Page 1252

ਹਰਿ ਕੇ ਸੰਤ ਸਦਾ ਥਿਰੁ ਪੂਜਹੁ ਜੋ ਹਰਿ ਨਾਮੁ ਜਪਾਤ ॥
ਰੱਬ ਦੇ ਸਾਧੂ, ਜੋ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਅਤੇ ਉਸ ਦਾ ਉਪਾਸ਼ਨਾ ਕਰਦੇ ਹਨ, ਸਦੀਵੀ ਸਥਿਰ ਰਹਿੰਦੇ ਹਨ।

ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ ਤੇ ਸਤਸੰਗਿ ਮਿਲਾਤ ॥੩॥
ਜਿਨ੍ਹਾਂ ਉਤੇ ਸ਼੍ਰਿਸ਼ਟੀ ਦਾ ਸੁਆਮੀ ਮਿਹਰ ਧਾਰਦਾ ਹੈ, ਉਹ ਸਾਧ ਸੰਗਤ ਨਾਲ ਜੁੜ ਜਾਂਦੇ ਹਨ।

ਮਾਤ ਪਿਤਾ ਬਨਿਤਾ ਸੁਤ ਸੰਪਤਿ ਅੰਤਿ ਨ ਚਲਤ ਸੰਗਾਤ ॥
ਮਾਂ, ਪਿਓ, ਵਹੁਟੀ, ਪੁਤ੍ਰ ਅਤੇ ਧਨ-ਦੌਲਤ ਅਖੀਰ ਨੂੰ ਪ੍ਰਾਣੀ ਦੇ ਨਾਲ ਨਹੀਂ ਜਾਂਦੇ।

ਕਹਤ ਕਬੀਰੁ ਰਾਮ ਭਜੁ ਬਉਰੇ ਜਨਮੁ ਅਕਾਰਥ ਜਾਤ ॥੪॥੧॥
ਕਬੀਰ ਜੀ ਆਖਦੇ ਹਨ, ਤੂੰ ਆਪਣੇ ਸਾਈਂ ਦਾ ਸਿਮਰਨ ਕਰ, ਹੇ ਪਗਲੇ ਪ੍ਰਾਣੀ। ਤੇਰਾ ਜੀਵਨ ਵਿਅਰਥ ਬੀਤਦਾ ਜਾ ਰਿਹਾ ਹੈ।

ਰਾਜਾਸ੍ਰਮ ਮਿਤਿ ਨਹੀ ਜਾਨੀ ਤੇਰੀ ॥
ਹੇ ਵਾਹਿਗੁਰੂ! ਮੈਂ ਤੇਰੇ ਰਾਜ ਆਸ਼ਰਮ ਦਾ ਅੰਤ ਨਹੀਂ ਜਾਣਾ।

ਤੇਰੇ ਸੰਤਨ ਕੀ ਹਉ ਚੇਰੀ ॥੧॥ ਰਹਾਉ ॥
ਮੈਂ ਤੇਰੇ ਸਾਧੂਆਂ ਦੀ ਨੌਕਰਾਨੀ ਹਾਂ। ਠਹਿਰਾਉ।

ਹਸਤੋ ਜਾਇ ਸੁ ਰੋਵਤੁ ਆਵੈ ਰੋਵਤੁ ਜਾਇ ਸੁ ਹਸੈ ॥
ਜੋ ਕੋਈ ਹਸਦਾ ਜਾਂਦਾ ਹੈ, ਉਹ ਰੋਂਦਾ ਆਉਂਦਾ ਹੈ ਅਤੇ ਜੋ ਕੋਈ ਰੋਂਦਾ ਜਾਂਦਾ ਹੈ ਉਹ ਹੱਸਦਾ ਆਉਂਦਾ ਹੈ।

ਬਸਤੋ ਹੋਇ ਹੋਇ ਸੋੁ ਊਜਰੁ ਊਜਰੁ ਹੋਇ ਸੁ ਬਸੈ ॥੧॥
ਜਿਹੜਾ ਵਸਦਾ ਰਸਦਾ ਹੈ, ਉਹ ਉਜੜ ਜਾਂਦਾ ਹੈ ਅਤੇ ਜਿਹੜਾ ਉਜੜਿਆ ਹੋਇਆ ਹੈ, ਉਹ ਵਸ ਜਾਂਦਾ ਹੈ।

ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ ॥
ਸੁਆਮੀ ਪਾਣੀ ਨੂੰ ਮਾਰੂਥਲ ਬਣਾ ਦਿੰਦਾ ਹੈ ਅਤੇ ਮਾਰੂਥਲ ਨੂੰ ਖੂਹ ਅਤੇ ਖੂਹ ਤੋਂ ਉਹ ਪਹਾੜ ਬਣਾ ਦਿੰਦਾ ਹੈ।

ਧਰਤੀ ਤੇ ਆਕਾਸਿ ਚਢਾਵੈ ਚਢੇ ਅਕਾਸਿ ਗਿਰਾਵੈ ॥੨॥
ਜ਼ਮੀਨ ਤੋਂ, ਵਾਹਿਗੁਰੂ ਬੰਦੇ ਨੂੰ ਆਸਮਾਨ ਤੇ ਚੜ੍ਹਾ ਦਿੰਦਾ ਹੈ ਅਤੇ ਅਸਮਾਨ ਤੇ ਚੜ੍ਹੇ ਹੋਏ ਨੂੰ ਹੇਠਾ ਪਟਕਾ ਮਾਰਦਾ ਹੈ।

ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥
ਇਕ ਮੰਗਤੇ ਪਾਸੋਂ ਉਹ ਪਾਤਿਸ਼ਾਹੀ ਕਰਵਾਉਂਦਾ ਹੈ ਅਤੇ ਇਕ ਪਾਤਿਸ਼ਾਹ ਨੂੰ ਉਹ ਮੰਗਤਾ ਬਣਾ ਦਿੰਦਾ ਹੈ।

ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ॥੩॥
ਇਕ ਬੁਧੂ ਅਤੇ ਮੂੜ੍ਹ ਤੋਂ ਹਰੀ ਵਿਦਵਾਨ ਬਣਾ ਦਿੰਦਾ ਹੈ ਅਤੇ ਇਕ ਆਲਮ ਤੋਂ ਂ ਬੇਵਕੂਫ।

ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥
ਐਹੋ ਜਿਹਾ ਹੈ ਸੁਆਮੀ, ਜਿਹੜਾ ਇਸਤਰੀ ਤੋਂ ਆਦਮੀ ਬਣਾ ਦਿੰਦਾ ਹੈ ਅਤੇ ਮਰਦਾ ਨੂੰ ਜਨਾਲੀਆਂ।

ਕਹੁ ਕਬੀਰ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ ॥੪॥੨॥
ਕਬੀਰ ਜੀ ਆਖਦੇ ਹਨ ਹਰੀ ਆਪਣੇ ਸੰਤਾਂ ਦਾ ਪਿਆਰਾ ਹੈ। ਉਸ ਦੇ ਦਰਸ਼ਨ ਉਤੇ ਮੈਂ ਘੋਲੀ ਜਾਂਦਾ ਹਾਂ।

ਸਾਰੰਗ ਬਾਣੀ ਨਾਮਦੇਉ ਜੀ ਕੀ ॥
ਸਾਰੰਗ। ਸ਼ਬਦ ਮਹਾਰਾਜ ਨਾਮਦੇਵ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਕਾਏਂ ਰੇ ਮਨ ਬਿਖਿਆ ਬਨ ਜਾਇ ॥
ਹੇ ਬੰਦੇ! ਤੂੰ ਪਾਪਾਂ ਦੇ ਜੰਗਲ ਵਿੱਚ ਕਿਉਂ ਜਾਂਦਾ ਹੈ?

ਭੂਲੌ ਰੇ ਠਗਮੂਰੀ ਖਾਇ ॥੧॥ ਰਹਾਉ ॥
ਗਲਤੀ ਨਾਲ ਤੂੰ ਨਗਾਂ ਦੀ ਬੂਟੀ ਖਾਂਦਾ ਹੈ। ਠਹਿਰਾਉ।

ਜੈਸੇ ਮੀਨੁ ਪਾਨੀ ਮਹਿ ਰਹੈ ॥
ਤੂੰ ਉਸ ਮੱਛੀ ਦੀ ਮਾਨੰਦ ਹੈ, ਜੋ ਜਲ ਅੰਦਰ ਵਸਦੀ ਹੈ,

ਕਾਲ ਜਾਲ ਕੀ ਸੁਧਿ ਨਹੀ ਲਹੈ ॥
ਪਰੰਤੂ ਪ੍ਰਾਣ-ਨਾਸਕ ਫੰਧੇ ਦਾ ਖਿਆਲ ਨਹੀਂ ਕਰਦੀ।

ਜਿਹਬਾ ਸੁਆਦੀ ਲੀਲਿਤ ਲੋਹ ॥
ਜੀਭ ਦੇ ਸੁਆਦ ਰਾਹੀਂ ਇਹ ਲੋਹੇ ਨੂੰ ਨਿਗਲ ਜਾਂਦੀ ਹੈ।

ਐਸੇ ਕਨਿਕ ਕਾਮਨੀ ਬਾਧਿਓ ਮੋਹ ॥੧॥
ਏਸੇ ਤਰ੍ਹਾਂ ਹੀ ਆਦਮੀ ਸੋਨੇ ਅਤੇ ਮੁਟਿਆਰ ਦੇ ਪਿਆਰ ਨਾਲ ਬੰਨਿਆਂ (ਮੋਹਿਆ) ਹੋਇਆ ਹੈ।

ਜਿਉ ਮਧੁ ਮਾਖੀ ਸੰਚੈ ਅਪਾਰ ॥
ਜਿਸ ਤਰ੍ਹਾਂ ਮੱਖੀ ਬਹੁਤਾ ਸ਼ਹਿਦ ਇਕੱਠਾ ਕਰਦੀ ਹੈ,

ਮਧੁ ਲੀਨੋ ਮੁਖਿ ਦੀਨੀ ਛਾਰੁ ॥
ਅਤੇ ਬੰਦਾ ਸ਼ਹਿਦ ਲੈ ਲੈਂਦਾ ਹੈ ਅਤੇ ਇਸ ਦੇ ਮੂੰਹ ਵਿੱਚ ਘੱਟਾ ਪਾਉਂਦਾ ਹੈ (ਉਹ ਹੀ ਹੈ ਦਸਾ ਜੀਵ ਦੇ ਇਕੱਠੇ ਕੀਤੇ ਹੋਏ ਧਨ ਦੀ)।

ਗਊ ਬਾਛ ਕਉ ਸੰਚੈ ਖੀਰੁ ॥
ਗਾਂ ਆਪਣੇ ਵੱਛੇ ਲਈ ਦੁੱਧ ਇਕੱਠਾ ਕਰਦੀ ਹੈ,

ਗਲਾ ਬਾਂਧਿ ਦੁਹਿ ਲੇਇ ਅਹੀਰੁ ॥੨॥
ਪਰੰਤੂ ਗੁਆਲਾ ਵੱਛੇ ਨੂੰ ਗਰਦਨੋਂ ਬੰਨ੍ਹ ਕੇ ਗਾ ਨੂੰ ਚੋ ਲੈਂਦਾ ਹੈ।

ਮਾਇਆ ਕਾਰਨਿ ਸ੍ਰਮੁ ਅਤਿ ਕਰੈ ॥
ਧੰਨ-ਦੌਲਤ ਦੇ ਵਾਸਤੇ ਆਦਮੀ ਬਹੁਤ ਉਪਰਾਲਾ ਕਰਦਾ ਹੈ।

ਸੋ ਮਾਇਆ ਲੈ ਗਾਡੈ ਧਰੈ ॥
ਉਸ ਦੌਲਤ ਨੂੰ ਲੈ ਕੇ ਉਹ ਜਮੀਨ ਵਿੱਚ ਦਬ ਦਿੰਦਾ ਹੈ।

ਅਤਿ ਸੰਚੈ ਸਮਝੈ ਨਹੀ ਮੂੜ੍ਹ੍ਹ ॥
ਉਹ ਇਸ ਨੂੰ ਬਹੁਤ ਜਿਆਦਾ ਜਮ੍ਹਾਂ ਕਰਦਾ ਹੈ, ਪਰੰਤੂ ਮੂਰਖ ਸਮਝਦਾ ਨਹੀਂ।

ਧਨੁ ਧਰਤੀ ਤਨੁ ਹੋਇ ਗਇਓ ਧੂੜਿ ॥੩॥
ਉਸ ਦੀ ਦੌਲਤ ਜਮੀਨ ਵਿੱਚ ਹੀ ਰਹਿ ਜਾਂਦੀ ਹੈ ਅਤੇ ਉਸ ਸਦੀ ਦੇਹਿ ਮਿੱਟੀ ਹੋ ਜਾਂਦੀ ਹੈ।

ਕਾਮ ਕ੍ਰੋਧ ਤ੍ਰਿਸਨਾ ਅਤਿ ਜਰੈ ॥
ਇਨਸਾਨ ਘਣੇਰੀ ਸ਼ਹਿਵਤ ਗੁੱਸੇ ਅਤੇ ਲਾਲਚ ਨਾਲ ਸੜਦਾ ਹੈ।

ਸਾਧਸੰਗਤਿ ਕਬਹੂ ਨਹੀ ਕਰੈ ॥
ਸਤਿਸੰਗਤ ਨਾਲ ਉਹ ਕਦੇ ਭੀ ਨਹੀਂ ਜੁੜਦਾ।

ਕਹਤ ਨਾਮਦੇਉ ਤਾ ਚੀ ਆਣਿ ॥
ਨਾਮਦੇਵ ਜੀ ਆਖਦੇ ਹਨ, ਤੂੰ ਉਸ ਪ੍ਰਭੂ ਦੀ ਪਨਾਹ ਲੈ,

ਨਿਰਭੈ ਹੋਇ ਭਜੀਐ ਭਗਵਾਨ ॥੪॥੧॥
ਅਤੇ ਨਿੱਡਰ ਹੋ ਆਪਣੇ ਮੁਬਾਰਕ ਮਾਲਕ ਦਾ ਸਿਮਰਨ ਕਰ।

ਬਦਹੁ ਕੀ ਨ ਹੋਡ ਮਾਧਉ ਮੋ ਸਿਉ ॥
ਹੇ ਧਨ-ਦੋਲਤ ਦੇ ਸੁਆਮੀ! ਤੂੰ ਮੇਰੇ ਨਾਲ ਸ਼ਰਤ ਕਿਉਂ ਨਹੀਂ ਲਾਉਂਦਾ?

ਠਾਕੁਰ ਤੇ ਜਨੁ ਜਨ ਤੇ ਠਾਕੁਰੁ ਖੇਲੁ ਪਰਿਓ ਹੈ ਤੋ ਸਿਉ ॥੧॥ ਰਹਾਉ ॥
ਨੌਕਰ ਉਸ ਦੇ ਮਾਲਕ ਤੋਂ ਜਾਣਿਆ ਜਾਂਦਾ ਹੈ ਅਤੇ ਮਾਲਕ ਉਸ ਦੇ ਨੌਕਰ ਤੋਂ। ਇਹ ਹੀ ਹੈ ਮੇਰੀ ਖੇਡ ਤੇਰੇ ਨਾਲ। ਠਹਿਰਾਉ।

ਆਪਨ ਦੇਉ ਦੇਹੁਰਾ ਆਪਨ ਆਪ ਲਗਾਵੈ ਪੂਜਾ ॥
ਤੂੰ ਆਪੇ ਦੇਵਤਾ ਹੈ, ਆਪੇ ਹੀ ਮੰਦਰ ਅਤੇ ਆਪੇ ਹੀ ਪੂਜਾ ਕਰਨ ਵਾਲਾ, ਹੇ ਸੁਆਮੀ!

ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ ॥੧॥
ਪਾਣੀ ਤੋਂ ਲਹਿਰਾਂ ਉਤਪੰਨ ਹੁੰਦੀਆਂ ਹਨ ਅਤੇ ਲਹਿਰਾਂ ਤੋਂ ਂ ਪਾਣੀ। ਪਰੰਤੂ ਬੋਲਚਾਲ ਵਿੱਚ ਦੋਨਾਂ ਦੇ ਵੱਖਰੇ ਨਾਮ ਹਨ।

ਆਪਹਿ ਗਾਵੈ ਆਪਹਿ ਨਾਚੈ ਆਪਿ ਬਜਾਵੈ ਤੂਰਾ ॥
ਤੂੰ ਖੁਦ ਗਾਉਂਦਾ ਹੈ, ਖੁਦ ਨੱਚਦਾ ਹੈ, ਅਤੇ ਖੁਦ ਹੀ ਤੁਰਮ ਵਜਾਉਦਾ ਹੈ।

ਕਹਤ ਨਾਮਦੇਉ ਤੂੰ ਮੇਰੋ ਠਾਕੁਰੁ ਜਨੁ ਊਰਾ ਤੂ ਪੂਰਾ ॥੨॥੨॥
ਨਾਮਦੇਵ ਜੀ ਆਖਦੇ ਹਨ, ਕੇਵਲ ਤੂੰ ਹੀ ਮੇਰਾ ਸੁਆਮੀ ਹੈ। ਮੈਂ ਤੇਰਾ ਨੌਕਰ, ਨਾਮੁਕੰਮਲ ਹਾਂ ਅਤੇ ਤੂੰ ਮੁਕੰਮਲ ਹੈ।

ਦਾਸ ਅਨਿੰਨ ਮੇਰੋ ਨਿਜ ਰੂਪ ॥
ਪ੍ਰਭੂ ਆਖਦਾ ਹੈ, "ਮੇਰਾ ਗੋਲਾ, ਜੋ ਕੇਵਲ ਮੇਰੀ ਹੀ ਉਪਾਸ਼ਨਾ ਕਰਦਾ ਹੈ, ਮੇਰਾ ਨਿਜ ਦਾ ਹੀ ਸਰੂਪ ਹੈ।

ਦਰਸਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤਿ ਕਰਤ ਗ੍ਰਿਹ ਕੂਪ ॥੧॥ ਰਹਾਉ ॥
ਉਸ ਦਾ ਇਕ ਮੁਹਤ ਦਾ ਦੀਦਾਰ ਬੰਦੇ ਦੇ ਤਿੰਨੇ ਬੁਖਾਰ ਦੂਰ ਕਰ ਦਿੰਦਾ ਹੈ ਅਤੇ ਉਸ ਦੀ ਤੋਂ ਹ ਉਸ ਨੂੰ ਗ੍ਰਿਹਸਥ ਦੇ ਖੂਹ ਵਿਚੋਂ ਬਾਹਰ ਕਢ ਦਿੰਦੀ ਹੈ। ਠਹਿਰਾਉ।

ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ ॥
ਮੇਰੇ ਬੰਨ੍ਹੇ ਹੋਏ ਨੂੰ ਮੇਰਾ ਸਾਧੂ ਛੜ ਸਕਦਾ ਹੈ, ਪਰ ਮੇਰੇ ਸਾਧੂ ਦੇ ਬੰਨ੍ਹੇ ਹੋਏ ਨੂੰ ਮੈਂ ਛਡ ਨਹੀਂ ਸਕਦਾ।

copyright GurbaniShare.com all right reserved. Email