Page 1253

ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥੧॥
ਜੇਕਰ, ਕਿਸੇ ਵੇਲੇ, ਮੇਰਾ ਸਾਧੂ ਮੇਨੂੰ ਪਕੜ ਕੇ ਬੰਨ੍ਹ ਲਵੇ, ਤਦ ਭੀ ਮੈਂ ਕੋਈ ਉਜ਼ਰ ਨਹੀਂ ਕਰ ਸਕਦਾ।

ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ ॥
ਮੈਂ ਨੇਕੀਆਂ ਦੁਆਰਾ ਬੱਝ ਜਾਂਦਾ ਹਾਂ ਅਤੇ ਸਾਰਿਆਂ ਦੀ ਜਿੰਦ-ਜਾਨ ਹਾਂ, ਪਰੰਤੂ ਮੇਰੇ ਗੋਲੇ ਮੇਰੀ ਜਿੰਦ-ਜਾਨ ਹਨ।

ਨਾਮਦੇਵ ਜਾ ਕੇ ਜੀਅ ਐਸੀ ਤੈਸੋ ਤਾ ਕੈ ਪ੍ਰੇਮ ਪ੍ਰਗਾਸ ॥੨॥੩॥
ਹੇ ਨਾਮਦੇਵ! ਜਿਸ ਦੇ ਮਨ ਅੰਦਰ ਐਹੋ ਜਿਹੇ ਵਲਵਲੇ ਹਨ, ਉਹੋ ਜਿਹਾ ਹੀ ਮੇਰਾ ਪਿਆਰ ਉਸ ਨੂੰ ਰੋਸ਼ਨ ਕਰਦਾ ਹੈ।

ਸਾਰੰਗ ॥
ਸਾਰੰਗ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਤੈ ਨਰ ਕਿਆ ਪੁਰਾਨੁ ਸੁਨਿ ਕੀਨਾ ॥
ਹੇ ਬੰਦੇ! ਤੂੰ ਪੁਰਾਣਾ ਨੂੰ ਸੁਣ ਕੇ ਕੀ ਕੀਤਾ ਹੈ?

ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ ॥੧॥ ਰਹਾਉ ॥
ਤੇਰੇ ਅੰਦਰ ਪ੍ਰਭੂ ਦੀ ਸਦੀਵੀ ਸਥਿਰ ਉਪਾਸ਼ਨਾ ਉਤਪੰਨ ਨਹੀਂ ਹੋਈ ਅਤੇ ਤੂੰ ਭੁਖਿਆ ਨੂੰ ਖੈਰਾਤ ਨਹੀਂ ਕੀਤੀ। ਠਹਿਰਾਉ।

ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ ॥
ਵਿਸ਼ੇ ਭੋਗ ਨੂੰ ਤੂੰ ਨਹੀਂ ਭੁਲਾਇਆ, ਗੁੱਸੇ ਨੂੰ ਤੂੰ ਨਹੀਂ ਭੁਲਾਇਆ ਅਤੇ ਲਾਲਚ ਤੇਰੇ ਕੋਲੋ ਦੂਰ ਨਹੀਂ ਹੋਇਆ, ਹੇ ਭਾਈ!

ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ ॥੧॥
ਹੋਰਨਾ ਦੀ ਬਦਖੋਈ, ਤੇਰੇ ਮੂੰਹ ਤੋਂ ਦੂਰ ਨਹੀਂ ਹੋਈ। ਨਿਸਫਲ ਹੋ ਗਈ ਹੈ ਤੇਰੀ ਸਾਰੀ ਘਾਲ।

ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ ॥
ਹੇ ਪਾਪੀ! ਰਸਤੇ ਦੀ ਮਾਰ ਧਾੜ ਅਤੇ ਹੋਰਨਾ ਦੇ ਝੁੱਗਿਆ ਨੂੰ ਪਾੜ ਲਾ ਕੇ ਤੂੰ ਆਪਣਾ ਢਿਡ ਭਰਦਾ ਹੈ।

ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ ॥੨॥
ਤੂੰ ਉਹ ਬੇਸਮਝੀ ਕੀਤੀ ਹੈ, ਜਿਸ ਨਾਲ ਅਗਲੇ ਜਹਾਨ ਅੰਦਰ ਤੇਰੇ ਨਾਲ ਬਦਨਾਮੀ ਜਾਵੇਗੀ।

ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ ॥
ਨਿਰਦਈ ਜਬਰ ਤੇਰੇ ਚਿੱਤ ਤੋਂ ਦੂਰ ਨਹੀਂ ਹੋਇਆ ਅਤੇ ਤੂੰ ਪ੍ਰਾਣ-ਧਾਰੀਆਂ ਤੇ ਰਹਿਮ ਨਹੀਂ ਕੀਤਾ।

ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ ॥੩॥੧॥੬॥
ਪਰਮਾਨੰਦ, ਤੂੰ ਸਤਿਸੰਗਤ ਨਾਲ ਮਿਲ ਕੇ ਵਾਹਿਗੁਰੂ ਦੀ ਪਵਿੱਤਰ ਕਥਾ ਵਾਰਤਾ ਨੂੰ ਚਾਲੂ (ਉਚਾਰਨ) ਨਹੀਂ ਕਰਦਾ।

ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥
ਹੇ ਬੰਦੇ! ਤੂੰ ਰੱਬ ਵਿੱਚ ਭਰੋਸਾ ਨਾਂ ਰਖਣ ਵਾਲਿਆਂ ਦਾ ਮੇਲ-ਮਿਲਾਪ ਤਿਆਗ ਦੇ।

ਸਾਰੰਗ ਮਹਲਾ ੫ ਸੂਰਦਾਸ ॥
ਸਾਰੰਗ ਪੰਜਵੀਂ ਪਾਤਿਸ਼ਾਹੀ। ਸੂਰਦਾਸ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਹਰਿ ਕੇ ਸੰਗ ਬਸੇ ਹਰਿ ਲੋਕ ॥
ਰੱਬ ਦੇ ਬੰਦੇ, ਸਦਾ ਹੀ ਰੱਬ ਨਾਲ ਵਸਦੇ ਹਨ।

ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥
ਵਾਹਿਗੁਰੂ ਨੂੰ ਉਹ ਆਪਣੀ ਦੇਹ ਤੇ ਆਤਮਾ ਭੇਟਾ ਕਰਦੇ ਹਨ ਅਤੇ ਉਹ ਆਪਣਾ ਸਾਰਾ ਸਰੱਬੰਸ ਭੀ ਉਸ ਨੂੰ ਭੇਟਾ ਕਰ ਦਿੰਦੇ ਹਨ। ਉਸ ਦੇ ਨਾਮ ਨੂੰ ਉਚਾਰਦੇ ਹੋਏ ਉਹ ਬੈਕੁੰਠੀ ਪ੍ਰਸੰਨਤਾ ਦੇ ਕੀਰਤਨ ਨਾਲ ਮਤਵਾਲੇ ਹੋ ਜਾਂਦੇ ਹਨ। ਠਹਿਰਾਉ।

ਦਰਸਨੁ ਪੇਖਿ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ ॥
ਸਾਹਿਬ ਦਾ ਦੀਦਾਰ ਵੇਖ ਕੇ ਉਹ ਪਾਪ-ਰਹਿਤ ਹੋ ਜਾਂਦੇ ਹਨ ਅਤੇ ਸਾਰੀਆਂ ਵਸਤੂਆਂ ਨੂੰ ਪਾ ਲੈਂਦੇ ਹਨ।

ਆਨ ਬਸਤੁ ਸਿਉ ਕਾਜੁ ਨ ਕਛੂਐ ਸੁੰਦਰ ਬਦਨ ਅਲੋਕ ॥੧॥
ਸੁਆਮੀ ਦਾ ਸੋਹਣਾ ਮੁਖਾਰਬਿੰਦ ਵੇਖਣ ਦੁਆਰਾ, ਉਨ੍ਹਾਂ ਦਾ ਕਿਸੇ ਹੋਰਸ ਕੰਮ ਨਾਲ ਕੋਈ ਵਾਸਤਾ ਨਹੀਂ ਰਹਿ ਜਾਂਦਾ।

ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ ॥
ਸਿਆਹ ਅਤੇ ਸੋਹਣੇ ਸੁਆਮੀ ਨੂੰ ਛੱਡ ਕੇ ਜੋ ਕਿਸੇ ਹੋਰਸ ਸ਼ੈ ਦੀ ਇਛਿਆ ਕਰਦਾ ਹੈ, ਉਹ ਕੋੜ੍ਹੀ ਦੀ ਦੇਹ ਉਤੇ ਇਕ ਜੋਕ ਦੀ ਮਾਨੰਦ ਹੈ।

ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ ॥੨॥੧॥੮॥
ਸੂਰਦਾਸ, ਪ੍ਰਭੂ ਨੇ ਮੇਰੀ ਆਤਮਾ ਆਪਣੇ ਹੱਥ ਵਿੱਚ ਲੈ ਲਈ ਹੈ ਅਤੇ ਮੈਨੂੰ ਆਪਣਾ ਇਕ ਬੈਕੁੰਠ ਪਰਦਾਨ ਕਰ ਦਿਤਾ ਹੈ।

ਸਾਰੰਗ ਕਬੀਰ ਜੀਉ ॥
ਸਾਰੰਗ ਮਹਾਰਾਜ ਕਬੀਰ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਹਰਿ ਬਿਨੁ ਕਉਨੁ ਸਹਾਈ ਮਨ ਕਾ ॥
ਵਾਹਿਗੁਰੂ ਦੇ ਬਗੈਰ ਇਸ ਬੰਦੇ ਦਾ ਕੌਣ ਸਹਾਇਕ ਹੈ?

ਮਾਤ ਪਿਤਾ ਭਾਈ ਸੁਤ ਬਨਿਤਾ ਹਿਤੁ ਲਾਗੋ ਸਭ ਫਨ ਕਾ ॥੧॥ ਰਹਾਉ ॥
ਮਾਂ, ਪਿਉ, ਭਰਾ, ਪੁਤ ਅਤੇ ਪਤਨੀ ਦਾ ਪਿਆਰ ਸਮੂਹ ਛਨ ਸਰੂਪ ਹੈ। ਠਹਿਰਾਉ।

ਆਗੇ ਕਉ ਕਿਛੁ ਤੁਲਹਾ ਬਾਂਧਹੁ ਕਿਆ ਭਰਵਾਸਾ ਧਨ ਕਾ ॥
ਅਗਲੇ ਜਹਾਨ ਲਈ ਤੂੰ ਮੋਈ ਤੁਲਹੜਾ ਬੰਨ੍ਹ। ਧਨ-ਦੌਲਤ ਤੇ ਕੀ ਭਰੋਸਾ ਕੀਤਾ ਜਾ ਸਕਦਾ ਹੈ?

ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ ॥੧॥
ਇਸ ਬਰਤਨ ਤੇ ਕੀ ਇਤਬਾਰ ਕੀਤਾ ਜਾ ਸਕਦਾ ਹੈ? ਮਾੜੀ ਜੇਹੀ ਠੋਕਰ ਲੱਗਣ ਨਾਲ ਇਹ ਨਾਸ ਹੋ ਜਾਂਦਾ ਹੈ।

ਸਗਲ ਧਰਮ ਪੁੰਨ ਫਲ ਪਾਵਹੁ ਧੂਰਿ ਬਾਂਛਹੁ ਸਭ ਜਨ ਕਾ ॥
ਜੇਕਰ ਤੂੰ ਸਮੂਹ ਜੀਵਾਂ ਦੇ ਪੈਰਾਂ ਦੀ ਧੂੜ ਹੋ ਜਾਣ ਦੀ ਖਾਹਿਸ਼ ਧਾਰਨ ਕਰ ਲਵੇ ਤਾਂ ਤੂੰ ਸਾਰਿਆਂ ਨੇਕ ਕਰਮਾਂ ਅਤੇ ਪੁੰਨ-ਦਾਨ ਦੇ ਮੇਵੇ ਨੂੰ ਪਾ ਲਵੇਗਾ।

ਕਹੈ ਕਬੀਰੁ ਸੁਨਹੁ ਰੇ ਸੰਤਹੁ ਇਹੁ ਮਨੁ ਉਡਨ ਪੰਖੇਰੂ ਬਨ ਕਾ ॥੨॥੧॥੯॥
ਕਬੀਰ ਜੀ ਫੁਰਮਾਉਂਦੇ ਹਨ, ਤੁਸੀਂ ਹੇ ਸਾਧੂਓ! ਸ੍ਰਵਣ ਕਰੋ, ਇਹ ਆਤਮਾ ਜੰਗਲ ਦੇ ਉਡ ਜਾਣ ਵਾਲੇ ਪੰਛੀ ਦੀ ਮਾਨੰਦ ਹੈ।

copyright GurbaniShare.com all right reserved. Email