ਨਾਨਕ ਤੇਰੇ ਕੋਲੋਂ ਇਹ ਦਾਤ ਮੰਗਦਾ ਹੈ, ਹੇ ਮੇਰੇ ਸਿਰਜਣਹਾਰ ਸੁਆਮੀ! ਕਿ ਮੈਂ ਤੈਨੂੰ ਇਕ ਮੁਹਤ ਤੇ ਨਿਮਖ ਭਰ ਨਹੀਂ ਨਾਂ ਭੁਲਾ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਵੂਠਾ ਸਰਬ ਥਾਈ ਮੇਹੁ ॥ ਸਾਰੀਆਂ ਥਾਵਾਂ ਤੇ ਮੀਂਹ ਪੈ ਗਿਆ ਹੈ। ਅਨਦ ਮੰਗਲ ਗਾਉ ਹਰਿ ਜਸੁ ਪੂਰਨ ਪ੍ਰਗਟਿਓ ਨੇਹੁ ॥੧॥ ਰਹਾਉ ॥ ਖੁਸ਼ੀ ਅਤੇ ਪ੍ਰਸੰਨਤਾ ਨਾਲ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ, ਪੂਰੇ ਪ੍ਰਭੂ ਦਾ ਪ੍ਰੇਮ ਪਰਤੱਖ ਹੋ ਜਾਂਦਾ ਹੈ। ਠਹਿਰਾਉ। ਚਾਰਿ ਕੁੰਟ ਦਹ ਦਿਸਿ ਜਲ ਨਿਧਿ ਊਨ ਥਾਉ ਨ ਕੇਹੁ ॥ ਚਾਰੇ ਹੀ ਪਾਸਿਆਂ ਅਤੇ ਦਸਾਂ ਹੀ ਤਰਫਾ (ਦਿਸ਼ਾਂ) ਅੰਦਰ ਪਾਣੀ ਦਾ ਸਮੁੰਦਰ, ਵਾਹਿਗੁਰੂ ਰਮਿਆ ਹੋਇਆ ਹੈ ਤੇ ਕੋਈ ਭੀ ਥਾਂ ਉਸ ਤੋਂ ਖਾਲੀ ਨਹੀਂ। ਕ੍ਰਿਪਾ ਨਿਧਿ ਗੋਬਿੰਦ ਪੂਰਨ ਜੀਅ ਦਾਨੁ ਸਭ ਦੇਹੁ ॥੧॥ ਰਹਿਮਤ ਦਾ ਸਮੁੰਦਰ, ਮੇਰਾ ਮੁਕੰਮਲ ਮਾਲਕ, ਹਰ ਜਣੇ ਨੂੰ ਜੀਵਨ ਦੀ ਦਾਤ ਬਖਸ਼ਦਾ ਹੈ। ਸਤਿ ਸਤਿ ਹਰਿ ਸਤਿ ਸੁਆਮੀ ਸਤਿ ਸਾਧਸੰਗੇਹੁ ॥ ਸੱਚਾ, ਸੱਚਾ, ਸੱਚਾ ਹੈ ਮੇਰਾ ਸਾਹਿਬ ਮਾਲਕ ਅਤੇ ਸੱਚੀ ਹੈ ਉਸ ਦੀ ਸਤਿਸੰਗਤ। ਸਤਿ ਤੇ ਜਨ ਜਿਨ ਪਰਤੀਤਿ ਉਪਜੀ ਨਾਨਕ ਨਹ ਭਰਮੇਹੁ ॥੨॥੯੧॥੧੧੪॥ ਸੱਚੇ ਹਨ ਉਹ ਪੁਰਸ਼ ਹੇ ਨਾਨਕ! ਜਿਨ੍ਹਾਂ ਦੇ ਅੰਦਰ ਭਰੋਸਾ ਉਤਪੰਨ ਹੋ ਜਾਂਦਾ ਹੇ ਅਤੇ ਤਦ ਉਹ ਭਟਕਦੇ ਨਹੀਂ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਗੋਬਿਦ ਜੀਉ ਤੂ ਮੇਰੇ ਪ੍ਰਾਨ ਅਧਾਰ ॥ ਹੇ ਮੇਰੇ ਮਹਾਰਾਜ ਮਾਲਕ! ਤੂੰ ਮੇਰੀ ਜਿੰਦ-ਜਾਨ ਦਾ ਆਸਰਾ ਹੈ। ਸਾਜਨ ਮੀਤ ਸਹਾਈ ਤੁਮ ਹੀ ਤੂ ਮੇਰੋ ਪਰਵਾਰ ॥੧॥ ਰਹਾਉ ॥ ਕੇਵਲ ਤੂੰ ਹੀ ਮੇਰਾ ਯਾਰ, ਦੋਸਤ ਅਤੇ ਸਹਾਇਕ ਹੈ ਅਤੇ ਕੇਵਲ ਤੂੰ ਹੀ ਮੇਰਾ ਟੱਬਰ ਕਬੀਲਾ ਹੈ। ਠਹਿਰਾਉ। ਕਰੁ ਮਸਤਕਿ ਧਾਰਿਓ ਮੇਰੈ ਮਾਥੈ ਸਾਧਸੰਗਿ ਗੁਣ ਗਾਏ ॥ ਤੂੰ ਮੇਰੇ ਮੱਥੇ ਅਤੇ ਪ੍ਰੇਸ਼ਾਨੀ ਉਤੇ ਆਪਣਾ ਹੱਥ ਰੱਖਿਆ ਹੈ, ਤੇ ਮੈਂ ਸੰਤਾਂ ਨਾਲ ਮਿਲ ਕੇ ਤੇਰਾ ਜੱਸ ਗਾਉਂਦਾ ਹਾਂ। ਤੁਮਰੀ ਕ੍ਰਿਪਾ ਤੇ ਸਭ ਫਲ ਪਾਏ ਰਸਕਿ ਰਾਮ ਨਾਮ ਧਿਆਏ ॥੧॥ ਤੇਰੀ ਦਇਆ ਦੁਆਰਾ ਮੈਨੂੰ ਸਾਰੇ ਮੇਵੇ ਪਰਾਪਤ ਹੋ ਗਏ ਹਨ ਅਤੇ ਪ੍ਰੇਮ ਨਾਲ ਰੰਗੀਜ ਮੈਂ ਤੇਰੇ ਨਾਮ ਨੂੰ ਸਿਮਰਦਾ ਹਾਂ। ਅਬਿਚਲ ਨੀਵ ਧਰਾਈ ਸਤਿਗੁਰਿ ਕਬਹੂ ਡੋਲਤ ਨਾਹੀ ॥ ਸੱਚੇ ਗੁਰਾਂ ਨੇ ਅਬਿਨਾਸੀ ਬੁਨਿਆਦ ਰੱਖੀ ਹੈ ਅਤੇ ਇਹ ਕਦਾਚਿਤ ਡਿਕਡੋਲੇ ਨਹੀਂ ਖਾਂਦੀ। ਗੁਰ ਨਾਨਕ ਜਬ ਭਏ ਦਇਆਰਾ ਸਰਬ ਸੁਖਾ ਨਿਧਿ ਪਾਂਹੀ ॥੨॥੯੨॥੧੧੫॥ ਜਦ ਗੁਰੂ ਨਾਨਕ ਦੇਵ ਮੇਰੇ ਉਤੇ ਮਿਹਰਬਾਨ ਹੋ ਜਾਂਦੇ ਹਨ ਤਾਂ ਮੈਂ ਸਾਰੇ ਆਰਾਮਾਂ ਦਾ ਖ਼ਜ਼ਾਨੇ ਨੂੰ ਪਾ ਲੈਂਦਾ ਹਾਂ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਨਿਬਹੀ ਨਾਮ ਕੀ ਸਚੁ ਖੇਪ ॥ ਕੇਵਲ ਪ੍ਰਭੂ ਦੇ ਨਾਮ ਦਾ ਸੱਚਾ ਸੌਦਾ ਸੂਤ ਹੀ ਮੇਰਾ ਸਾਥ ਦਿੰਦਾ ਹੈ। ਲਾਭੁ ਹਰਿ ਗੁਣ ਗਾਇ ਨਿਧਿ ਧਨੁ ਬਿਖੈ ਮਾਹਿ ਅਲੇਪ ॥੧॥ ਰਹਾਉ ॥ ਧਨ-ਦੌਲਤ ਦੇ ਖ਼ਜ਼ਾਨੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਮੈਂ ਨਫਾ ਕਮਾ ਲਿਆ ਹੈ ਤੇ ਇਸ ਤਰ੍ਹਾਂ ਮਾਇਆ ਅੰਦਰ ਨਿਰਲੇਪ ਰਹਿੰਦਾ ਹੈ। ਠਹਿਰਾਉ। ਜੀਅ ਜੰਤ ਸਗਲ ਸੰਤੋਖੇ ਆਪਨਾ ਪ੍ਰਭੁ ਧਿਆਇ ॥ ਆਪਣੇ ਸੁਆਮੀ ਦਾ ਸਿਮਰਨ ਕਰਨ ਦੁਆਰਾ, ਸਾਰੇ ਪ੍ਰਾਣੀ ਸੰਤੁਸ਼ਟ ਹੋ ਜਾਂਦੇ ਹਨ। ਰਤਨ ਜਨਮੁ ਅਪਾਰ ਜੀਤਿਓ ਬਹੁੜਿ ਜੋਨਿ ਨ ਪਾਇ ॥੧॥ ਆਪਣੇ ਅਮੋਲਕ ਜੀਵਨ ਨੂੰ ਮੈਂ ਪਰਮ ਲਾਭਦਾਇਕ ਬਣਾ ਲਿਆ ਹੈ ਅਤੇ ਇਸ ਨਹੀਂ ਮੈਂ ਮੁੜ ਕੇ ਜੂਨੀਆਂ ਵਿੱਚ ਨਹੀਂ ਪਵਾਂਗਾ। ਭਏ ਕ੍ਰਿਪਾਲ ਦਇਆਲ ਗੋਬਿਦ ਭਇਆ ਸਾਧੂ ਸੰਗੁ ॥ ਜਦ ਮਾਲਕ, ਮਇਆਵਾਨ ਅਤੇ ਮਿਹਰਬਾਨ ਹੋ ਜਾਂਦਾ ਹੈ, ਜੀਵ ਸਤਿਸੰਗਤ ਨਾਲ ਜੁੜ ਜਾਂਦਾ ਹੈ। ਹਰਿ ਚਰਨ ਰਾਸਿ ਨਾਨਕ ਪਾਈ ਲਗਾ ਪ੍ਰਭ ਸਿਉ ਰੰਗੁ ॥੨॥੯੩॥੧੧੬॥ ਨਾਨਕ ਨੂੰ ਵਾਹਿਗੁਰੂ ਦੇ ਪੈਰਾਂ ਦੀ ਦੌਲਤ ਪਰਾਪਤ ਹੋ ਗਈ ਹੈ ਅਤੇ ਉਹ ਪ੍ਰਭੂ ਦੀ ਪ੍ਰੀਤ ਦੇ ਨਾਲ ਰੰਗਿਆ ਗਿਆ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮਾਈ ਰੀ ਪੇਖਿ ਰਹੀ ਬਿਸਮਾਦ ॥ ਹੇ ਮੇਰੀ ਮਾਤਾ! ਆਪਣੇ ਸੁਆਮੀ ਨੂੰ ਵੇਖ ਮੈਂ ਅਸਚਰਜ ਹੋ ਗਈ ਹਾਂ। ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ ॥੧॥ ਰਹਾਉ ॥ ਸੁਤੇ ਸਿਧ ਹੋਣ ਵਾਲੇ ਕੀਰਤਨ, ਅਦਭੁਤ ਹੈ ਜਿਸ ਦਾ ਸੁਆਦ, ਨਾਲ ਮੇਰੀ ਜਿੰਦੜੀ ਫਰੇਫਤਾ ਹੋ ਗਈ ਹੈ। ਮਾਤ ਪਿਤਾ ਬੰਧਪ ਹੈ ਸੋਈ ਮਨਿ ਹਰਿ ਕੋ ਅਹਿਲਾਦ ॥ ਉਹ ਪ੍ਰਭੂ ਮੇਰੀ ਮਾਂ, ਪਿਓ ਤੇ ਸਨਬੰਧੀ ਹੈ ਅਤੇ ਮੇਰੇ ਚਿੱਤ ਨੂੰ ਉਸ ਦੀ ਖੁਸ਼ੀ ਦੀ ਦਾਤ ਪਰਾਪਤ ਹੋਈ ਹੈ। ਸਾਧਸੰਗਿ ਗਾਏ ਗੁਨ ਗੋਬਿੰਦ ਬਿਨਸਿਓ ਸਭੁ ਪਰਮਾਦ ॥੧॥ ਸਤਿਸੰਗਤ ਅੰਦਰ ਪ੍ਰਭੂ ਦੀ ਕੀਰਤੀ ਗਾਇਨ ਕਰਨ ਦੁਆਰਾ, ਮੇਰੇ ਸਾਰੇ ਭੁਲੇਖੇ ਦੂਰ ਹੋ ਗਏ ਹਨ। ਡੋਰੀ ਲਪਟਿ ਰਹੀ ਚਰਨਹ ਸੰਗਿ ਭ੍ਰਮ ਭੈ ਸਗਲੇ ਖਾਦ ॥ ਮੇਰੀ ਪ੍ਰੀਤ ਪ੍ਰਭੂ ਦੇ ਚਰਨਾਂ ਨਾਲ ਲਗੀ ਹੋਈ ਹੈ ਅਤੇ ਮੇਰਾ ਸੰਦੇਹ ਅਤੇ ਡਰ ਸਾਰੇ ਖਾਧੇ ਗਹੇ ਹਨ। ਏਕੁ ਅਧਾਰੁ ਨਾਨਕ ਜਨ ਕੀਆ ਬਹੁਰਿ ਨ ਜੋਨਿ ਭ੍ਰਮਾਦ ॥੨॥੯੪॥੧੧੭॥ ਗੋਲੇ ਨਾਨਕ ਨੇ ਇਕ ਸੁਆਮੀ ਦਾ ਹੀ ਆਸਰਾ ਲਿਆ ਹੈ ਤੇ ਇਸ ਨਹੀਂ ਉਹ ਮੁੜ ਕੇ ਜੂਨੀਆਂ ਅੰਦਰ ਨਹੀਂ ਭਟਕੇਗਾ। copyright GurbaniShare.com all right reserved. Email |