Page 1297

ਹਰਿ ਤੁਮ ਵਡ ਵਡੇ ਵਡੇ ਵਡ ਊਚੇ ਸੋ ਕਰਹਿ ਜਿ ਤੁਧੁ ਭਾਵੀਸ ॥
ਹੇ ਸਾਹਿਬ ਤੂੰ ਵਿਸ਼ਾਲਾਂ ਦਾ ਪਰਮ ਵਿਸ਼ਾਲ, ਵਿਸ਼ਾਲਾਂ ਦਾ ਪਰਮ ਵਿਸ਼ਾਲ ਅਤੇ ਉਚਾ ਹੈਂ। ਤੂੰ ਕੇਵਲ ਉਹ ਹੀ ਕਰਦਾ ਹੈਂ ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਹੈ।

ਜਨ ਨਾਨਕ ਅੰਮ੍ਰਿਤੁ ਪੀਆ ਗੁਰਮਤੀ ਧਨੁ ਧੰਨੁ ਧਨੁ ਧੰਨੁ ਧੰਨੁ ਗੁਰੂ ਸਾਬੀਸ ॥੨॥੨॥੮॥
ਗੁਰਾਂ ਦੇ ਉਪਦੇਸ਼ ਦੁਆਰਾ, ਗੋਲੇ ਨਾਨਕ ਨੇ ਨਾਮ-ਸੁਧਾਰਸ ਨੂੰ ਪਾਨ ਕੀਤਾ ਹੈ। ਮੁਬਾਰਕ, ਮੁਬਾਰਕ, ਮੁਬਾਰਕ, ਮੁਬਾਰਕ ਅਤੇ ਸ਼ਲਾਘਾਯੋਗ ਹਨ ਗੁਰਦੇਵ ਜੀ।

ਕਾਨੜਾ ਮਹਲਾ ੪ ॥
ਕਾਨੜਾ ਚੋਥੀ ਪਾਤਿਸ਼ਾਹੀ।

ਭਜੁ ਰਾਮੋ ਮਨਿ ਰਾਮ ॥
ਹੇ ਮੇਰੀ ਜਿੰਦੜੀਏ! ਤੂੰ ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰ,

ਜਿਸੁ ਰੂਪ ਨ ਰੇਖ ਵਡਾਮ ॥
ਜਿਸ ਦਾ ਕੋਈ ਸਰੂਪ ਅਤੇ ਚਿੰਨ੍ਹ ਨਹੀਂ ਅਤੇ ਜੋ ਵੱਡਿਆ ਦਾ ਪਰਮ ਵੱਡਾ ਹੈ।

ਸਤਸੰਗਤਿ ਮਿਲੁ ਭਜੁ ਰਾਮ ॥
ਜਿਸ ਕਿਸੇ ਦੇ ਮੱਥੇ ਉਤੇ ਭਾਰੀ ਪ੍ਰਾਲਭਧ ਲਿਖੀ ਹੋਈ ਹੈ,

ਬਡ ਹੋ ਹੋ ਭਾਗ ਮਥਾਮ ॥੧॥ ਰਹਾਉ ॥
ਉਹ ਸਤਿਸੰਗਤ ਨਾਲ ਜੁੜ ਕੇ ਆਪਣੇ ਸਾਹਿਬ ਦਾ ਆਰਾਧਨ ਕਰਦਾ ਹੈ। ਠਹਿਰਾਉ।

ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁ ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥
ਉਹ ਧਾਮ ਅਤੇ ਮਹਿਲ, ਜਿਥੇ ਹਰੀ ਦੀ ਮਹਿਮਾ ਗਾਇਨ ਕੀਤੀ ਜਾਂਦੀ ਹੈ, ਉਹ ਧਾਮ ਖੁਸ਼ੀਆਂ ਦੀ ਖੁਸ਼ੀ ਨਾਲ ਪਰੀਪੂਰਨ ਹੋ ਜਾਂਦਾ ਹੈ। ਸੋ ਤੂੰ ਸਾਈਂ ਮਾਲਕ ਦੇ ਨਾਮ ਦਾ ਉਚਾਰਨ ਕਰ, ਹੇ ਬੰਦੇ!

ਰਾਮ ਨਾਮ ਗੁਨ ਗਾਵਹੁ ਹਰਿ ਪ੍ਰੀਤਮ ਉਪਦੇਸਿ ਗੁਰੂ ਗੁਰ ਸਤਿਗੁਰਾ ਸੁਖੁ ਹੋਤੁ ਹਰਿ ਹਰੇ ਹਰਿ ਹਰੇ ਹਰੇ ਭਜੁ ਰਾਮ ਰਾਮ ਰਾਮ ॥੧॥
ਵੱਡੇ ਗੁਰਾਂ, ਸੱਚੇ ਗੁਰਾਂ ਦੀ ਸਿਖਮਤ ਤਾਬੇ, ਪਿਆਰੇ ਪ੍ਰਭੂ ਪ੍ਰਮੇਸ਼ਰ ਦੇ ਨਾਮ ਦੀ ਕੀਰਤੀ ਗਾਇਨ ਕਰਨ ਦੁਆਰਾ, ਜੀਵ ਨੂੰ ਆਰਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਲਈ, ਹੇ ਬੰਦੇ! ਤੂੰ ਆਪਣੇ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਿਆਪਕ ਵਾਹਿਗੁਰੂ ਦਾ ਭਜਨ ਕਰ।

ਸਭ ਸਿਸਟਿ ਧਾਰ ਹਰਿ ਤੁਮ ਕਿਰਪਾਲ ਕਰਤਾ ਸਭੁ ਤੂ ਤੂ ਤੂ ਰਾਮ ਰਾਮ ਰਾਮ ॥
ਹੇ ਮੇਰੇ ਮਿਹਰਬਾਨ ਵਾਹਿਗੁਰੂ! ਤੂੰ ਸਾਰੇ ਸੰਸਾਰ ਨੂੰ ਆਸਾਰਾ ਦਿੰਦਾ ਹੈਂ ਅਤੇ ਕੇਵਲ ਤੂੰ ਤੂੰ ਤੂੰ ਹੇ ਸਾਂਈਂ, ਸਾਂਈਂ, ਸਾਈਂ! ਸਾਰਿਆਂ ਦਾ ਸਿਰਜਣਹਾਰ ਹੈਂ।

ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜੁ ਰਾਮ ਰਾਮ ਰਾਮ ॥੨॥੩॥੯॥
ਗੋਲਾ ਨਾਨਕ ਤੇਰੀ ਪਨਾਹ ਲੋੜਦਾ ਹੈ, ਹੇ ਵਾਹਿਗੁਰੂ! ਤੂੰ ਉਸ ਨੂੰ ਗੁਰਾਂ ਦਾ ਉਪਦੇਸ਼ ਬਖਸ਼, ਤਾਂ ਜੋ ਉਹ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਕਰੇ।

ਕਾਨੜਾ ਮਹਲਾ ੪ ॥
ਕਾਨੜਾ ਚੋਥੀ ਪਾਤਿਸ਼ਾਹੀ।

ਸਤਿਗੁਰ ਚਾਟਉ ਪਗ ਚਾਟ ॥
ਬੜੀ ਚਾਹਨਾ ਨਾਲ, ਮੈਂ ਆਪਣੇ ਸੱਚੇ ਗੁਰਾਂ ਦੇ ਪੈਰ ਚੁੰਮਦਾ ੲਾਂ।

ਜਿਤੁ ਮਿਲਿ ਹਰਿ ਪਾਧਰ ਬਾਟ ॥
ਜਿਨ੍ਹਾਂ ਨਾਲ ਮਿਲਣ ਦੁਆਰਾ, ਪ੍ਰਭੂ ਦਾ ਮਾਰਗ ਪਧਰਾ ਹੋ ਜਾਂਦਾ ਹੈ।

ਭਜੁ ਹਰਿ ਰਸੁ ਰਸ ਹਰਿ ਗਾਟ ॥
ਮੈਂ ਪ੍ਰਭੂ ਨੂੰ ਪਿਆਰ ਨਾਲ ਸਿਮਰਦਾ ਹਾਂ ਅਤੇ ਪ੍ਰਭੂ ਦੇ ਅੰਮ੍ਰਿਤ ਨੂੰ ਗਟ ਗਟ ਕਰਕੇ ਪੀਦਾ ਹਾਂ।

ਹਰਿ ਹੋ ਹੋ ਲਿਖੇ ਲਿਲਾਟ ॥੧॥ ਰਹਾਉ ॥
ਹਰੀ ਦਾ ਪ੍ਰੇਮ ਮੇਰੇ ਮੱਥੇ ਦੀ ਪ੍ਰਾਲਭਧ ਵਿੱਚ ਲਿਖਿਆ ਹੋਇਆ ਹੈ। ਠਹਿਰਾਉ।

ਖਟ ਕਰਮ ਕਿਰਿਆ ਕਰਿ ਬਹੁ ਬਹੁ ਬਿਸਥਾਰ ਸਿਧ ਸਾਧਿਕ ਜੋਗੀਆ ਕਰਿ ਜਟ ਜਟਾ ਜਟ ਜਾਟ ॥
ਕਈ ਛੇ ਪ੍ਰਕਾਰ ਦੇ ਕਰਮਕਾਡ ਅਤੇ ਕਰਮ ਕਰਦੇ ਹਨ ਪੂਰਨ ਪੂਰਸ਼, ਅਭਿਆਸੀ ਅਤੇ ਯੋਗੀ ਘਣੇਰੇ ਹੀ ਅਡੰਬਰ ਰਚਦੇ ਹਨ। ਕਈ ਜਟਾਜੂਟ ਰਹਿੰਦੇ ਹਨ ਅਤੇ ਕਈ ਲਿਟਾ ਅਤੇ ਗੁੰਦੇ ਹੋਏ ਵਾਲ ਰਖਦੇ ਹਨ।

ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ ਹਰਿ ਪਾਈਐ ਸਤਸੰਗਤੀ ਉਪਦੇਸਿ ਗੁਰੂ ਗੁਰ ਸੰਤ ਜਨਾ ਖੋਲਿ ਖੋਲਿ ਕਪਾਟ ॥੧॥
ਭੇਸ ਧਾਰਨ ਕਰਨ ਦੁਆਰਾ, ਹਰੀ ਸਾਈਂ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ। ਸਾਧ ਸੰਗਤ ਅਤੇ ਵੱਡੇ ਗੁਰਾਂ ਦੀ ਸਿਖਿਆ ਰਾਹੀਂ ਹਰੀ ਮਿਲਦਾ ਹੈ। ਨੇਕ ਪੁਰਸ਼ ਮੋਖਸ਼ ਦੇ ਦਰਵਾਜੇ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੰਦੇ ਹਨ?

ਤੂ ਅਪਰੰਪਰੁ ਸੁਆਮੀ ਅਤਿ ਅਗਾਹੁ ਤੂ ਭਰਪੁਰਿ ਰਹਿਆ ਜਲ ਥਲੇ ਹਰਿ ਇਕੁ ਇਕੋ ਇਕ ਏਕੈ ਹਰਿ ਥਾਟ ॥
ਤੂੰ ਹੇ, ਪ੍ਰਭੂ! ਪਰੇ ਤੋਂ ਪਰਮ ਪਰੇ ਹੈਂ ਅਤੇ ਅਤਿਅੰਤ ਹੀ ਅਥਾਹ ਹੈਂ। ਤੂੰ ਪਾਣੀ ਅਤੇ ਧਰਤੀ ਵਿੱਚ ਪੂਰੀ ਤਰ੍ਹਾਂ ਵਿਆਪਕ ਹੈ। ਤੂੰ ਕੱਲਮ ਕੱਲੇ ਨੇ ਹੀ, ਹੇ ਅਦੁੱਤੀ ਵਾਹਦ ਸੁਆਮੀ ਮਾਲਕ! ਰਚਨਾ ਰਚੀ ਹੈ।

ਤੂ ਜਾਣਹਿ ਸਭ ਬਿਧਿ ਬੂਝਹਿ ਆਪੇ ਜਨ ਨਾਨਕ ਕੇ ਪ੍ਰਭ ਘਟਿ ਘਟੇ ਘਟਿ ਘਟੇ ਘਟਿ ਹਰਿ ਘਾਟ ॥੨॥੪॥੧੦॥
ਤੂੰ, ਹੇ ਸੁਆਮੀ! ਸਾਰੀਆਂ ਜੁਗਤੀਆਂ ਨੂੰ ਜਾਣਦਾ ਹੈ, ਅਤੇ ਆਪ ਹੀ ਹਰ ਗਲ ਨੂੰ ਸਮਝਦਾ ਹੈ। ਹਰ ਇਕਸ ਦਿਲ ਅੰਦਰ ਗੋਲੇ ਨਾਨਕ ਦਾ ਸੁਆਮੀ ਹੀ ਰਮਿਆ ਹੋਇਆ ਹੈ।

ਕਾਨੜਾ ਮਹਲਾ ੪ ॥
ਕਾਨੜਾ ਚੌਥੀ ਪਾਤਿਸ਼ਾਹੀ।

ਜਪਿ ਮਨ ਗੋਬਿਦ ਮਾਧੋ ॥
ਹੇ ਮੇਰੀ ਜਿੰਦੜੀਏ! ਤੂੰ ਜਗਤ ਦੇ ਮਾਲਕ ਅਤੇ ਧਨ-ਦੌਲਤ ਦੇ ਸੁਆਮੀ ਦਾ ਸਿਮਰਨ ਕਰ।

ਹਰਿ ਹਰਿ ਅਗਮ ਅਗਾਧੋ ॥
ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਮੇਰਾ ਸੁਆਮੀ ਮਾਲਕ।

ਮਤਿ ਗੁਰਮਤਿ ਹਰਿ ਪ੍ਰਭੁ ਲਾਧੋ ॥
ਹੇ ਮੇਰੇ ਮਨ! ਤੂੰ ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਵਾਹਿਗੁਰੂ ਸੁਆਮੀ ਨੂੰ ਪ੍ਰਾਪਤ ਹੋ,

ਧੁਰਿ ਹੋ ਹੋ ਲਿਖੇ ਲਿਲਾਧੋ ॥੧॥ ਰਹਾਉ ॥
ਕਿਉਂਕਿ ਤੇਰੇ ਮੱਥੇ ਉਤੇ ਮੁੱਢ ਦੀ ਲਿਖੀ ਹੋਈ ਐਸੀ ਲਿਖਤਕਾਰ ਹੈ। ਠਹਿਰਾਉ।

ਬਿਖੁ ਮਾਇਆ ਸੰਚਿ ਬਹੁ ਚਿਤੈ ਬਿਕਾਰ ਸੁਖੁ ਪਾਈਐ ਹਰਿ ਭਜੁ ਸੰਤ ਸੰਤ ਸੰਗਤੀ ਮਿਲਿ ਸਤਿਗੁਰੂ ਗੁਰੁ ਸਾਧੋ ॥
ਜਹਿਰੀਲੀ ਧਨ-ਦੌਲਤ ਇਕੱਤਰ ਕਰ, ਇਨਸਾਨ ਬਹੁਤਿਆਂ ਬਦੀਆਂ ਸੋਚਦਾ ਹੈ। ਕੇਵਲ ਸਾਧੂਆਂ ਦੀ ਸਾਧ ਸੰਗਤ ਅਤੇ ਵੱਡੇ ਸਾਧ ਸਰੂਪ ਸੱਚੇ ਗੁਰਾਂ ਨਾਲ ਮਿਲ ਕੇ ਆਪਣੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਹੀ ਉਹ ਆਰਾਮ ਪਾ ਸਕਦਾ ਹੈ।

ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਧੋ ॥੧॥
ਜਿਸ ਤਰ੍ਹਾਂ ਮਲੀਣ ਲੋਹਾ, ਅਮੋਲਕ ਪੱਥਰ ਨਾਲ ਲੱਗ ਸੋਨਾ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ ਇਕ ਪਾਪੀ ਪੁਰਸ਼ ਸਤਿਸੰਗਤ ਅੰਦਰ ਗੁਰਾਂ ਦੇ ਉਪਦੇਸ਼ ਨੂੰ ਪ੍ਰਾਪਤ ਹੋ ਬੇਦਾਗ ਹੋ ਜਾਂਦਾ ਹੈ ਅਤੇ ਪਾਵਨ ਪਵਿੱਤਰ ਬਣ ਜਾਂਦਾ ਹੈ।

ਜਿਉ ਕਾਸਟ ਸੰਗਿ ਲੋਹਾ ਬਹੁ ਤਰਤਾ ਤਿਉ ਪਾਪੀ ਸੰਗਿ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੋ ॥
ਜਿਸ ਤਰ੍ਹਾਂ ਲਕੜ ਦੀ ਬੇੜੀ ਨਾਲ ਬਹੁਤਾ ਲੋਹਾ ਪਾਰ ਉਤਰ ਜਾਂਦਾ ਹੈ, ਏਸੇ ਤਰ੍ਹਾਂ ਹੀ ਸੰਤ ਸੰਤਿਸੰਗਤ ਅਤੇ ਵੱਡੇ, ਵਿਸ਼ਾਲ ਅਤੇ ਸੰਤ ਸਰੂਪ ਸੱਚੇ ਗੁਰੂ ਜੀ ਪਾਬਰਾਂ ਨੂੰ ਪਾਰ ਕਰ ਦਿੰਦੇ ਹਨ।

ਚਾਰਿ ਬਰਨ ਚਾਰਿ ਆਸ੍ਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪਿ ਤਰੈ ਕੁਲ ਸਗਲ ਤਰਾਧੋ ॥੨॥੫॥੧੧॥
ਚੌਹਾਂ ਜਾਤਾ ਅਤੇ ਚੌਹਾਂ ਹੀ ਸੰਪ੍ਰਦਾਵਾ ਵਿਚੋਂ ਜੋ ਕਸਈ ਭੀ ਵਿਸ਼ਾਲ ਗੁਰੂ ਨਾਨਕ ਦੇਵ ਜੀ ਨੂੰ ਮਿਲ ਪੈਂਦਾ ਹੈ, ਉਹ ਖੁਦ ਤਰ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਭੀ ਤਾਰ ਲੈਂਦਾ ਹੈ।

ਕਾਨੜਾ ਮਹਲਾ ੪ ॥
ਕਾਨੜਾ ਚੌਥੀ ਪਾਤਿਸ਼ਾਹੀ।

ਹਰਿ ਜਸੁ ਗਾਵਹੁ ਭਗਵਾਨ ॥
ਹੇ ਇਨਸਾਨ! ਤੂੰ ਆਪਣੇ ਵਾਹਿਗੁਰੂ ਕੀਰਤੀਮਾਨ ਪ੍ਰਭੂ ਦੀ ਮਹਿਮਾ ਗਾਇਨ ਕਰ।

ਜਸੁ ਗਾਵਤ ਪਾਪ ਲਹਾਨ ॥
ਸਾਹਿਬ ਦੀ ਉਸਤਤੀ ਗਾਇਨ ਕਰਨ ਦੁਆਰਾ, ਤੇਰੇ ਕਸਮਲ ਧੋਤੇ ਜਾਣਗੇ।

ਮਤਿ ਗੁਰਮਤਿ ਸੁਨਿ ਜਸੁ ਕਾਨ ॥
ਗੁਰਾਂ ਦੀ ਸਿਖਮਤ ਅਤੇ ਉਪਦੇਸ਼ ਰਾਹੀਂ, ਤੂੰ ਆਪਣੇ ਕੰਨਾਂ ਨਾਲ ਸਾਈਂ ਦੀ ਸਿਫ਼ਤ ਸ਼ਲਾਘਾ ਸ੍ਰਵਣ ਕਰ।

ਹਰਿ ਹੋ ਹੋ ਕਿਰਪਾਨ ॥੧॥ ਰਹਾਉ ॥
ਇਸ ਤਰ੍ਹਾਂ ਸੁਆਮੀ ਤੇਰੇ ਉਤੇ ਮਿਹਰਵਾਨ ਹੋ ਜਾਵੇਗਾ ਠਹਿਰਾਉ।

copyright GurbaniShare.com all right reserved. Email