ਮਹਲਾ ੨ ॥ ਦੂਜੀ ਪਾਤਿਸ਼ਾਹੀ। ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ ॥ ਰਚੇ ਹੋਏ ਦੀ ਕੀ ਸਿਫ਼ਤ ਕਰਨੀ ਹੈ। ਤੂੰ ਉਸ ਦੀ ਸਿਫ਼ਤ ਕਰ ਜੋ ਸਾਰਿਆਂ ਨੂੰ ਰਚਦਾ ਹੈ। ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ ॥ ਨਾਨਕ ਇਕ ਪ੍ਰਭੂ ਦੇ ਬਗੈਰ ਹੋਰ ਕੋਈ ਦਾਤਾਰ ਹੈ ਹੀ ਨਹੀਂ। ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ ॥ ਤੂੰ ਉਸ ਸਿਰਜਣਹਾਰ-ਸੁਆਮੀ ਦਾ ਜੱਸ ਕਰ ਜਿਸ ਨੇ ਆਲਮ ਨੂੰ ਸਾਜਿਆ ਹੈ। ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥ ਤੂੰ ਉਸ ਦੇਣਹਾਰ-ਪ੍ਰਭੂ ਦੀ ਕੀਰਤੀ ਕਰ ਜੋ ਸਾਰਿਆਂ ਨੂੰ ਰੋਜੀ ਦਿੰਦਾ ਹੈ। ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰੁ ॥ ਨਾਨਕ, ਪ੍ਰਭੂ ਪਰੀਪੂਰਨ ਹੈ ਜਿਸ ਦਾ ਖ਼ਜ਼ਾਨਾ, ਖੁਦ ਸਦੀਵ ਕਾਲ ਸਥਾਈ ਹੈ। ਵਡਾ ਕਰਿ ਸਾਲਾਹੀਐ ਅੰਤੁ ਨ ਪਾਰਾਵਾਰੁ ॥੨॥ ਤੂੰ ਉਸ ਦੀ ਉਸਤਤੀ ਅਤੇ ਮਹਿਮਾ ਕਰ ਜਿਸ ਦਾ ਕੋਈ ਅਖੀਰ ਅਤੇ ਓੜਕ ਨਹੀਂ। ਪਉੜੀ ॥ ਪਉੜੀ। ਹਰਿ ਕਾ ਨਾਮੁ ਨਿਧਾਨੁ ਹੈ ਸੇਵਿਐ ਸੁਖੁ ਪਾਈ ॥ ਖੁਸ਼ੀ ਦਾ ਖਜਾਨਾ ਹੈ ਰਬ ਦਾ ਨਾਮ। ਇਸ ਦੀ ਸੇਵਾ ਕਰਨ ਦੁਆਰਾ, । ਆਰਾਮ ਪਰਾਪਤ ਹੁੰਦਾ ਹੈ। ਨਾਮੁ ਨਿਰੰਜਨੁ ਉਚਰਾਂ ਪਤਿ ਸਿਉ ਘਰਿ ਜਾਂਈ ॥ ਮੈਂ ਪਵਿੱਤ੍ਰ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹਾਂ, ਤਾਂ ਜੋ ਮੈਂ ਇਜ਼ਤ ਨਾਲ ਆਪਣੇ ਗ੍ਰਹਿ ਨੂੰ ਜਾਵਾਂ। ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥ ਮੁਖੀ ਗੁਰਾਂ ਦੀ ਬਾਣੀ ਪ੍ਰਭੂ ਦਾ ਨਾਮ ਹੈ ਅਤੇ ਇਸ ਨਾਮ ਨੂੰ ਮੈਂ ਆਪਣੇ ਮਨ ਅੰਦਰ ਟਿਕਾਉਂਦਾ ਹਾਂ। ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈ ॥ ਸੱਚੇ ਗੁਰਾਂ ਦਾ ਆਰਾਧਨ ਕਰਨ ਦੁਆਰਾ, ਮਨ ਪੰਛੀ ਇਨਸਾਨ ਦੇ ਕਾਬੂ ਵਿੱਚ ਆ ਜਾਂਦਾ ਹੈ। ਨਾਨਕ ਆਪਿ ਦਇਆਲੁ ਹੋਇ ਨਾਮੇ ਲਿਵ ਲਾਈ ॥੪॥ ਨਾਨਕ, ਜੇਕਰ ਉਹ ਸੁਆਮੀ ਮਿਹਰਬਾਨ ਹੋ ਜਾਵੇ, ਤਾਂ ਪ੍ਰਾਣੀ ਦੀ ਉਸ ਦੇ ਨਾਮ ਨਾਲ ਪ੍ਰੀਤ ਪੈ ਜਾਂਦੀ ਹੈ। ਸਲੋਕ ਮਹਲਾ ੨ ॥ ਸਲੋਕ ਦੂਜੀ ਪਾਤਿਸ਼ਾਹੀ। ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥ ਇਨਸਾਨ ਉਸ ਨਾਲ ਕਿਸ ਤਰ੍ਹਾਂ ਗੱਲ ਕਰੇ, ਜੋ ਖੁਦ ਹੀ ਸਾਰਾ ਕੁਛ ਜਾਣਦਾ ਹੈ। ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥ ਸ਼ਰੋਮਣੀ ਹੈ ਉਹ ਸੁਆਮੀ ਜਿਸ ਦਾ ਪਰਵਾਨਾ ਮੋੜਿਆ ਨਹੀਂ ਜਾ ਸਕਦਾ। ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥ ਉਹ ਉਹ ਸੁਆਮੀ ਹੈ, ਜਿਸ ਦੀ ਲਿਖਤ ਦੇ ਤਾਬੇ ਪਾਤਿਸ਼ਾਹ, ਸਰਦਾਰ ਅਤੇ ਸੈਨਾਪਤੀ ਟੁਰ ਪੈਦੇ ਹਨ। ਜੋ ਤਿਸੁ ਭਾਵੈ ਨਾਨਕਾ ਸਾਈ ਭਲੀ ਕਾਰ ॥ ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਹੇ ਨਾਨਕ! ਕੇਵਲ ਉਹ ਹੀ ਚੰਗਾ ਕੰਮ ਹੈ। ਜਿਨ੍ਹ੍ਹਾ ਚੀਰੀ ਚਲਣਾ ਹਥਿ ਤਿਨ੍ਹ੍ਹਾ ਕਿਛੁ ਨਾਹਿ ॥ ਉਨ੍ਹਾਂ ਦੇ ਹੱਥ ਵਿੱਚ ਕੁਝ ਵੀ ਨਹੀਂ, ਜਿਨ੍ਹਾਂ ਨੇ ਸਾਹਿਬ ਦੇ ਹੁਕਮਾਂ ਤਾਬੇ ਤੁਰਨਾ ਹੈ। ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ ॥ ਜਦ ਸੁਆਮੀ ਦਾ ਹੁਕਮ ਜਾਰੀ ਹੋ ਜਾਂਦਾ ਹੈ, ਉਹ ਉਠ ਕੇ ਰਾਹੇ ਪੈ ਜਾਂਦੇ ਹਨ। ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥ ਜਿਹੋ ਜਿਹਾ ਫੁਰਮਾਨ, ਪਰਵਾਨੇ ਵਿੱਚ ਲਿਖਿਆ ਹੋਇਆ ਹੈ, ਉਸੇ ਤਰ੍ਹਾਂ ਹੀ ਉਹ ਕਰਦੇ ਹਨ। ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥ ਹੇ ਨਾਨਕ! ਜਦ ਉਨ੍ਹਾਂ ਨੂੰ ਵਾਹਿਗੁਰੂ ਭੇਜਦਾ ਹੈ, ਪ੍ਰਾਣੀ ਆ ਜਾਂਦੇ ਹਨ ਅਤੇ ਬੁਲਾਏ ਹੋਏ ਟੁਰ ਜਾਂਦੇ ਹਨ। ਮਹਲਾ ੨ ॥ ਦੂਜੀ ਪਾਤਿਸ਼ਾਹੀ। ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ ॥ ਜਿਨ੍ਹਾਂ ਨੂੰ ਪ੍ਰਭੂ ਆਪਣੀ ਸਿਫ਼ਤ-ਸ਼ਲਾਘਾ ਪਰਦਾਨ ਕਰਦਾ ਹੈ, ਕੇਵਲ ਉਹ ਹੀ ਖਜਾਨੇ ਦੇ ਸੁਆਮੀ ਹਨ। ਕੁੰਜੀ ਜਿਨ ਕਉ ਦਿਤੀਆ ਤਿਨ੍ਹ੍ਹਾ ਮਿਲੇ ਭੰਡਾਰ ॥ ਜਿਨ੍ਹਾਂ ਨੂੰ ਚਾਬੀ ਦੀ ਦਾਤ ਮਿਲੀ ਹੈ ਕੇਵਲ ਉਹ ਹੀ ਖਜਾਨੇ ਨੂੰ ਪਾਉਂਦੇ ਹਨ। ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ ॥ ਜਿਨ੍ਹਾਂ ਖਜਾਨਚੀਆਂ ਪਾਸੋ ਨੇਕੀਆਂ ਉਤਪੰਨ ਹੁੰਦੀਆਂ ਹਨ, ਕੇਵਲ ਉਹਨਾਂ ਨੂੰ ਹੀ ਸਾਈਂ ਕਬੂਲ ਕਰਦਾ ਹੈ। ਨਦਰਿ ਤਿਨ੍ਹ੍ਹਾ ਕਉ ਨਾਨਕਾ ਨਾਮੁ ਜਿਨ੍ਹ੍ਹਾ ਨੀਸਾਣੁ ॥੨॥ ਕੇਵਲ ਉਹਨਾਂ ਉਤੇ ਹੀ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਹੇ ਨਾਨਕ! ਜਿਨ੍ਹਾਂ ਕੋਲ ਉਸ ਦੇ ਨਾਮ ਦਾ ਝੰਡਾ ਹੈ। ਪਉੜੀ ॥ ਪਉੜੀ। ਨਾਮੁ ਨਿਰੰਜਨੁ ਨਿਰਮਲਾ ਸੁਣਿਐ ਸੁਖੁ ਹੋਈ ॥ ਪਵਿਤ੍ਰ ਅਤੇ ਪਾਵਨ ਹੈ ਪ੍ਰਭੂ ਦਾ ਨਾਮ, ਜਿਸ ਨੂੰ ਸੁਣ ਕੇ ਆਰਾਮ ਪਰਾਪਤ ਹੁੰਦਾ ਹੈ। ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ ॥ ਸੁਣ ਸੁਣ ਕੇ ਪ੍ਰਾਣੀ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾ ਲੈਂਦਾ ਹੈ। ਕੋਈ ਵਿਰਲਾ ਜਣਾ ਹੀ ਇਸ ਨੂੰ ਅਨੁਭਵ ਕਰਦਾ ਹੈ। ਬਹਦਿਆ ਉਠਦਿਆ ਨ ਵਿਸਰੈ ਸਾਚਾ ਸਚੁ ਸੋਈ ॥ ਬੈਠਦਿਆਂ ਅਤੇ ਖਲੋਤਿਆਂ ਮੈਂ ਉਸ ਸਚਿਆਰਾ ਦੇ ਪਰਮ ਸਚਿਆਰ ਸਾਈਂ ਨੂੰ ਨਹੀਂ ਭੁਲਾਉਂਦਾ। ਭਗਤਾ ਕਉ ਨਾਮ ਅਧਾਰੁ ਹੈ ਨਾਮੇ ਸੁਖੁ ਹੋਈ ॥ ਸਾਧੂਆਂ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ ਅਤੇ ਨਾਮ ਦੇ ਰਾਹੀਂ ਹੀ ਉਹ ਆਰਾਮ ਪਾਉਂਦੇ ਹਨ। ਨਾਨਕ ਮਨਿ ਤਨਿ ਰਵਿ ਰਹਿਆ ਗੁਰਮੁਖਿ ਹਰਿ ਸੋਈ ॥੫॥ ਨਾਨਕ ਉਹ ਪ੍ਰਭੂ ਸਾਡੀ ਆਤਮਾ ਅਤੇ ਦੇਹ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਉਹ ਹੀ ਗੁਰਾਂ ਦੀ ਦਇਆ ਦੁਆਰਾ, ਅਨੁਭਵ ਕੀਤਾ ਜਾਂਦਾ ਹੈ। ਸਲੋਕ ਮਹਲਾ ੧ ॥ ਸਲੋਕ ਪਹਿਲੀ ਪਾਤਿਸ਼ਾਹੀ। ਨਾਨਕ ਤੁਲੀਅਹਿ ਤੋਲ ਜੇ ਜੀਉ ਪਿਛੈ ਪਾਈਐ ॥ ਨਾਨਕ, ਜੇਕਰ ਇਨਸਾਨ ਦਿਲੀ-ਪਿਆਰ ਨੂੰ ਪਿਛਲੇ ਪੱਲੜੇ ਵਿੱਚ ਪਾ ਲਵੇ, ਕੇਵਲ ਤਾਂ ਹੀ ਉਹ ਪੂਰੇ ਵਜ਼ਨ ਦਾ ਜਾਣਿਆ ਜਾ ਸਕਦਾ ਹੈ। ਇਕਸੁ ਨ ਪੁਜਹਿ ਬੋਲ ਜੇ ਪੂਰੇ ਪੂਰਾ ਕਰਿ ਮਿਲੈ ॥ ਕੁਛ ਭੀ ਇਕ ਨਾਮ ਦੇ ਉਚਾਰਨ ਨੂੰ ਨਹੀਂ ਪੁਜ ਸਕਦਾ। ਜੋ ਪ੍ਰਾਣੀ ਨੂੰ ਮੁਕੰਮਲ ਕਰ ਕੇ ਪੂਰਨ ਪ੍ਰਭੂ ਨਾਲ ਮਿਲਾ ਦਿੰਦਾ ਹੈ। ਵਡਾ ਆਖਣੁ ਭਾਰਾ ਤੋਲੁ ॥ ਸਾਹਿਬ ਨੂੰ ਵਿਸ਼ਾਲ ਕਹਿਣਾ, ਬਹੁਤਾ ਹੀ ਵਜਨ ਰਖਦਾ ਹੈ। ਹੋਰ ਹਉਲੀ ਮਤੀ ਹਉਲੇ ਬੋਲ ॥ ਹਲਕੀਆਂ ਹਨ ਹੋਰਸ ਅਕਲਾਂ ਅਤੇ ਹਲਕੇ ਹੋਰ ਉਚਾਰਨ। ਧਰਤੀ ਪਾਣੀ ਪਰਬਤ ਭਾਰੁ ॥ ਜ਼ਮੀਨ ਸਮੁੰਦਰ ਅਤੇ ਪਹਾੜਾਂ ਦੇ ਵਜਨ ਨੂੰ, ਕਿਉ ਕੰਡੈ ਤੋਲੈ ਸੁਨਿਆਰੁ ॥ ਇਕ ਸੁਨਿਆਰਾ ਆਪਣੇ ਤਰਾਜੂ ਨਾਲ ਕਿਵੇਂ ਤੋਲ ਸਕਦਾ ਹੈ, ਤੋਲਾ ਮਾਸਾ ਰਤਕ ਪਾਇ ॥ ਇਕ ਤੋਲੇ ਮਾਸੇ ਅਤੇ ਰੱਤੀ ਦੇ ਵੱਟਿਆ ਨੂੰ ਵਰਤ ਕੇ? ਨਾਨਕ ਪੁਛਿਆ ਦੇਇ ਪੁਜਾਇ ॥ ਸੁਆਲ ਕਰਨ ਤੇ, ਉਹ ਸੁਆਲੀ ਦਾ ਘਰ ਪੂਰਾ ਕਰ ਦਿੰਦਾ ਹੈ, ਹੇ ਨਾਨਕ! ਮੂਰਖ ਅੰਧਿਆ ਅੰਧੀ ਧਾਤੁ ॥ ਅੰਨ੍ਹੀ ਹੈ ਦੌੜ-ਭੱਜ ਅੰਨ੍ਹੇ ਬੇਵਕੂਫ ਦੀ। ਕਹਿ ਕਹਿ ਕਹਣੁ ਕਹਾਇਨਿ ਆਪੁ ॥੧॥ ਜਿਨ੍ਹਾਂ ਬਹੁਤਾ ਉਹ ਆਖਦੇ, ਉਚਾਰਦੇ ਅਤੇ ਕਹਿੰਦੇ ਹਨ ਉਹ ਬਹੁਤਾ ਹੀ ਉਹ ਆਪਣੇ ਆਪ ਨੂੰ ਪਰਗਟ ਕਰਦੇ ਹਨ। ਮਹਲਾ ੧ ॥ ਪਹਿਲੀ ਪਾਤਿਸ਼ਾਹੀ। ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥ ਮੁਸ਼ਕਲ ਹੈ ਪ੍ਰਭੂ ਦੇ ਨਾਮ ਦਾ ਉਚਾਰਨ ਅਤੇ ਮੁਸ਼ਕਲ ਹੈ ਇਸ ਦਾ ਸ੍ਰਸਵਣ ਕਰਨਾ। ਪ੍ਰਭੂ ਦਾ ਨਾਮ ਮੂੰਹ ਨਾਲ ਉਚਾਰਨ ਕੀਤੀ ਨਹੀਂ ਜਾ ਸਕਦਾ। ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥ ਕਈ, ਨੀਵੇ ਅਤੇ ਉਚੇ, ਆਪਣੇ ਮੂੰਹ ਨਾਲ ਦਿਨ ਅਤੇ ਰੈਣ ਵਾਹਿਗੁਰੂ ਬੋਲਦੇ ਅਤੇ ਉਸ ਦੇ ਨਾਮ ਦਾ ਉਚਾਰਨ ਕਰਦੇ ਹਨ। ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ ॥ ਜੇਕਰ ਵਾਹਿਗੁਰੂ ਦਾ ਕੋਈ ਸਰੂਪ ਹੋਵੇ, ਤਦ ਕੁਝ ਨਾਂ ਕੁਝ ਦਿੱਸ ਹੀ ਪਵੇ, ਪ੍ਰੰਤੂ ਉਸ ਦਾ ਸਰੂਪ ਅਤੇ ਕਿਸਮ ਦੇਖੇ ਨਹੀਂ ਜਾ ਸਕਦੇ। ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ ॥ ਸਿਰਜਣਹਾਰ-ਸੁਆਮੀ ਸਾਰੇ ਕੰਮ ਕਰਦਾ ਹੈ ਅਤੇ ਉਹ ਸਾਰੀਆਂ ਉੱਚੀਆਂ ਤੇ ਨੀਵੀਆਂ ਥਾਵਾਂ ਅਸਥਾਪਨ ਕਰਦਾ ਹੈ। copyright GurbaniShare.com all right reserved. Email |