Page 1256

ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ ॥
ਉਹ ਦੋਨੋ ਪੀੜ ਤੇ ਖੁਸ਼ੀ ਅਤੇ ਜਗਤ ਦੇ ਮੰਦੇ ਅਤੇ ਚੰਗੇ ਨੂੰ ਇਕ ਸਮਾਨ ਖਿਆਲ ਕਰਦਾ ਹੈ।

ਸੁਧਿ ਬੁਧਿ ਸੁਰਤਿ ਨਾਮਿ ਹਰਿ ਪਾਈਐ ਸਤਸੰਗਤਿ ਗੁਰ ਪਿਆਰ ॥੨॥
ਗੁਰਾਂ ਦੀ ਸਾਧ-ਸੰਗਤ ਨਾਲ ਪ੍ਰੀਤ ਕਰਨ ਦੁਆਰਾ, ਸਿਆਣਪ, ਗਿਆਤ, ਸਮਝ ਅਤੇ ਪ੍ਰਭੂ ਦਾ ਨਾਮ ਪਰਾਪਤ ਹੋ ਜਾਂਦੇ ਹਨ।

ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰੁ ਦਾਤਾ ਦੇਵਣਹਾਰੁ ॥
ਦਰਿਆ-ਦਿਲ ਗੁਰਾਂ ਦੇ ਦਿਤੇ ਹੋਏ ਪ੍ਰਭੂ ਦੇ ਨਾਮ ਤੋਂ ਦਿਨ ਅਤੇ ਰੈਣ ਮੁਨਾਫਾ ਹਾਸਲ ਹੁੰਦਾ ਹੈ।

ਗੁਰਮੁਖਿ ਸਿਖ ਸੋਈ ਜਨੁ ਪਾਏ ਜਿਸ ਨੋ ਨਦਰਿ ਕਰੇ ਕਰਤਾਰੁ ॥੩॥
ਉਹ ਪੁਰਸ਼ ਜਿਸ ਉਤੇ ਸਿਰਜਣਹਾਰ-ਸੁਆਮੀ ਮਿਹਰ ਦੀ ਨਜ਼ਰ ਧਾਰਦਾ ਹੈ, ਮੁਖੀ ਗੁਰਾਂ ਪਾਸੋ ਉਪਦੇਸ਼ ਪਰਾਪਤ ਕਰ ਲੈਂਦਾ ਹੈ।

ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ ॥
ਇਹ ਦੇਹ ਵਾਹਿਗੁਰੂ ਦਾ ਰਾਜਭਵਨ, ਠਾਕੁਰ ਦੁਆਰਾ ਅਤੇ ਧਾਮ ਹੈ ਅਤੇ ਇਸ ਦੇ ਅੰਦਰ ਉਸ ਨੇ ਆਪਣਾ ਅਨੰਤ ਪ੍ਰਕਾਸ਼ ਅਸਥਾਪਨ ਕੀਤਾ ਹੈ।

ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ ॥੪॥੫॥
ਨਾਨਕ ਗੁਰੂ-ਅਨੁਸਾਰੀ ਨੂੰ ਵਾਹਿਗੁਰੂ ਦੇ ਮੰਦਰ ਵਿੱਚ ਬੁਲਾ ਲਿਆ ਜਾਂਦਾ ਹੈ ਅਤੇ ਮਿਲਾਉਣ ਵਾਲਾ ਵਾਹਿਗੁਰੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਮਲਾਰ ਮਹਲਾ ੧ ਘਰੁ ੨
ਮਲਾਰ ਪਹਿਲੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਪਵਣੈ ਪਾਣੀ ਜਾਣੈ ਜਾਤਿ ॥
ਜੇ ਜਾਣੈ ਕਿ ਸਮੂਹ ਰਚਨਾ ਹਵਾ ਤੇ ਜਲ ਦੇ ਰਾਹੀਂ ਹੀ ਹੈ,

ਕਾਇਆਂ ਅਗਨਿ ਕਰੇ ਨਿਭਰਾਂਤਿ ॥
ਅਤੇ ਸਰੀਰ ਨੂੰ ਅੱਗ ਭੀ ਨਿਰਸੰਦੇਹ ਬਣਾਉਂਦੀ ਹੈ;

ਜੰਮਹਿ ਜੀਅ ਜਾਣੈ ਜੇ ਥਾਉ ॥
ਜੇ ਜਾਣੇ ਉਸ ਥਾਂ ਨੂੰ ਜਿਥੋ ਕਿ ਆਤਮਾ ਉਤਪੰਨ ਹੁੰਦੀ ਹੈ,

ਸੁਰਤਾ ਪੰਡਿਤੁ ਤਾ ਕਾ ਨਾਉ ॥੧॥
ਤਾਂ ਹੀ ਉਸ ਦਾ ਨਾਮ ਅਕਲਮੰਦ ਪੰਡਤ ਹੋ ਸਕਦਾ ਹੈ।

ਗੁਣ ਗੋਬਿੰਦ ਨ ਜਾਣੀਅਹਿ ਮਾਇ ॥
ਜੀਵ ਸ਼੍ਰਿਸ਼ਟੀ ਦੇ ਸੁਆਮੀ ਦੀਆਂ ਸਿਫ਼ਤ ਨੂੰ ਜਾਣ ਨਹੀਂ ਸਕਦਾ, ਹੇ ਮਾਤਾ।

ਅਣਡੀਠਾ ਕਿਛੁ ਕਹਣੁ ਨ ਜਾਇ ॥
ਵਾਹਿਗੁਰੂ ਨੂੰ ਵੇਖਣ ਦੇ ਬਗੈਰ, ਬੰਦਾ ਉਸ ਬਾਰੇ ਕੁਝ ਭੀ ਨਹੀਂ ਆਖ ਸਕਾ।

ਕਿਆ ਕਰਿ ਆਖਿ ਵਖਾਣੀਐ ਮਾਇ ॥੧॥ ਰਹਾਉ ॥
ਇਨਸਾਨ ਉਸ ਨੂੰ ਕਿਸ ਤਰ੍ਹਾਂ ਬਿਆਨ ਅਤੇ ਵਰਣਨ ਕਰ ਸਕਦਾ ਹੈ, ਹੇ ਮੇਰੀ ਮਾਤਾ! ਠਹਿਰਾਉ।

ਊਪਰਿ ਦਰਿ ਅਸਮਾਨਿ ਪਇਆਲਿ ॥
ਸੁਆਮੀ ਉਚੇ ਅਕਾਸ਼ ਵਿੱਚ ਰਮਿਆ ਹੋਇਆ ਹੈ ਅਤੇ ਹੇਠਾਂ ਪਾਤਾਲ ਵਿੱਚ ਭੀ।

ਕਿਉ ਕਰਿ ਕਹੀਐ ਦੇਹੁ ਵੀਚਾਰਿ ॥
ਮੈਂ ਉਸ ਨੂੰ ਕਿਸ ਤਰ੍ਹਾਂ ਵਰਣਨ ਕਰ ਸਕਦਾ ਹਾਂ? ਤੂੰ ਮੈਨੂੰ ਇਹ ਗੱਲ ਸਮਝਾ।

ਬਿਨੁ ਜਿਹਵਾ ਜੋ ਜਪੈ ਹਿਆਇ ॥
ਜੋ ਜੀਭ ਦੇ ਬਗੈਰ, ਹਿਰਦੇ ਅੰਦਰ ਉਚਾਰਨ ਕੀਤਾ ਜਾਂਦਾ ਹੈ,

ਕੋਈ ਜਾਣੈ ਕੈਸਾ ਨਾਉ ॥੨॥
ਕੋਈ ਵਿਰਲਾ ਜਣਾ ਹੀ ਜਾਣਦਾ ਹੈ ਕਿ ਉਹ ਨਾਮ ਕੇਹੋ ਜਿਹਾ ਹੈ।

ਕਥਨੀ ਬਦਨੀ ਰਹੈ ਨਿਭਰਾਂਤਿ ॥
ਨਿਰਸੰਦੇਹ ਐਸੀ ਅਵਸਥਾ ਅੰਦਰ ਮੂੰਹ ਦੇ ਬਚਨ ਬੰਦ ਹੋ ਜਾਂਦੇ ਹਨ।

ਸੋ ਬੂਝੈ ਹੋਵੈ ਜਿਸੁ ਦਾਤਿ ॥
ਕੇਵਲ ਉਹ ਹੀ ਇਸ ਨੂੰ ਸਮਝਦਾ ਹੈ ਜਿਸ ਉਤੇ ਮਾਲਕ ਦੀ ਮਿਹਰ ਹੈ,

ਅਹਿਨਿਸਿ ਅੰਤਰਿ ਰਹੈ ਲਿਵ ਲਾਇ ॥
ਤੇ ਆਪਣੇ ਰਿਦੇ ਅੰਦਰ ਉਹ ਦਿਨ ਤੇ ਰੈਣ ਪ੍ਰਭੂ ਨਾਲ ਪਾਈ ਰਖਦਾ ਹੈ।

ਸੋਈ ਪੁਰਖੁ ਜਿ ਸਚਿ ਸਮਾਇ ॥੩॥
ਕੇਵਲ ਉਹ ਹੀ ਪੂਰਨ ਪੁਰਸ਼ ਹੈ ਜੋ ਸਚੇ ਸੁਆਮੀ ਅੰਦਰ ਲੀਨ ਹੋਇਆ ਰਹਿੰਦਾ ਹੈ।

ਜਾਤਿ ਕੁਲੀਨੁ ਸੇਵਕੁ ਜੇ ਹੋਇ ॥
ਜੇਕਰ ਰੱਬ ਦਾ ਗੋਲਾ ਉੱਚੀ ਜਾਤੀ ਦੀ ਕੁਲ ਵਿੱਚ ਹੋਵੇ,

ਤਾ ਕਾ ਕਹਣਾ ਕਹਹੁ ਨ ਕੋਇ ॥
ਉਸ ਦੀ ਮਹਿਮਾ ਦੀ ਕਹਾਣੀ ਕੋਈ ਭੀ ਵਰਣਨ ਨਹੀਂ ਕਰ ਸਕਦਾ।

ਵਿਚਿ ਸਨਾਤੀ ਸੇਵਕੁ ਹੋਇ ॥
ਜੇਕਰ ਸੁਆਮੀ ਦਾ ਨਫਰ ਨੀਵੀ ਕੁਲ ਵਿੱਚ ਹੋਵੇ,

ਨਾਨਕ ਪਣ੍ਹੀਆ ਪਹਿਰੈ ਸੋਇ ॥੪॥੧॥੬॥
ਉਸ ਨੂੰ ਨਾਨਕ ਆਪਣੀ ਖੱਲ ਦੀ ਬਣੀ ਹੋਈ ਜੁੱਤੀ ਪਹਿਨਾਉਂਦਾ ਹੈ।

ਮਲਾਰ ਮਹਲਾ ੧ ॥
ਮਲਾਰ ਪਹਿਲੀ ਪਾਤਿਸ਼ਾਹੀ।

ਦੁਖੁ ਵੇਛੋੜਾ ਇਕੁ ਦੁਖੁ ਭੂਖ ॥
ਪਹਿਲ ਪ੍ਰਿਥਮੇ ਮੈਨੂੰ ਰੱਬ ਨਾਲੋ ਜੁਦਾਇਗੀ ਦਾ ਸੱਲ ਹੈ ਅਤੇ ਹੋਰ ਪੀੜ ਉਸ ਦੇ ਸਿਮਰਨ ਦੀ ਖੁਧਿਆ ਦੀ ਹੈ।

ਇਕੁ ਦੁਖੁ ਸਕਤਵਾਰ ਜਮਦੂਤ ॥
ਹੋਰ ਪੀੜ ਮੌਤ ਦੇ ਫਰੇਸ਼ਤੇ ਦੇ ਜਬਰਦਸਤ ਹਮਲੇ ਦੇ ਡਰ ਦੀ ਹੈ।

ਇਕੁ ਦੁਖੁ ਰੋਗੁ ਲਗੈ ਤਨਿ ਧਾਇ ॥
ਹੋਰਸ ਪੀੜ ਇਹ ਹੈ ਕਿ ਬੀਮਾਰੀ ਲਗ ਜਾਣ ਦੇ ਕਾਰਨ ਮੇਰੀ ਦੇਹ ਬਿਨਸ ਜਾਏਗੀ।

ਵੈਦ ਨ ਭੋਲੇ ਦਾਰੂ ਲਾਇ ॥੧॥
ਹੇ ਬੇਸਮਝ ਹਕੀਮ! ਤੂੰ ਮੈਨੂੰ ਕੋਈ ਦਵਾਈ ਨਾਂ ਦੇ।

ਵੈਦ ਨ ਭੋਲੇ ਦਾਰੂ ਲਾਇ ॥
ਹੇ ਨਾਦਾਨ ਹਕੀਮ! ਤੂੰ ਮੈਨੂੰ ਕੋਈ ਅੋਸ਼ਧੀਆਂ ਨਾਂ ਦੇ।

ਦਰਦੁ ਹੋਵੈ ਦੁਖੁ ਰਹੈ ਸਰੀਰ ॥
ਪੀੜ ਜਾਂਦੀ ਨਹੀਂ ਅਤੇ ਦੇਹ ਦੀ ਤਕਲੀਫ ਜਾਰੀ ਹੈ,

ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉ ॥
ਐਹੋ ਜੇਹੀ ਦਵਾਈ ਮੇਰੇ ਤੇ ਕੋਈ ਅਸਰ ਨਹੀਂ ਕਰਦੀ, ਹੇ ਭਰਾਵਾ। ਠਹਿਰਾਉ।

ਖਸਮੁ ਵਿਸਾਰਿ ਕੀਏ ਰਸ ਭੋਗ ॥
ਸੁਆਮੀ ਨੂੰ ਭੁਲਾ ਕੇ ਪ੍ਰਾਣੀ ਕਾਮ-ਚੇਸ਼ਟਾ ਦੇ ਸੁਆਦ ਮਾਣਦਾ ਹੈ,

ਤਾਂ ਤਨਿ ਉਠਿ ਖਲੋਏ ਰੋਗ ॥
ਤਦ ਉਸ ਦੀ ਦੇਹ ਅੰਦਰ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ,

ਮਨ ਅੰਧੇ ਕਉ ਮਿਲੈ ਸਜਾਇ ॥
ਤੇ ਅੰਨ੍ਹੀ ਆਤਮਾ ਨੂੰ ਡੰਡ ਮਿਲਦਾ ਹੈ।

ਵੈਦ ਨ ਭੋਲੇ ਦਾਰੂ ਲਾਇ ॥੨॥
ਹੇ ਨਦਾਨ ਹਕੀਮ! ਤੂੰ ਮੈਨੂੰ ਆਪਣੀ ਦਵਾਈ ਨਾਂ ਲਾ।

ਚੰਦਨ ਕਾ ਫਲੁ ਚੰਦਨ ਵਾਸੁ ॥
ਚੰਨਣ ਦੀ ਲਕੜੀ ਦਾ ਫਾਇਦਾ ਚੰਨਣ ਦੀ ਸੁੰਗਧੀ ਹੈ।

ਮਾਣਸ ਕਾ ਫਲੁ ਘਟ ਮਹਿ ਸਾਸੁ ॥
ਜੀਵ ਉਦੋਂ ਤਾਈ ਲਾਹੇਵੰਦ ਹੈ, ਜਦੋ ਤਾਂਈ ਉਸ ਦੀ ਦੇਹ ਵਿੱਚ ਸਾਹ ਹੈ।

ਸਾਸਿ ਗਇਐ ਕਾਇਆ ਢਲਿ ਪਾਇ ॥
ਜਦ ਸਾਹ ਟੁਰ ਜਾਂਦਾ ਹੈ ਤਾਂ ਦੇਹ ਖੁਰ ਜਾਂਦੀ ਹੈ।

ਤਾ ਕੈ ਪਾਛੈ ਕੋਇ ਨ ਖਾਇ ॥੩॥
ਉਸ ਦੇ ਮਗਰੋਂ ਕੋਈ ਜਣਾ ਕੁਝ ਭੀ ਨਹੀਂ ਖਾਂਦਾ।

ਕੰਚਨ ਕਾਇਆ ਨਿਰਮਲ ਹੰਸੁ ॥
ਸੋਨਾ ਹੋ ਜਾਂਦੀ ਹੈ ਦੇਹ ਅਤੇ ਬੇਦਾਗ ਆਤਮਾ ਰਾਜਹੰਸ,

ਜਿਸੁ ਮਹਿ ਨਾਮੁ ਨਿਰੰਜਨ ਅੰਸੁ ॥
ਉਸ ਦੀ, ਜਿਸ ਵਿੱਚ ਪਵਿੱਤਰ ਨਾਮ ਇਕ ਕਿਣਕਾ ਮਾਤ੍ਰ ਭੀ ਹੈ।

ਦੂਖ ਰੋਗ ਸਭਿ ਗਇਆ ਗਵਾਇ ॥
ਉਸ ਦੀ ਸਾਰੀ ਪੀੜ ਅਤੇ ਬੀਮਾਰੀ ਦੂਰ ਹੋ ਜਾਂਦੀਆਂ ਹਨ।

ਨਾਨਕ ਛੂਟਸਿ ਸਾਚੈ ਨਾਇ ॥੪॥੨॥੭॥
ਸੱਚੇ ਨਾਮ ਦੇ ਰਾਹੀਂ, ਹੇ ਨਾਨਕ! ਉਹ ਬੰਦਖਲਾਸ ਤੇ ਰਿਹਾ ਹੋ ਜਾਂਦਾ ਹੈ।

ਮਲਾਰ ਮਹਲਾ ੧ ॥
ਮਲਾਰ ਪਹਿਲੀ ਪਾਤਿਸ਼ਾਹੀ।

ਦੁਖ ਮਹੁਰਾ ਮਾਰਣ ਹਰਿ ਨਾਮੁ ॥
ਤਕਲੀਫ ਸੰਖੀਆ ਹੈ ਅਤੇ ਹਰੀ ਦਾ ਨਾਮ ਇਸ ਦਾ ਜ਼ਹਿਰ ਮੁਹਰਾ।

ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥
ਤੂੰ ਇਸ ਨੂੰ ਸੰਤੁਸ਼ਟਤਾ ਦੀ ਕੂੰਡੀ ਵਿੱਚ ਆਪਣੇ ਹੱਥਾਂ ਨਾਲ ਦਿੱਤੀ ਹੋਈ ਦਾਤ ਦੇ ਸੋਟੇ ਨਾਲ ਰਗੜ।

copyright GurbaniShare.com all right reserved. Email