Page 1255

ਪਰ ਧਨ ਪਰ ਨਾਰੀ ਰਤੁ ਨਿੰਦਾ ਬਿਖੁ ਖਾਈ ਦੁਖੁ ਪਾਇਆ ॥
ਪਰਾਈ ਇਸਤਰੀ ਅਤੇ ਹੋਰਨਾ ਦੀ ਦੌਲਤ ਅਤੇ ਬਦਖੋਈ ਨਾਲ ਜੁੜ ਉਹ ਜ਼ਹਿਰ ਖਾਂਦੇ ਅਤੇ ਤਕਲੀਫ ਉਠਾਉਂਦੇ ਹਨ।

ਸਬਦੁ ਚੀਨਿ ਭੈ ਕਪਟ ਨ ਛੂਟੇ ਮਨਿ ਮੁਖਿ ਮਾਇਆ ਮਾਇਆ ॥
ਨਾਮ ਦਾ ਸਿਮਰਨ ਕਰਨ ਦੇ ਬਗੈਰ ਉਹਨਾਂ ਦੀ ਡਰ ਅਤੇ ਛਲ ਫਰੇਬ ਤੋਂ ਖਲਾਸੀ ਨਹੀਂ ਹੁੰਦੀ ਅਤੇ ਉਨ੍ਹਾਂ ਦੇ ਚਿੱਤ ਅਤੇ ਮੂੰਹ ਵਿੱਚ ਨਿਰੀ ਪੁਰੀ ਮਾਇਆ ਹੀ ਹੈ।

ਅਜਗਰਿ ਭਾਰਿ ਲਦੇ ਅਤਿ ਭਾਰੀ ਮਰਿ ਜਨਮੇ ਜਨਮੁ ਗਵਾਇਆ ॥੧॥
ਪਾਪਾਂ ਦਾ ਵਡਾ ਤੇ ਬਹੁਤਾ ਵਜਨਦਾਰ ਬੋਝ ਭਾਰ ਕਰਕੇ ਉਹ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ ਤੇ ਮਰ ਕੇ ਮੁੜ ਜੰਮਦੇ ਹਨ।

ਮਨਿ ਭਾਵੈ ਸਬਦੁ ਸੁਹਾਇਆ ॥
ਸੋਹਣਾ ਸੁਨੱਖਾ ਨਾਮ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।

ਭ੍ਰਮਿ ਭ੍ਰਮਿ ਜੋਨਿ ਭੇਖ ਬਹੁ ਕੀਨ੍ਹ੍ਹੇ ਗੁਰਿ ਰਾਖੇ ਸਚੁ ਪਾਇਆ ॥੧॥ ਰਹਾਉ ॥
ਇਨਸਾਨ ਅਨੇਕਾਂ ਪੁਸ਼ਾਕਾਂ ਪਹਿਨ, ਜੂਨੀਆਂ ਅੰਦਰ ਭਟਕਦਾ ਅਤੇ ਭਰਮਦਾ ਹੈ, ਪਰੰਤੂ ਜਦ ਗੁਰੂ ਜੀ ਉਸ ਦੀ ਰੱਖਿਆ ਕਰਦੇ ਹਨ, ਉਹ ਸੱਚੇ ਸਾਈਂ ਨੂੰ ਪਾ ਲੈਂਦਾ ਹੈ। ਠਹਿਰਾਉ।

ਤੀਰਥਿ ਤੇਜੁ ਨਿਵਾਰਿ ਨ ਨ੍ਹ੍ਹਾਤੇ ਹਰਿ ਕਾ ਨਾਮੁ ਨ ਭਾਇਆ ॥
ਆਪਣੇ ਗੁੱਸੇ ਨੂੰ ਤਿਆਗ, ਪ੍ਰਾਣੀ ਧਰਮ ਅਸਥਾਨਾਂ ਤੇ ਨਹੀਂ ਨ੍ਹਾਉਂਦਾ ਅਤੇ ਰੱਬ ਦੇ ਨਾਮ ਨੂੰ ਨਹੀਂ ਪਿਆਰਦਾ।

ਰਤਨ ਪਦਾਰਥੁ ਪਰਹਰਿ ਤਿਆਗਿਆ ਜਤ ਕੋ ਤਤ ਹੀ ਆਇਆ ॥
ਉਹ ਰੱਬ ਦੇ ਨਾਮ ਦੀ ਅਮੋਲਕ ਦੌਲਤ ਨੂੰ ਤਿਆਗ ਤੇ ਛੱਡ ਦਿੰਦਾ ਹੈ ਅਤੇ ਜਿਥੋ ਉਹ ਆਇਆ ਸੀ ਉਕੇ ਨੂੰ ਚਲਿਆ ਜਾਂਦਾ ਹੈ।

ਬਿਸਟਾ ਕੀਟ ਭਏ ਉਤ ਹੀ ਤੇ ਉਤ ਹੀ ਮਾਹਿ ਸਮਾਇਆ ॥
ਉਸ ਦੇ ਕਾਰਨ, ਉਹ ਗੰਦਗੀ ਦਾ ਕੀੜਾ ਬਣਦਾ ਹੈ ਅਤੇ ਉਸ ਗੰਦਗੀ ਵਿੱਚ ਹੀ ਉਹ ਗਰਕ ਹੋ ਜਾਂਦਾ ਹੈ।

ਅਧਿਕ ਸੁਆਦ ਰੋਗ ਅਧਿਕਾਈ ਬਿਨੁ ਗੁਰ ਸਹਜੁ ਨ ਪਾਇਆ ॥੨॥
ਜਿੰਨਾ ਜਿਆਦਾ ਬੰਦਾ ਅਨੰਦ ਲੁਟਦਾ ਹੈ, ਉਨਾ ਜਿਆਦਾ ਉਹ ਬੀਮਾਰ ਹੁੰਦਾ ਹੈ। ਗੁਰਾਂ ਦੇ ਬਗੈਰ, ਆਰਾਮ ਪਰਾਪਤ ਨਹੀਂ ਹੁੰਦਾ।

ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ ॥
ਜੇਕਰ ਮੈਂ ਆਪਣੇ ਮਨ ਅੰਦਰ ਵਾਹਿਗੁਰੂ ਦੀ ਟਹਿਲ ਕਮਾਵਾਂ ਅਤੇ ਖੁਸ਼ੀ ਨਾਲ ਉਸ ਦਾ ਜੱਸ ਗਾਇਨ ਕਰਾਂ, ਤਾਂ ਗੁਰਾਂ ਦੀ ਦਇਆ ਦੁਆਰਾ ਮੈਂ ਉਸ ਦੀ ਗਿਆਤ ਤੇ ਬੰਦਗੀ ਨੂੰ ਪਾ ਲੈਂਦਾ ਹਾਂ।

ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ॥
ਰੱਬ ਦਾ ਢੁੰਡਾਉ ਪ੍ਰਫੁਲਤ ਹੁੰਦਾ ਹੈ ਅਤੇ ਝਗੜਾਲੂ ਬਰਬਾਦ ਹੋ ਜਾਂਦਾ ਹੈ। ਆਪਣੇ ਵਿਸ਼ਾਲ ਸਿਰਜਣਹਾਰ-ਸੁਆਮੀ ਤੋਂ ਮੈਂ ਘੋਲੀ ਘੋਲੀ ਜਾਂਦਾ ਹਾਂ।

ਹਮ ਨੀਚ ਹੋੁਤੇ ਹੀਣਮਤਿ ਝੂਠੇ ਤੂ ਸਬਦਿ ਸਵਾਰਣਹਾਰਾ ॥
ਮੈਂ ਅਧਮ, ਨੀਵਾਂ ਅਤੇ ਕੂੜੀ ਸਮਝ ਵਾਲਾ ਹਾਂ। ਆਪਣੇ ਨਾਮ ਨਾਲ ਤੂੰ ਮੈਨੂੰ ਸ਼ਸ਼ੋਭਤ ਕਰਦਾ ਹੈ।

ਆਤਮ ਚੀਨਿ ਤਹਾ ਤੂ ਤਾਰਣ ਸਚੁ ਤਾਰੇ ਤਾਰਣਹਾਰਾ ॥੩॥
ਜਿਥੇ ਕਿਤੇ ਸਵੈ-ਗਿਆਤ ਹੈ, ਉਥੇ ਤੂੰ ਹੈ, ਹੇ ਸੱਚੇ ਰੱਖਿਅਕ! ਪਾਰ ਉਤਾਰਾ ਕਰਨ ਵਾਲਾ ਹੀ ਪ੍ਰਾਣੀਆਂ ਦਾ ਪਾਰ ਉਤਾਰਾ ਕਰਦਾ ਹੈ।

ਬੈਸਿ ਸੁਥਾਨਿ ਕਹਾਂ ਗੁਣ ਤੇਰੇ ਕਿਆ ਕਿਆ ਕਥਉ ਅਪਾਰਾ ॥
ਚੰਗੀ ਥਾਂ ਤੇ ਬੈਠ ਕੇ ਮੈਂ ਤੇਰੀ ਕੀਰਤੀ ਉਚਾਰਨ ਕਰਦਾ ਹਾਂ, ਹੇ ਸਾਈਂ! ਤੇਰੀਆਂ ਬੇਅੰਤ ਕੀਰਤੀਆਂ ਮੈਂ ਕਿਹੜੀਆਂ ਕਿਹੜੀਆਂ ਉਚਾਰਨ ਕਰਾਂ?

ਅਲਖੁ ਨ ਲਖੀਐ ਅਗਮੁ ਅਜੋਨੀ ਤੂੰ ਨਾਥਾਂ ਨਾਥਣਹਾਰਾ ॥
ਤੂੰ ਹੇ ਅਥਾਹ, ਅਜਨਮੇ ਅਤੇ ਅਗਾਧ ਸੁਆਮੀ! ਜਾਣਿਆ ਨਹੀਂ ਜਾ ਸਕਦਾ। ਤੂੰ ਵਡਿਆ ਮਾਲਕਾਂ ਨੂੰ ਕਾਬੂ ਕਰਨ ਵਾਲਾ ਹੈ।

ਕਿਸੁ ਪਹਿ ਦੇਖਿ ਕਹਉ ਤੂ ਕੈਸਾ ਸਭਿ ਜਾਚਕ ਤੂ ਦਾਤਾਰਾ ॥
ਤੈਨੂੰ ਵੇਖ ਕੇ ਮੈਂ ਕਿਸ ਨੂੰ ਦੱਸਾਂ ਕਿ ਤੂੰ ਕਿਹੋ ਜਿਹਾ ਹੈ? ਸਾਰੇ ਹੀ ਤੇਰੇ ਮੰਗਤੇ ਹਨ ਅਤੇ ਕੇਵਲ ਤੂੰ ਹੀ ਦੇਣ ਵਾਲਾ ਹੈ।

ਭਗਤਿਹੀਣੁ ਨਾਨਕੁ ਦਰਿ ਦੇਖਹੁ ਇਕੁ ਨਾਮੁ ਮਿਲੈ ਉਰਿ ਧਾਰਾ ॥੪॥੩॥
ਅਨੁਰਾਗ-ਰਹਿਤ ਨਾਨਕ ਤੇਰੇ ਬੂਹੇ ਵਲ ਤੱਕ ਰਿਹਾ ਹੈ, ਹੇ ਪ੍ਰਭੂ! ਤੂੰ ਉਸ ਨੂੰ ਆਪਣਾ ਇਕ ਨਾਮ ਪਰਦਾਨ ਕਰ, ਤਾਂ ਜੋ ਉਹ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖੇ।

ਮਲਾਰ ਮਹਲਾ ੧ ॥
ਮਲਾਰ ਪਹਿਲੀ ਪਾਤਿਸ਼ਾਹੀ।

ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ ਸਾ ਬਿਲਖ ਬਦਨ ਕੁਮਲਾਨੀ ॥
ਪਤਨੀ, ਜੋ ਆਪਣੇ ਪਤੀ ਦੇ ਪਿਆਰ ਨੂੰ ਨਹੀਂ ਜਾਣਦੀ, ਉਹ ਮੁਰਝਾਏ ਹੋਏ ਚਿਹਰੇ ਨਾਲ ਵਿਰਲਾਪ ਕਰਦੀ ਹੈ।

ਭਈ ਨਿਰਾਸੀ ਕਰਮ ਕੀ ਫਾਸੀ ਬਿਨੁ ਗੁਰ ਭਰਮਿ ਭੁਲਾਨੀ ॥੧॥
ਆਪਣੇ ਅਮਲ ਦੀ ਫਾਹੀ ਵਿੱਚ ਫਸ, ਉਹ ਬੇਊਮੈਦ ਹੋ ਜਾਂਦੀ ਹੈ ਅਤੇ ਗੁਰਾਂ ਦੇ ਬਗੈਰ ਸੰਦੇਹ ਅੰਦਰ ਭਟਕਦੀ ਹੈ।

ਬਰਸੁ ਘਨਾ ਮੇਰਾ ਪਿਰੁ ਘਰਿ ਆਇਆ ॥
ਵਰ੍ਹ ਪਓ, ਤੁਸੀਂ, ਹੇ ਬੱਦਲੋ! ਕੰਤ ਮੇਰੇ ਘਰ ਵਿੱਚ ਆ ਗਿਆ ਹੈ।

ਬਲਿ ਜਾਵਾਂ ਗੁਰ ਅਪਨੇ ਪ੍ਰੀਤਮ ਜਿਨਿ ਹਰਿ ਪ੍ਰਭੁ ਆਣਿ ਮਿਲਾਇਆ ॥੧॥ ਰਹਾਉ ॥
ਮੈਂ ਆਪਣੇ ਪਿਆਰੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਨਾਲ ਮਿਲਾ ਦਿਤਾ ਹੈ। ਠਹਿਰਾਉ।

ਨਉਤਨ ਪ੍ਰੀਤਿ ਸਦਾ ਠਾਕੁਰ ਸਿਉ ਅਨਦਿਨੁ ਭਗਤਿ ਸੁਹਾਵੀ ॥
ਸਦੀਵ ਹੀ ਤਰੋਤਾਜਾ ਹੈ ਮੇਰੀ ਪਿਰਹੜੀ ਮੇਰੇ ਸੁਆਮੀ ਨਾਲ। ਮੇਰੀ ਪ੍ਰੇਮਮਈ ਸੇਵਾ, ਰੈਣ ਤੇ ਦਿਨ ਸੋਹਣੀ ਸੁਨੱਖੀ ਭਾਸਦੀ ਹੈ।

ਮੁਕਤਿ ਭਏ ਗੁਰਿ ਦਰਸੁ ਦਿਖਾਇਆ ਜੁਗਿ ਜੁਗਿ ਭਗਤਿ ਸੁਭਾਵੀ ॥੨॥
ਗੁਰਾਂ ਦੇ ਦਰਸ਼ਨ ਵੇਖ ਕੇ, ਮੇਰੀ ਕਲਿਆਣ ਹੋ ਗਈ ਹੈ ਅਤੇ ਆਪਣੀ ਪਿਆਰੀ-ਉਪਾਸ਼ਨਾ ਦੇ ਰਾਹੀਂ, ਮੈਂ ਸਾਰਿਆਂ ਯੁਗਾਂ ਅੰਦਰ ਸੁਭਾਇਮਾਨ ਹੋ ਗਿਆ ਹਾਂ।

ਹਮ ਥਾਰੇ ਤ੍ਰਿਭਵਣ ਜਗੁ ਤੁਮਰਾ ਤੂ ਮੇਰਾ ਹਉ ਤੇਰਾ ॥
ਹੇ ਤਿੰਨਾਂ ਜਹਾਨਾਂ ਦੇ ਸੁਆਮੀ! ਮੈਂ ਤੇਰੀ ਮਲਕੀਅਤ ਹਾਂ ਅਤੇ ਆਲਮ ਭੀ ਤੇਰਾ ਹੀ ਹੈ। ਤੂੰ ਮੇਰਾ ਹੈ ਅਤੇ ਮੈਂ ਤੇਰਾ ਹਾਂ।

ਸਤਿਗੁਰਿ ਮਿਲਿਐ ਨਿਰੰਜਨੁ ਪਾਇਆ ਬਹੁਰਿ ਨ ਭਵਜਲਿ ਫੇਰਾ ॥੩॥
ਸਚੇ ਗੁਰਾਂ ਨਾਲ ਮਿਲ ਕੇ ਮੈਂ ਪਵਿੱਤਰ ਪ੍ਰਭੂ ਨੂੰ ਪਾ ਲਿਆ ਹੈ ਅਤੇ ਇਸ ਲਈ ਮੈਂ ਮੁੜ ਕੇ ਇਸ ਭਿਆਨਕ ਸੰਸਾਰ ਸਮੁੰਦਰ ਦਾ ਚੱਕਰ ਨਹੀਂ ਕੱਟਾਂਗਾ।

ਅਪੁਨੇ ਪਿਰ ਹਰਿ ਦੇਖਿ ਵਿਗਾਸੀ ਤਉ ਧਨ ਸਾਚੁ ਸੀਗਾਰੋ ॥
ਜੇਕਰ ਪਤਨੀ ਵਾਹਿਗੁਰੂ, ਆਪਣੇ ਪਤੀ ਨੂੰ ਵੇਖ ਕੇ ਖੁਸ਼ ਹੁੰਦੀ ਹੈ, ਕੇਵਲ ਤਾਂ ਹੀ ਉਸ ਦੇ ਹਾਰ-ਸ਼ਿੰਗਾਰ ਸੱਚੇ ਹਨ।

ਅਕੁਲ ਨਿਰੰਜਨ ਸਿਉ ਸਚਿ ਸਾਚੀ ਗੁਰਮਤਿ ਨਾਮੁ ਅਧਾਰੋ ॥੪॥
ਵੰਸ਼-ਰਹਿਤ ਅਤੇ ਪਵਿੱਤ੍ਰ ਪ੍ਰਭੂ ਦੇ ਨਾਲ ਰੰਗੀ ਹੋਈ, ਉਹ ਸਚਿਆਰਾ ਦੀ ਪਰਮ ਸਚਿਆਰ ਹੋ ਜਾਂਦੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਕੇਵਲ ਨਾਮ ਦਾ ਹੀ ਆਸਰਾ ਲੈਂਦੀ ਹੈ।

ਮੁਕਤਿ ਭਈ ਬੰਧਨ ਗੁਰਿ ਖੋਲ੍ਹ੍ਹੇ ਸਬਦਿ ਸੁਰਤਿ ਪਤਿ ਪਾਈ ॥
ਉਹ ਮੁਕਤ ਹੋ ਜਾਂਦੀ ਹੈ, ਉਸ ਦੀਆਂ ਬੇੜੀਆਂ ਗੁਰੂ ਜੀ ਕਟ ਦਿੰਦੇ ਹਨ ਅਤੇ ਨਾਮ ਨੂੰ ਚੇਤੇ ਕਰ ਉਹ ਇਜ਼ਤ ਆਬਰੂ ਪਾਉਂਦੀ ਹੈ।

ਨਾਨਕ ਰਾਮ ਨਾਮੁ ਰਿਦ ਅੰਤਰਿ ਗੁਰਮੁਖਿ ਮੇਲਿ ਮਿਲਾਈ ॥੫॥੪॥
ਹੇ ਨਾਨਕ! ਪ੍ਰਭੂ ਦਾ ਨਾਮ ਉਸ ਦੇ ਮਨ ਅੰਦਰ ਵਸਦਾ ਹੈ ਅਤੇ ਮੁਖੀ ਗੁਰਦੇਵ ਸਜੀ ਉਸ ਨੂੰ ਪ੍ਰਭੂ ਦੇ ਮਿਲਾਪ ਵਿੱਚ ਮਿਲਾ ਦਿੰਦੇ ਹਨ।

ਮਹਲਾ ੧ ਮਲਾਰ ॥
ਪਹਿਲੀ ਪਾਤਿਸ਼ਾਹੀ ਮਲਾਰ।

ਪਰ ਦਾਰਾ ਪਰ ਧਨੁ ਪਰ ਲੋਭਾ ਹਉਮੈ ਬਿਖੈ ਬਿਕਾਰ ॥
ਤੂੰ ਹੋਰਨਾਂ ਦੀ ਇਸਤਰੀ, ਹੋਰਨਾਂ ਦੀ ਦੌਲਤ, ਪਰਮ ਲਾਲਚ, ਸਵੈ-ਹੰਗਤਾ ਦੇ ਜ਼ਹਿਰੀਲੇ ਪਾਪ,

ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ ਚੰਡਾਰ ॥੧॥
ਮੰਦੀਆਂ ਰੁਚੀਆਂ ਹੋਰਨਾਂ ਦੀ ਬਦਖੋਈ ਅਤੇ ਵਿਸ਼ੇ ਭੋਗ ਤੇ ਗੁੱਸੇ ਦੇ ਚੰਡਾਲਾਂ ਨੂੰ ਤਿਆਗ ਦੇ।

ਮਹਲ ਮਹਿ ਬੈਠੇ ਅਗਮ ਅਪਾਰ ॥
ਮੰਦਰ ਅੰਦਰ ਪਹੁੰਚ ਤੋਂ ਪਰੇ ਅਤੇ ਬੇਅੰਤ ਪ੍ਰਭੂ ਬਿਰਾਜਮਾਨ ਹੋ ਰਿਹਾ ਹੈ।

ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ ਜਿਸੁ ਗੁਰ ਕਾ ਸਬਦੁ ਰਤਨੁ ਆਚਾਰ ॥੧॥ ਰਹਾਉ ॥
ਕੇਵਲ ਉਹ ਪ੍ਰਾਣੀ ਹੀ ਆਪਣੇ ਮਨ ਅੰਦਰ ਨਾਮ ਦੇ ਆਬਿਇਸਾਤ ਨੂੰ ਪਾਉਂਦਾ ਹੈ, ਜਿਸ ਦਾ ਚਾਲਚਲਨ ਗੁਰਾਂ ਦੇ ਉਪਦੇਸ਼ ਦੇ ਹੀਰੇ ਦੇ ਅਨੁਕੂਲ ਹੈ। ਠਹਿਰਾਉ।

copyright GurbaniShare.com all right reserved. Email